Previous Next

Guru Nanak in context of today’s world – ਅੱਜ ਦੇ ਸੰਸਾਰ ਦੇ ਪ੍ਰਸੰਗ ਵਿੱਚ ਗੁਰੂ ਨਾਨਕ ਜੀ ਦੇ ਪ੍ਰਬੱਚਨ

(Its English version is at the end)

ਗੁਰੂ ਨਾਨਕ ਜੀ ਨੇ ਹਮੇਸ਼ਾ ਕਰਤੇ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਮਾਇਆ ਮੋਹ ਵਿੱਚ ਡੁੱਬਣ ਦੀ ਥਾਂ ਕਰਤੇ ਨਾਲ ਪਿਆਰ ਕਰਨ ਦੀ ਹੀ ਸਲਾਹ ਦਿੱਤੀ ਹੈ; ਹੇਠਲੇ ਸਲੋਕਾਂ ਵਿੱਚ ਵੀ  ਉਨ੍ਹਾਂ ਦਾ ਉਹੋ ਉਪਦੇਸ਼ ਵੇਖਿਆ ਜਾ ਸਕਦਾ ਹੈ | ਸੰਸਾਰ ਨੂੰ ਇਸ ਮਾਇਆ ਮੋਹ ਵਿੱਚ ਡੁੱਬੇ ਵੇਖਕੇ, ਗੁਰੂ ਜੀ ਨਿਰਾਸ਼ਾ ਪ੍ਰਗਟ ਕਰਕੇ  ਉਹਨੂੰ ਸਲਾਹ ਕਰਤਾਰ ਜੀ ਵੱਲ ਮੁੜਨ ਵੱਲ ਦੀ ਹੀ ਦੇਂਦੇ ਹਨ; ਇਹ ਸਲੋਕ 1410 ਉੱਤੇ ਹੈ:

ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥

ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}

ਅਰਥ: ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ। ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ ਮੁਕਾਈ ਬੈਠਾ ਹੈ) ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ।5। (ਡਾਕਟਰ ਸਾਹਿਬ ਸਿੰਘ )

ਜਦੋਂ ਕਰਤੇ ਦੀਆਂ ਗੱਲਾਂ ਕਰਨ ਵਾਲੇ ਹੀ ਭੇਖੀ ਹੋ ਜਾਣ, ਤਦ ਜਗਿਆਸੂ  ਕੀ ਕਰੇ? ਗੁਰੂ ਜੀ ਦੱਸਦੇ ਹਨ ਕਿ ਗਿਆਨ ਲਵੋ  ਉਸ ਗੁਰੂ ਰਾਹੀਂ  ਜਿਸ ਨੇ ਕਰਤਾਰ ਨੂੰ ਜਾਣ ਲਿਆ ਹੋਵੇ; ਜਿਸ ਨੇ ਕਰਤਾਰ  ਨੂੰ ਜਾਣ ਲਿਆ, ਉਹ ਆਪਣੇ ਪੁੱਤ ਧੀ, ਦੋਸਤ, ਰਿਸ਼ਤੇਦਾਰੀਆਂ ਦੀਆਂ ਵੰਡੀਆਂ ਵਿੱਚੋਂ  ਉਤਾਂਹ ਉਠ ਜਾਂਦਾ ਹੈ|ਇਸ ਲਈ ਉਸ ਅਦਿੱਖ ਨਾਲ ਜੁੜਨ ਨੂੰ ਆਪਣਾ ਧਰਮ ਮਿੱਥ ਕਿ ਧਿਆਨ ਕਰਤੇ ਵੱਲ ਰੱਖਿਆ ਜਾਣਾ ਚਾਹੀਦਾ ਹੈ| ਜੇ ਅਜਿਹੇ ਗੁਰੂ ਦੀ ਨਹੀਂ ਮੰਨੋਂਗੇ, ਫੇਰ ਹਨੇਰਾ ਘੇਰ ਲਵੇਗਾ; ਵੇਖੋ 1412 ਉੱਤੇ ਇਸ ਸਲੋਕ ਨੂੰ:

ਗਿਆਨ ਹੀਣੰ ਅਗਿਆਨ ਪੂਜਾ ॥

ਅੰਧ ਵਰਤਾਵਾ ਭਾਉ ਦੂਜਾ ॥੨੨॥ {ਪੰਨਾ 1412}

ਅਰਥ: ਹੇ ਭਾਈ! ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ। ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ।22 ( ਡਾਕਟਰ ਸਾਹਿਬ ਸਿੰਘ )

ਫੇਰ ਗਿਆਨ ਕਿਥੋਂ ਮਿਲੇਗਾ ? ਵੇਖੋ ਹੱਥਲਾ ਸਲੋਕ :

ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥

ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥ {ਪੰਨਾ 1412}

ਅਰਥ: ਹੇ ਭਾਈ! ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ। ਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) (1412)

ਜੋ ਇਨਸਾਨ ਖੁਦ ਮਾਇਆ ਵਿੱਚ ਗ੍ਰਹਸਿਆ ਹੋਇਆ ਹੈ, ਭਲਾਂ ਉਹ ਕੀ ਸਮਝਾ ਸਕੇਗਾ ਹੋਰਾਂ ਨੂੰ; ਜੋ ਨਸੀਹਤਾਂ  ਸਿੱਖ ਗੁਰੂ ਸਾਹਿਬਾਨ ਨੇ ਦਿੱਤੀਆਂ, ਉਹ ਉਨ੍ਹਾਂ ਉੱਤੇ ਚੱਲਦੇ ਵੀ ਰਹੇ; ਇਸੇ ਕਰਕੇ ਉਨ੍ਹਾਂ ਨੇ ਭਗਤਾਂ ਅਤੇ ਯੋਧਿਆਂ ਨੂੰ ਪੈਦਾ ਕੀਤਾ| ਇਸ ਲਈ ਸਹੀ ਗੁਰੂ ਬਿਨ ਹਨੇਰੇ ਵਿੱਚ ਟੱਕਰਾਂ ਮਾਰਨਾ ਹੀ ਹੁੰਦਾ | ਗਿਆਨ ਬਿਨ ਉਂਝ ਵੀ ਹਨੇਰਾ ਬੁੱਕਲ ਵਿੱਚ ਲੈ ਲੈਂਦਾ ਹੈ; ਅੱਜ ਕੱਲ੍ਹ ਚ ਚੱਲ ਰਹੇ ਅੰਧ ਵਿਸ਼ਵਾਸ਼ ਇਸੇ ਗੱਲ ਦਾ ਸਬੂਤ ਹਨ | ਗੱਲ ਸੁਹਿਰਦਤਾ ਨਾਲ ਦਿਲੋਂ ਕਰਤਾਰ ਨਾਲ ਜੁੜਨ ਦੀ ਹੈ | ਫੈਸਲਾ ਲੈਣਾ ਹੀ ਪੈਣਾ ਹੈ ਕਿਂ ਕੀ  ਮਾਇਆ ਦੀ ਨਦੀ ਪਾਰ ਕਰਨੀ ਹੈ ਜਾਂ ਇਸ ਵਿੱਚ ਹੀ ਖਲੋਤੇ ਰਹਿਣਾ ਹੈ?

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

 

Guru Nanak in context of today’s world

Guru Nanak always advises the believers not to get drenched in the Maya; instead, they, he advises, should involve in the Creator’s praise. We can see his advice in the following slokas on SGGS 1410 and 1412. Wherever, Guru Nanak ji saw the people involved in the worldly attachment and superstitions, he advised them to turn toward the Creator and to get involved with Him.

ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥

ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}

Nānak ḏunī-ā kaisī ho-ī.  Sālak miṯ na rahi-o ko-ī.

Bẖā-ī banḏẖī heṯ cẖukā-i-ā.  Ḏunī-ā kāraṇḏīn gavā-i-ā. ||5||(1410)

In essence:  Oh Nanak! What has happened to this world, there is no guide or a friend, who can lead the people to a right path?  For keeping up with one’s brothers and kinsmen, one has disregarded one’s love for the Creator. Thus, for this world, the mortals have lost their righteousness (faith).

When a true Guru is met, one gets the divine knowledge and falls in love with the Creator; otherwise, one remains enveloped in the darkness:

ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥

Gi-ān hīṇaʼn agi-ān pūjā. Anḏẖ varṯāvā bẖā-o ḏūjā. ||22||(1412)

In essence: Bereft of divine knowledge, one likes worshiping in ignorance, and thus one’s love for duality (Maya) keeps one blind from the divine knowledge.

So, from where to get the divine knowledge? The true Guru. When a true Guru is met, one gets the divine knowledge and falls in love with the Creator; otherwise, one remains enveloped in the darkness. Read the following:

ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥ ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥

Gur bin gi-ān ḏẖaram bin ḏẖi-ān. Sacẖ bin sākẖī mūlo na bākī. ||23||

In essence: Without the Guru, the knowledge that makes Ekankar realized is not obtained and without realizing the Guru’s knowledge, one’s mind doesn’t succeed in having complete mediation (of Ekankar); without His meditation, the main purpose of life is not realized. (This Slok must be read in context of previous Sloka number 22).

A person who is already drenched in the Maya love, how can he guide others? What the Sikh Gurus have said, they put that in practice. That is why they created the true devotees and warriors to fight against the injustice. Without the divine knowledge, one remains in the dark; we see how people get exploited by the fake Gurus who put them in superstitions. The most important thing is to get imbued with the Creator. A decision is due to make: either we should cross the Maya river or we should just get stuck in it.

Wishes

G Singh

www.gursoch.com

 

The Grace Of The Creator – ਕਰਤਾਰ ਜੀ ਦੀ ਮੇਹਰ

(Its English version is at the end)

ਇੱਕ ਸਲੋਕ ੯੫੨, ਸ਼੍ਰੀ ਗੁਰੂ ਗ੍ਰੰਥ  ਸਾਹਿਬ  ਉੱਤੇ ਹੈ  ਜੋ ਸਿੱਧੀਆਂ ਦੇ ਪਰਸੰਗ ਵਿੱਚ ਵਿਚਾਰਨ ਵਾਲਾ ਹੈ ; ਸਿੱਧੀਆਂ  ਦਾ ਸਬੰਧ ਧਾਰਮਿਕ ਵਤੀਰੇ  ਅਤੇ ਵਡਿਆਈ/ਤਾਕਤ ਬਾਰੇ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਆਦਿ ਵਿੱਚ ਖੋਕੇ ਜੀਵਨ ਨੂੰ ਵਡਿਆਈ ਭਰਿਆ ਦੱਸਿਆ ਜਾਂਦਾ ਰਿਹਾ ਹੈ, ਪਰ ਗੁਰੂ ਨਾਨਕ ਜੀ ਸਾਰੀ ਵਡਿਆਈ/ਸਿੱਧੀ  ਨੂੰ ਸਿਰਫ਼ ਕਰਤਾਰ ਦੇ ਹੱਥ ਦੱਸਦੇ ਹਨ; ਉਨ੍ਹਾਂ ਮੁਤਾਬਿਕ ਕਰਤਾਰ ਆਪ ਜਿਸ ਇਨਸਾਨ ਨੂੰ ਸਿੱਧੇ ਰਸਤੇ ਪਾ ਦੇਂਦੇ ਹਨ ਉਹ  ਇਨਸਾਨ ਵਡਿਆਈ ਅਤੇ ਸਿੱਧੀ  ਪ੍ਰਾਪਤ ਕਰ ਲੈਂਦਾ ਹੈ | ਆਓ ਇਸ ਸਲੋਕ ਨੂੰ ਵੀਚਾਰੀਏ

ਸਲੋਕ ਮਃ ੧ ॥ ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ {ਪੰਨਾ 952}

ਪਦ ਅਰਥ: ਨਾਸਤਿ = (ਸੰ: नासित = न असित) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ। ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ “ਨਾਸਤਿ” ਹਰ ਵਾਰੀ ਵਰਤਿਆ ਹੈ; ਸੋ, “ਮੂੰਡ ਮੁਡਾਈ ਕੇਸੀ” ਇਕੱਠਾ ਹੀ ਇਕ ਖ਼ਿਆਲ ਹੈ) । ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ। ਰਵੈ = ਵਿਆਪਕ ਹੈ, ਮੌਜੂਦ ਹੈ। ਖੁਆਈ = ਮੈਂ ਖੁੰਝਾਂਦਾ ਹਾਂ। ਵਾਟੜੀ = ਸੋਹਣੀ ਵਾਟ, ਸੋਹਣਾ ਰਾਹ। ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ।

ਅਰਥ: (ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ) । ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ। ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ) । (ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ) ।

ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।

(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ? ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ? ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ?।1।(ਡਾਕਟਰ ਸਾਹਿਬ ਸਿੰਘ )

ਇਹ ਜੋ ਸੰਸਾਰਿਕ ਧਾਰਮਿਕ ਕਰਮ ਕਾਂਡ ਵਿੱਚ ਪੈਕੇ ਆਪ ਹੀ ਮਨੁੱਖ ਸਿੱਧੀਆਂ ਅਤੇ ਵਡਿਆਈਆਂ ਦੇ ਦਾਹਵੇ ਕਰਦਾ ਹੈ ਉਸ ਬਾਰੇ  ਗੁਰੂ ਜੀ ਦੀ ਰਾਇ ਹੋਰ ਹੈ | ਉਹ ਇੱਕੋ ਗੱਲ ਉੱਤੇ ਨੁਕਤਾ ਮੁਕਾ ਦੇਂਦੇ ਹਨ ਕਿ ਜੇ ਮਨੁੱਖ ਸਿੱਧਰਦਾ ਹੈ ਅਤੇ ਅਸਲ ਵਡਿਆਈ ਜਾਂ ਸਿੱਧੀ ਲੈਂਦਾ ਹੈ ਤਦ ਇਹ ਕਰਤਾਰ ਦੀ ਮਿਹਰ ਹੈ ਹੋਰ ਕੁਝ ਨਹੀਂ | ਆਖਰੀ ਸਤਰ ਵਿੱਚ ਗੁਰੂ ਜੀ ਦੋ ਨੁਕਤੇ ਸਾਂਝੇ ਕਰਦੇ ਹਨ ਕਿ ਜੇ ਕਰਤਾਰ ਦੀ ਦੁਆ ਖੁਣੋ ਕੋਈ ਕੁਰਾਹੇ ਪੈ  ਗਿਆ, ਉਸ ਨੂੰ ਸੁਧਾਰ ਕੋਈ ਨਹੀਂ ਸਕਦਾ ਅਤੇ ਜੇ ਉਨਾਂ ਦੀ ਦੁਆ ਕਾਰਣ ਕੋਈ  ਸਿੱਧੇ ਰਸਤੇ ਪੈ ਗਿਆ, ਉਸ ਨੂੰ ਕੋਈ ਕੁਰਾਹੇ ਵੀ ਨਹੀਂ ਪਾ ਸਕਦਾ ! ਆਪਣੇ ਆਪ ਨੂੰ ਦੁਖ ਦੇਕੇ, ਪਾਣੀ ਵਿੱਚ ਖੜੋਕੇ ਜਾਂ ਅਜਿਹੇ ਹੀ ਹੋਰ ਕਰਮ ਕਾਂਡ ਬੇਅਰਥ ਹੀ ਹਨ; ਅਸਲ ਸੁਖ ਉਸ ਕਰਤਾਰ ਦੀ ਸਿਫਤ ਕਰਨੇ ਵਿੱਚ ਹੀ ਹੈ !

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

The Grace Of The Creator

On 952 SGGS, Guru Nanak addresses the issue of being righteous and glorious; he disagrees with those who think that through performing special rituals like shaving off head hair or standing in water for a long time or hurting the body by many means, one can attain glory or become righteous. The Guru says the glory and the righteousness are the Creator’s gifts bestowed on the human beings. Only those who have his blessings attain those qualities.

The  following slok is about the Ridhi-sidhi, which was tried to obtain by some people through painful penance, ablutions, and other religious established techniques. Dr Sahib Singh unlike other interpreters takes ਨਾ ਸਤਿ as ਨਾਸਤਿ which means “it is not there”; instead of taking it as ਸਤਿ   for “truth” or Akalpurakh and ਨਾ   for “not”, as others do; S. Manmohan Singh is also aligned with Dr. Sahib Singh; his meaning makes sense after reading the  verse number 5; therefore, I could agree with Dr Sahib Singh only as the Guru refers to Ridhi/Sidhi in verse number 5.

ਸਲੋਕ ਮਃ ੧ ॥ ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ {ਪੰਨਾ 952}

 Salok mėhlā 1.

Nā saṯ ḏukẖī-ā nā saṯ sukẖī-ā nā saṯ pāṇī janṯ firėh.

Nā saṯ mūnd mudā-ī kesī nā saṯ paṛi-āḏes firėh.

Nā saṯ rukẖī birkẖī pathar āp ṯacẖẖāvėh ḏukẖ sahėh.

Nā saṯ hasṯī baḏẖe sangal nā saṯ gā-ī gẖāhu cẖarėh.

Jis hath siḏẖḏevai je so-ī jis no ḏe-e ṯis ā-e milai.

Nānak ṯā ka-o milai vadā-ī jis gẖat bẖīṯar sabaḏ ravai.

Sabẖ gẖat mere ha-o sabẖnā anḏar jisahi kẖu-ā-īṯis ka-uṇ kahai.

Jisahi ḏikẖālā vātṛīṯisėh bẖulāvai ka-uṇ.

Jisahi bẖulā-ī panḏẖ sir ṯisėh ḏikẖāvai ka-uṇ. ||1||

Slok of First Nanak

In essence: Sidhi is not obtained through painful penance, leisure, and pleasure or doing ablutions, because a lot of lives exist in water. Sidhi is not found by shaving off head-hair or by studying (Scriptures) and wandering in different countries. Sidhi is not found through enduring pains, because trees, plants, and stones also go through hardship but they don’t obtain it. Sidhi is not found by getting chained like the elephants do have or by eating grace (simple diet), because so do the cows. Sidhi is with Akalpurakh; one whom He blesses with it obtains it (This verse makes the meaning of ਨਾਸਤਿ clear, because it clearly states that “Risdi/Sidhiis in Akalpurakh’s hand) Oh Nanak! One who keeps the shabda in one’s heart gets the glory of Sidhi. Akalpurakh says like this: all bodies are mine and I permeate all; no one can counsel that person to whom I make go astray. No one can mislead that person to whom I show a right path. Who can show a path to that person to whom I make the path forget from the very beginning?

Thus, the Guru disagrees with those people who claim to be righteous and glorious through performing certain rituals or living in a special way; the Guru further adds that it is only the grace of the Creator that makes a person glorious or fallen one. In the last lines, the Guru sums up the Creator’s will by stating if He puts a person on a righteous path, no body can make him/her go stray and if one lacks His grace, one can never be a righteous or glorious. So, the real glory is to indulge in the Creator’s praise.

Wishes,

Gurdeep Singh

WWW.GURSOCH.COM

 

 

 

Environments For Realizing The Universal Creator – ਸੰਗਤ ਦੀ ਮਹੱਤਤਾ 

(Its English version is at the end)

ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਨੂੰ ਵਾਤਾਵਰਣ ਘੜਦਾ ਹੈ, ਸਵਰਦਾ ਹੈ ਤੇ  ਬਹੁਤ ਵਾਰ ਤੋੜਦਾ ਹੈ | ਜਿਸ ਵਾਤਾਵਰਣ ਵਿੱਚ ਇਨਸਾਨ ਰਹਿੰਦਾ ਹੈ, ਉਸੇ ਦਾਇਰੇ ਵਿੱਚ ਜਾਂ ਤਾਂ ਉਹ ਸਮਾਂ ਜਾਂਦਾ ਹੈ ਜਾਂ ਫਿਰ ਬਾਗੀ ਹੋ ਜਾਂਦਾ ਹੈ | ਗੁਰਬਾਣੀ ਵਿੱਚ ਇਸੇ ਵਾਤਾਵਰਣ ਉੱਤੇ ਬਹੁਤ ਜੋਰ ਦਿੱਤਾ ਗਿਆ ਹੈ | ਆਪਣੇ ਕਰਤਾਰ ਨਾਲ ਇਕਮਿਕ ਹੋਣ ਲਈ, ਗੁਰੂ ਦੀ ਮੱਤ ਮੁਤਾਬਿਕ, ਇਨਸਾਨ ਨੂੰ ਉਨਾਂ ਦੀ ਹੀ ਸੰਗਤ ਕਰਨੀ ਚਾਹੀਦੀ ਹੈ ਜੋ ਕਰਤਾਰ ਨਾਲ ਇਕਮਿਕ ਹੋਣ ਦੀ ਤਾਂਘ ਰੱਖਦੇ ਹਨ, ਨਹੀਂ ਤਾਂ ਕਰਤਾਰ ਵੱਲ ਜਾ ਰਹੇ ਰਸਤੇ ਤੋਂ ਖੁਜਣਾ ਸੁਭਾਵਿਕ ਹੈ | ਇਸ ਵਾਤਾਵਰਣ ਨੂੰ ਗੁਰਬਾਣੀ ਸਾਧ ਸੰਗਤ ਆਖਦੀ ਹੈ, ਮਤਲਬ ਉਨਾਂ ਦੀ ਸੰਗਤ ਜੋ ਮਾਇਆ ਦੇ ਵਹਿਣ ਵਿੱਚ ਨਹੀਂ ਵਹੇ ਅਤੇ ਆਪਣੇ ਗੁਰ ਧਰਮ , ਦਯਾ , ਸਤ , ਅਤੇ ਸੰਤੋਖ ਨੂੰ ਸਾਂਭੀ ਰੱਖਦੇ ਹਨ | ਅੰਗ 520 ਉੱਤੇ ਦੋ ਸਲੋਕ ਹਨ ਜਿਨਾਂ ਰਾਹੀਂ ਉਤਲੇ ਖਿਆਲ ਦੀ ਸੰਖੇਪ ਜਾਣਕਾਰੀ ਮਲਦੀ ਹੈ | ਪਹਿਲੇ ਸਲੋਕ ਵਿੱਚ ਗੱਲ ਚਲਦੀ ਹੈ ਕਿ ਜਦੋਂ ਕਰਤਾਰ ਜੀ ਦਾ ਪਿਆਰ ਮਨ ਵਿੱਚ ਵੱਸ ਜਾਂਦਾ ਹੈ, ਤਦ  ਉਹ ਪਿਆਰ ਮਾਇਆ ਦੇ ਚਿਕੜ੍ਹ ਲਿੱਬੜਨ ਨਹੀਂ ਦੇੰਦਾ |

ਸਲੋਕ ਮਃ ੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥

ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ {ਪੰਨਾ 520}

ਅਰਥ: (ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ, ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤਿ ਹੈ। ਹੇ ਪਤੀ (ਪ੍ਰਭੂ) ! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ।੧।(ਡਾਕਟਰ ਸਾਹਿਬ ਸਿੰਘ )

 

ਸੰਸਾਰ ਨੂੰ ਇੱਕ ਨਦੀ ਸਮਝੋ ਅਤੇ ਇਸ ਵਿੱਚ ਵਿਚਰਦਿਆਂ, ਇਸ ਵਿੱਚ ਵਿਚਰਦੀਆਂ ਚੀਜਾਂ ਜਾਂ ਜੀਵ ਪ੍ਰਤੀ ਮੋਹ ਸਾਨੂੰ ਆਪਣੇ ਵੱਲ ਨਹੀਂ ਖਿੱਚੇਗਾ ਜੇ ਮਨ ਵਿੱਚ ਕਰਤਾਰ ਜੀ ਨਾਲ ਅਥਾਹ ਪਿਆਰ ਹੋਵੇ | ਕਰਤਾਰ ਜੀ ਨਾਲ ਜੁੜੇ ਰਹਿਣ ਵਿੱਚ ਜੋ ਖੁਸ਼ੀ ਤੇ ਟਿਕਾਓ ਮਿਲਦਾ ਹੈ ਉਹ ਹੋਰ ਪਿਆਰ ਵਿੱਚ ਨਹੀਂ ! ਇਸ ਸੰਸਾਰ ਰੂਪੀ ਨਦੀ ਨੂੰ ਪਾਰ ਕਰਨ ਲਈ ਕਰਤਾਰ ਜੀ ਦਾ ਭਗਤ ਉਸ ਦੇ ਪਿਆਰ ਨੂੰ ਹੀ ਬੇੜੀ ਬਣਾ ਲੈਂਦਾ ਹੈ !

ਕਿਵੇਂ ਬਣਿਆ ਰਹਿੰਦਾ ਹੈ ਕਰਤਾਰ ਜੀ ਦਾ ਅਜਿਹਾ ਪਿਆਰ ? ਗੁਰੂ ਜੀ ਅਗਲੇ ਸਲੋਕ ਵਿੱਚ ਬਿਆਨ ਦੇ ਹਨ :

ਮਃ ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥

ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥

ਅਰਥ: ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਹੇ ਦਾਸ ਨਾਨਕ ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ)।੨।(ਡਾਕਟਰ ਸਾਹਿਬ ਸਿੰਘ )

 

ਗੁਰੂ ਜੀ ਉਨਾਂ ਲੋਕਾਂ ਨੂੰ ਮਿਲਣ ਉਨਾਂ ਦੀ ਸੰਗਤ ਵਿੱਚ ਰਹਿਣ ਦੀ ਨਸੀਹਤ ਕਰਦੇ ਹਨ ਜੋ ਕਰਤਾਰ ਜੀ ਦੇ ਭਗਤ ਹਨ; ਜਿਨਾਂ ਨੇ ਮਾਇਆ ਦੇ ਉੱਤੋਂ ਦੀ ਪ੍ਰਭਜੀ ਦੇ ਪਿਆਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ! ਅਜਿਹੇ ਇਨਸਾਨਾਂ ਦੀ ਸੰਗਤ ਵਿੱਚ ਕਰਤਾਰ ਜੀ ਦਾ ਪਿਆਰ ਪਲਦਾ ਹੈ; ਦੁਨੀਆਂ ਦੇ ਉਹ ਕੰਮ ਜਿਨਾਂ ਲਈ ਮਨੁੱਖ ਜਮੀਰਾਂ ਵੇਚਦਾ ਹੈ ਅਤੇ ਅਧਰਮੀ ਬਣ ਬੈਠਦਾ ਹੈ, ਰੱਬ ਜੀ ਦੇ ਭਗਤ ਨੂੰ ਉਹ ਤੁੱਛ ਲੱਗਦੇ ਹਨ ਕਿਉਂਕਿ ਅਜਿਹੇ ਸਾਧਿਕਾਂ ਦੀ ਸੰਗਤ ਦੁਰਮਟ ਵੱਲ ਜਾਣ ਹੀ ਨਹੀਂ ਦੇਂਦੀ | ਅਜਿਹੇ ਲੋਕਾਂ ਦੀ ਸੰਗਤ ਵਿੱਚ ਹੀ ਕਰਤਾਰ ਜੀ ਦਾ ਪਿਆਰ ਨਿਖਰਦਾ ਰਹਿੰਦਾ ਹੈ , ਪਰ ਅਜਿਹੇ ਲੋਕ ਦੁਨੀਆ ਵਿੱਚ ਬਹੁਤ ਘੱਟ ਮਿਲਦੇ ਹਨ ਕਿਉਂਕਿ ਮਾਇਆ ਨੇ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਰੱਖਿਆ ਹੋਇਆ ਹੈ; ਇਹ ਸ਼ਾਨ, ਨਾਂ ਅਤੇ ਪ੍ਰਾਪਤੀਆਂ ਦੀ ਦੌੜ ਮਨ ਨੂੰ ਸ਼ਾਂਤ ਰੱਖਣ ਵਾਲੀਆਂ ਦੀ ਕਿਵੇਂ ਹੋ ਸਕਦੀਆਂ ਹਨ ? ਤਦੇ ਅਜਿਹੇ ਇਨਸਾਨ ਜੋ ਉਸ ਵਿੱਚ ਹੀ ਸਮਾਏ ਹੋਣ ਘੱਟ ਮਿਲਦੇ ਹਨ !

ਉਤਲੇ ਸਲੋਕ ਦੇ ਪਰਸੰਗ ਵਿੱਚ ਉਸੇ ਅੰਗ ਤੇ ਹੇਠਲਾ ਸਲੋਕ ਪੜ੍ਹੋ :

ਮਃ ੫ ॥ ਸਚੀ ਬੈਸਕ ਤਿਨ੍ਹ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥

ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥ {ਪੰਨਾ 520}

ਅਰਥ: ਉਹਨਾਂ ਮਨੁੱਖਾਂ ਨਾਲ ਤੋੜ ਨਿਭਣ ਵਾਲੀ ਮੁਹੱਬਤ (ਕਰਨੀ ਚਾਹੀਦੀ ਹੈ) ਜਿਨ੍ਹਾਂ ਨਾਲ (ਬੈਠਿਆਂ ਪਰਮਾਤਮਾ ਦਾ) ਨਾਮ ਸਿਮਰਿਆ ਜਾ ਸਕੇ; ਹੇ ਨਾਨਕ! ਜਿਨ੍ਹਾਂ ਨੂੰ (ਹਰ ਵੇਲੇ) ਆਪਣੀ ਹੀ ਗ਼ਰਜ਼ ਹੋਵੇ, ਉਹਨਾਂ ਨਾਲ ਸਾਥ ਨਹੀਂ ਕਰਨਾ ਚਾਹੀਦਾ।੨।

ਕਰਤਾਰ ਜੀ ਦੇ ਖੋਜ ਲਈ ਗੁਰੂ ਜੀ ਤੋਂ ਮੁੱਖ ਨੁਕਤੇ ਦੱਸਦੇ ਹਨ: 1 ਉਸ ਸ੍ਰਬਵੀਂਪਕ ਸ਼ਕਤੀ ਨਾਲ ਪਿਆਰ ਪਾਵੋ ਕਿ ਉਸ ਹੀ ਸਭ ਥਾਂ ਦਿਸੇ | 2. ਗੁਰੂ ਜੀ ਦੀ ਸਿੱਖਿਆ ਲੈਕੇ ਉਸ ਦੀ ਸਿਫਤ ਵਿੱਚ ਲਗੋ ਅਤੇ ਹਉਂ ਤੋਂ ਬਿਨਾਂ ਉਨਾਂ ਦੇ ਸਾਥ ਵਿੱਚ ਵਿਚਰੋ ਜੋ ਖੁਦ ਉਸ ਵਿੱਚ ਖੋਏ ਹੋ ਹਨ ਜਾਂ ਖੋ ਜਾਣਾ ਚਾਹੁੰਦੇ  ਹਨ !

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

Environments For Realizing The Universal Creator

Psychology states that environment sculptures the human beings; it breaks them and revives them; in whatever environment, they live, they mold themselves accordingly; however, sometimes, they revolt against it. In the Gurbani, the importance is given to that environment in which the seekers remain focused on the universal Creator by following the Guru to get imbied with the Him, so that they don’t slip on the path that leads to Him, because it involves detaching from the Maya influences which may make one slip down. The seekers practice the teachings of the Guru and remain enveloped in mercy, morality and contentment. On 520, SGGS, there are a couple of Slokas that support the idea I mentioned above. In the first slok it is pointed out that when one falls in love with the universal Creator, then His love helps the seekers not to get influenced with Maya.

ਸਲੋਕ ਮਃ ੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥

ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ {ਪੰਨਾ 520}

Salok mėhlā 5. Naḏī ṯaranḏ-ṛī maidā kẖoj na kẖumbẖai manjẖ muhabaṯ ṯerī.

Ŧa-o sah cẖarṇī maidā hī-aṛā sīṯam har Nānak ṯulhā beṛī. ||1||

Slok of Fifth Nanak.

In essence: Oh Har! In my heart is your love; therefore, while crossing the river (of this world), my feet don’t stick in the dirt. In your refuge, I have attached my heart to you. You are Nanak’s boat and raft.

Now the importance of the environment is defined:

ਮਃ ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥

ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥

Mėhlā 5. Jinĥā disanḏ-ṛi-ā ḏurmaṯ vañai miṯar asādṛe se-ī.

Ha-o dẖūdẖeḏī jag sabā-i-ā jan Nānak virle ke-ī. ||2||

Fifth Nanak.

In essence: Those persons seeing whom my ill intentions go away are my friends. Oh Nanak! I have been searching for such friends, but they are very rare.

 

The world is overwhemly controlled by the Maya influences; a few real seekers of the Creator remain indifferent to it. Drowned in Maya pursuits, people put on their morality, ethics and standard on the line. It is very hard to find the real devotees of the Creator; however, still we can find those ones who have chosen to be His devotees though they still struggle. About this point, reading the following will be helpful.:

ਮਃ ੫ ॥ ਸਚੀ ਬੈਸਕ ਤਿਨ੍ਹ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥

ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥ {ਪੰਨਾ 520}

Mėhlā 5. Sacẖī baisak ṯinĥā sang jin sang japī-ai nā-o.

Ŧinĥ sang sang na kīcẖ-ī Nānak jinā āpṇā su-ā-o. ||2||

Fifth Nanak.

In essence: True association should be with those persons with whom Ekankar’s name is remembered. Oh Nanak! Do not associate with those people, who are selfish.

To be His seeker is one’s personal choice; if one chooses to be with Him, the Guru says just two things in this context: 1. Fall in love with the Creator and feel Him present everywhere. 2. Remain in the company of those who are His seekers and practice the Guru’s teaching like praising Him and remaining humble.

Wishes

G Singh

www.gursoch.com

The Omnipresent Creator – ਸਰਬ ਵਿਆਪਕ ਕਰਤਾਰ ਜੀ

(Its English version is at the end)

ਗੁਰਬਾਣੀ ਵਿੱਚ ਇਹ ਗੱਲ ਉੱਤੇ ਜੋਰ ਹੈ ਕਿ ਸਰਬ ਵਿਆਪਕ ਕਰਤਾ ਦੀ ਆਸ ਲੈਕੇ ਹੀ ਉਸ ਦੇ ਭਗਤ ਜੀਂਦੇ ਹਨ; ਉਹ ਅਭੈ ਰਹਿੰਦੇ ਹਨ, ਆਸ਼ਾਵਾਂ ਦੇ ਵਾਵਰੋਲਿਆਂ ਵਿੱਚ ਨਹੀਂ ਫਸਦੇ ਅਤੇ ਮਾਇਆ ਉਨਾਂ ਨੂੰ ਖਿੱਚਦੀ ਨਹੀਂ ਪਰ ਉਸ ਕਰਤਾਰ ਜੀ ਦੀ ਜਾਣ ਪਛਾਣ ਗੁਰੂ ਜਾਂ ਪੀਰ ਹੀ ਕਰਵਾਉਂਦੇ ਹਨ !

ਆਸਾ ਮਹਲਾ ੫ ॥ ਹਰਿ ਹਰਿ ਨਾਮੁ ਅਮੋਲਾ ॥ ਓਹੁ ਸਹਜਿ ਸੁਹੇਲਾ ॥੧॥ ਰਹਾਉ ॥

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥ ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹ੍ਹਾ ॥੨॥

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹ੍ਹਾ ॥੩॥੫॥੧੪੫॥ {ਪੰਨਾ 407}

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦਾ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਸੌਖਾ ਜੀਵਨ ਬਿਤੀਤ ਕਰਦਾ ਹੈ।1। ਰਹਾਉ।

          ਹੇ ਭਾਈ ! ਪਰਮਾਤਮਾ ਹੀ ਸਦਾ ਨਾਲ ਰਹਿਣ ਵਾਲਾ ਸਾਥੀ ਹੈ, ਉਹ ਕਦੇ ਛੱਡ ਨਹੀਂ ਜਾਂਦਾ, ਪਰ ਉਹ (ਕਿਸੇ ਚਤੁਰਾਈ ਸਿਆਣਪ ਨਾਲ) ਵੱਸ ਵਿਚ ਨਹੀਂ ਆਉਂਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।1।

          ਹੇ ਭਾਈ! ਉਹ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ ਮੇਰਾ ਭਰਾ ਹੈ ਮੇਰਾ ਪਿਉ ਹੈ ਤੇ ਮੇਰੀ ਮਾਂ ਹੈ, ਉਹ ਪਰਮਾਤਮਾ ਹੀ ਆਪਣੇ ਭਗਤਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ।2।

          ਹੇ ਨਾਨਕ! (ਆਖ – ਹੇ ਭਾਈ!) ਉਸ ਪਰਮਾਤਮਾ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਗੁਰੂ ਨੇ ਮੈਨੂੰ ਉਸ ਦੀ ਸਮਝ ਬਖ਼ਸ਼ ਦਿੱਤੀ ਹੈ, ਗੁਰੂ ਪਾਸੋਂ ਮੈਂ ਉਸ ਦਾ ਮਿਲਾਪ ਹਾਸਲ ਕੀਤਾ ਹੈ। ਇਹ ਉਸ ਪਰਮਾਤਮਾ ਦਾ ਇਕ ਅਜਬ ਤਮਾਸ਼ਾ ਹੈ (ਕਿ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ) ।3।4। 145। (ਡਾਕਟਰ ਸਾਹਿਬ ਸਿੰਘ )

ਇਸੇ ਪਰਸੰਗ ਵਿੱਚ ਹੇਠਲੀਆਂ ਸਤਰਾਂ ਵੀ  ਪੜ੍ਹੋ ਉਸੇ ਅੰਗ ਤੇ :

ਆਸਾ ਮਹਲਾ ੫ ॥ ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ||

ਅਰਥ: (ਹੇ ਮੋਹਨ-ਪ੍ਰਭੂ!) ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸਨ ਕਰਾ ਦਿੱਤਾ ਹੈ।1। ਰਹਾਉ।

(ਹੁਣ) ਹੇ ਮੋਹਨ! ਇਸ ਲੋਕ ਵਿਚ, ਪਰਲੋਕ ਵਿਚ, ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ (ਮੈਨੂੰ) ਤੂੰ ਹੀ ਦਿੱਸ ਰਿਹਾ ਹੈਂ।1।

          ਇਹ ਕਰਤਾਰ ਜੀ ਦੀ ਸਰਬਵਿਆਪਕਤਾ ਬਾਰੇ ਬਿਆਨ ਹੈ; ਕੋਈ ਇੱਕ ਮੂਰਤ ਜਾਂ ਥਾਂ ਵਿੱਚ ਉਸ ਨੂੰ ਬਨ੍ਹਣਾ ਸਿਆਣਪ  ਨਹੀਂ ਹੈ ; ਇਸ ਸ੍ਰਬਵਿਆਪਕ  ਪ੍ਰਭ ਦੀ ਸਿਫਤ ਕਰਦਿਆਂ ਉਸ ਦੇ ਅਸਲੀ ਭਗਤ ਜ਼ਿੰਦਗੀ ਗੁਜਾਰਦੇ ਹਨ | ਉਹ ਇਸ ਦੁਨੀਆਂ ਵਿੱਚ ਉਸ ਦਾ ਪਿਆਰ ਪਾਕੇ ਸੰਤੋਖੀ ਹਨ, ਪਰ ਮਾਇਆ ਆਸ਼ਕ ਸਭ ਕੁਝ ਪਾਕੇ ਵੀ ਤ੍ਰਿਸ਼ਨਾ ਦੇ ਸਕੰਜੇ ਵਿੱਚੋਂ ਨਹੀਂ ਨਿਕਲਦੇ ! ਇਸੇ ਲਈ ਇਹ ਆਖਣਾ ਗਲਤ ਨਹੀਂ ਹੋਏਗਾ ਕਿ ਜਿਸ ਦੇ ਹਿਰਦੇ  ਵਿੱਚ ਕਰਤਾਰ ਜੀ ਵੱਸ ਗਏ, ਉਹ ਭਾਵੇਂ ਅਮੀਰ ਵੀ ਹੋਵੇ, ਉਹ ਉਸ ਧਨ ਨੂੰ ਸਿਰਫ਼ ਆਪਣੇ ਲਈ ਸਵਾਰਕੇ ਨਹੀਂ ਰੱਖਦੇ ਬਲਕਿ  ਇਸ ਨੂੰ ਕਰਤਾਰ ਜੀ  ਦੀ ਦੇਣ ਸਮਝਕੇ ਸਭ ਨਾਲ ਵੰਡ ਦੇ ਹਨ | ਜੇ ਇੰਝ ਦਾ ਕੋਈ ਇਨਸਾਨ ਜੋ ਉਸ ਦੀ ਭਗਤੀ  ਵਿੱਚ ਗੜੁਚ ਹੋਕੇ ਜਿਉਂਦਾ ਹੈ ਤੇ ਉਸ ਦੀ ਆਪਣੀਆਂ ਮਾਇਆ ਉਸ ਨੂੰ ਪ੍ਰਭਾਵਤ ਨਹੀਂ ਕਰਦੀ,ਤਦ  ਉਸ ਨੂੰ ਹੀ ਸਚਾ ਭਗਤ ਆਖਿਆ ਜਾ ਸਕਦਾ ਹੈ ਕਿਉਂਕਿ ਕਰਤਾਰ ਜੀ ਜੋ ਉਸ ਦੇ ਦਿਲ ਵਿੱਚ ਵਸਦੇ ਹਨ, ਉਹ ਸਰਬਵਿਆਪਕ ਹੈ ਮਤਲਬ  ਸਭ ਥਾਂ ਹੈ ਤੇ ਸਭ ਵਿੱਚ ਹੈ| ਇਸੇ ਲਈ  ਕਿਸੇ ਇੱਕ ਤੇ ਕੇਂਦਰਤ ਹੋਕੇ ਉਸ ਨੂੰ ਮਨ ਵਿੱਚ ਵਸਾਉਣਾ ਅਸੰਭਵ ਹੈ | ਤਦੇ ਕਿਹਾ ਜਾਂਦਾ ਹੈ ਕਿ ਭਗਤਾ ਦਾ ਕੋਈ ਦੁਸ਼ਮਣ ਹੋਕੇ ਵੀ  ਦੁਸ਼ਮਣ ਨਹੀਂ ਹੁੰਦਾ !

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

The Omnipresent Creator

It is stressed in the Gurbani that the real devotees of the omnipresent Creator remain indifferent to Maya and endless craving for this or that; the Creator is realized through the Guru. Let us see the following verses on SGGS on 407:

ਆਸਾ ਮਹਲਾ ੫ ॥ ਹਰਿ ਹਰਿ ਨਾਮੁ ਅਮੋਲਾ ॥ ਓਹੁ ਸਹਜਿ ਸੁਹੇਲਾ ॥੧॥ ਰਹਾਉ ॥

Āsā mėhlā 5. Har har nām amolā. Oh sahj suhelā. ||1|| Rahā-o.

RaagAsa, the bani of Fifth Nanak.

In essence: Har’s name is priceless. One who remembers His name remains comfortable. Pause.

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥

Sang sahā-ī cẖẖod na jā-ī oh agah aṯolā. ||1||

Akalpurakh is that companion, who never forsakes. He is unfathomable and beyond weighing.

ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹ੍ਹਹਾ ॥੨॥

Parīṯam bẖā-ī bāp moro mā-ī bẖagṯan kā olĥā. ||2||

Akalpurakh is my friend, brother, father, and mother. He is the shelter of His devotees.

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹ੍ਹਹਾ ॥੩॥੫॥੧੪੫॥

Alakẖ lakẖā-i-ā gur ṯe pā-i-ā Nānak ih har kā cẖolĥā. ||3||5||145||

Oh Nanak! It is a miracle of Har that the Guru has made me realized Har, the invisible. Thus, through the Guru, I have obtained Him.

Also let us see the following as well

ਆਸਾ ਮਹਲਾ ੫ ॥ ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

Āsā mėhlā 5. Gurėh ḏikẖā-i-o lo-inā. ||1|| Rahā-o.

Raag Asa, the bani of Fifth Nanak.

In essence: Oh Prabh! The Guru has shown me you through my own eyes. Pause.

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥

Īṯėh ūṯėh gẖat gẖat gẖat gẖat ṯūʼnhī ṯūʼnhī mohinā. ||1|| (SGGS 407)

Oh fascinating Ekankar! Here and there and in all who lives is you only.

          This is a statement about the omnipresence of the Creator; therefore, to fix Him in a picture or place is not a right idea. The devotees of such an Omnipresent Creator live by worshiping and praising Him. They remain content in this Maya hooked world; however, the Maya lovers never get out of the Maya net. If His devotees have a lot of wealth, they remain eager to help the needy. Thus, it will not be wrong to state that His devotees, even if they are rich, do not remain attached to it dearly for their own purpose; the Sikh langar signifies this very idea. That is what it is said that His devotees do not hold grudge against anyone and deem none as their enemy.

Wishes!

Gurdeep Singh

www.gursoch.com

 

 

 

Envisioning  The Creator – ਕਰਤਾਰ ਜੀ ਨੂੰ ਵੇਖਣਾ

(Its English version is at the end)

ਹੇਠ ਦਿੱਤਾ ਸਲੋਕ ਸ਼੍ਰੀ ਗੁਰੂ ਅੰਗਦ ਜੀ ਦਾ ਹੈ, ਇਹ  ਅੰਗ 139 ਉੱਤੇ ਦਰਜ ਹੈ | ਇਸ ਸਲੋਕ ਵਿੱਚ ਗੁਰੂ ਜੀ ਇਹੋ ਦੱਸਦੇ ਹਨ ਕਿ  ਆਪਣੇ ਕਰਤਾਰ ਜੀ ਨੂੰ ਮਿਲਣ ਲਈ ਇਨਸਾਨ ਨੂੰ ਆਪਣੇ ਆਪ ਦੀ ਹਾਉਂ ਨੂੰ ਬਿਲਕੁਲ ਮਾਰਕੇ ਜੀਣਾ ਪੈਂਦਾ ਹੈ, ਕਿਉਂਕਿ ਸਾਡੇ ਹੱਥ, ਪੈਰ, ਕੰਨ , ਜੀਭ ਤੇ ਅੱਖਾਂ ਸਾਡੀ ਹਾਉਂ ਦੇ ਅਧੀਨ ਰਹਿੰਦੇ ਹਨ ਅਤੇ ਕਰਤਾਰ ਜੀ ਨੂੰ ਮਿਲਣਾ ਅਸੰਭਵ ਬਣਿਆ ਰਹਿੰਦਾ ਹੈ !

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

ਅਰਥ : ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ । ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।੧। (ਡਾਕਟਰ ਸਾਹਿਬ ਸਿੰਘ )

 

                   ਦਰਅਸਲ ਗੁਰੂ ਜੀ ਉਸ ਮਾਨਸਿਕ ਸਥਿਤੀ ਬਾਰੇ ਦੱਸਦੇ ਹਨ ਜੋ ਆਮ ਬੰਦਿਆਂ ਨੂੰ ਪ੍ਰਾਪਤ ਕਰਨੀ ਮੁਸ਼ਕਿਲ ਹੈ | ਇਹ ਸੰਸਾਰ ਹੈ; ਇਸ ਦਾ ਧੁਰਾ ਮਾਇਆ ਦੁਆਲੇ ਘੁਮਦਾ ਹੈ ਅਤੇ ਮਾਇਆ  ਨੂੰ ਇੱਛਾਵਾਂ ਲੱਭਦੀਆਂ ਫਿਰਦੀਆਂ ਹਨ | ਇਸ ਸਥਿਤੀ ਵਿੱਚ ਹੀ ਅਕਸਰ ਸਾਡਾ ਮਨ ਟਿਕਿਆ ਰਹਿੰਦਾ ਹੈ | ਗੁਰੂ ਜੀ ਸਾਫ ਆਖਦੇ ਹਨ ਕੀ ਕਰਤਾਰ ਜੀ ਨੂੰ ਵੇਖਣ ਲਈ ਇਹ ਜੋ ਸਾਡੀਆਂ ਅੱਖੀਆਂ ਹਨ, ਕੰਮ ਨਹੀਂ ਆਉਂਦੀਆਂ ਕਿਉਂਕਿ ਇਹ ਉਸ ਵਸਤੂ ਵਿੱਚ ਮਸਤ ਹਨ ਜੋ ਕਰਤਾਰ ਦੇ ਰਾਹੇ  ਤੁਰਨ ਵਿੱਚ  ਅੜਿੱਕਾ ਬਣੀ ਰਹਿੰਦੀ ਹੈ | ਜਦੋਂ ਇਨਾਂ ਅੱਖਾਂ ਨੂੰ  ਸੀਮਤ ਕਰਕੇ ਅਸੀਂ ਕਰਤਾਰ ਜੀ ਵੱਲ ਮੁੜਦੇ ਹਾਂ, ਤਦ ਵੈਰ  ਵਿਰੋਧ, ਲਾਲਸਾ, ਗੁੱਸਾ, ਲਾਲਚ, ਕਾਮ ਤੇ ਹਾਉਂ ਸਾਡੇ ਕੰਮ ਨਹੀਂ ਆਉਂਦੇ | ਜਦੋਂ ਅੱਖ ਪਰਾਏ  ਰੂਪ ਜਾਂ ਧਨ ਵੱਲ ਨਹੀਂ ਵੇਖਦੀ, ਤਦ ਇਹ ਸਿਰਫ਼ ਕਰਤਾਰ ਦੇ  ਕੌਤਕ ਵੇਖਦੀ ਹੈ | ਕੰਨ ਜਦੋਂ ਗਲਤ ਗੱਲਾਂ ਅਤੇ ਮਨ ਨੂੰ ਭੜਕਾਉਣ ਵਾਲੇ ਵਿਸ਼ਿਆਂ ਬਾਰੇ ਦਿਲਚਸਪੀ ਛੱਡ ਦੇਂਦੇ ਹਨ, ਤਦ ਇਹ ਕਰਤਾਰ ਜੀ ਦੀ ਸਿਫਤ ਤੇ ਉਸ ਦਾ ਨਾਮ ਸੁਣਨ ਵਿੱਚੋਂ ਰਸ ਲੱਭਨ ਲੱਗ ਪੈਂਦੇ ਹਨ |  ਇਸ ਸਥਿਤੀ ਵਿੱਚ ਪੈਰ ਗਲਤ ਪਾਸੇ ਜਾਣ ਦੀ ਥਾਂ ਚੰਗਿਆਈ ਕਰਨ ਲਈ ਤੁਰਦੇ ਹਨ, ਉੱਥੇ ਜਾਣ ਨੂੰ ਲੋਚਦੇ ਹਨ ਜਿੱਥੇ ਕਰਤਾਰ ਜੀ ਦੀ ਸਿਫਤ ਹੋਵੇ | ਇਸ ਮਾਨਸਿਕ ਸਥਿਤੀ ਵਿੱਚ, ਹੱਥ ਕਿਸੇ ਵੀ ਗਲਤ ਭਾਵ ਹਿੱਤ  ਕੁਝ ਵੀ ਕਰਨੋਂ ਅਸਮਰੱਥ ਹੋ ਜਾਂਦੇ ਹਨ; ਇਹ ਸੇਵਾ ਵਿੱਚ ਲੱਗਦੇ ਹਨ ਅਤੇ ਇਹੋ ਹੱਥ ਕਰਤਾਰ ਵੱਲ ਬਾਹਾਂ ਖੋਹਲਕੇ ਚੱਲਦੇ ਹਨ, ਕਿਉਂਕਿ ਇਹ ਉਸ ਦੀ ਕੁਦਰਤ ਦੀ ਸੇਵਾ ਵਿੱਚ  ਲੱਗਦੇ ਹਨ; ਉਸ ਦੀ ਸਿਫਤ ਦਾ ਸੰਗੀਤ ਬਣਾਉਂਦੇ ਹਨ ਤੇ ਉਸ ਦੀ ਸਿਫਤ ਲਿਖਦੇ ਹਨ  | ਜੀਭ ਜੋ ਵੰਨ ਸਵੰਨੇ ਚਸਕੀਆਂ ਵਿੱਚ ਗਲਤਾਨ  ਰਹਿੰਦੀ ਹੈ, ਇਸ ਨਵੀਂ ਸਥਿਤੀ ਵਿੱਚ ਮਿੱਠੇ ਬੋਲ ਹੀ ਬੋਲਦੀ ਹੈ | ਕਰਤਾਰ ਦੀ ਸਿਫਤ ਵਿੱਚ ਲੱਗਦੀ ਹੈ ਅਤੇ ਆਪਣੇ ਸਵਾਦ ਛੱਡ ਕੇ ਸਾਦਗੀ ਨਾਲ ਸੰਤੁਸ਼ਟ  ਹੋਈ ਰਹਿੰਦੀ ਹੈ | ਇੰਝ ਇਸ ਸਥਿਤੀ ਵਿੱਚ ਇਨਸਾਨ ਜਿਉਂਦਿਆਂ ਮਰਕੇ ਜੀਂਦਾ ਹੈ | ਇਸ ਮਾਨਸਿਕ ਸਥਿਤੀ ਵਿੱਚ ਉਹ ਦੁਨਿਆਵੀ  ਜੋਰ ਤੋਂ ਮੁਕਤ ਹੋ ਜਾਂਦਾ ਹੈ | ਇਸੇ ਸਥਿਤੀ ਵਿੱਚ ਉਹ ਵੈਰ  ਵਿਰੋਧ ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ | ਇਸ ਗੱਲ ਨੂੰ ਸਮਝਣ ਲਈ ਇੱਕ ਮਿਸਾਲ ਲੈ ਲਵੋ |

                  ਦੋ ਇਨਸਾਨ ਹਨ, ਇੱਕ ਨੂੰ ਕੁਦਰਤ ਬਹੁਤ ਖਿਚਦੀ  ਹੈ ਅਤੇ ਦੂਸਰੇ ਨੂੰ ਧਨ | ਕੁਦਰਤ ਨੂੰ ਪਿਆਰ ਕਰਨ ਵਾਲਾ ਕੁਦਰਤ ਦੇ ਦ੍ਰਿਸ਼ਾਂ ਦੀ ਖੋਜ ਕਰੇਗਾ, ਪਰ ਧਨ ਦੇ ਪਿਆਰ ਵਿੱਚ ਮਸਤ ਇਨਸਾਨ ਇਹੋ ਸੋਚੇਗਾ ਕੀ ਹੋਰ ਧਨ ਕਿੰਝ ਮਿਲ ਸਕਦਾ ਹੈ | ਇਹ ਕੀ ਹੈ ਸਭ ਕੁਝ ? ਗੁਰੂ ਜੀ ਆਪਣੇ ਸਿੱਖ ਨੂੰ  ਆਪਣੀ ਰੁਚੀ ਦੁਨਿਆਵੀ ਗੱਲਾਂ ਵਿੱਚ ਲਗਾਉਣ ਨਾਲੋਂ ਕਰਤਾਰ ਵੱਲ ਲਾਉਣ ਲਈ ਹੀ ਆਖਦੇ ਹਨ | ਜੇ ਕੋਈ ਮਾਇਆ ਵਿੱਚ ਗਲਤਾਨ ਇਨਸਾਨ ਕਰਤਾਰ ਜੀ ਦੇ ਦਰਸ਼ਨ ਦੀ ਲੋਚਾ ਕਰੇ, ਉਹ ਨਹੀਂ ਕਰ ਸਕੇਗਾ ਕਿਉਂਕਿ ਕਰਤਾਰ ਜੀ ਦੇ ਦਰਸ਼ਨ ਲਈ, ਗੁਰੂ ਜੀ ਮੁਤਾਬਕ, ਆਪਣੇ ਆਪ ਨੂੰ ਬਿਲਕੁਲ ਮਰਕੇ ਜਿਉਣ ਦੀ ਲੋੜ ਹੈ ! 

ਸ਼ੁਭ ਇੱਛਾਵਾਂ ,

ਗੁਰਦੀਪ ਸਿੰਘ

Envisioning  The Creator

The following  slok is on SGGS 139 in which the Guru says that one should get rid of one’s conceit to realize the Creator. As we keep our eyes, ears, hands and foot for other pursuits that do not allow us to be with Him, it is impossible to be with Him.

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

Salok mėhlā 2.

Akẖī bājẖahu vekẖ-ṇā viṇ kanna sunṇā.

Pairā bājẖahu cẖalṇā viṇ hathā karṇā.

Jībẖai bājẖahu bolṇā i-o jīvaṯ marṇā.

Nānak hukam pacẖẖāṇ kai ṯa-o kẖasmai milṇā. ||1||

Slok of Second Nanak.

In essence: (To be with Ekankar, one needs to change totally). Oh Nanak! To meet our Master, we must realize His ordinance; we need to see Him without using our eyes, hear about Him without using our ears; we need to go close to him without using our feet and work to be with Him without using our hands; this is the way to live (being dead) without an iota of conceit (one has to overcome one’s self-conceit and live-in utter humility by understanding His ordinance, because the given eyes, ears, hands, feet and tongue do not help us to be with Him).

                  Actually, the Guru describes that state of mind in which one gets involved with the Creator by keeping one’s focus on the Creator; one doesn’t follow wrong paths, one doesn’t see thing that hits the balance of one’s focus on Him. Greed, anger, lust, attachment and ego guide us; if they are in control, we have the capacity to realize the Creator by turning totally toward Him. When one’s eyes set on others spouses, one’s ears indulge in hearing backbiting, one follows Maya and one’s hands indulge in greed, it is impossible to realize the Creator. One needs to abandon such tastes and pursuits that take one’s focus on Him away. It is the mind that gets what it wants; therefore, if it is counseled right to love the Creator sincerely, it will realize Him eventually. Thus, living without ego and remaining in love with Him are the vital tendencies to realize Him.

Wishes

G Singh

www.gursoch.com