Previous Next

Death And Life – ਮੌਤ ਅਤੇ ਜੀਵਨ

(Its English version is at the end)

ਗੁਰਬਾਣੀ ਵਿੱਚ ਇਨਸਾਨ ਨੂੰ ਮੌਤ ਨੂੰ ਯਾਦ ਰੱਖਕੇ ਜਿਉਣ ਦੀ ਨਸੀਹਤ ਹੈ; ਇਸ ਗਲ ਦਾ ਸੰਬੰਧ ਦਰਅਸਲ ਮਨੁੱਖ ਦੇ ਮਨ ਨਾਲ ਜੋੜਿਆ ਗਿਆ ਹੈ | ਸਾਦੇ ਸ਼ਬਦਾਂ ਵਿੱਚ, ਜੇ ਮਨੁੱਖ ਆਪਣੇ ਅੰਤ ਨੂੰ ਯਾਦ ਰੱਖੇ ਅਤੇ ਆਪਣੇ ਕਿਰਦਾਰ ਵਿੱਚ ਗੁਣ ਭਰੇ ਇਹ ਸੋਚਕੇ ਕਿ ਰਹਿਣਾ ਤਾਂ ਏਥੇ ਹੈ ਨਹੀਂ, ਫੇਰ ਗਲਤ ਕੰਮਾਂ ਵਿੱਚ ਪੈ ਕੇ ਜਿੰਦਗੀ ਨੂੰ ਕਿਉਂ ਰੋਲਿਆ ਜਾਵੇ | ਧਨ ਦੌਲਤ ਇਕੱਤਰ ਕਰਕੇ ਇਨਸਾਨ ਏਥੇ ਹੀ ਛੱਡ ਜਾਂਦਾ ਹੈ ਅਤੇ ਆਪਣੀਆਂ ਆਉਣ ਵਾਲਿਆਂ ਪੀੜੀਆਂ ਬਾਰੇ ਸੋਚਕੇ ਆਪਣੇ ਇਖਲਾਕ ਨੂੰ ਧਨ ਲਈ ਗਿਰਵੀ ਰੱਖੀ ਜਾਂਦਾ ਹੈ | ਆਪਣੇ ਜੀਵਨ ਤੋਂ ਬਾਅਦ ਪੀੜੀਆਂ ਲਈ ਗਲਤ ਕੰਮ ਕਰ  ਜਾਣੇ ਇੱਕਤਰ੍ਹਾਂ ਨਾਲ ਆਪਣੇ ਆਪ ਨੂੰ ਮੰਦੇ  ਰਸਤੇ ਉੱਤੇ ਤੋਰਨ ਤੋਂ ਵੱਧ ਕੁਝ ਵੀ ਨਹੀਂ | ਇਸੇ ਪ੍ਰਸੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੇਠ ਲਿਖੇ ਸਲੋਕ ਜੀ 1244 ਉਤੇ ਹੈ , ਨੂੰ ਵਿਚਾਰੋ ਅਤੇ ਮਨ ਵਿੱਚ ਵਸਾਓ ਕਿ ਜੇ ਸਦਾ ਰਹਿਣਾ ਹੀ ਨਹੀਂ ਇਸ ਜਗ ਵਿੱਚ, ਫੇਰ ਇਹ ਸਭ ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਕਰਨ ਦੀ ਗੰਦਗੀ ਵਿੱਚ ਕਿਉਂ ਡਿੱਗਿਆ ਜਾਵੇ ?

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥ ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

ਅਰਥ : ਮੌਤ ਕੋਈ ਮਹੂਰਤ ਨਹੀਂ ਕੱਢਦੀ ਤੇ ਨਾ ਕੋਈ ਖਾਸ ਦਿਨ ਚੁਣਦੀ ਹੈ ਜਦੋਂ ਆਉਂਦੀ ਹੈ | ਕੁਝ ਨੂੰ ਸੱਦੇ ਆ ਗਏ ਉਹ  ਤਿਆਰ ਹੋ ਗਏ  ਤੇ ਕੁਝ ਤਿਆਰ ਹੋ ਰਹੇ | ਇੰਝ  ਕੁਝ ਚਲੇ ਗਏ ਇਸ ਸੰਸਾਰ ਵਿੱਚੋਂ ਅਤੇ ਕਈ ਤਿਆਰ ਹੋ ਗਏ ਤੁਰਨ ਲਈ ਤੇ ਉਨਾਂ ਦੇ  ਵੱਡੇ ਧੌਲਰ   ਤੇ ਸੁਹਣੇ ਘਰ  ਏਥੇ ਹੀ ਰਹਿ ਗਏ | ਮਿੱਟੀ ਦਾ ਸਰੀਰ ਫੇਰ ਮਿੱਟੀ ਹੋ ਗਿਆ !

ਫੇਰ ਧਿਆਨ ਦੇਵੋ ਹੇਠਲੇ ਸਲੋਕ ਉੱਤੇ ::

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

ਅਰਥ : ਹੇ ਨਾਨਕ! ਇਹ ਸਰੀਰ ਮਿੱਟੀ ਦੀ ਵਲਗਣ ਸੀ, ਸੋ ਅੰਤ ਨੂੰ  ਮਿੱਟੀ ਦੀ ਇਹ ਢੇਰੀ  ਢਹਿ ਹੀ ਪਈ । ਹੇ ਜਿੰਦੇ! ਤੂੰ ਨਿਤ ਖੋਟੇ ਕੰਮ ਹੀ  ਕਰਦੀ  ਰਹੀ ਤੇ ਆਪਣੇ ਅੰਦਰ ਤੂੰ ਚੋਰ-ਮਨ ਨੂੰ ਬਿਠਾਈ ਰੱਖਿਆ  ।

ਭਾਵ ਜਿੰਦਗੀ ਕੁਝ ਆਰਸੇ ਲਈ ਹੈ  ਤੇ ਜਦੋਂ ਸਮਾਂ ਆ ਗਿਆ ਇਨਸਾਨ ਇੱਥੋਂ ਤੁਰ  ਜਾਂਦਾ ਹੈ ! ਮਨ ਨੂੰ ਚੋਰ ਬਣਾਕੇ ਕਿਉਂ ਰੱਖਿਆ ਜਾਵੇ ?

ਸਿਰਫ਼ ਇਨਸਾਨ ਹੀ ਆਪਣੇ ਆਪ ਉੱਤੇ ਉਂਗਲੀ ਕਰਕੇ ਤੇ ਬੁਰੇ ਕੰਮ ਲਈ ਪਛਤਾਵੇ ਕਰਕੇ ਆਪਣੇ ਮਨ ਨੂੰ ਮਾਨਵਤਾ ਦੀ ਭਲਾਈ ਵੱਲ ਪਰਤ ਸਕਦਾ ਹੈ ਜੇ ਉਹ ਇਸ ਗਲ ਦਾ ਅਹਿਸਾਸ ਕਰ ਲਵੇ ਕਿ ਏਥੇ ਰੈਣ ਬਸੇਰਾ ਸਥਿਰ ਨਹੀਂ; ਵੱਡੇ ਵੱਡੇ ਧਨਾਡ , ਪਾਪੀ ਅਤੇ ਤਾਕਤਵਰ ਕੂਚ ਕਰ ਗਏ ਬਿਨਾਂ ਕੁਝ ਆਪਣੇ ਨਾਲ ਲੈਕੇ | ਮੌਤ ਦੀ ਯਾਦ ਨੂੰ ਇਸੇ ਕਰਕੇ ਗੁਰਬਾਣੀ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ ਹੈ | ਮਨ ਦੀਆਂ ਮੌਜਾਂ ਵਿੱਚ ਗ੍ਰਹਸਥ ਹੋਕੇ ਆਪਣੇ ਕਰਤੇ ਨੂੰ ਵਸਾਰਕੇ ਮਤਲਬ ਪ੍ਰਸਤੀ ਵਿੱਚ ਡੂਬਕੇ ਜੀਣਾ ਅੰਤ ਵਿੱਚ ਬੇਕਾਰ ਹੋ ਨਿਬੜ ਦਾ ਹੈ |

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

Death And Life

  In the Gurbani, it is stressed that a person should live without ever forgetting that there is a time that will end his or her life; when the death is certain, why to take that path which needs dishonesty and exploitation to get rich or enjoy a luxurious life. Earning by dishonestful way and exploitation is of no use for the peace of mind; Gathering wealth and property through exploitation and leaving all that for the next generation is another folly a person commits. The History states that the so called rich and powerful people left this world without taking anything with them and their generations lost everything they gathered eventually. The Gurbani advises us to be hard workers; it reminds us about our death so that we should refrain from dishonestful living.

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥

ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥

ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

Salok mėhlā 1.

Maraṇ na mūraṯ pucẖẖi-ā pucẖẖī thiṯ na vār.

Iknĥī laḏi-ā ik laḏ cẖale iknĥī baḏẖe bẖār.

Laskar saṇai ḏamāmi-ā cẖẖute bank ḏu-ār.

Iknĥā ho-ī sākẖ-ṯī iknĥā ho-ī sār.

Nānak dẖerī cẖẖār kī bẖī fir ho-ī cẖẖār. ||1||

Sloka of First Nanak.

In essence: The death doesn’t ask for any special time or a lunar day or a weekday. In this world, there are some, who are ready to depart from here and some who are leaving. Some people are preparing to go and some are called for. The mortals leave behind them their army, drums and beauteous mansions. Oh Nanak! This way, the body crumbles and becomes dust.

Here is another slok of the Guru that says so as well:

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

Mėhlā 1. Nānak dẖerī dẖėh pa-ī mitī sanḏā kot.  Bẖīṯar cẖor bahāli-ā kẖot ve jī-ā kẖot. ||2||

The bani of First Nanak.

In essence: Oh Nanak! The body is like fortress of dust; in the ends, it crumbles down. Oh soul! You have kept the thief within you and all you have done are the deeds of falsehood.

 

It is only the humans who can analyze their acts and repent for their misdeeds and take a path of helping the humans, other lives and the entire nature they live in. When everyone departs from here then why to indulge in exploitation and self-centered activities. If one doesn’t remember the death time and considers to stay here forever, one lives in a fantasy and ruins one’s life that could be spent in a virtuous way.

Wishes

Gurdeep Singh

www.gursoch.com

ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ – (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਆਦਿ ਬੀੜ (ਪੋਥੀ ਸਾਹਿਬ) ਦੀ ਲਿਖਾਈ ਸੰਨ ੧੬੦੪ ਈਸਵੀ ਵਿੱਚ ਸੰਪੂਰਨ ਹੋਈ ਸੀ । ਇਸ ਵਿੱਚ ਪੰਜਵੇਂ ਗੁਰੂ ਜੀ ਵਲੋਂ ਨਿੱਤਨੇਮ ਦਰਜ ਕਰਵਾਇਆ ਗਿਆ ਸੀ ਜੋ ਹੁਣ ਛਾਪੇ ਦੀ ਬੀੜ ਦੇ ਪਹਿਲੇ ੧੩ ਪੰਨਿਆਂ ਉੱਤੇ ਦਰਜ ਹੈ ।
ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਸਿੱਖਾਂ ਵਿੱਚ ਕਿਹੜਾ ਨਿੱਤਨੇਮ ਪ੍ਰਚੱਲਤ ਸੀ, ਇਸ ਦਾ ਪਤਾ ਲਾਉਣਾ ਹੀ ਇਸ ਲੇਖ ਦਾ ਮੰਤਵ ਹੈ । ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ ਦੀ ਭਾਲ਼ ਕਰਨੀ ਪਵੇਗੀ । ਭਾਈ ਗੁਰਦਾਸ ਦੀਆਂ ਵਾਰਾਂ ਦਾ ਅਧਿਐਨ ਕਰਨ ਨਾਲ਼ ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਬਾਰੇ ਬਹੁਤ ਵਧੀਆ ਜਾਣਕਾਰੀ ਮਿਲ਼ਦੀ ਹੈ । ਭਾਈ ਗੁਰਦਾਸ ਜੀ ਨੂੰ ਤੀਜੇ ਗੁਰੂ ਜੀ ਤੋਂ ਛੇਵੇਂ ਗੁਰੂ ਜੀ ਤਕ ੪ ਗੁਰੂ ਪਾਤਿਸ਼ਾਹਾਂ ਦੀ ਸੇਵਾ ਅਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ।
ਕਰਤਾਰਪੁਰ (ਹੁਣ ਪਾਕਿਸਤਾਨ ਵਿੱਚ) ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਉਨ੍ਹਾਂ ਵਲੋਂ ਬਖ਼ਸ਼ਿਆ ਨਿੱਤਨੇਮ ਪ੍ਰਚੱਲਤ ਸੀ ਜਿਸ ਦੀ ਰੂਪ ਰੇਖਾ ਭਾਈ ਗੁਰਦਾਸ ਵਲੋਂ ਦਿੱਤੇ ਹੇਠ ਲਿਖੇ ਪ੍ਰਮਾਣਾ ਤੋਂ ਪ੍ਰਗਟ ਹੁੰਦੀ ਹੈ-

੧. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸਵੇਰ ਅਤੇ ਸ਼ਾਮ ਦਾ ਨਿੱਤਨੇਮ ਕੀ ਸੀ?
ਭਾਈ ਗੁਰਦਾਸ ਵਲੋਂ ਲਿਖੀ ਪਹਿਲੀ ਵਾਰ ਦੀ ਅਠੱਤੀਵੀਂ ਪਉੜੀ ਸਵੇਰ ਅਤੇ ਸ਼ਾਮ ਦੇ ਨਿੱਤਨੇਮ ਦਾ ਖ਼ੁਲਾਸਾ ਕਰਦੀ ਹੈ । ਇਹ ਪਉੜੀ ਹੈ-
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕaਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ॥
ਗਿਆਨ ਗੋਸਟਿ ਚਰਚਾ ਸਦਾ ਅਨਹਦ ਸਬਦਿ ਉਠੇ ਧੁਨਕਾਰਾ॥
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁਉਚਾਰਾ॥
ਗੁਰਮੁਖਿ ਭਾਰ ਅਥਰਬਣਿ ਤਾਰਾ ॥੩੮॥
ਵਿਚਾਰ:
ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲ਼ੀ ਬਾਣੀ ‘ਜਪੁ’ ਅਤੇ ‘ਸੋ ਦਰੁ’ ਸਿਰਲੇਖ ਵਾਲ਼ੀ ਰਚਨਾ ਦੋਵੇਂ ਹੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਵਲੋਂ ਰਚਿਤ ਬਾਣੀਆਂ ਹਨ ਜੋ ਪੰਜਵੇਂ ਗੁਰੂ ਜੀ ਵਲੋਂ ਬਣਾਏ ਗਏ ਨਿੱਤਨੇਮ ਵਿੱਚ ਵੀ ਉਸੇ ਤਰ੍ਹਾਂ ਸ਼ਾਮਲ ਹਨ । ‘ਸੋ ਦਰੁ’ ਸੰਗ੍ਰਿਹ ਵਿੱਚ ਤਿੰਨ ਸ਼ਬਦ ਹਨ- ਰਾਗੁ ਆਸਾ ਮਹਲਾ ੧ ਦਾ ‘ਸੋ ਦਰੁ ਤੇਰਾ ਕੇਹਾ’ਵਾਲ਼ਾ ਸ਼ਬਦ, ਆਸਾ ਮਹਲਾ ੧ ਦਾ ‘ਸੁਣਿ ਵਡਾ ਆਖੈ ਸਭੁ ਕੋਇ’ ਵਾਲ਼ਾ ਸ਼ਬਦ ਅਤੇ ਆਸਾ ਮਹਲਾ ੧ ਦਾ ‘ਆਖਾ ਜੀਵਾ ਵਿਸਰੈ ਮਰਿ ਜਾਉ’ ਵਾਲ਼ਾ ਸ਼ਬਦ । ਤਿੰਨੇ ਹੀ ਗੁਰੂ ਨਾਨਕ ਸਾਹਿਬ ਦੇ ਹਨ । ਇਸ ਤੋਂ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਹੀ ਨਿਤਨੇਮ ਦੀ ਰੂਪ ਰੇਖਾ ਦਾ ਮੁੱਢ ਬੰਨ੍ਹਿਆ ਸੀ ਜਿਸ ਦੀ ਉਗਾਹੀ ਭਾਈ ਗੁਰਦਾਸ ਨੇ ਭਰੀ ਹੈ ।

੨. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਰਾਤ ਸਮੇਂ ਦਾ ਨਿੱਤਨੇਮ ਕਿਹੜਾ ਸੀ?
ਭਾਈ ਗੁਰਦਾਸ ਵਲੋਂ ਲਿਖੀ ਛੇਵੀਂ ਵਾਰ ਦੀ ਤੀਜੀ ਪਉੜੀ ਵਿੱਚ ਰਾਤ ਸਮੇਂ ਦੇ ਨਿੱਤਨੇਮ ਦਾ ਜ਼ਿਕਰ ਕਰਨ ਦੇ ਨਾਲ਼ ਸੰਝ ਸਮੇਂ ਦੇ ਨਿੱਤਨੇਮ ਦਾ ਵੀ ਜ਼ਿਕਰ ਕੀਤਾ ਗਿਆ ਹੈ । ਦੇਖੋ ਇਹ ਪਉੜੀ-
ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਇ ਨ੍ਹਵੰਦੇ॥
ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ॥
ਮਥੇ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ॥
ਸ਼ਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ॥
ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ॥
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ॥
ਗੁਰਮੁਖਿ ਸੁਖਫਲੁ ਪਿਰਮ ਚਖੰਦੇ ॥੩॥
ਵਿਚਾਰ:
ਇਸ ਪਉੜੀ ਵਿੱਚ ਸਪੱਸ਼ਟ ਤੌਰ ਤੇ ਜ਼ਿਕਰ ਹੈ ਕਿ ਸ਼ਾਮ ਵੇਲੇ ਕਰਤਾਰ ਪੁਰ ਧਰਮਸ਼ਾਲਾ ਵਿੱਚ ‘ਸੋ ਦਰੁ’ ਬਾਣੀ ਸੰਗ੍ਰਿਹ ਦੇ ਤਿੰਨ ਸ਼ਬਦ ਗਾਏ ਜਾਂਦੇ ਸਨ ਅਤੇ ਰਾਤ ਸਮੇਂ ਸਿੱਖ ਸੇਵਕ ਸੋਹਿਲੇ ਦੀ ਬਾਣੀ ਦਾ ਪਾਠ ਕਰਦੇ ਪ੍ਰਭੂ ਦੀ ਕੀਰਤੀ ਕਰਦੇ ਸਨ । ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸੋਹਿਲੇ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੀ ਰਚੀ ਬਾਣੀ ਦੇ ਤਿੰਨ ਸ਼ਬਦ ਸਨ- ਰਾਗੁ ਗਉੜੀ ਦੀਪਕੀ ਮਹਲਾ ੧ ਵਾਲ਼ਾ ‘ਜੈ ਘਰਿ ਕੀਰਤਿ ਆਖੀਐ’ ਵਾਲ਼ਾ ਸ਼ਬਦ, ਆਸਾ ਮਹਲਾ ੧ ਦਾ ‘ਛਿਅ ਘਰ ਛਿਅ ਗੁਰ ਛਿਅ ਉਪਦੇਸ’ ਵਾਲ਼ਾ ਸ਼ਬਦ ਅਤੇ ਧਨਾਸਰੀ ਮਹਲਾ ੧ ਦਾ ‘ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਵਾਲ਼ਾ ਸ਼ਬਦ ।

ਪੰਜਵੇਂ ਗੁਰੂ ਜੀ ਵਲੋਂ ਬਣਾਇਆ ਗਿਆ ਮੌਜੂਦਾ ਨਿੱਤਨੇਮ:
ਪੰਜਵੇਂ ਗੁਰੂ ਜੀ ਨੇ ਬਾਬਾ ਨਾਨਕ ਵਾਲ਼ੇ ਨਿੱਤਨੇਮ ਨੂੰ ਹੀ ਆਧਾਰ ਬਣਾ ਕੇ ਉਸ ਵਿੱਚ ਹੋਰ ਸ਼ਬਦ ਜੋੜ ਕੇ ਬਣਾਇਆ ਨਿੱਤਨੇਮ ਆਦਿ ਬੀੜ ਵਿੱਚ ਪੱਕੇ ਤੌਰ ਤੇ ਦਰਜ ਕਰ ਦਿੱਤਾ । ਸਵੇਰ ਵਾਲ਼ਾ ਚੱਲਿਆ ਆ ਰਿਹਾ ਨਿੱਤਨੇਮ ‘ਜਪੁ’ ਜੀ ਹੀ ਰੱਖਿਆ ਗਿਆ । ਸ਼ਾਮ ਵਾਲ਼ੇ ਚੱਲੇ ਆ ਰਹੇ ਨਿੱਤਨੇਮ ਵਿੱਚ ‘ਸੋ ਪੁਰਖੁ’ ਦਾ ਚਾਰ ਸ਼ਬਦਾਂ ਦਾ ਸੰਗ੍ਰਿਹ ਹੋਰ ਜੋੜ ਦਿੱਤਾ ਜਿਸ ਨਾਲ਼ ਇਹ ੯ ਸ਼ਬਦਾਂ ਵਾਲ਼ਾ ਨਿੱਤਨੇਮ ਬਣ ਗਿਆ । ਰਾਤ ਵੇਲੇ ਦੇ ਚੱਲਦੇ ਆ ਰਹੇ ਨਿੱਤਨੇਮ ਵਿੱਚ ਦੋ ਸ਼ਬਦ ਹੋਰ ਜੋੜ ਕੇ ਪੰਜ ਸ਼ਬਦਾਂ ਦਾ ਸੰਗ੍ਰਿਹ ਬਣਾ ਦਿੱਤਾ ਗਿਆ । ਪੰਜਵੇਂ ਗੁਰੂ ਜੀ ਦੇ ਬਣਾਏ ਇਸ ਨਿੱਤਨੇਮ ਨੂੰ ਦਸਵੇਂ ਪਾਤਿਸ਼ਾਹ ਨੇ ਵੀ ਦਮਦਮੀ ਬੀੜ ਦੀ ਰਚਨਾ ਰਾਹੀਂ ਪ੍ਰਵਾਨਗੀ ਬਖ਼ਸ਼ ਦਿੱਤੀ ਜਿਸ ਤੋਂ ਸਪੱਸ਼ਟ ਹੈ ਕਿ ਦਸਵੇਂ ਪਾਤਿਸ਼ਾਹ ਤਕ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤਨੇਮ ਹੀ ਪ੍ਰਚੱਲਤ ਸੀ । ਇਸ ਪ੍ਰਵਾਨੇ ਹੋਏ ਨਿੱਤਨੇਮ ਨੂੰ ਤੋੜਨ ਦੀ ਅਵੱਗਿਆ ਕਰਨ ਵਾਲ਼ੀ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਹੈ ਅਤੇ ਇਸ ਦਾ ਤੋੜਿਆ ਹੋਇਆ ਨਿੱਤਨੇਮ ਸਿੱਖ ਰਹਤ ਮਰਯਾਦਾ ਵਿੱਚ ਦਰਜ ਹੈ ਜੋ ਅੱਜ ਸਿੱਖ ਕੌਮ ਵਿੱਚ ਆਪਸੀ ਫੁੱਟ ਦਾ ਕਾਰਣ ਬਣ ਚੁੱਕਾ ਹੈ । ਆਪਣੇ ਖ਼ਸਮ ਨੂੰ ਛੱਡ ਕੇ ਕਿਸੇ ਪਰਾਏ ਨਾਲ਼ ਜਾਰੀ ਪਾਉਣ ਦੇ ਕਦੇ ਵੀ ਚੰਗੇ ਸਿੱਟੇ ਨਹੀਂ ਨਿਕਲ਼ ਸਕਦੇ ਪਰ ਸ਼ੋ. ਕਮੇਟੀ ਨੇ ਆਪਣਾ ਖ਼ਸਮ ਛੱਡ ਕੇ ਪਰਾਏ ਵਲ ਝਾਕਣ ਲੱਗਿਆਂ ਖ਼ਸਮ ਗੁਰੂ ਦਾ ਕੋਈ ਭੈ ਨਹੀਂ ਰੱਖਿਆ ਜਿਸ ਦਾ ਖ਼ਮਿਆਜ਼ਾ ਸਾਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ।
ਗੁਰੂ ਰਾਖਾ!

Conceit And Union With The Creator – ਘੁਮੰਡ ਤੇ ਕਰਤੇ ਨਾਲ ਮਿਲਣ ਦਾ ਰਾਹ

(Its English version is at the end)

         ਹੇਠਲੇ ਸ਼ਲੋਕ ਵਿੱਚ ਗੁਰੂ ਨਾਨਕ ਜੀ ਸਾਨੂੰ ਕੁਝ ਮਿਸਾਲਾਂ ਦੇਕੇ ਇਹ ਸਮਝਾਉਂਦੇ ਹਨ ਕਿ ਘੁਮੰਡ ਦਾ ਅੰਤ ਘਿਨਾਉਣਾ ਹੈ; ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ |ਉਹ ਜੀਵ ਭਾਵੇਂ ਕਿੰਨਾ ਨਿੱਕਾ ਹੋਵੇ ਜਾਂ ਭਾਵੇਂ ਕਿੰਨਾ ਗਰੀਬ ਹੋਵੇ ਸੁਖੀ ਰਹਿੰਦਾ ਏ ਜੋ ਆਪਣੇ ਕਰਤੇ ਨੂੰ ਯਾਦ ਕਰਕੇ ਜਿਉਂਦਾ ਹੈ  ਗੁਰਬਾਣੀ ਅਨੁਸਾਰ ਆਪਣੇ ਕਰਤਾਰ ਨਾਲ ਮਿਲਣ ਦੀ ਤਾਂਘ ਘੁਮੰਡ ਦਾ ਅੰਤ ਕਰਿਆਂ ਹੀ ਪੂਰੀ ਹੋ ਸਕਦੀ ਹੈ | ਘੁਮੰਡ ਸਾਨੂੰ ਖੁਸ਼ੀ ਨਹੀਂ ਦੇੰਦਾ; ਇਹ ਸਾਡੀ ਮੈਂ ਨੂੰ ਐਨਾ ਵੱਡੀ ਕਰ ਦੇੰਦਾ ਏ ਕਿ ਅਸੀਂ ਬੇਫਿਕਰਾਂ ਵਾਲੀ ਖੁਸ਼ੀ  ਕਦੇ ਮਾਣ  ਹੀ ਨਹੀਂ ਸਕਦੇ | ਆਓ ਗੁਰੂ ਜੀ ਦੇ ਸਲੋਕਾਂ ਵਿੱਚ ਛਿਪੀ ਸਿਆਣਪ ਦਾ ਲਾਭ ਉਠਾਈਏ , ਇਹ ਸਲੋਕ ਅੰਗ 1286 ਉੱਤੇ ਹੈ :

ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}

ਅਰਥ: ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ; (ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ। (ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਘ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ) । ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।

         ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ) , (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ; ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ) ।

         ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ; ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ। ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ? ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ। (ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ; ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।

         ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ, (ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।

         ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ। ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ।2।  (ਅਰਥ ਡਾਕਟਰ ਸਾਹਿਬ ਸਿੰਘ ਹੋਰਾਂ ਦੇ ਕੀਤੇ ਹੋ ਹਨ )

         ਮੁਕਦੀ ਗੱਲ ਏ ਕਿ ਅਸੀਂ ਵੇਖਦੇ ਹਾਂ ਕਿ ਸਭ ਅੰਤ ਨੂੰ ਰਾਖ ਹੀ ਬਣ ਜਾਂਦੇ ਹਨ ਅਤੇ ਉਹ ਘੁਮੰਡ ਜਿਸ ਨਾਲ ਅਸੀਂ ਆਫਰੇ ਰਹਿੰਦੇ ਹਾਂ, ਉਹ ਦੇੰਦਾ ਕੀ ਹੈ ਸਾਨੂੰ ? ਥੋੜੇ ਵਕਤ ਦੇ ਵਿੱਚ ਕੈਦ ਤਾਂ ਹੈ ਇਹ, ਪਰ  ਜਦ ਅੰਤ ਆਉਂਦਾ ਹੈ ਤਦ ਇੱਕ ਬੇਵਸੀ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਰਹਿੰਦਾ | ਜਿਸ ਇਨਸਾਨ ਨੇ ਇਸ ਤੋਂ ਛੁਟਕਾਰਾ ਪਾਕੇ ਨਿਮਰਤਾ ਨਾਲ ਜੀ ਲਿਆ ਤਦ ਉਸ ਵਿੱਚ ਉਹ ਸਹਿਜਤਾ ਆਉਂਦੀ ਹੈ ਜੋ ਉਸ ਨੂੰ ਪ੍ਰਭ ਜੀ ਨਾਲ ਮਿਲਾਉਣ ਵਿੱਚ ਸਹਾਈ ਹੁੰਦੀ ਹੈ |

ਸ਼ੁਭ ਇਛਾਵਾਂ,

ਗੁਰਦੀਪ ਸਿੰਘ

Conceit And Union With The Creator

In the following Slok, Guru Nanak ji explains with various examples that the end of a conceited life is very pitiable and horrible. According to the Gurbani, to realize our Creator, we need to eliminate our conceit. Those who live praising the Creator live worry free life. The conceit never let us enjoy happiness; it inflates our sense of pride so big that we can never be happy. Let us take advantage of the advice enveloped in the following Slok at SGGS 1286.

ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}

Mėhlā 1.   Sa-o maṇ hasṯī gẖi-o guṛ kẖāvai panj sai ḏāṇā kẖā-e.   Dakai fūkai kẖeh udāvai sāhi ga-i-ai pacẖẖuṯā-e.   Anḏẖī fūk mu-īḏevānī.   Kẖasam mitī fir bẖānī.   Aḏẖ gulĥā cẖiṛī kā cẖugaṇ gaiṇ cẖaṛī billā-e.   Kẖasmai bẖāvai ohā cẖangī jė kare kẖuḏā-e kẖuḏā-e.   Sakṯā sīhu māre sai miri-ā sabẖ picẖẖai pai kẖā-e.   Ho-e saṯāṇā gẖurai na māvai sāhi ga-i-ai pacẖẖuṯā-e.   Anḏẖā kis no buk suṇāvai.   Kẖasmai mūl na bẖāvai.   Ak si-o parīṯ kare ak ṯidā ak dālī bahi kẖā-e.   Kẖasmai bẖāvai oho cẖanga jė kare kẖuḏā-e kẖuḏā-e.   Nānak ḏunī-ā cẖār ḏihāṛe sukẖ kīṯai ḏukẖ ho-ī.   Galā vāle hain gẖaṇere cẖẖad na sakai ko-ī.   Makẖīʼn miṯẖai marṇā.   Jin ṯū rakẖėh ṯin neṛ na āvai ṯin bẖa-o sāgar ṯarṇā. ||2||

The bani of First Nanak: In essence: (Look at an elephant) Elephant eats hundred monds of Ghee, molasses (Sugar-gurh )and five times of corn; it belches, blows air out and scatters dust(with its feet), but all this ends as it breathes its last(in the same way, some people eat lavishly and in pride show their power, but they will regret when their death-call comes). The blind and foolish world is dying because of its conceit. One, who is in His love, eradicates one’s self-conceit and pleases to one’s Master Akalpurakh. Look at a sparrow: it eats half a gram of corn, but as it ascends to the sky, it chirps; it appears it is uttering His name. One, who utters His name, pleases to the Master. A strong lion makes a kill, besides it, others too eat. Being strong (with so much meat) and fat, it becomes too big to enter its own den, but when it dies, its all bodily strength vanishes. Being strong, for whom it roars? Such lives do not please Akalpurakh. The milkweed cricket loves milkweed; it remains on it and eats its bough. If it utters Akalpurakh’s name, it pleases Him. Oh Nanak! This worldly show is for a short period, with its reveling, the mind wells up in pain. There are many people, who just talk of renouncing the worldly attractions, but rare are those, who actually do it. (Just as) A fly dies for sweets (people die in Maya) Oh Akalpurakh! Sweet Maya does not influence those, whom you save; in your fear, they swim across the worldly ocean.

         The concluding idea is that we eventually become ash after death and the conceit we remain inflated with does give us what? It is limited to a limited time, and when we face death, we are left with nothing. One who gets rid of it and lives without being proud secures a state of calmness which eventually helps us in realizing our Creator.

Wishes,

G Singh

www.gursoch.com

BIRTH, MAYA AND CONCENTRATION- ਜਨਮ, ਮਾਇਆ ਤੇ ਸੁਰਤ

(Its English version is at the end)

ਗੁਰਬਾਣੀ ਵਿੱਚ ਆਏ ਜਨਮ, ਮਾਇਆ ਅਤੇ ਸੁਰਤ ਤਿੰਨੋਂ ਸ਼ਬਦ ਧਿਆਨ ਮੰਗਦੇ ਹਨ ; ਗੁਰਬਾਣੀ ਮੁਤਾਬਿਕ ਸਾਡਾ ਜਨਮ ਅਸਲ ਵਿੱਚ ਆਪਣੇ ਕਰਤੇ ਨਾਲ ਇੱਕ ਹੋਣ ਲਈ ਏ, ਪਰ ਕਰਤੇ ਦੀ ਆਪ ਬਣਾਈ ਮਾਇਆ ਸਾਡੀ ਸੁਰਤ ਨੁੰ ਕਰਤੇ ਵੱਲ ਸੁਹਿਰਦਤਾ ਨਾਲ ਲੱਗਣ ਹੀ ਨਹੀਂ ਦੇਂਦੀ, ਕਿਉਂਕਿ ਅਸੀਂ ਮਾਇਆ ਦੇ ਨਸ਼ੇ ਵਿੱਚ ਡੁੱਬੇ ਰਹਿੰਦੇ ਹਾਂ  | ਇਸ ਨੂੰ  ਹੋਰ ਸੌਖਾ ਕਰਕੇ ਇੰਝ ਵੀ ਦੱਸਿਆ ਜਾ ਸਕਦਾ ਏ ਕਿ ਜਿਵੇਂ ਬਹੁਤ ਗੰਭੀਰ ਵਿਸ਼ੇ ਤੇ ਪੜਦਿਆਂ  ਅਸੀਂ ਆਪਣਾ ਧਿਆਨ ਟੀ ਵੀ ਵੱਲ ਲਾਈ  ਰੱਖੀਏ , ਤਦ ਅਸੀਂ ਉਸ ਗੰਭੀਰ ਵਿਸ਼ੇ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ | ਇਸ ਮਾਨਸਿਕ ਪ੍ਰਸਥਿਤੀ ਬਾਰੇ ਗੁਰੂ ਸਾਹਿਬ ਆਪਣੇ ਬਾਣੀ ਆਨੰਦ ਸਾਹਿਬ ਵਿੱਚ 921 ਅੰਗ ਤੇ ਦਰਸਾਉਂਦੇ ਹਨ !

ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥

Jaisee agan udar meh taisee baahar maa-i-aa.

Maa-i-aa agan sabh iko jayhee kartai khayl rachaa-i-aa.

Jaa tis bhaanaa taa jammi-aa parvaar bhalaa bhaa-i-aa.

Liv chhurhkee lagee tarisnaa maa-i-aa amar vartaa-i-aa.

Ayh maa-i-aa jit har visrai moh upjai bhaa-o doojaa laa-i-aa.

Kahai naanak gur parsaadee jinaa liv laagee tinee vichay maa-i-aa paa-i-aa. ||29|| 921, SGGS

ਅਰਥ : ਜਿਸ ਤਰ੍ਹਾਂ ਦੀ ਅੱਗ ਗਰਭ ਸਥਾਨ ਦੇ ਅੰਦਰਵਾਰਾਂ ਹੈ, ਉਸੇ ਤਰ੍ਹਾਂ ਦੀ ਹੀ ਅੱਗ ਬਾਹਰਵਾਰਾਂ ਦੁਨਿਆਂਦਾਰੀ ਦੀ ਹੈ। ਸੰਸਾਰੀ ਪਦਾਰਥਾਂ ਅਤੇ ਗਰਭ ਸਥਾਨ ਦੀਆਂ ਅੱਗਾਂ, ਸਮੂਹ ਇੱਕ ਸਮਾਨ ਹਨ। ਸਿਰਜਣਹਾਰ ਨੇ ਇਹ ਖੇਡ ਬਣਾਈ ਹੈ। ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਬਾਲ ਪੈਦਾ ਹੋ ਜਾਂਦਾ ਹੈ ਅਤੇ ਟੱਬਰ ਕਬੀਲਾ ਬੁਹਤ ਖੁਸ਼ ਹੰਦਾ ਹੈ। ਪ੍ਰਭੂ ਦੀ ਪ੍ਰੀਤ ਦੂਰ ਹੋ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮੋਹਨੀ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ। ਜਿਨਾਂ ਦੀ ਗੁਰੂ ਦੀ ਕਿਰਪਾ ਨਾਲ ਕਰਤੇ ਨਾਲ ਲਿਵ ਜੁੜ ਜਾਂਦੀ ਹੈ ਉਹ ਇਸ ਮਾਇਆ ਵਿੱਚ ਰਹਿਕੇ ਕਰਤੇ ਨੂੰ ਪਾ ਲੈਂਦੇ ਹਨ (ਅਰਥ ਮਨਮੋਹਨ ਸਿੰਘ ਜੀ ਦੇ ਕੀਤੇ ਹੋਏ ਹਨ )!

 

ਥੋੜਾ ਜਿਹਾ ਵਿਚਾਰੋ ਕਿ ਮਾਂ ਦੇ ਗਰਭ ਦੀ ਅੱਗ  ਨੂੰ ਦੁਨਿਆਵੀ ਗਰਭ ਨਾਲ ਕਿਉਂ ਮਿਲਾਇਆ ਗਿਆ ਹੈ ? ਕਾਰਣ ਸਾਫ ਹੈ ਕਿ ਜਿਵੇਂ ਮਾਂ ਦੇ ਗਰਭ ਦੀ ਅੱਗ ਵਿੱਚ ਬੱਚਾ ਪਲਦਾ ਹੈ ਉਵੇਂ ਅਸੀਂ ਸੰਸਾਰੀ ਮਾਇਆ ਵਿੱਚ ਜੀਓਂਦੇ ਹੀ ਨਹੀਂ ਬਲਕੇ ਜੀਵਨ ਨੂੰ ਰੰਗਾਂ ਨਾਲ ਰੰਗਦੇ ਹਾਂ | ਇਸ ਵਿੱਚ ਮਾਇਆ ਵਿੱਚ ਰਹਿੰਦਿਆਂ ਵੀ ਅਸੀਂ  ਆਪਣੇ ਕਰਤੇ ਨਾਲ ਜੁੜੇ ਰਹਿ ਸਕਦੇ ਹਾਂ ਜੇ ਇਸ ਅੱਗ ਵਿੱਚ ਸੜਕੇ ਨਾ ਜਲਦੇ ਰਹੀਏ ਮਤਲਬ ਮਾਇਆ ਦੌੜ ਵਿੱਚ ਨਾ ਪਈਏ ਗੁਰੂ ਦੀ ਮਤ ਲੈਕੇ  ! ਜੇ ਕੋਈ ਮਾਇਆ ਦੇ ਮੋਹ ਵਿੱਚ ਰਹੇ , ਕਰਮ ਕਿਰਿਆ ਕਰੇ ਪਰ ਸਤ ਸੰਤੋਖ ਤੋਂ ਖਾਲੀ ਰਹੇ, ਉਹਨੇ ਕਰਤੇ ਨੁੰ ਪਾਉਣਾ ਤਾਂ ਇੱਕ ਪਾਸੇ ਉਹ ਕਰਤੇ ਨੂੰ ਪਿਆਰ ਵੀ ਨਹੀਂ ਕਰ ਸਕਦਾ ਕਿਉਂਕਿ

“ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥”੯੧੮

ਅਰਥ:ਭਗਤਾਂ ਦੀ ਜੀਵਨ ਜਾਚ ਵੱਖਰੀ ਹੁੰਦੀ ਹੈ ਕਿਉਂਕਿ ਉਹ ਬਹੁਤ ਔਖੇ ਰਸਤੇ ਤੇ ਚੱਲਦੇ ਹਨ|(ਕਿਵੇਂ ?) ਉਹ ਆਪਣੇ ਅੰਦਰੋਂ  ਲਾਲਚ , ਤਮਾਹ ਤੇ  ਖਾਹਸ਼ਾਂ ਨੂੰ ਮੁਕਾ ਦੇਂਦੇ ਹਨ ਤੇ ਬਹੁਤ ਘੱਟ ਬੋਲਦੇ ਹਨ |

 

ਗੁਰੂ ਸਾਨੂੰ ਸਿਰਫ਼ ਕਰਤੇ ਨਾਲ ਜੋੜਦੇ ਹਨ  ਤੇ ਮਾਇਆ ਦੀ ਅਹਮਿਆਤ ਸਭ ਕੁਝ ਮੰਨ ਲੈਣ ਤੋਂ ਵਰਜਦੇ ਹਨ ਅਤੇ ਆਪਣੀ ਸੁਰਤ ਕਰਤੇ ਉਤੇ ਟਿਕਾਈ ਰੱਖਣ  ਵਿੱਚ ਮੱਦਦ ਕਰਦੇ ਹਨ; ਇੰਝ ਮਾਇਆ ਕਦੇ ਵੀ ਕਰਤੇ ਨਾਲ ਜੁੜਨ ਤੋਂ ਨਹੀਂ ਰੋਕਦੀ ਕਿਉਂਕ ਇਸ ਅਧੀਨ ਅਸੀਂ ਹਾਉਂ, ਕਾਮ, ਕ੍ਰੋਧ , ਲਾਲਚ  ਅਤੇ ਤਮਹ ਤੋਂ ਬਚੇ ਰਹਿੰਦੇ ਹਾ ਜੋ ਮਾਇਆ ਦਾ ਹੀ ਇੱਕ ਹਿੱਸਾ ਹਨ ! ਇੰਝ ਮਾਇਆ ਸਾਨੂੰ ਸਾੜ ਨਹੀਂ ਸਕਦੀ ਤੇ ਕਰਤੇ ਦਾ ਪਿਆਰ ਹੀ ਸਾਡੇ ਉੱਤੇ ਭਾਰੂ ਰਹਿੰਦਾ ਹੈ !

ਸ਼ੁਭ ਇਛਾਵਾਂ,

ਗੁਰਦੀਪ ਸਿੰਘ

 

BIRTH, MAYA AND CONCENTRATION

 The words used in the Gurbani like birth, Maya ( the worldly attachment and wealth) and concentration need to be understood. According to the Gurbani, the birth is a chance to be one with the Creator; however, the Creator’s created Maya can come between Him and us, because it makes us drowned in it and we fail to connect to Him. It is like we are reading a very philosophical essay and we keep watching T.V; in that case we will fail to grasp the content of it. In other words our concentration should remain our Creator. The same kind of state of mind, the Guru expresses on 921, SGGS. Let us look at that:

 ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥

Jaisee agan udar meh taisee baahar maa-i-aa.

Maa-i-aa agan sabh iko jayhee kartai khayl rachaa-i-aa.

Jaa tis bhaanaa taa jammi-aa parvaar bhalaa bhaa-i-aa.

Liv chhurhkee lagee tarisnaa maa-i-aa amar vartaa-i-aa.

Ayh maa-i-aa jit har visrai moh upjai bhaa-o doojaa laa-i-aa.

Kahai naanak gur parsaadee jinaa liv laagee tinee vichay maa-i-aa paa-i-aa. ||29|| 921, SGGS

In essence: The fire of this Maya (in the world) is just like the fire in mother’s womb. Maya and the fire are the same (in nature); the Creator has staged a play (to go on). As per His Will, the child is born and the family loves the child. ( in this love) the love for the Creator departs and the mortal gets attached to greed, and Maya commands over him. This is Maya that causes to forget Akalpurakh and traps the mortal in the dual-love. Nanak says: those who are imbued with Akalpurakh, obtain Him while living right in Maya (“Maya” here represents other form of love toward relations, property and wealth by forgetting Akalpurakh).

 

Let us ponder over this idea: why does the Guru compare the Maya fire with the fire within a pregnant mother? The reason is very obvious; as the fire of mother’s womb is there for the child, the worldly Maya is here for in the world, in which we entangle to live our lives; however, our deep love for Maya obstructs us from involving deeply with our Creator. We can sincerely fall in love with Him if we don’t get involve with the Maya uncontrollably; in other words, we let greed, lust, anger and avrice overcome ourselves; however, the Guru guides us in this context and it becomes easy for us to love the Creator sincerely; otherwise, it very much impossible to love Him while being in love with the Maya. Why it is so?

Because

“ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥”੯੧੮

In essence: The way of the Creator’s devotees is very different, because they walk on the life path by getting rid of, conceit, greed, lust, anger and avrice and they don’t speak unnecessarily.

 

Thus, the Guru connects us with the Creator and totally decreases our given importance to Maya by focusing our concentration on Him. As we follow the Guru, the Maya fire can neither burn us, nor it can stop us in anyway from falling in love with our Creator. In a nut shell, we utilize our birth to be with the Creator even being in His created Maya because our concentration remains fixed on Him.

Wishes,

G Singh

www.gursoch.com

ਜਪੁ ਜੀ ਬਾਣੀ ਦੀ ਪੰਜਵੀਂ ਪਉੜੀ ਦਾ ਉਪਦੇਸ਼ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਗੁਰੂ ਨਾਨਕ ਸਾਹਿਬ ਨੇ ਜਪੁ ਜੀ ਬਾਣੀ ਨੂੰ ਹਰ ਸਿੱਖ ਲਈ ਬਣਾਏ ਸਵੇਰ ਦੇ ਨਿੱਤਨੇਮ ਵਿੱਚ ਸ਼ਾਮਲ ਕਰ ਲਿਆ ਸੀ । ਗੁਰੂ ਅਰਜਨ ਸਾਹਿਬ ਵਲੋਂ ਇਸ ਰੀਤਿ ਨੂੰ ਪੋਥੀ ਸਾਹਿਬ ਰਾਹੀਂ ਲਿਖਤੀ ਰੂਪ ਵਿੱਚ ਪੱਕਾ ਕਰ ਦਿੱਤਾ ਗਿਆ । ਦਮਦਮੀ ਬੀੜ ਰਾਹੀਂ ਇਸ ਰੀਤਿ ਨੂੰ ਦਸਵੇਂ ਪਾਤਿਸ਼ਾਹ ਨੇ ਵੀ ਪਰਵਾਨਗੀ ਬਖ਼ਸ਼ ਦਿੱਤੀ ਸੀ । ਜਪੁ ਜੀ ਦੀ ਪੰਜਵੀਂ ਪਉੜੀ ਇਉਂ ਹੈ-
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੫॥
ਸੰਨ ੧੮੯੭ ਵਿੱਚ ਅੰਗ੍ਰੇਜ਼ ਸਰਕਾਰ ਅਤੇ ਅੰਗ੍ਰੇਜ਼ ਸਰਕਾਰ ਦੇ ਬ੍ਰਾਹਮਣਵਾਦੀ ਪਿੱਠੂ ਖੇਮ ਸਿੰਘ ਬੇਦੀ ਦੇ ਇਸ਼ਾਰਿਆਂ ਤੇ ਅੰਮ੍ਰਿਤਸਰ ਦੀ ‘ਗੁਰਮਤਿ ਗ੍ਰੰਥ ਪ੍ਰਚਾਕਰਕ ਸਭਾ’ ਵਲੋਂ ਬਣਾਏ ਗਏ ਅਖੌਤੀ ਦਸ਼ਮ ਗ੍ਰੰਥ ਵਿੱਚ ਸ਼ਿਵ ਦੇਵਤੇ ਦੇ ੧੨ ਜੋਤ੍ਰਿਲਿੰਗਮਾਂ ਵਿੱਚੋਂ ਮਹਾਂਕਾਲ਼ ਦੇਵਤੇ ਅਤੇ ਪਾਰਬਤੀ ਦੇ ਰੂਪ ਦੁਰਗਾ ਦੇਵੀ ਨੂੰ ਇਸ਼ਟ ਰੂਪ ਵਿੱਚ ਸਾਲਾਹਿਆ ਅਤੇ ਵਡਿਆਇਆ ਗਿਆ ਹੈ । ਦੁਰਗਾ ਦੇਵੀ ਲਈ ਹੋਰ ਕਈ ਨਾਂ ਵੀ ਇਸ ਗ੍ਰੰਥ ਵਿੱਚ ਵਰਤੇ ਗਏ ਹਨ ਜਿਵੇਂ, ਸ਼ਿਵਾ, ਭਗਉਤੀ, ਕਾਲਿਕਾ, ਚੰਡਿਕਾ, ਚੰਡ, ਭਵਾਨੀ, ਗਿਰਿਜਾ, ਦੁਰਗਸ਼ਾਹ ਆਦਿਕ । ਮਹਾਂਕਾਲ਼ ਦੇਵਤੇ ਦੇ ਹੋਰ ਨਾਂ ਵੀ ਵਰਤੇ ਗਏ ਹਨ ਜਿਵੇਂ, ਕਾਲ਼, ਸਰਬਕਾਲ਼, ਸਰਬਲੋਹ, ਖੜਗਕੇਤ, ਖੜਗਾਧੁਜ, ਅਸਿਕੇਤ, ਅਸਿਪਾਨ ਆਦਿਕ । ਮਹਾਂਕਾਲ਼ ਦੇਵਤੇ ਦਾ ਮੰਦਰ ਮੱਧਪ੍ਰਦੇਸ਼ ਦੇ ਉਜੈਨ ਵਿੱਚ ਸਥਾਪਤ ਕੀਤਾ ਗਿਆ ਹੈ । ਪਾਰਬਤੀ ਦੇਵੀ ਦੇ ਵੱਖ-ਵੱਖ ਨਾਵਾਂ ਨਾਲ਼ ਬਹੁਤ ਸਾਰੇ ਮੰਦਰ ਬਣੇ ਹੋਏ ਹਨ । ਇਹ ਤਾਂ ਸਪੱਸ਼ਟ ਹੈ ਕਿ ਦੁਰਗਾ ਦੇਵੀ ਅਤੇ ਮਹਾਂਕਾਲ਼ ਦੇਵਤਾ ਹਿੰਦੂ ਮੱਤ ਵਿੱਚ ਪੂਜੇ ਜਾਂਦੇ ਹਨ ।

ਜਪੁ ਜੀ ਦੀ ਪੰਜਵੀਂ ਪਉੜੀ ਦੀ ਵਿਚਾਰ ਅਤੇ ਸਮਝ ਨਾਲ਼ ਕਿਵੇਂ ਹਿੰਦੂ ਮੱਤ ਦੇ ਮਹਾਂਕਾਲ਼ ਦੇਵਤੇ ਅਤੇ ਪਾਰਬਤੀ ਮਾਈ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਕੀਤਾ ਗਿਆ ਹੈ, ਹੁਣ ਇਸ ਨੂੰ ਸਮਝਦੇ ਹਾਂ-
੧. ਪਉੜੀ ਵਿੱਚ ਰੱਬ ਪ੍ਰਤੀ ਵਿਚਾਰ:
ਜਪੁ ਜੀ ਦੀ ਪਉੜੀ ਵਿੱਚ “ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥” ਦੱਸਦੀ ਹੈ ਕਿ ਰੱਬ ਨੂੰ ਕਿਤੇ ਵੀ ਸਥਾਪਤ ਨਹੀਂ ਕੀਤਾ ਜਾ ਸਕਦਾ । ਰੱਬ ਆਪਣੇ ਆਪ ਤੋਂ ਹੀ ਹੈ ਜੋ ਕਿਸੇ ਦਾ ਕੀਤਾ ਹੋਇਆ ਨਹੀਂ ਹੈ  ।
ਮਹਾਂਕਾਲ਼ ਦੇਵਤੇ ਦੀ ਜਪੁ ਜੀ ਦੀ ਪਉੜੀ ਦੀ ਕਸਵੱਟੀ ਨਾਲ਼ ਪਰਖ:
ਰੱਬ ਸਥਾਪਤ ਨਹੀਂ ਕੀਤਾ ਜਾ ਸਕਦਾ ਪਰ ਮਹਾਂਕਾਲ਼ ਦੇਵਤੇ ਨੂੰ ਉਜੈਨ ਦੇ ਮਹਾਂਕਾਲ਼ ਮੰਦਰ ਵਿੱਚ ਸਥਾਪਤ ਕੀਤਾ ਗਿਆ ਹੈ ਫਿਰ ਮਹਾਂਕਲ਼ ਦੇਵਤਾ ਸਿੱਖਾਂ ਲਈ ਰੱਬ ਕਿਵੇਂ ਹੈ? ਰੱਬ ਕਿਸੇ ਦਾ ਕੀਤਾ ਹੋਇਆ ਵੀ ਨਹੀਂ ਹੈ ਜਦੋਂ ਕਿ ਮਹਾਂਕਾਲ਼ ਦੇਵਤਾ ਕਿਸੇ ਮੂਰਤੀ ਰੂਪ ਵਿੱਚ ਕਿਸੇ ਬੁੱਤਘਾੜੇ ਦਾ ਕੀਤਾ ਜਾਂ ਬਣਾਇਆ ਹੋਇਆ ਹੈ ਫਿਰ ਮਹਾਂਕਾਲ਼ ਦੇਵਤਾ ਸਿ੧ਖਾਂ ਲਈ  ਰੱਬ ਕਿਵੇਂ ਹੋ ਗਿਆ? ਰੱਬ ਕਿਉਂਕਿ ਕਿਤੇ ਸਥਾਪਤ ਨਹੀਂ ਕੀਤਾ ਜਾ ਸਕਦਾ ਇਸ ਲਈ ਰੱਬ ਦੀ ਕੋਈ ਮੂਰਤੀ ਨਹੀਂ ਬਣਾ ਸਕਦਾ । ਮਹਾਂਕਾਲ਼ ਦੇਵਤੇ ਦੀ ਮੂਰਤੀ ਵੀ ਬਣੀ ਹੋਈ ਹੈ ਫਿਰ ਮਹਾਂਕਾਲ਼ ਦੇਵਤਾ ਸਿੱਖਾਂ ਲਈ ਰੱਬ ਕਿਵੇਂ ਹੋ ਸਕਦਾ ਹੈ? ਰੱਬ ਕਿਸੇ ਹੋਰ ਹਸਤੀ ਦਾ ਰੂਪ ਜਾਂ ਸਰੂਪ ਨਹੀਂ ਹੈ ਜਦੋਂ ਕਿ ਮਹਾਂਕਾਲ਼ ਦੇਵਤਾ ਸ਼ਿਵ ਦੇਵਤੇ ਦਾ ੧੨ ਰੂਪਾਂ ਵਿੱਚੋਂ ਇੱਕ ਰੂਪ ਹੈ ਫਿਰ ਮਹਾਂਕਾਲ਼ ਦੇਵਤਾ ਸਿੱਖਾਂ ਦਾ ਰੱਬ ਕਿਵੇਂ ਹੈ? ਬਾਣੀ ਦੀ ਕਸਵੱਟੀ ਅਨੁਸਾਰ ਸਪੱਸ਼ਟ ਹੋ ਗਿਆ ਕਿ ਮਹਾਂਕਾਲ਼ ਹਿੰਦੂ ਮੱਤ ਵਿੱਚ ਇੱਕ ਦੇਵਤਾ ਹੈ ਜੋ ਸਰਬ ਵਿਆਪਕ ਰੱਬ ਨਹੀਂ ਹੈ । ਬੜੇ ਅਫ਼ਸੋਸ ਨਾਲ਼ ਕਹਿਣਾ ਪੈਂਦਾ ਹੈ ਕਿ ਕਹੇ ਜਾਂਦੇ ਹੋ ਚੁੱਕੇ ਕੁੱਝ ਧੁਰੰਧਰ ਕਥਾ ਵਾਚਕ ਅਤੇ ਵਿਦਵਾਨ ਮਹਾਂਕਾਲ਼ ਦੇਵਤੇ ਨੂੰ ਸਿੱਖਾਂ ਦਾ ਰੱਬ ਦੱਸਦੇ ਰਹੇ ਤਾਂ ਜੁ ਅਖੌਤੀ ਦਸ਼ਮ ਗ੍ਰੰਥ ਨੂੰ ਬਚਾਇਆ ਜਾ ਸਕੇ ਅਤੇ ਦਸਵੇਂ ਗੁਰੂ ਜੀ ਦੇ ਨਾਂ ਲਾਇਆ ਜਾ ਸਕੇ । ਹੁਣ ਵੀ ਕਈ ਚੋਟੀ ਦੇ ਕਥਾਵਾਚਕ ਇਨ੍ਹਾਂ ਦੇ ਪਦ ਚਿੰਨਾਂ ਉੱਪਰ ਚੱਲ ਕੇ ਅਜਿਹੀ ਦੁਹਾਈ ਪਾ ਰਹੇ ਹਨ ਜੋ ਸਿੱਖ ਕੌਮ ਵਾਸਤੇ ਬਹੁਤ ਵੱਡੀ ਫੁੱਟ ਦਾ ਕਾਰਣ ਬਣ ਚੁੱਕਾ ਹੈ । ਸਿੱਖੀ ਵਿਰੋਧੀ ਸ਼ਕਤੀਆਂ ਦਾ ਸਦਾ ਹੀ ਇਹ ਨਿਸ਼ਾਨਾ ਰਿਹਾ ਹੈ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਸਾਧਨ ਉਨ੍ਹਾਂ ਨੂੰ ਆਪਸ ਵਿੱਚ ਲੜਾਉਣਾਂ ਅਤੇ ਭਰਾ ਮਾਰੂ ਜੰਗ ਵਿੱਚ ਉਲ਼ਝਉਣਾ ਹੀ ਹੈ ਅਤੇ ਇੱਸ ਨਿਸ਼ਾਨੇ ਦੀ ਪ੍ਰਾਪਤੀ ਵਿੱਚ ਅੰਗ੍ਰੇਜ਼ ਸਰਕਾਰ ਵੀ ਸਫ਼ਲ  ਹੋਈ ਅਤੇ ਮੌਜੂਦਾ ਅਜਿਹੀਆਂ ਜਥੇਬੰਦੀਆਂ ਵੀ ਸਫ਼ਲਤਾ ਵਲ ਵਧ ਚੁਕੀਆਂ ਹਨ । ਕਿਸੇ ਦੇਵਤੇ ਨੇ ਰੱਬ ਨੂੰ ਨਹੀਂ ਬਣਾਇਆ {ਕੀਤਾ ਨਾ ਹੋਇ} ਸਗੋਂ ਰੱਬ ਤੋਂ ਹੀ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ । ਮਹਾਂਕਾਲ਼ ਨੂੰ ਰੱਬ ਆਖ ਕੇ ਬਹੁਤੇ ਸਿੱਖ ਖ਼ੁਦ ਹੀ ਗੁਰੂ ਨਾਨਕ ਸਾਹਿਬ ਜੀ ਦੇ ਜਪੁ ਜੀ ਦੀ ਵਿਚਾਰ ਅਧੀਨ ਪਉੜੀ ਵਿੱਚ ਦਿੱਤੇ ਰੱਬੀ ਉਪਦੇਸ਼ ਤੋਂ ਬਾਗ਼ੀ ਹੋ ਚੁੱਕੇ ਹਨ ਅਤੇ ਅਖੌਤੀ ਦਸ਼ਮ ਗ੍ਰੰਥ ਨੂੰ ਦਸਵੇਂ ਗੁਰੂ ਜੀ ਵਲੋਂ ਗੁਰਿਆਈ ਪਰਾਪਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਸਿੱਖਾਂ ਦਾ ਅਸਲੀ ਗੁਰੂ ਸਾਬਤ ਕਰਨ ਵਿੱਚ ਦਸਵੇਂ ਗੁਰੂ ਜੀ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਪੱਬਾਂ ਭਾਰ ਹੋਏ ਫਿਰਦੇ ਹਨ । ਕੀ ਗੁਰੂ ਦੀ ਸੱਚੀ ਬਾਣੀ ਦੇ ਉਪਦੇਸ਼ ਤੋਂ ਅਜਿਹੇ ਬਾਗ਼ੀ ਹੋਏ ਸਿੱਖ ਜੇ ਰੋਜ਼ਾਨਾ ਜਪੁ ਜੀ ਦਾ ਪਾਠ ਕਰਦੇ ਹਨ ਤਾਂ ਕੀ ਉਹ ਹੁਣ ਤਕ ਜਪੁ ਜੀ ਦੀ ਪੰਜਵੀਂ ਪਉੜੀ ਦੇ ਅਰਥ ਨਹੀਂ ਸਮਝ ਸਕੇ? ਬੜੇ ਅਚੰਭੇ ਵਾਲ਼ੀ ਗੱਲ ਹੈ ।
੨. ਜਪੁ ਜੀ ਦੀ ਪੰਜਵੀਂ ਪਉੜੀ ਦਾ ਉਪਦੇਸ਼ ਹੈ-
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
ਇਸ ਸਿਧਾਂਤਕ ਪੰਕਤੀ ਦਾ ਉਪਦੇਸ਼ ਸਿਧਾਂਤਕ ਤੌਰ ਤੇ ਮਹਾਂਕਾਲ਼ ਦੇਵਤੇ ਨੂੰ, ਗੋਰਖ ਨਾਥ ਨੂੰ, ਬ੍ਰਹਮਾ ਦੇਵਤੇ ਨੂੰ ਅਤੇ ਦੁਰਗਾ ਮਾਈ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਬਾ ਨਾਨਕ ਦੇ ਸਮੇਂ ਤੋਂ ਹੀ ਬਾਹਰ ਕਰ ਚੁੱਕਾ ਹੈ । ਪਾਠ ਤਾਂ ਬਹੁਤ ਕੀਤੇ ਗਏ ਹਨ ਪਰ ਅਰਥ ਵਿਚਾਰ ਦੇ ਪੱਖੋਂ ਅਣਗਹਿਲੀ ਵਰਤਣ ਦੇ ਕਾਰਣ ਅੱਜ ਬਹੁਤ ਸਾਰੇ ਸਿੱਖ ਗੁਰਬਾਣੀ ਦੇ ਰੱਬੀ ਗਿਆਨ ਦੇ ਗਾਹਕ ਨਹੀਂ ਰਹੇ ਜਿਸ ਦੇ ਸਿੱਟੇ ਵਜੋਂ ਮਹਾਂਕਾਲ਼ ਦੇਵਤਾ ਅਤੇ ਦੁਰਗਾ ਮਾਈ, ਜਿਨ੍ਹਾਂ ਨੂੰ ਬਾਬਾ ਨਾਨਕ ਦੇ ਸਮੇਂ ਤੋਂ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤਕ ਸਿੱਖੀ ਦੇ ਵਿਹੜੇ ਵਿੱਚ ਝਾਕਣ ਤਕ ਦਾ ਮੌਕਾ ਨਹੀਂ ਮਿਲ਼ਿਆ ਸੀ,  ਅੱਜ ਉਨ੍ਹਾਂ ਦੇ ਵਿਹੜੇ ਵਿੱਚ ਲੁੱਡੀਆਂ ਪਾ ਰਹੇ ਹਨ ਕਿਉਂਕਿ ਸਿੱਖ ਰਹਿਤ ਮਰਯਾਦਾ ਰਾਹੀਂ ਪੜ੍ਹੇ ਜਾ ਰਹੇ ਨਿੱਤਨੇਮ ਅਤੇ ਕੀਤੀ ਜਾਂਦੀ ਅਰਦਾਸਿ ਰਾਹੀਂ ਇਨ੍ਹਾਂ ਦੀ ਮਾਨਤਾ ਜੁ ਉਨ੍ਹਾਂ ਦੇ ਘਰਾਂ ਵਿੱਚ ਹੋ ਰਹੀ ਹੈ ਅਤੇ ਇਹ ਮਾਨਤਾ ਹੀ ਦੇਵੀ ਦੇਵਤੇ ਲਈ ਲੁੱਡੀਆਂ ਪਾਉਣ ਵਾਲ਼ੀ ਗੱਲ ਹੈ । ਸਿੱਖਾਂ ਨੂੰ ਅਜਿਹਾ ਕਰਨਾ ਨਹੀਂ ਸ਼ੋਭਦਾ ਪਰ ਜਾਪਦਾ ਹੈ ਕਿ ਉਹ ਹੇਠ ਲਿਖੇ ਕਾਰਣਾ ਕਰਕੇ ਹੀ ਅਜਿਹਾ ਕਰ ਰਹੇ ਹੋ ਸਕਦੇ ਹਨ-
a).  ਜਾਂ ਤਾਂ ਸਿੱਖੀ ਵਿਰੋਧੀ ਸ਼ਕਤੀਆਂ ਵਲੋਂ ਦਿੱਤੇ ਕਿਸੇ ਤਰ੍ਹਾਂ ਦੇ ਵੱਡੇ ਲਾਲਚ ਅਧੀਨ ਅਜਿਹਾ ਕਰ ਰਹੇ ਹਨ ਤਾਂ ਜੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸਿੱਖਾਂ ਦਾ ਧਿਆਨ ਹਟਾ ਕੇ ਅਖੌਤੀ ਦਸ਼ਮ ਗ੍ਰੰਥ ਦੀਆਂ ਮਾਰਕੰਡੇ ਪੁਰਾਣ, ਸ਼ਿਵ ਪੁਰਾਣ ਅਤੇ ਭਾਗਵਤ ਪੁਰਾਣ ਸਮੇਤ ਤ੍ਰਿਅ ਚਰਿੱਤ੍ਰਾਂ ਦੀਆਂ ਕਹਾਣੀਆਂ ਦੇ ਪਾਠ ਵਲ ਲਾਇਆ ਜਾ ਸਕੇ ।
b). ਜਾਂ ਉਹ ਅੰਧ ਵਿਸ਼ਵਾਸ ਅਧੀਨ ਦਸਵੇਂ ਪਾਤਿਸ਼ਾਹ ਨੂੰ ਅਖੌਤੀ ਦਸ਼ਮ ਗ੍ਰੰਥ ਦਾ ਰਚੈਤਾ ਮੰਨ ਕੇ ਮਹਾਂਕਾਲ਼ ਦੇਵਤੇ ਅਤੇ ਦੁਰਗਾ ਦੇਵੀ ਨੂੰ ਜਾਣ ਬੁੱਝ ਕੇ ਰੱਬ ਨਾਲ਼ ਵੀ ਤੁਲਨਾ ਦੇ ਰਹੇ ਹਨ ਤਾਂ ਜੁ ਉਨ੍ਹਾਂ ਅਨੁਸਾਰ ਅਖੌਤੀ ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਹੀ ਦੱਸਿਆ ਜਾ ਸਕੇ ।
c). ਜਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਦੇ ਨਿਰੇ ਤੋਤਾ ਰੱਟਨੀ ਪਾਠਾਂ ਵਿੱਚ ਹੀ ਰੁੱਝੇ ਰਹੇ ਅਤੇ ਸੱਚੀ ਬਾਣੀ ਦੀ ਵਿਚਾਰਧਾਰਾ ਦੀ ਪੂਰੀ ਸਮਝ ਤੋਂ ਕੋਰੇ ਰਹਿ ਗਏ ਹਨ ।
d). ਜਾਂ ਉਹ ਇਹ ਮੰਨ ਰਹੇ ਹਨ ਕਿ ਸਮੁੱਚੇ ਸਿੱਖ ਪੰਥ (ਅਸਲ ਵਿੱਚ ਸ਼੍ਰੋ. ਕਮੇਟੀ ਨੇ) ਨੇ ਹੀ ਉਨ੍ਹਾਂ ਨੂੰ ਸਿੱਖ ਰਹਿਤ ਮਰਯਾਦਾ ਰਾਹੀਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨਾਲ਼ ਇਹ ਕਹਿ ਕੇ ਜੋੜਿਆ ਹੈ ਕਿ ਇਹ ਦਸਵੇਂ ਗੁਰੂ ਜੀ ਦੀਆਂ ਰਚੀਆਂ ਹੋਈਆਂ ਹਨ ਜੋ ਉਨ੍ਹਾਂ ਨੂੰ ਗ਼ਲਤ ਨਹੀਂ ਜਾਪਦਾ । ਉਹ ਇਹ ਮੰਨ ਕੇ ਚੱਲ ਰਹੇ ਹੋਣ ਕਿ ਸਿੱਖ ਪੰਥ ਸਿੱਖਾਂ ਨੂੰ ਕੁਰਾਹੇ ਨਹੀਂ ਪਾ ਸਕਦਾ ।
e). ਜਾਂ ਉਹ ਇਹ ਮੰਨ ਕੇ ਚੱਲ ਰਹੇ ਹਨ ਕਿ ਪੰਜ ਪਿਆਰੇ ਖੰਡੇ ਦੀ ਪਾਹੁਲ ਦੇਣ ਲਈ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਦੇ ਹਨ ਜੋ ਉਨ੍ਹਾਂ ਦੀ ਸੋਚ ਅਨੁਸਾਰ ਗੁਰੂ ਕ੍ਰਿਤ ਹੀ ਹੋ ਸਕਦੀਆਂ ਹਨ ਕਿਉਂਕਿ ਉਨ੍ਹਾਂ ਅਨੁਸਾਰ ਸਿੱਖ ਪੰਥ ਨੇ ਹੀ ਸਿੱਖ ਰਹਿਤ ਮਰਯਾਦਾ ਰਾਹੀਂ ਇਹ ਰਚਨਾਵਾਂ ਪਾਹੁਲ ਦੇਣ ਸਮੇਂ ਪੜ੍ਹਨ ਲਈ ਕਿਹਾ ਹੈ ।
੩. ਸਿੱਖਾਂ ਲਈ ਪਾਰਬਤੀ ਮਾਈ ਗੁਰੂ ਨਹੀਂ:
ਸਿੱਖਾਂ ਲਈ ਪਾਰਬਤੀ ਮਾਈ ਗੁਰੂ ਨਹੀਂ ਹੈ ਅਤੇ ਇੱਸ ਤੱਥ ਨੂੰ ਜਪੁ ਜੀ ਦੀ ਪੰਜਵੀਂ ਪਉੜੀ ਵਿੱਚ ਸਪੱਸ਼ਟ ਕਰ ਦਿੱਤਾ ਗਿਆ ਹੈ । ਗੁਰੂ ਹੀ ਸਰਬ ਸਮਰੱਥ ਹੈ ਜਿਸ ਨੂੰ ਛੱਡ ਕੇ ਸਿੱਖ ਕਿਸੇ ਹੋਰ ਦੇਵੀ ਜਾਂ ਦੇਵਤੇ ਨੂੰ ਗੁਰੂ ਨਹੀਂ ਮੰਨ ਸਕਦਾ । ਸਿੱਖਾਂ ਦੁਆਰਾ ਦੇਵੀ ਦੇਵਤਿਆਂ ਦੀ ਕਿਸੇ ਵੀ ਰੂਪ ਵਿੱਚ ਪੂਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਹੀਂ ਹੈ ਜਿਸ ਦੀ ਪ੍ਰੋੜਤਾ ਹੇਠ ਲਿਖੇ ਕੁੱਝ ਪ੍ਰਮਾਣਾਂ ਤੋਂ ਹੁੰਦੀ ਹੈ-
a). ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥ {ਗਗਸ ਪੰਨਾਂ ੬੩੭}
b). ਰਾਮਕਲੀ ਮਹਲਾ ੫॥ ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥ ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥੧॥ ਅਪਨੀ ਗਤਿ ਆਪਿ ਜਾਨੈ॥ ਸੁਣਿ ਸੁਣਿ ਅਵਰ ਵਖਾਨੈ॥੧॥ ਰਹਾਉ॥ ਸੰਕਰਾ ਨਹੀ ਜਾਨਹਿ ਭੇਵ॥ ਖੋਜਤ ਹਾਰੇ ਦੇਵ॥ ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥ {ਗਗਸ ਪੰਨਾਂ ੮੯੪}
ਵਿਚਾਰ: ਇਸ ਪ੍ਰਮਾਣ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਬ੍ਰਹਮਾ ਰੱਬ ਨਹੀਂ, ਈਸ਼ਰ (ਸ਼ਿਵ) ਰੱਬ ਨਹੀਂ ਅਤੇ ਦੇਵੀਆਂ (ਪਾਰਬਤੀ ਆਦਿਕ) ਰੱਬ ਨਹੀਂ । ਸਿੱਖ ਕੇਵਲ ਗੁਰੂ ਪਰਮੇਸ਼ਰ ਦੀ ਸਿਫ਼ਤਿ ਸਾਲਾਹ ਹੀ ਕਰ ਸਕਦਾ ਹੈ ਹੋਰ ਕਿਸੇ ਦੇਵੀ ਦੇਵਤੇ ਦੀ ਨਹੀ । ਸ਼ਬਦ ਵਿੱਚ ਸ਼ਿਵ (ਜਿਸ ਦਾ ਇੱਕ ਰੂਪ ਹੀ ਮਹਾਂਕਾਲ਼ ਹੈ) ਅਤੇ ਮਹਾਂ ਮਾਈ ਪਾਰਬਤੀ ਦਾ ਵੀ ਜ਼ਿਕਰ ਕਰ ਕੇ ਅਸਲੀਅਤ ਬਿਆਨ ਕੀਤੀ ਗਈ ਹੈ ਜਿਸ ਤੋਂ ਹਰ ਸਿੱਖ ਨੂੰ ਯੋਗ ਅਗਵਾਈ ਮਿਲ਼ਦੀ ਹੈ ।
c). ਪੰਡਿਤੁ ਸਾਸਤ ਸਿਮ੍ਰਿਤਿ ਪੜਿਆ॥ ਜੋਗੀ ਗੋਰਖੁ ਗੋਰਖੁ ਕਰਿਆ॥ ਮੈ ਮੂਰਖ ਹਰਿ ਹਰਿ ਜਪੁ ਪੜਿਆ॥੧॥ {ਗਗਸ ਪੰਨਾਂ ੧੬੩}
ਵਿਚਾਰ: ਧੰਨੁ ਗੁਰੂ ਰਾਮਦਾਸ ਸਾਹਿਬ ਜੀ ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਨੂੰ ਕਿਸੇ  ਸਿਮ੍ਰਿਤਿ ਜਾਂ ਸ਼ਾਸਤ੍ਰ ਦਾ ਉਪਦੇਸ਼ ਧਾਰਨ ਕਰਨ ਜਾਂ ਗੋਰਖ ਗੋਰਖ ਕਰਨ ਦੀ ਲੋੜ ਨਹੀਂ ਹੈ । ਸਿੱਖ ਦਾ ਰਸਤਾ ਗੁਰੂ ਉਪਦੇਸ਼ ਦੁਆਰਾ ਰੱਬ ਨਾਲ਼ ਹੀ ਜੁੜਨ ਦਾ ਹੈ ।
d). ਜੋਗੀ ਗੋਰਖੁ ਗੋਰਖੁ ਕਰੈ॥ ਹਿੰਦੂ ਰਾਮ ਨਾਮੁ ਉਚਰੈ॥ ਮੁਸਲਮਾਨ ਕਾ ਏਕੁ ਖੁਦਾਇ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥ {ਗਗਸ ਪੰਨਾਂ ੧੧੬੦}
e). ਗੋਂਡ ॥ ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥੩॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ {ਗਗਸ ਪੰਨਾਂ ੮੭੪}
ਵਿਚਾਰ: ਸ਼ਬਦ ਤੋਂ ਸਪੱਸ਼ਟ ਹੈ ਕਿ ਰੱਬ ਦੇ ਨਾਂ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਦਾ ਨਾਮ ਜਪਣ ਦੀ ਲੋੜ ਨਹੀਂ ਹੈ ।
ਨੋਟ:- ਅਖ਼ੀਰਲੀ ਤੁਕ ਵਿਚ ਸੰਬੋਧਨ ਕਰ ਕੇ ਜਿਸ “ਮੀਤ” ਨੂੰ ਨਾਮਦੇਵ ਜੀ ਇਸ ਸ਼ਬਦ ਦੀ ਰਾਹੀਂ ਭੈਰਉ, ਸ਼ਿਵ, ਮਹਾ ਮਾਈ ਆਦਿਕ ਦੀ ਪੂਜਾ ਵਲੋਂ ਵਰਜਦੇ ਹਨ ਉਹ ਕੋਈ ‘ਪੰਡਤ’ ਜਾਪਦਾ ਹੈ, ਕਿਉਂਕਿ ਉਸ ਦਾ ਧਿਆਨ ਉਸ ਦੇ ਆਪਣੇ ਹੀ ਧਰਮ-ਪੁਸਤਕ ‘ਗੀਤਾ’ ਵਲ ਭੀ ਦਿਵਾਉਂਦੇ ਹਨ । ਪਦਅਰਥ:- ਭੈਰਉ—ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ । ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ । ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ । ਸੀਤਲਾ—ਚੀਚਕ (ਸਮaਲਲ ਪੋਣ) ਦੀ ਮੰਨੀਂ ਜਾਂਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ । ਖਰ—ਖੋਤਾ । ਖਰ ਬਾਹਨੁ—ਖੋਤੇ ਦੀ ਸਵਾਰੀ ਕਰਨ ਵਾਲਾ । ਛਾਰ—ਸੁਆਹ ।੧। ਤਉ—ਤਾਂ । ਰਮਈਆ—ਸੋਹਣਾ ਰਾਮ । ਲੈ ਹਉ—ਲਵਾਂਗਾ । ਆਨ—ਹੋਰ । ਬਦਲਾਵਨਿ—ਬਦਲੇ ਵਿਚ, ਵੱਟੇ ਵਿਚ । ਦੈ ਹਉ—ਦੇ ਦਿਆਂਗਾ ।੧।ਰਹਾਉ। ਬਰਦ—ਬਲਦ (ਇਹ ਸ਼ਿਵ ਜੀ ਦੀ ਸਵਾਰੀ ਹੈ) । ਡਉਰੂ—ਡਮਰੂ ।੨। ਮਹਾ—ਵੱਡੀ । ਮਹਾ ਮਾਈ—ਵੱਡੀ ਮਾਂ, ਪਾਰਵਤੀ । ਸੈ—ਤੋਂ । ਹੋਇ—ਬਣ ਕੇ । ਅਉਤਰੈ—ਜੰਮਦਾ ਹੈ ।੩। ਕਹੀਅਤ—ਕਹੀ ਜਾਂਦੀ ਹੈ । ਭਵਾਨੀ—ਦੁਰਗਾ ਦੇਵੀ । ਬਰੀਆ—ਵਾਰੀ । ਛਪਾਨੀ—ਲੁਕ ਜਾਂਦੀ ਹੈ ।੪। ਗਹੁ—ਫੜ, ਪਕੜ, ਆਸਰਾ ਲੈ । ਮੀਤਾ—ਹੇ ਮਿੱਤਰ ਪੰਡਤ! ਇਉ—ਇਸੇ ਤਰ੍ਹਾਂ ਹੀ ।੫। ਅਰਥ:- ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ । ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ।੧। (ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।੧।ਰਹਾਉ। ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ।੨। ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।੩। ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।੪। ਸੋ, ਨਾਮਦੇਵ ਬੇਨਤੀ ਕਰਦਾ ਹੈ—ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ।੫।੨।੬। ਸ਼ਬਦ ਦਾ ਭਾਵ:- ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ । (ਗੁਰੂ ਗ੍ਰੰਥ ਸਾਹਿਬ ਦਰਪਣ- ਪ੍ਰੋ. ਸਾਹਿਬ ਸਿੰਘ)

ਅਖੌਤੀ ਦਸ਼ਮ ਗ੍ਰੰਥ ਵਿੱਚ ਕੀ ਪਾਰਬਤੀ ਹੀ ਦੁਰਗਾ ਹੈ?
ਹਾਂ, ਪਾਰਬਤੀ ਨੂੰ ਹੀ ਦੁਰਗਾ ਅਤੇ ਹੋਰ ਕਈ ਨਾਵਾਂ ਨਾਲ਼ ਲਿਖਿਆ ਹੋਇਆ ਹੈ । ਇੰਦ੍ਰ, ਜਿਸ ਦਾ ਰਾਜ ਦੈਂਤ ਖੋਹ ਲੈਂਦੇ ਹਨ ਅਤੇ ਉਸ ਨੂੰ ਮਾਰਕੰਡੇ ਪੁਰਾਣ ਦੀ ਕਹਾਣੀ ਅਨੁਸਾਰ ਇੰਦ੍ਰ ਪੁਰੀ ਵਿੱਚੋਂ ਬਾਹਰ ਕੱਢ ਦਿੰਦੇ ਹਨ, ਆਪਣੀ ਫਰਿਆਦ ਲੈ ਕੇ ਦੇਵਤਿਆਂ ਸਮੇਤ ਕੈਲਾਸ਼ ਪਰਬਤ ਉੱਤੇ ਜਾਂਦਾ ਹੈ ਜਿੱਥੇ ਸ਼ਿਵ ਅਤੇ ਪਾਰਬਤੀ ਦਾ ਨਿਵਾਸ ਮੰਨਿਆਂ ਜਾਂਦਾ ਹੈ । ਕੈਲਾਸ਼ ਪਰਬਤ ਉੱਤੇ ਉਡੀਕ ਕਰਦਿਆਂ ਇੱਕ ਦਿਨ ਦੇਵੀ ਇਸ਼ਨਾਨ ਕਰਨ ਲਈ ਬਾਹਰ ਨਿਕਲ਼ਦੀ ਹੈ ਜਿਸ ਕੋਲ਼ ਇੰਦ੍ਰ ਆਪਣਾ ਰਾਜ ਖੋਹੇ ਜਾਣ ਦਾ ਰੋਣਾ ਰੋਂਦਾ ਹੈ ।
ਪ੍ਰਮਾਣ ਵਜੋਂ ਦੇਖੋ-
ਦੋਹਰਾ॥ ਅਗਨਤ ਮਾਰੇ ਗਨੈ ਕੋ ਭਜੇ ਜੁ ਸੁਰ ਕਰਿ ਤ੍ਰਾਸ॥
ਧਾਰਿ ਧਿਆਨ ਮਨ ਸ਼ਿਵਾ ਕੋ ਤਕੀ ਪੁਰੀ ਕੈਲਾਸ਼॥੧੯॥ {ਦਗ ੭੬}
ਦੋਹਰਾ॥ ਦੇਵਨ ਕੋ ਧਨ ਧਾਮ ਸਭ ਦੈਤਨ ਲੀਓ ਛਿਨਾਇ॥
ਦਏ ਕਾਢ ਸੁਰ ਧਾਮ ਤੇ ਬਸੇ ਸ਼ਿਵ ਪੁਰੀ ਜਾਇ॥੨੦॥
ਦੋਹਰਾ॥ ਕਿਤਕਿ ਦਿਵਸ ਬੀਤੇ ਨਾਵ੍ਹਨ ਨਿਕਸੀ ਦੇਵ॥
ਬਿਧਿ ਪੂਰਬ ਸਭ ਦੇਵਤਨ ਕਰੀ ਦੇਵ ਕੀ ਸੇਵ॥੨੧॥
ਰੇਖਤਾ॥ ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ ਲੀਯਾ ਮਹਿਖਾਸੁਰ ਛੀਨ ਹਮਾਰਾ ਧਾਮ ਹੈ॥ ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕਿ ਕਦੀਮ ਤਕ ਆਏ ਤੇਰੀ ਸਾਮ ਹੈ॥੨੨॥
ਦੋਹਰਾ॥ ਸੁਨਤ ਬਚਨ ਏ ਚੰਡਕਾ ਮਨ ਮੈ ਉਠੀ ਰਿਸਾਇ॥
ਸਭ ਦੈਤਨ ਕਉ ਛੈ ਕਰਉ ਬਸਉ ਸ਼ਿਵ ਪੁਰੀ ਜਾਇ॥੨੩॥
ਕੈਲਾਸ਼ ਪਰਬਤ ਤੋਂ ਇੰਦ੍ਰ ਨੂੰ ਹੌਸਲਾ ਦੇਣ ਵਾਲ਼ੀ ਪਾਰਬਤੀ ਹੈ ਜੋ ਸ਼ਿਵਾ ਨਾਂ ਵਾਲ਼ੀ ਹੈ ਅਤੇ ਸ਼ਿਵ ਦੀ ਪਤਨੀ ਹੈ । ਸਪੱਸ਼ਟ ਹੋ ਗਿਆ ਕਿ ਇਹੀ ਪਾਰਬਤੀ ਦੁਰਗਾ, ਸ਼ਿਵਾ, ਦੁਰਗਸ਼ਾਹ, ਭਵਾਨੀ ਆਦਿਕ ਕਈ ਨਾਵਾਂ ਨਾਲ਼ ਦੈਂਤਾਂ ਨਾਲ਼ ਲੜਦੀ ਹੈ, ਜਿੱਤ ਪ੍ਰਾਪਤ ਕਦੀ ਹੈ ਅਤੇ ਇੰਦ੍ਰ ਨੂੰ ਮੁੜ ਰਾਜ ਸਿੰਘਾਸਣ ਉੱਤੇ ਬਿਠਾਉਂਦੀ ਹੈ । ਗਿਆਨ ਦਾ ਏਨਾਂ ਭੰਡਾਰ ਹੁੰਦਿਆਂ ਪਤਾ ਨਹੀਂ ਕਿਉਂ ਨਹੀਂ ਸਮਝਿਆ ਜਾ ਰਿਹਾ ਕਿ ਦੁਰਗਾ ਦੇਵੀ, ਲੋਕ ਮਾਤਾ, ਜਗ ਮਾਤਾ, ਜਗਮਾਇ, ਭਵਾਨੀ, ਚੰਡਕਾ, ਕਾਲਿਕਾ ਆਦਿਕ ਨਾਂ ਪਾਰਬਤੀ ਦੇ ਹੀ ਹਨ ਜਿਸ ਬਾਰੇ ਜਪੁ ਜੀ ਦੀ ਪੰਜਵੀਂ ਪਉੜੀ ਵਿੱਚ ਸਪੱਸ਼ਟ ਕਰ ਦਿੱਤਾ ਹੋਇਆ ਹੈ ਕਿ ਪਾਰਬਤੀ ਸਿੱਖਾਂ ਦੀ ਗੁਰੂ ਨਹੀਂ । ਇਸ ਦੇਵੀ ਨਾਲ਼ ਸਿੱਖ ਜਗਤ ਦਾ ਕੋਈ ਲੈਣਾ ਦੇਣਾ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਲਈ ਗੁਰੂ ਹੈ, ਹੋਰ ਕੋਈ ਦੇਵੀ ਅਤੇ ਦੇਵਤਾ ਨਹੀਂ ।