Previous Next

What To Do To Be With The Creator, In The Guru’s Words ਆਪਣੇ ਕਰਤਾਰ ਜੀ ਨਾਲ ਇੱਕ ਮਿਕ ਹੋਣ ਲਈ ਕੀ ਕੀਤਾ ਜਾਵੇ : ਗੁਰੂ ਜੀ ਦੇ ਆਪਣੇ ਸ਼ਬਦਾਂ ਵਿੱਚ

(Its English version is at the end)

ਰਾਗ ਮਾਰੂ ਵਿੱਚ ਸ਼੍ਰੀ ਗੁਰੂ ਨਾਨਕ ਜੀ ਆਪਣੇ ਸਿੱਖਾਂ ਲਈ ਬਹੁਤ ਹੀ ਸਰਲ ਸ਼ਬਦਾਂ ਵਿੱਚ ਅਕਾਲਪੁਰਖ ਦੇ ਪ੍ਰਸੰਗ ਵਿੱਚ ਬਹੁਤ ਪਤੇ ਦੀਆਂ ਗੱਲਾਂ ਦੱਸਦੇ ਹਨ | ਉਨਾਂ ਗੱਲਾਂ ਵਿੱਚ ਮੁੱਖ ਗੱਲ ਹੈ ਆਪਣੇ ਕਰਤਾਰ ਨੂੰ ਯਾਦ ਕਰਨਾ  ਗੁਰੂ ਦੇ ਬੱਚਨ ਮੁਤਾਬਕ ਉਸ ਦਾ ਨਾਮ ਲੈਕੇ, ਪਰ ਇਹ ਗੁਰੂ ਬਚਨ ਉਨਾਂ ਸੰਤਨ ਦੀ ਸੰਗਤ ਵਿੱਚੋਂ ਲੈਣਾ  ਹੈ ਜੋ ਅਸਲੀ ਸੰਤ ਹਨ | ਅਸਲ ਸੰਤ ਪਹਰਾਵਿਆਂ  ਅਤੇ ਲੋਕਾਚਾਰੀ ਦੇ ਬੰਧਨ ਵਿੱਚ ਜਾਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਹਨ | ਚੇਤੇ ਰੱਖਣਾ  ਪੈਸਾ ਇਕੱਤਰ ਕਰਨ ਵਾਲੇ ਅਖੌਤੀ ਸੰਤਾਂ  ਨੂੰ ਗੁਰੂ ਜੀ ਸੰਤ ਮੰਨ ਦੇ ਹੀ ਨਹੀਂ (ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ (925)| ਹੇਠਲੀਆਂ ਗੁਰੂ ਸਤਰਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1030 ਅੰਗ ਉਤੇ ਹਨ :

ਰਾਮ ਨਾਮੁ ਗੁਰ ਬਚਨੀ ਬੋਲਹੁ ॥
ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥

Rām nām gur bacẖnī bolhu.

Sanṯ sabẖā mėh ih ras tolahu.

Gurmaṯ kẖoj lahhu gẖar apnā bahuṛ na garabẖ majẖārā he. ||4||

ਅਰਥ: ਗੁਰੂ ਜੀ ਦੀ ਦਿੱਤੀ ਸਲਾਹ ਉਤੇ ਅਕਾਲਪੁਰਖ ਦਾ ਨਾਮ ਲਵੋ; ਨਾਮ ਦਾ ਇਹ ਰੰਗ ਰਸ ਸੰਤਾਂ ਦੀ ਸਭਾ ਵਿੱਚ ਜਾਕੇ ਲਵੋ | ਜੇ ਇੰਝ ਗੁਰੂ ਜੀ ਰਾਹੀਂ  ਆਪਣੇ ਆਪ ਦੀ ਪਹਿਚਾਣ ਕਰ ਲਵੋਂ (ਕਿ ਅਸਲ ਵਿੱਚ ਉਸੇ ਪ੍ਰਭਜੀ ਦੀ ਜੋਤ ਦਾ ਤੁਸੀਂ ਇੱਕ ਹਿੱਸਾ ਹੀ ਹੋ ), ਤਦ ਦੁਬਾਰਾ ਫੇਰ ਗਰਭ ਵਿੱਚ ਨਹੀਂ ਪਾਈਦਾ |

              ਕੀ ਪ੍ਰਭਜੀ ਨੂੰ ਯਾਦ ਕਰਨ ਨਾਲ ਹੀ ਇੰਝ ਉਸ ਨਾਲ ਇਕਮਿਕ ਹੋ ਜਾਈਦਾ ਹੈ ? ਗੁਰੂ ਜੀ ਆਖਦੇ ਹਨ “ਬਿਲਕੁਲ ਪਰ ਸ਼ਰਤ ਇਹ ਹੈ ਕੀ ਆਪਣੇ ਵਾਤਾਵਰਣ ਨੂੰ ਬਦਲੋ; ਉਨਾਂ ਦੀ ਸੰਗਤ ਕਰੋ ਜਿਨਾਂ ਦੇ ਮਿਲਦਿਆਂ ਕਰਤਾਰ ਜੀ ਦੀ ਯਾਦ ਵਿੱਚ ਡੁੱਬਿਆ ਜਾ ਸਕੇ |” ਲੱਚਰ ਵਾਤਾਵਰਣ ਕਰਤਾਰ ਜੀ ਵੱਲ ਜਾਣ ਹੀ ਨਹੀਂ ਦੇੰਦਾ| ਐਵੇਂ ਇੱਕ ਕਿਰਿਆ ਕਾਂਡ ਵਾਂਗ ਗੁਰਬਾਣੀ ਉਚਾਰੀ ਪਰ ਮਨ ਮਾਇਆ ਵਿੱਚ ਹੀ ਡਬੋ ਕੇ ਰੱਖਣਾ, ਇੰਝ  ਗੱਲ ਨਹੀਂ ਬਣਨੀ, ਕਿਉਂਕਿ  ਗੁਰੂ ਜੀ ਸੰਤ ਸਭਾ ਦੀ ਸੰਗਤ ਨੂੰ ਬਹੁਤ ਅਹਮਿਆਤ ਦੇਂਦੇ ਹਨ; ਉਹ   ਇਸ ਲਈ ਕਿ  ਮਾਇਆ ਜੇ ਡੋਲਾਵੇ ਵੀ  ਤਦ ਸੰਤ- ਸੰਗਤ ਬੰਦੇ ਨੂੰ ਡੋਲਨ ਹੀ ਨਹੀਂ ਦੇਂਦੀ | ਬਾਕੀ ਜੋ ਆਪ ਮਾਇਆ ਵਿੱਚ ਡੁੱਬੇ ਹੋਈ ਹਨ ਉਹ   ਭਲਾਂ ਕਿਸੇ ਨੂੰ ਕੀ ਸਮਝਾ ਸਕਦੇ ਹਨ ?

              ਅਗਲੀਆਂ ਸਤਰਾਂ ਵਿੱਚ ਗੁਰੂਜੀ ਸਮਝਾਉਂਦੇ ਹਨ ਕਿ  ਅਸਲ ਤੀਰਥ ਕਰੋ; ਗੁਰੂ ਰਾਹੀਂ  ਦੱਸੀ ਪ੍ਰਭ ਜੀ ਯਾਦ ਕਰਨ ਦੀ ਯੁਗਤ ਰਾਹੀਂ ਮਨ ਨੂੰ ਧੋਵੋ ਰੱਬ ਜੀ ਦੀ ਯਾਦ ਵਿੱਚ ਖੋਕੇ  ਅਤੇ  ਫੇਰ ਸਿਰਫ਼ ਸਰੀਰ ਧੋਣ ਲਈ ਤੀਰਥਾਂ ਤੇ ਕਿਓਂ ਭਟਕਿਆ ਜਾਵੇ (‘ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ 61’ ਅਤੇ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ (687)’ )? ਕਿਉਂਕਿ  ਉਸ ਕਰਤਾਰ ਦੀ ਸਿਫਤ ਸਲਾਹ ਹੀ ਸਭ ਕੁਝ ਪੂਰਦੀ ਹੈ :

ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥
ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ੋਲਹੁ ਰਾਮੁ ਪਿਆਰਾ ਹੇ ॥੫॥

Sacẖ ṯirath nāvhu har guṇ gāvhu.

Ŧaṯ vīcẖārahu har liv lāvhu.

Anṯ kāl jam johi na sākai har bolhu rām pi-ārā he. ||5||

ਅਰਥ : ਹਰਿ ਦੇ ਗੁਣ ਗਾਵੋ ਤੇ ਇੰਝ ਉਸ ਦੀ ਸਿਫਤ ਰਾਹੀਂ ਆਪਣੇ ਆਪ ਨੂੰ ਸਾਫ ਕਰੋ; ਉਸ ਬਾਰੇ ਵਿਚਾਰਾਂ ਕਰੋ ਅਤੇ ਆਪਣਾ ਮਨ ਕਰਤਾਰ ਜੀ ਵਿੱਚ ਹੀ ਲਾਕੇ ਰੱਖੋ; ਇੰਝ ਕਰਨ ਨਾਲ ਜਮਾਂ ਦਾ ਡਰ  ਖਤਮ ਹੋ ਜਾਏਗਾ (ਫੇਰ ਕਿਉਂਕਿ  ਮੌਤ ਇੱਕ ਡਰ ਨਹੀਂ ਲੱਗੇਗੀ ਬਲਕੇ ਉਸ ਵਿੱਚ ਇੱਕ ਮਿਕ  ਹੋਣ ਦਾ ਮੌਕਾ ਲੱਗੇਗੀ )|

           ਇਹ ਸਭ ਕੁਝ ਕਰਨ ਲਈ ਗੁਰੂ ਜੀ ਕੁਝ ਅਜੇਹੇ ਗੁਣ ਅਪਨਾਉਣ ਦੀ ਸਲਾਹ ਦੇਂਦੇ ਹਨ ਜਿਨਾਂ ਕਰਕੇ ਕਰਤਾਰ ਜੀ ਦੀ ਸਿਫਤ ਕਰਨੀ ਆਸਾਨ ਅਤੇ ਉੱਚ ਪਾਈਦੀ ਹੋ ਜਾਂਦੀ ਹੈ| ਉਹ   ਗੁਣ ਹਨ :

ਸਤ ਸੰਤੋਖਿ ਰਹਹੁ ਜਨ ਭਾਈ ॥
ਖਿਮਾ ਗਹਹੁ ਸਤਿਗੁਰ ਸਰਣਾਈ ॥
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥

Saṯ sanṯokẖ rahhu jan bẖā-ī.

Kẖimā gahhu saṯgur sarṇā-ī.

Āṯam cẖīn parāṯam cẖīnahu gur sangaṯ ih nisṯārā he. ||8||

ਅਰਥ: ਉਹ   ਭਾਈ! ਸੱਤ  ਅਤੇ ਸੰਤੋਖ ਵਿੱਚ ਰਹੋ; ਸਤਿਗੁਰੂ  ਜੀ ਦੀ ਓਟ ਵਿੱਚ ਰਹੰਦਿਆਂ ਹੋਰਾਂ ਨੂੰ ਮੁਆਫ਼ ਕਰ ਸਕਣ ਦੀ ਸ਼ਕਤੀ ਆਪਣੇ ਅੰਦਰ ਪਾਓ | ਇਹ ਜਾਣ  ਲਵੋ ਕੀ ਆਪਣਾ ਆਪ ਕੀ ਹੈ?(ਆਪਣੇ ਆਪ ਨੂੰ ਕਰਤਾਰ ਜੀ ਦਾ ਹਿੱਸਾ ਜਾਣੋ ) ਇੰਝ ਹੀ ਉਸ ਕਰਤਾਰ ਜੀ ਨੂੰ ਜਾਣ ਲਵੋ |ਇਸ ਸਭ ਕੁਝ ਗੁਰੂ ਜੀ ਦੀ ਸੰਗਤ ਵਿੱਚ ਜਾਣੋ |

            ਸੱਤ ਸੰਤੋਖ ਵਰਗੇ ਗੁਣ ਮਨੁੱਖ ਦੇ ਗਲਤ ਸੁਭਾਅ ਨੂੰ ਠੀਕ ਕਰਦੇ ਹਨ; ਗੁਰੂ ਦੀ ਨਸੀਹਤ ਨੂੰ ਹੀ ਰਹਨੁਮਾ ਬਣਾਓ ਅਤੇ ਇਸ ਤੱਥ  ਦਾ ਅਹਸਾਸ ਕਰੋ ਕਿ  ਅਸੀਂ ਉਸੇ ਅਕਾਲਪੁਰਖ ਦੀ ਜੋਤ ਦਾ ਇੱਕ ਹਿੱਸਾ ਹਾਂ; ਇਹ ਜਾਣਨ ਨਾਲ ਕਰਤਾਰ ਜੀ ਨੂੰ ਵੀ ਜਾਣਿਆ ਜਾਂ ਸਕਦਾ ਹੈ ਫੇਰ| ਗੁਰੂ ਜੀ ਬਹੁਤ ਹੀ ਸਾਫ ਸ਼ਬਦਾਂ ਵਿੱਚ ਸਾਡੀ ਰਹਨੁਅਮਈ ਕਰਦੇ ਹਨ, ਪਰ ਕੀ ਅਸੀਂ ਉਨਾਂ ਦੀ ਦਿੱਤੀ ਸਿਆਣਪ ਤੋਂ ਕਂਮ ਲੈਣਾ  ਹੈ ਜਾਂ ਆਪਣੇ ਮਨਮਤ ਵਿੱਚ ਹੀ ਜੀਵਨ ਗੁਜਾਰਨਾ ਹੈ, ਇਹ ਫੈਸਲਾ ਗੁਰੂ ਜੀ ਨੇ ਸਾਡੇ ਉਤੇ ਛੱਡ ਦਿੱਤਾ ਹੋਇਆ ਹੈ |

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

What To Do To Be With The Creator, In The Guru’s Words

 In Sri Guru Granth Sahib on 1030, measure Maaru, Sri Guru Nanak ji guides his followers in very lucid language about some vital points to live in our Creator’s love. One of the points the Guru states is to remember the Creator through the Guru’s guidance in the company of those who are already devoted towards His praise constantly. The real Sants rise above attachment and other Maya influences. Remember, the Guru doesn’t accept a person a Sant if he is involved in the Maya pursuits. ( ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ 925: Sadhu or Sant is that wise one who is accepted by Prabh). The following verses are on SGGS, 1030:

ਰਾਮ ਨਾਮੁ ਗੁਰ ਬਚਨੀ ਬੋਲਹੁ ॥
ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥

Rām nām gur bacẖnī bolhu.

Sanṯ sabẖā mėh ih ras tolahu.

Gurmaṯ kẖoj lahhu gẖar apnā bahuṛ na garabẖ majẖārā he. ||4||

In essence: Utter Akalpurakh’s name through the Guru’s advice; find His name-essence in His devotees’ company. Through the Guru, search out your inner self and its abode, and then there will be no womb-birth again.

         Does remembering the Creator help in becoming one with Him; the Guru says that it is possible absolutely only if one changes one’s atmosphere suitable to concentrate on Him. It means stay in the company of those who remain imbued with the Creator and keep praising Him so that one can remain focused on Him.. Obscene culture littered in Maya doesn’t let a person concentrate on Him. The company of the Sants doesn’t let Maya influence His devotees, and the ones who already strayed in Maya cannot guide others in the pursuit of the Creator. The Guru counsels us that the praising sincerely the Creator helps in becoming free from the idea of doing pilgrimages (because if the mind is impure what body washing at pilgrimage-places will do and actually pilgrimage is His Naam that cleanses the mind “ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ 61’ ਅਤੇ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ 687)::

ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥
ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥

Sacẖ ṯirath nāvhu har guṇ gāvhu.

Ŧaṯ vīcẖārahu har liv lāvhu.

Anṯ kāl jam johi na sākai har bolhu rām pi-ārā he. ||5||

Praise Har’s virtues; doing so is like doing a pilgrimage. Fix your attention on Him by contemplating Him. Utter my dear Har’s name; the fear of death will not affect you in the end.

           To do all this, the Guru asks the seekers to gather the virtues that become helpful in praising Him and becoming one with Him. Those virtues are:

ਸਤ ਸੰਤੋਖਿ ਰਹਹੁ ਜਨ ਭਾਈ ॥
ਖਿਮਾ ਗਹਹੁ ਸਤਿਗੁਰ ਸਰਣਾਈ ॥
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥

Saṯ sanṯokẖ rahhu jan bẖā-ī.

Kẖimā gahhu saṯgur sarṇā-ī.

Āṯam cẖīn parāṯam cẖīnahu gur sangaṯ ih nisṯārā he. ||8||

Oh brother! Live contentedly by holding on to the virtues; attain forgiveness and tolerance in the Satiguru’s refuge; understand the soul and the Supreme Soul (Prabh); all this is understood in the Guru’s association.

               The Truth and the contentment correct the ill behavior of the people; so, follow the Guru’s advice and must realize this that actually we are a part of the Creator’s own light/energy. By knowing this fact, it becomes possible to realize Him. Thus, the Guru guides the seekers very clearly to lead them to our Creator, but it is up to them if we should practice the Guru’s advice or live only as our own mind to practice divinity; the Guru leaves the entire act of becoming one with Him   up to them.

Wishes!

Gurdeep Singh

www.gursoch.com

 

Praising Only The Universal Creator – ਸਿਰਫ਼ ਕਰਤਾਰ ਜੀ ਦੀ  ਬੰਦਗੀ

(Its English version is at the end)

ਸਿੱਖੀ ਸਿਰਫ਼ ਅਕਾਲਪੁਰਖ ਦੀ ਬੰਦਗੀ ਕਰਨੀ ਅਤੇ ਮਿਹਨਤ ਕਰਕੇ ਵੰਡ ਛੱਕਣ ਵੱਲ ਸਿੱਖਾਂ ਨੂੰ ਜੋੜਦੀ ਹੈ ; ਗੁਰਬਾਣੀ ਇੱਕ ਪ੍ਰਭ ਜੀ ਨਾਲ ਪਿਆਰ ਪਾਉਣ ਲਈ ਉਕਸਾਉਂਦਿਆਂ ਸਿੱਖਾਂ ਨੂੰ ਬਹੁਤ ਸਾਰੀਆਂ ਮਿਸਾਲਾਂ ਦੇਂਦੀ ਹੈ ਤਾਂਕਿ  ਉਹ  ਕਿਸੇ ਦੇਹਧਾਰੀ ਦੇ ਮਗਰ ਲੱਗ ਕੇ ਪ੍ਰਭਜੀ ਵੱਲੋਂ ਬੇਧਿਆਨੇ ਨਾ ਹੋ ਜਾਵਣ |  ਚੌਥੇ ਪਾਤਸ਼ਾਹ ਦਾ ਹੇਠ ਲਿਖਿਆ ਸਲੋਕ ਇਸੇ ਗੱਲ ਉਤੇ ਜੋਰ ਦੇੰਦਾ ਹੈ : 

ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥

Mėhlā 4.

Sāhib jis kā nangā bẖukẖā hovai ṯis ḏā nafar kithhu raj kẖā-e.

Jė sāhib kai gẖar vath hovai so nafrai hath āvai aṇhoḏī kithhu pā-e.

Jis ḏī sevā kīṯī fir lekẖā mangī-ai sā sevā a-ukẖī ho-ī.

Nānak sevā karahu har gur safal ḏarsan kī fir lekẖā mangai na ko-ī. ||2||305

ਅਰਥ: ਜਿਸ ਨੌਕਰ ਦਾ ਮਾਲਕ ਭੁੱਖਾ  ਜਾਂ  ਨੰਗਾ  ਹੋਵੇ ਉਹ ਰੱਜਕੇ ਕਿਵੇਂ ਖਾ ਸਕਦਾ ਹੈ ? ਜਦੋਂ ਘਰ ਉਸ ਦੇ ਹੈ ਹੀ ਨਹੀਂ ਕੁਝ, ਤਦ ਨੌਕਰ ਲਵੇ ਵੀ ਕੀ ? ਜਿਸ ਦੀ ਸੇਵਾ ਕਰਨ ਉਪਰੰਤ ਵੀ ਜੇ  ਫੇਰ ਉਸ ਦਾ ਲੇਖਾ ਮੰਗਿਆ ਹੀ ਜਾਣਾ ਹੈ, ਉਹ  ਸੇਵਾ ਵੀ ਔਖੀ ਹੀ ਹੋਈ | ਹੇ ਨਾਨਕ ! ਸੇਵਾ ਉਸ ਅਕਾਲਪੁਰਖ ਦੀ ਹੀ ਕਰੋ (ਉਸ ਦੀ ਸਿਫਤ ਕਰਕੇ ਅਤੇ ਉਸ ਨੂੰ ਯਾਦ ਰੱਖਦਿਆਂ ਜੀਵਨ ਜਿਉਂਦਿਆਂ) ਤਾਂ ਕਿ ਲੇਖਾ ਕੋਈ ਮੰਗੇ ਹੀ ਨਾ  (ਕਿਉਂਕਿ  ਉਹ ਸਭ ਕੁਝ ਹੈ, ਲੇਖਾ  ਹੋਰ ਕੌਣ ਮੰਗ ਸਕੇਗਾ, ਇਸ਼ਾਰਾ ਪ੍ਰਭ ਜੀ ਵੱਲ ਹੈ )|

             ਇਸ ਸਲੋਕ ਰਾਹੀਂ  ਗੁਰੂ ਜੀ ਸਿੱਖਾਂ ਨੂੰ ਚੁਕੰਨੇ ਕਰਦੇ ਹਨ ਇਕ ਅਕਾਲਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਨ ਤੋਂ ਜਾਂ ਹੋਰ ਪਾਸੇ ਲੱਗਣ ਤੋਂ; ਅਕਾਲਪੁਰਖ ਵਿੱਚ ਭਰੋਸਾ ਰੱਖਕੇ, ਮਿਹਨਤ ਕਰਕੇ ਜੀਵਨ ਬਤੀਤ ਕਰਨ ਨਾਲ ਕਿਸੇ ਹੋਰ ਅੱਗੇ ਗੋਡੇ ਟੇਕਣ ਦੀ ਜਰੂਰਤ ਨਹੀਂ ਰਹਿੰਦੀ | ਦੂਸਰੇ ਪਾਸੇ ਘੁਮਰਾਹ ਕਰਨ ਵਾਲੇ ਉਪਦੇਸ਼ ਹਨ; ਸੇਵਾ ਦੇ ਨਾਮ ਹੇਠ ਲੁੱਟ ਕਸੁੱਟ ਹੈ | ਆਪਣੇ ਆਲੇ ਦੁਆਲੇ ਵੇਖ ਲੋਵੋ ਕਿ  ਕਿਵੇਂ ਧਰਮ ਦੇ ਨਾਮ ਹੇਠ ਲੋਕ ਲੋਕਾਂ ਨੂੰ ਲੁੱਟੀ  ਜਾ ਰਹੇ ਹਨ | ਜੋ ਦੇਹਧਾਰੀ ਪੈਸਾ ਇਕੱਠਾ  ਕਰਨ ਵਿੱਚ ਮਸਤ ਹਨ ਉਨਾਂ ਕੋਲ ਸ਼ਰਧਾਲੂਆਂ ਨੂੰ ਦੇਣ ਨੂੰ ਹੈ ਕੀ ? ਖੁਦ ਅਧਿਆਮਿਕ ਤੌਰਤੇ ਖਾਲੀ ਹਨ ਬਲਕਿ ਮਾਇਆ ਵਿੱਚ ਖੋਏ ਹੋਏ ਹਨ; ਉਹ ਕਿਸ ਕੰਮ ? ਅਜੇਹੇ  ਲੋਕਾਂ ਵੱਲ ਹੀ ਗੁਰੂ ਜੀ ਇਸ਼ਾਰਾ ਕਰ ਰਹੇ ਹਨ | ਬਹੁਤ ਹੀ ਖੇਦ ਵਾਲੀ ਗੱਲ ਹੈ ਕਿ ਬਹੁਤ ਸਾਰੇ ਸਿੱਖ ਇਸੇ ਦੁਨਿਆਵੀ  ਜਾਲ ਵਿੱਚ ਫਸਕੇ ਅੱਖਾਂ ਬੰਦ ਕਰਕੇ ਅਧਿਆਤਮਕ  ਪੱਖੋਂ ਨੰਗ ਲੋਕਾਂ ਦੇ ਮਗਰ ਚੱਲ ਪੈ ਹਨ | ਗੁਰਬਾਣੀ ਸਾਧ ਅਤੇ ਸੱਤ ਸੰਗਤ ਉਤੇ ਵੀ ਜੋਰ ਦੇਂਦੀ ਹੈ; ਸਾਧ ਉਹ ਹੈ ਜਿਸ ਨੇ ਦੁਨਿਆਵੀ ਲਗਾਓ ਛੱਡ ਦਿੱਤਾ ਅਤੇ ਕਰਤਾਰ ਜੀ ਦੀ ਸਿਫਤ ਵਿੱਚ ਲੱਗ ਗਿਆ ਅਤੇ ਲੋਕਾਂ ਨੂੰ ਵੀ ਲਾ ਦਿੱਤਾ; ਉਸ ਦੇ ਸੁਭਾਅ ਵਿੱਚ ਹਲੀਮੀ, ਸਾਦਗੀ  ਅਤੇ ਗਰੀਬੀ ਹੀ ਹੁੰਦੀ ਹੈ; ਜੇ ਅਜੇਹਾ ਕੋਈ ਮਿਲਦਾ ਹੈ ਤਦ ਉਸ ਕੋਲ ਜਾਵੋ ਅਤੇ ਆਪਣੇ ਆਪ ਨੂੰ ਕਰਤਾਰ ਜੀ ਨਾਲ ਲੱਗਣਾ ਸਿੱਖੋ | ਸੱਤ ਸੰਗਤ ਉਨਾਂ ਲੋਕਾਂ ਦੀ ਸੰਗਤ ਹੁੰਦੀ ਹੈ, ਜਿੱਥੇ ਕਰਤਾਰ ਜੀ ਦੀ ਹੀ  ਸਿਫਤ ਹੋਵੇ ਅਤੇ ਦੁਨਿਆਵੀ ਪ੍ਰਾਪਤੀਆਂ ਦੀਆਂ ਗੱਲਾਂ ਨ ਹੋਵਣ |  ਇਹ ਸਲੋਕ ਇਹ ਸਮਝਣ ਲਈ ਕਾਫੀ ਹੈ ਕਿ  ਕਰਤਾਰ ਜੀ ਤੋਂ ਬਿਨਾਂ ਹੋਰ ਪਾਸੇ ਵੇਖਣ ਦੀ ਵੀ ਜਰੂਰਤ ਨਹੀਂ |

ਸ਼ੁਭ ਇੱਛਾਵਾਂ,

ਗੁਰਦੀਪ ਸਿੰਘ

 Praising Only The Universal Creator

The Sikhi inspires the Sikhs to remember and worship only the universal Creator, to make a living with hard work and to share with others. The Gurbani gives various examples not to connect to the people indulged in Maya so that they don’t get caught in the net of exploitation of these people. The following Slok of Fourth Guru stresses on this very issue: 

ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥

Mėhlā 4.

Sāhib jis kā nangā bẖukẖā hovai ṯis ḏā nafar kithhu raj kẖā-e.

Jė sāhib kai gẖar vath hovai so nafrai hath āvai aṇhoḏī kithhu pā-e.

Jis ḏī sevā kīṯī fir lekẖā mangī-ai sā sevā a-ukẖī ho-ī.

Nānak sevā karahu har gur safal ḏarsan kī fir lekẖā mangai na ko-ī. ||2||SGGS305

The bani of Fourth Nanak.

In essence: If a master is hungry and poor, from where his servant can eat? If the master has a thing, his servant can have it, but if there is nothing, from where the servant can have anything? If by performing someone’s service, still the account of deeds is called for, then that service is hurtful. Serve Akalpurakh through the Satiguru; it is successful, because then the account of deeds is not called for.

                          Through this slok, the Guru makes aware the Sikhs not to worship other entity than Akalpurakh. Once a Sikh gets attached to Akalpurakh by having deep faith in Him, he or she doesn’t need to bow before anyone else, because at other doors, there are teachings to misguide people so that they can be exploited. Look around how some people are exploiting other people in the name of the religion. The human being posing to be spiritual seers are into a profession of making money and what can they give to the people about divinity.

                          For those who are spiritually bankrupt, of what purpose are they?  The Guru is calling for these people. It is very sad that many Sikh people blindly are following such religious leaders whose purpose is to make money. The Gurbani, of course, stresses also to be with a “Sadh” and in “Sattsangat”; Sadh is a person who is detached from the worldly things and committed to connect the people to the universal Creator. His heart is dipped in humility and modesty. If there is a such sadh, it is worth learning from him how to connect with Akaalpurakh।  Sattsangat is a group of people that is into praising the Creator and it  is far away from the talk of making money. This slok is enough to understand that it is not worth to praise others but the universal Creator only.

Wishes

Gurdeep Singh

www.gursoch.com

 

The Essence Of The Bani Sidhgost – ਸਿਧਗੋਸਟ ਬਾਣੀ  ਦਾ ਸਾਰ  ਅੰਸ਼

(Its English version is at the end)

ਸਿਧਗੋਸਟ ਬਾਣੀ  ਦਾ ਸਾਰ  ਅੰਸ਼  ਸਤਿਗੁਰੂ ਜੀ ਅੰਤ  ਵਿਚ  ਕੱਢਦੇ  ਹਨ ਕਿ ਅਕਾਲਪੁਰਖ ਦੇ ਕਿਸੇ ਵੀ ਨਾਉਂ ਰਾਹੀਂ ਉਸ ਦੇ ਪਿਆਰ ਵਿਚ ਡੁੱਬਣ ਬਿਨਾਂ ਉੰਨਾਂ ਨਾਲ ਮਿਲੈ ਨਹੀਂ ਹੋ ਸਕਦਾ | ਆਓ ਉਨਾਂ ਗੁਰਵਾਕਾਂ ‘ਤੇ ਵਿਚਾਰ ਕਰੀਏ | ਇਹ ਗੁਰੂ ਵਾਕ ਅੰਗ ੯੪੬ ਹਨ:

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥ {ਪੰਨਾ 946}

ਅਰਥ : ਇਸ ਸਾਰੀ ਗੱਲਬਾਤ /ਸਿੱਖਿਆ /ਵਿਚਾਰ ਦਾ ਸਾਰ ਇਹੋ ਹੈ ਕੀ ਪ੍ਰਭਜੀ ਦੇ ਨਾਮ (ਨਾਲ ਲੱਗਣ ) ਤੋਂ ਬਿਨਾਂ ਉਨਾਂ ਨਾਲ ਮਿਲਾਪ ਹੁੰਦਾ ਹੀ ਨਹੀਂ; ਜਿਹੜੇ ਲੋਕ ਉਨਾਂ ਦੇ ਨਾਂਉਂ ਵਿਚ ਰੰਗੇ ਜਾਂਦੇ ਹਨ, ਉਹ ਨਾਂਉਂ ਵਿਚ ਹੀ ਮਸਤ ਰਹਿੰਦੇ ਹਨ; ਉਹ ਉਸੇ ਵਿੱਚੋਂ  ਸੁਖ ਮਾਣਦੇ ਹਨ | ਉਨਾਂ ਨੂੰ ਪ੍ਰਭ ਜੀ ਦੇ ਨਾਂਉਂ ਵਿਚੋਂ ਹੀ ਪ੍ਰਭ ਮਿਲਾਪ ਦੀ ਸੋਝੀ ਹੁੰਦੀ ਹੈ ਕਿਓਂਕਿ ਉਨਾਂ ਨੂੰ ਨਾਂਉਂ ਰਾਹੀਂ ਸਭ ਗਿਆਨ ਹੋ ਜਾਂਦਾ ਹੈ ਕਿ ਸਭ ਕੁਝ ਉਨਾਂ ਤੋਂ ਹੀ ਉਪਜਦਾ ਹੈ  | ਬਹੁਤ ਸਾਰੇ ਲੋਕ  ਨਾਂਉਂ ਨੂੰ ਛੱਡਕੇ ਸਿਰਫ ਭੇਖਧਾਰੀ ਬਣਕੇ ਰਹਿੰਦੇ ਹਨ, ਉਹ ਪ੍ਰਭ ਜੀ ਨੇ ਆਪ ਹੀ ਖੁਆ ਦਿੱਤੇ ਹਨ | ਹੇ ਜੋਗੀ !  ਪ੍ਰਭਜੀ ਦਾ ਨਾਮ ਸੱਚੇ  ਗੁਰੂ ਜੀ ਤੋਂ ਹੀ ਮਿਲਦਾ ਹੈ| (ਕਿਉਂ ?ਇਸ ਬਾਰੇ ਅੱਗੇ ਵਿਚਾਰ ਕਰਾਂਗੇ ) ਜਿਸ ਰਾਹੀਂ ਪ੍ਰਭ ਜੀ ਨਾਲ ਮਿਲਣ ਦੀ ਜੁਗਤ ਮਿਲਦੀ ਹੈ | ਹੇ ਨਾਨਕ ! ਆਪਣੇ ਮਨ ਵਿੱਚ ਵਿਚਾਰਕੇ ਵੇਖ ਲਵੋ ਕਿ ਨਾਮ ਬਿਨਾਂ ਬੰਧਨਾਂ ਤੋਂ ਮੁਕਤੀ (ਆਵਣ ਜਾਵਣ ) ਨਹੀਂ ਹੁੰਦੀ |

            ਪਹਿਲਾ ਨੁਕਤਾ ਹੈ ਰੱਬ ਜੀ ਨਾਲ ਸਾਂਝ ਬਣਾਉਣੀ ਉਨਾਂ ਦੇ ਕਿਸੇ ਵੀ ਨਾਮ ਨਾਲ; ਕਿਸੇ ਨਾਲ ਵੀ ਜੁੜਨ ਦਾ ਉਸ ਦਾ ਨਾਮ ਹੀ ਇੱਕ ਜਰੀਆ ਹੈ | ਇਹ ਜੋ ਪ੍ਰਭ ਜੀ ਦਾ ਨਾਂਉਂ ਲੈਣ ਵਾਲਿਆਂ ਉੱਤੇ ਕਿੰਤੂ ਕਰਦੇ ਹਨ, ਉਨਾਂ ਲਈ ਹੇਠ ਲਿਖਿਆ ਗੁਰੂ ਵਾਕ ਦਾ ਜਿਕਰ ਜਰੂਰੀ ਹੈ ਇਥੇ ਅੰਗ ੪੬੫:

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥

ਅਰਥ : (ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।

            ਇਸ ਲਈ ਅਕਾਲਪੁਰਖ ਨਾਲ ਉਨਾਂ ਦੇ ਨਾਂਉਂ ਨਾਲ ਜੁੜਕੇ ਉਨਾਂ ਦੀ ਸਿਫਤ ਵਿੱਚ ਮਸਤ ਹੋਣ ਨਾਲ, ਉਨਾਂ ਦੇ ਕਰੀਬ ਜਾਣ  ਦਾ ਇੱਕ ਹੰਬਲਾ ਹੈ ਉਨਾਂ ਦੇ ਮਿਲਾਪ ਦੇ ਰਸਤੇ ‘ਤੇ | ਜੋ ਬਾਕੀ ਭੇਖ ਧਾਰਕੇ ਧਰਮ ਦੀਆਂ ਗੱਲਾਂ ਕਰਨੀਆਂ ਹਨ ਜਾਂ ਕਰਮ ਕਾਂਡ ਕਰਨੇ ਹਨ,ਉਹ ਗੁਰੂ ਜੀ ਮੁਤਾਬਿਕ  ਪ੍ਰਭੂ ਮਿਲਾਪ ਲਈ ਕੋਈ ਮੱਦਦ ਨਹੀਂ ਕਰਦੇ | ਜਦੋਂ ਇੱਕ ਵਾਰ ਇਨਸਾਨ ਉਨਾਂ ਦੇ ਨਾਂਉਂ ਨਾਲ ਜੁੜ ਜਾਂਦਾ ਹੈ, ਤਦ ਮਨ ਇੱਕ ਮਸਤੀ ਵੱਲ ਜਾਂਦਾ ਹੈ ਅਤੇ ਪ੍ਰਭ ਜੀ ਦੇ ਪਿਆਰ ਵਿੱਚ ਸੁਖ ਮਹਿਸੂਸ ਕਰਦਾ ਹੈ ਕਿਉਂਕਿ ਸੰਸਾਰੀ ਉਲਝਣਾਂ ਦਾ ਭਾਰ ਉਹ ਹਲਕਾ ਕਰ ਲੈਂਦਾ ਹੈ | ਯਾਦ ਰੱਖਣਾ ਇਹ ਇੱਕ ਰਾਹ ਹੈ ਇਸ ਉੱਤੇ ਜਦੋਂ ਮਨ ਰੀਝ ਗਿਆ ਗੁਰੂ ਦਿੱਤੀ ਮਤ ਮੁਤਾਬਿਕ, ਓਦੋਂ ਅਕਾਲਪੁਰਖ ਦਾ ਮਿਲਾਪ  ਸੰਭਵ ਹੋ ਨਿਬੜਦਾ ਹੈ | ਇੱਥੇ ਯਾਦ ਰਹੇ ਕਿ ਓਹ ਸੱਚਾ ਗੁਰੂ ਜਿਸ ਨੇ ਪਰਮੇਸ਼ਰ ਪਾਇਆ ਹੈ ਹੀ ਕਿਸੇ ਨੂ ਇਹ ਰਾਹ ਵਿਖਾ ਸਕਦਾ ਹੈ | ਸੱਚਾ ਗੁਰੂ ਇੰਝ ਇਸ ਰਸਤੇ ਉਤੇ ਬਹੁਤ ਹੀ ਜਰੂਰੀ ਹੈ |

            ਅੰਤ ਵਿੱਚ ਸਤਿਗੁਰੂ ਜੀ ਅਕਾਲਪੁਰਖ ਨੂੰ ਸੰਬੋਧਨ ਕਰਦੇ ਹਨ ਜਿਸ ਰਾਹੀਂ ਉਹ  ਉਨਾਂ ਦੇ ਹੁਕਮ ਦੀ ਤਾਕਤ ਅਤੇ ਉਨਾਂ ਦੀ ਸੰਸਾਰ ਉੱਤੇ ਬਣਾਈ ਪਕੜ, ਜਿਸ ਰਾਹੀਂ ਮਨੁੱਖ ਉਨਾਂ ਨਾਲੋਂ  ਟੁੱਟਦਾ ਹੈ ਅਤੇ ਜੁੜਦਾ ਹੈ, ਬਾਰੇ ਦੱਸਦੇ ਹਨ :

ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥ ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥ ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥ ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥ ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥ {ਪੰਨਾ 946}

ਅਰਥ :”ਹੇ ਅਕਾਲਪੁਰਖ ! ਜੋ ਕੁਝ ਵੀ ਤੁਸੀਂ ਕਰਦੇ ਹੋ ਉਹ ਉਸ ਬਾਰੇ ਸਿਰਫ ਤੁਸੀਂ ਹੀ ਜਾਣਦੇ ਹੋ, ਇਸ ਨੂੰ ਕੋਈ ਹੋਰ ਕੋਈ ਕੀ ਦੱਸ ਸਕਦਾ ਹੈ? ਤੁਸੀਂ ਆਪੇ ਛੁਪੇ ਹੋਏ ਹੋ ਅਤੇ ਆਪੇ ਜਾਹਰ ਹੋ ਅਤੇ ਆਪ ਹੀ ਇਹ ਸਾਰੇ ਰੰਗ ਮਾਣਦੇ ਹੋ; ਤੁਹਾਡੇ ਹੁਕਮ ਵਿੱਚ ਹੀ ਸਾਧੂ, ਗੁਰੂ ਅਤੇ ਚੇਲੇ ਤੁਹਾਨੂੰ ਖੋਜਦੇ ਹਨ| ਉਹ ਤੁਹਾਡੇ ਕੋਲੋਂ ਤੁਹਾਡਾ ਨਾਂਉਂ ਹੀ ਮੰਗਦੇ ਹਨ ਕਿ ਤੁਸੀਂ ਉਨਾਂ ਨੂੰ ਭਿਖਿਆ ਪਾਵੋਂ ਅਤੇ ਤੁਹਾਡੇ ਉੱਤੇ ਉਹ ਸਭ ਕੁਰਬਾਨ  ਜਾਂਦੇ ਹਨ |” (ਹੁਣ ਗੁਰੂ ਜੀ ਸੁਨਣ ਵਾਲਿਆਂ ਨੂੰ ਸੰਬੋਧਿਤ ਹੁੰਦੇ ਹਨ )  ਨਾਸ਼ ਰਹਿਤ ਪ੍ਰਭ ਜੀ ਨੇ ਇਹ ਸਭ ਇੱਕ ਖੇਡ ਖੇਡ ਰੱਖੀ ਹੈ ਪਰ ਇਸ ਖੇਡ ਦੀ ਸੋਝੀ ਉਸ ਨੂੰ ਹੀ ਹੁੰਦੀ ਹੈ ਜੋ ਇਨਸਾਨ ਗੁਰੂ ਦੇ ਸਨਮੁਖ ਹੁੰਦਾ ਹੈ | ਉਹ ਅਕਾਲਪੁਰਖ ਸਾਰੇ ਸੰਸਾਰ ਵਿੱਚ ਆਪ ਹੀ ਵਰਤ ਰਹੇ ਹਨ ਅਤੇ ਉਨਾਂ ਬਿਨਾਂ ਹੋਰ ਕੋਈ ਹੈ ਹੀ ਨਹੀਂ |

            ਸੱਚੇ  ਮਨ ਨਾਲ ਸੱਚੇ ਗੁਰੂ ਦੀ ਸਿੱਖਿਆ ਉਤੇ ਚੱਲੇ ਬਿਨਾਂ ਪ੍ਰਭਜੀ ਨਾਲ ਮਿਲਾਪ ਸੰਭਵ ਹੈ ਨਹੀਂ; ਨਹੀਂ ਤਾਂ ਬਸ ਭੁਲੇਖਿਆਂ ਵਿੱਚ ਰਹੱਕੇ ਪ੍ਰਭਜੀ ਬਾਰੇ ਦਾਹਵੇ ਕਰਨ ਤੋਂ ਬਿਨਾਂ ਕੁਝ ਪਲੇ ਨਹੀਂ ਪੈਂਦਾ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

The Essence Of The Bani Sidhgost

At the end of the bani “Sidhgost”, the Guru concludes his thought about uniting with the Creator which is that without falling in love with the Creator’s name, there is not a chance to be united with Him. Let us ponder over the Guru’s verses on 946, SGGS:

ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ

ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ

ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ

ਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ

ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ

ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ 72

Sabḏai kā nibeṛā suṇ ṯū a-oḏẖū bin nāvai jog na ho-ī.

Nāme rāṯe an-ḏin māṯe nāmai ṯe sukẖ ho-ī.

Nāmai hī ṯe sabẖ pargat hovai nāme sojẖī pā-ī.

Bin nāvai bẖekẖ karahi bahuṯere sacẖai āp kẖu-ā-ī.

Saṯgur ṯe nām pā-ī-ai a-oḏẖū jog jugaṯ ṯā ho-ī.

Kar bīcẖār man ḏekẖhu Nānak bin nāvai mukaṯ na ho-ī. ||72||

In essence: Oh Yogi Listen to the essence of all the divine discourse: without Akalpurakh’s name, there is no union with Him. Those who are imbued with His name remain in ecstasy always in His love and they have peace. Through His name, the knowledge is revealed and His understanding is obtained. Without His name, the people wear many religious garbs, but they go astray as per His will. Oh Yogi! Through the Satiguru, Akalpurakh’s name is obtained, and then the union with Him occurs. Oh Nanak! In your mind, you ponder over that without His name, one cannot be liberated.

            The first point is to make a connection with the Creator through His any given name; those who questions remembering His name practice, I refer to the following verses on 464, SGGS:

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥

ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥

In essence : (Addressed to the Creator) “Your name is “formless” and by remembering you by your name, one doesn’t fall in the hell (miseries ).” Everything is His like body and life; He gives and what He gives is beyond expression (If one does it, it will be not sufficient).

            Therefore, it is a kind of an effort to get connected to Akalpurakh by remembering His name. Other things like doing rituals and wearing various religious garbs don’t help in connecting to Him. When one gets connected to His name, one enters into an ecstasy and starts finding peace in it because through that, one succeeds mitigating the negative effect of the worldly worries and problems. Please remember that it is a path on which if one’s mind involves through the true Guru’s advice, becoming one with the Creator becomes easy.

            At the end, the Guru addresses the universal Creator through performing His prayer stating in a nutshell that everything is in His hand; one gets connected with Him as per His Will and there is none out there but Him:

ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ

ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ

ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ

ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ

ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ

ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ 731

Ŧerī gaṯ miṯ ṯūhai jāṇėh ki-ā ko ākẖ vakẖāṇai.

Ŧū āpe gupṯā āpe pargat āpe sabẖ rang māṇai.

Sāḏẖik siḏẖ gurū baho cẖele kẖojaṯ firėh furmāṇai.

Māgėh nām pā-e ih bẖikẖi-ā ṯere ḏarsan ka-o kurbāṇai.

Abẖināsī parabẖ kẖel racẖā-i-ā gurmukẖ sojẖī ho-ī.

Nānak sabẖ jug āpe varṯai ḏūjā avar na ko-ī. ||73||1||

In essence: Oh Ekankar! Only you know your state and limits (It means only He knows how big He is and how does He look); no one can express you fully. You are invisible; also, you are manifested, and you enjoy all pleasures. In your ordinance, many strivers, adepts and spiritual-guides and their disciples are in search of you; they beg from you your name and blessings and they sacrifice to your vision. The imperishable Creator has put this play on, but only the Gurmukh (the Guru  oriented one) understands it. Oh Nanak! Only Ekankar has been pervading for all ages; there is none other than Him.

            Thus, by taking the Satiguru’s advice, if one keeps connecting to the Creator by remembering Him, there is a big possibility to be with Him; otherwise, one spends life in doubts.

Wishes,

Gurdeep Singh

ਕੀ ਕਦੇ ਗੁਰੂ ਗ੍ਰੰਥ ਸਾਹਿ਼ਬ ਵਾਲ਼ੀ ‘ਆਸਾ ਕੀ ਵਾਰ’ ਦਾ ਕੀਰਤਨ ਵੀ ਹੋਵੇਗਾ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਕੁੱਝ ਪ੍ਰਕਾਸ਼ਕਾਂ ਨੇ ਮਾਇਆ (ਨਾਗਣੀ) ਨਾਲ਼ ਪਿਆਰ ਕਰਨ ਦੀ ਦੌੜ ਵਿੱਚ ਗੁਰਬਾਣੀ ਦੀ ਆਪਣੇ ਹਿੱਤਾਂ ਲਈ ਵਰਤੋਂ ਕੀਤੀ ਹੈ । ਗੁਰਬਾਣੀ ਨੂੰ ਪਦ-ਛੇਦ ਕਰਵਾ ਕੇ ਬੀੜਾਂ, ਗੁਟਕੇ ਅਤੇ ਪੋਥੀਆਂ ਛਾਪ ਕੇ ਖ਼ੂਬ ਕਮਾਈ ਕਰ ਲਈ ਪਰ ਸ਼ਬਦ-ਜੋੜਾਂ ਦੀਆਂ ਅਨੇਕਾਂ ਗ਼ਲਤੀਆਂ ਵੀ ਹੋਂਦ ਵਿੱਚ ਲਿਆ ਦਿੱਤੀਆਂ ਜਿਵੇਂ ਗਯੰਦ ਭੱਟ ਦੇ ਸਵਯਾਂ ਵਿੱਚ ‘ਵਾਹਿ ਗੁਰੂ’ {ਹੇ ਗੁਰੂ ਰਾਮਦਸ ਜੀ ! ਤੁਸੀਂ ਧੰਨੁ ਹੋ} ਨੂੰ ‘ਵਾਹਿਗੁਰੂ’, ‘ਵਾਹ ਗੁਰੂ’ ਨੂੰ ‘ਵਾਹਗੁਰੂ’, ਪੰਨਾਂ 606 ਉੱਤੇ ‘ਕੁਵਲੀਆਪੀੜੁ’ {ਹਾਥੀ} ਨੂੰ ‘ਕੁਵਲੀਆ ਪੀੜੁ’, ਸਹਸਕ੍ਰਿਤੀ ਸ਼ਲੋਕਾਂ ਵਿੱਚ ਅਤੇ ਪੰਨਾਂ 708 ਉੱਤੇ 18 ਵਾਰੀ ‘ਨ ਚ’ ਨੂੰ ‘ਨਚ’, ਪੰਨਾਂ ਨੰਬਰ 242 ਅਤੇ 794 ਉੱਤੇ ‘ਦੁਧਾਥਣੀ’ {ਔਰਤ ਦੇ ਜੀਵਨ ਦੀ ਇੱਕ ਅਵਸਥਾ} ਨੂੰ ‘ਦੁਧਾ ਥਣੀ, ‘ਸਹ ਕੇ ਰੇ ਬੋਲਾ’ {ਰੇ ਬੋਲਾ- ਅਨਾਦਰੀ ਦੇ ਵਚਨ}, ਨੂੰ ‘ਸਹ ਕੇਰੇ ਬੋਲਾ’ {ਕੇਰੇ- ਦੇ} ਆਦਿਕ ਲਿਖ ਦਿੱਤਾ ਗਿਆ । ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਆਰਤੀ ਸੰਗ੍ਰਿਹ ਨਹੀਂ ਸੀ, ਪ੍ਰਕਾਸ਼ਕਾਂ ਨੇ ਉਹ ਵੀ ਆਪਣੀ ਮਰਜ਼ੀ ਨਾਲ਼ ਕੁੱਝ ਸ਼ਬਦਾਂ ਨੂੰ ਇਕੱਠੇ ਕਰ ਕੇ ਬਣਾ ਦਿੱਤਾ ਤਾਂ ਜੁ ਮੰਦਰਾਂ ਵਿੱਚ ਹੋ ਹੀ ਆਰਤੀ ਦੀ ਤਰਜ਼ ਤੇ ਗੁਰਦੁਆਰਿਆਂ ਵਿੱਚ ਵੀ ਆਰਤੀ ਇੱਕ ਵੱਖਰੀ ਖ਼ਾਸ ਚੀਜ਼ ਬਣ ਜਾਵੇ । ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਹੀ ਸ਼ਬਦ ਹੈ ਜਿਸ ਦਾ ਸਿਰਲੇਖ ਹੈ “ਧਨਾਸਰੀ ਮਹਲਾ 1 ਆਰਤੀ” ਜਿਸ ਤੋਂ ਕੁਦਰਤਿ ਵਿੱਚ ਹੋ ਰਹੀ ਰੱਬੀ ਆਰਤੀ ਦੀ ਸੂਝ ਪੈਂਦੀ ਹੈ । ਇਸੇ ਤਰ੍ਹਾਂ ‘ਕੁੱਝ ਸ਼ਬਦ ਚੁਣ ਕੇ ‘ਦੁੱਖ ਭੰਜਨੀ ਸਾਹਿਬ’, ‘ਸੰਕਟ ਮੋਚਨ’ ਆਦਿਕ ਨਵੇਂ ਸੰਗ੍ਰਿਹ ਵੀ ਬਣਾ ਦਿੱਤੇ ਗਏ ਜੋ ਗੁਰਬਾਣੀ ਵਿੱਚ ਧੰਨੁ ਗੁਰੂ ਅਰਜਨ ਪਾਤਿਸ਼ਾਹ ਜੀ ਨੇ ਨਹੀਂ ਬਣਾਏ ਸਨ । ਪ੍ਰਕਾਸ਼ਕਾਂ ਨੇ ਇਹ ਸੱਭ ਆਪਣੇ ਲਾਭ ਹਿੱਤ ਸਿੱਖਾਂ ਨੂੰ ਵੱਖ-ਵੱਖ ਸ਼ਬਦਾਂ ਦੇ ਰਟਨ ਨਾਲ਼ ਵੱਖ-ਵੱਖ ਰੋਗ ਦੂਰ ਕਰਨ ਦਾ ਝਾਂਸਾ ਦੇ ਕੇ ਕੀਤਾ ਅਤੇ ਗੁਟਕੇ ਵੇਚ ਕੇ ਕਮਾਈ ਕੀਤੀ ।
ਹੁਣ ਗੱਲ ਕਰਦੇ ਹਾਂ- ‘ਆਸਾ ਕੀ ਵਾਰ’ ਦੀ:
ਸ਼੍ਰੋਮਣੀ  ਕਮੇਟੀ ਵਲੋਂ ਪ੍ਰਕਾਸਤ ਪੋਥੀ ਦੇ ਤਤਕਰੇ ਵਿੱਚ ‘ਆਸਾ ਕੀ ਵਾਰ’ ਸਿਰਲੇਖ ਹੈ ਜਦੋਂ ਕਿ ਪੰਨਾਂ 462 ਉੱਤੇ ਸ਼ੁਰੂ ਹੋ ਰਹੀ ਵਾਰ ਦਾ ਸਿਰਲੇਖ ਹੈ- ਆਸਾ ਮਹਲਾ 1॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ॥
ਧੰਨੁ ਗੁਰੂ ਨਾਨਕ ਸਾਹਿਬ ਸਮੇਂ ਆਸਾ ਦੀ ਵਾਰ ਦਾ ਸਰੂਪ ਕੇਵਲ 24 ਪਉੜੀਆਂ ਹੀ ਸੀ । ਪ੍ਰੋ. ਸਾਹਿਬ ਸਿੰਘ ਅਨੁਸਾਰ ਪੰਜਵੇਂ ਗੁਰੂ ਜੀ ਨੇ ਇੱਕ ਜਿਲਦ ਵਿੱਚ ਬਾਣੀ ਦਰਜ ਕਰਨ ਦੀ ਤਰਤੀਬ ਬਣਾਉਣ ਸਮੇਂ 22 ਵਿਚੋਂ 20 ਵਾਰਾਂ ਦੀਆਂ ਪਉੜੀਆਂ ਦੇ ਨਾਲ਼ ਆਪਣੇ ਅਤੇ ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੇ ਰਚੇ ਸ਼ਲੋਕ ਵੀ ਲੋੜ ਅਨੁਸਾਰ ਢੁੱਕਵੀਆਂ ਥਾਵਾਂ ਉੱਤੇ ਦਰਜ ਕਰਵਾ ਦਿੱਤੇ ਸਨ ਅਤੇ ਬਾਕੀ ਬਚੇ ਸ਼ਲੋਕਾਂ ਨੂੰ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਦਰਜ ਕਰਵਾ ਦਿੱਤਾ ਸੀ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਵਾਰ ਦਾ ਸਰੂਪ:
ਪੰਜਵੇਂ ਗੁਰੂ ਜੀ ਦੀ ਬਣਾਈ ਬਾਣੀ ਦੀ ਤਰਤੀਬ ਅਨੁਸਾਰ ਹੁਣ ‘ਆਸਾ ਕੀ ਵਾਰ’ ਵਿੱਚ ਸ਼ਲੋਕ ਅਤੇ 24 ਪਉੜੀਆਂ ਹੀ ਹਨ । ਵਾਰ ਦੇ ਇਸ ਸਰੂਪ ਨੂੰ ਪੰਜਵੇਂ ਗੁਰੂ ਜੀ ਵਲੋਂ ਬਣਾਇਆ ਸਰੂਪ ਕਿਹਾ ਜਾਂਦਾ ਹੈ ਜਿਸ ਦਾ ਕੀਰਤਨ ਸ਼ਾਇਦ ਕਿਸੇ ਵੀ ਰਾਗੀ ਜਥੇ ਵਲੋਂ ਨਹੀਂ ਕੀਤਾ ਜਾ ਰਿਹਾ ।
ਗੁਰਦੁਆਰਿਆਂ ਵਿੱਚ ਆਸਾ ਦੀ ਵਾਰ ਦੇ ਕਿਹੜੇ ਸਰੂਪ ਦਾ ਕੀਰਤਨ ਹੋ ਰਿਹਾ ਹੈ?
ਆਸਾ ਦੀ ਵਾਰ ਦਾ ਇਹ ਉਹ ਸਰੂਪ ਹੈ ਜੋ ਸੰਭਵ ਤੌਰ ਤੇ ਪ੍ਰਕਾਸ਼ਕਾਂ ਵਲੋਂ ਹੀ ਬਣਾਇਆ ਗਿਆ ਹੈ । ਪ੍ਰਕਾਸ਼ਕਾਂ ਨੇ ਮਾਇਆ ਇਕੱਠੀ ਕਰਨ ਲਈ ਪੋਥੀਆਂ ਵੇਚਣ ਦੀ ਦੌੜ ਵਿੱਚ ਕਦੇ ‘ਪੰਚ ਸ਼ਬਦੀ ਆਸਾ ਦੀ ਵਾਰ’ ਅਤੇ ਕਦੇ ‘ਬਹੁ ਸ਼ਬਦੀ ਆਸਾ ਦੀ ਵਾਰ’ ਦੀਆਂ ਪੋਥੀਆਂ ਤਿਆਰ ਕੀਤੀਆਂ ਜਿਨ੍ਹਾਂ ਨੂੰ ਬਿਨਾਂ ਸੋਚ ਸਮਝ ਦੇ ਖ਼ਰੀਦਿਆ ਗਿਆ ਅਤੇ ਇਨ੍ਹਾਂ ਪੋਥੀਆਂ ਤੋਂ ਆਸਾ ਦੀ ਵਾਰ ਦਾ ਨਵਾਂ ਸਰੂਪ ਸ਼ੁਰੂ ਹੋ ਗਿਆ ਜੋ ਪੰਜਵੇਂ ਗੁਰੂ ਜੀ ਦੀ ਸੋਚ ਦੇ ਉਲ਼ਟ ਹੈ ।
ਹੁਣ ਨਵੇਂ ਸਰੂਪ ਵਾਲ਼ੀ ਆਸਾ ਦੀ ਵਾਰ ਵਿੱਚ ਰਲ਼ਾ ਕੇ ਕੀ ਕੀ ਹੋਰ ਪੜ੍ਹਿਆ ਜਾ ਰਿਹਾ ਹੈ?
ਹਰ ਪਉੜੀ ਤੋਂ ਪਹਿਲਾਂ ਇੱਕ ਛੱਕਾ ਪੜ੍ਹਿਆ ਜਾ ਰਿਹਾ ਹੈ । ਛੱਕੇ ਤੋਂ ਪਿੱਛੋਂ ਸ਼ਲੋਕ ਅਤੇ ਪਉੜੀ ਜਾਂਦੀ ਹੈ । ਦੂਜੀ ਪਉੜੀ ਦੇ ਸ਼ਲੋਕ ਪੜ੍ਹਨ ਤੋਂ ਪਹਿਲਾਂ ਇੱਕ ਜਾਂ ਦੋ ਸ਼ਬਦ ਪੜ੍ਹੇ ਜਾਂਦੇ ਹਨ । ਵਾਰ ਵਿੱਚ ਛੱਕੇ ਅਤੇ ਸ਼ਬਦ ਪੰਜਵੇਂ ਗੁਰੂ ਜੀ ਦੀ ਬਣਾਈ ‘ਆਸਾ ਕੀ ਵਾਰ’ ਦੀ ਤਰਤੀਬ ਦਾ ਭਾਗ ਨਹੀਂ ਹਨ ।
ਕੁੱਝ ਪ੍ਰਸ਼ਨ ਜ਼ਰੂਰ ਉੱਠਦੇ ਹਨ:
1. ਹੁਣ ਸੋਚੋ ਕਿ ਗੁਰਦੁਆਰਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੀ ‘ਆਸਾ ਕੀ ਵਾਰ’ ਦਾ ਕੀਰਤਨ ਹੋ ਰਿਹਾ ਹੈ ਜਾਂ ਪ੍ਰਕਾਸ਼ਕਾਂ ਦੀ ਤਰਤੀਬੀ ‘ਆਸਾ ਕੀ ਵਾਰ’ ਦਾ?
2. ਕੀ ਪੰਜਵੇਂ ਗੁਰੂ ਜੀ ਦੀ ਬਣਾਈ ਇਸ ਬਾਣੀ ਦੀ ਤਰਤੀਬ ਨੂੰ ਭੰਗ ਕਰਨ ਦਾ ਕਿਸੇ ਨੂੰ ਅਧਿਕਾਰ ਹੈ?
3. ਕੀ ਅਰਦਾਸੀਆ ਅਰਦਾਸਿ ਸਮੇਂ ‘ਆਸਾ ਦੀ ਵਾਰ ਦੇ ਭੋਗ ਪਏ ਹਨ’ ਕਹਿ ਕੇ ਝੂਠ ਨਹੀਂ ਬੋਲ ਰਿਹਾ ਹੁੰਦਾ ਜਦੋਂ ਕਿ ਇਸ ਭੋਗ ਵਿੱਚ 24 ਛੱਕੇ ਅਤੇ ਕਈ ਸ਼ਬਦ ਵੀ ਪੜ੍ਹੇ ਗਏ ਹੁੰਦੇ ਹਨ?
4. ਕੀ ਕੋਈ ਕਿਸੇ ਨੂੰ ਜਪੁ ਜੀ/ਸੁਖਮਨੀ ਦਾ ਪਾਠ ਸੁਣਾਉਣ ਸਮੇਂ ਉਸ ਵਿੱਚ ਕੋਈ ਹੋਰ ਸ਼ਬਦ ਅਤੇ ਛੱਕੇ ਆਦਿਕ ਪੜ੍ਹ ਕੇ ਪਾਠ ਦੀ ਅਖੰਡਤਾ ਤੋੜ ਸਕਦਾ ਹੈ? ਜੇ ਨਹੀਂ ਤਾਂ ‘ਆਸਾ ਕੀ ਵਾਰ’ ਦੀ ਅਖੰਡਤਾ ਕਿਉਂ ਤੋੜੀ ਜਾ ਰਹੀ ਹੈ?
5. ਕੀ ਸੰਪਟ ਲਾ ਕੇ ਕੀਤੇ ਗਏ ਪਾਠ ਅਤੇ ਪ੍ਰਕਾਸ਼ਕਾਂ ਦੀ ਬਣਾਈ ‘ਆਸਾ ਕੀ ਵਾਰ’ ਵਿੱਚ ਕੋਈ ਅੰਤਰ ਰਹਿ ਗਿਆ ਹੈ? ਕੀ ਇਸ ਤਰ੍ਹਾਂ ਬਾਣੀ ਦੇ ਪਾਠ ਦੀ ਅਖੰਡਤਾ ਭੰਗ ਨਹੀਂ ਹੁੰਦੀ?
6. ਕੀ ਗੁਰਦੁਆਰਿਆਂ ਦੇ ਪ੍ਰਬੰਧਕ ਰਾਗੀ ਸਿੰਘਾਂ ਨੂੰ ਕਹਿ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੀ ‘ਆਸਾ ਕੀ ਵਾਰ’ ਦਾ ਕੀਰਤਨ ਪ੍ਰਚੱਲਤ ਨਹੀਂ ਕਰਵਾ ਸਕਦੇ?
7. ਕੀ ਰਾਗੀ ਸਿੰਘਾਂ ਵਿੱਚ ਇਹ ਜੁਅਰਤ ਨਹੀਂ ਆ ਸਕਦੀ ਕਿ ਉਹ ਪੰਜਵੇਂ ਗੁਰੂ ਜੀ ਵਾਲ਼ੀ ਆਸਾ ਦੀ ਵਾਰ ਦਾ ਹੀ ਕੀਰਤਨ ਕਰਨ?
ਸੋਚ ਵਿਚਾਰ: ਜੇ ਕਿਸੇ ਰਾਗੀ ਜਥੇ ਨੂੰ ਆਸਾ ਦੀ ਵਾਰ ਲਈ 3 ਘੰਟੇ ਦਾ ਸਮਾਂ ਦਿੱਤਾ ਗਿਆ ਹੋਵੇ ਤਾਂ ਜਥੇ ਨੂੰ ਚਾਹੀਦਾ ਹੈ ਕਿ ਉਹ ਪੰਜਵੇਂ ਗੁਰੂ ਜੀ ਵਾਲ਼ੀ ਆਸਾ ਦੀ ਵਾਰ {ਸ਼ਲੋਕ ਅਤੇ ਪਉੜੀਆਂ} ਦਾ ਕੀਰਤਨ ਕਰਨ ਉਪਰੰਤ ਬਾਕੀ ਬਚਦੇ ਸਮੇਂ ਵਿੱਚ ਗੁਰਬਾਣੀ ਦੇ ਹੋਰ ਸ਼ਬਦਾਂ ਦਾ ਕੀਰਤਨ ਕਰੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਦਰਜ ‘ਆਸਾ ਦੀ ਵਾਰ’ ਦੀ ਅਖੰਡਤਾ ਵੀ ਬਣੀ ਰਹਿ ਸਕਦੀ ਹੈ, ਮਿਲ਼ਿਆ ਸਮਾਂ ਵੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਪੰਜਵੇਂ ਗੁਰੂ ਜੀ ਦਾ ਹੁਕਮ ਵੀ ਮੰਨਿਆਂ ਜਾ ਸਕਦਾ ਹੈ ।

ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਕੀਤੀ ਬਾਣੀ ਦੀ ਤਰਤੀਬ ਅਤੇ ਇਸ ਦਾ ਮੰਤਵ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਗੁਰਬਾਣੀ ਦੀ ਲਿਖਾਈ ਵਿੱਚ ਤਿੰਨ ਤਰ੍ਹਾਂ ਦੀ ਤਰਤੀਬ ਦੇ ਦਰਸ਼ਨ:
ਚਉਥੇ ਗੁਰੂ ਜੀ ਤੋਂ ਪ੍ਰਾਪਤ ਹੋ ਚੁੱਕੇ ਪਹਿਲੇ ਸਾਰੇ ਬਾਣੀਕਾਰਾਂ ਦੀ ਬਾਣੀ ਦੇ ਖ਼ਜ਼ਾਨੇ ਵਿੱਚ ਪੰਜਵੇਂ ਗੁਰੂ ਜੀ ਨੇ ਆਪਣੀ ਅਤੇ ਸਮਕਾਲੀ ਬਾਣੀਕਾਰਾਂ ਦੀ ਬਾਣੀ ਸ਼ਾਮਲ ਕਰ ਲਈ ਜਿਸ ਨਾਲ਼ 35 ਬਾਣੀਕਾਰਾਂ ਦੀਆਂ ਰਚਨਾਵਾਂ ਦਾ ਖ਼ਜ਼ਾਨਾ ਬਣ ਗਿਆ । ਪੈਂਤੀ ਬਾਣੀਕਾਰਾਂ {ਭਾਈ ਮਰਦਾਨਾ ਜੀ ਦੀ ਕੋਈ ਬਾਣੀ ਨਹੀਂ ਹੈ} ਦੀਆਂ ਰਚਨਾਵਾਂ ਨੂੰ ਤਰਤੀਬ ਦੇ ਕੇ ਸੰਨ 1604 ਈਸਵੀ ਵਿੱਚ ‘ਆਦਿ ਬੀੜ’ ਰਚਣ ਵਾਲ਼ੇ ਧੰਨੁ ਗੁਰੂ ਅਰਜਨ ਸਾਹਿਬ ਜੀ ਸਨ । ਜੇ ਇਸ ਤਰਤੀਬ ਨੂੰ ਸਮਝ ਲਿਆ ਜਾਵੇ ਤਾਂ ਗੱਲ ਪਕੜ ਵਿੱਚ ਆ ਜਾਵੇਗੀ ਕਿ ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਕੀਤੀ ਬਾਣੀ ਦਾ ਮੰਤਵ ਕੀ ਹੈ । ਇਸੇ ਤਰਤੀਬ ਨੂੰ ਕਾਇਮ ਰੱਖਦਿਆਂ ਦਸਵੇਂ ਪਾਤਿਸ਼ਾਹ ਜੀ ਨੇ ਦਮਦਮੀ ਬੀੜ ਨੂੰ ਤਿਆਰ ਕਰਵਾਇਆ ਸੀ ਜਿਸ ਵਿੱਚ ਨੌਵੇਂ ਗੁਰੂ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ ਸੀ ਅਤੇ ਇਸੇ ਬੀੜ ਨੂੰ ਹੀ ਦਸਵੇਂ ਗੁਰੂ ਜੀ ਵਲੋਂ ਗੁਰਿਆਈ ਬਖ਼ਸ਼ਸ਼ ਕੀਤੀ ਗਈ ਸੀ । ਬਾਣੀਆਂ ਦਰਜ ਕਰਨ ਦੀ ਤਰਤੀਬ ਨੂੰ ਹੇਠ ਲਿਖੇ ਢੰਗ ਨਾਲ਼ ਸਮਝਣ ਦਾ ਯਤਨ ਕੀਤਾ ਗਿਆ ਹੈ-
ਪਹਿਲੀ ਤਰਤੀਬ:
ਛਾਪੇ ਵਾਲ਼ੀ ਬੀੜ ਦੇ ਪਹਿਲੇ 13 ਪੰਨਿਆਂ ਦੀ ਲਿਖਾਈ ਵਿੱਚ ਇਹ ਤਰਤੀਬ ਦੇਖਣ ਨੂੰ ਮਿਲ਼ਦੀ ਹੈ । ਇਹ ਤਰਤੀਬ ਅੱਗੇ ਲਿਖੀ ਦੂਜੀ ਅਤੇ ਤੀਜੀ ਤਰਤੀਬ ਤੋਂ ਭਿੰਨ ਹੈ । ਇਸ ਤਰਤੀਬ ਅਨੁਸਾਰ ਇਨ੍ਹਾਂ ਪੰਨਿਆਂ ਉੱਤੇ ਲਿਖੀ ਬਾਣੀ ਰਾਗਾਂ ਦੇ ਕ੍ਰਮ ਅਨੁਸਾਰ ਨਹੀਂ ਹੈ ਜਦੋਂ ਕਿ ਸ਼੍ਰੀ ਰਾਗ ਤੋਂ ਸ਼ੁਰੂ ਹੁੰਦੀ ਬਾਣੀ ਰਾਗਾਂ ਅਨੁਸਾਰ ਹੈ । ਇਸ ਬਾਣੀ ਵਿੱਚ ਵੱਖ-ਵੱਖ ਪੰਜ ਰਾਗਾਂ ਵਿੱਚ ਲਿਖੇ 14 ਸ਼ਬਦਾਂ ਦੇ ਸੰਗ੍ਰਿਹ ਮਿਲ਼ਦੇ ਹਨ । ਦੂਜੀ ਅਤੇ ਤੀਜੀ ਤਰਤੀਬ ਵਾਲ਼ੀ ਬਾਣੀ ਵਿੱਚ ਅਜਿਹੇ ਸੰਗ੍ਰਿਹ ਨਹੀਂ ਹਨ । ਸ਼ਬਦਾਂ ਦੇ ਇਨ੍ਹਾਂ ਸੰਗ੍ਰਿਹਾਂ ਵਿੱਚ ਓਹੀ ਸ਼ਬਦ ਦੁਹਰਾਏ ਗਏ ਹਨ ਜੋ ਦੂਜੀ ਤਰਤੀਬ ਵਾਲ਼ੀ ਲਿਖੀ ਬਾਣੀ ਵਿੱਚ ਵੱਖ-ਵੱਖ ਥਾਵਾਂ ਉੱਪਰ ਦਰਜ ਕੀਤੇ ਮਿਲ਼ਦੇ ਹਨ । ਇਸ ਬਾਣੀ ਵਿੱਚ ਰਾਗ-ਮੁਕਤ ਬਾਣੀ ਵੀ ਦਰਜ ਹੈ {ਰਾਗ-ਮੁਕਤ ਬਾਣੀ ਤੀਜੀ ਤਰਤੀਬ ਵਿੱਚ ਰੱਖੀ ਗਈ ਹੈ ਪਰ ‘ਜਪੁ’ ਜੀ ਬਾਣੀ ਓਥੇ ਨਹੀਂ ਰੱਖੀ ਗਈ ਜਿਸ ਦਾ ਵਿਸ਼ੇਸ਼ ਮਕਸਦ ਹੀ ਹੋ ਸਕਦਾ ਹੈ } ਅਤੇ ਰਾਗਾਂ ਵਿੱਚ ਉਚਾਰੀ ਬਾਣੀ ਵੀ ਦਰਜ ਹੈ । ‘ਜਪੁ’ ਜੀ ਬਾਣੀ ਰਾਗ-ਮੁਕਤ ਹੈ । ਰਾਗਾਂ ਵਿੱਚ ਲਿਖੀ ਬਾਣੀ ਦੇ, ਇੱਸ ਭਾਗ ਵਿੱਚ, ਵੱਖ ਵੱਖ ਰਾਗਾਂ ਵਿੱਚ ਲਿਖੇ 3 ਸੰਗ੍ਰਿਹ ਦਰਜ ਹਨ । ਇਹ ਸੰਗ੍ਰਿਹ ਹਨ- ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ ।
‘ਸੋ ਦਰੁ’ ਵਾਲ਼ਾ ਸੰਗ੍ਰਿਹ:
ਇਸ ਸੰਗ੍ਰਿਹ ਵਿੱਚ 5 ਸ਼ਬਦ ਹਨ ਜਿਨ੍ਹਾਂ ਵਿੱਚੋਂ ਪਹਿਲੇ 3 ਸ਼ਬਦ ਧੰਨੁ ਗੁਰੂ ਨਾਨਕ ਸਾਹਿਬ ਜੀ ਦੇ ਆਸਾ ਰਾਗੁ ਵਿੱਚ ਹਨ, ਇੱਕ ਸ਼ਬਦ ਧੰਨੁ ਗੁਰੂ ਰਾਮਦਾਸ ਪਾਤਿਸਾਹ ਜੀ ਦਾ ਗੂਜਰੀ ਰਾਗੁ ਵਿੱਚ ਅਤੇ ਇੱਕ ਸ਼ਬਦ ਪੰਜਵੇਂ ਗੁਰੂ ਜੀ ਦਾ ਗੂਜਰੀ ਰਾਗੁ ਵਿੱਚ ਦਰਜ ਹੈ । ਇਹ ਸਾਰੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚ ਢੁੱਕਵੀਆਂ ਥਾਵਾਂ ਉੱਤੇ ਵੀ ਲਿਖੇ ਹੋਏ ਹਨ । ਦੇਖੋ ਪੰਨਾਂ ਨੰਬਰ-347, 348, 349, 492 ਅਤੇ 495 ਜਿੱਥੇ 13 ਪੰਨਿਆਂ ਵਾਲ਼ੇ ‘ਸੋ ਦਰੁ’ ਦੇ ਪੰਜੇ ਸ਼ਬਦ ਲਿਖੇ ਹੋਏ ਹਨ । ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚੋਂ ਇਹ ਸ਼ਬਦ ਪਹਿਲੀ ਤਰਤੀਬ ਵਾਲ਼ੀ ਬਾਣੀ ਵਿੱਚ ਦਰਜ ਕੀਤੇ ਗਏ ਹਨ । ਅਜਿਹਾ ਕਰਨ ਦਾ ਖ਼ਾਸ ਮਕਸਦ ਹੀ ਹੋ ਸਕਦਾ ਹੈ ।
‘ਸੋ ਪੁਰਖੁ’ ਵਾਲ਼ਾ ਸੰਗ੍ਰਿਹ:
ਇਸ ਸੰਗ੍ਰਿਹ ਵਿੱਚ ਚਾਰ ਸ਼ਬਦ ਹਨ । ਪਹਿਲੇ ਦੋ ਸ਼ਬਦ ਚੌਥੇ ਪਾਤਿਸ਼ਾਹ ਜੀ ਦੇ ਰਾਗ ਆਸਾ ਵਿੱਚ ਹਨ, ਅਗਲਾ ਸ਼ਬਦ ਪਹਿਲੇ ਗੁਰੂ ਜੀ ਦਾ ਰਾਗ ਆਸਾ ਵਿੱਚ ਹੈ ਅਤੇ ਚਉਥਾ ਸ਼ਬਦ ਆਸਾ ਰਾਗ ਵਿੱਚ ਪੰਜਵੇਂ ਗੁਰੂ ਜੀ ਦਾ ਹੈ । ਇਹ ਚਾਰੇ ਸ਼ਬਦ ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚ ਵੀ ਦਰਜ ਹਨ ਅਤੇ ਪਹਿਲ਼ੀ ਤਰਤੀਬ ਵਾਲ਼ੀ ਬਾਣੀ ਵਿੱਚ ਕਿਸੇ ਖ਼ਾਸ ਮਕਸਦ ਨਾਲ਼ ਹੀ ਲਿਖੇ ਗਏ ਹੋ ਸਕਦੇ ਹਨ । ਦੇਖੋ ਹੋਰ ਪੰਨੇ ਜਿੱਥੇ ਇਹ ਚਾਰੇ ਸ਼ਬਦ ਦੂਜੀ ਵਾਰੀ ਦਰਜ ਹਨ- ਪੰਨਾਂ 348, 365, 357 ਅਤੇ 378 ।
‘ਸੋਹਿਲਾ’ ਸੰਗ੍ਰਿਹ:
ਇਸ ਸੰਗ੍ਰਿਹ ਦਾ ਨਾਂ ‘ਸੋਹਿਲਾ’ ਲਿਖਿਆ ਹੋਇਆ ਹੈ ਜਿਸ ਨੂੰ ਕਿਤੇ ਕਿਤੇ ਕਈਆਂ ਵਲੋਂ ਅਗਿਆਨਤਾ ਕਾਰਣ ਹੀ, ਗੁਰੂ ਜੀ ਵਲੋਂ ਲਿਖਿਆ ਠੀਕ ਨਾਂ ਬਦਲ ਕੇ, ‘ਕੀਰਤਨ ਸੋਹਿਲਾ’ ਕਿਹਾ ਜਾ ਰਿਹਾ ਹੈ । ਇਸ ਸੰਗ੍ਰਿਹ ਵਿੱਚ ਪੰਜ ਸ਼ਬਦ ਰੱਖੇ ਗਏ ਹਨ । ਪਹਿਲੇ 3 ਸ਼ਬਦ ਪਹਿਲੇ ਪਾਤਿਸ਼ਾਹ ਜੀ ਦੇ ਹਨ ਜਿਨ੍ਹਾਂ ਵਿੱਚ ਪਹਿਲਾ ਸ਼ਬਦ ਰਾਗੁ ਗਉੜੀ ਦੀਪਕੀ ਵਿੱਚ, ਦੂਜਾ ਸ਼ਬਦ ਆਸਾ ਰਾਗ ਵਿੱਚ, ਤੀਜਾ ਸ਼ਬਦ ਧਨਾਸ਼ਰੀ ਰਾਗੁ ਵਿੱਚ, ਚਉਥਾ ਸ਼ਬਦ ਚਉਥੇ ਪਾਤਿਸ਼ਾਹ ਜੀ ਦਾ ਅਤੇ ਪੰਜਵਾਂ ਸ਼ਬਦ ਪੰਜਵੇਂ ਪਾਤਿਸ਼ਾਹ ਜੀ ਦਾ ਹੈ ਅਤੇ ਦੋਵੇਂ ਸ਼ਬਦ ਰਾਗੁ ਗਉੜੀ ਪੂਰਬੀ ਵਿੱਚ ਹਨ । ਸੋਹਿਲੇ ਦੀ ਬਾਣੀ ਦੇ ਪੰਜੇ ਹੀ ਸ਼ਬਦ ਪੰਜ ਹੋਰ ਥਾਵਾਂ ਉੱਤੇ ਵੀ ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚ ਲਿਖੇ ਹੋਏ ਹਨ । ਇੱਥੇ ਦੁਬਾਰਾ ਲਿਖਣ ਦਾ ਵਿਸ਼ੇਸ਼ ਮਕਸਦ ਹੀ ਹੋ ਸਕਦਾ ਹੈ । ਦੇਖੋ ਦੂਜੀ ਤਰਤੀਬ ਵਾਲ਼ੀ ਬਾਣੀ ਦੇ ਪੰਨੇ ਜਿੱਥੇ ਸੋਹਿਲੇ ਦੀ ਬਾਣੀ ਦੇ ਪੰਜੇ ਸ਼ਬਦ ਲਿਖੇ ਹੋਏ ਹਨ- ਪੰਨਾਂ 157, 357, 663, 171 ਅਤੇ 205 ।
ਦੂਜੀ ਤਰਤੀਬ:
ਸ਼੍ਰੀ ਰਾਗ ਤੋਂ ਜੈਜਾਵੰਤੀ ਰਾਗ ਤਕ ਬਾਣੀ ਦੀ ਲਿਖਾਈ ਦੂਜੀ ਤਰਤੀਬ ਵਿੱਚ ਰੱਖੀ ਜਾ ਸਕਦੀ ਹੈ । ਇਹ ਤਰਤੀਬ ਛਾਪੇ ਦੀ ਬੀੜ ਦੇ ਪੰਨਾਂ ਨੰਬਰ 14 ਤੋਂ 1352-53 ਤਕ ਵਰਤੀ ਗਈ ਹੈ ਜਿਸ ਵਿੱਚ 61 ਰਾਗਾਂ ਵਿੱਚ ਲਿਖੀ 35 ਬਾਣੀਕਾਰਾਂ ਦੀ ਰਚਨਾ ਦਰਜ ਹੈ । ਇੱਸ ਹਿੱਸੇ ਵਿੱਚ ਰਾਗਾਂ ਨੂੰ ਕ੍ਰਮ ਅਨੁਸਾਰ ਲਿਖਿਆ ਗਿਆ ਹੈ, ਭਾਵ ਇਹ ਕਿ ਇੱਕ ਰਾਗ ਦੀ ਸਾਰੀ ਬਾਣੀ ਲਿਖੀ ਜਾਣ ਤੇ ਹੀ ਦੂਜੇ ਰਾਗ ਦੀ ਬਾਣੀ ਸ਼ੁਰੂ ਕੀਤੀ ਗਈ ਹੈ । ਮੁੱਖ 31 ਰਾਗਾਂ ਦਾ ਇਹ ਕ੍ਰਮ ਹੈ- ਸ੍ਰੀ (ਪਾਠ- ਸ਼੍ਰੀ), ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ (ਪਾਠ- ਧਨਾਸ਼ਰੀ), ਜੈਤਸਰੀ (ਪਾਠ-ਜੈਤਸ਼ਰੀ), ਟੋਡੀ, ਬੈਰਾੜੀ, ਤਿਲੰਗੁ, ਸੂਹੀ, ਬਿਲਾਵਲੁ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਨਲਿਆਣ, ਪ੍ਰਭਾਤੀ ਅਤੇ ਜੈਜਾਵੰਤੀ । ਇਕਾਹਠ ਰਾਗਾਂ ਦੇ ਮੁੱਖ ਸਿਰਲੇਖ 31 ਰੱਖੇ ਗਏ ਹਨ ।
ਤੀਹ ਮਿਸ਼ਰਤ ਅਤੇ ਹੋਰ ਰਾਗਾਂ ਦੀ ਬਾਣੀ ਨੂੰ ਲੋੜ ਅਨੁਸਾਰ 31 ਸਿਰਲੇਖਾਂ ਅਧੀਨ ਹੀ ਲਿਖਿਆ ਗਿਆ ਹੈ, ਜਿਵੇਂ ਗਉੜੀ ਰਾਗੁ ਨਾਲ਼ ਸੰਬੰਧਤ ਮਿਸ਼ਰਤ ਰਾਗ (ਗਉੜੀ ਬੈਰਾਗਣਿ, ਗਉੜੀ ਪੂਰਬੀ, ਗਉੜੀ ਚੇਤੀ ਆਦਿਕ) ਗਉੜੀ ਰਾਗ ਅਧੀਨ ਹੀ ਲਿਖੇ ਗਏ ਹਨ । ਇਹ ਤੀਹ ਰਾਗ ਹਨ- ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਪੂਰਬੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ, ਗਉੜੀ ਭੀ ਸੋਰਠਿ ਭੀ, ਆਸਾਵਰੀ, ਆਸਾਵਰੀ ਸੁਧੰਗ {ਸ਼ੁੱਧੰਗ}, ਆਸਾ ਕਾਫ਼ੀ, ਦੇਵਗੰਧਾਰ, ਵਡਹੰਸ ਦਖਣੀ, ਤਿਲੰਗ ਕਾਫ਼ੀ, ਸੂਹੀ ਕਾਫ਼ੀ, ਸੂਹੀ ਲਲਿਤ, ਬਿਲਾਵਲ ਦਖਣੀ, ਬਿਲਾਵਲ ਗੌਂਡ, ਰਾਮਕਲੀ ਦਖਣੀ, ਨਟ, ਮਾਰੂ ਕਾਫ਼ੀ, ਮਾਰੂ ਦਖਣੀ, ਬਸੰਤ ਹਿੰਡੋਲ, ਕਲਿਆਣ ਭੋਪਾਲੀ, ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ ਅਤੇ ਪ੍ਰਭਾਤੀ ਦਖਣੀ ।
ਇਹ ਤਰਤੀਬ ਪਹਿਲੀ ਤਰਤੀਬ ਨਾਲੋਂ ਵੱਖਰੀ ਹੈ ਕਿਉਂਕਿ ਇਸ ਤਰਤੀਬ ਵਿੱਚ ਸ਼ਬਦਾਂ ਦੇ ਵਿਸ਼ੇਸ਼ ਸੰਗ੍ਰਿਹ ਨਹੀਂ ਬਣਾਏ ਗਏ । ਇਸ ਭਾਗ ਵਿੱਚ ਕੋਈ ਰਾਗ-ਮੁਕਤ ਰਚਨਾ ਨਹੀਂ ਰੱਖੀ ਗਈ ਹੈ । ਇਸ ਭਾਗ ਦੇ ਸ਼ਬਦਾਂ ਨੂੰ ਪਹਿਲੀ ਤਰਤੀਬ ਵਿੱਚ ਸ਼ਬਦਾਂ ਦੇ ਵਿਸ਼ੇਸ਼ ਮਕਸਦ ਵਾਲ਼ੇ ਸੰਗ੍ਰਿਹ ਬਣਾਉਣ ਵਿੱਚ ਵਰਤਿਆ ਗਿਆ ਹੈ ।
ਤੀਜੀ ਤਰਤੀਬ:
ਇੱਸ ਤਰਤੀਬ ਵਿੱਚ ਰਾਗ ਮੁਕਤ ਬਾਣੀ ਦਰਜ ਕੀਤੀ ਗਈ ਹੈ । ‘ਜਪੁ’ ਜੀ ਭਾਵੇਂ ਰਾਗ-ਮੁਕਤ ਬਾਣੀ ਹੈ ਪਰ ਉਸ ਨੂੰ ਇਸ ਭਾਗ ਵਿੱਚ ਨਹੀਂ ਰੱਖਿਆ ਗਿਆ । ਇਸ ਬਾਣੀ ਨੂੰ ਉਚੇਚੇ ਤੌਰ ਤੇ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਕੀਤੀ ਬਾਣੀ ਵਿੱਚ ਸੱਭ ਤੋਂ ਪਹਿਲੀ ਥਾਂ ਦਿੱਤੀ ਗਈ ਹੈ ਜਿਸ ਦਾ ਵਿਸ਼ੇਸ਼ ਕਾਰਣ ਹੈ । ਇਸ ਤੀਜੀ ਤਰਤੀਬ ਅਨੁਸਾਰ ਰੱਖੀ ਬਾਣੀ ਵਿੱਚ ਕੋਈ ਸ਼ਬਦਾਂ ਦੇ ਵਿਸ਼ੇਸ਼ ਸੰਗ੍ਰਿਹ ਨਹੀਂ ਬਣਾਏ ਗਏ ਜਿਵੇਂ ਕਿ ਪਹਿਲੀ ਤਰਤੀਬ ਨਾਲ਼ ਦਰਜ ਬਾਣੀ ਵਿੱਚ ਬਣਾਏ ਗਏ ਹਨ । ਇਸ ਭਾਗ ਵਿੱਚ ਕੋਈ ਰਚਨਾ ਰਾਗਾਂ ਦੇ ਸਿਰਲੇਖਾਂ ਵਾਲ਼ੀ ਨਹੀਂ ਹੈ ।
ਰਾਗ-ਮੁਕਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ਨੰਬਰ 1353 ਤੋਂ 1429 ਤਕ ਹੈ, ਭਾਵ, ਸਲੋਕ ਸਹਸਕ੍ਰਿਤੀ ਮਹਲਾ 1 ਤੋਂ ‘………ਤਨੁ ਮਨੁ ਥੀਵੈ ਹਰਿਆ॥’ ਤਕ ।
ਨੋਟ: ਰਾਗ ਮਾਲ਼ਾ ਵਾਲ਼ੇ ਪੰਨੇ ਨੂੰ ਨਹੀਂ ਗਿਣਿਆਂ ਗਿਆ ਕਿਉਂਕਿ ਇਹ ਕਿਸੇ ਉਤਾਰੇ ਕਰਨ ਵਾਲ਼ੇ ਮਨਚਲੇ ਵਲੋਂ ਪਾਈ ਗਈ ਇੱਕ ਵਾਧੂ ਰਚਨਾ ਹੈ ਜੋ ਆਲਮ ਕਵੀ ਦੁਆਰਾ ਲਿਖੀ ਹੋਈ ‘ਮਾਧਵਾਨਲ ਸੰਗੀਤ’ ਪੁਸਤਕ ਦੇ ਹਿੰਦੀ ਅਨੁਵਾਦ ਵਿੱਚ ਛੰਦ ਨੰਬਰ 63 ਤੋਂ 72 ਦਾ ਹੀ ਪਾਠ ਹੈ (ਦੇਖੋ ਮਹਾਨ ਕੋਸ਼) । ਅਕਬਰ ਬਾਦਿਸ਼ਾਹ ਦੇ ਦਰਬਾਰ ਵਿੱਚ ਇੱਕ ਨਾਚੀ ਕਾਮ ਕੰਦਲਾ ਰਾਗਮਾਲ਼ਾ ਦੇ ਇਨ੍ਹਾਂ ਰਾਗਾਂ ਨੂੰ ਨਾਚ ਵਿੱਚ ਗਾਇਆ ਕਰਦੀ ਸੀ । ਇਹ ਰਾਗਮਾਲਾ ਕਵੀ ਆਲਮ ਦੀ ਲਿਖੀ ਰਚਨਾ ਹੈ {ਭਾਵੇਂ ਰਚਨਾ ਵਿੱਚ ਆਲਮ ਕਵੀ ਦਾ ਨਾਂ ਨਹੀਂ ਹੈ। ਇਸ ਦਾ ਕਾਰਣ ਹੋ ਸਕਦਾ ਹੈ ਕਿ ਇਹ ਰਚਨਾ ਵੱਡੀ ਰਚਨਾ ਦਾ ਇੱਕ ਭਾਗ ਹੈ ।} ਅਤੇ ਇਹ ਆਲਮ ਕਵੀ 35 ਬਾਣੀਕਾਰਾਂ ਵਿੱਚ ਸ਼ਾਮਲ ਵੀ ਨਹੀਂ ਹੈ । ਇਸ ਰਚਨਾ ਵਿੱਚ ਗੁਰਬਾਣੀ ਵਿੱਚ ਲਿਖੇ ਅਨੇਕਾਂ ਉਪਦੇਸ਼ਾਂ ਵਿੱਚੋਂ ਇੱਕ ਵੀ ਗੁਰ-ਉਪਦੇਸ਼ ਜਿਵੇਂ ਰੱਬ ਦਾ ਨਾਮੁ ਜਪੋ, ਝਾਲਾਗੇ ਉੱਠੋ, ਸਤਿ ਸੰਗਤਿ ਕਰੋ, ਸੇਵਾ ਕਰੋ, ਕਿਰਤ ਕਰੋ, ਵੰਡ ਕੇ ਛਕੋ, ਕਿਸੇ ਦਾ ਹੱਕ ਨਾ ਮਾਰੋ, ਬਾਣੀ ਪੜ੍ਹੋ/ਸਮਝੋ/ਵਿਚਾਰੋ, ਬਾਣੀ ਨਾਲ਼ ਮਨ ਦਾ ਇਸ਼ਨਾਨ ਕਰੋ ਆਦਿਕ, ਪੜ੍ਹਨ ਸੁਣਨ ਨੂੰ ਨਹੀਂ ਮਿਲ਼ਦਾ । ਕੋਈ ਵੀ ਸੱਜਣ ਰਾਗ ਮਾਲਾ ਪੜ੍ਹਨ ਤੋਂ ਪਹਿਲਾਂ ਆਪਣੇ ਕੋਲ਼ ਕਾਪੀ ਅਤੇ ਪੈੱਨ ਰੱਖ ਲਵੇ ਜਿਸ ਉੱਤੇ ਰਾਗਮਾਲਾ ਤੋਂ ਮਿਲ਼ਿਆ ਕੋਈ ਗੁਰ-ਉਪਦੇਸ਼ ਲਿਖ ਲਵੇ । ਉਹ ਸੱਜਣ ਅੰਤ ਵਿੱਚ ਦੇਖ ਕੇ ਹੈਰਾਨ ਰਹਿ ਜਾਵੇਗਾ ਕਿ ਕਾਪੀ ਉੱਤੇ ਤਾਂ ਕੋਈ ਗੁਰ-ਉਪਦੇਸ਼ ਹੈ ਹੀ ਨਹੀਂ ।
ਸਿੱਖ ਰਹਤ ਮਰਯਾਦਾ ਵਿੱਚ ਇਸ ਰਚਨਾ ਨੂੰ ਸਹਜ ਪਾਠ ਜਾਂ ਅਖੰਡਪਾਠ ਦੀ ਸੰਪੂਰਨਤਾ ਸਮੇਂ ਪੜ੍ਹਨ ਜਾਂ ਨਾ ਪੜ੍ਹਨ ਦੀ ਚੋਣ ਦਿੱਤੀ ਹੋਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਰਚਨਾ ਨੂੰ ਗੁਰੂ ਕ੍ਰਿਤ ਨਹੀਂ ਮੰਨਿਆਂ ਗਿਆ ਕਿਉਂਕਿ ਇਸ ਨੂੰ ਪੜ੍ਹੇ ਤੋਂ ਬਿਨਾਂ ਵੀ ਪਾਠਾਂ ਦੀ ਸੰਪੂਰਨਤਾ ਸੰਭਵ ਹੈ {ਸਿੱਖ ਰਹਤ ਮਰਯਾਦਾ ਪੰਨਾਂ 18, ਭੋਗ ਮੱਦ {ੳ} ਆਰਟੀਕਲ 4} । ਇਹੋ ਜਿਹੀਆਂ ਸੱਤ ਹੋਰ ਰਚਨਾਵਾਂ ਉਤਾਰਿਆਂ ਸਮੇਂ ਬੀੜ ਵਿੱਚ ਵਾਧੂ ਜੋੜੀਆਂ ਗਈਆਂ ਸਨ ਜੋ ਸਮਝ ਆ ਜਾਣ ਤੇ ਕਿ ਇਹ ਵਾਧੂ ਹਨ ਹੁਣ ਛਾਪਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਰਾਗ ਮਾਲ਼ਾ ਅਜੇ ਵਿੱਚੇ ਹੀ ਹੈ, ਸ਼ਾਇਦ ਇਸ ਦੇ ਵਾਧੂ ਰਚਨਾ ਹੋਣ ਦੀ ਸਮਝ ਵਾਸਤੇ ਅਜੇ ਹੋਰ ਸਦੀਆਂ ਲੱਗਣਗੀਆਂ ।ਇਹ ਹੋਰ ਵਾਧੂ ਰਚਨਾਵਾਂ ਸਨ-
1. ਰਾਗੁ ਸੋਰਠਿ ਵਿੱਚ ਇੱਕ ਸ਼ਬਦ-ਅਉਧੂ ਸੋ ਜੋਗੀ ਗੁਰੁ ਮੇਰਾ ।
2. ਮਾਰੂ ਰਾਗ ਵਿੱਚ ਮੀਰਾਂ ਬਾਈ ਦਾ ਇੱਕ ਸ਼ਬਦ ।
3. ਤਿੰਨ ਸ਼ਲੋਕਾਂ ਦਾ ਸੰਗ੍ਰਿਹ- ਜਿਤੁ ਦਰਿ ਲਖ ਮੁਹੰਮਦਾ, ਏਸੁ ਕਲੀਓਂ ਪੰਜ ਭੀਤੀਓਂ ਅਤੇ ਦ੍ਰਿਸਟਿ ਨ ਰਹੀਆ ਨਾਨਕਾ ।
4. ਸੋਲ਼ਾਂ ਪਦਿਆਂ ਦਾ ਇੱਕ ਸ਼ਬਦ-ਬਾਇ ਆਤਸ ਆਬ ਮਹਲਾ ਪਹਿਲਾ ।
5. ਪੱਚੀ ਪਦਿਆਂ ਦੀ ਰਚਨਾ ਰਤਨ ਮਾਲ਼ਾ ।
6. ਹਕੀਕਤ ਰਾਹ ਮੁਕਾਮ ਸਿਵਨਾਭਿ ਰਾਜੇ ਕੀ, ਵਰਤਕ ਰਚਨਾ ।
7. ਸਿਆਹੀ ਦੀ ਬਿਧੀ । (ਦੇਖੋ ਮਹਾਨ ਕੋਸ਼)
ਇਸ ਰਚਨਾ ਬਾਰੇ ਖ਼ਾਲਸਾ ਨਿਊਜ਼ ਰਾਹੀਂ ਕਈ ਲੇਖ ਪਹਿਲਾਂ ਹੀ ਪਾਠਕ ਪੜ੍ਹ ਚੁੱਕੇ ਹਨ, ਹੋਰ ਵਿਸਥਾਰ ਦੇਣ ਦੀ ਲੋੜ ਨਹੀਂ ਹੈ ।

ਸ਼੍ਰੀ ਰਾਗ ਤੋਂ ਪਹਿਲਾਂ ਲਿਖੀ ਬਾਣੀ ਦਾ ਮੰਤਵ ਕੀ ਹੈ?
ਉਪਰੋਕਤ ਵਿਚਾਰ ਵਿੱਚ ਦੇਖਿਆ ਹੈ ਕਿ ਬਾਣੀ ਦਰਜ ਕਰਨ ਦੀਆਂ ਤਰਤੀਬਾਂ ਵਿੱਚੋਂ ਪਹਿਲੀ ਤਰਤੀਬ, ਭਾਵ, ਸ਼੍ਰੀ ਰਾਗ ਤੋਂ ਪਹਿਲਾਂ ਦਰਜ ਕੀਤੀ ਬਾਣੀ ਦੀ ਤਰਤੀਬ ਬਿਲਕੁਲ ਅੱਡਰੀ ਕਿਸਮ ਦੀ ਅਤੇ ਵਿਲੱਖਣ ਹੈ । ਇਹ ਵਿਲੱਖਣਤਾ ਸ਼੍ਰੀ ਰਾਗ ਦੀ ਆਰੰਭਤਾ ਤਕ ਲਿਖੀ ਬਾਣੀ ਨੂੰ ਸਿੱਖ ਦੇ ਜੀਵਨ ਦਾ ਨਿੱਤ ਦਾ ਜ਼ਰੂਰੀ ਅੰਗ ਬਣਾਉਣ ਕਰ ਕੇ ਹੈ {ਸਾਰੀ ਬਾਣੀ ਹੀ ਜੀਵਨ ਦਾ ਆਧਾਰ ਹੈ ਪਰ ਸਾਰੀ ਬਾਣੀ ਰੋਜ਼ਾਨਾ ਨਹੀਂ ਪੜ੍ਹੀ ਜਾ ਸਕਦੀ । ਨਿੱਤਨੇਮ ਦੀ ਬਾਣੀ ਰੋਜ਼ਾਨਾ ਪੜ੍ਹਨ ਵਾਸਤੇ ਹੈ ਤਾਂ ਜੁ ਬਾਣੀ ਪੜ੍ਹਨ/ਸੁਣਨ ਦਾ ਚਾਉ ਬਣਿਆ ਰਹੇ । ਨਿੱਤਨੇਮ ਦੀ ਬਾਣੀ ਪੜ੍ਹਨ ਦਾ ਇਹ ਭਾਵ ਕਦਾਚਿੱਤ ਨਹੀਂ ਕਿ ਹੋਰ ਕੋਈ ਬਾਣੀ ਪੜ੍ਹਨੀ ਹੀ ਨਹੀਂ । ਅਰਥ ਵਿਚਾਰ ਸਹਿਤ ਸਹਜ ਪਾਠ ਜਾਰੀ ਰਹਿਣਾ ਚਾਹੀਦਾ ਹੈ ।} ਤਾਂ ਜੁ ਗੁਰੂ ਪਰਮੇਸ਼ਰ ਦੀ ਸਿਫ਼ਤਿ ਸਲਾਹ ਦੀ ਬਾਣੀ ਨਾਲ਼ ਸਿੱਖ ਜੁੜਿਆ ਰਹੇ ਅਤੇ ਆਮ ਹਾਲਤਾਂ ਵਿੱਚ ਕੋਈ ਨਾਗਾ ਨਾ ਪਵੇ । ਸਹਜ ਪਾਠ ਨੂੰ ਕੋਈ ਕਈ ਦਿਨ ਜਾਰੀ ਨਾ ਰੱਖੇੇ ਜਾਂ ਕਿਤੇ ਕਿਤੇ ਪੜ੍ਹਦਾ ਰਹੇ ਤਾਂ ਕੁੱਝ ਨਹੀਂ ਵਿਗੜਦਾ ਪਰ ਆਮ ਹਾਲਤ ਵਿੱਚ ਨਿੱਤਨੇਮ ਕੋਈ ਕਈ ਦਿਨ ਨਹੀਂ ਛੱਡਦਾ ਜਾਂ ਕਿਤੇ ਕਿਤੇ ਨਹੀਂ ਪੜ੍ਹਦਾ । ਨਿੱਤਨੇਮ ਕੋਈ ਤੋਤਾ ਰਟਨੀ ਪਾਠ ਨਹੀਂ ਹੈ ਸਗੋਂ ਨਿੱਤ ਹੀ ਗੁਰ ਸ਼ਬਦਾਂ ਦੀ ਅਰਥ-ਵਿਚਾਰ ਵਿੱਚੋਂ ਨਾਮ ਦਾ ਲਾਹਾ ਖੱਟਣਾ ਹੈ; ਨਿੱਤ ਹੀ ਬਾਣੀ ਦੀ ਵਿਚਾਰ ਨਾਲ਼ ਜੁੜੇ ਰਹਿਣਾ ਹੈ । ਆਮ ਹਾਲਤ ਵਿੱਚ ਨਿੱਤ ਰੋਟੀ ਖਾਣ ਦਾ ਨੇਮ ਭੰਗ ਨਹੀਂ ਹੁੰਦਾ, ਨਿੱਤ ਇਸ਼ਨਾਨ ਕਰਨ ਦਾ ਨੇਮ ਭੰਗ ਨਹੀਂ ਹੁੰਦਾ, ਮੱਛੀ ਨਿੱਤ ਪਾਣੀ ਵਿੱਚ ਰਹਿਣ ਵਾਲ਼ਾ ਨੇਮ ਆਮ ਅਤੇ ਖ਼ਾਸ ਹਾਲਤ ਵਿੱਚ ਵੀ ਭੰਗ ਨਹੀਂ ਕਰਦੀ ਕਿਉਂਕਿ ਪਾਣੀ ਤੋਂ ਬਾਹਰ ਉਸ ਨੂੰ ਮੌਤ ਦਿਖਾਈ ਦਿੰਦੀ ਹੈ ।
ਬਾਣੀ ਕੋਈ ਵੀ ਹੋਵੇ, ਅਰਥ ਵਿਚਾਰ ਸਹਿਤ ਪੜ੍ਹੀ ਹੀ ਮਨ ਵਿੱਚ ਗੁਰੂ ਪਰਮੇਸ਼ਰ ਨਾਲ਼ ਪਿਆਰ ਪੈਦਾ ਕਰ ਸਕਦੀ ਹੈ ਅਤੇ ਮਨਮਤਾਂ ਤੋਂ ਬਚਿਆ ਜਾ ਸਕਦਾ ਹੈ । ਬਾਣੀ ਦਾ ਪਾਠ ਕਰਦਾ ਹੋਇਆ ਵੀ ਜੇ ਕੋਈ ਮਨਮਤਾਂ ਕਰੀ ਜਾਂਦਾ ਹੈ ਤਾਂ ਗੱਲ ਪੱਕੀ ਹੈ ਕਿ ਉਸ ਨੇ ਬਾਣੀ ਦੇ ਅਰਥ ਨਹੀਂ ਪੜ੍ਹੇ । ਅਜਿਹਾ ਪਾਠ ਤੋਤਾ ਰਟਨੀ ਪਾਠ ਹੀ ਕਿਹਾ ਜਾ ਸਕਦਾ ਹੈ ਭਾਵੇਂ ਉਹ ਨਿੱਤਨੇਮ ਦਾ ਹੋਵੇ ਜਾਂ ਕਿਸੇ ਹੋਰ ਬਾਣੀ ਦਾ ਪਾਠ ।
ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਬਾਣੀ ਦੀ ਚੋਣ:
‘ਜਪੁ’ ਜੀ ਬਾਣੀ ਦੀ ਚੋਣ-
ਰਾਗ ਮੁਕਤ ਬਾਣੀ ਤੀਜੀ ਤਰਤੀਬ ਅਨੁਸਾਰ ਲਿਖੀ ਬਾਣੀ ਹੈ ਜੋ ਜੈਜਾਜੰਤੀ ਰਾਗ ਤੋਂ ਅਗਾਂਹ ਅੰਤ ਤਕ ਦਰਜ ਹੈ । ‘ਜਪੁ’ ਜੀ ਬਾਣੀ ਵੀ ਰਾਗ-ਮੁਕਤ ਹੋਣ ਕਰ ਕੇ ਇਸੇ ਭਾਗ ਵਿੱਚ ਦਰਜ ਹੋਣੀ ਸੀ ਪਰ ਪੰਜਵੇਂ ਗੁਰੂ ਜੀ ਨੇ ਇਸ ਬਾਣੀ ਨੂੰ ਇਸ ਭਾਗ ਵਿੱਚ ਦਰਜ ਕਰਨ ਦੀ ਥਾਂ ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਕੀਤੀ ਬਾਣੀ ਵਿੱਚ ਸ਼ਾਮਲ ਕਰ ਲਿਆ । ਇਸ ਤੋਂ ਸਪੱਸ਼ਟ ਹੈ ਕਿ ਪੰਜਵੇਂ ਗੁਰੂ ਜੀ ਪਹਿਲੇ ਗੁਰੂ ਜੀ ਤੋਂ ਚੱਲਿਆ ਆ ਰਿਹਾ ਨਿੱਤਨੇਮ ਵੱਖਰੀ ਥਾਂ ਤੇ ਲਿਖਣਾ ਚਾਹੁੰਦੇ ਸਨ ਤਾਂ ਜੁ ਇਸ ਦੀ ਪਛਾਣ ਵਿੱਚ ਕੋਈ ਔਖ ਨਾ ਰਹੇ ।
‘ਸੋ ਦਰੁ’ ਦਾ ਸੰਗ੍ਰਿਹ: ਇਸ ਸੰਗ੍ਰਿਹ ਦੇ ਸਾਰੇ ਸ਼ਬਦ ਨਵੇਂ ਨਹੀਂ ਸਗੋਂ ਰਾਗਾਂ ਅਨੁਸਾਰ ਲਿਖੀ ਬਾਣੀ ਵਿੱਚੋਂ ਹੀ ਚੁਣੇ ਗਏ ਹਨ । ਕੁੱਝ ਪਹਿਲੇ ਗੁਰੂ ਜੀ ਦੇ ਸਮੇਂ ਤੋਂ ਚੱਲ਼ੇ ਆ ਰਹੇ ਸਨ ਅਤੇ ਕੁੱਝ ਪੰਜਵੇਂ ਗੁਰੂ ਜੀ ਨੇ ਆਪ ਦਰਜ ਕਰ ਲਏ । ਇਨ੍ਹਾਂ ਸ਼ਬਦਾਂ ਨੂੰ ਚੁਣ ਕੇ ਦੁਬਾਰਾ ਲਿਖ ਕੇ ਸੰਗ੍ਰਿਹ ਬਣਾਉਣਾ ਦੱਸਦਾ ਹੈ ਕਿ ਇਹ ਸਿੱਖ ਕੌਮ ਲਈ ਪਹਿਲਾਂ ਚੱਲਦੇ ਹੋਏ ਨਿੱਤਨੇਮ ਨੂੰ ਸਦਾ ਲਈ ਨਿਸਚਿਤ ਕਰਨਾ ਹੀ ਹੈ ।
ਸੋ ਪੁਰਖ’ ਦਾ ਸੰਗ੍ਰਿਹ:
ਇਹ ਸੰਗ੍ਰਿਹ ਨਵਾਂ ਹੈ ਜਿਸ ਦੇ ਸਾਰੇ ਸ਼ਬਦ ਰਾਗਾਂ ਵਾਲ਼ੇ ਸ਼ਬਦਾਂ ਦੇ ਭਾਗ ਵਿੱਚੋਂ ਹੀ ਚੁਣੇ ਗਏ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਹ ਵਿਸ਼ੇਸ਼ ਸੰਗ੍ਰਿਹ ਨਿੱਤਨੇਮ ਦਾ ਹਿੱਸਾ ਬਣਾਇਆ ਗਿਆ ਹੈ ।
ਸੋਹਿਲਾ’ ਸੰਗ੍ਰਿਹ:
ਇਸ ਸੰਗ੍ਰਿਹ ਦੇ ਪਹਿਲੇ 3 ਸ਼ਬਦ ਪਹਿਲੇ ਗੁਰੂ ਜੀ ਸਮੇਂ ਨਿੱਤਨੇਮ ਦਾ ਭਾਗ ਸਨ । ਪੰਜਵੇਂ ਗੁਰੂ ਜੀ ਨੇ ਇਨ੍ਹਾਂ ਵਿੱਚ ਦੋ ਹੋਰ ਸ਼ਬਦ ਕੇ ਪੰਜ ਸ਼ਬਦਾਂ ਦਾ ਸੰਗ੍ਰਿਹ ਬਾ ਦਿੱਤਾ । ਇਸ ਸੰਗ੍ਰਿਹ ਦੇ ਸਾਰੇ ਸ਼ਬਦ ਹੀ ਰਾਗਾਂ ਵਾਲ਼ੇ ਦਰਜ ਸ਼ਬਦਾਂ ਦੇ ਭਾਗ ਵਿੱਚੋਂ ਹੀ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਹ ਸੰਗ੍ਰਿਹ ਬਣਾਉਣ ਦਾ ਮੰਤਵ ਨਿੱਤਨੇਮ ਨੂੰ ਨਿਰਧਾਰਤ ਕਰਨਾ ਹੈ ।
ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀ ਨੂੰ ਨਿੱਤਨੇਮ ਕਿਉਂ ਕਿਹਾ ਜਾਂਦਾ ਹੈ, ਇਸ ਦੇ ਹੇਠ ਲਿਖੇ ਕਾਰਣ ਹਨ-
ੳ). ਪਹਿਲੇ ਗੁਰੂ ਜੀ ਵਲੋਂ ਬਣਾਏ ਨਿੱਤਨੇਮ ਨੂੰ ਅਗਾਂਹ ਤੋਰਨਾ ਅਤੇ ਪੰਜਵੇਂ ਗੁਰੂ ਜੀ ਵਲੋਂ ਬਣਾਏ ਗਏ ਵਿਸ਼ੇਸ਼ ਸੰਗ੍ਰਿਹ ਅਤੇ ਰਾਗ-ਮੁਕਤ ਬਾਣੀ ਵਿੱਚ ‘ਜਪੁ’ ਜੀ ਨੂੰ ਨਾ ਦਰਜ ਕਰਨਾ ।
ਅ). ਭਾਈ ਗੁਰਦਾਸ ਜੀ ਦੀਆ ਵਾਰਾਂ ਵਿੱਚੋਂ ਇਸ ਨਿੱਤਨੇਮ ਦੀ ਗਵਾਹੀ: ਪਹਿਲੇ ਗੁਰੂ ਜੀ ਵਲੋਂ ਨਿਸਚਿਤ ਕੀਤੇ ਨਿੱਮਨੇਮ ਦੀ ਗਵਾਹੀ ਭਾਈ ਗੁਰਦਾਸ ਦੀਆਂ ਰਚੀਆਂ ਵਾਰਾਂ ਵਿੱਚੋਂ ਮਿਲ਼ਦੀ ਹੈ । {ਇਸੇ ਨਿੱਤਨੇਮ ਵਿੱਚ ਹੀ ਪੰਜਵੇਂ ਗੁਰੂ ਜੀ ਵਲੋਂ ਵਾਧੇ ਕਰ ਕੇ ਇਸ ਨੂੰ ਅੰਤਮ ਰੂਪ ਦੇ ਕੇ ਵੱਖਰੇ ਤੌਰ ਤੇ ਇਸ ਨੂੰ ਸ਼੍ਰੀ ਰਾਗ ਤੋਂ ਬਾਣੀ ਆਰੰਭ ਕਰਨ ਤੋਂ ਪਹਿਲਾਂ ਦਰਜ ਦਰਜ ਕੀਤਾ ਗਿਆ ਸੀ} ।
1. ਸ਼੍ਰੀ ਕਰਤਾਰ ਪੁਰ ਵਿੱਚ ਪਹਿਲੇ ਗੁਰੂ ਜੀ ਵਲੋਂ ਬਣਾਈ ਧਰਮਸ਼ਾਲਾ (ਗੁਰਦੁਆਰੇ) ਵਿੱਚ ਪਹਿਲੇ ਗੁਰੂ ਜੀ ਦਾ ਬਣਾਇਆ ਨਿੱਤਨੇਮ ਪ੍ਰਚੱਲਤ ਕੀਤਾ ਜਾ ਚੁੱਕਾ ਸੀ । ਦੇਖੋ ਪਹਿਲੀ ਵਾਰ ਦੀ ਇੱਕ ਪਉੜੀ-
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੋਇ ਰੁਸਨਾਈ ਮਿਟੈ ਅੰਧਾਰਾ॥
ਗਿਆਨੁ ਗੋਸ਼ਟਿ ਚਰਚਾ ਸਦਾ ਅਨਹਦ ਸ਼ਬਦਿ ਉਠੇ ਧੁਨਕਾਰਾ॥
ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰ ਅਥਰਬਣ ਤਾਰਾ ॥38॥
ਵਿਚਾਰ: ਸ੍ਰੀ ਰਾਗੁ ਤੋਂ ਪਹਿਲਾਂ ਲਿਖੀ ਬਾਣੀ ਨਿੱਤਨੇਮ ਹੀ ਹੈ । ਭਾਈ ਗੁਰਦਾਸ ਨੇ ਗਵਾਹੀ ਭਰਦਿਆਂ ਲਿਖਿਆ ਹੈ ਕਿ ਕਰਤਾਰਪੁਰ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਸੀ । ‘ਸੋ ਦਰੁ’ ਦਾ ਪਾਠ ਗਾ ਕੇ ਕੀਤਾ ਜਾਂਦਾ ਸੀ ਤੇ ਅਮ੍ਰਿਤ ਵੇਲੇ ‘ਜਪੁ’ ਜੀ ਦਾ ਉਚਾਰਨ (ਪਾਠ) ਕੀਤਾ ਜਾਂਦਾ ਸੀ । ‘ਸੋ ਪੁਰਖੁ’ ਰਚਨਾ ਉਸ ਵੇਲੇ ਨਹੀਂ ਸੀ ਕਿਉਂਕਿ ਇਹ ਚੌਥੇ ਗੁਰੂ ਜੀ ਦੀ ਰਚਨਾ ਹੈ । ਇਸ ਪਉੜੀ ਅਨੁਸਾਰ ਕਰਤਾਰਪੁਰ ਵਿੱਚ ਨਿੱਤਨੇਮ ਪ੍ਰਚੱਲਤ ਕਰ ਦਿੱਤਾ ਗਿਆ ਸੀ ।
2. ਭਾਈ ਗੁਰਦਾਸ ਨੇ ਸੋਹਿਲੇ ਦੀ ਬਾਣੀ ਨਿੱਤਨੇਮ ਵਜੋਂ ਪੜ੍ਹੇ ਜਾਣ ਦਾ ਜ਼ਿਕਰ ਛੇਵੀਂ ਵਾਰ ਦੀ ਤੀਜੀ ਪਉੜੀ ਵਿੱਚ ਕਰ ਦਿੱਤਾ ਹੈ । ਕਰਤਾਰਪੁਰ ਦੀ ਮਰਯਾਦਾ ਵਾਲ਼ੀ ਪਉੜੀ ਵਿੱਚ ‘ਸੋ ਦਰੁ’ ਪੜ੍ਹਨ/ਗਾਉਣ ਦਾ ਸਮਾਂ ਨਹੀਂ ਦੱਸਿਆ ਗਿਆ ਸੀ ਜੋ ਹੇਠ ਲਿਖੀ ਪਉੜੀ ਵਿੱਚ ਲਿਖ ਦਿੱਤਾ ਗਿਆ ਹੈ । ਪੁਰਾਤਨ ਗੁਰਮੁਖਾਂ ਦੀ ਨਿੱਤ ਦੀ ਧਾਰਮਿਕ ਕਿਰਿਆ ਦੀ ਜਾਣਕਾਰੀ ਲੈਣ ਲਈ ਦੇਖੋ ਇਹ ਪਉੜੀ-
ਅੰਮ੍ਰਿਤ ਵੇਲੇ ਉਠਿ ਕੇ ਜਾਇ ਅੰਦਰਿ ਦਰੀਆਉ ਨ੍ਹਵੰਦੇ॥
ਸਹਜਿ ਸਮਾਧਿ ਅਗਾਧ ਵਿਚਿ ਇਕ ਮਨ ਹੋਇ ਗੁਰ ਜਾਪੁ ਜਪੰਦੇ॥ ਮਥੈ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ॥
ਸਬਦ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ॥
ਭਾਇ ਭਗਤਿ ਭੈ ਵਰਤਮਾਨਿ ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ॥
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ॥
ਗੁਰਮੁਖਿ ਸੁਖ ਫਲੁ ਪਿਰਮ ਚਖੰਦੇ ॥3॥
ਮਥੈ ਟਿਕੇ ਲਾਲ ਲਾਇ- ਰੱਬੀ ਨਾਮ ਦੀ ਲਾਲੀ ਦੇ ਜਿਵੇਂ ਸਿੱਖਾਂ ਦੇ ਮੱਥੇ ਉੱਤੇ ਟਿੱਕੇ ਚਮਕ ਰਹੇ ਹੋਣ ।
ਵਿਚਾਰ: ਇਸ ਪਉੜੀ ਦੀ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਸੰਝ (ਸ਼ਾਮ ਨੂੰ) ਵੇਲੇ ‘ਸੋ ਦਰੁ’ ਗਾਇਆ ਜਾਂਦਾ ਸੀ । ਰਾਤ ਨੂੰ ‘ਸੋਹਿਲਾ’ ਪੜ੍ਹ ਗਾ ਕੇ ਕੀਰਤੀ ਕੀਤੀ ਜਾਂਦੀ ਸੀ । ਸੋਹਿਲੇ ਵਿੱਚ ਹੀ ਆਰਤੀ ਦੀ ਵਿਆਖਿਆ ਵਾਲ਼ਾ ਸ਼ਬਦ ਵੀ ਦਰਜ ਸੀ । ਹੁਣ ਵੀ ‘ਸੋਹਿਲਾ’ ਸੰਗ੍ਰਿਹ ਦੇ ਪਹਿਲੇ 3 ਸ਼ਬਦ ਪਹਿਲੇ ਗੁਰੂ ਜੀ ਦੇ ਹੀ ਹਨ ।
ੲ) . ਸ਼੍ਰੋ. ਕਮੇਟੀ ਵਲੋਂ ਇਸ ਬਾਣੀ ਨੂੰ ਨਿੱਤਨੇਮ ਮੰਨਿਆਂ ਗਿਆ:
ਸਿੱਖ ਰਹਤ ਮਰਯਾਦਾ ਵਿੱਚ ਸ਼੍ਰੋ. ਕਮੇਟੀ ਵਲੋਂ ਲਿਖੇ ਨਿੱਤਨੇਮ ਨੂੰ ਲਿਖਣ ਲਈ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਨਿੱਤਨੇਮ ਦੀ ਬਾਣੀ ਨੂੰ ਹੀ ਆਧਾਰ ਬਣਾਇਆ ਗਿਆ ਹੈ ਜਿਸ ਵਿੱਚ ਮਨਮਰਜ਼ੀ ਨਾਲ਼ ਸ਼੍ਰੋ. ਕਮੇਟੀ ਵਲੋਂ ਗ਼ੈਰ ਜ਼ਰੂਰੀ ਵਾਧੇ ਕੀਤੇ ਗਏ ਹਨ, ਭਾਵੇਂ, ਇਹ ਵਾਧੇ ਕਿਸੇ ਗੁਰੂ ਪਾਤਿਸ਼ਾਹ ਜੀ ਦੀ ਪ੍ਰਵਾਨਗੀ ਨਾਲ਼ ਨਹੀਂ ਕੀਤੇ ਗਏ । ਇੱਕ ਗੱਲ ਤਾਂ ਸਪੱਸ਼ਟ ਹੈ ਕਿ ਸ਼੍ਰੋ. ਕਮੇਟੀ ਨੇ ‘ਸ਼੍ਰੀ ਰਾਗੁ’ ਤੋਂ ਪਹਿਲਾਂ ਲਿਖੀ ਬਾਣੀ ਨੂੰ ਨਿਤਨੇਮ ਹੀ ਪ੍ਰਵਾਨ ਕੀਤਾ ਹੈ ਨਹੀਂ ਤਾਂ ਉਸ ਨੂੰ ਇਹ ਬਾਣੀਆਂ ਨਿੱਤਨੇਮ ਵਿੱਚ ਰੱਖਣ ਦੀ ਲੋੜ ਨਹੀਂ ਸੀ ।
ਸ). ਪੁਰਾਤਨ ਗੁਟਕਿਆਂ ਤੋਂ ਮਿਲ਼ੇ ਸਬੂਤ:
* ਖ਼ਾਲਸਾ ਨਿਊਜ਼ ਰਾਹੀਂ ਇੱਕ ਹੱਥ ਲਿਖਤ ਪੁਰਾਤਨ ਗੁਟਕਾ ਦਿਖਾਇਆ ਗਿਆ ਸੀ ਜਿਸ ਵਿੱਚ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀਆਂ ਨਿੱਤਨੇਮ ਰੂਪ ਵਿੱਚ ਮਿਲ਼ਦੀਆਂ ਹਨ । ਗੁਟਕਾ ਤਕਰੀਬਨ 250-300 ਸਾਲ ਪੁਰਾਣਾ ਹੈ ।
* ਕਿਲ੍ਹਾ ਪਟਿਆਲ਼ਾ ਵਿੱਚ ਭਾਈ (ਬਾਬਾ) ਆਲਾ ਸਿੰਘ ਦੇ ਬੁਰਜ ਵਿੱਚ ਇੱਕ ਦਸ਼ਮੇਸ਼ ਗੁਟਕਾ ਹੈ ਜਿਸ ਵਿੱਚ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀਆਂ ਨਿੱਤਨੇਮ ਵਜੋਂ ਲਿਖੀਆਂ ਹੋਈਆਂ ਹਨ । ਮਹਾਨ ਕੋਸ਼ ਵਿੱਚ ‘ਪਟਿਆਲ਼ਾ’ ਸ਼ਬਦ ਅਧੀਨ ਇਹ ਜਾਣਕਾਰੀ ਦਿੱਤੀ ਗਈ ਹੈ ।
ਹ). ਪ੍ਰੋ. ਸਾਹਿਬ ਸਿੰਘ ਗੁਰਬਾਣੀ ਵਿਆਕਰਣ ਦੇ ਖੋਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸਾਰੀ ਬਾਣੀ ਦਾ 10 ਪੋਥੀਆਂ ਵਿੱਚ ਕੀਤਾ ਟੀਕਾ ਜੋ ਗੁਰਬਾਣੀ ਵਿਆਕਰਣ ਉੱਤੇ ਆਧਾਰਤ ਹੈ) ਰਚਣ ਵਾਲ਼ੇ ਅਤੇ ਸਿੱਖ ਇਤਿਹਾਸ ਦੀ ਖੋਜ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਕਈ ਵਡਮੁੱਲੀਆਂ ਪੁਸਤਕਾਂ ਰਚਣ ਵਾਲ਼ੇ ਸਿੱਖ ਵਿਦਵਾਨ ਸਨ । ਦੇਖੋ ਉਨ੍ਹਾਂ ਨੇ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀ ਬਾਰੇ ਆਪਣੇ ਵਿਚਾਰ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਕਿਵੇਂ ਲਿਖੇ ਹਨ-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਬਣਤਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ‘ਮੂਲ ਮੰਤ੍ਰ’ ਹੈ ਜੋ ‘ਗੁਰ ਪ੍ਰਸਾਦਿ’ ’ਤੇ ਮੁੱਕ ਜਾਂਦਾ ਹੈ। ਇਸ ਤੋਂ ਅਗਾਂਹ ਸਭ ਤੋਂ ਪਹਿਲੀ ਬਾਣੀ ‘ਜਪੁ’ ਹੈ, ਜੋ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ। ਇਸ ਵਿਚ 38 ਪਉੜੀਆਂ ਹਨ, ਦੋ ਸ਼ਲੋਕ ਭੀ ਹਨ; ਇਕ ਸ਼ੁਰੂ ਵਿਚ, ਤੇ, ਇਕ ਅਖ਼ੀਰ ਵਿਚ। ਇਸ ਬਾਣੀ ਦਾ ਸਵੇਰੇ ਪਾਠ ਕਰਨ ਦੀ ਹਿਦਾਇਤ ਹੈ। ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ-‘ਸੋਦਰੁ’ ਅਤੇ ‘ਸੋਪੁਰਖੁ’। ‘ਸੋਦਰੁ’ ਵਿਚ 5 ਸ਼ਬਦ ਹਨ, ਅਤੇ ‘ਸੋਪੁਰਖੁ’, ਵਿਚ 4 ਸ਼ਬਦ। ਇਹ ਬਾਣੀ ਸ਼ਾਮ ਵੇਲੇ ਪੜ੍ਹੀਦੀ ਹੈ, ਇਸ ਨੂੰ ‘ਰਹਿਰਾਸਿ’ ਭੀ ਆਖਦੇ ਹਾਂ। ਇਸ ਤੋਂ ਅੱਗੇ ‘ਸੋਹਿਲਾ’ ਹੈ, ਇਸ ਵਿਚ 5 ਸ਼ਬਦ ਹਨ। ਰਾਤ ਨੂੰ ਸੌਣ ਸਮੇਂ ਇਸ ਦਾ ਪਾਠ ਕਰਨ ਦੀ ਹਿਦਾਇਤ ਹੈ। ਅਗਾਂਹ ਬਾਣੀ ਰਾਗਾਂ ਅਨੁਸਾਰ ਦਰਜ ਹੈ” ।
ਇੱਕੋ ਇੱਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ।