Previous Next

REMEMBERING THE CREATOR WITH HIS ANY NAME – ਪਰਮੇਸ਼ਰ ਨੂੰ ਉਨ੍ਹਾਂ ਦੇ ਕਿਸੇ ਵੀ ਨਾਂ ਨਾਲ ਯਾਦ ਕਰਨਾ

(Its English version is at the end)

 ‘ਨਾਮ’ ਸ਼ਬਦ ਦੀ ਥਾਂ ਤੇ ਗੁਰਬਾਣੀ ਵਿੱਚ’ ਨਾਉਂ’  ਸ਼ਬਦ ਦੀ ਵੀ ਵਰਤੋਂ ਵੀ ਕੀਤੀ ਗਈ ਹੈ ਰੱਬ ਜੀ ਨੂੰ ਉਨਾਂ ਦੇ ਕਿਸੇ ਵੀ ਨਾਮ ਨਾਲ ਯਾਦ ਕਰਨ ਲਈ | ਇਹ ਸਭ ਕੁਝ ਦੱਸਣ ਦਾ ਮੇਰਾ ਮਕਸਦ ਇਹੋ ਹੈ ਕਿ ਨਾਮ ਸ਼ਬਦ ਨੂੰ ਸਿਰਫ ਹੁਕਮ ਤੀਕ ਸਹਿਮਤ ਕਰਨ ਵਾਲੇ ਨਾਮ ਜਪਣ ਦੇ ਅਰਥ ਫੇਰ ਹੋਰ ਹੀ ਕਰਿ ਜਾਂਦੇ ਹਨ ਜਿਵੇਂ  ਹੁਣ ਕਈ  ਹਾਸੋਹੀਣੇ ਬਿਆਨ ਦੇਣ  ਲੱਗ ਗਏ ਕਿ ਰੱਬ ਜੀ ਤਾਂ ਗੈਸ ਬਣ ਗਏ ਸੀ| ਜਦੋਂ ਖਾਸ ਸ਼ਬਦ ਜਿਵੇਂ ਨਾਮ, ਹੁਕਮ, ਸਿਫਤ  ਅਤੇ ਮਾਇਆ ਦੇ ਜੇ ਕੋਈ ਨਵੇਂ ਅਰਥ ਕੱਢਣ ਲੱਗ ਜਾਵੇ  ਤਦ ਵੀ ਇਹ ਕਿਰਿਆ ਅਸਫਲ ਹੋ ਜਾਂਦੀ ਹੈ, ਕਿਉਂਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਗੁਰਬਾਣੀ ਵਿੱਚ ਵੱਖਰੇ ਪ੍ਰਸੰਗ ਵਿੱਚ ਵੱਖ ਹੋ ਜਾਂਦੀ ਹੈ ਅਤੇ ਅਰਥ ਬਦਲ ਜਾਂਦੇ ਹਨ | ਇਸ ਲੇਖ ਨੂੰ ਨਾਮ ਤੀਕ ਹੀ ਸੀਮਤ ਰੱਖਦੇ ਹੋਏ ਆਓ ਵੇਖੀਏ ਕਿ ਗੁਰੂ ਜੀ ਰੱਬ ਜੀ ਨੂੰ ਉਨ੍ਹਾਂ ਦੇ  ਨਾਮ  ਲੈਕੇ ਯਾਦ ਕਰਨ ਉੱਤੇ ਕਿਵੇਂ ਜ਼ੋਰ ਦੇਂਦੇ ਹਨ|  ਇਹ  ਸ਼ਬਦ ਅੰਗ 721-722 ਉੱਤੇ ਹੈ  ਜਿਸ ਨੂੰ ਪੜ੍ਹਕੇ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿ ਪ੍ਰਭ ਜੀ ਨੂੰ ਉਸ ਦੇ ਕਿਸੇ ਵੀ ਨਾਮ ਨਾਲ ਚੇਤੇ ਕਰਨਾ ਗੁਣਕਾਰੀ ਹੁੰਦਾ ਹੈ|

                         ਪਹਿਲਾਂ ਕੁਝ ਮਿਸਾਲਾਂ ਸਮਝ ਲਈਏ ; ਕੁਝ ਸਿੱਖ ਧੜੇ ਗੁਰਬਾਣੀ ਵਿੱਚ ਆਏ ਨਾਮ ਸ਼ਬਦ ਦੇ ਅਰਥ ਸਿਰਫ ਰੱਬ ਜੀ ਦਾ ਹੁਕਮ ਕਰਕੇ ਹੀ ਮੰਨਦੇ ਹਨ ਜਦੋਂ ਕਿ ਇਸ ਸ਼ਬਦ ਨੂੰ ਹੁਕਮ ਤੋਂ ਬਿਨਾਂ ਰੱਬ ਜੀ ਦੇ ਨਾਂ ਨਾਲ ਵੀ ਵਰਤਿਆ ਗਿਆ; ਮਿਸਾਲ ਲਈ ਮਹਾਨ ਕੋਸ਼ ਵਿੱਚ ਨਾਮ ਦੇ ਅਰਥ ਇਉਂ ਦਿੱਤੇ ਹਨ:

ਨਾਮ – nāma – नाम

                         ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. “ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ.” (ਜਾਪੁ) ੨. ਗੁਰਬਾਣੀ ਵਿੱਚ “ਨਾਮ” ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- “ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ.” (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ.

ਇਸ ਤੋਂ ਬਿਨਾਂ, ਗੁਰਬਾਣੀ ਵਿੱਚ ‘ਨਾਮ’ ਸ਼ਬਦ ਨੂੰ ਨਾਮ ਨਾਲ ਵੀ ਨਿਵਾਜਿਆ ਗਿਆ ਜਿਵੇਂ ਅੰਗ 7 ਉੱਤੇ:

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

ਤਿਨ ਕੇ ਨਾਮ ਅਨੇਕ ਅਨੰਤ ॥

ਹੋਰ ਵੇਖੋ ਕਿ ਨਾਮ ਹੀ ਪ੍ਰਭੂ ਦੇ ਰੂਪ ਨੂੰ ਬਿਆਨਦਾ ਹੈ

ਜੇਤਾ ਕੀਤਾ ਤੇਤਾ ਨਾਉ ॥  

ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ ‘substance’ ਤੇ ‘property’ ਤਿਵੇਂ ਸੰਸਕ੍ਰਿਤ ਵਿਚ ਹਨ ‘ਨਾਮ’ ਤੇ ‘ਗੁਣ’ ਜਾਂ ‘ਮੂਰਤਿ’ ਤੇ ‘ਗੁਣ’। ਸੋ ‘ਨਾਮ’ (ਸਰੂਪ) ‘substance’ ਹੈ ਤੇ ਗੁਣ ‘property’ ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ ‘ਨਾਮ’ ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।

                         ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ (‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’)।

ਵਿਣੁ ਨਾਵੈ ਨਾਹੀ ਕੋ ਥਾਉ ॥  

ਵਿਣੁ ਨਾਵੈ-‘ਨਾਮ’ ਤੋਂ ਬਿਨਾ, ਨਾਮ ਤੋਂ ਖ਼ਾਲੀ।

                         ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।

ਆਓ ਹੁਣ ਉਸ ਸ਼ਬਦ ਨੂੰ ਵਿਚਾਰੀਏ:

ਤਿਲੰਗ ਮਹਲਾ ੧ ਘਰੁ ੩   

ੴ ਸਤਿਗੁਰ ਪ੍ਰਸਾਦਿ ॥

 ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥

ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥

ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥

ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

 ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥

ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥

ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥

ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ {ਪੰਨਾ 721-722}

ਅਰਥ: ਮੇਰੇ ਪਿਆਰੇ ! ਮੇਰਾ ਸਰੀਰ ਤਾਂ ਮਾਇਆ ਅਤੇ ਲਬ ਨਾਲ ਰੰਗਿਆ ਗਿਆ ਫੇਰ ਮੈਂ ਭਲਾਂ ਆਪਣੇ ਪਤੀ ਕਰਤਾਰ ਜੀ ਨੂੰ ਕਿਵੇਂ ਚੰਗਾ ਲੱਗਾਂਗੀ |

                         ਮੇਰੇ ਪ੍ਰਭ ਜੀ, ਮੈਂ ਉਨਾਂ ‘ਤੇ ਕੁਰਬਾਨ ਹਾਂ ਜੋ ਤੁਹਾਡਾ  ਨਾਂ ਲੈਂਦੇ ਰਹਿੰਦੇ ਹਨ; ਭਾਵ ਹਮੇਸ਼ਾ ਤੁਹਾਡਾ ਨਾਂ ਲੈਕੇ  ਕੇ ਤੁਹਾਨੂੰ  ਯਾਦ ਕਰਦੇ ਹਨ  ਰਹਾਉ।

                         ਜੇ ਇਸ ਸਰੀਰ ਨੂੰ ਨੀਲਾਰੀ ਦੀ ਮੱਟੀ ਬਣਾਕੇ ਪ੍ਰਭਜੀ ਜੀ  ਨਾਂ ਦਾ ਰੰਗ ਚਾੜ੍ਹਿਆ ਜਾਵੇ  ਤਦ ਅਜਿਹਾ ਰੰਗ ਚੜ੍ਹਦਾ ਹੈ ਕਿ ਅਜਿਹਾ ਰੰਗ ਕਦੇ ਵੇਖਣ ਵਿੱਚ ਹੀ ਨਹੀਂ ਆਉਂਦਾ ਅਤੇ  ਉਤਰਦਾ  ਹੀ ਨਹੀਂ  ਭਾਵ ਉਨਾਂ ਦਾ ਪਿਆਰ ਘਟਦਾ ਹੀ ਨਹੀਂ |।੨|

                         ਜਿਨ੍ਹਾਂ ਜੀਵ ਇਸਤਰੀਆਂ ਦੇ ਤਨ ਮਨ ਕਰਤਾਰ ਜੀ ਵਿੱਚ ਰੰਗੇ ਗਏ, ਉਨਾਂ ਦੇ ਨਾਲ ਵਸਦੇ ਹਨ ਕਰਤਾਰ ਜੀ ਵੀ ਅਤੇ  ਨਾਨਕ ਦੀ ਇਹੋ ਅਰਦਾਸ ਹੈ ਕਿ ਅਜਿਹੀਆਂ ਪ੍ਰਭ ਰੱਤੀਆਂ ਦੇ ਪੈਰਾਂ ਦੀ ਧੂੜ ਮਿਲ ਜਾਵੇ (ਤਾਂਕਿ ਉਨਾਂ ਦੇ ਸੰਗ ਪ੍ਰਭ ਜੀ ਨਾਲ ਮਨ ਜੋੜਿਆ ਜਾ ਸਕੇ|)।੩।

                         ਹੈ ਨਾਨਕ ! ਦਰਅਸਲ ਆਪਣੇ ਪਿਆਰ ਦੇ ਰੰਗ ਵਿੱਚ ਰੰਗਣ ਵਾਲੇ ਕਰਤਾਰ ਜੀ ਆਪ ਹੀ ਹਨ; ਆਪਣੀ ਨਦਰ ਨਾਲ ਉਹ ਆਪ ਹੀ ਜੀਵ ਇਸਤਰੀਆਂ ਨੂੰ ਸਵਾਰਦੇ ਹਨ| ਉਹ ਫਿਰ ਉਨਾਂ ਨੂੰ ਚੰਗੀਆਂ ਲੱਗਦੀਆਂ ਹਨ  ਅਤੇ ਆਪਣੇ ਨਾਲ ਉਹ ਉਨਾਂ ਨੂੰ ਜੋੜ ਲੈਂਦੇ ਹਨ ।੪।੧।੩।

                         ਆਪਾਂ ਨੇ ਵੇਖ ਲਿਆ ਕਿ ਗੁਰੂ ਜੀ ਪ੍ਰਭਜੀ  ਦੇ ਨਾਮ ਲੈਣ ਵਾਲਿਆਂ ਦੀ ਕਿਵੇਂ ਸ਼ਿਲਾਘਾ ਕਰਦੇ ਹਨ !

                         ਗੁਰੂ ਜੀ ਲੋਕਾਂ ਨੂੰ ਸਿਰਫ ਉਸ ਕਰਤਾਰ ਜੀ ਨਾਲ ਜੋੜਦੇ ਹਨ ਜਿਨਾਂ ਨੇ ਸਾਰੀ ਸ੍ਰਿਸ਼ਟੀ ਸਾਜੀ; ਭਾਵੇਂ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਦੇ ਅਧਾਰ ਉੱਤੇ ਉਨ੍ਹਾਂ ਦੇ ਵੱਖਰੇ ਨਾਮ ਧਰ ਦਿੱਤੇ | ਨਾਮ ਧਰਨ ਨਾਲ ਕਰਤਾਰ ਜੀ ਦੀ ਹਸਤੀ ਤਾਂ ਉਹ ਹੀ ਰਹੀ| ਗੁਰੂ ਜੀ ਸਭ ਸ਼ਕਤੀਆਂ ਤੋਂ ਉੱਤੇ ਦਾ ਦਰਜਾ ਦੇਂਦੇ ਹਨ ਕਰਤਾਰ ਜੀ ਨੂੰ, ਕਿਉਂਕਿ  ਅਸਲ ਮੁੱਢ ਸਭ ਤਾਂ  ਓਹੀ ਹਨ | ਕਿਸੇ ਵੀ ਨਾਮ ਨਾਲ ਪ੍ਰਭਜੀ ਦੀ ਯਾਦ ਨੂੰ ਦਿਲ ਵਿਚ ਲਿਆਕੇ ਜਿਉਣਾ, ਲੋਕਾਂ ਨਾਲ ਵਤੀਰਾ ਕਰਨਾ ਅਤੇ ਕੰਮ ਕਰਕੇ ਰੋਜ਼ੀ ਕਮਾਉਣੀ ਹੀ ਗੁਰੂ ਜੀ ਦੇ ਸਿੱਖ ਦੀ ਸਾਧਨਾ ਹੈ| ਪ੍ਰਭਜੀ ਦੀ ਯਾਦ ਵਿਚ ਆਪਣਾ ਆਪ /ਹਉਮੈ  ਮਾਰਕੇ ਜਿਉਣ ਨੂੰ ਹੀ ਸਭ ਤੋਂ ਉੱਤਮ ਦੱਸਿਆ ਹੈ, ਕਿਉਂਕਿ ਸੰਸਾਰੀ ਗੁੰਝਲਾਂ ਤੇ ਵੈਰ ਵਿਰੋਧ ਹਉਮੈ ਦੀ ਹੀ ਉਪਜ ਹੁੰਦੇ ਹਨ |  ਇਸ ਲਈ ਬਿਨਾਂ ਕਿਸੇ ਝਿਜਕ ਦੇ ਕਰਤਾਰ ਜੀ ਨੂੰ ਕਿਸੇ ਵੀ ਨਾਮ ਨਾਲ ਯਾਦ ਕਰਦੇ ਰਹਿਣਾ ਚਾਹੀਦਾ ਹੈ, ਪਰ ਇਹ ਕਿਰਿਆ ਦੇ ਨਾਲ ਹਉਮੈਂ ਦਾ ਅੰਤ ਕਰਨਾ ਜਰੂਰੀ ਹੈ| ਤਦੇ ਗੁਰੂ ਜੀ ਸੰਸਾਰੀ ਕਿਰਿਆ ਕਰਮ ਨੂੰ ਬੇਕਾਰ ਸੱਦਦੇ ਹਨ, ਕਿਉਂਕਿ ਅਜਿਹੇ ਕਰਿਆ ਕਰਮ  ਕਰਮ ਕਰਵਾਉਣ ਵਾਲੇ ਪਖੰਡੀ  ਸਿਧੇ ਸਾਦੇ ਲੋਕਾਂ ਨੂੰ ਪ੍ਰਭ ਜੀ ਤੋਂ ਤੋੜਦੇ ਹਨ | 

ਸ਼ੁਭ ਇੱਛਾਵਾਂ

ਗੁਰਦੀਪ ਸਿੰਘ 

REMEMBERING THE CREATOR WITH HIS ANY NAME

In the Gurbani, the word ‘Naam’ is also interpreted as ‘ naon/name’ to advise the followers to remember the Creator with any name; the reason I tell this is that there are some Sikh-groups that tie the word ‘;Naam’ only to the ordinance of the Creator and as a result of it, remembering His name is interpreted in unique ways as now some preachers are saying that the Creator became gas. When the words like ‘Naam/name, Hukam/ordinance, sift/praise, and Maya/Maya are interpreted in a new way, it is realized that such a practice doesn’t hold water, because these words are used in various contexts in the bani and they change their meaning accordingly. Keeping this article limited to ‘Naam/nae’,  let us see how the Guru gives importance to remembering the Creator with His any given name. Regarding this, the Guru’s shabad, which states that remembering Him is profitable, is on 721-722, SGGS,

Let us first understand a few examples: some Sikh circles as stated above consider ‘Naam’ as Prabhji’s ‘Hukam/Ordinance’ only whereas ‘Naam’ is also used as the name of the Creator. In Mahan kosh by Kahn Singh, Naam is defined, “Naam +noun, a word used to explain anything. Mostly the noun is of two kinds. 1.materialistic/common/proper 2. Abstract animosity, beauty etc. ‘Naam’ is also used for the Creator “- “ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ.” In essence: Creator created the lives; the Creator created the universes. (ਸੁਖਮਨੀ/Sukhmani).3. adoption (giving the name) 4 memory 5 celebrity/reputation

                         Besides, ‘Naam’ interpreted as ‘naon’ is used for the oneness of the creator that envelops His creation in it.

ਜੇਤਾ ਕੀਤਾ ਤੇਤਾ ਨਾਉ ॥   ਵਿਣੁ ਨਾਵੈ ਨਾਹੀ ਕੋ ਥਾਉ ॥  

Jeṯā kīṯā ṯeṯā nā-o. Viṇ nāvai nāhī ko thā-o.  

In essence: all the Creation created by Him is His name (is His part). There is nothing (seen/unseen) place without His name(existence) 

Now lets us look at that shabda:

ਤਿਲੰਗ ਮਹਲਾ ੧ ਘਰੁ ੩

Ŧilang mėhlā 1 gẖar 3

Raag Tilang, the bani of First Nanak, house third

ੴ ਸਤਿਗੁਰ ਪ੍ਰਸਾਦਿ ॥

Ik-oaʼnkār saṯgur parsāḏ.

There is only one all Pervading Akalpurakh, who is known with the blessings of the Satiguru.

Page 721-722

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥

Ih ṯan mā-i-ā pāhi-ā pi-āre līṯ-ṛā lab rangā-e.

Merai kanṯ na bẖāvai cẖolṛā pi-āre ki-o ḏẖan sejai jā-e. ||1||

In essence: Oh dear! This body is attached to Maya and colored in greed; you, my Spouse Prabh, are not pleased with my impure body, how can I, your bride, be with you, my Spouse?

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

Haʼn-u kurbānai jā-o miharvānā haʼn-u kurbānai jā-o.

Haʼn-u kurbānai jā-o ṯinā kai lain jo ṯerā nā-o.

Lain jo ṯerā nā-o ṯinā kai haʼn-u saḏ kurbānai jā-o. ||1|| Rahā-o.

Oh, Merciful Akalpurakh! I sacrifice to you repeatedly. I sacrifice also to those, who utter your name; yes, I sacrifice to those, who utter your name. Pause.

 How the body can be worth pleasing Akalpurakh spouse? The answer follows:

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

Kā-i-ā rańaṇ je thī-ai pi-āre pā-ī-ai nā-o majīṯẖ.

Rańaṇ vālā je rańai sāhib aisā rang na dīṯẖ. ||2||

If this body becomes dyer’s vat and the permanent color of Prabh’s love (name) is put in it, Prabh, the dyer, intensifies the color, then this body will have such a color of His love that it would appear as it has been never seen before (It will never fade).

ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥

Jin ke cẖole raṯ-ṛe pi-āre kanṯ ṯinā kai pās.

Ḏẖūṛ ṯinā kī je milai jī kaho Nānak kī arḏās. ||3||

Oh dear! Those persons who are totally drenched in the love of their Spouse Prabh have their Spouse. Nanak prays to have the dust of feet of such persons (Humbly seeks their company).

ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥

Āpe sāje āpe range āpe naḏar kare-i.

Nānak kāmaṇ kanṯai bẖāvai āpe hī rāve-e. ||4||1||3||

Our Spouse, Ekankar, creates; by bestowing grace, He drenches the brides (the mortals) in His love. Oh Nanak! If the soul bride becomes pleasing to her Spouse, Ekankar, He causes her to enjoy His company.

                         See how the Guru connects the followers to Akalpurakh through remembering His name. Thus he connects us with the Creator who created the worlds;the different people have given Him different names; nonetheless, the Creator remains the same. The Guru prioritizes the Creator to all other worldly Devtas or Devis, Avataras, because the origin of all is Him. According to the Guru, the Sikhs, by keeping the Creator in their hearts, should live in this world, behave with the world, and earn their living. Living here by eliminating one’s ego through the Creator’s memory is the most important task of a Sikh, because all the conflicts and animosity seen in this world are triggered by the ego. Therefore, we should remember Him with any name; however, it is important to get rid of our ego through His memory. That is the other reason that the Guru advises us to stay away from the religious rites and hypocritical acts, and those hypocrites who promote such kinds of ritualism disconnect the ignorant public from the Creator. 

Wishes

Gurdeep Singh

www.gursoch.com

ਤੀਰਥੁ ਬਡਾ ਕਿ ਹਰਿ ਕਾ ਦਾਸੁ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਤੀਰਥ ਕੀ ਹੈ?  
ਹਿੰਦੂ ਮੱਤ ਅਨੁਸਾਰ ਤੀਰਥ ਕੀ ਹੈ?
ਗੁਰਬਾਣੀ ਵਿੱਚ ਅਠਾਹਠ {ਅਠਸਠਿ} ਤੀਰਥਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨਾਂ ਉੱਤੋ ਹਿੰਦੂ ਮੱਤ ਵਾਲ਼ਿਆਂ ਨੂੰ ਅਤੀ ਸ਼ਰਧਾ ਹੈ । ਹਿੰਦੂ ਮੱਤ ਅਨੁਸਾਰ ਤੀਰਥ ਉਹ ਅਸਥਾਨ ਹੈ ਜਿੱਥੇ ਸ਼ਰਧਾਲੂ ਕਿਸੇ ਦੇਵੀ ਜਾਂ ਦੇਵਤੇ ਨਾਲ਼ ਸੰਬੰਧਤ ਕਿਸੇ ਮੰਦਰ ਦੇ ਦਰਸ਼ਨ ਕਰਨ ਲਈ ਜਾਂਦੇ ਹਨ ।  ਕੁੱਝ ਨਦੀਆਂ ਵੀ, ਹਿੰਦੂ ਮੱਤ ਅਨੁਸਾਰ, ਪਵਿੱਤ੍ਰ ਮੰਨੀਆਂ ਗਈਆਂ ਹਨ ਜਿੱਥੇ ਹਿੰਦੂ ਜਨ ਇਸ਼ਨਾਨ ਕਰਨ ਲਈ ਜਾਣਾ ਪੁੰਨ ਕਰਮ ਸਮਝਦੇ ਹਨ ਅਤੇ ਇਹ ਅਸਥਾਨ ਵੀ ਤੀਰਥ ਕਹੇ ਜਾਂਦੇ ਹਨ ।  ਤੀਰਥਾਂ ਉੱਤੇ ਜਾਣ ਦੀ ਭਾਵਨਾ ਇਹ ਹੁੰਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ਼ ਕੀਤੇ ਪਾਪ ਧੁਲ ਜਾਂਦੇ ਹਨ ਤੇ ਮਨ ਪਵਿੱਤ੍ਰ ਹੋ ਜਾਂਦਾ ਹੈ ਪਰ ਗੁਰਬਾਣੀ ਇਸ ਭਾਵਨਾ ਨੂੰ ਨਹੀਂ ਮੰਨਦੀ ।
ਮਹਾਨ ਕੋਸ਼ ਵਿੱਚ ਤੀਰਥ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਹੈ –
“ਤੀਰਥ ਅਥਵਾ ਤੀਰਥੁ. ਸੰ. ਤੀਥੱ ਸੰਗਯਾ—ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮ ਭਾਵ ਨਾਲ਼ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮੱਤਾਂ ਨੇ ਆਪਣੇ ਆਪਣੇ ਨਿਸਚੇ ਅਨੁਸਾਰ ਅਨੇਕ ਪਵਿੱਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪੱਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿੱਖਿਆ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ਼ ਸਾਕਸ਼ਾਤ ਸੰਬੰਧ ਨਹੀਂ ਹੈ” । ਭਾਈ ਕਾਨ੍ਹ ਸਿੰਘ ਨਾਭਾ ਵਲੋਂ ‘ਤੀਰਥ’ ਸ਼ਬਦ ਦੇ ਕੀਤੇ ਗਿਆਰਾਂ ਅਰਥਾਂ ਵਿੱਚ ਦੋ ਅਰਥ ‘ਗੁਰੂ’ ਅਤੇ ‘ਕਰਤਾਰ’ ਵੀ ਹਨ ਜੋ ਗੁਰਬਾਣੀ ਵਿੱਚੋਂ ਲਏ ਗਏ ਹਨ ।
ਗੁਰਮੱਤ ਅਨੁਸਾਰ ਤੀਰਥ ਕੀ ਹੈ?
ਗੁਰਮੱਤ ਅਨੁਸਾਰ ਤੀਰਥ ‘ਪੂਰਾ ਸਤਿਗੁਰੂ’ ਹੈ । ਗੁਰੂ ਦੇ ਬਰਾਬਰ ਦਾ ਦੁਨੀਆਂ ਵਿੱਚ ਕੋਈ ਤੀਰਥ ਨਹੀਂ ਹੈ । ਗੁਰੂ ਤੋਂ ਪ੍ਰਭੂ ਦੀ ਬੰਦਗੀ ਦੀ ਜੁਗਤੀ ਮਿਲ਼ਦੀ ਹੈ । ਪ੍ਰਭੂ ਭਗਤੀ ਵਿੱਚ ਰੰਗੇ ਜਾਣਾ ਹੀ ਤੀਰਥ ਬਣ ਜਾਂਦਾ ਹੈ । ਜਦੋਂ ਮਨ ਹੀ ਪ੍ਰਭੂ ਦਾ ਮੰਦਰ ਬਣ ਜਾਏ ਤੇ ਸ਼੍ਰੀਰਕ ਇੰਦ੍ਰੇ ਇਸ ਮੰਦਰ ਦੀ ਯਾਤਰਾ ਸ਼ੁਰੂ ਕਰ ਦੇਣ ਤਾ ਅੰਦਰ ਹੀ ਤੀਰਥ ਪ੍ਰਗਟ ਹੋ ਜਾਂਦਾ ਹੈ । ਗੁਰਮੱਤ ਅਨੁਸਾਰ ਕੋਈ ਇਮਾਰਤ ਜਾਂ ਸਰੋਵਰ ਤੀਰਥ ਨਹੀਂ ਹੁੰਦਾ । ਗੁਰਬਾਣੀ ਵਿੱਚੋਂ ‘ਤੀਰਥ’ ਦਾ ਸੰਕਲਪ ਪ੍ਰਗਟ ਕਰਦੇ ਕੁੱਝ ਪ੍ਰਮਾਣ ਇਸ ਤਰ੍ਹਾਂ ਹਨ: –                                                                    

1). ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥

ਵਿਚਾਰ: ਸੋਚੈ, ਸੋਚਿ ਅਤੇ ਸੋਚੀ ਤਿੰਨਾਂ ਸ਼ਬਦਾਂ ਵਿੱਚ /ਸ਼/ ਧੁਨੀ ਹੈ, ਭਾਵੇਂ, ਅਜਿਹਾ ਪਾਠ ਵਿੱਚ ਬਹੁਤ ਘੱਟ ਸੁਣਨ ਵਿੱਚ ਆਉਂਦਾ ਹੈ । /ਸ਼/ ਧੁਨੀ ਸੰਸਕ੍ਰਿਤ ਦੇ ਸ਼ਬਦ ‘ਸ਼ੌਚ’ {ਸ਼ੌਚਾਲਿਆ ਇਸੇ ਤੋਂ ਬਣਦਾ ਹੈ} ਤੋਂ ਹੈ ਜਿਸ ਦਾ ਅਰਥ ਹੈ- ਤੀਰਥਾਂ ਉੱਤੇ ਬਣੇ ਸਰੋਵਰਾਂ ਜਾਂ ਨਦੀਆਂ ਵਿੱਚ ਇਸ਼ਨਾਨ ਕਰਨ ਨਾਲ਼ ਮਨ ਦੀ ਪਵਿੱਤ੍ਰਾ ਪ੍ਰਾਪਤ ਕਰਨੀ । ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਤੀਰਥ ਇਸ਼ਨਾਨ ਨਾਲ਼ ਮਨ ਦੀ ਪਵਿੱਤ੍ਰਤਾ ਨਹੀਂ ਹੌ ਸਕਦੀ ਪਰ ਸ਼ਰੀਰ ਨੂੰ ਲੱਗੀ ਮੈਲ਼ ਦੂਰ ਹੋ ਸਕਦੀ ਹੈ । ‘ਸੋਚੈ’ ਸ਼ਬਦ ਦਾ ਅਰਥ ਸੋਚਣਾ ਬਿਲਕੁਲ ਨਹੀਂ ਹੈ । ‘ਸੋਚ’ ਅਤੇ ‘ਸ਼ੋਚ’ ਦੋ ਵੱਖਰੇ-ਵੱਖਰੇ ਸ਼ਬਦ ਹਨ । ਪਹਿਲੇ ਦਾ ਅਰਥ ਹੈ ‘ਸੋਚ-ਵਿਚਾਰ ਕਰਨੀ’ ਅਤੇ ਦੂਜੇ ਦਾ ਅਰਥ ਹੈ ‘ਤੀਰਥ ਇਸ਼ਨਾਨ’ ।
2). ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ {ਗਗਸ ੪}
ਵਿਚਾਰ: ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ- ਪਾਣੀ ਨਾਲ਼ ਸ਼ਰੀਰ ਨੂੰ ਲੱਗੀ ਮਿੱਟੀ ਲਾਹੀ ਜਾ ਸਕਦੀ ਹੈ ਅਤੇ ਸਾਬਣ ਵਰਤ ਕੇ ਕੱਪੜੇ ਵੀ ਪਾਣੀ ਨਾਲ਼ ਧੋਤੇ ਜਾ ਸਕਦੇ ਹਨ ਪਰ ਮਨ ਨਾ ਤਾਂ ਪਾਣੀ ਨਾਲ਼ ਅਤੇ ਨਾ ਹੀ ਸਾਬਣ ਅਤੇ ਪਾਣੀ ਨਾਲ਼ ਧੋਤਾ ਜਾ ਸਕਦਾ ਹੈ । ਤੀਰਥਾਂ ਦਾ ਪਾਣੀ, ਗੁਰੂ ਜੀ ਕਹਿੰਦੇ ਹਨ, ਮਨ ਦੀ ਮੈਲ਼ ਦੂਰ ਨਹੀਂ ਕਰ ਸਕਦਾ । ਮਨ ਵਿੱਚ ਉੱਠਦੇ ਪਾਪਾ ਦੇ ਫ਼ੁਰਨੇ ਸੂਕਸ਼ਮ ਹਨ ਜਿਨ੍ਹਾਂ ਨੂੰ ਸੂਕਸ਼ਮ ਰੱਬੀ ਰੰਗ ਨਾਲ਼ ਹੀ ਦੂਰ ਕੀਤਾ ਜਾ ਸਕਦਾ ਹੈ, ਪਾਣੀ ਨਾਲ਼ ਨਹੀਂ, ਕਿਉਂਕਿ ਪਾਣੀ ਇਨ੍ਹਾਂ ਸੂਕਸ਼ਮ ਫ਼ੁਰਨਿਆਂ ਤਕ ਨਹੀਂ ਪਹੁੰਚਦਾ ।
3). ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥ {ਗਗਸ ੪}
ਵਿਚਾਰ: ਗੁਰੂ ਦਾ ਉਪਦੇਸ਼ ਬਾਣੀ ਰਾਹੀਂ ਸੁਣ ਕੇ ਉਸ ਨੂੰ ਜੀਵਨ ਵਿੱਚ ਲਾਗੂ ਕਰ ਲੈਣਾ ਹੀ ਕਾਇਆ ਵਿੱਚਲੇ ਤੀਰਥ ਉੱਤੇ ਮਲ਼ ਮਲ਼ ਕੇ ਨਹਾ ਲੈਣ ਦੇ ਬਰਾਬਰ ਹੈ ਜਿਸ ਨਾਲ਼ ਬਾਹਰੀ ਕਿਸੇ ਤੀਰਥ ਉੱਤੇ ਮਨ ਦੀ ਪਵਿੱਤ੍ਰਤਾ ਲਈ ਜਾਣ ਦੀ ਲੋੜ ਨਹੀਂ ਰਹਿੰਦੀ ।
4). ਕਾਇਆ ਵਿੱਚ ਕਿਹੜਾ ਤੀਰਥ ਹੈ?

ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ॥ ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ॥ {ਗਗਸ ੫੭੦/੧੮}
ਸੰਖੇਪ ਅਰਥ: ਅੰਤਰਿ—ਅੰਦਰ, ਮਨ ਵਿਚ । ਖੂਹਟਾ—ਸੋਹਣਾ ਜਿਹਾ ਖੂਹ, ਚਸ਼ਮਾ । ਅੰਮ੍ਰਿਤਿ— {ਕਰਣ ਕਾਰਕ, ਸਿਹਾਰੀ ਅੰਤਕ ਹੋਣ ਕਰ ਕੇ} ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ । ਪੀਐ—ਪੀਂਦੀ ਹੈ । ਪਨਿਹਾਰੀ—ਪਾਣੀ ਭਰਨ ਵਾਲੀ ।
ਵਿਸਥਾਰ: ਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਹਿਰਦਾ ਤਰੋ-ਤਰ ਹੋ ਜਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਾਂਦਾ ਹੈ । ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤਿ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ ।
5). ਕਾਇਆ ਅੰਦਰ ਕਿਹੜਾ ਤੀਰਥ-ਦਰਿਆ ਵਗ ਰਿਹਾ ਹੈ?
ਅਸਮਾਨ ਮਿ´ਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ॥੩॥
ਸੰਖੇਪ ਅਰਥ: ਅਸਮਾਨ—ਅਕਾਸ਼, ਦਸਮ ਦੁਆਰ, ਅੰਤਹਕਰਨ, ਮਨ । ਮਿ´ਾਨੇ-ਮਿਆਨੇ, ਅੰਦਰ । ਲਹੰਗ—ਲੰਘਦਾ ਹੈ, ਵਗਦਾ ਹੈ । ਦਰੀਆ—(ਸਰਬ-ਵਿਆਪਕ ਪ੍ਰਭੂ-ਰੂਪ) ਨਦੀ । ਗੁਸਲ—ਇਸ਼ਨਾਨ । ਕਰਦਨ ਬੂਦ— {ਕਰਦਨੀ ਬੂਦ} ਕਰਨਾ ਚਾਹੀਦਾ ਸੀ । ਫਕਰੁ—ਫ਼ਕੀਰੀ, ਬੰਦਗੀ ਵਾਲਾ ਜੀਵਨ । ਚਸਮੇ—ਐਨਕਾਂ । ਜਹ ਤਹਾ—ਹਰ ਥਾਂ ।੩।
ਵਿਸਥਾਰ: ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਨਾਮ ਰੂਪੀ ਲਹਿਰਾਂ ਮਾਰ ਰਿਹਾ ਹੈ। ਪ੍ਰਾਣੀ! ਤੂੰ ਤਾਂ ਉਸ ਵਿਚ ਇਸ਼ਨਾਨ ਕਰਨਾ ਸੀ । ਸੋ, ਉਸ ਦੀ ਸਦਾ ਬੰਦਗੀ ਕਰ ਅਤੇ ਬੰਦਗੀ ਦੀ ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ, ਬਾਹਰ ਕਿਸੇ ਤੀਰਥ ਉੱਤੇ ਇਸ਼ਨਾਨ ਦੀ ਲੋੜ ਨਹੀਂ ਹੈ ।।੩।
6). ਸਤਿਗੁਰੂ ਹੀ ਪੂਰਾ ਤੀਰਥ ਹੈ ।
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਇ॥
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ॥ – {ਗਗਸ ਪੰਨਾਂ ੧੪੦}
7). ਗੁਰੂ ਹੀ ਤੀਰਥ ਹੈ ਜਿਸ ਦੇ ਬਰਾਬਰ ਦਾ ਦੁਨੀਆਂ ਉੱਤੇ ਕੋਈ ਤੀਰਥ ਨਹੀਂ ਹੈ:
ਪ੍ਰਭਾਤੀ ਮਹਲਾ ੧॥ ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੁ ਖੋਜਿ ਲਹੈ ॥੧॥ ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ॥ ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥ ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥ {ਗਗਸ ੧੩੨੮-੨੯}
 ਸੰਖੇਪ ਅਰਥ: ਅੰਮ੍ਰਿਤੁ—ਅਟਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ । ਨੀਰੁ—ਪਾਣੀ । ਗਿਆਨਿ—ਗਿਆਨ ਵਿਚ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ । ਮਜਨੁ—ਚੁੱਭੀ, ਇਸ਼ਨਾਨ । ਅਠਸਠਿ—ਅਠਾਹਠ । ਸੰਗਿ—ਨਾਲ ਹੀ, ਗੁਰੂ-ਤੀਰਥ ਦੇ ਨਾਲ ਹੀ । ਗਹੇ—ਮਿਲ ਜਾਂਦੇ ਹਨ । ਉਪਦੇਸਿ—ਉਪਦੇਸ ਵਿਚ । ਸੁ— ਉਹ (ਸਿੱਖ) (ਨੋਟ:-  ਅਸਲ ਲਫ਼ਜ਼ ਹੈ ‘ਸੋ’, ਪਰ ਇਥੇ ਪੜ੍ਹਨਾ ਹੈ ‘ਸੁ’) । ਲਹੈ—ਲੱਭ ਲੈਂਦਾ ਹੈ । ਖੋਜਿ—ਖੋਜ ਕੇ ।੨। ਸਮਾਨਿ—ਵਰਗਾ, ਬਰਾਬਰ ਦਾ । ਸਰੁ—ਤਾਲਾਬ । ਤਾਸੁ—ਉਹੀ ।੧।ਰਹਾਉ। ਨਿਰਮਲੁ—ਮਲ-ਰਹਿਤ, ਸਾਫ਼ । ਦੁਰਮਤਿ—ਭੈੜੀ ਅਕਲ । ਹਰੈ—ਦੂਰ ਕਰਦਾ ਹੈ । ਸਤਿਗੁਰਿ ਪਾਇਐ— ਜੋ ਸਤਿਗੁਰੂ ਮਿਲ ਪਏ । ਨਾਵਣੁ—ਇਸ਼ਨਾਨ । ਪਰੇਤਹੁ—ਪਰੇਤਾਂ ਤੋਂ । ਕਰੈ—ਬਣਾ ਦੇਂਦਾ ਹੈ ।੨।
ਵਿਸਥਾਰ: ਗੁਰੂ ਦੇ ਬਰਾਬਰ ਦਾ ਦੁਨੀਆਂ ਵਿੱਚ ਹੋਰ ਕੋਈ ਤੀਰਥ ਨਹੀਂ ਹੈ । ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ।੧।ਰਹਾਉ। (ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ । ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ । ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ।੧। ਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮਤਿ ਦੀ ਮੈਲ ਦੂਰ ਕਰ ਦੇਂਦਾ ਹੈ । ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਚੰਗੇ ਆਤਮਕ ਗੁਣਾਂ ਵਾਲ਼ੇ ਇਨਸਾਨ ਬਣਾ ਦੇਂਦਾ ਹੈ ।੨।
8). ਧਨਾਸਰੀ ਮਹਲਾ ੧ ਛੰਤ  < ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ {ਗਗਸ ਪੰਨਾਂ ੬੮੭}
ਸੰਖੇਪ ਅਰਥ: ਤੀਰਥਿ—ਤੀਰਥ ਉਤੇ । ਜਾਉ—ਮੈਂ ਜਾਂਦਾ ਹਾਂ । ਸਬਦ ਬੀਚਾਰੁ—ਸ਼ਬਦ ਦੀ ਵਿਚਾਰ । ਅੰਤਰਿ—ਅੰਦਰ, ਮਨ ਵਿਚ ।ਗਿਆਨੁ—ਪਰਮਾਤਮਾ ਨਾਲ ਜਾਣ-ਪਛਾਣ । ਸਾਚਾ—ਸਦਾ-ਥਿਰ ਰਹਿਣ ਵਾਲਾ । ਦਸ ਪੁਰਬ—ਦਸ ਪਵਿਤ੍ਰ ਦਿਹਾੜੇ {ਮੱਸਿਆ, ਸੰਗ੍ਰਾਂਦ, ਪੂਰਨਮਾਸੀ, ਚਾਨਣਾ ਐਤਵਾਰ, ਸੂਰਜ ਗ੍ਰਹਣ, ਚੰਦ ਗ੍ਰਹਣ, ਦੋ ਅਸ਼ਟਮੀਆਂ, ਦੋ ਚੌਦੇਂ} । ਦਸਾਹਰਾ—ਦਸ ਪਾਪ ਹਰਨ ਵਾਲਾ ਦਿਨ, ਜੇਠ ਸੁਦੀ ਦਸਮੀ, ਗੰਗਾ ਦਾ ਜਨਮ ਦਿਨ । ਹਉ—ਮੈਂ । ਜਾਚਉ—ਮੰਗਦਾ ਹਾਂ । ਧਰਣੀਧਰਾ—{ਧਰਣੀ—ਧਰਤੀ । ਧਰ—ਆਸਰਾ} ਹੇ ਧਰਤੀ ਦੇ ਆਸਰੇ ਪ੍ਰਭੂ! ਸਾਚੁ—ਸਦਾ-ਥਿਰ ਰਹਿਣ ਵਾਲਾ । ਮਜਨਾ—ਇਸ਼ਨਾਨ ।੧
ਵਿਸਥਾਰ: ਅਰਥ:- ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ । ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ । ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ ।ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ । ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ—) ਹੇ ਧਰਤੀ ਦੇ ਆਸਰੇ ਪ੍ਰਭੂ! (ਮੈਨੂੰ ਆਪਣਾ ਨਾਮ) ਦੇਹ । ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ,
ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ । ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ । ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ ।੧।
9). ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ॥
ਕਹੁ ਕਬੀਰ ਛੂਟਨ ਨਹੀਂ ਮਨ ਬਉਰਾ ਰੇ ਛੂਟਨ ਹਰਿ ਕੀ ਸੇਵ॥                 {ਗਗਸ ਪੰਨਾਂ ੩੩੬/੫}
10). ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥                   {ਗਗਸ ਪੰਨਾਂ ੪੮੪/੧੬}
11). ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥ ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥ ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥ {ਗਗਸ ਪੰਨਾਂ ੨੬੫}
ਅਰਥ ਵਿਸਥਾਰ: (ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ, (ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ । (ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ, (ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ । (ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ, (ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ । (ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ (ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ? ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ । ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ।੩।  
12). ਤੀਰਥ ਆਪ ਅਪਵਿੱਤ੍ਰ ਹਨ ਅਤੇ ਸ਼ਰਧਾਲੂਆਂ ਨੂੰ ਪਵਿੱਤ੍ਰ ਨਹੀਂ ਕਰ ਸਕਦੇ:
ਦੇਖੋ ਅਤੇ ਵਿਚਾਰੌ ਇਹ ਪਾਵਨ ਸ਼ਬਦ-
ਮਲਾਰ ਮਹਲਾ ੪ ॥ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥ ਤੀਰਥਿ ਅਠਸਠਿ ਮਜਨੁ ਨਾਈ ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥ ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥ ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥ ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥ ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥ ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥              {ਗਗਸ ਪੰਨਾਂ ੧੨੬੩}
ਸੰਖੇਪ ਅਰਥ: ਤੇ—ਇਹ ਸਾਰੇ (ਬਹੁ-ਵਚਨ) । ਕਰਹਿ—ਕਰਦੇ ਹਨ, ਕਰਦੀਆਂ ਹਨ (ਬਹੁ-ਵਚਨ) । ਕੀ ਤਾਈ—ਕੀ ਤਾਈਂ, ਦੀ ਖ਼ਾਤਰ, ਪ੍ਰਾਪਤ ਕਰਨ ਵਾਸਤੇ । ਕਿਲਵਿਖ—ਪਾਪ । ਕਿਲਵਖਿ ਮੈਲੁ ਭਰੇ—ਪਾਪਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) ।੧। ਤੀਰਥਿ—ਤੀਰਥ ਉੱਤੇ, ਤੀਰਥ ਵਿਚ । ਨਾਈ—ਵਡਿਆਈ, ਸਿਫ਼ਤਿ-ਸਾਲਾਹ । ਮਜਨੁ—ਇਸ਼ਨਾਨ । ਤੀਰਥਿ ਨਾਈ—ਸਿਫ਼ਤਿ-ਸਾਲਾਹ ਦੇ ਤੀਰਥ ਵਿਚ । ਤੀਰਥਿ ਮਜਨੁ ਨਾਈ—ਸਿਫ਼ਤਿ-ਸਾਲਾਹ ਦੇ ਤੀਰਥ ਵਿਚ (ਆਤਮਕ) ਇਸ਼ਨਾਨ । ਅਠਸਠਿ ਮਜਨੁ—ਅਠਾਹਠ (ਤੀਰਥਾਂ) ਦਾ ਇਸ਼ਨਾਨ । ਪਰੀ—ਪਈ, ਪੈਂਦੀ ਹੈ । ਉਡਿ—ਉੱਡ ਕੇ । ਨੇਤ੍ਰੀ—ਅੱਖਾਂ ਵਿਚ ।੧।ਰਹਾਉ। ਜਾਹਰਨਵੀ—ਗੰਗਾ । ਤਪੈ—ਤਪੇ ਨੇ । ਤਪੈ ਭਾਗੀਰਥਿ—ਭਾਗੀਰਥ ਤਪੇ ਨੇ । ਆਣੀ—ਲਿਆਂਦੀ । ਮਹਸਾਈ—ਮਹੇਸ਼ ਨੇ, ਸ਼ਿਵ ਨੇ । ਮਿਲਿ—ਮਿਲ ਕੇ ।੨। ਦੇਵੀ—ਦੇਵੀਂ, ਦੇਵਤਿਆਂ ਨੇ । ਸਭਿ—ਸਾਰੇ (ਬਹੁ-ਵਚਨ) । ਲੋਚਹਿ—ਲੋਚਦੇ ਹਨ (ਬਹੁ-ਵਚਨ) । ਤਿਸ ਕੀ—ਸੰਬੰਧਕ ‘ਕੀ’ ਦੇ ਕਾਰਨ ਲਫ਼ਜ਼ ‘ਤਿਸੁ’ ਦਾ  ੁ ਉੱਡ ਗਿਆ ਹੈ) । ਮੁਖਿ—ਮੂੰਹ ਉੱਤੇ ।੩। ਸੁਆਮੀ—ਹੇ ਸੁਆਮੀ! ਲੋਚੈ—ਲੋਚਦੀ ਹੈ (ਇਕ-ਵਚਨ) । ਜਿਸੁ ਲਿਲਾਟਿ—ਜਿਸ (ਮਨੁੱਖ) ਦੇ ਮੱਥੇ ਉੱਤੇ । ਦੇ—ਦੇ ਕੇ ।੪।
 ਵਿਸਥਾਰ: ਹੇ ਭਾਈ! (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੇ ਤੀਰਥ ਵਿਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ । ਜਿਸ ਮਨੁੱਖ ਦੀਆਂ ਅੱਖਾਂ ਵਿਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ ।੧।ਰਹਾਉ। ਹੇ ਭਾਈ! ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ । (ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ)

ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ (ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ ।੧। ਹੇ ਭਾਈ! ਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ ਅਸਥਾਪਨ ਕੀਤਾ, ਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ—ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ ।੨।
ਹੇ ਭਾਈ! ਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ । ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ ।੩। ਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ । ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ।੪।੨।
           ਗੁਰਬਾਣੀ ਵਿੱਚ ਹੋਰ ਬਹੁਤ ਪ੍ਰਮਾਣ ਹਨ ਜੋ ਮਨ ਦੀ ਪਵਿੱਤ੍ਰਤਾ ਵਾਸਤੇ ਤੀਰਥ ਇਸ਼ਨਾਨ ਦੀ ਲੋੜ ਨਹੀਂ ਦੱਸਦੇ । ਹੁਣ ਵਿਚਾਰ ਕੀਤੀ ਜਾਵੇਗੀ ਕਿ ਤੀਰਥ ਸੱਭ ਤੋਂ ਵੱਡਾ ਹੈ ਕਿ ਤੀਰਥ ਨੂ ਪੈਦਾ ਕਰਨ ਵਾਲ਼ਾ । ਤੀਰਥ ਨੂੰ ਪੈਦਾ ਕਰਨ ਵਾਲ਼ੇ ਦੇ ਉਪਦੇਸ਼ਾਂ ਨੂੰ ਅਮਲ ਵਿੱਚ ਨਾ ਲਿਆ ਕੇ ਕੇਵਲ ਇਮਾਰਤਾਂ ਦੇ ਦਰਸ਼ਨ ਨਾਲ਼ ਹੀ ਜੁੜਨ ਨਾਲ਼ ਕੀ ਤੀਰਥ ਪੈਦਾ ਕਰਨ ਵਾਲ਼ੇ ਦੀ ਨਿਰਾਦਰੀ ਨਹੀਂ?
ਵਿਚਾਰ ਅਧੀਨ, ਇਸ ਲੇਖ ਦੇ ਸਿਰਲੇਖ ਵਿੱਚ ਲਿਖੀ ਤੁਕ, ਭਗਤ ਕਬੀਰ ਜੀ ਦੇ ਲਿਖੇ ਗਉੜੀ ਰਾਗ ਦੇ ਸ਼ਬਦ ਵਿੱਚੋਂ ਹੈ । ਪੂਰਾ ਸਬਦ ਇਉਂ ਹੈ-

 ਗਉੜੀ॥
ਝਗਰਾ ਏਕੁ ਨਿਬੇਰਹੁ ਰਾਮ॥
ਜਉ ਤੁਮ ਅਪਨੇ ਜਨ ਸੌ ਕਾਮੁ॥੧॥ ਰਹਾਉ॥
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ॥
ਰਾਮੁ ਬਡਾ ਕੈ ਰਾਮਹਿ ਜਾਨਿਆ॥੧॥
ਬ੍ਰਹਮਾ ਬਡਾ ਕਿ ਜਾਸੁ ਉਪਾਇਆ॥
ਬੇਦੁ ਬਡਾ ਕਿ ਜਹਾਂ ਤੇ ਆਇਆ॥੨॥
ਕਹਿ ਕਬੀਰ ਹਉ ਭਇਆ ਉਦਾਸੁ॥
ਤੀਰਥੁ ਬਡਾ ਕਿ ਹਰਿ ਕਾ ਦਾਸੁ॥੩॥੪੨॥– {ਗਗਸ ਪੰਨਾਂ ੩੩੧}
ਸੰਖੇਪ ਅਰਥ: ਝਗਰਾ—ਮਨ ਵਿਚ ਪੈ ਰਿਹਾ ਝਗੜਾ, ਸ਼ੰਕਾ । ਰਾਮ—ਹੇ ਹਰ ਥਾਂ ਰਮੇ ਹੋਏ ਰਾਮ!ਪ੍ਰਭੂ! ਜਉ—ਜੇ । ਜਨ—ਸੇਵਕ । ਸੌ {ਸਿਉਂ)—ਨਾਲ । ਕਾਮੁ—ਕੰਮ ।੧।ਰਹਾਉ। ਬਡਾ—ਵੱਡਾ, ਸਤਕਾਰ-ਜੋਗ । ਕਿ—ਜਾਂ । ਜਾ ਸਉ {ਸਿਉਂ}—ਜਿਸ (ਪ੍ਰਭੂ) ਨਾਲ । ਮਾਨਿਆ—ਮੰਨ ਗਿਆ ਹੈ, ਪਤੀਜ ਗਿਆ ਹੈ, ਟਿਕ ਗਿਆ ਹੈ । ਰਾਮੁ—ਪ੍ਰਭੂ । ਰਾਮਹਿ {ਸੰਪਰਦਾਨ ਕਾਰਕ}—ਪ੍ਰਭੂ ਨੂੰ । ਜਾਨਿਆ—(ਜਿਸ ਨੇ) ਪਛਾਣ ਲਿਆ ਹੈ । ਕੈ—ਜਾਂ ।੧।
ਬ੍ਰਹਮਾ—ਬ੍ਰਹਮਾ ਆਦਿਕ ਦੇਵਤੇ । ਜਾਸੁ—ਜਿਸ ਦਾ । ਉਪਾਇਆ—ਪੈਦਾ ਕੀਤਾ ਹੋਇਆ ।੨। ਕਹਿ—ਕਹੈ, ਆਖਦਾ ਹੈ । ਹਉ—ਮੈਂ । ਉਦਾਸੁ—ਦੁਚਿੱਤਾ (ੁਨਦeਚਦਿeਦ) । ਕਿ—ਜਾਂ । ਤੀਰਥੁ— ਧਰਮ-ਅਸਥਾਨ ।੩।੪੨।
ਵਿਚਾਰ ਵਿਸਥਾਰ: –
੧. ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ, ਰਹਾਉ॥ ਤਕ:
ਭਗਤ ਕਬੀਰ ਜੀ ਬੇਨਤੀ ਕਰਦੇ ਹਨ- ਹੇ ਪ੍ਰਭੂ ਜੀ! ਦਾਸ ਆਪ ਜੀ ਦੇ ਸਿਮਰਨ ਨੂੰ ਤਿਆਗਣਾਂ ਨਹੀਂ ਚਾਹੁੰਦਾ ਪਰ ਮੇਰਾ ਇੱਕ ਸ਼ੰਕਾ ਜ਼ਰੂਰ ਦੂਰ ਕਰ ਦਿਓ । ਜੇ ਇਹ ਸ਼ੰਕਾ ਬਣਿਆ ਰਿਹਾ ਤਾਂ ਇਹ ਮੈਨੂੰ ਆਪ ਜੀ ਦੀ ਯਾਦ ਵਿੱਚ ਜੁੜਨ ਨਹੀਂ ਦੇਵੇਗਾ ਦ੍ਵੈਤ-ਭਾਵਨਾ ਬਣੀ ਰਹੇਗੀ । ਅਸਲ ਵਿੱਚ ਸਾਡੇ ਹੀ ਮਨਾ ਵਿੱਚ ਪੈਦਾ ਹੁੰਦੇ ਸ਼ੰਕਿਆਂ ਨੂੰ ਕਬੀਰ ਜੀ ਨੇ ਰਹੱਸਮਈ ਢੰਗ ਨਾਲ਼ ਦੂਰ ਕੀਤਾ ਹੈ । ਸ਼ੰਕੇ ਪ੍ਰਗਟ ਕਰਦੇ ਅਤੇ ਉੇੱਤਰ ਦਿੰਦੇ ਕਬੀਰ ਜੀ ਬਿਆਨ ਕਰਦੇ ਹਨ-
੨. ਤੁਕ ਨੰਬਰ ੩.
ਮਨ ਵੱਧ ਸ਼ਕਤੀ-ਸ਼ਾਲੀ ਹੈ ਕਿ ਰੱਬ, ਜਿਸ ਦੀ ਕਿਰਪਾ ਨਾਲ਼ ਮਨ ਪਤੀਜਦਾ ਹੈ ਤੇ ਭਟਕਣੋਂ ਹਟ ਜਾਂਦਾ ਹੈ? ਲਿਖਣ-ਸ਼ੈਲੀ ਤੋਂ ਉੱਤਰ ਸਪੱਸ਼ਟ ਹੈ ਕਿ ਮਨ ਨਾਲ਼ੋਂ ਰੱਬ ਵੱਡਾ ਅਤੇ ਸ਼ਕਤੀਸ਼ਾਲੀ ਹੈ । ਗੁਰਬਾਣੀ ਅਨੁਸਾਰ ਮਨ ਨਾਲੋਂ ਰੱਬ ਵੱਡਾ ਅਤੇ ਸ਼ਕਤੀਸ਼ਾਲੀ ਹੈ ਕਿਉਂਕਿ ਰੱਬ ਦੀ ਕਿਰਪਾ ਨਾ ਹੋਵੇ ਤਾਂ ਮਨ ਵਸ਼ ਵਿੱਚ ਨਹੀਂ ਆ ਸਕਦਾ, ਜਿਵੇਂ-  ਸਲੋਕੁ ॥ ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥ {ਗਗਸ ੨੯੮} ਫਿਰਿਓ {ਫਿਰਿਓਂ, ਉੱਤਮ ਪੁਰਖ ਦੀ ਭੂਤ ਕਾਲ਼ ਦੀ ਕਿਰਿਆ} ਫਿਰਿਆ ਹਾਂ । ਦੇਖਉ {ਦੇਖਉਂ, ਉੱਤਮ ਪੁਰਖ ਦੀ ਵਰਤਮਾਨ ਕਿਰਿਆ} ਦੇਖਦਾ ਹਾਂ । ਦਸ ਦਿਸ- ਦਸਾਂ ਦਿਸ਼ਾਵਾਂ ਵਲ, ਹਰ ਥਾਂ ।
੩. ਤੁਕ ਨੰਬਰ ੪.
ਜਗਿਆਸੂ ਲਈ ਕੀ ਪ੍ਰਭੂ ਵੱਧ ਸਤਿਕਾਰ ਯੋਗ ਹੈ ਕਿ ਪ੍ਰਭੂ ਨੂੰ ਜਾਣਨ ਵਾਲ਼ਾ? ਉੱਤਰ- ਪ੍ਰਭੂ ਨੂੰ ਜਾਣਨ ਤੇ ਪਛਾਣਨ ਵਾਲ਼ਾ ਵੱਧ ਸਤਿਕਾਰ ਯੋਗ ਹੈ ਕਿਉਂਕਿ ਪ੍ਰਾਣੀ ਨੂੰ ਪ੍ਰਭੂ ਨੂੰ ਜਾਣਨ ਵਾਲ਼ੇ ਤੋਂ ਹੀ ਪ੍ਰਭੂ ਦਾ ਗਿਆਨ ਮਿਲ਼ਦਾ ਹੈ, ਸਿੱਧਾ ਪ੍ਰਭੂ ਤੋਂ ਨਹੀਂ । ਸਿੱਖ ਨੂੰ ਗੁਰੂ ਤੋਂ ਹੀ ਰੱਬੀ ਸੂਝ ਮਿਲ਼ਦੀ ਹੈ, ਸਿੱਧੀ ਰੱਬ ਤੋਂ ਨਹੀਂ । ਇਸ ਲਈ ਪ੍ਰਿਥਮ, ਸਿੱਖ ਗੁਰੂ ਨੂੰ ਯਾਦ ਕਰਦਾ ਹੈ ਕਿਸੇ ਦੁਰਗਾ ਦੇਵੀ ਭਗਉਤੀ ਅਦਿਕ ਦੇਵੀਆਂ ਨੂੰ ਨਹੀਂ ਜਿਨ੍ਹਾਂ ਨੂੰ ਕਈ ਸਿੱਖਾਂ ਨੇ ਆਪਣਾ ਰੱਬ ਵੀ ਬਣਾ ਰੱਖਿਆ ਹੈ । ਰੱਬ ਦੀ ਪੈਦਾ ਕੀਤੀ ਦੁਰਗਾ, ਭਗਵਤੀ, ਭਗਉਤੀ ਗੁਰਬਾਣੀ ਅਨੁਸਾਰ ਰੱਬ ਨਹੀਂ ਅਤੇ ਨਾ ਹੀ ਸਿੱਖ ਲਈ ਗੁਰੂ ਤੋਂ ਪਹਿਲਾਂ ਰੱਬ ਹੈ । ਗੁਰੂ ਪਹਿਲਾਂ ਹੈ ਅਤੇ ਰੱਬ ਪਿੱਛੋਂ ਹੈ ਕਿਉਂਕਿ ਗੁਰੂ ਤੋਂ ਹੀ ਰੱਬੀ ਗਿਆਨ ਦੀ ਸੂਝ-ਬੂਝ ਹੁੰਦੀ ਹੈ ।
੪. ਤੁਕ ਨੰਬਰ ੫.
ਬ੍ਰਹਮਾ ਵੱਡਾ ਹੈ ਕਿ ਜਿਸ ਦੇ ਹੁਕਮ ਨਾਲ਼ ਬ੍ਰਹਮਾ ਪੈਦਾ ਹੋਇਆ ਉਹ ਵੱਡਾ ਹੈ? ਉੱਤਰ ਹੈ- ਹæੁਕਮੀ ਹੀ ਵੱਡਾ ਹੈ, ਬ੍ਰਹਮਾ ਨਹੀਂ । ਜੋ ਵੀ ਦ੍ਰਿਸ਼ਟੀਮਾਨ ਜਗਤ ਹੈ ਉਹ ਰੱਬੀ ਹੁਕਮ ਵਿੱਚ ਹੀ ਹੋਂਦ ਵਿੱਚ ਆਇਆ ਹੈ ਅਤੇ ਬ੍ਰਹਮਾ ਵੀ ਇਸ ਜਗਤ ਦਾ ਅੰਸ਼ ਹੈ ਜੋ ਰੱਬ ਨਹੀਂ ਹੈ ।
ਗੁਰਬਾਣੀ ਅਨੁਸਾਰ ਬ੍ਰਹਮਾ ਰੱਬ ਦੇ ਹੁਕਮ ਨਾਲ਼ ਪੈਦਾ ਹੋਇਆ, ਜਿਵੇਂ- ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ {ਗਗਸ ੯੨੯} ਸੰਖੇਪ ਅਰਥ: ਓਅੰਕਾਰਿ—ਓਅੰਕਾਰ ਤੋਂ । ਓਅੰਕਾਰੁ—{ਨੋਟ:- ‘ਕਾਰ’ ਸੰਸਕ੍ਰਿਤ ਦਾ ਇਕ ‘ਪਿਛੇਤਰ’ ਹੈ, ਇਸ ਦਾ ਅਰਥ ਹੈ ‘ਇਕ-ਰਸ, ਲਗਾਤਾਰ, ਵਿਆਪਕ’ ਜਿਵੇਂ ਲਫ਼ਜ਼ ‘ਧੁਨਿ’ ਦਾ ਅਰਥ ਹੈ “ਆਵਾਜ਼” ਤੇ, ਲਫ਼ਜ਼ ‘ਧੁਨਿਕਾਰ’ ਦਾ ਅਰਥ ਹੈ ‘ਇਕ-ਰਸ ਆਵਾਜ਼’} ਓਅੰ+ਕਾਰ, ਇਕ-ਰਸ ਓਅੰ, ਸਰਬ-ਵਿਆਪਕ ਓਅੰ, ਸਰਬ ਵਿਆਪਕ ਪਰਮਾਤਮਾ । ਉਤਪਤਿ—ਉਤਪੱਤੀ, ਪੈਦਾਇਸ਼, ਜਨਮ । ਬ੍ਰਹਮਾ ਉਤਪਤਿ—ਬ੍ਰਹਮਾ ਦੀ ਉਤਪੱਤੀ । ਜਿਨਿ—ਜਿਸ ਨੇ, ਜਿਸ ਬ੍ਰਹਮਾ ਨੇ । ਚਿਤਿ—ਚਿੱਤ ਵਿਚ । ਓਅੰਕਾਰੁ…ਚਿਤਿ—ਜਿਨਿ ਓਅੰਕਾਰੁ ਚਿਤਿ ਕੀਆ, ਜਿਸ ਬ੍ਰਹਮਾ ਨੇ ਸਰਬ-ਵਿਆਪਕ ਪਰਮਾਤਮਾ ਨੂੰ (ਆਪਣੇ) ਚਿਤ ਵਿਚ (ਵਸਾਇਆ)
੫. ਤੁਕ ਨੰਬਰ ੬.
ਵੇਦਾਂ ਦਾ ਗਿਆਨ ਵੱਡਾ ਹੈ ਕਿ ਜਿਸ ਤੋਂ ਇਹ ਗਿਆਨ ਆਇਆ ਉਹ ਵੱਡਾ ਹੈ? ਉੱਤਰ ਹੈ- ਰਿਸ਼ੀ ਮੁਨੀ, ਜਿਨ੍ਹਾਂ ਨੇ ਵੇਦ ਲਿਖੇ ਹਨ, ਵੇਦਾਂ ਨਾਲ਼ੋਂ ਵੱਧ ਸਤਿਕਾਰਯੋਗ ਹਨ ਜਿਨ੍ਹਾਂ ਦੇ ਗਿਆਨ ਨਾਲ਼ ਵੇਦ ਆਦਿਕ ਧਰਮ ਪੁਸਤਕ ਬਣੇ । ਰਿਸ਼ੀਆਂ ਮੁਨੀਆਂ ਨਾਲ਼ੋਂ ਪ੍ਰਭੂ ਵੱਡਾ ਹੈ ਕਿਉਂਕਿ ਰਿਸ਼ੀਆਂ ਮੁਨੀਆਂ ਨੂੰ ਪ੍ਰਭੂ ਕਿਰਪਾ ਨਾਲ਼ ਹੀ ਗਿਆਨ ਪ੍ਰਾਪਤ ਹੋਇਆ ਹੈ । ਗੁਰਬਾਣੀ ਅਨੁਸਾਰ ਵੇਦ ਰੱਬੀ ਹੁਕਮ ਵਿੱਚ ਹੀ ਬਣੇ ਹਨ, ਜਿਵੇਂ-  ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥ {ਗਗਸ ੯੨੯} ਸੰਖੇਪ ਅਰਥ: ਸੈਲ— (ਬੇਅੰਤ) ਪਹਾੜ, (ਭਾਵ,) ਸ੍ਰਿਸ਼ਟੀ । ਜੁਗ—ਸਮੇ ਦੀਆਂ ਵੰਡਾਂ । ਬੇਦ—ਵੇਦ ਆਦਿਕ ਧਰਮ-ਪੁਸਤਕ । ਨਿਰਮਏ—ਬਣੇ, ਪਰਗਟ ਹੋਏ । ਓਅੰਕਾਰਿ—ਓਅੰਕਾਰ ਦੀ ਰਾਹੀਂ, ਸਰਬ-ਵਿਆਪਕ ਪਰਮਾਤਮਾ ਦੀ ਰਾਹੀਂ
ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਗੁਰਬਾਣੀ ਦਾ ਗਿਆਨ ਵੱਧ ਸਤਿਕਾਰ ਯੋਗ ਹੈ ਕਿ ਗੁਰਬਾਣੀ ਨੂੰ ਲਿਖਣ ਵਾਲ਼ੇ? ਚੱਲਦੀ ਵਿਚਾਰ ਅਨੁਸਾਰ ਗੁਰਬਾਣੀ ਨੂੰ ਲਿਖਣ ਵਾਲ਼ੇ ਵੱਧ ਸਤਿਕਾਰ ਯੋਗ ਹੀ ਹਨ ਜਿਨ੍ਹਾਂ ਨੇ ਇਹ ਗਿਆਨ ਬਖ਼ਸ਼ਿਆ । ਨਿਰਾ ਗਿਆਨ ਹੀ ਕਾਫ਼ੀ ਨਹੀਂ ਹੈ, ਗਿਆਨ ਦਾਤਿਆਂ ਦੇ ਜੀਵਨ ਨਾਲ਼ ਹੋਰ ਵੀ ਪਿਆਰ ਬਹੁਤ ਜ਼ਰੂਰੀ ਹੈ । ਗੁਰਬਾਣੀ ਨੂੰ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦਸਵੇਂ ਗੁਰੂ ਜੀ ਵਲੋਂ ਗੁਰੂ ਦਾ ਦਰਜਾ ਮਿਲ਼ ਚੁੱਕਾ ਹੈ ਇਸ ਲਈ ਗੁਰਬਾਣੀ ਵੀ ਹੁਣ ਗੁਰ ਪਰਮੇਸ਼ਰ ਦਾ ਰੂਪ ਹੈ ਅਤੇ ਓਨੀ ਹੀ ਸਤਿਕਾਰ ਯੋਗ ਹੈ ਜਿੰਨੇ ਬਾਣੀਕਾਰ । ਬਾਣੀਕਾਰ ਅਤੇ ਬਾਣੀ ਇੱਕ-ਸਰੂਪ ਹੋ ਗਏ ਹਨ । ਕੁੱਝ ਪ੍ਰਮਾਣ ਇਸ ਸੰਬੰਧੀ ਗੁਰਬਾਣੀ ਵਿਚੋਂ ਦਿੱਤੇ ਜਾ ਰਹੇ ਹਨ-
1). ਸਲੋਕੁ ਮ: ੩॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ {ਗਗਸ ੫੧੫}
2). ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ॥ {ਗਗਸ ੫੧੫}
3). ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥ {ਗਗਸ੫੧੫}
4). ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ॥ {ਗਗਸ ੧੪੨੧}
5). ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ {ਗਗਸ ੯੮੨}
੬. ਤੁਕ ਨੰਬਰ ੭.
ਭਗਤ ਕਬੀਰ ਜੀ ਸਾਨੂੰ ਸੱਚ ਦੱਸਣ ਲਈ ਸ਼ੰਕਾ ਪ੍ਰਗਟ ਕਰਦੇ ਹਨ ।
੭. ਤੁਕ ਨੰਬਰ ੮.
ਤੀਰਥ ਅਸਥਾਨ ਵੱਡਾ ਹੈ ਕਿ ਉਸ ਤੀਰਥ ਨੂੰ ਪੈਦਾ ਕਰਨ ਵਾਲ਼ਾ ਹਰੀ ਦਾ ਦਾਸ ਵੱਡਾ ਹੈ? ਸਪੱਸ਼ਟ ਹੈ ਕਿ ਹਰੀ ਦਾ ਦਾਸ ਵੱਡਾ ਹੈ ਜਿਸ ਦਾ ਸਦਕਾ ਹੀ ਤੀਰਥ ਪ੍ਰਗਟ ਹੋਇਆ ਹੈ, ਤੀਰਥ ਵੱਡਾ ਨਹੀਂ । ਜੇ ਹਰੀ ਦਾ ਦਾਸ ਨਾ ਹੁੰਦਾ ਤਾਂ ਤੀਰਥ ਵੀ ਪ੍ਰਗਟ ਨਹੀਂ ਹੋਣਾ ਸੀ । ਇਸ ਤੱਥ ਨੂੰ ਧਿਆਨ ਵਿੱਚ ਰੱਖੀਏ ਤਾਂ ਕਹਿ ਸਕਦੇ ਹਾਂ ਕਿ ਸ਼੍ਰੀ ਅਕਾਲ ਤਖ਼ਤ ਛੇਵੇਂ ਗੁਰੂ ਜੀ ਨਾਲੋਂ ਵੱਡਾ ਨਹੀਂ, ਦਰਬਾਰ ਸਾਹਿਬ ਪੰਜਵੇਂ ਗੁਰੂ ਜੀ ਨਾਲੋਂ ਵੱਡਾ ਨਹੀਂ, ਦਰਬਾਰ ਸਾਹਿਬ ਦਾ ਸਰੋਵਰ ਚੌਥੇ ਪਾਤਿਸ਼ਾਹ ਜੀ ਨਾਲੋਂ ਵੱਡਾ ਨਹੀਂ, ਪੰਜ ਪਿਆਰੇ ਦਸਵੇਂ ਗੁਰੂ ਜੀ ਨਾਲੋਂ ਵੱਡੇ ਨਹੀਂ, ਨਨਕਾਣਾ ਸਾਹਿਬ ਗੁਰਦੁਆਰਾ ਪਹਿਲੇ ਗੁਰੂ ਜੀ ਨਾਲੋਂ ਵੱਡਾ ਨਹੀਂ ।
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਕੋਈ ਇਮਾਰਤ, ਸਰੋਵਰ ਜਾਂ ਨਦੀ ਆਦਿਕ ਸਾਰੇ ਵੱਡੇ ਨਹੀਂ । ਵੱਡਾ ਉਹ ਹੈ ਜਿਸ ਨੇ ਉਸ ਇਮਾਰਤ, ਸਰੋਵਰ ਜਾਂ ਨਦੀ ਆਦਿਕ ਨੂੰ ਪ੍ਰਗਟ ਕੀਤਾ ਹੈ । ਸਿੱਖਾਂ ਲਈ ਤੀਰਥ ਮਹਾਨ ਨਹੀਂ ਤੀਰਥ ਪੈਦਾ ਕਰਨ ਵਾਲ਼ੇ ਦੀ ਸਿੱਖਿਆ ਮਹਾਨ ਹੈ ਜਿਸ ਨੂੰ ਜੀਵਨ ਵਿੱਚ ਧਾਰਣ ਕਰਨ ਦੀ ਲੋੜ ਹੈ, ਸਿੱਖ ਇਤਿਹਾਸਕ ਸਥਾਨ ਮਹਾਨ ਨਹੀਂ ਉਸ ਅਸਥਾਨ ਨੂੰ ਪ੍ਰਗਟ ਕਰਨ ਵਾਲ਼ੇ ਦੀ ਕਰਨੀ ਅਤੇ ਸਿੱਖਿਆ ਮਹਾਨ ਹੈ ਜੋ ਜੀਵਨ ਨੂੰ ਚੰਗੇ ਪਾਸੇ ਵਲ ਲਿਜਾ ਸਕਦੀ ਹੈ । ਤੀਰਥਾਂ ਉੱਤੇ ਇਤਿਹਾਸਕ ਅਸਥਾਨਾਂ ਦੀਆਂ ਇਮਾਰਤਾਂ ਕਿਸੇ ਕੌਮ ਦੇ ਉਨ੍ਹਾਂ ਅਸਥਾਨਾਂ ਨਾਲ਼ ਜੁੜੇ ਇਤਿਹਾਸ ਦੀ ਯਾਦ ਤਾਜ਼ਾ ਕਰਨ ਵਿੱਚ ਸਹਾਈ ਹੁੰਦੀਆਂ ਹਨ ਅਤੇ ਜੀਵਨ ਨੂੰ ਹੁਲਾਰਾ ਦਿੰਦੀਆਂ ਹਨ ਪਰ ਇਨ੍ਹਾਂ ਦੇ ਕੇਵਲ ਦਰਸ਼ਨਾਂ ਨਾਲ਼ ਹੀ ਮਨ ਦੀ ਪਵਿੱਤ੍ਰਤਾ ਨਹੀਂ ਹੁੰਦੀ, ਜਨਮ ਮਰਣ ਅਤੇ ਹਉਮੇ ਦਾ ਰੋਗ ਨਹੀਂ ਕੱਟਿਆ ਜਾ ਸਕਦਾ । ਇਤਿਹਾਸਕ ਤੀਰਥਾਂ ਅਤੇ ਅਸਥਾਨਾਂ ਉੱਤੇ ਤਾਂ ਸ਼ਰਧਾਲੂ ਆਪਸ ਵਿੱਚ ਭਿੜਦੇ ਅਤੇ ਇੱਕ ਦੂਜੇ ਉੱਤੇ ਤਲਵਾਰਾਂ ਅਤੇ ਡਾਂਗਾਂ ਵਰ੍ਹਾਉਂਦੇ ਵੀ ਦੇਖੇ ਗਏ ਹਨ ।
ਤੱਤ-ਸਾਰ:
ਇਸ ਸ਼ਬਦ ਰਾਹੀਂ ਭਗਤ ਕਬੀਰ ਜੀ ਨੇ ਧਾਰਮਿਕ ਦੁਨੀਆਂ ਵਿੱਚ ਪੈਂਦੇ ਕਈ ਭੁਲੇਖੇ ਬੜੇ ਰਹੱਸਮਈ ਢੰਗ ਨਾਲ਼ ਦੂਰ ਕੀਤੇ ਹਨ । ਸਤਿਗੁਰੂ ਮਹਾਂਨ ਹੈ । ਸਤਿਗੁਰੂ ਹੀ ਅਸਲੀ ਤੀਰਥ ਹੈ । ਗਿਆਨ ਵੱਡਾ ਨਹੀਂ ਸਗੋਂ ਗਿਆਨ ਦਾਤਾ ਸਤਿਗੁਰੂ ਵੱਡਾ ਹੈ ਜੋ ਗਿਆਨ ਦਾ ਸੋਮਾ ਹੈ। ਤੀਰਥ ਵੱਡਾ ਨਹੀਂ ਤੀਰਥ ਪੈਦਾ ਕਰਨ ਵਾਲ਼ਾ ਗੁਰੂ ਵੱਡਾ ਹੈ । ਗੁਰੂ ਦੇ ਪਵਿੱਤ੍ਰ ਸੱਚੇ ਉਪਦੇਸ਼ ਨੇ ਹੀ ਮਨ ਪਵਿੱਤ੍ਰ ਕਰਨਾ ਹੈ ਤੀਰਥ ਦੇ ਪਾਣੀ ਨੇ ਨਹੀਂ ।ਤੀਰਥ ਦਾ ਪਾਣੀ ਤਾਂ ਸ਼ਰੀਰ ਦੀ ਮੈਲ਼ ਦੂਰ ਕਰ ਸਕਦਾ ਹੈ ਮਨ ਦੀ ਸੂਕਸ਼ਮ ਗ਼ਲਤ ਵਿਚਾਰਾਂ ਵਾਲ਼ੀ ਮੈਲ਼ ਅਤੇ ਹਉਮੇ ਦੀ ਮੈਲ਼ ਨਹੀਂ । ਤੀਰਥ ਮੰਨੇ ਗਏ ਅਸਥਾਨ ਤਾਂ ਆਪ ਹੀ ਪਵਿੱਤ੍ਰ ਹੋਣ ਲਈ ਪੁਕਾਰਾਂ ਕਰਦੇ ਹਨ ਕਿ ਕੋਈ ਰੱਬ ਦਾ ਪਿਆਰਾ ਆਕੇ ਉਨ੍ਹਾਂ ਨੂੰ ਆਪਣੇ ਚਰਨ ਪਾ ਕੇ ਪਵਿੱਤ੍ਰ ਕਰੇ ਤਾਂ ਦੱਸੋ ਇਹ ਕਿਹੜੇ ਜ਼ੋਰ ਅਤੇ ਮੰਤਰ ਨਾਲ਼ ਤੀਰਥ ਯਾਤਰੂਆਂ ਦੇ ਮਨਾਂ ਨੂੰ ਪਵਿੱਤ੍ਰ ਕਰਨਗੇ । ਇਹ ਤਾਂ ਆਪ ਹੀ ਅਪਵਿੱਤਰ ਹਨ । ਗੁਰਬਾਣੀ ਦਾ ਫ਼ੁਰਮਾਨ ਹੈ-
ਮਲਾਰ ਮਹਲਾ ੪ ॥ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥ ਤੀਰਥਿ ਅਠਸਠਿ ਮਜਨੁ ਨਾਈ ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥ ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥ ਕਾਂਸੀ /ਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥ ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥ ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥ ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥
(ਗੁਰਬਾਣੀ ਦੇ ਅਰਥਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਸਹਾਇਤਾ ਲਈ ਗਈ ਹੈ)

ਲੇਖਕ 
ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ

———————————————————————————————————

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

The Guru And The Creator – ਗੁਰੂ ਜੀ ਤੇ ਕਰਤਾਰ 

(Its English version is at the end)

ਗੁਰਬਾਣੀ ਮੁਤਾਬਿਕ ਗੁਰੂ ਬਿਨਾਂ ਸੰਸਾਰੀ ਮਾਇਆ ਸਮੁੰਦਰ ਵਿੱਚ ਰਹਿੰਦਿਆਂ  ਇਸ ਤੋਂ ਨਿਰਲੇਪਤਾ ਪਾਕੇ ਜੀਉਣਾ  ਸੰਭਵ ਨਹੀਂ ਕਿਉਂਕਿ ਇਹ ਇੱਕ ਉਹ  ਗਿਆਨ ਹੈ ਜੋ ਓਹੋ ਗੁਰੂ ਦੱਸ ਸਕਦਾ ਹੈ ਜਿਸ ਨੂੰ ਪਰਮੇਸ਼ਰ ਦਾ ਗਿਆਨ ਹੋਵੇ ਅਤੇ ਉਹ ਦੇਹਧਾਰੀ ਹੋਕੇ ਵੀ ਪਰਮੇਸ਼ਰ ਨਾਲ ਇੱਕ ਮਿਕ  ਹੋਇਆ ਹੋਵੇ| ਆਓ ਇਨ੍ਹਾਂ ਦੋਨਾਂ ਗੱਲਾਂ ਨੂੰ ਜਰਾ ਵਿਚਾਰੀਏ | ਪਹਿਲਾ ਨੁਕਤਾ ਹੈ: ਗੁਰੂ ਬਿਨ ਗਿਆਨ ਨਹੀਂ ਭਾਵ ਪ੍ਰਭਜੀ ਦਾ ਗਿਆਨ ਦਰਅਸਲ ਗੁਰੂ ਹੀ ਦੇ ਸਕਦਾ ਹੈ ਕਿਉਂਕਿ ਗੁਰੂ ਨੂੰ ਪ੍ਰਭ ਜੀ ਨਾਲ ਇੱਕ ਹੋਕੇ ਰਹਿਣ ਦਾ ਤਜੁਰਬਾ ਹੈ | ਗੁਰੂ ਬਚਨ ਹੈ ਅੰਗ ੪੬9   ਉੱਤੇ : ਮਃ ੧ ॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ {ਪੰਨਾ 469} ਅਰਥ: (ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) । (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ (ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ।4। (ਅਰਥ ਡਾਕਟਰ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ)

ਨੁਕਤਾ ਦੂਸਰਾ ਗੁਰੂ ਤੇ ਪ੍ਰਭਜੀ ਦੀ ਇੱਕਮੁਕਤਾ ਬਾਰੇ| ਗੁਰੂ ਜੀ ਇਸ ਦਾ ਉੱਤਰ ਦੇਂਦੇ ਹਨ  ੯੪੩ ਉੱਤੇ : ਅਨਹਤ ਸੁੰਨਿ ਰਤੇ ਸੇ ਕੈਸੇ ॥ ਜਿਸ ਤੇ ਉਪਜੇ ਤਿਸ ਹੀ ਜੈਸੇ ॥ ਅਰਥ :ਅਫੁਰ ਅਵਸਥਾ (ਪ੍ਰਭਜੀ ਨਾਲ ਜੁੜੇ ਹੋਏ ) ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ?  ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।

ਜੋ ਨੁਕਤਾ ਜ਼ਿਹਨ ਵਿੱਚ ਰੱਖਣ ਵਾਲਾ ਹੈ ਉਹ ਹੈ ਕਿ ਪ੍ਰਭਜੀ ਵਿੱਚ ਲੀਨ ਬੰਦੇ ਹੁੰਦੇ ਕਿਹੋ ਜਹੇ ਹਨ ? ਜਵਾਬ ਹੈ ਕਿ ਪ੍ਰਭ ਜੀ  ਵਰਗੇ  ਹੀ ਉਹ ਨਿਡਰ, ਨਿਰਵੈਰ ਅਤੇ ਨਿਰਲੇਪ ਹੋ ਜਾਂਦੇ ਹਨ| ਅਜਿਹੇ ਇਨਸਾਨ ਹੀ ਗੁਰੂ ਬਣ ਸਕਦੇ ਹਨ ਪਰ  ਜੋ ਮਾਇਆ ਵਿੱਚ ਮਸਤ ਹਨ , ਨਿਰਵੈਰ ਨਹੀਂ ਹਨ, ਉਹ ਆਪਣੇ ਗਿਆਨ ਨਾਲ ਆਪ ਹੀ ਮਾਇਆ ਵਿੱਚ ਡੁੱਬੇ ਹੋਏ ਹਨ ਅਤੇ ਦੂਸਰਿਆਂ ਨੂੰ ਡਬੋ ਦੇਂਦੇ ਹਨ |ਇਸੇ ਪ੍ਰਸੰਗ ਵਿੱਚ, ਪੰਜਵੇਂ ਗੁਰੂ ਜੀ ਅਸਲੀ ਗੁਰੂ ਉੱਤੇ ਤਿੰਨ ਸ਼ਬਦ  ਇੱਕਠੇ  ਹੀ ਲਿਖਦੇ ਹਨ ਜਿਨਾਂ ਵਿਚੋਂ  ਇੱਕ ਸ਼ਬਦ ਨੂੰ ਮੈਂ ਇਸ ਲੇਖ ਵਿੱਚ ਸ਼ਾਮਲ ਕਰਾਂਗਾ | ਕੀ ਸਾਨੂੰ ਪ੍ਰਭਜੀ ਨੂੰ ਛੱਡ ਕੇ ਸਿਰਫ ਸਭ ਕੁਝ ਜੋ ਅਸੀਂ ਆਸ ਕਰਦੇ ਰਹਿੰਦੇ ਹਾਂ, ਗੁਰੂ ਜੀ ਕੋਲੋਂ ਹੀ ਮੰਗਣੇ ਚਾਹੀਦੇ ਹਨ? ਗੁਰਬਾਣੀ ਆਖਦੀ ਹੈ ਕਿ ਆਪਣੀ ਅਰਦਾਸ ਗੁਰੂ ਨੂੰ ਸਨਮੁਖ ਰੱਖਕੇ ਪ੍ਰਭ ਜੀ ਕੋਲੇ ਕਰਨੀ ਚਾਹੀਦੀ ਹੈ; ਵੇਖੋ ਚੌਥੇ  ਗੁਰੂ ਕਿਵੇਂ ਸੌਖੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਹਨ ਅੰਗ ੯੧ ਉੱਤੇ :ਪਉੜੀ ॥ ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥ {ਪੰਨਾ 91}

ਅਰਥ: ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ। ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ। (ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ। ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ। 20। (ਅਰਥ ਡਾਕਟਰ ਸਾਹਿਬ ਜੀ ਦੇ ਕੀਤੇ ਹੋਏ ਹਨ)

ਗੁਰੂ ਜੀ ਗਵਾਹੀ ਦੇਂਦੇ ਹਨ ਜਾਂ ਮੰਨ ਲਵੋ ਕਈ ਸਿਆਣੇ ‘ਸਾਖੀਐ ‘ ਦਾ ਅਰਥ ਸਿਖਿਆ ਕਰਦੇ ਹਨ; ਗੱਲ ਇੱਕੋ ਹੈ ਕਿ ਅਰਦਾਸ ਪ੍ਰਭ ਜੀ ਕੋਲ ਕਰੋ ਅਤੇ ਗੁਰੂ ਜੀ ਨੂੰ ਕੁਝ ਆਖਣ ਲੱਗਿਆਂ ਪ੍ਰਭਜੀ ਨੂੰ ਨਹੀਂ ਭੁਲਣਾ ਕਿਉਂਕਿ:

 ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥ (੧੪੨੮)    

 ਅਰਥ :ਜਗਤ ਮੰਗਤਾ  ਭਟਕਦਾ ਫਿਰਦਾ ਹੈ |ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ। ਹੇ ਨਾਨਕ! ਆਖ– ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ।40।

ਇਸ ਲਈ ਗੁਰੂ ਗਿਆਨ ਦਾ ਦਾਤਾ ਹੈ; ਪ੍ਰਭਜੀ ਨਾਲ ਜੋੜਨ ਵਾਲੀ ਸ਼ਕਤੀ ਹੈ | ਆਪਣੀ ਅਰਦਾਸ ਉਸ ਗੁਰੂ ਨੂੰ ਸਨਮੁਖ ਰੱਖਕੇ ਕਰੋ ਜੋ ਕਰਤਾਰ ਜੀ  ਦਾ ਹੀ ਇੱਕ ਰੂਪ ਹੈ, ਪਰ ਚੇਤੇ ਰੱਖਣਾ ਹਮੇਸ਼ਾ ਕਿ ਸਭਨਾ ਦਾ ਤੇ ਗੁਰੂ ਜੀ ਦਾ ਵੀ, ਦਾਤਾ ਇੱਕ ਹੀ ਹੈ ,ਉਹ ਹੈ ਕਰਤਾਰ ਜੀ | ਮੈਂ  ਇਸ ਗੱਲ ਉੱਤੇ   ਜ਼ੋਰ ਦੇ ਰਿਹਾ ਹਾਂ  ਕਿ ਜਿਸ ਕਰਤਾਰ ਜੀ ਨਾਲ ਗੁਰੂ ਜੀ ਜੋੜਦੇ ਹਨ, ਉਨਾਂ ਨੂੰ ਭੁਲਾਕੇ ਸਿਰਫ ਗੁਰੂਜੀ ਤੀਕ ਹੀ ਆਪਣੀ ਸ਼ਰਧਾ ਬੰਦ ਕਰ ਛੱਡਣੀ, ਗੁਰੂ ਜੀ ਦੀ ਸਿਖਿਆ ਨਹੀਂ ਬਲਕਿ ਇਹ ਤਾਂ ਗੁਰੂ ਜੀ ਦੀ ਮੱਤ ਵਿਰੋਧੀ ਧਰਨਾ ਹੋਈ ਅਤੇ ਸਾਡਾ ਇਹ ਵਤੀਰਾ ਸਾਨੂੰ ਬੁੱਤ ਪ੍ਰਸਤਾਂ ਦੀ ਕਤਾਰ ਵਿੱਚ ਖੜ੍ਹੇ ਕਰ ਦੇਂਦਾ ਹੈ | ਇਹ ਸਾਡਾ ਟੀਸੀ ਤੋਂ ਹੇਠਾਂ ਡਿਗਣਾ ਹੀ ਹੈ, ਕਿਓਂਕਿ ਜਦੋਂ ਰੱਬ ਜੀ ਨੂੰ ਹੀ ਭੁਲਾ ਦਿੱਤਾ ਜਿਨ੍ਹਾਂ ਸਾਨੂੰ ਰਾਹਗੀਰ ਗੁਰੂ ਦੀ ਦਾਤ ਦਿੱਤੀ, ਤਦ ਸਾਡੇ ਵਰਗਾ ਅਕ੍ਰਿਤਘਣ ਹੋਰ ਕੌਣ ਹੋ ਸਕਦਾ ਹੈ?

ਹੇਠਲੇ ਸ਼ਬਦ ਵਿੱਚ ਗੁਰੂ ਦੀ ਸੰਪੂਰਨ ਵੱਡਿਆਈ ਹੈ ਪਰ ਇਸ ਸ਼ਬਦ ਨੂੰ ਪੜ੍ਹਦਿਆਂ ਧਿਆਨ ਰੱਖਣਾ ਕਿ ਗੁਰੂ ਜੀ ਪ੍ਰਭ ਜੀ ਦੀ  ਦਾਤ ਹਨ  ਅਤੇ ਆਪਣੀ ਸੂਰਤ ਪ੍ਰਭਜੀ ਵਿੱਚ ਸੰਪੂਰਨਤਾ ਨਾਲ ਜੋੜਕੇ ਉਹ ਪ੍ਰਭ ਜੀ ਵਾਂਗ ਹੀ ਨਿਰਲੇਪ, ਨਿਡਰ ਅਤੇ ਨਿਰਵੈਰ ਹੋ ਗਏ ਹਨ; ਦੂਜੇ ਸ਼ਬਦਾਂ ਵਿੱਚ ਗੁਰੂ ਜੀ ਖੁਦ ਗੁਰੂ ਪਰਮੇਸ਼ਰ  ਦੇ ਪ੍ਰਸੰਗ ਵਿੱਚ  ਪ੍ਰਭਜੀ ਹੀ ਦਾ ਰੂਪ ਬਣ ਗਏ, ਪਰ  ਉਹ ਪ੍ਰਭੂ ਦੀ ਲੋਕਾਂ ਨੂੰ ਦਿੱਤੀ  ਇੱਕ ਦਾਤ ਹੀ ਰਹੇ | ਇਸਤਰ੍ਹਾਂ ਗੁਰੂ ਜੀ ਅਤੇ ਕਰਤਾਰ ਜੀ ਵਿੱਚ ਕੋਈ ਫਰਕ ਹੀ ਨਹੀਂ ਰਿਹਾ  ਭਾਵੇਂ  ਦਾਤੇ ਗੁਰੂ ਜੀ ਅਤੇ ਸਭਨਾ ਦੇ ਸਿਰਫ ਪ੍ਰਭਜੀ ਹੀ ਹਨ|

ਇਸ ਦਾ ਤੱਤ ਇਹ ਹੀ ਹੈ ਕਿ ਗੁਰੂ ਤੋਂ ਸਿੱਖਣਾ ਹੈ, ਇਸ ਲਈ ਆਪਣੀ ਮੱਤ ਨੂੰ ਪਿਛੇ ਰੱਖਕੇ, ਗੁਰੂ ਨੂੰ ਹੀ ਕਰਤਾਰ ਜੀ ਦਾ ਰੂਪ ਮੰਨੋਂ, ਕਿਉਂਕਿ ਗੁਰੂ ਨੇ ਕਰਤਾਰ ਜੀ ਨਾਲ ਮਿਲਾਉਣ ਦਾ ਜੋ ਤਰੀਕਾ ਦੱਸਣਾ ਹੈ, ਉਹ ਕਰਤਾਰ ਜੀ ਨੂੰ  ਵੀ ਪ੍ਰਵਾਨ ਹੈ ਗੁਰਮਤਿ ਅਨੁਸਾਰ| ਗੁਰੂ ਇੱਕ ਵਾਤਾਵਰਨ ਬਣ ਜਾਂਦਾ ਹੈ ਆਪਣੇ ਉਪਦੇਸ਼ ਰਾਹੀਂ, ਜਿਸ ਵਿੱਚ ਰੱਬ ਜੀ ਨਾਲ ਜੋੜਨ ਦੀ ਤਰੰਗ ਬੁਲੰਦ ਹੁੰਦੀ ਹੈ,ਕਰਤਾਰ ਜੀ ਦੇ ਪਿਆਰੇ ਨੂੰ ਨਿਖਾਰਕੇ ਉਨ੍ਹਾਂ ਨਾਲ ਜੋੜਦਾ ਹੈ| ਇਸ ਪ੍ਰਸੰਗ ਵਿੱਚ ਗੁਰੂ ਦੇ ਬਰਾਬਰ ਦਾ ਕੋਈ ਹੋਰ ਰਹਿੰਦਾ ਹੀ ਨਹੀਂ ਜਿਸ ਕੋਲੋਂ ਰੱਬ ਜੀ ਨਾਲ ਜੁੜਨ ਦੀ  ਜਾਚ ਸਿੱਖੀ ਜਾ ਸਕੇ| ਗੁਰੂ ਜੀ ਸੇਵਕ ਨੂੰ ਉਸ ਵਾਤਾਵਰਨ ਵਿੱਚ ਬਿਠਾ ਦੇਂਦੇ ਹਨ ਕਿ ਮਾਇਆ ਦਾ ਵੀ ਉਸ ਉੱਤੇ ਜ਼ੋਰ ਨਹੀਂ ਚੱਲ ਸਕਦਾ ਕਿਓਂਕਿ ਸੇਵਕ ਪ੍ਰਭਜੀ ਦੇ ਪਿਆਰ ਵਿੱਚ ਹੀ ਖਿੜ੍ਹਿਆ ਰਹਿੰਦਾ ਹੈ |

ਆਓ  ਇਸ ਸ਼ਬਦ ਨੂੰ ਵਿਚਾਰੀਏ ਜਿਨ੍ਹਾਂ ਨੂੰ ਪੜ੍ਹਕੇ ਕਈ ਸਿੱਖ ਬੁੱਤਪ੍ਰਸਤੀ ਵੱਲ ਝੁਕਣ ਦੀ ਗਲਤੀ ਕਰ ਬੈਠਦੇ ਹਨ:

ਗੋਂਡ ਮਹਲਾ ੫ ॥ ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ ਗੁਰੁ ਮੇਰਾ ਦੇਉ ਅਲਖ ਅਭੇਉ ॥ ਸਰਬ ਪੂਜ ਚਰਨ ਗੁਰ ਸੇਉ ॥੧॥ ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥ ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥ ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥ ਗੁਰੁ ਗੋਪਾਲੁ ਪੁਰਖੁ ਭਗਵਾਨੁ ॥ ਗੁਰ ਕੀ ਸਰਣਿ ਰਹਉ ਕਰ ਜੋਰਿ ॥ ਗੁਰੂ ਬਿਨਾ ਮੈ ਨਾਹੀ ਹੋਰੁ ॥੨॥ ਗੁਰੁ ਬੋਹਿਥੁ ਤਾਰੇ ਭਵ ਪਾਰਿ ॥ ਗੁਰ ਸੇਵਾ ਜਮ ਤੇ ਛੁਟਕਾਰਿ ॥ ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥ ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥ ਗੁਰੁ ਪੂਰਾ ਪਾਈਐ ਵਡਭਾਗੀ ॥ ਗੁਰ ਕੀ ਸੇਵਾ ਦੂਖੁ ਨ ਲਾਗੀ ॥ ਗੁਰ ਕਾ ਸਬਦੁ ਨ ਮੇਟੈ ਕੋਇ ॥ ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥ (864)

ਅਰਥ: ਹੇ ਭਾਈ! ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ। ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ। ਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ।੧।

ਹੇ ਭਾਈ! ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ। ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ।੧।ਰਹਾਉ।

ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ। ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ। ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ। ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ।੨।

ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ। (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ। ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ।੩।

ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ। ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ। (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ। ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ।੪।੭।੯।(ਅਰਥ ਡਾਕਟਰ ਸਾਹਿਬ ਜੀ ਦੇ ਕੀਤੇ ਹੋਏ ਹਨ)

ਇਥੇ ਸਮਝਣ ਵਾਲੀ ਗੱਲ ਹੈ ਕਿ  ਗੁਰੂ ਦੀ ਪ੍ਰਭਜੀ ਨਾਲ ਬਣੀਂ ਇੱਕਮਿਕਤਾ ਦਾ ਅਹਿਸਾਸ ਕਰਦਿਆਂ ਇਹ ਨਾ ਭੁੱਲਿਆ ਜਾਵੇ  ਕਿ ਕਰਤਾਰ ਜੀ ਤਾਂ ਅਜੂਨੀ ਹਨ ਅਤੇ ਅਕਾਲ ਹਨ ਇਸ ਲਈ ਉਨ੍ਹਾਂ ਵਿਚ ਅਭੇਧ ਹੋਏ ਗੁਰੂ ਉਨਾਂ ਦਾ ਸਿਰਫ  ਰੂਪ ਹੀ ਹਨ | “ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ (1136) ਅਰਥ: ਉਹ ਮੂੰਹ ਸੜ ਜਾਏ ਜੋ ਇਹ ਆਖਦਾ ਹੈ ਕਿ ਕਰਤਾਰ ਜਨਮ ਲੈਂਦਾ ਹੈ |” ਇਹ ਆਖਣਾ ਗੁਰੂ ਜੀ ਖੁਦ ਕਰਤਾਰ ਜੀ ਹਨ, ਸਾਨੂੰ ਮਨਮੱਤੀਏ ਬਣਾ ਦੇਂਦਾ ਹੈ ਕਿਉਂਕਿ ਗੁਰੂ ਜੀ ਦਾ ਹੀ ਤਾਂ ਹੁਕਮ  ਕਿ ਉਹ ਮੂੰਹ ਜਲ ਜਾਏ ਜੋ ਕਰਤਾਰ ਨੂੰ ਜਨਮ ਲੈਂਦਾ ਆਖਦਾ |ਕਰਤਾਰ ਜੀ ਤਾਂ ਜਨਮ ਵਿੱਚ  ਆਉਂਦੇ ਹੀ ਨਹੀਂ, ਕਿਉਂਕਿ ਪਰਮੇਸ਼ਰ ਨੂੰ ਗੁਰੂ ਜੀ ਨੇ ਇੰਝ ਬਿਆਨਿਆ ਹੈ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥”| ਇਹ ਵਾਕ  “ਗੁਰੁ ਨਾਨਕੁ ਨਾਨਕੁ ਹਰਿ ਸੋਇ ॥“ਪੜ੍ਹਦਿਆਂ ਸਾਨੂੰ ਚੇਤੇ ਰੱਖਣਾ ਅਤਿ ਜਰੂਰੀ ਹੈ ਕਿ ਕਰਤਾਰ ਜੀ ਤਾਂ ਜਨਮ ਲੈਂਦੇ ਹੀ ਨਹੀਂ| ਪੰਜਵੇਂ ਗੁਰੂ  “ਨਾਨਕੁ ਹਰਿ ਸੋਇ” ਲਿਖਕੇ ਸਾਨੂੰ  ਗੁਰੂ ਜੀ ਦੇ ਇਸ ਹੁਕਮ ਕਿ ਕਰਤਾਰ ਜੀ ਜਨਮ ਮਰਨ ਵਿੱਚ ਨਹੀਂ ਨੂੰ ਮੰਨਣ ਤੋਂ ਨਹੀਂ ਹਟਾਉਂਦੇ, ਕਿਉਂਕਿ ਇਨ੍ਹਾਂ ਦਾ ਅਸਲ ਅਰਥ ਹੈ ਕਿ ਗੁਰੂ ਜੀ ਕਰਤਾਰ ਵਿੱਚ ਇੱਕਮਿੱਕ ਹੋਏ  ਹੋਏ ਹਨ ਅਤੇ ਉਨ੍ਹਾਂ ਦਾ ਹੀ ਰੂਪ ਹਨ; ਇਹ ਕਦੇ ਨਾ ਭੁੱਲੋ ਭਾਈ ਗੁਰਦਾਸ ਜੀ ਹੋਰਾਂ ਨੇ ਵੀ ਇਹੋ ਭੇਧ ਸਾਨੂੰ ਸਮਝਾਇਆ ਸੀ “ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ|

ਸ਼ੁਭ ਇੱਛਾਵਾਂ!

ਗੁਰਦੀਪ ਸਿੰਘ

The Guru And The Creator

 According to the Gurbani, without the Guru, the worldly Maya ocean is not crossed by being an indifferent to it. The Guru, being one with the Creator though having a body, becomes one with Him. Let us now ponder over these points. The first point is that the knowledge about the Creator is only known through the Guru who has experienced Him. The verses supporting this are on 469, SGGS:

ਮਃ ੧ ॥  ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ 

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

Mėhlā 1. Kumbẖe baḏẖā jal rahai jal bin kumbẖ na ho-e.

Gi-ān kā baḏẖā man rahai gur bin gi-ān na ho-e. ||5||

First Nanak.

In essence: Water is contained in a pitcher, but without water, there can be no pitcher; in the same way, the mind remains stilled only if it is controlled by the divine knowledge; however, without the Guru, the divine knowledge is not obtained.

The second point is the Creator and the Guru’s becoming one with Him. On 943, SGGS, the writes about it:

ਅਨਹਤ ਸੁੰਨਿ ਰਤੇ ਸੇ ਕੈਸੇ ॥ ਜਿਸ ਤੇ ਉਪਜੇ ਤਿਸ ਹੀ ਜੈਸੇ ॥

Anhaṯ sunn raṯe se kaise. Jis ṯe upje ṯis hī jaise.

In essence: Those who are imbued with Akalpurakh become like Him from whom they emanated (have control over their nine sensory doors (organs) reach to a state of stillness/total state of calm/void).

So those who are imbued with the Creator, they adopt His qualities like to be indifferent toward the worldly Maya, beyond animosity and fearless, kind and loving. Only such people can guide others, but those who are already drowned in the Maya love, they drown their followers as well. In the context of the true Guru and his becoming one with Him, Fifth Nanak has written many shabdas, but we will look at one only which is on 864, SGGS. In this contest, it is important to remember that the prayer is supposed to be said to the Creator by invoking the Guru’s blessing in it. Fourth Nanak writes about it on 91, SGGS

ਪਉੜੀ ॥  ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ 

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥  ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ 

ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥   ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥

Pa-oṛī. Kīṯā loṛī-ai kamm so har pėh ākẖī-ai.

Kāraj ḏe-e savār saṯgur sacẖ sākẖī-ai. Sanṯā sang niḏẖān amriṯ cẖākẖī-ai.

Bẖai bẖanjan miharvān ḏās kī rākẖī-ai. Nānak har guṇ gā-e alakẖ parabẖ lākẖī-ai. ||20||

Stanza.

In essence: To accomplish one’s affair, one should pray to Har; the Satiguru testifies that Har will accomplish the affair. (Therefore) In the company of Har’s Sants, the treasure of Har’s name-nectar should be tasted. Har, the merciful and the destroyer of fear, preserves the honor of His servant. Oh Nanak! By singing His virtues, one can see Har, who is invisible.

It is important to know that the Giver of all is the Creator, who should not be ignored in any situation; please on 1428, the Guru says about it:

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ 

ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥

Jagaṯ bẖikẖārī firaṯ hai sabẖ ko ḏāṯā rām.

Kaho Nānak man simar ṯih pūran hovėh kām. ||40||

In essence: The entire world is like a beggar; it is only Akalpurakh, who gives. Oh Nanak! Say this: oh mind! Contemplate Him so that your affairs are settled perfectly.

The Guru is the giver of the divine knowledge that connects us with the Creator and our prayer must be addressed to the Creator keeping our Guru in mind; if we ignore the Creator and start praying only to the Guru, we go against our own Guru’s teaching; I would rather consider it to be ungrateful to forget Him who has blessed us with the Guru.

In the following shabda, the importance to the Guru is given stating that the Guru must remain in our focus, because he is a form of the Creator; what he likes is liked by Him as well:

ਗੋਂਡ ਮਹਲਾ ੫ ॥  ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥  ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥

Gond mėhlā 5. Gur merī pūjā gur gobinḏ.  Gur merā pārbarahm gur bẖagvanṯ.

Raag Gond, the bani of Fifth Nanak

In essence: The Guru is my worship and my Guru is a form of Akalpurakh. My Guru is a form of Akalpurakh and the Guru is omnipotent.

ਗੁਰੁ ਮੇਰਾ ਦੇਉ ਅਲਖ ਅਭੇਉ ॥  ਸਰਬ ਪੂਜ ਚਰਨ ਗੁਰ ਸੇਉ ॥੧॥

Gur merā ḏe-o alakẖ abẖe-o.  Sarab pūj cẖaran gur se-o. ||1||

My Guru is a form of Akalpurakh, who is imperceptible and inscrutable. In utter humbleness, I am in the refuge the Guru, whom all people adorn.

ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥  ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥

Gur bin avar nāhī mai thā-o.  An-ḏin japa-o gurū gur nā-o. ||1|| Rahā-o.

I don’t see any other place than the Guru (for help). I remember the Guru’s name day and night (It is about remembering the Guru with respect having faith in the Guru’s teaching, or to be the Guru’s follower strictly). Pause.

ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥  ਗੁਰੁ ਗੋਪਾਲੁ ਪੁਰਖੁ ਭਗਵਾਨੁ ॥

Gur merā gi-ān gur riḏai ḏẖi-ān.   Gur gopāl purakẖ bẖagvān.

The Guru has become my divine knowledge and I keep the Guru in my heart. The Guru is a form of Akalpurakh, who is all pervading and who cherishes all.

ਗੁਰ ਕੀ ਸਰਣਿ ਰਹਉ ਕਰ ਜੋਰਿ ॥  ਗੁਰੂ ਬਿਨਾ ਮੈ ਨਾਹੀ ਹੋਰੁ ॥੨॥

Gur kī saraṇ raha-o kar jor.  Gurū binā mai nāhī hor. ||2||

I remain in the Guru’s refuge in utter humbleness, because I don’t accept any other one’s support.

ਗੁਰੁ ਬੋਹਿਥੁ ਤਾਰੇ ਭਵ ਪਾਰਿ ॥  ਗੁਰ ਸੇਵਾ ਜਮ ਤੇ ਛੁਟਕਾਰਿ ॥

Gur bohith ṯāre bẖav pār.  Gur sevā jam ṯe cẖẖutkār.

The Guru is the boat to cross the dreadful world ocean; serving the Guru liberates the mortal from the fear of death.

ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥  ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥

Anḏẖkār mėh gur manṯar ujārā.  Gur kai sang sagal nisṯārā. ||3||

In the darkness of ignorance, the Guru’s teaching is a guiding light. With the Guru, all get saved.

ਗੁਰੁ ਪੂਰਾ ਪਾਈਐ ਵਡਭਾਗੀ ॥  ਗੁਰ ਕੀ ਸੇਵਾ ਦੂਖੁ ਨ ਲਾਗੀ ॥ 

ਗੁਰ ਕਾ ਸਬਦੁ ਨ ਮੇਟੈ ਕੋਇ ॥  ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥

Gur pūrā pā-ī-ai vadbẖāgī.  Gur kī sevā ḏūkẖ na lāgī.

Gur kā sabaḏ na metai ko-e.  Gur Nānak Nānak har so-e. ||4||7||9||

The perfect Guru is obtained with great luck. By following the Guru, the mortals do not suffer from pain, and no one can negate the effect of the Guru’s Shabda. Brother! Guru Nanak is himself a form of Akalpurakh (What Guru Nanak says is said by Akalpurakh).

 In the entire shabdas above about the Guru stresses on keeping faith in First Nanak and his teachings.

This is very important to understand that while realizing the Guru’s being one with the Creator, never ever forget that the Creator is above birth and death; therefore, the Guru being one with Him is only His form; what I am saying so? Here is the support I have taken from the Guru: ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ So mukẖ jala-o jiṯ kahėh ṯẖākur jonī. ||3||(1136) Burn that mouth that says the Creator takes birth.” Saying that our Guru is the Creator makes us not the Guru’s followers but to be followers of our own minds, because the Guru has already ordered us to believe that the Creator doesn’t take birth or die and the one who says so must suffer. In the prelude of the Japji, the Guru explains that the Creator is one, His existence is real, He is omnipresent but an eternal; He is beyond birth, death, fear and animosity. And this verse “ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥   doesn’t stop us following the Guru about what he says about the Creator; therefore, its real meaning is that the Guru Nanak is totally one with the Creator and His true form. Never forget what Bhai Gurdas says, “Ek Baba Akal roop, dooja rababi Mardana (There was Guru Nanak, a form of the Eternal Creator, and with him was Mardana, the Rabab player)”.

Wishes!

Gurdeep Singh

 

The Guru On The Pilgrimaging – ਗੁਰੂ ਜੀ ਕੀ ਸਮਝਦੇ ਹਨ ਤੀਰਥਾਂ ਨੂੰ?

(Its English version is at the end) 

ਜਦੋਂ ਅਸੀਂ ਗੁਰੂ ਜੀ ਦੇ ਤੀਰਥ ਉੱਤੇ ਦੱਸੇ ਵਿਚਾਰ ਪੜ੍ਹਦੇ ਹਾਂ ਤਦ ਇਹ ਪਤਾ ਚਲਦਾ ਹੈ ਕਿ ਤੀਰਥਾਂ ਤੇ ਜਾਕੇ ਨਹਾਉਣ ਨੂੰ ਉਹ ਮਹੱਤਤਾ ਨਹੀਂ ਦੇਂਦੇ ਕਿਉਂਕਿ ਉਹ ਮਨ ਦੀ ਵਕਾਰਾਂ ਵਾਲੀ ਮੈਲ ਧੋਣ ਨੂੰ ਹੀ ਤੀਰਥ ਸਦਦੇ ਹਨ| ਬਹੁਤ ਸਾਰੇ ਸਿੱਖ ਦੱਖਣ ਵਿੱਚ ਬਣੇ ਗੁਰੂਦਵਾਰਿਆਂ ਦੇ ਦਰਸ਼ਨ ਕਰਨ ਲਈ ਇਹ ਸਮਝਕੇ  ਜਾਂਦੇ ਹਨ ਕਿ ਗੁਰੂ ਜੀ ਉਨ੍ਹਾਂ ਦੀ ਉਡੀਕ  ਕਰਦੇ ਹਨ ਕਿ ਜਿੰਦਗੀ ਵਿੱਚ ਇੱਕ ਵਾਰ ਉਹ ਜਰੂਰ ਉਥੇ ਜਾਣ| ਇਹ ਸੋਚ ਉਨ੍ਹਾਂ ਦੇ ਵਿੱਚ ਕਿਸ ਨੇ ਪਾ ਦਿੱਤੀ, ਮੈਨੂੰ ਕੋਈ ਪਤਾ ਨਹੀਂ| ਕੀ ਉਨ੍ਹਾਂ ਨੂੰ ਆਪਣੇ ਗੁਰੂ ਜੀ ਦੀ ਸੁਣਨੀ ਚਾਹੀਦੀ  ਹੈ ਜਾਂ ਕਿਸੇ ਹੋਰ ਦੀ? ਮੈਂ ਤਾਂ ਸਭ ਨੂੰ ਛੱਡ ਕੇ ਗੁਰੂ ਜੀ ਦੇ ਸ਼ਬਦਾਂ ਨੂੰ ਹੀ ਤਰਜੀਹ ਦੇਂਦਾ ਹਾਂ|  ਹਾਂ ਜੇ ਉਹ ਆਪਣੇ ਇਤਿਹਾਸਿਕ ਗੁਰੂਧਾਮਾਂ ਨੂੰ ਵੇਖਣ ਜਾਂਦੇ ਹਨ ਤਦ ਗੱਲ ਹੋਰ ਹੈ; ਗੁਰੂ ਧਾਮਾਂ ਨੂੰ ਵੇਖਣ ਜਾਣਾ ਚੰਗੀ ਗੱਲ ਹੈ, ਪਰ ਉਨ੍ਹਾਂ ਤੇ ਜਾਣ ਨੂੰ ਤੀਰਥ ਯਾਤਰਾ ਸਮਝਣਾ ਗਲਤ ਹੈ ਕਿਉਂਕਿ ਗੁਰਬਾਣੀ ਮੁਤਾਬਿਕ ਸਿੱਖਾਂ ਦਾ ਤੀਰਥ ਮਨ ਨੂੰ ਧੋਣ ਹੀ ਹੈ| ਦੱਖਣ ਗੁਰੂਧਾਮਾਂ ਤੇ ਜਾਣ ਦੀ  ਮੇਰੀ ਇਸ ਕਰਕੇ ਇੱਛਾ ਨਹੀਂ ਕਿਉਂਕਿ ਉਥੇ ਇੱਕ ਜੀਵ ਦੀ ਬਲੀ ਦਿੱਤੀ ਜਾਂਦੀ ਹੈ ਜੋ ਸਿੱਖੀ ਦੇ ਵਿਰੁੱਧ ਹੈ ਕਿਉਂਕਿ ਜੀਵ ਦੀ ਬਲੀ ਦੇਣ ਦਾ ਗੁਰਬਾਣੀ ਵਿਰੋਧ ਕਰਦੀ ਹੈ| ਕਈ ਆਖਦੇ ਹਨ ਕਿ ਇਹ ਸ਼ੁਰੂ ਤੋਂ ਹੀ ਰਿਵਾਜ ਹੈ ਦੱਖਣ ਵਿਚ ; ਭਲਾਂ ਇਹ ਕਿਥੋਂ ਚੱਲ ਪਿਆ ? ਅਨੰਦਪੁਰ ਸਾਹਿਬ, ਗੁਰੂ ਜੀ ੩੮ ਸਾਲ ਦੇ ਕਰੀਬ ਰਹੇ ਪਰ ਉਥੇ ਤਾਂ ਅਜਿਹਾ ਘਟੀਆ ਰਿਵਾਜ  ਹੈ ਨਹੀਂ, ਪਰ ਜਿਥੇ ਸਿਰਫ ੪ ਵਰ੍ਹੇ ਰਹੇ ਉਥੇ ਇਹ ਰਿਵਾਜ ਕਿਵੇਂ ਪੈ ਗਿਆ? ਅੱਖਾਂ ਮੀਚਕੇ ਵੇਖੀ ਜਾਣਾ ਛੱਡਕੇ, ਸਾਰੇ ਸਿੱਖਾਂ ਨੂੰ ਆਪਣੇ ਧਰਮ ਤੇ ਲੱਗ ਰਹੇ ਦਾਗ ਵਿਰੁੱਧ ਅਵਾਜ ਉਠਾਉਣੀ ਚਾਹੀਦੀ ਹੈ; ਮਿਸਾਲ ਲਈ ਜੇ ਸਿੱਖ ਉਥੇ ਇੱਕ ਸਾਲ ਵਾਸਤੇ  ਵੀ ਨਾ ਜਾਣ, ਤਦ ਉਥੋਂ ਦੇ ਪ੍ਰਬੰਧਿਕ ਮਾਇਆ ਘਟਦੀ ਵੇਖਕੇ, ਆਪੇ ਇੱਕ ਜੀਵ ਦੀ ਬਲੀ ਦੇਣੀ ਛੱਡ ਦੇਣਗੇ | ਇਸੇ ਪ੍ਰਸੰਗ ਵਿੱਚ, ਆਓ ਵੇਖੀਏ ਉਹ ਸ਼ਬਦ ਜਿਸ ਵਿੱਚ ਗੁਰੂ ਜੀ ਨੇ ਤੀਰਥ ਦੇ ਅਸਲੀ ਅਰਥ ਸਮਝਾਏ ਹਨ; ਇਹ ਹੈ ਅੰਗ ੬੮੭:

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥  

ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥  

Ŧirath nāvaṇ jā-o ṯirath nām hai.

 Ŧirath sabaḏ bīcẖār anṯar gi-ān hai.  

ਅਰਥ ਨਿਚੋੜ: ਮੈਂ ਵੀ ਕਰਨ ਜਾਂਦਾ ਹਾਂ ਤੀਰਥ ਪਰ ਮੇਰਾ ਤੀਰਥ ਨਾਮ ਹੈ (ਕੋਈ ਥਾਂ ਨਹੀਂ)   ਸ਼ਬਦ ਨੂੰ ਮਨ ਵਿੱਚ ਵਸਾਉਣਾ ਮੇਰਾ ਗਿਆਨ ਹੈ; ਇੰਝ ਇਹੋ ਮੇਰਾ ਤੀਰਥ ਹੈ |

ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥  

ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥  

Gur gi-ān sācẖā thān ṯirath ḏas purab saḏā ḏasāhrā.

Ha-o nām har kā saḏā jācẖa-o ḏeh parabẖ ḏẖarṇīḏẖarā.  

 ਗੁਰੂ ਗਿਆਨ ਹੀ ਸੱਚਾ ਤੀਰਥ ਹੈ ਅਤੇ ਇਹੋ ਮੇਰੇ ਪਵਿੱਤਰ ਦਿਨ ਹਨ, ਇੰਝ ਇਹੋ ਮੇਰਾ ਦੁਸਹਿਰਾ ਬਣ ਜਾਂਦਾ ਹੈ ( ਹੋਰਾਂ ਵਾਂਗ ਮੈਨੂੰ ਦੁਸਹਿਰੇ ਵਾਲੇ ਕਰਮ ਕਾਂਡਾਂ ਦੀ ਲੋੜ ਨਹੀਂ ਅਤੇ ਨਾ ਕਿਤੇ ਜਾਕੇ ਇਸ਼ਨਾਨ-ਤੀਰਥ- ਕਰਨ ਦੀ ਲੋੜ ਹੈ)| ਹੇ  ਧਰਤੀ ਨੂੰ ਸੰਭਾਲਣ ਵਾਲੇ ਪ੍ਰਭ ਜੀਓ! ਮੈ ਤੁਹਾਡੇ ਕੋਲੋਂ ਤੁਹਾਡਾ ਨਾਮ ਮੰਗਦਾ ਹਾਂ|

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥  

ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥  

Sansār rogī nām ḏārū mail lāgai sacẖ binā.  

Gur vāk nirmal saḏā cẖānaṇ niṯ sācẖ ṯirath majnā. ||1||

ਪ੍ਰਭ ਜੀ ਬਿਨਾਂ ਸੰਸਾਰ ਵਿਕਾਰਾਂ ਵਿੱਚ ਲਿਬੜ ਰੋਗੀ ਬਣ ਜਾਂਦਾ ਹੈ ਅਤੇ ਇਸ ਦੀ  ਦਵਾਈ ਪ੍ਰਭਜੀ ਦਾ ਨਾਮ ਹੀ ਹੈ | ਗੁਰੂ ਦੇ ਪਵਿੱਤਰ ਸ਼ਬਦ ਸਦਾਥਿਰੀ ਚਾਨਣ ਹਨ | ਜਿਸ ਦੇ ਨਾਲ ਸਹੀ  ਇਸ਼ਨਾਨ  ਹੁੰਦਾ ਹੈ (ਮਨ ਦਾ ) ਅਤੇ ਇਹੋ ਤੀਰਥ ਹੈ (ਮਨ ਦੀ ਮੈਲ ਤਾਰਨੀ ਹੈ; ਸਰੀਰ ਤਾਂ ਘਰੇ ਵੀ ਧੋ ਲਿਆ  ਜਾਂਦਾ ਹੈ)|

            ਭਲਾਂ ਇਹ ਮਨ ਦਾ ਤੀਰਥ ਹੁੰਦਾ ਕਿਵੇਂ ਹੈ ? ਅੰਗ ੪੯੧ ਤੇ  ਗੁਰੂ ਜੀ ਦੱਸਦੇ ਕਿ ਇਹ ਮਨ ਤੀਰਥ ਕਿਵੇਂ ਬਣਦਾ ਹੈ?

            ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥

ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥

ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥

ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥

Ih man kāsī sabẖ ṯirath simriṯ saṯgur ḏī-ā bujẖā-e. 

Aṯẖsaṯẖ ṯirath ṯis sang rahėh jin har hirḏai rahi-ā samā-e. ||4|| 

Nānak saṯgur mili-ai hukam bujẖi-ā ek vasi-ā man ā-e. 

Jo ṯuḏẖ bẖāvai sabẖ sacẖ hai sacẖe rahai samā-e. ||5||6||8|| 

ਅਰਥ ਨਿਚੋੜ: ਸਤਿਗੁਰੂ ਜੀ ਨੇ ਇਹ ਸਮਝਾ ਦਿੱਤਾ ਏ ਕਿ ਇਹ ਮਨ ਹੀ ਕਾਂਸੀ ਬਣ ਜਾਂਦਾ ਹੈ; ਇੰਝ ਇਹ ਤੀਰਥ ਬਣ ਜਾਂਦਾ ਹੈ; ਇਹੋ ਸਿਮ੍ਰਿਤਰੀਆਂ ਦਾ ਗਿਆਨ ਹੋ ਨਿਬੜਦਾ ਹੈ ਕਿਉਂਕਿ ਜਿਨ੍ਹਾਂ ਦੇ ਮਨਾਂ ਵਿੱਚ ਕਰਤਾਰ ਜੀ ਵੱਸ ਗਏ,  ਉਨ੍ਹਾਂ ਦੇ ਮਨ ਅਠਾਹਠ ਤੀਰਥ ਬਣੇ ਰਹਿੰਦੇ ਹਨ|ਹੇ ਨਾਨਕ!ਜਦੋਂ ਸਤਿਗੁਰੂ ਜੀ ਨੂੰ ਮਿਲੀਦਾ ਹੈ ਤਦ ਪ੍ਰਭ ਜੀ ਦਾ ਹੁਕਮ ਸਮਝ ਆ ਜਾਂਦਾ ਹੈ ਅਤੇ ਮਨ ਸਿਰਫ ਇੱਕ ਪਰਮਾਤਮਾ ਵਿੱਚ ਟਿਕ ਜਾਂਦਾ ਹੈ|ਜੋ ਪ੍ਰਭ ਜੀ ਨੂੰ ਭਾਉਂਦਾ ਹੈ ਉਹੋ ਫੇਰ ਮਨ ਨੂੰ  ਠੀਕ ਲਗਦਾ ਹੈ ਅਤੇ ਉਹ ਉਸੇ ਵਿੱਚ ਟਿਕਿਆ ਰਹਿੰਦਾ ਹੈ|

            ਹੁਣ ਵੇਖੋ ਗੁਰੂਜੀ ਤੀਰਥ ਕਰਨ ਵਾਲਿਆਂ ਦੀ ਹਾਲਤ ਦੱਸਦੇ ਹਨ ਜੋ ਅੰਦਰ ਧੋਣ ਨਾਲੋਂ ਬਾਹਰਲਾ ਸਰੀਰ ਧੋ ਕੇ  ਪਵਿੱਤਰ ਹੋਏ ਸਮਝਦੇ ਹਨ; ਇਹ ਗੁਰੂ ਵਾਕ ੭੮੯ ਉੱਤੇ ਹਨ:

ਮਃ ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥

ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥

ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥

Mėhlā 1. 

Nāvaṇ cẖale ṯīrthī man kẖotai ṯan cẖor. 

Ik bẖā-o lathī nāṯi-ā ḏu-e bẖā cẖaṛī-as hor. 

Bāhar ḏẖoṯī ṯūmṛī anḏar vis nikor. 

Sāḏẖ bẖale aṇnāṯi-ā cẖor sė cẖorā cẖor. ||2||

ਅਰਥ ਨਿਚੋੜ: ਤੀਰਥ ਨਾਹਣ ਤਾਂ ਚੱਲ ਪਏ ਪਰ ਮਨ ਖੋਟੇ ਹਨ ਅਤੇ ਅੰਦਰ ਵਿਕਾਰ ਰੂਪੀ  ਚੋਰ ਛੁਪੇ ਬੈਠੇ ਹਨ|  ਨਹਾਉਣ ਨਾਲ ਇੱਕ ਬਾਹਰਲੀ ਮੈਲ ਤਾਂ ਉਤਰ ਗਈ, ਪਰ ਅੰਦਰਲੇ ਵਿਕਾਰਾਂ ਦੀ ਮੈਲ ਹੋਰ ਲੱਗ ਗਈ  ਭਾਵ ਅੰਦਰ ਮੈਲ ਘਟੀ ਨਹੀਂ ਸਗੋਂ ਵੱਧ ਗਈ (ਦੋਗਲੇ ਵਤੀਰੇ ਨਾਲ) ਜਿਵੇਂ  ਜੇ ਤੂਮੜੀ  ਨੂੰ ਧੋਤਾ ਵੀ ਜਾਵੇ ਤਦ ਵੀ  ਉਸ ਅੰਦਰਲੀ ਕੁੜੱਤਣ  ਨਹੀਂ  ਜਾਂਦੀ|  ਇਸ ਲਈ ਮਾਇਆ ਤੋਂ ਦੂਰ ਰਹਿਣ ਵਾਲੇ ਭਲੇ ਇਨਸਾਨ (ਸਾਧ) ਬਿਨ ਤੀਰਥ ਕਰਿਆਂ ਹੀ ਚੰਗੇ ਹਨ ਕਿਉਂਕਿ ਚੋਰ ਤੀਰਥ ਨਹਾਕੇ  ਵੀ ਚੋਰ ਹੀ ਰਹਿੰਦੇ ਹਨ|

            ਇਸ ਲਈ ਆਓ  ਗੁਰੂ ਜੀ ਦੀ ਮੰਨਕੇ ਆਪਾਂ ਆਪਣੇ ਮਨ ਨੂੰ ਧੋਣਾ ਸ਼ੁਰੂ ਕਰੀਏ; ਕਰਤਾਰ ਜੀ ਦੀ ਯਾਦ ਨਾਲ ਆਪਣੇ ਅੰਦਰਲੇ ਵਿਕਾਰਾਂ ਦਾ ਅੰਤ ਕਰਨਾ ਸ਼ੁਰੂ ਕਰੀਏ | ਗੁਰੂ ਸਾਹਿਬ ਜੀ ਦੇ ਕਹਿਣ ਅਨੁਸਾਰ ਇੰਝ ਅਸੀਂ ਅਸਲੀ ਤੀਰਥ ਕਰ ਸਕਾਂਗੇ ਅਤੇ ਲੋਕਾਚਾਰੀ ਤੀਰਥਾਂ ਦਾ ਭਾਰ ਉਡਾਉਣ  ਦੀ ਲੋੜ ਨਹੀਂ ਪਵੇਗੀ| ਗੁਰੂ ਜੀ ਮੁਤਾਬਿਕ ਮਨ ਧੋਣਾ ਸਾਡਾ ਤੀਰਥ ਹੋਣਾ ਚਾਹੀਦਾ ਹੈ| ਸਾਡੇ ਤੀਰਥਾਂ ਉੱਤੇ ਜੀਵਾਂ ਦੀਆਂ ਬਲੀਆਂ ਦੇਣੀਆਂ ਸਾਡੇ ਗੁਰੂ ਸਾਹਿਬ ਜੀ ਦੀ ਤੁਹੀਣ  ਹੀ ਹੈ| ਇਸ ਲਈ ਦੱਖਣ ਦੇ ਗੁਰੁਧਮ ਉੱਤੇ ਜੀਵ ਦੀ ਬਲੀ ਬੰਦ ਕਰਵਾਉਣੀ ਚਾਹੀਦੀ ਹੈ |

The Guru On The Pilgrimaging

As we read the Guru’s words on the pilgrimaging, we clearly learn that it has no importance in his mind; instead, he emphasizes to clean the mind, which doesn’t need water of a special place. Then why the Sikhs are seen rushing to the Gurdwaras in Deccan thinking their Guru calls them to be there at least once in a life time? Who has put such a kind of thinking in their minds? I don’t know. Should we listen to what the Guru says or believe what some other people say? I would prefer the Guru to all. If the Sikhs just go there to see their Historical Gurdwaras, then it is alright, but if they deem it as a pilgrimage, it is not what the Gurbani says. I don’t go to see Gurdwaras in Deccan, because there they sacrifice an innocent goat every year, which is condemned in the Gurbani. Instead of watching silently such a kind of practice that brings blot on the Sikhi, the Sikhs should openly oppose it. For an example, if they don’t go there for one year in its protest, the administration of the Gurdwaras will stop sacrificing a life outright as they will notice the income going down. First let us look at a shabda that elaborates on the pilgrimaging on 687, SGGS:

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥  

ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ

ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥  

ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥  

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥  

ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥  

Ŧirath nāvaṇ jā-o ṯirath nām hai .

Ŧirath sabaḏ bīcẖār anṯar gi-ān hai.

Gur gi-ān sācẖā thān ṯirath ḏas purab saḏā ḏasāhrā.

Ha-o nām har kā saḏā jācẖa-o ḏeh parabẖ ḏẖarṇīḏẖarā.

Sansār rogī nām ḏārū mail lāgai sacẖ binā .

Gur vāk nirmal saḏā cẖānaṇ niṯ sācẖ ṯirath majnā. ||1||

In essence: I do pilgrimage-ablution, but my pilgrimage-ablution is Akalpurakh’s name; reflecting on the Guru’s shabda works as my ablution, because it fills me with the divine knowledge. The Guru’s divine knowledge is an eternal pilgrimage. For me, it is my ten auspicious days and the ever Dussehra. “Oh Akalpurakh! You are the Protector of the world! I beg from you only your name”. The world is inflicted with the Maya disease (Vices), but Akalpurakh’s name is its curing medicine. Without Akalpurakh, the Maya filth is attached to the mortals. The Guru’s teaching is pure; it enlightens the mind always, and reflecting on it is like doing ablution at a pilgrimaging place.

            Now read what the Guru says about those who go on pilgrimaging while keeping their minds filled with vices; it is on 789, SGGS:

ਮਃ ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥

ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥

ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥

Mėhlā 1.

Nāvaṇ cẖale ṯīrthī man kẖotai ṯan cẖor.

Ik bẖā-o lathī nāṯi-ā ḏu-e bẖā cẖaṛī-as hor.

Bāhar ḏẖoṯī ṯūmṛī anḏar vis nikor.

Sāḏẖ bẖale aṇnāṯi-ā cẖor sė cẖorā cẖor. ||2||

Slok of First Nanak.

In essence: People with wickedness in the minds and engrossed bodily in vices, go to pilgrimaging places to bathe. They clean one part of the filth-the bodily filth-but they get filth through their hypocritical acts. How can they become pure? Their nature is bitter (evil) as a gourd; if it is washed from outside, still within it remains the pure poison (bitterness); therefore, Har’s devotees are better off by not bathing on pilgrimaging places; good people remain good without ablutions and the thieves remain thieves even after doing the ablution.

            Real pilgrimage is cleaning the mind, because once it becomes pure by eradicating all the vices, it becomes a pilgrimaging place itself:

ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥

ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥

Ih man kāsī sabẖ ṯirath simriṯ saṯgur ḏī-ā bujẖā-e.

Aṯẖsaṯẖ ṯirath ṯis sang rahėh jin har hirḏai rahi-ā samā-e. ||4||

When the Satiguru enables the follower to understand Har, his/her mind becomes a pilgrimage of Banaras and the knower of simiritis. Thus, the cleansed mind becomes equal to Sixty-eight pilgrimaging places as in it, Har dwells always.

            Let us follow the Guru and start cleaning our minds; with the Creator’s memory, let us get rid of our vices. By doing so, we will be doing the real pilgrimage then, and we will not need to go on the established pilgrimages, for according to the Guru, cleaning the mind is a real pilgrimage. If the innocent lives are sacrificed at our sacred Guru houses, it will be an insult to the Guru. The sacrifice being done at the Gurdwaras in Deccan must be stopped.

Wishes

G.Singh

 

 

ਗੁਰੂ ਨਾਨਕ ਦੇਵ ਜੀ ਕਿ ਗੁਰੂ ਨਾਨਕ ਸਾਹਿਬ ਜੀ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਪਹਿਲੇ ਸਤਿਗੁਰੂ ਜੀ ਦੇ ੫੫੦ਵੇਂ ਪ੍ਰਕਾਸ਼ ਦਿਨ ਸੰਬੰਧੀ, ਬਹੁਤ ਸਾਰੇ ਟੀ. ਵੀ. ਚੈਨਲ, ਸ਼੍ਰੋ. ਕਮੇਟੀ ਅਤੇ ਸਰਕਾਰ ਦੇ ਬੁਲਾਰੇ, ਪ੍ਰਕਾਸ਼ ਦਿਹਾੜੇ ਬਾਰੇ ਸੂਚਨਾ ਦੇਣ ਸਮੇਂ ਪਹਿਲੇ ਸਤਿਗੁਰੂ ਜੀ ਨੂੰ ਗੁਰੂ ਨਾਨਕ ਸਾਹਿਬ ਕਹਿਣ ਦੀ ਥਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ । ਕੀ ਅਜਿਹਾ ਵਰਤਾਰਾ ਠੀਕ ਹੈ? ਕੀ ਕਿਸੇ ਦਾ ਨਾਂ ਬਦਲ ਕੇ ਬੋਲਿਆ ਜਾਂ ਲਿਖਿਆ ਜਾ ਸਕਦਾ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਦੇਖਣ ਦੀ ਲੋੜ ਹੈ ਕਿ ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਕੀ ਹਨ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਪਾਤਿਸ਼ਾਹਾਂ ਦੇ ਨਾਂ ਪ੍ਰਤੱਖ ਤੌਰ ਉੱਤੇ ਲਿਖੇ ਮਿਲ਼ਦੇ ਹਨ । ਭੱਟ ਕਵੀਆਂ ਨੇ ਪਹਿਲੇ ਪੰਜ ਗੁਰੂ ਪਾਤਿਸ਼ਾਹਾਂ  ਦੀ ਸਿਫ਼ਤਿ ਵਿੱਚ ਸਵੱਯੇ ਉੱਚਾਰਨ ਕਰਦਿਆਂ ਉਨ੍ਹਾਂ ਦੇ ਨਾਂ ਵਰਤੇ ਹਨ । ਪੰਜਵੇਂ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਆਪਣੇ ਬੇਟੇ ਦਾ ਨਾਂ ਵਰਤਿਆ ਹੈ ਜੋ ਛੇਵੇਂ ਗੁਰੂ ਜੀ ਬਣੇ । ਸੱਚੇ ਸ੍ਰੋਤ ਤੋਂ ਮਿਲ਼ਦੀ ਏਨੀ ਸਪੱਸ਼ਟ ਜਾਣਕਾਰੀ ਦੇ ਹੁੰਦਿਆਂ ਵੀ ਸ਼੍ਰੋ. ਕਮੇਟੀ ਸਿੱਖ ਜਗਤ ਨੂੰ ਗੁਰੂ ਪਾਤਿਸ਼ਾਹਾਂ ਦੇ ਠੀਕ ਨਾਵਾਂ ਬਾਰੇ ਅੱਜ ਤਕ ਕੋਈ ਸੇਧ ਨਹੀਂ ਦੇ ਸਕੀ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ਼ਦੀ ਜਾਣਕਾਰੀ ਅਨੁਸਾਰ ਕਿਸੇ ਵੀ ਗੁਰੂ ਪਾਤਿਸ਼ਾਹ ਦੇ ਨਾਂ ਨਾਲ਼ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ । ਗੁਰਬਾਣੀ ਅਤੇ ਹੋਰ ਪ੍ਰਮਾਣਕ ਸਾਹਿਤ ਵਿੱਚੋਂ ਕੁੱਝ ਪ੍ਰਮਾਣਾਂ ਦੀ ਰੌਸ਼ਨੀ ਵਿੱਚ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਸੰਬੰਧੀ ਵਿਚਾਰ ਕਰਨੀ ਇੱਸ ਲੇਖ ਦਾ ਪ੍ਰਯੋਜਨ ਹੈ ।

੧. ਪਹਿਲੇ ਚਾਰ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਸੰਬੰਧੀ ਪ੍ਰਮਾਣ-

a). ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ´ ਜਨ ਕੀਅਉ ਪ੍ਰਗਾਸ ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਸਭ ਬਿਧਿ ਮਾਨਿ´ਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥ (ਗਗਸ ਪੰਨਾਂ ੧੩੯੯)

ਚੰਦੁ- ਗਿਆਨ ਦੀ ਰੌਸ਼ਨੀ ਵੰਡਣ ਵਾਲ਼ਾ ।

ਅ). ਇਕ ਮਨਿ ਪੁਰਖੁ ਧਿਆਇ ਬਰਦਾਤਾ॥ ਸੰਤ ਸਹਾਰੁ ਸਦਾ ਬਿਖਿਆਤਾ॥ ਤਾਸੁ ਚਰਨ ਲੇ ਰਿਦੈ ਬਸਾਵਉ॥ ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧॥ (ਗਗਸ ਪੰਨਾਂ ੧੩੭੮)

e). ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਿ ਆਵੈ॥ (ਗਗਸ ਪੰਨਾਂ ੧੩੯੬)

ਵਿਚਾਰ: ਉੱਪਰੋਕਤ ਪ੍ਰਮਾਣਾ ਵਿੱਚ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਨਾਲ਼ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਮਿਲ਼ਦੀ । ਕੀਰਤਨ ਤੋਂ ਪਹਿਲਾਂ ਕਈ ਜਥੇ ‘ਧੰਨੁ ਗੁਰੂ ਨਾਨਕ’ ਦਾ ਜਾਪ ਕਰਦੇ ਹਨ ਜੋ ਠੀਕ ਹੈ ਕਿਉਂਕਿ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ । ਕਥਾ ਵਿੱਚ ਕੁੱਝ ਸੱਜਣ ਪਹਿਲੇ ਗੁਰੂ ਜੀ ਨੂੰ ‘ਮੇਰੇ ਧੰਨੁ ਗੁਰੂ ਨਾਨਕ’ ਕਹਿੰਦੇ ਹਨ ਜੋ ਨਾਂ ਅਨੁਸਾਰ ਠੀਕ ਹੈ । ਕਈ ਕਥਾਕਾਰ ਪਹਿਲੇ ਦੋ ਗੁਰੂ ਪਾਤਿਸ਼ਾਹਾਂ ਦੇ ਨਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਹੀ ਵਰਤਦੇ ਹਨ ਜੋ ਠੀਕ ਹੈ । ਕਈ ਸੱਜਣ ਗੁਰੂ ਵਿਅੱਕਤੀਆਂ ਦੇ ਨਾਵਾਂ ਨਾਲ਼ ‘ਪਾਤਿਸ਼ਾਹ’ ਜਾਂ ‘ਸਾਹਿਬ ਪਾਤਿਸ਼ਾਹ’ ਵੀ ਵਰਤਦੇ ਹਨ ਜੋ ਬਿਲਕੁਲ ਠੀਕ ਹੈ । ‘ਦੇਵ’ ਸ਼ਬਦ ਦੀ ਵਰਤੋਂ ਦਾ ਰਿਵਾਜ਼ ਵੀ ਚੱਲ ਚੁੱਕਾ ਹੈ ਜੋ ਗੁਰਬਾਣੀ ਅਨੁਸਾਰ ਯੋਗ ਨਹੀਂ ਹੈ । ਅੰਮ੍ਰਿਤਸਰ ਯੂਨੀਵਰਸਿਟੀ ਦਾ ਰੱਖਿਆ ਨਾਂ ਪਹਿਲਾਂ ‘ਗੁਰੂ ਨਾਨਕ ਯੂਨੀਵਰਸਿਟੀ’ ਠੀਕ ਹੀ ਸੀ ਜੋ ਬਾਅਦ ਵਿੱਚ ਬਦਲ ਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਰੱਖ ਦਿੱਤਾ ਗਿਆ ਪਰ ਗੁਰੂ ਗ੍ਰੰਥ ਸਾਹਿਬ ਵਿੱਚ ‘ਗੁਰੂ ਨਾਨਕ ਦੇਵ’ ਨਾਂ ਨਹੀਂ ਹੈ । ਸ਼੍ਰੋ. ਕਮੇਟੀ ਨੂੰ ਠੀਕ ਨਾਂ ਪ੍ਰਚਾਰਨੇ ਚਾਹੀਦੇ ਸਨ ਪਰ ਉਸ ਦੇ ਮੁਲਾਜ਼ਮ ਆਪ ਹੀ ‘ਦੇਵ’ ਸ਼ਬਦ ਦੀ ਵਰਤੋਂ ਕਰਨ ਤੋਂ ਨਹੀਂ ਹਟਦੇ । ਟੀ. ਵੀ.ਚੈਨਲਾਂ ਰਾਹੀਂ ਖ਼ਬਰਾਂ ਪੜ੍ਹਨ ਵਾਲ਼ਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਅਨੁਸਾਰ ਹੀ ਗੁਰੂ ਪਾਤਿਸ਼ਾਹਾਂ ਦੇ ਨਾਂ ਬੋਲਣ, ਭਾਵ, ਦੇਵ ਦੀ ਥਾਂ ਸਾਹਿਬ ਜਾਂ ਪਾਤਿਸ਼ਾਹ ਸ਼ਬਦ ਦੀ ਵਰਤੋਂ ਕਰਨ ।

੨. ਪੰਜਵੇਂ ਗੁਰੂ ਜੀ ਦੇ ਨਾਂ ਬਾਰੇ ਪ੍ਰਮਾਣ: –

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ॥ ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ॥ ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥

ਵਿਚਾਰ: ਭੱਟਾਂ ਦੇ ਸਵੱਯਾਂ ਵਿੱਚ ੨੦ ਵਾਰੀ ਪੰਜਵੇਂ ਗੁਰੂ ਜੀ ਦਾ ਨਾਂ ਗੁਰੂ ਅਰਜੁਨ ਹੀ ਲਿਖਿਆ ਗਿਆ ਹੈ ਪਰ ਬੋਲਣ ਵਾਲ਼ੇ ਪਤਾ ਨਹੀਂ ‘ਅਰਜਨ’ ਸ਼ਬਦ ਜੋੜ ਕਿਉਂ ਵਰਤਦੇ ਹਨ । ਬਹੁਤੇ ਰਾਗੀ ਸੱਜਣ ਵੀ ਕੀਰਤਨ ਵਿੱਚ ‘ਅਰਜੁਨ’ ਸ਼ਬਦ ਦੀ ਥਾਂ ‘ਅਰਜਨ’ ਸ਼ਬਦ ਹੀ ਬੋਲਦੇ ਹਨ ਜੋ ਗੁਰਬਾਣੀ ਅਨੁਸਾਰ ਠੀਕ ਨਹੀਂ ਹੈ । ਭਾਸ਼ਾ ਅਨੁਸਾਰ ‘ਅਰਜਨ’ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ- ਖੱਟਣਾ ਜਾਂ ਕਮਾਉਣਾ । ‘ਅਰਜੁਨ’ ਵੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ- ਇੱਕ ਸਦਾ ਬਹਾਰ ਮਜ਼ਬੂਤ ਰੁੱਖ । ਪੜ੍ਹਨ ਸਮੇਂ ਫ਼ੈਸਲਾ ਗੁਰਬਾਣੀ ਦੇ ਸ਼ਬਦ ਜੋੜਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਠੀਕ ਹੁੰਦਾ ਹੈ । 

ਭਾਈ ਸੱਤੇ ਅਤੇ ਭਾਈ ਬਲਵੰਡ ਦੀ ਲਿਖੀ ‘ਰਾਮਕਲੀ ਕੀ ਵਾਰ’ ਵਿੱਚ ਪੰਜਵੇਂ ਗੁਰੂ ਜੀ ਦੇ ਨਾਂ ਲਈ ‘ਅਰਜਨ’ ਸ਼ਬਦ ਜੋੜ ਵਰਤੇ ਗਏ ਹਨ । ਗੁਰਬਾਣੀ ਸ਼ਬਦ-ਜੋੜਾਂ ਦੀ ਖੋਜ ਦੇ ਮਾਹਰ ਭਾਈ ਹਰਜਿੰਦਰ ਸਿੰਘ ਘੜਸਾਣਾ ਗੰਗਾਨਗਰ ਦੇ ਵਿਚਾਰਾਂ ਅਨੁਸਾਰ ਪੰਜਵੇਂ ਗੁਰੂ ਜੀ ਦਾ ਨਾਂ ਗੁਰੂ ਅਰਜਨ ਸਾਹਿਬ ਹੀ ਚਾਹੀਦਾ ਹੈ । ਭਾਈ ਘੜਸਾਣਾ ਨੇ ਤਰਕ ਦਿੱਤਾ ਹੈ ਕਿ ‘ਅਰਜੁਨ’ ਸ਼ਬਦ ਸੰਸਕ੍ਰਿਤ ਸ਼ੈਲੀ ਅਨੁਸਾਰ ਲਿਖਿਆ ਗਿਆ ਹੈ ਅਤੇ ‘ਅਰਜਨ’ ਸ਼ਬਦ ਲਹਿੰਦੀ ਪੰਜਾਬੀ ਅਨੁਸਾਰ ਲਿਖਿਆ ਗਿਆ ਹੈ ਜਿਸ ਲਈ ਪੰਜਾਬੀ ਨਾਂ ਗੁਰੂ ਅਰਜਨ ਸਾਹਿਬ ਹੀ ਰੱਖਣਾ ਚਾਹੀਦਾ ਹੈ । ਪੜ੍ਹਨ ਸਮੇਂ ‘ਅਰਜੁਨ’ ਸ਼ਬਦ ਨੂੰ /ਜੁ/ ਧੁਨੀ ਨਾਲ਼ ਹੀ ਬੋਲਿਆ ਜਾਵੇਗਾ ।

੩. ਛੇਵੇਂ ਗੁਰੂ ਜੀ ਦਾ ਨਾਂ ਗੁਰਬਾਣੀ ਵਿੱਚ:

ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ॥ ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥ (ਗਗਸ ਪੰਨਾਂ ੫੦੦/੧੭)

੪. ਸੱਤਵੇਂ ਅਤੇ ਅੱਠਵੇਂ ਗੁਰੂ ਪਾਤਿਸ਼ਾਹਾਂ ਦੇ ਨਾਂ:

a). ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿਰਾਇ॥ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿ ਰਾਇ॥੮੭॥ (ਤੌਸੀਫ਼ੋ ਸਨਾ ਵਿੱਚੋਂ) ।

ਅਰਥ – ਗੁਰੂ ਹਰਿ ਰਾਇ ਜੀ ਹੱਕ ਦੇ ਪਾਲਣ ਅਤੇ ਸੱਚ ਦੇ ਮਜ਼ਹਬ ਵਾਲ਼ੇ ਹਨ ਜੋ ਬਾਦਿਸ਼ਾਹ ਅਤੇ ਦਰਵੇਸ਼ ਵੀ ਹਨ ।

ਅ). ਹਮੂ ਹਰਿਕ੍ਰਿਸ਼ਨ ਆਮਦਹ ਸਰਬੁਲੰਦ॥ ਅਜ਼ੋ ਹਾਸਿਲ ਉਮੀਦਿ ਹਰ ਮੁਸਤਮੰਦ॥੨੫॥ (ਜੋਤਿ ਬਿਗਾਸ ਵਿੱਚੋਂ) ।

ਵਿਚਾਰ: ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਵਿੱਚ ‘ਹਰਿ’ ਸ਼ਬਦ ਦੀ ਵਰਤੋਂ ਉੱਪਰੋਕਤ ਪ੍ਰਮਾਣਾ ਵਿੱਚ ਮਿਲ਼ਦੀ ਹੈ । ਦੇਖਿਆ ਗਿਆ ਹੈ ਕਿ ਬੋਲਣ ਅਤੇ ਲਿਖਣ ‘ਹਰਿ’ ਸ਼ਬਦ ਦੀ ਥਾਂ ‘ਹਰ’ ਸ਼ਬਦ ਹੀ ਪ੍ਰਚੱਲਤ ਕਰ ਦਿੱਤਾ ਗਿਆ ਹੈ ਜੋ ਇੱਕ ਧੋਖਾ ਹੈ ਕਿਉਂਕਿ ਦੁਨੀਆਂ ਵਿੱਚ ਕਿਸੇ ਵੀ ਵਿਅੱਕਤੀ ਦਾ ਸਹੀ ਨਾਂ ਬਦਲਿਆ ਨਹੀਂ ਜਾ ਸਕਦਾ ਹੈ । ਕੀ ਕੋਈ ਸਿਮਰਨ ਸਿੰਘ ਨੂੰ ਸਮਰਨ ਸੰਘ ਕਹਿ ਕੇ ਬੁਲਾ ਸਕਦਾ ਹੈ? ਕੀ ਸਿਮਰਨ ਸਿੰਘ ਅਜਿਹੇ ਵਤੀਰੇ ਨੂੰ ਸਹਾਰ ਸਕੇਗਾ? ਕੀ ਕੋਈ ਹਰਿਤਿੱਕ ਨੂੰ ਹਰੱਤਕ ਕਹਿ ਕੇ ਬੁਲਾ ਸਕਦਾ ਹੈ? ਜੇ ਨਹੀਂ ਤਾਂ ਗੁਰੂ ਪਾਤਿਸ਼ਾਹਾਂ ਦੇ ਨਾਵਾਂ ਨੂੰ ਬਦਲ ਕੇ ਬੋਲਣ ਅਤੇ ਲਿਖਣ ਦਾ ਕਿੱਸ ਨੂੰ ਹਕ ਹੈ? ਕੀ ਇਹ ਸਿਆਣਪ ਹੈ ਕਿ ਬੇਸਮਝੀ? ਅੰਗ੍ਰੇਜ਼ੀ ਵਿੱਚ ਨਾਂ ਲਿਖਣ ਵਾਲ਼ੇ ‘ਹਰਿ = HARI’ ਨੂੰ ‘ਹਰ = HAR’ ਲਿਖ ਰਹੇ ਹਨ ਜੋ ਗ਼ਲਤ ਪਰਪਾਟੀ ਹੈ । ਇਸ ਵਿੱਚ ਗੁਰਬਾਣੀ ਨੂੰ ਗ਼ਲਤ ਪੜ੍ਹਨ ਵਾਲ਼ਿਆਂ ਦਾ ਵੀ ਕਸੂਰ ਹੈ ਕਿਉਂਕਿ ਬਹੁਤੇ ਪਾਠੀ ਗੁਰਬਾਣੀ ਦੇ ‘ਹਰਿ’ ਸ਼ਬਦ ਨੂੰ ‘ਹਰ’ ਹੀ ਪੜ੍ਹ ਰਹੇ ਹਨ ਜਦੋਂ ਕਿ ਇਨ੍ਹਾਂ ਸ਼ਬਦਾਂ ਦੇ ਜੋੜ ਅਤੇ ਅਰਥ ਗੁਰਬਾਣੀ ਵਿੱਚ ਵੱਖ-ਵੱਖ ਹਨ ।

੫. ਨੌਵੇਂ ਅਤੇ ਦਸਵੇਂ ਗੁਰੂ ਜੀ ਦੇ ਨਾਂ:

a). ਮਹਾਨ ਕੋਸ਼ ਵਿੱਚ ਨੌਵੇਂ ਗੁਰੂ ਜੀ ਨੂੰ ਸਤਿਗੁਰੂ ਤੇਗ਼ ਬਹਾਦੁਰ ਕਰ ਕੇ ਲਿਖਿਆ ਗਿਆ ਹੈ । ਮਹਾਨ ਕੋਸ਼ ਵਿੱਚੋਂ ਫ਼ੋਟੋ ਕਾਪੀਆਂ ਦੇਖੋ-

 

ਵਿਚਾਰ: ‘ਤੇਗ਼’ ਸ਼ਬਦ ਫ਼ਾਰਸੀ ਦਾ ਹੈ ਜਿਸ ਵਿੱਚ /ਗ਼/ ਦੀ ਵਰਤੋਂ ਹੁੰਦੀ ਹੈ ਅਤੇ ‘ਬਹਾਦੁਰ’ ਸ਼ਬਦ ਵੀ ਫ਼ਾਰਸੀ ਦਾ ਹੈ । ‘ਬਹਾ’ ਦਾ ਅਰਥ ਹੈ- ਰੌਸ਼ਨੀ ਦੇਣ ਵਾਲ਼ਾ ਜਾਂ ਚਮਕੀਲਾ । ‘ਦੁਰ’ ਦਾ ਅਰਥ ਹੈ- ਮੋਤੀ । ਜਦੋਂ ‘ਦੁਰ’ ਸ਼ਬਦ ਨੂੰ ਅਗੇਤਰ ਵਜੋਂ ਵਰਤਿਆ ਜਾਂਦਾ ਹੈ ਜਿਵੇਂ ਦੁਰਬਚਨ, ਦੁਰਗਮ ਆਦਿਕ ਤਾਂ ਓਦੋਂ ਇਹ ਫ਼ਾਰਸੀ ਦਾ ਸ਼ਬਦ ਨਾ ਹੋ ਕੇ ਸੰਸਕ੍ਰਿਤ ਦਾ ਸ਼ਬਦ ਹੁੰਦਾ ਹੈ । ਉਦਾਹਰਣ ਵਜੋਂ ਕਰਮ ਸ਼ਬਦ ਸੰਸਕ੍ਰਿਤ ਦਾ ਵੀ ਹੈ ਅਤੇ ਫ਼ਾਰਸੀ ਦਾ ਵੀ । ਜਦੋਂ ‘ਕਰਮ’ ਸ਼ਬਦ ਦਾ ਅਰਥ ਕੀਤੇ ਗਏ ਕੰਮ ਹੋਣ ਤਾਂ ਇਹ ਸੰਸਕ੍ਰਿਤ ਦਾ ਸ਼ਬਦ ਹੁੰਦਾ ਹੈ । ਜੇ ‘ਕਰਮ’ ਸ਼ਬਦ ਦੀ ਵਰਤੋਂ ਬਖ਼ਸ਼ਸ਼ ਦੇ ਰੂਪ ਵਿੱਚ ਹੁੰਦੀ ਹੈ ਤਾਂ ਇਹ ਸ਼ਬਦ ਫ਼ਾਰਸੀ ਦਾ ਹੁੰਦਾ ਹੈ । ‘ਨੀਚ ਕਰਮ’ ਵਿੱਚ ‘ਕਰਮ’ ਸ਼ਬਦ ਦੇ ਅਰਥ ਸੰਸਕ੍ਰਿਤ ਵਾਲ਼ੇ ਹਨ ਅਤੇ ‘ਕਰਮ ਖੰਡ’ ਵਿੱਚ ‘ਕਰਮ’ ਸ਼ਬਦ ਦੇ ਅਰਥ ਫ਼ਾਰਸੀ ਵਾਲ਼ੇ ਹਨ । ‘ਦਰ’ ਸ਼ਬਦ ਵੀ ਫ਼ਾਰਸੀ ਦਾ ਹੁੰਦਾ ਹੈ ਜਿਸ ਦਾ ਅਰਥ ਦਰਵਾਜ਼ਾ ਹੁੰਦਾ ਹੈ । ਨੌਵੇਂ ਗੁਰੂ ਜੀ ਦਾ ਸਹੀ ਨਾਂ ਗੁਰੂ ਤੇਗ਼ ਬਹਾਦੁਰ ਹੀ ਸਹੀ ਬਣਦਾ ਹੈ ਜਿਸ ਨੂੰ ਪ੍ਰਚਾਰ ਵਿੱਚ ਲਿਆਉਣ ਦੀ ਲੋੜ ਹੈ ।

ਅ). ‘ਜੋਤਿ ਵਿਗਾਸ’ ਪੰਜਾਬੀ ਕ੍ਰਿਤ ਭਾਈ ਨੰਦ ਲਾਲ ਸਿੰਘ ਵਿੱਚ ਵੀ ਇਹੀ ਸ਼ਬਦ ਜੋੜ ਹਨ, ਜਿਵੇਂ: –
ਸੋ ਤੇਗ਼ ਬਹਾਦੁਰ ਸਿਤ ਸਰੂਪਨਾ

ਸੋ ਗੁਰੁ ਗੋਿਬੰਦ ਿਸੰਘ ਹਿਰ ਕਾ ਰੂਪਨਾ ॥੩੦॥

ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਕੌਣ ਪ੍ਰਚੱਲਤ ਕਰੇ? ਇਹ ਸਵਾਲ ਉੱਠਣਾ ਜ਼ਰੂਰੀ ਹੈ । ਕ੍ਰੋੜਾਂ ਰੁਪਇਆਂ ਤੋਂ ਵੀ ਵੱਧ ਬੱਜਟ ਵਾਲ਼ੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਦਾ ਮੁਢਲਾ ਫ਼ਰਜ਼ ਸੀ ਕਿ ਉਹ ਇਸ ਸੰਦਰਭ ਵਿੱਚ ਸਿੱਖਾਂ ਦੀ ਯੋਗ ਅਗਵਾਈ ਕਰਦੀ ਪਰ ਅਜਿਹਾ ਨਹੀਂ ਹੋ ਸਕਿਆ । ਕੀ ਹੁਣ ਇਸ ਕਮੇਟੀ ਤੋਂ ਕੋਈ ਅਜਿਹੀ ਸੋਚ ਦੀ ਆਸ ਰੱਖੀ ਜਾ ਸਕਦੀ ਹੈ? ਆਸ ਤਾਂ ਜ਼ਰੂਰ ਹੈ ਪਰ ਉੱਤਰ ਨਾਂਹ ਵਿੱਚ ਹੀ ਲੱਗਦਾ ਹੈ । ਸਿੱਖ ਰਹਤ ਮਰਯਾਦਾ ਬਣਾਉਣ ਤੋਂ ਹੁਣ ਤਕ ਸਿੱਖੀ ਦੇ ਮਸਲਿਆਂ ਵਿੱਚ ਜੋ ਸ਼੍ਰੋ. ਕਮੇਟੀ ਨੇ ਕੀਤਾ ਹੈ ਉਹ ਸੱਭ ਸਿੱਖ ਜਗਤ ਦੇ ਸਾਮ੍ਹਣੇ ਹੈ ।

ਫਿਰ ਕੀ ਕੀਤਾ ਜਾਵੇ?

ਹਰ ਇੱਕ ਸਿੱਖ ਨੂੰ ਹੰਭਲ਼ਾ ਮਾਰਨਾ ਪਵੇਗਾ । ਭਾਵੇਂ ਕੋਈ ਪ੍ਰਚਾਰਕ ਹੈ, ਗੁਰਦੁਆਰਾ ਕਮੇਟੀ ਵਿੱਚ ਅਹੁਦੇਦਾਰ ਹੈ, ਕੋਈ ਆਪਣਾ ਰੇਡੀਓ ਚਲਾਉਂਦਾ ਹੈ, ਕੋਈ ਕਿਸੇ ਟੀ. ਵੀ. ਚੈਨਲ਼ ਰਾਹੀਂ ਖ਼ਬਰਾਂ ਦਿੰਦਾ ਹੈ, ਕੋਈ ਅਖ਼ਬਾਰ ਛਾਪਦਾ ਹੈ, ਗੁਰਦੁਆਰੇ ਜਾ ਕੇ ਸ਼੍ਰੋਤਾ ਬਣਦਾ ਹੈ ਭਾਵ ਕਿ ਹਰ ਸਿੱਖ ਨੂੰ, ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ, ਗੁਰੂ ਪਾਤਿਸ਼ਾਹਾਂ ਦੇ ਸਹੀ ਨਾਂ ਲੈਣੇ ਚਾਹੀਦੇ ਹਨ ਅਤੇ ਆਪਣੇ ਪਰਿਵਾਰਾਂ ਵਿੱਚ ਹਰ ਇੱਕ ਨੂੰ ਇਹ ਸਹੀ ਨਾਂ ਪੱਕੇ ਕਰਾਉਣੇ ਚਾਹੀਦੇ ਹਨ ।

————————————————————————————————————————

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।