Previous Next

TREADING ON THE SLIPPERY PATHS – ਤਿਲ੍ਹਕਣੇ ਰਾਹਾਂ ਦਾ ਸਫ਼ਰ

 (Its English version is at the end) 

ਪਹਿਲੇ ਪਾਤਸ਼ਾਹ ਦਾ ਇੱਕ ਸ਼ਬਦ ਹੈ  ਜਿਸ ਵਿਚ ਉਹ ਸਾਡੇ  ਆਪਣੇ  ਆਪ ਬਣਾਏ ਹੋਏ  ਉਹ ਕਾਰਨ ਜੋ ਸਾਡੇ ਕੋਲੋਂ ਸੁਖ ਸ਼ਾਂਤੀ ਖੋਹ ਲੈਂਦੇ ਹਨ ਦਾ ਜਿਕਰ ਕਰਕੇ ਸਾਨੂੰ ਸਮਝੋਂਦੇ ਹਨ ਕਿ ਵਾਹਿਗੁਰੂ ਜੀ ਨਾਲ ਜੁੜਨਾ ਹੀ ਦੁਖਾਂ ਤੋਂ ਬਚਣ  ਦਾ ਹੀਲਾ ਹੈ; ਇਹ ਅੰਗ ੩੪੯/੩੫੦ ਉੱਤੇ ਹੈ  ਜਿਸ ਤੇ ਆਪਾਂ ਅੱਜ  ਵਿਚਾਰ ਕਰਾਂਗੇ | ਸੰਸਾਰ ਨੂੰ ਸਾਹਿਬ ਇੱਕ ਖੇਡ ਹੀ ਦੱਸਦੇ ਹਨ ਇਹ ਦੱਸਣ ਲਈ ਕਿ ਉਹ ਕੰਮ ਜੋ ਮਨ ਨੂੰ ਸ਼ਾਂਤ ਨਾ ਕਰ ਸਕਣ,  ਕਿਉਂ ਕੀਤੇ ਜਾਣ | ਇੱਕ ਕਹਾਣੀ ਚਲਦੀ ਹੈ ਕਿ ਕਿਸੇ ਧਾਰਮਿਕ ਆਗੂ ਨਾਲ ਗੁਰੂ ਜੀ ਦੀ ਗਲਬਾਤ ਚੱਲੀ ਤੇ ਇੱਕ ਵਕ਼ਤ ਤੇ ਗੁਰਾਂ  ਨੇ  ਉਸ ਆਗੂ   ਨੂੰ ਕਿਹਾ, ” ਆਹ ਮੇਰੀ ਇੱਕ ਸੂਈ ਲੈ ਲੋਵੋ ਤੇ ਦੂਸਰੇ ਪਾਸੇ ਮੌਤ ਤੋਂ ਬਾਦ ਮੋੜ ਦੇਣਾ “| ਉੱਤਰ ਮਿਲਿਆ , ” ਜਨਾਬ ਇਹ ਤਾਂ ਹੋ ਹੀ ਨਹੀਂ ਸਕਣਾ “| ਤਦ ਗੁਰਾਂ ਪੁੱਛਿਆ, ” ਫੇਰ ਪੰਡਾ ਕਿਓਂ ਬੰਨਦੇ  ਫਿਰਦੇ ਹੋ?” ਇਹ ਕਥਾ ਸੱਚੀ  ਹੈ ਜਾਂ ਝੂਠੀ ਹੈ, ਸਾਡਾ ਇਸ ਨਾਲ ਕੋਈ ਵਾਸਤਾ ਨਹੀਂ ਕਿਉਂਕਿ  ਅਸੀਂ ਤਾਂ ਗੁਰੂਜੀ ਦੇ ਆਖੇ ਇਸ  ਸੱਚ ਨੂੰ ਸਮਝਣਾ ਚਾਹਾਂਗੇ ਕਿ ਇਥੋਂ ਮਨੁੱਖ ਲੈਕੇ ਕੁਝ ਨਹੀਂ ਜਾਂਦਾ ਪਰ ਫੇਰ ਮਾਇਆ ਦੀਆਂ ਪੰਡਾ ਖਾਤਰ  ਇੰਨ੍ਹਾ ਇਨਸਾਨੀਅਤ  ਤੋਂ ਡਿਗਦਾ ਹੀ ਕਿਉਂ ਹੈ  ? ਇਸ ਜੀਵਨ ਨੂੰ ਜਿਉਣ ਦੀਆਂ ਆਖਰ ਕਿੰਨੀਆਂ ਕੁ ਲੋੜਾਂ ਹਨ? ਜੇ ਵਿਚਾਰੀਏ  ਤਦ  ਬਹੁਤੀਆਂ ਨਹੀਂ ਹਨ;  ਇੱਕ ਭੇਡ ਚਾਲ ਵਾਲੀ ਧਨ ਦੀ ਦੋੜ ਵਿਚ ਸ਼ਾਮਿਲ ਹੋਣ ਕਾਰਨ, ਬਹੁਤੀਆਂ ਲੋੜਾਂ ਸਾਡੀਆਂ ਆਪ ਵਧਾਈਆਂ ਹੋਈਆਂ ਹਨ | ਦੁਨੀਆਂ ਦੇ ਪਿਛੇ ਲੱਗਣ ਵਿਚ ਰੱਜ ਨਹੀਂ ਹੈ; ਦੁਨੀਆਂ ਤਾਂ ਇਸੇ ਦੌੜ ਵਿਚ ਖਤਮ ਹੁੰਦੀ ਰਹਿੰਦੀ ਹੈ| ਲੋੜ ਉਨ੍ਹਾਂ ਤੋਂ ਸਿੱਖਣ ਦੀ ਹੈ ਜੋ ਬਿਨ ਮਾਇਆ ਤੋਂ ਹੀ ਆਨੰਦ ਵਿਚ ਰਹਿਕੇ ਜੀਵੇ ਜਾਂ ਜਿਉਂਦੇ ਹਨ | ਇਹੋ ਗੱਲ ਗੁਰੂ ਜੀ ਸਮਝਾਉਂਦੇ ਹਨ ਇਸ ਸ਼ਬਦ ਵਿਚ :

ਆਸਾ ਮਹਲਾ ੧ ॥

 ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜਹਿ ਵਾਜ ॥

ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹ ਰਾਖਹਿ ਪਾਉ ॥੧॥

ਅਰਥ ਨਿਚੋੜ: ਮਨ ਦੇ ਸੰਕਲਪ/ ਫੁਰਨੇ ਪੈਰਾਂ ਦੇ ਬੰਨ੍ਹੇ ਛੈਣੇ ਘੁੰਘਰੂ ਹਨ ਤੇ ਸੰਸਾਰੀ ਮੋਹ ਢੋਲਕੀ ਵਾਂਗ ਹੈ ਜੋ  ਕਿ ਵੱਜ ਰਹੇ ਹਨ, ਤੇ ( ਵਾਹਿਗੁਰੂ ਜੀ ਦੀ ਯਾਦ  ਬਿਨਾਂ) ਮਨ ਮਾਇਆ ਦੇ ਮੋਹ ਵਿਚ ਨਚਾਰ ਬਣਿਆ ਫਿਰਦਾ ਹੈ । ਇਸ ਨੂੰ ਆਖ ਲਵੋ ਕਲਜੁਗ ਦਾ ਅਸਰ | ਭਲਾਂ ਅਜਿਹੀ ਹਾਲਤ  ਵਿਚ ਜਤ ਸਤ ਨੂੰ ਸੰਸਾਰ ਵਿਚ ਥਾਂ ਕਿਹੜਾ ਰਹਿ ਗਿਆ ?।1।

         ਇਹ ਹੈ ਇੱਕ ਚੱਕਰ ਜਿਸ ਵਿਚ ਲੋਭੀ ਮਨ ਫਸਕੇ ਰਹਿ ਗਿਆ ਹਮੇਸ਼ਾ ਤੇ ਇਸੇ ਚੱਕਰ ਵਿਚ ਹੀ ਵਿਚਾਰਾ ਮਨੁੱਖ ਨਾਚ ਨੱਚਦਾ ਰਹਿੰਦਾ ਹੈ  | ਇਸ ਨੂੰ ਭਲਾਂ ਸ਼ਾਂਤੀ ਕਿਥੋਂ ਮਿਲੇਗੀ ? ਇੱਕ ਤੜਫ ਵਾਲਾ ਵਾਤਾਵਰਨ ਬਣਾਕੇ, ਆਨੰਦ ਦੀ ਆਸ ਕਰਨੀ ਵੀ ਬੇਅਰਥ ਹੈ | | ਮੂੰਹ ਤੇ ਮੁਸਕਰਾਹਟਾਂ  ਹਨ, ਪਰ ਦਿਲ ਚੱਕਰਾਂ ਵਿਚ ਪਿਆ ਤੌਖਲੇ ਵਿੱਚ ਤੜਫਦਾ ਰਹਿੰਦਾ ਹੈ | ਸ਼ਾਂਤੀ  ਤਦ ਆਵੇ ਜੇ  ਬੰਦਾ ਪ੍ਰਭ ਜੀ ਦੀ ਯਾਦ ਨੂੰ ਰੋਸ਼ਨੀ ਬਣਾਕੇ  ਜੀਵੇ; ਭਾਵ ਕੋਈ ਕੰਮ ਸ਼ੁਰੂ ਕਰਨਾ ਹੋਵੇ, ਪ੍ਰਭ ਜੀ ਨੂੰ ਯਾਦ ਕਰ ਲਿਆ; ਕਿਸੇ ਨਾਲ ਗਲਬਾਤ ਵਿੱਚ ਲਗਣਾ ਹੋਵੇ ਜਾਂ ਵਰਤਣਾ ਹੋਵੇ,  ਫੇਰ ਪ੍ਰਭ ਜੀ ਨੂੰ ਯਾਦ ਕਰ ਲਿਆ| ਬਸ ਇਸੇ ਤਰਾਂ ਉਨ੍ਹਾਂ ਦੀ ਯਾਦ ਜੇ ਦਿਲ ਵਿੱਚ ਵਸਾਕੇ ਜੀਵੀਏ, ਤਦ ਜਿੰਦਗੀ ਦੇ ਰਾਹਾਂ ਵਿੱਚ ਆਉਣ ਵਾਲੇ ਟੋਏ ਟਿੱਬੇ ਲੰਘਣੇ ਸਾਉਖੇ ਹੋ ਜਾਂਦੇ ਹਨ | ਉਂਝ ਵੀ ਜੇ ਦੂਸਰੇ ਰਸਤੇ ਤੇ ਕੁਝ ਮਿਲਦਾ ਵੀ ਹੈ ਤਾਂ ਫਿਕਰਾਂ ਦੇ ਤੂਫ਼ਾਨ ਵੀ ਨਾਲ ਹੀ ਚੱਲ ਪੈਂਦੇ ਹਨ | ਮਾਇਆ ਦੇ ਚੱਕਰ ਵਿੱਚ ਨਚਾਰ ਬਣਿਆਂ ਮਨ  ਅਸ਼ਾਂਤ ਹੀ ਰਹਿੰਦਾ ਹੈ |

ਨਾਨਕ ਨਾਮ ਵਿਟਹੁ ਕੁਰਬਾਣੁ ॥

ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥

ਹੇ ਨਾਨਕ!  ਵਾਹਿਗੁਰੂ ਜੀ ਦੇ ਨਾਮ ਤੋਂ ਵਾਰੀ ਜਾਵੋ ਕਿਉਂਕਿ ਉਨ੍ਹਾਂ ਤੋਂ ਬਿਨਾ ਸਾਰੀ ਦੁਨੀਆ ਅੰਨ੍ਹੀ ਹੋਈ ਫਿਰਦੀ ਹੈ | ।1।  ਰਹਾਉ।1

         ਖੁਦ ਅੰਨ੍ਹੀ ਦੁਨੀਆਂ ਭਲਾਂ ਕੀ ਰਸਤਾ ਵਿਖਾਲੇਗੀ ? ਰਸਤਾ ਵਿਖਾਣ ਵਾਲੇ  ਤਾਂ ਸਹੀ ਅਰਥਾਂ ਵਿਚ  ਉਹ ਸਾਹਿਬ ਕਰਤਾਰ ਜੀ ਹੀ ਹਨ ਜੋ ਸੁਜਾਕੇ ਹਨ; ਇਸ ਲਈ ਉਨ੍ਹਾਂ ਦੀ ਹੀ ਓਟ ਲਵੋ |  ਦੁਨੀਆਂ ਨੂੰ ਗੁਰੂ ਜੀ ਅੰਨ੍ਹੀ ਕਿਉਂ ਆਖਦੇ ਹਨ? ਇਹ ਗੱਲ ਵਿਚਾਰਨ ਵਾਲੀ ਹੈ | ਉਨ੍ਹਾਂ ਦਾ ਮਤਲਬ ਹੈ ਕਿ ਜੋ ਇਨਸਾਨ ਮਾਇਆ ਵਿਚ ਆਪ  ਡੁੱਬਿਆ ਹੋਵੇ, ਉਹ ਅਧਿਆਤਮ ਚਾਨਣ ਕਿਵੇਂ ਦੇ ਸਕਦਾ ਹੈ ? ਦੁਨੀਆਂ ਕੋਲ ਹੈ ਕੀ? ਮਾਇਆ ਅਧੀਨ ਵਪਾਰ, ਧੱਕੇਸ਼ਾਹੀ, ਮਾਇਆ ਦੀ ਅਨੰਤ ਦੌੜ , ਨਾਂ ਦੀ ਪ੍ਰਮਾਣਤਾ, ਅਹੁਦਿਆਂ ਦੇ ਰੰਗ ਦੀ ਖਿੱਚ,  ਤਾਕਤ ਦੀਆਂ ਸਿਖਰਾਂ ਤੇ ਪੁੱਜਣ ਦੇ ਦਾਹਵੇ ਤੇ ਬਾਕੀ ਲਗਾਤਾਰ ਆਮ ਇਨਸਾਨ ਦੀ ਲੁੱਟ ਕਸੁੱਟ  ਦੇ ਮੌਕੇ | ਫੇਰ ਜੇ ਅਜਿਹੀ ਦੁਨੀਆਂ ਕੋਲੋਂ ਪੁਛੀਏ ਕਿ ਮਨ ਦੀ ਸ਼ਾਂਤੀ ਕਿਵੇਂ ਮਿਲਦੀ ਹੈ ? ਤਦ ਇਹ ਇਸ਼ਾਰਾ  ਵੱਡੇ ਵੱਡੇ ਧਰਮ ਦੇ ਦਹਵੇਦਾਰਾਂ ਵੱਲ ਕਰੇਗੀ ਜੋ  ਢੋਲ ਵਜਾਕੇ ਰੱਬ ਜੀ ਨੂੰ ਜੇਬ੍ਹ ਵਿਚ ਪਾ ਰੱਖਣ ਦਾ ਦਾਹਵਾ ਕਰਦੇ ਹਨ ਤੇ ਆਪਣੇ ਧਾਰਮਿਕ ਵਪਾਰ ਨੂੰ ਗਰਮ  ਰੱਖਣ ਖਾਤਰ, ਹੋਰ ਆਪਣੇ ਵਰਗਿਆਂ  ਤੇ ਉਂਗਲੀਆਂ ਕਰਨ ਵਿਚ ਮਸਤ ਹਨ; ਉਂਝ  ਆਪ ਅਜੇਹੇ ਭੇਖੀ ਲੋਕਾਂ  ਨੂੰ ਮਾਇਆ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ | ਆਪਾਂ ਦੇਖਦੇ ਤਾਂ ਹਾਂ ਕਿ ਇਹ  ਦੁਨੀਆਂ ਦੇ ਪਿਆਰੇ  ਧਾਰਮਿਕ ਡੇਰੇ ਬਣਾਕੇ ਭੋਲੇ ਲੋਕਾਂ ਨੂੰ ਲੁੱਟ ਕੇ ਮਾਇਆ ਕਿਵੇਂ  ਇਕੱਠੀ ਕਰ ਰਹੇ ਹਨ | ਅਜਿਹੇ ਮਾਇਆਧਾਰੀ ਤੇ ਧਰਮ ਦੇ ਦਾਹਵੇਕਾਰਾਂ  ਕੋਲ ਕੁਝ ਉਹ  ਲੋਕ ਜੋ  ਭੜਕੇ ਹੋਏ ਹਨ, ਕੁਝ ਇਸੇ ਦੁਨੀਆ ਦੇ ਸ਼ਿਕਾਰ ਹੋਏ ਤੇ ਕੁਝ ਥੋੜ੍ਹੀ ਬਹੁਤੀ ਅਧਿਆਤਮਿਕਤਾ  ਦੀ ਖੁਸ਼ਬੂ  ਦੇ ਭੁੱਖੇ  ਅਤੇ ਕੁਝ ਆਪਣੇ ਕੰਮ ਕਰਨ ਦੀ ਲਾਲਸਾ ਵਿਚ, ਬੜੀ ਭੀੜ ਬਣਾਕੇ  ਜੁੜਦੇ ਹਨ| ਸਿਆਸਤਦਾਨਾਂ ਕੋਲੋਂ ਸਚਾਈ, ਇਮਾਨਦਾਰੀ  ਦੀ ਆਸ ਕਰਨੀ ਅਤੇ ਉਨ੍ਹਾਂ ਦੇ ਆਖੇ ਬਚਨਾਂ ਤੇ ਯਕੀਨ ਕਰਨਾ ਮੂਰਖਤਾ ਹੈ  ਤੇ ਬਿਲਕੁਲ ਉਸੇ ਤਰਾਂ ਇਨ੍ਹਾਂ ਧਾਰਮਿਕ ਭੇਖੀਆਂ ਕੋਲੋਂ ਅਧਿਆਤਮਕ ਰੋਸ਼ਨੀ ਦੀ ਆਸ ਰੱਖਣੀ ਵੀ ਸਿਆਣਪ ਨਹੀਂ | ਇਸ ਲਈ ਸੋਚੋ  ਜਿਵੇਂ ਗੁਰੂ ਜੀ ਦੱਸਦੇ ਹਨ ਕਿ ਅਧਿਆਤਮਿਕਤਾ ਤੋਂ ਅੰਨੇਂ ਆਗੂ ਕੀ ਦੇ ਸਕਦੇ ਹਨ? ਇਨ੍ਹਾਂ ਕੋਲ  ਹੈ ਕੀ ? ਓਹੋ ਕੁਝ ਜੋ ਦੁਨੀਆਂ ਕੋਲ ਹੈ | ਦੀਵਾ ਤਾਂ ਕਰਤਾਰ ਜੀ  ਕੋਲ ਹੈ, ਪਰ ਉਸ ਦੀਵੇ  ਵਲ ਮੁੜਨ ਦੀ ਆਪਾਂ ਕਦੇ ਖੇਚਲ ਹੀ ਨਹੀਂ ਕਰਦੇ |

ਸਾਹਿਬ ਸੰਸਾਰ ਦੀ ਹਾਲਤ ਸਮਝਾਉਂਦੇ ਹਨ :

 ਗੁਰੂ ਪਾਸਹੁ ਫਿਰਿ ਚੇਲਾ ਖਾਇ ॥ ਤਾਮਿ ਪਰੀਤਿ ਵਸੈ ਘਰਿ ਆਇ ॥

ਜੇ ਸਉ ਵਰ੍ਹਿਆ ਜੀਵਣ ਖਾਣੁ ॥ ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥

(ਗੱਲ ਹੀ ਉਲਟੀ ਹੋਈ ਪਈ ਹੈ ) ਆਪਣੇ ਗੁਰੂ ਕੋਲੋਂ (ਦਖਸ਼ਨਾ ਦੇਣ ਦੀ ਥਾਂ ਤੇ )  ਚੇਲਾ ਆਪ ਹੀ, ਗੁਰੂ ਨੂੰ ਖਾਣ ਦਾ ਵਸੀਲਾ ਬਣਾਕੇ,  ਖਾ ਰਿਹਾ ਹੈ; ਇਸ ਲਈ ਚੇਲਿਆਂ ਨੇ ਇਹ ਖਾਣ ਖਾਤਰ ਹੀ ਪ੍ਰੀਤ ਬਣਾਈ ਹੋਈ ਹੈ | ਇਸੇ ਤਰਾਂ ਦੀ ਜ਼ਿੰਦਗੀ ਜੇ  ਸੌ ਵਰ੍ਹੇ  ਵੀ ਮਨੁੱਖ ਜਿਉਂਦਾ ਵੀ ਰਹੇ ਤਾਂ ਇਹ ਸਭ ਬੇਕਾਰ ਗਈ ਸਮਝੋ, ਕਿਉਂਕਿ ਦਿਨ ਤਾਂ ਓਹੋ ਭਾਗਾਂ ਵਾਲਾ ਹੁੰਦਾ ਹੈ, ਜਦੋਂ ਇਨਸਾਨ ਅਕਾਲਪੁਰਖ ਨਾਲ ਪਿਆਰ  ਪਾਵੇ (ਤੇ ਉਸ ਦੇ ਪਿਆਰ ਵਿਚ ਜੀਵੇ )

         ਗੁਰੂ ਜੀ ਅਗਲੇ ਵਾਕ ਰਾਹੀਂ ਸਮਝਾਉਂਦੇ ਹਨ  ਕਿ ਸੰਸਾਰ ਹਨੇਰ ਗਰਦੀ ਵਿਚ ਗਲਤਾਨ ਹੈ ਅਤੇ ਅਧਿਆਤਮਿਕਤਾ ਵਿਚ ਐਨਾ ਅੰਨ੍ਹਾ ਹੋ ਬੈਠਾ ਕਿ ਮਿਲਨਵਰਤੋਂ ਅਤੇ ਇਨਸਾਫ ਨੂੰ ਵੀ ਧਨ ਦੌਲਤ ਨਾਲ ਬੰਨ੍ਹੀ ਬੈਠਾ ਹੈ :

ਦਰਸਨਿ ਦੇਖਿਐ ਦਇਆ ਨ ਹੋਇ ॥ ਲਏ ਦਿਤੇ ਵਿਣੁ ਰਹੈ ਨ ਕੋਇ ॥

ਰਾਜਾ ਨਿਆਉ ਕਰੇ ਹਥਿ ਹੋਇ ॥ ਕਹੈ ਖੁਦਾਇ ਨ ਮਾਨੈ ਕੋਇ ॥੩॥

(ਵੇਖੋ ਇਸ ਦੁਨੀਆਂ ਦੀ ਕੋਝੀ ਹਾਲਤ) ਜੋ ਰੱਬ ਜੀ ਨੂੰ ਮੰਨ ਦੇ ਹਨ ਉਹ ਵੀ ਉਨ੍ਹਾਂ ਦੇ ਨਾਮ ਉੱਤੇ ਪਾਏ ਵਾਸਤੇ ਨੂੰ ਕੁਝ ਨਹੀਂ ਸਮਝਦੇ (ਕਿਓਂਕਿ ਉਨ੍ਹਾਂ ਦਾ ਮੋਹ ਧਨ ਨਾਲ ਹੈ ਰੱਬ ਜੀ ਨਾਲ ਨਹੀਂ) | ਹਰੇਕ ਗੱਲ ਮਾਇਆ ਨਾਲ ਜੋੜੀ ਹੋਈ ਹੈ ਜਿਵੇਂ ਕਿ ਮਿਲਣ ਗਿਲਣ ਤੇ ਸੰਸਾਰੀ ਵਰਤੋਂ ਵਿੱਚ ਸਿਰਫ ਲੈਣ ਦੇਣ ਅੱਗੇ ਰਖਿਆ ਹੋਇਆ ਹੈ | ਹਕੂਮਤ ਵਾਲੇ ਵੀ ਬਿਨਾਂ  ਲਿਆਂ ਇਨਸਾਫ ਨਹੀਂ ਕਰਦੇ |

          ਜਿਸ ਇਨਸਾਨ ਕੋਲ ਕੁਝ ਹੈ ਨਹੀਂ, ਉਸ ਨਾਲ ਕੋਈ ਟਾਵਾਂ ਟਾਵਾਂ ਰੱਬ ਜੀ ਦਾ ਪਿਆਰਾ ਹੀ ਧਿਆਨ ਦੇਂਦਾ ਹੈ, ਪਰ ਬਾਕੀ ਦੇ ਸੰਸਾਰੀ ਨਹੀਂ | ਇਸੇ ਲਈ ਸਾਹਿਬ ਫ਼ੁਰਮਾਂਦੇ ਹਨ ਕਿ ਇਹ ਸੰਸਾਰ ਮਾਇਆ ਵਿਚ  ਅੰਨਾਂ ਹੈ, ਇਹ ਕਿਸੇ ਨੂੰ ਕੀ ਸਿਖਏਗਾ? ਜੇ ਕਦੇ ਧਨ ਦੌਲਤ ਵਿੱਚ ਕਿਸੇ ਸਾਧੂ, ਬਾਬੇ ਜਾਂ ਗੁਰੂ ਨੂੰ ਗੜੁੱਚ ਵੇਖੋਂ, ਸਮਝ ਲੈਣ ਕਿ ਉਹ ਅਧਿਆਤਮਕ ਤੌਰਤੇ ਖਾਕੀ ਨੰਗ ਹੈ |  ਸਾਧਗਿਰੀ ਜਾਂ ਅਧਿਆਤਮਕ ਗੁਰੂਤਾ, ਆਪਾ ਰਹਿਤ ਮਨ ਵਿੱਚ ਹੀ ਪੁੰਗਰਦੀ ਹੈ | ਗੁਰਬਾਣੀ ਓਦੋਂ ਮਨ ਨੂੰ ਸੋਧਦੀ ਹੈ ਜਦੋਂ ਮਨ ਮੰਨ ਜਾਵੇ ਕਿ ਸ਼ਾਂਤੀ ਤੇ ਅਨੰਦ ਗੁਰਾਂ ਦੀ ਨਸੀਹਤ ਵਿੱਚ ਹੈ ਤੇ ਬਾਕੀ ਸਭ ਰੌਲ਼ਾ ਰੱਪਾ ਹੀ ਹੈ | ਰੱਬ ਜੀ ਵਲ ਮੁੜੋ ਤੇ ਉਨ੍ਹਾਂ ਨਾਲ ਪਿਆਰ ਪਾਵੋ ਤਾਂ ਕਿ ਕੋਈ ਸੇਧ ਮਿਲੇ | ਗੁਰੂ ਜੀ ਅੱਗੇ ਸਾਨੂੰ ਸਮਝਾਉਂਦੇ ਹਨ ਇਨਸਾਨੀਅਤ ਤੋਂ ਡਿਗੀ ਦੁਨੀਆਂ ਤੇ ਇਸ ਵਿੱਚ ਪਵਿੱਤਰ ਰਹਿਣ ਦੇ ਤਰੀਕੇ ਬਾਰੇ :

ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥

ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥

ਹੇ ਨਾਨਕ! ਇਹ ਇਨਸਾਨ ਸਿਰਫ ਨਾਮ ਮਾਤਰ ਹੀ ਇਨਸਾਨ ਹੈ; ਉਂਝ ਇਸ ਦਾ ਵਤੀਰਾ ਕੁੱਤੇ ਵਰਗਾ ਹੋ ਗਿਆ ਹੈ ਜੋ ਆਪਣੇ ਮਾਲਿਕ ਦੇ ਦਰ ਤੇ ਖਾਣ ਖਾਤਰ ਹੁਕਮ ਵਜਾਉਂਦਾ ਹੈ |  ਅਕਾਲਪੁਰਖ ਦੀਆਂ ਨਜਰਾਂ ਵਿਚ ਤਦੇ ਇਨਸਾਨ  ਮਾਣ ਪਾ ਸਕਦਾ ਹੈ ਜੇ ਉਹ ਗੁਰੂ ਜੀ ਦੀ ਕਿਰਪਾ ਨਾਲ ਉਨ੍ਹਾਂ ਦੀ ਸਿਖਿਆ ਤੇ ਚਲਕੇ,  ਇਸ ਸੰਸਾਰ ਵਿਚ ਇੱਕ ਮਹਿਮਾਨ ਬਣਕੇ ਜੀਵੇ |

          ਕੁੱਤੇ ਵਾਲੀ ਨੀਅਤ ਨਾਲ ਜੀਣਾ ਸਾਨੂੰ ਇਨਸਾਨੀ ਪੱਖੋਂ ਡੇਗ ਦੇਂਦਾ ਹੈ, ਤਦੇ ਗੁਰੂ ਜੀ ਇੱਕ ਮਹਿਮਾਨ ਬਣਕੇ ਰਹਿਣ ਦੀ ਸਿਖਿਆ ਦੇਂਦੇ ਹਨ, ਪਰ ਕਿਉਂ? ਆਮ ਇਨਸਾਨ ਸੋਚਦਾ ਹੈ ਕਿ ਜੋ ਪੱਲੇ ਹੈ ਉਹ  ਕਿਸੇ ਨੂੰ ਕਿਵੇਂ ਦੇ ਦਈਏ? ਗੁਰੂ ਜੀ ਜੋ ਕੋਲ ਹੈ, ਉਸ ਨੂੰ ਲੁਟਾਉਣ ਲਈ ਨਹੀਂ ਸਗੋਂ ਸਾਨੂੰ ਆਪਣੇ ਬੇਅੰਤ ਲਗਾਓ ਨੂੰ ਤੋੜਨ ਲਈ ਮਹਿਮਾਨ ਦੇ ਸੁਭਾ ਦੀ ਗੱਲ ਕਰਦੇ ਹਨ | ਮਹਿਮਾਨ ਇੱਕ ਬੇਗਾਨੇ ਘਰ ਵਿੱਚ ਖਾਂਦਾ ਹੈ, ਸਲਾਹ ਲੈਂਦਾ ਹੈ ਤੇ ਦੇਂਦਾ ਹੈ, ਪਰ ਉਹ ਆਪਣੇ ਮੇਜਮਾਨ ਦੀ ਕਿਸੇ ਵੀ ਚੀਜ ਉੱਤੇ ਮਲਕੀਅਤ ਨਹੀਂ ਕਰਦਾ | ਉਹ ਆਪਣੇ ਮੇਜਮਾਨ ਦੀਆਂ ਕੁਝ ਚੀਜਾਂ ਜੇ  ਉਸ ਨੂੰ ਪਸੰਦ ਵੀ ਆ ਜਾਣ ,ਨਾਲ ਜੁੜਦਾ ਨਹੀਂ | ਆਪਣੇ ਮੇਜ਼ਮਾਨ ਦੀਆਂ ਚੀਜਾਂ ਪ੍ਰਤੀ ਮਹਿਮਾਨ ਪਾਸ ਸਬਰ ਸੰਤੋਖ  ਹੁੰਦਾ ਹੈ; ਤਦੇ ਉਹ  ਉਨ੍ਹਾਂ ਚੀਜ਼ਾਂ ਤੇ ਕਾਬਿਜ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਨੂੰ ਖੋਹਣ ਬਾਰੇ ਸੋਚਦਾ ਹੈ | ਗੁਰੂ ਜੀ ਆਖਦੇ ਹਨ ਕਿ ਇੱਕ ਮਹਿਮਾਨ ਵਰਗੇ ਵਤੀਰੇ ਨੂੰ  ਮੁਖ ਰੱਖਕੇ ਜੀਵੋ ਇਸ ਦੁਨੀਆ  ਵਿੱਚ ਤਾਂਕਿ ਇਸ ਦਾ ਮੋਹ ਤੁਹਾਨੂੰ ਕੁਰਾਹੇ ਨਾ ਪਾ ਸਕੇ | ਗੁਰਾਂ ਦੇ ਦੱਸੇ ਰਾਹ ਤੇ ਚੱਲ ਕੇ,  ਗੁਰਾਂ ਦੀ ਬਖਸ਼ਸ਼ ਨਾਲ, ਕਰਤਾਰ  ਜੀ ਨਾਲ ਅਜਿਹੇ ਪਿਆਰ ਦੀ ਗੰਢ ਪਾਵੋ ਤਾਂ ਕਿ ਮਾਇਆ ਤੇ ਇਸ ਵਿੱਚ ਗ੍ਰਹੱਸੀ  ਇਹ ਦੁਨੀਆ, ਉਸ ਨੂੰ ਨਾ ਤੋੜ ਸਕੇ | ਕਰਤਾਰ ਜੀ ਨੂੰ ਇੰਝ ਮੋਹ ਕਰੋ ਕਿ ਉਨ੍ਹਾਂ ਦਾ ਨਾਮ ਲੈਂਦਿਆਂ ਮਨ ਵਿੱਚ ਉਨ੍ਹਾਂ ਦੀ ਯਾਦ ਇੰਝ ਵਸਦੀ ਜਾਵੇ ਜਿਵੇਂ ਕੋਹਾਂ ਦੂਰ ਘਾਹ ਖਾਂਦੀ ਗਾਂ ਆਪਣੇ ਬੱਛੇ ਨੂੰ ਮਨ ਵਿੱਚ ਯਾਦ ਰੱਖਦੀ ਹੈ | ਇਸ ਨੂੰ ਆਖੀਦਾ ਹੈ ਪ੍ਰਭ ਜੀ ਦੀ ਯਾਦ ਵਿਚ ਜੀਣਾ | ਧਾਰਮਿਕ ਪਹਿਰਾਵੇ  ਤਦੇ ਚੰਗੇ ਬਣਦੇ ਹਨ ਜਦੋਂ ਇਨਸਾਨ ਆਪਣੇ ਆਪ ਨੂੰ ਕਰਤਾਰ ਜੀ ਦੇ ਪਿਆਰ ਵਿਚ ਰੰਗਕੇ ਜੀਵੇ | ਕਰਤਾਰ ਜੀ ਦੀ ਯਾਦ ਵਿਚ ਰਹਿਕੇ , ਜਦੋਂ  ਕੋਈ ਕੰਮ ਕਰੋਗੇ, ਕਿਸੇ ਨਾਲ ਵਰਤੋਂਗੇ  ਤੇ ਜਾਂ ਕੋਈ ਫੈਸਲਾ ਲੋਵੋਗੇ,   ਤਾਂ  ਪਤਾ ਚੱਲੇਗਾ ਕਿ ਤੁਸੀਂ ਇੱਕ ਘੁੱਪ ਹਨੇਰੇ ਵਿਚੋਂ ਬਾਹਰ ਨਿਕਲ ਆਏ ਹੋ !  

ਸ਼ੁਭ ਇੱਛਾਵਾਂ ਨਾਲ,

ਗੁਰਦੀਪ ਸਿੰਘ

TREADING ON THE SLIPPERY PATHS

On 349/350, SGGS, there is First Guru’s shabda in which he points out our own created causes that rip us off our peace and create obstacles in getting imbued with our Creator. The Guru counsels us that to get rid of such kind of anxiety and pain, we must remain connected to Him. We will ponder over his shabda in this article. The Guru Sahib calls the world a game only to tell us that the deeds that don’t bring peace to the mind need not to be done. There is a story that once the Guru asked a question to a religious leader during a discourse, “Here is my needle, please return it to me at other side after your death.” The leader responded, “Sir, this is not possible to do.” Then the Guru asked him, “then why are you gathering this and that?” We have no concern if this story is accurate or untrue; however, we must understand the truth that we take nothing with us as we die. Then by stooping low, why do we amass wealth and other stuff? After all, how many needs do we have to live? They are not much. Instead most of our needs we have created ourselves by following a race of gathering wealth and other stuff. The contentment is not in involving in the unending worldly Maya race, instead it is in learning from those ones who remain in bliss without Maya. This is what the Guru explains in the essence of this shabda.

ਆਸਾ ਮਹਲਾ ੧ ॥
ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜਹਿ ਵਾਜ ॥
ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹ ਰਾਖਹਿ ਪਾਉ ॥੧॥

Āsā mėhlā 1.

Ŧāl maḏīre gẖat ke gẖāt. Ḏolak ḏunī-ā vājėh vāj.

Nāraḏ nācẖai kal kā bẖā-o. Jaṯī saṯī kah rākẖahi pā-o. ||1||

Raag Asa, the bani of First Nanak.

In essence: The impulses of the mortal’s mind are like cymbals and ankle-bells and the worldly love is a drum; thus, all are emitting sounds continuously. The clever mortal dances in the love of Maya. Where is the place for the celibates (Truth lovers) and the men of truth?

          This is a trap in which the greedy mind gets stuck, and the mortal keeps dancing. How can one have happiness? Hoping to enjoy happiness by creating environment that triggers worries is meaningless. The people pretend to wear smiles enveloped in worries. One can have peace of mind only if one lives by making the Creator’s memory a guiding light. It means if one starts a job or business, one should remember Him; if one establishes dealings with others, one should remember Him. Thus, if one lives in His memory, all the obstacles coming in one’s path will become easy to overcome. Even if one gets something profitable on other paths, the storms of anxiety start brewing. In quest of the Maya pursuits, the mind keeps twirling without any peace.

ਨਾਨਕ ਨਾਮ ਵਿਟਹੁ ਕੁਰਬਾਣੁ ॥ ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥

Nānak nām vitahu kurbāṇ. Anḏẖī ḏunī-ā sāhib jāṇ. ||1|| Rahā-o.

Oh Nanak! I sacrifice to Ekankar’s name; except Him, the world is blind (in Maya). Pause.

         What can the world, spiritually blind, teach us? Only Our Creator is the one who can show us a rightful path, because only He is not blinded in Maya; therefore, take His refuge. Why does the Guru call the world blind? This needs to be pondered over. The Guru says that the one who is blind in Maya cannot show path to others. What really the world has? Here is what it offers: trading in search of Maya that promotes exploitation, suppression, endless race for the wealth, recognition of the name, attraction of status and the sources of power that create chances to loot the common folks. If we ask it from where one can obtain peace of mind, it will point out the religious claimants who claim to have the Creator in their pockets, and to keep massive traffic to their shops, they are busy in slandering those who belong to their own category. Unfortunately, some people because of their spiritual craze and some inspired by their own selfish tasks gather in high numbers at such religious shops. But think as the Guru says that how that person who is spiritually blind can guide others? They have what the world has. Real light is with the Creator, but we don’t bother to turn toward Him.

Page 349-350

ਗੁਰੂ ਪਾਸਹੁ ਫਿਰਿ ਚੇਲਾ ਖਾਇ ॥ ਤਾਮਿ ਪਰੀਤਿ ਵਸੈ ਘਰਿ ਆਇ ॥
ਜੇ ਸਉ ਵਰ੍ਹਿਆ ਜੀਵਣ ਖਾਣੁ ॥ ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥

Gurū pāshu fir cẖelā kẖā-e. Ŧām parīṯ vasai gẖar ā-e.

Je sa-o var-hi-ā jīvaṇ kẖāṇ. Kẖasam pacẖẖāṇai so ḏin parvāṇ. ||2||

(The situation is real bad) The disciple adopts the Guru and lives with him just for eating; such a person’s life may be of hundred years long, but it is all about eating (useless). Acceptable to Him is the day when one recognizes Akalpurakh.

         The Guru counsels us in the next verses that the world is lost in spiritual darkness so much that it has attached the social dealings and justice with ‘give and take’ principle:

ਦਰਸਨਿ ਦੇਖਿਐ ਦਇਆ ਨ ਹੋਇ ॥ ਲਏ ਦਿਤੇ ਵਿਣੁ ਰਹੈ ਨ ਕੋਇ ॥
ਰਾਜਾ ਨਿਆਉ ਕਰੇ ਹਥਿ ਹੋਇ ॥ ਕਹੈ ਖੁਦਾਇ ਨ ਮਾਨੈ ਕੋਇ ॥੩॥

Ḏarsan ḏekẖi-ai ḏa-i-ā na ho-e. La-e ḏiṯe viṇ rahai na ko-e.

Rājā ni-ā-o kare hath ho-e. Kahai kẖuḏā-e na mānai ko-e. ||3||

By merely seeing/meeting one another, one does not develop passion and mercy, because the people are more into giving and taking (general tendency that includes bribery and so on). Look at the king, he delivers justice if the fee is paid; even if one asks mercy in the name of the Creator, they don’t care though they consider themselves His believers.

         Thus, in this world, the governments/rulers do not show passion just by looking at one’s plight; it is displayed when the fee is paid, because the world is into giving and taking; in the same manner, the world merely talks about the Creator, but no one believes in Him heartily, since they don’t help other ones even if in His name help is sought. Earlier, the Guru has mentioned that a disciple goes to a Guru just for eating (as today many Sikhs go to the Gurdwara to eat) is not really a disciple. That is why the Guru’s blessing doesn’t occur, because the Guru knows that the disciples’ hearts are not sincere. If you see a baba or a Guru drowned in Maya, must understand that such a person is spiritually bank-corrupt. The nature of becoming a ‘sadh’ or a ‘guru’ conceives in one if one becomes ego free. The Gurbani helps us in becoming spiritually enlightened if we strongly believe that the bliss and peace are obtained through the Guru’s advice; otherwise, all other stuff is just a commotion. Hence, turn toward Ekankar and fall in love with Him so that you can get a rightful direction. In the next verses, the Guru reflects on the low side of the world to guide us to get out of its trap:

ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥
ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥

Māṇas mūraṯ Nānak nām. Karṇī kuṯā ḏar furmān.

Gur parsāḏ jāṇai mihmān. Ŧā kicẖẖ ḏargėh pāvai mān. ||4||4||

Nanak says: the humans are humans only for name’s sake; their deeds are like the dog that serves the master for food. If with the Guru’s blessings, a human being deems him or her as Akalpurakh’s guest in this world, only then in His court, he or she can get honor. 

         Our mentality of being very selfish makes us small human-beings; that is the reason the Guru suggests us living in this world as a guest. Generally, we think that whatever we have,  how can we just give it away?  The Guru is not asking us to abandon what we have. To break away from our deep attachment, the Guru suggests us having no attachment with the materialistic things in such a way that we never suffer because of that. A guest goes to the host; there he eats, takes advice or gives advice but he never puts a claim on his host’s things. He doesn’t show ownership even on the host’s those things he likes dearly, because he remains content. The Guru tells us to keep the behavior of a guest in practice so that the attachment doesn’t succeed in making us go astray. In this way, fall in love with the Creator so strong that this world fails in breaking it. While remembering Akalpurakh, make sure His love flows incessantly within. This is called living in His love. Religious garbs look only then good if one lives but saturated in His love. If you while working, dealing with others, or taking a decision remain in His love ambiance, you will realize that you have come out of a pitch of darkness.

Wishes

Gurdeep Singh

www.gursoch.com

Books:-

A Self Portrait : BHAGAT KABIR Guru Nanak in His Own Words Guru Message, The Ultimate Freedom

Guru Message, The Ultimate Freedom
Guru Nanak in His Own Words
A Self Portrait : BHAGAT KABIR

Book name: A Self Portrait : BHAGAT KABIR
Author: Gurdeep Singh
Author’s Website : www. gursoch.com
Year of Publishing: 2019
Language : English
Publisher : Unistar Books Pvt. Ltd

http://www.unistarbooks.com


Book name: Guru Nanak in His Own Words
Author Name: Gurdeep Singh

Author’s Website : www. gursoch.com
Year of Publishing: 2016
Language : English

Publisher : Unistar Books Pvt. Ltd http://www.unistarbooks.com/…/4736-guru-nanak-in-his-own-wo…


Book name: Guru Message, The Ultimate Freedom

Author Name: Gurdeep Singh

Author’s Website : www. gursoch.com

Year of Publishing: 2011
Language : English

Publisher : Lahore Books

[(www.lahorepublishers.com)]
http://lahorepublishers.com/sikhism-books-en…/guru-messsage/

 

ਗੁਰਬਾਣੀ ਅਨੁਸਾਰ ‘ਅਬਿਚਲ ਨਗਰੁ’ ਕਿੱਥੇ ਹੈ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਅਬਿਚਲ’ ਸ਼ਬਦ ੭ ਵਾਰੀ ਅਤੇ  ‘ਅਬਿਚਲੁ’ ਸ਼ਬਦ ੨ ਵਾਰੀ ਵਰਤਿਆ ਮਿਲ਼ਦਾ ਹੈ । ‘ਅਬਿਚਲ ਨਗਰੀ’ ਅਤੇ ‘ਅਬਿਚਲ ਨਗਰੁ’ ਦੋਵੇਂ ਵਾਕ-ਅੰਸ਼ ਇੱਕ-ਇੱਕ ਵਾਰੀ ਇਸੇ ਰੂਪ ਵਿੱਚ ਵਰਤੇ ਗਏ ਹਨ ਜਿਨ੍ਹਾਂ ਵਿੱਚ ‘ਅਬਿਚਲ’ ਸ਼ਬਦ /ਲੁ/  ਨਾ ਹੋਣ ਕਾਰਣ ਸੰਬੰਧ ਵਾਚਕ ਰੂਪ ਵਿੱਚ ਵਰਤਿਆ ਗਿਆ ਹੈ । ‘ਅਬਿਚਲ’ ਸ਼ਬਦ ਦੇ ਅਰਥ ਬਣਨਗੇ- ਅਬਿਚਲ ਦਾ, ਅਬਿਚਲ ਦੀ । ‘ਅਬਿਚਲ’ ਕਿਸੇ ਸ਼ਹਰ ਦਾ ਨਾਂ ਨਹੀਂ । ਅਬਿਚਲ- ਨਾ ਡੋਲਣ ਵਾਲ਼ੇ ਦਾ, ਨਾ ਡੋਲਣ ਵਾਲ਼ੇ ਦੀ । ‘ਅਬਿਚਲੁ’ ਸ਼ਬਦ ਨਾਲ਼ ‘ਨਗਰੁ’ ਜਾਂ ‘ਨਗਰੀ’ ਸ਼ਬਦ ਨਹੀਂ ਵਰਤੇ ਗਏ । ਗੁਰਬਾਣੀ ਵਿੱਚੋਂ ਹੇਠ ਲਿਖੀਆਂ ਦੋ ਪੰਕਤੀਆਂ ਅਤੇ ਉਨ੍ਹਾਂ ਦੀ ਵਿਚਾਰ ਵਿੱਚੋਂ ਪਤਾ ਲੱਗੇਗਾ ਕਿ ‘ਅਬਿਚਲ ਨਗਰੁ’ ਕਿੱਥੇ ਹੈ ।

a). ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖ ਪਾਇਆ ਰਾਮ॥ { ਗਗਸ ੭੮੩/੧੨}
ਵਿਚਾਰ: ਅਬਿਚਲ- ਨਾ ਡੋਲਣ ਵਾਲ਼ੇ ਦਾ, ਅਬਿਨਾਸ਼ੀ ਦਾ । ਨਗਰੁ- {ਪੁਲਿੰਗ ਇੱਕ-ਵਚਨ} ਸ਼ਹਰ, ਸ਼ਰੀਰ । ਗੋਬਿੰਦ ਗੁਰੂ ਕਾ- ਗੁਰੂ ਗੋਬਿੰਦ ਕਾ {ਕਾ ਨੇ ਗੋਬਿੰਦ ਸ਼ਬਦ ਦੇ ਦੱਦੇ ਦਾ (  ੁ ) ਹਟਾ ਦਿੱਤਾ ਹੈ} ਵੱਡੇ ਗੋਬਿੰਦ ਦਾ, ਪ੍ਰਭੂ ਦਾ । ਗੁਰੂ- ਵੱਡਾ ।

‘ਅਬਿਚਲ ਨਗਰੁ ਗੋਬਿੰਦ ਗੁਰੂ ਕਾ’ ਦੇ ਕੀ ਅਰਥ ਹਨ?
ਇਹ ਸ਼ਰੀਰ ਵੱਡੇ ਅਬਿਨਾਸ਼ੀ ਪ੍ਰਭੂ ਦਾ ਸ਼ਹਰ ਬਣ ਜਾਂਦਾ ਹੈ ।
ਇਹ ਤਬਦੀਲੀ ਕਦੋਂ ਹੁੰਦੀ ਹੈ?
ਉੱਤਰ: ਇਹ ਤਬਦੀਲੀ ‘ਨਾਮੁ ਜਪਤ ਸੁਖੁ ਪਾਇਆ ਰਾਮ’ ਵਾਕ-ਅੰਸ਼ ਤੋਂ ਸਪੱਸ਼ਟ ਹੁੰਦੀ ਹੈ । ਜਿਨ੍ਹਾਂ ਨੇ ਪ੍ਰਭੂ ਦੇ ਗੁਣ ਗਾਉਂਦਿਆਂ ਆਤਮਕ ਸੁੱਖ ਪ੍ਰਾਪਤ ਕਰ ਲਿਆ ਉਨ੍ਹਾਂ ਦਾ ਸ਼ਰੀਰ ਨਾ ਡੋਲਣ ਵਾਲ਼ੇ (ਅਬਿਨਾਸ਼ੀ) ਪ੍ਰਭੂ ਦਾ ਸ਼ਹਰ ਬਣ ਗਿਆ, ਭਾਵ, ਟਿਕਾਣਾ ਬਣ ਗਿਆ ।

ਅ). ‘ਨਗਰੁ’ ਦੇ ਥਾਂ ‘ਨਗਰੀ’ ਸ਼ਬਦ ਦੀ ਵਰਤੋਂ 
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ॥
ਅਬਿਚਲ ਨਗਰੀ ਨਾਨਕ ਦੇਵ॥੮॥੧॥ {ਗਗਸ ੪੩੦/੧੯}
ਵਿਚਾਰ: ਨਾਨਕ- ਹੇ ਨਾਨਕ! ਅਬਿਚਲ ਨਗਰੀ- ਨਾ ਡੋਲਣ ਵਾਲ਼ੇ ਦੀ ਨਗਰੀ, ਇਹ ਕਾਇਆ । ਦੇਵ- {ਸੰਬੰਧ ਕਾਰਕ} ਦੇਵ ਦੀ, ਪ੍ਰਭੂ ਦੀ । ਇਹ ਕਾਇਆ ਕਦੇ ਨਾ ਡੋਲਣ ਵਾਲ਼ੇ (ਅਬਿਨਾਸ਼ੀ) ਪ੍ਰਭੂ ਦੀ ਨਗਰੀ ਬਣ ਜਾਂਦੀ ਹੈ ਜੇ ਪੂਰੇ ਗੁਰੂ ਦੀ ਬਖ਼ਸ਼ਸ਼ ਹੋ ਜਾਵੇ ,ਭਾਵ, ਪ੍ਰਭੂ ਦਾ ਟਿਕਾਣਾ ਹੋਣ ਹੋਣ ਕਰ ਕੇ ਇਹ ਕਾਇਆ ਮੋਹ ਮਾਇਆ ਵਿੱਚ ਨਿਰਲੇਪ ਰਹਿੰਦੀ ਹੈ ।

ਨੋਟ: ਨਾਨਕ ਦੇਵ ਸ਼ਬਦਾਂ ਤੋਂ ਟਪਲ਼ਾ ਨਹੀਂ ਖਾਣਾ ਚਾਹੀਦਾ ਕਿ ਇਹ ਪਹਿਲੇ ਗੁਰੂ ਜੀ ਦਾ ਨਾਂ ਹੈ । ਟਪਲ਼ੇ ਕਰ ਕੇ ਹੀ ਪਹਿਲੇ ਗੁਰੂ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਆਖਿਆ ਜਾ ਰਿਹਾ ਹੈ ਜੋ ਸੱਚ ਨਹੀਂ ਹੈ । ਪਹਿਲੇ ਗੁਰੂ ਜੀ ਦਾ ਨਾਂ – ਸ਼੍ਰੀ ਗੁਰੂ ਨਾਨਕ ਸਾਹਿਬ ਹੀ ਸੱਚ ਹੈ । ਕਿਸੇ ਗੁਰੂ ਜੀ ਦੇ ਨਾਂ ਨਾਲ਼ ਗੁਰਬਾਣੀ ਵਿੱਚ ਵਰਤੇ ਨਾਵਾਂ ਅਨੁਸਾਰ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ ।

ਸਾਰ-ਅੰਸ਼: ਅਬਿਚਲ ਨਗਰ ਜਾਂ ਨਗਰੀ ਵਾਲ਼ੇ  ਧਰਤੀ ਉੱਤੇ ਬਣੇ ਕਿਸੇ ਅਸਥਾਨ ਨੂੰ ਗੁਰਬਾਣੀ ਦੀਆਂ ਪੰਕਤੀਆਂ ਨਾਲ਼ ਜੋੜ ਕੇ ਨਹੀਂ ਦੇਖਣਾ ਚਾਹੀਦਾ । ਗੁਰਬਾਣੀ ਅਨੁਸਾਰ ਉਹ ਸ਼ਰੀਰ ਹੀ ਅਬਿਨਾਸ਼ੀ ਪ੍ਰਭੂ ਲਈ ‘ਅਬਿਚਲ ਨਗਰੁ’ ਜਾਂ ‘ਅਬਿਚਲ ਨਗਰੀ’ ਹੈ ਜੋ ਪ੍ਰਭੂ ਦੀ ਯਾਦ ਹਰਦਮ ਆਪਣੇ ਅੰਦਰ ਬਣਾਈ ਰੱਖਦਾ ਹੈ ।

————————————————————————————————————————

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

A Self Portrait : BHAGAT KABIR by Gurdeep Singh

BHAGAT KABIR

A Self Portrait : BHAGAT KABIR

Please read A Self Portrait: BHAGAT KABIR book by Gurdeep Singh and Learn how Bhagat Kabir Sahib himself tells about his times and his encounters with religious and social hypocrites; know about his stand against the established lies used to exploit the public. Learn about his brazen declaration about shunning his contemporary religions. Learn how he daringly exposes the people in power and religious quarters and how daringly he opines on the general religious control and suppression that put him in a physical jeopardy. His personality, as the title of the book suggests, is built on his own views not on any hearsay.

Book name: A Self Portrait : BHAGAT KABIR
Author: Gurdeep Singh
Author’s Website : www. gursoch.com
Book Category: English books on Sikhism
Language : English
Available at : https://www.amazon.in
Year of Publishing: 2019
Publisher : Unistar Books Pvt. Ltd

Click to the following link to buy A Self Portrait: Bhagat Kabir Book :

https://www.amazon.in/Self-Portrait-Bhagat-Kabir/dp/9383296364/ref=sr_1_2?keywords=bhagat+kabir&qid=1559372618&s=gateway&sr=8-2

A Self Portrait : Bhagat Kabir by Gurdeep Singh

Bhagat Kabir

A Self Portrait : Bhagat Kabir by Gurdeep Singh

Bhagat Kabir

ਗੁਰਬਾਣੀ ਵਿੱਚ ‘ਹਰਿਮੰਦਰੁ’ ਦਾ ਸੰਕਲਪ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਹਰਿਮੰਦਰੁ=ਹਰਿ+ਮੰਦਰੁ=ਹਰੀ ਦਾ ਮੰਦਰੁ
‘ਹਰਿਮੰਦਰੁ’ ਸ਼ਬਦ ਦੋ ਸ਼ਬਦਾਂ ‘ਹਰਿ’ ਅਤੇ ‘ਮੰਦਰੁ’ ਨੂੰ ਨਾਲ਼ ਨਾਲ਼ ਲਿਖ ਕੇ ਬਣਦਾ ਹੈ, ਭਾਵੇਂ, ਇਹ ਦੋਵੇਂ ਸ਼ਬਦ ਆਜ਼ਾਦ ਰੂਪ ਵਿੱਚ ਵੀ ਵਰਤੇ ਗਏ ਹਨ । ਗੁਰਬਾਣੀ ਵਿੱਚ ‘ਹਰਿ’ ਸ਼ਬਦ ਮੁੱਖ ਤੌਰ ‘ਤੇ ਕਰਤਾ ਪੁਰਖੁ ਵਾਸਤੇ ਵਰਤਿਆ ਗਿਆ ਹੈ, ਭਾਵੇਂ, ਇਸ ਦੇ ਅਰਥ ‘ਖੋਹ ਲੈਣਾ’ ਜਾਂ ‘ਦੂਰ ਕਰਨਾ’ ਵੀ ਵਰਤੇ ਗਏ ਹਨ । ਦੋ ਪ੍ਰਮਾਣ ਹਨ: –
‘ਹਰਿ’ ਸ਼ਬਦ ਦੀ ਗੁਰਬਾਣੀ ਵਿੱਚ ਵਰਤੋਂ:
a). ਹਰਿ ਕਾ ਨਾਮੁ ਰਿਦੈ ਨਿਤ ਧਿਆਈ॥ {ਗਗਸ ੩੯੪/੨}
ਹਰਿ=ਕਰਤਾ ਪੁਰਖੁ ।
ਅ). ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥ {ਗਗਸ ੩੩੯/੯}
ਬੁਧਿ ਹਰਿ ਲਈ=ਹਉਮੈ ਵਾਲ਼ੀ ਮੱਤਿ ਖੋਹ ਲਈ ਜਾਂ ਦੂਰ ਕਰ ਦਿੱਤੀ ।
ਮੰਦਰ ਸ਼ਬਦ ਦੀ ਵਰਤੋਂ:
‘ਮੰਦਰ’ ਸ਼ਬਦ ਗੁਰਬਾਣੀ ਵਿੱਚ ‘ਮੰਦਰੁ’, ‘ਮੰਦਰ’ ਅਤੇ ‘ਮੰਦਰਿ’ ਰੂਪ ਵਿੱਚ ਵਰਤਿਆ ਗਿਆ ਹੈ । ਮੰਦਰੁ- {ਪੁਲਿੰਗ ਇੱਕ-ਵਚਨ, ਨਾਂਵ} ਮਹੱਲੁ, ਘਰੁ, ਸ਼ਰੀਰੁ ਜਾਂ ਟਿਕਾਣੇ ਦੀ ਥਾਂ । ਮੰਦਰ- ‘ਮੰਦਰੁ’ ਦਾ ਬਹੁ-ਵਚਨ, ਪੁਲਿੰਗ ਨਾਂਵ ਜਾਂ ਸੰਬੰਧ ਕਾਰਕ ਵਜੋਂ ਵਰਤੋਂ ਜਿਵੇਂ ਮੰਦਰ ਦਾ । ਮੰਦਰਿ-{ਅਧਿਕਰਣ ਕਾਰਕ} ਮੰਦਰ ਵਿੱਚ । 
ਗੁਰਬਾਣੀ ਵਿੱਚ ‘ਹਰਿਮੰਦਰੁ’ ਦੇ ਕੀ ਅਰਥ ਹਨ?
ਗੁਰਬਾਣੀ ਵਿੱਚ ‘ਹਰਿਮੰਦਰੁ’ ਸ਼ਬਦ ਧਰਤੀ ਉੱਤੇ ਬਣਾਏ ਕਿਸੇ ਅਸਥਾਨ ਲਈ ਨਹੀਂ ਵਰਤਿਆ ਗਿਆ । ਇਸ ਸ਼ਬਦ ਦੀ ਵਰਤੋਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਬਾਣੀ ਵਿੱਚ ਹੀ ਸ਼ੁਰੂ ਹੋ ਗਈ ਸੀ । ਇਸ ਸ਼ਬਦ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਧਿਆਨ ਗੋਚਰੇ ਕਰਨੇ ਜ਼ਰੂਰੀ ਹਨ: –
ਧੰਨੁ ਗੁਰੂ ਨਾਨਕ ਪਾਤਿਸ਼ਾਹ ਦੀ ਬਾਣੀ ਵਿੱਚ ‘ਹਰਿਮੰਦਰੁ’
ਮਹਲਾ ੧ ਮਲਾਰ॥
a). ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥
{ਗਗਸ ੧੨੫੬/੪}
ਅਰਥ: ਕਾਇਆ ਹੀ ਹਰਿ ਕਾ ਮੰਦਰੁ (ਹਰਿਮੰਦਰੁ) , ਮਹੱਲ ਅਤੇ ਘਰੁ ਹੈ ਜਿਸ ਵਿੱਚ ਉਸ ਹਰੀ ਨੇ ਆਪਣੀ ਜੋਤਿ ਟਿਕਾਈ ਹੋਈ ਹੈ । ਹਰੀ ਦਾ ਵਾਸਾ ਹੋਣ ਕਰਕੇ ਕਾਇਆ ਹੀ ‘ਹਰਿਮੰਦਰੁ’ ਹੈ ।
ਅ). ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥ {ਗਗਸ ੧੧੦੭/੧੬}
ਅਰਥ ਵਿਚਾਰ: ‘ਮੰਦਰੁ’ ਸ਼ਬਦ ਦਾ ਅਧਿਕਰਣ ਕਾਰਕ ਰੂਪ {ਮੰਦਰਿ} ਵਰਤਿਆ ਗਿਆ ਹੈ । ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਾਂ ਉਹ ਜੀਵ ਇਸਤ੍ਰੀ ਦੇ ਹਿਰਦੇ ਘਰ ਵਿੱਚ {ਮੰਦਰ ਵਿੱਚ} ਵਿੱਚ ਆ ਟਿਕਦਾ ਹੈ ਅਤੇ ਜੀਵ ਇਸਤ੍ਰੀ (ਧਨ) ਉਤਾਵਲੀ ਹੋ ਕੇ ਉਸ ਹਰੀ ਦੇ ਗੁਣ ਗਾਉਂਦੀ ਹੈ ।
e). ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ॥ {ਗਗਸ ੧੪੩/੫}
ਅਰਥ ਵਿਚਾਰ: ਮਾਇਆ-ਵੇੜ੍ਹੇ ਪ੍ਰਾਣੀ ਨੂੰ ‘ਹਰਿਮੰਦਰੁ’ ਦੀ ਸੋਝੀ ਨਹੀਂ, ਭਾਵ, ਹਰੀ ਦੇ ਮੰਦਰ (ਮਹੱਲ) ਦੀ ਥਾਂ ਦੀ ਸੋਝੀ ਨਹੀਂ ਹੁੰਦੀ ਜਿਸ ਕਾਰਣ ਉਸ ਜਨਮ ਮਰਨ ਵਿੱਚ ਪਿਆ ਰਹਿੰਦਾ ਹੈ । ਹਰਿ ਮੰਦਰ {ਹਰਿਮੰਦਰੁ’ ਸੰਬੰਧ ਕਾਰਕ ਵਿੱਚ ਵਰਤਿਆਂ ‘ਹਰਿਮੰਦਰ’ ਬਣ ਜਾਂਦਾ ਹੈ ਹੈ} – ਹਰੀ ਦੇ ਮੰਦਰ ਦੀ ।
ਸ). ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ॥ {ਗਗਸ ੫੭/੮}
ਅਰਥ ਵਿਚਾਰ: ਸ਼ਰੀਰ ਹਰੀ ਦਾ ਮੰਦਰੁ ਹੈ ਜਿਸ ਨੂੰ ਰਚਣਨਾਹੇ ਨੇ ਆਪ ਹੀ ਅਜਿਹਾ ਬਣਾਇਆ ਹੈ । ਕਰਣੈਹਾਰਿ- {ਕਰਤਾ ਕਾਰਕ ਇੱਕ-ਵਚਨ} ਰਚਣਹਾਰੇ ਨੇ ।
ਧੰਨੁ ਗੁਰੂ ਅਮਰਦਾਸ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
ਰਾਮਕਲੀ ਕੀ ਵਾਰ ਮ:੩॥ ਪਉੜੀ॥ 
a). ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥  {ਗਗਸ ੯੫੨/੫}
ਅਰਥ ਵਿਚਾਰ: ਕਾਇਆ ਨੂੰ ਹਰੀ ਦੇ ਰਹਿਣ ਵਾਸਤੇ ਕਿਲ੍ਹਾ ਅਤੇ ਮੰਦਰੁ (ਘਰ) ਆਖਿਆ ਜਾਂਦਾ ਹੈ । ਕੋਟੁ ਗੜੁ- ਕਿਲ੍ਹਾ ।
ਅ).  ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ॥
{ਗਗਸ ੯੫੨/੬}
ਅਰਥ ਵਿਚਾਰ: ਹਰਿ ਕਾ ਮੰਦਰੁ=ਹਰਿਮੰਦਰੁ । ਸ਼ਰੀਰ ਨੂੰ ਹੀ ਹਰੀ ਦਾ ਖ਼ੂਬਸੂਰਤ ਮੰਦਰ ਸਮਝ ਅਤੇ ਹਰੀ ਦੀ ਯਾਦ ਨੂੰ ਪੱਕਾ ਕਰ ।
e). ਪਉੜੀ॥ ਹਰਿਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ 
ਮਨਮੁਖ ਹਰਿਮੰਦਰ ਕੀ ਸਾਰ ਨ ਜਣਨੀ ਤਿਨੀ ਜਨਮੁ ਗਵਾਤਾ॥ {ਗਗਸ ੯੫੩/੭}
ਅਰਥ ਵਿਚਾਰ: ਭਾਵੇਂ ਸਾਰੇ ਸ਼ਰੀਰ ਹੀ ਹਰੀ ਦੇ ਨਿਵਾਸ ਲਈ ਘਰ ਹਨ ਪਰ ਅਸਲ ਵਿੱਚ ਉਹ ਸ਼ਰੀਰ ਹੀ ਅਸਲੀ ‘ਹਰਿਮੰਦੁ’ ਹੈ ਜਿਸ ਰਾਹੀਂ ਕਰਤਾ ਪੁਰਖ ਦੀ ਪਛਾਣ ਅਤੇ ਉਸ ਨਾਲ਼ ਸਾਂਝ ਬਣਦੀ ਹੈ ।
ਗੁਰੂ ਦੀ ਬਖ਼ਸ਼ੀ ਮੱਤਿ ਨੂੰ ਛੱਡ ਕੇ ਮਨ ਦੇ ਪਿੱਛੇ ਤੁਰਨ ਵਾਲ਼ੇ ਇਸ ਸ਼ਰੀਰ ‘ਹਰਿਮੰਦਰੁ’ ਦੀ ਕੀਮਤਿ ਨਾ ਜਣਦੇ ਹੋਏ ਆਪਣਾ ਜਨਮ ਅਜਾਈਂ ਬਿਤਾ ਜਾਂਦੇ ਹਨ ।
ਹੇਠਾਂ ਸ ਤੋਂ ਜ ਤਕ ਪ੍ਰਮਾਣ ਤੀਜੇ ਗੁਰੂ ਜੀ ਬਾਣੀ ਗਗਸ ਪੰਨਾਂ ੧੩੪੬ ਤੋਂ ਹਨ-
ਸ). ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥ 
ਅਰਥ ਵਿਚਾਰ: ਗੁਰੂ ਗਿਆਨ ਦੇ ਸਹਾਰੇ ਸੋਚ ਕੇ ਦੇਖ ‘ਹਰਿਮੰਦਰੁ’ (ਰੱਬ ਦਾ ਟਿਕਾਣਾਂ) ਤਾਂ ਤੇਰੇ ਅੰਦਰ ਹੀ ਹੈ ।
ਕਿਸੇ ਸਿਆਣੇ ਨੇ ਕਿਹਾ ਹੈ-
ਦੇਖੀਂ ਨੀ ਦੇਖੀਂ ਅੜੀਏ ਤੇਰੇ ਅੰਦਰ ਬੈਠਾ ਕਉਣ।
ਬਾਹਰ ਜਿਨ੍ਹਾਂ ਨੂੰ ਲੱਭਦੀ ਏਂ ਕਿਤੇ ਓਹੀ ਸੱਜਣ ਨਾ ਹੋਣ!
ਹ). ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾਲਿ ॥੧॥ 
ਅਰਥ ਵਿਚਾਰ: ਹਰੀ ਨਾਮ ਦੀ ਯਾਦ ਬਣਾਈ ਰੱਖ ਅਤੇ ਗੁਰੂ ਦੇ ਸ਼ਬਦ ਦੀ ਰੌਸ਼ਨੀ ਵਿੱਚ ‘ਹਰਿਮੰਦਰੁ’ ਆਪਣੇ ਅੰਦਰੋਂ ਲੱਭ । ਇਹ ਕੋਈ ਇੱਟਾਂ ਵੱਟਿਆਂ ਦਾ ਕੋਠਾ ਜਾਂ ਮਹੱਲ ਨਹੀਂ ਹੈ ਜੋ ਬਾਹਰ ਬਣਿਆਂ ਹੋਇਆ ਦਿਸਦਾ ਹੈ ।
ਕ). ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥
ਅਰਥ ਵਿਚਾਰ: ਮਨੁੱਖੀ ਸ਼ਰੀਰ ਹੀ ‘ਹਰਿਮੰਦਰੁ’ ਹੈ ਜਿਸ ਦੀ ਸੂਝ ਗੁਰੂ ਬਖ਼ਸ਼ੇ ਗਿਆਨ ਰਾਹੀਂ ਹੁੰਦੀ ਹੈ । ਮਨਮੁਖ ਰੱਬ ਨਾਲ਼ ਸਾਂਝ ਨਹੀਂ ਬਣਾਉਂਦੇ ਅਤੇ ਤਾਂ ਹੀ ਉਹ ਆਖਦੇ ਫਿਰਦੇ ਹਨ ਕਿ ‘ਹਰਿਮੰਦਰੁ’ (ਰੱਬ ਦਾ ਘਰੁ) ਮਨੁੱਖ ਦੇ ਅੰਦਰ ਨਹੀਂ ਹੋ ਸਕਦਾ । ਮਾਣਸਿ- {ਅਧਿਕਰਣ ਕਾਰਕ} ਮਨੁੱਖੀ ਸ਼ਰੀਰ ਵਿੱਚ ।
ਖ). ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥ 
ਅਰਥ ਵਿਚਾਰ: ਮਨੁੱਖਾ ਸ਼ਰੀਰ ਨੂੰ ਹਰੀ ਨੇ ਆਪ ਹੀ ‘ਹਰਿਮੰਦਰੁ’ ਬਣਾ ਕੇ ਸਜਾ-ਸਵਾਰ ਕੇ ਰੱਖਿਆ ਹੋਇਆ ਹੈ ।
ਗ). ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥ 
ਅਰਥ ਵਿਚਾਰ: ਗੁਰੂ ਸ਼ਬਦ ਦੀ ਬਰਕਤ ਨਾਲ਼ ਜਿਸ ਨੇ ਵੀ ਸ਼ਰੀਰ ‘ਹਰਿਮੰਦਰੁ’ ਨੂੰ ਆਤਮਕ ਤੌਰ ‘ਤੇ ਸੁੰਦਰ ਬਣਾ ਲਿਆ ਉਸ ਦਾ ਇਹ ‘ਹਰਿਮੰਦਰੁ’ ਮਾਨੋ ਅਪਾਰ (ਬਿਅੰਤ) ਹਰੀ ਨਿਵਾਸ ਲਈ ਸੋਨੇ ਦਾ ਕਿਲ੍ਹਾ ਹੀ ਬਣ ਗਿਆ ।
ਘ). ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥
ਅਰਥ ਵਿਚਾਰ: ਇਹ ਸਾਰਾ ਜਗਤ ਵੀ ਹਰੀ ਦਾ ਮੰਦਰੁ ਹੀ ਹੈ ਪਰ ਗੁਰੂ ਬਖ਼ਸ਼ੀ ਆਤਮਕ ਜੀਵਨ ਦੀ ਸੂਝ ਤੋਂ ਬਿਨਾਂ ਮਨ ਵਿੱਚ ਅਗਿਆਨਤਾ ਦਾ ਹਨ੍ਹੇਰਾ ਹੀ ਬਣਿਆਂ ਰਹਿੰਦਾ ਹੈ ਅਤੇ ਇਸ ਭੇਤ ਦਾ (ਹਰਿ ਮੰਦਰ ਦਾ) ਪਤਾ ਨਹੀਂ ਲੱਗਦਾ ।
ਙ). ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥ ਗੁਰ ਪਰਸਾਦੀ ਚੀਨਿ@ਆ ਹਰਿ ਰਾਖਿਆ ਉਰਿ ਧਾਰਿ ॥੭॥ 
ਅਰਥ ਵਿਚਾਰ: ਇਸ ਸ਼ਰੀਰ ‘ਹਰਿਮੰਦਰੁ’ ਵਿੱਚ ਨਾਮ ਦਾ ਖ਼ਜ਼ਾਨਾ ਹੈ ਪਰ ਮੂਰਖਾਂ ਨੂੰ ਇਸ ਭੇਤ ਦਾ ਪਤਾ ਨਹੀਂ ਲੱਗਦਾ । ਗੁਰੂ-ਸ਼ਬਦ ਦੇ ਗਿਆਨ ਨਾਲ਼ ਜਿਸ ਨੇ ਇਹ ਭੇਤ ਸਮਝਿਆ ਉਸ ਨੇ ਇਸ ਖ਼ਜ਼ਾਨੇ ਦੀ ਸੰਭਾਲ਼ ਦਾ ਉੱਦਮ ਕੀਤਾ ਹੈ ।
ਚ). ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥ ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥ 
ਅਰਥ ਵਿਚਾਰ: ਤੀਜੇ ਗੁਰੂ ਪਾਤਿਸ਼ਾਹ ਜੀ ਅਨੁਸਾਰ ਇਹ ਸ਼ਰੀਰ ਹਰੀ ਦਾ ਮੰਦਰ ਹੈ ਅਤੇ ਇਹ ਹਰੀ ਦੇ ਨਾਮ ਦਾ ਹੱਟ ਹੈ । ਇਸ ਸ਼ਰੀਰ ‘ਹਰਿਮੰਦਰੁ’ ਨੂੰ ਗੁਰੂ ਦੇ ਸ਼ਬਦ ਦੇ ਗਿਆਨ ਨਾਲ਼ ਆਤਮਕ ਤੌਰ ‘ਤੇ ਸਵਾਰ ਕੇ ਰੱਖਿਆ ਜਾ ਸਕਦਾ ਹੈ । ਇਸ ਸ਼ਰੀਰ ਹੱਟ ਵਿੱਚ ਨਾਮ ਦਾ ਸਉਦਾ ਪਿਆ ਹੈ ਜਿਸ ਨੂੰ ਗੁਰੂ ਦੇ ਸਨਮੁਖ ਰਹਿਣ ਵਾਲ਼ੇ ਹੀ ਵਣਜਦੇ ਹਨ ।
ਛ). ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥
ਅਰਥ ਵਿਚਾਰ: ਹਰਿਮੰਦਰੁ+ਮਹਿ=ਹਰਿਮੰਦਰ ਮਹਿ ।ਸ਼ਰੀਰ ਹਰੀ ਦਾ ਮੰਦਰ ਹੈ । ਮੋਹ ਮਾਇਆ ਵਿੱਚ ਫਸਿਆ ਮਨ ਇਸ ਹਰੀ ਦੇ ਮੰਦਰ ਵਿੱਚ ਲੋਹਾ ਹੀ ਬਣਿਆਂ ਰਹਿੰਦਾ ਹੈ । ਜੇ ਗੁਰੂ ਪਾਰਸ ਤੋਂ ਗਿਆਨ ਦਾ ਚਾਨਣ ਲੈ ਲਿਆ ਜਾਵੇ ਤਾਂ ਇਹ ਮਨ ਲੋਹੇ ਤੋਂ ਸੋਨਾ (ਮੰਦੇ ਤੋਂ ਚੰਗਾ) ਕੀਮਤੀ ਬਣ ਸਕਦਾ ਹੈ ।
ਜ). ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥ 
ਅਰਥ ਵਿਚਾਰ: ਜਿਹੜਾ ਹਰੀ ਸਰਬ ਨਿਵਾਸੀ ਹੈ ਉਹ ਸ਼ਰੀਰ ‘ਹਰਿਮੰਦਰੁ’ ਵਿੱਚ ਵੀ ਵਸਦਾ ਹੈ । ਗੁਰੂ ਦੇ ਗਿਆਨ ਰਾਹੀਂ ਹੀ ਇਸ ਸ਼ਰੀਰ ਵਿੱਚ ਸਦਾ ਕਾਇਮ ਰਹਿਣ ਵਾਲ਼ਾ ਨਾਮ ਦਾ ਸਉਦਾ ਵਣਜਿਆ ਜਾ ਸਕਦਾ ਹੈ ।
‘ਹਰਿਮੰਦਰੁ’= ਹਰੀ ਦਾ ਘਰੁ ।ਹਰਿਮੰਦਰ ਮਹਿ= ਹਰੀ ਦੇ ਘਰ ਵਿੱਚ। 
‘ਹਰਿਮੰਦਰ ਮਹਿ’ ਵਿੱਚ ਸ਼ਬਦ ‘ਹਰਿਮੰਦਰੁ’ ਹੀ ਹੈ ਪਰ ‘ਮਹਿ’ ਸੰਬੰਧਕ ਦੇ ਕਾਰਣ /ਰੁ/ ਤੋਂ /ਰ/ ਧੁਨੀ ਹੋ ਗਈ ਹੈ । 
ਝ). ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ {ਗਗਸ ੧੪੧੮/੧੮}
ਅਰਥ ਵਿਚਾਰ: ਮਨੁੱਖੀ ਸ਼ਰੀਰ ਨੂੰ ਹਰੀ ਨੇ ਆਪਣਾ ਮੰਦਰੁ ਆਪ ਹੀ ਬਣਾਇਆ ਹੈ ਜਿਸ ਵਿੱਚ ਉਹ ਆਪ ਨਿਵਾਸ ਰੱਖਦਾ ਹੈ । 
ਞ). ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ॥ {ਗਗਸ ੧੦੫੯/੧੭} 
ਅਰਥ ਵਿਚਾਰ: ਸ਼ਰੀਰ ਹਰੀ ਦਾ ਮੰਦਰੁ ਹੈ ਜਿਸ ਨੂੰ ਹਰੀ ਨੇ ਆਪ ਹੀ ਆਪਣੇ ਬੈਠਣ ਲਈ ਸਵਾਰਿਆ ਹੈ । ਗੁਰੂ ਦੇ ਸ਼ਬਦ ਦੇ ਗਿਆਨ ਰਾਹੀਂ ਜੋ ਹਰੀ-ਨਾਮ ਦਾ ਵਾਪਾਰ ਇਸ ਸ਼ਰੀਰ ਵਿੱਚ ਕਰਦੇ ਹਨ ਉਨ੍ਹਾਂ ਨੂੰ ਹਰੀ ਆਪਣੀ ਯਾਦ ਬਖ਼ਸ਼ ਦਿੰਦਾ ਹੈ ।
ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
‘ਹਰਿ’ ਅਤੇ ‘ਮੰਦਰੁ’ ਸ਼ਬਦ ਇਕੱਠੇ ਵਰਤੇ ਹੋਏ ਨਹੀਂ ਮਿਲ਼ਦੇ ਪਰ ਮੰਦਰ ਸ਼ਬਦ ਦੀ ਵਰਤੋਂ ਕੀਤੀ ਮਿਲ਼ਦੀ ਹੈ ਜਿਸ ਤੋਂ ‘ਹਰਿਮੰਦਰੁ’ ਸ਼ਬਦ ਦੇ ਅਰਥਾਂ ਦਾ ਬੋਧ ਜ਼ਰੂਰ ਹੋ ਜਾਂਦਾ ਹੈ ਕਿ ਇਹ ਕੋਈ ਧਰਤੀ ਉੱਤੇ ਬਣਿਆਂ ਇੱਟਾਂ ਪੱਥਰਾਂ ਦਾ ਕੋਠਾ ਨਹੀਂ ਸਗੋਂ ਸ਼ਰੀਰ ਹੀ ਹਰੀ ਦਾ ਮੰਦਰ ਹੈ । ਹੇਠ ਲਿਖੇ ਪ੍ਰਮਾਣ ਵਿਚਾਰ ਗੋਚਰੇ ਕੀਤੇ ਜਾਂਦੇ ਹਨ-
a). ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ॥
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ॥ {ਗਗਸ ੧੧੭੮/੪}
ਅਰਥ ਵਿਚਾਰ: ਰਤਨ ਕੋਠੜੀ- ਵਧੀਆ ਆਤਮਕ ਗੁਣਾ ਦਾ ਖ਼ਜ਼ਾਨਾ । ਗੜ ਮੰਦਰਿ- ਸ਼ਰੀਰ ਕਿਲ੍ਹੇ (ਮੰਦਰ) ਵਿੱਚ । ਲੁਕਾਨੀ- ਗੁਪਤ ਹੈ ।ਇਸ ਖ਼ਜ਼ਾਨੇ ਦੀ ਖੋਜ ਗੁਰੂ ਦੇ ਬਖ਼ਸ਼ੇ ਸ਼ਬਦ-ਗਿਆਨ ਨਾਲ਼ ਕੀਤੀ ਜਾ ਸਕਦੀ ਹੈ ਅਤੇ ਜ਼ਿੰਦ ਰੱਬੀ ਜੋਤਿ ਵਿੱਚ ਲੀਨ ਹੋ ਸਕਦੀ ਹੈ । 
ਅ). ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥ ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥ {ਗਗਸ ੧੧੭੯/੪}
ਅਰਥ ਵਿਚਾਰ: ਘਰਿ- ਸ਼ਰੀਰ ਘਰ ਵਿੱਚ । ਘਰਿ ਮੰਦਰਿ- ਸ਼ਰੀਰ ਮੰਦਰ ਵਿਚ । ਮਨ ਭਟਕਦਾ ਰਹਿੰਦਾ ਹੈ ਅਤੇ ਸ਼ਰੀਰ ਘਰ ਵਿੱਚ ਟਿਕਿਆ ਨਹੀਂ ਰਹਿੰਦਾ । ਗੁਰੂ ਨੇ {ਗੁਰਿ-ਅਧਿਕਰਣ ਕਾਰਕ} ਜਿਸ ਦੇ ਸਿਰ ਉੱਤੇ ਸ਼ਬਦ ਦਾ ਅੰਕੁਸ਼ ਰੱਖ ਦਿੱਤਾ ਉਸ ਦੇ ਮਨ ਨੂੰ ਗੁਰੂ ਜੀ ਨੇ ਸ਼ਰੀਰ ਮੰਦਰ ਵਿੱਚ ਟਿਕਾ ਦਿੱਤਾ ।
ਸ).  ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥  {ਗਗਸ ੧੨੯੭/੪}
ਅਰਥ ਵਿਚਾਰ: ਗ੍ਰਿਹਿ- {ਅਧਿਕਰਣ ਕਾਰਕ} ਸ਼ਰੀਰ ਘਰ ਵਿੱਚ । ਮੰਦਰਿ- {ਅਧਿਕਰਣ ਕਾਰਕ} ਸ਼ਰੀਰ ਮੰਦਰ ਵਿੱਚ । ਜਿਸ ਸ਼ਰੀਰ ਮੰਦਰ (ਘਰ) ਵਿੱਚ ਹਰੀ ਦੀ ਸਿਫ਼ਤਿ ਹੁੰਦੀ ਹੈ ਉਸ ਸ਼ਰੀਰ ਮੰਦਰ ਵਿੱਚ ਆਤਮਕ ਖੇੜਾ ਬਣਿਆ ਰਹਿੰਦਾ ਹੈ ।
ਹ). ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥ ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
ਅਰਥ ਵਿਚਾਰ: ਕਾਇਆ ਨਗਰਿ- ਸ਼ਰੀਰ ਨਗਰ ਵਿੱਚ । ਘਰਿ ਮੰਦਰਿ- ਸ਼ਰੀਰ ਮੰਦਰ ਵਿੱਚ । ਕਰਪਫਾ- ਕਰਦੇ ਹਨ । ਤਰਫਾ- ਤਰਦੇ ਹਨ । ਸ਼ਰੀਰ ਮੰਦਰ ਵਿੱਚ ਹਰੀ ਵਸਦਾ ਹੈ ਪਰ ਗੁਰੂ ਸਨਮੁਖੀਏ ਹੀ ਹਰੀ ਦੀ ਸ਼ੋਭਾ ਕਰਦੇ ਹਨ । ਐਸੇ ਗੁਰਮੁਖ ਲੋਕ ਪ੍ਰਲੋਕ ਵਿੱਚ ਉੱਜਲ ਮੁੱਖ ਨਾਲ਼ ਸੁਖੀ ਰਹਿੰਦੇ ਹਨ ਅਤੇ ਭਵਸਾਗਰ ਤਰ ਜਾਂਦੇ ਹਨ ।
ਧੰਨੁ ਗੁਰੂ ਅਰਜੁਨ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
a). ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ॥ {ਗਗਸ ੫੪੨/੧੧}
ਅਰਥ ਵਿਚਾਰ: ਉੱਪਰੋਕਤ ਝ). ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ {ਗਗਸ ੧੪੧੮/੧੮} ਅਨੁਸਾਰ ਜੋ ਤੀਜੇ ਗੁਰੂ ਜੀ ਵਲੋਂ ਲਿਖੀ ਪੰਕਤੀ ਹੈ ਉਹ ਪੰਜਵੇਂ ਗੁਰੂ ਜੀ ਵਲੋਂ ਲਿਖੀ ਪੰਕਤੀ ਨਾਲ਼ ਮੇਲ਼ ਖਾਂਦੀ ਹੈ ਅਤੇ ਅਰਥ ਦੋਹਾਂ ਪੰਕਤੀਆਂ ਦੇ ਇੱਕੋ ਜਿਹੇ ਹੀ ਹਨ । 
ਅ). ਹਰਿ ਜਪੇ ਹਰਿਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥ {ਗਗਸ ੭੮੧/੧੨}
ਅਰਥ ਵਿਚਾਰ: ਮਨੁੱਖ ਦਾ ਇਹ ਸ਼ਰੀਰ ਰੂਪੀ ਘਰ (ਹਰਿਮੰਦਰੁ) ਹਰੀ ਨੇ ਨਾਮ ਜਪਣ ਲਈ ਬਣਾਇਆ ਹੈ ।ਇਸ ਸ਼ਰੀਰ ਘਰ ਵਿੱਚ ਸੰਤ ਅਤੇ ਭਗਤ ਜਨ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ । ਹਰਿ ਜਪੇ- ਹਰੀ ਦਾ ਨਾਮ ਜਪਣ ਲਈ । ਉੱਪਰੋਕਤ ਝ ਭਾਗ ਵਿੱਚ ਵੀ ਤੀਜੇ ਸਤਿਗੁਰੂ ਜੀ ਵਲੋਂ ਵਰਤੇ ‘ਹਰਿਮੰਦਰੁ ਸਾਜਿਆ’ ਸ਼ਬਦ ਪੰਜਵੇਂ ਗੁਰੂ ਜੀ ਨੇ ਭੀ ਉਸੇ ਤਰ੍ਹਾਂ ਹੀ ਵਰਤੇ ਹਨ ।
e). ਹਰਿ ਕਾ ਮੰਦਰੁ ਤਿਸੁ ਮਹਿ ਲਾਲੁ॥ ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ॥ {ਗਗਸ ੮੦੧/੧੨}
ਅਰਥ ਵਿਚਾਰ: ਸ਼ਰੀਰ ਹਰੀ ਦਾ ਨਿਵਾਸ ਅਸਥਾਨ ਹੈ ਜਿਸ ਉਹ ਕੀਮਤੀ ਲਾਲ ਹਰੀ ਵਸਦਾ ਹੈ । ਜਦੋਂ ਗੁਰੂ ਜੀ ਜੀਵ ਇਸਤ੍ਰੀ ਦੇ ਭਰਮ ਭੁਲੇਖੇ ਦਾ ਪੜਦਾ ਖੋਲ੍ਹਦੇ ਹਨ ਤਾਂ ਸ਼ਰੀਰ ਦੇ ਅੰਦਰੋਂ ਹੀ ਇੱਥੇ ਵਸਦੇ ਲਾਲ ਨੂੰ ਸੁਰਤੀ ਦੀਆਂ ਅੱਖਾਂ ਨਾਲ਼ ਦੇਖ ਕੇ ਉਹ ਨਿਹਾਲ ਹੋ ਜਾਂਦੀ ਹੈ ।
ਸ). ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ॥ {ਗਗਸ ੭੮੨/੧੨}
ਅਰਥ ਵਿਚਾਰ:
ਹਰੀ ਨੇ ਜੀਵ ਇਸਤ੍ਰੀ ਨੂੰ ਆਪਣੀ ਦਾਸੀ ਬਣਾ ਕੇ ਉਸ ਦੇ ਅੰਦਰੋਂ ਮੋਹ ਮਾਇਆ ਦੀ ਭਟਕਣਾ ਮਿਟਾ ਦਿੱਤੀ । ਉਸ ਜੀਵ ਇਸਤ੍ਰੀ ਨੇ ਹਰੀ ਦੇ ਬਣਾਏ ਇਸ ਸ਼ਰੀਰ-ਮੰਦਰ ਵਿੱਚ ਹੀ ਟਿਕਾਉ ਬਣਾ ਲਿਆ । ਮੰਦਰਿ- {ਅਧਿਕਰਣ ਕਾਰਕ} ਸ਼ਰੀਰ-ਮੰਦਰ ਵਿੱਚ ।
ਸਿੱਟਾ: ਗੁਰਬਾਣੀ ਅਨੁਸਾਰ ‘ਹਰਿਮੰਦਰੁ’ ਕਿਸੇ ਇਮਾਰਤ ਦਾ ਨਾਂ ਨਹੀਂ ਹੈ। ਇਸ ਦਾ ਅਰਥ ਹੈ-ਸ਼ਰੀਰ ਹੀ ਹਰੀ ਦਾ ਮੰਦਰੁ (ਟਿਕਾਣਾ) ਜਾਂ ਘਰ ਹੈ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!

————————————————————————————————————————-

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

The Month Of Vaisakh – ਵਿਸਾਖ ਦਾ ਮਹੀਨਾ

 (Its English version is at the end) 

           ਵਿਸਾਖ ਖਾਲਸੇ ਦਾ ਜਨਮ ਮਹੀਨਾ ਹੈ; ਦਸਮੇਸ਼ ਜੀ ਨੇ ਇਸ ਮਹੀਨੇ ਇਨਸਾਫ ਲਈ ਨਿੱਡਰਤਾ ਭਰੀ  ਅਤੇ ਸਾਰੀ ਲੋਕਾਈ ਦੇ ਭਲੇ ਲਈ ਮਰ ਮਿਟਨ ਵਾਲੀ ਫੌਜ ਬਣਾਈ ਸੀ: ਖਾਲਸਾ | ਪੰਜਵੇਂ ਪਾਤਸ਼ਾਹ ਇਸੇ ਮਹੀਨੇ ਵਿਚ ਸਭ  ਸੰਗਤਾਂ ਨੂੰ ਪ੍ਰਭ ਜੀ ਨਾਲ ਜੋੜਨ ਦੀ ਖਾਤਰ ਦੱਸਦੇ ਹਨ ਕਿ ਇਸ ਮਹੀਨੇ ਦੁਖੀ ਉਹ ਹਨ ਜੋ ਪ੍ਰਭ ਜੀ ਨਾਲੋਂ ਟੁਟੇ ਹੋਏ ਹਨ ਤੇ ਉਨ੍ਹਾਂ ਦੀ ਬੇਤਾਬੀ ਪ੍ਰਭਜੀ ਬਿਨਾਂ ਕਿਵੇਂ ਜਾਵੇ ? ਜੋ ਪ੍ਰਭ ਜੀ ਵਿਚ ਜੁੜੇ ਬੈਠੇ ਹਨ, ਉਹ ਸ਼ਿਲਾਗਾ ਯੋਗ ਹਨ | ਦਸ਼ਮੇਸ਼ ਦਾ ਖਾਲਸਾ ਸਿਰਜਣ ਦਾ ਕਦਮ  ਅਤੇ ਪੰਜਵੇਂ ਗੁਰੂਜੀ  ਦੀ ਸਭ  ਸੰਗਤਾਂ ਨੂੰ ਪ੍ਰਭ ਜੀ ਨਾਲ  ਜੋੜਨ ਦੀ ਅਰਦਾਸ  ਸਿਖਾਂ ਦੀ ਹੀ ਨਹੀਂ ਬਲਕਿ  ਸਭਨਾ ਲਈ ਸੰਸਾਰੀ ਸਮੁੰਦਰ ਵਿਚ ਸੱਚ ਨੂੰ ਊਚਾ ਰੱਖਣ ਦੇ ਉਪਰਾਲੇ ਹਨ | ਬਾਰਾਮਾਹ ਦਾ ਇਹ ਹਿੱਸਾ ਅੰਗ 133  ਤੇ ਦਰਜ ਹੈ :

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ { 133}

ਅਰਥ: ਪ੍ਰਭ ਜੀ ਨੂੰ ਪਤੀ ਤੇ ਜੀਵ ਨੂੰ ਇਸਤਰੀ ਦੀ ਉਪਮਾ ਦੇਕੇ ਸਾਹਿਬ ਸਮਝਾਉਂਦੇ ਹਨ  ਕਿ ਵਿਸਾਖ ਦੇ ਮਹੀਨੇ ਭਲਾਂ ਉਹ ਕਿਵੇਂ ਧੀਰਜ ਰੱਖਣ ਜੋ (ਪਤੀ ਤੋਂ) ਵਿਛੜੀਆਂ ਹੋਈਆਂ ਹਨ ? (ਕੀ ਕਰਨ ਵਿਚਾਰੀਆਂ ?) ਮਾਇਆ ਦੇ ਪਿਆਰ ਵਿੱਚ  ਗਲਤਾਨ ਹੋਕੇ  ਆਪਣੇ ਪਤੀ ਨੂੰ ਭੁਲਾ ਬੈਠੀਆਂ ਹਨ | (ਓਹਨਾ ਨੂੰ ਜਾਣ ਲੈਣਾ ਚਾਹੀਦਾ ਹੈ ਕਿ ) ਅੰਤ ਵਿੱਚ, ਅੱਟਲ ਪਤੀ ਪ੍ਰਭੂ ਤੋਂ ਬਿਨਾਂ, ਨਾ ਪੁੱਤਰ, ਨਾ ਜੀਵਨ ਸਾਥੀ, ਅਤੇ ਨਾ ਧਨ ਸਾਥ ਦੇਂਦਾ ਹੈ | (ਇਹ ਹਾਲ ਸਭ ਦਾ ਹੈ ) ਸਾਰੀ ਦੁਨੀਆਂ ਮਾਇਆ ਦੇ ਮੋਹ ਵਿੱਚ ਪੈਕੇ ਝੂਠੇ ਧੰਧਿਆਂ ਵਿੱਚ ਉਲਝੀ ਪਈ ਹੈ| ਪ੍ਰਭ ਜੀ ਦੇ ਨਾਮ ਤੋਂ ਬਿਨਾਂ, ਇਥੇ ਜੋ ਕੁਝ ਵੀ ਖਟਿਆ ਜਾਂਦਾ ਹੈ ਅਤੇ ਲਿਆ ਜਾਂਦਾ ਹੈ, ਉਹ ਸਭ ਖੋਹ ਲਿਆ ਜਾਂਦਾ ਹੈ |   ਪਿਆਰੇ ਪ੍ਰਭ ਜੀ ਨੂੰ ਵਿਸਾਰਕੇ ਖੁਆਰੀ ਹੀ ਮਿਲਦੀ ਹੈ ਕਿਉਂਕਿ ਉਨ੍ਹਾਂ ਤੋਂ ਬਿਨਾਂ ਸਾਡਾ ਸੱਚੀਂ  ਹੈ ਹੀ ਕੋਈ ਨਹੀਂ | ਪਰ ਜਿਹੜੇ ਪ੍ਰਭ ਜੀ ਦੇ ਚਰਣੀ ਲੱਗ ਜਾਂਦੇ ਹਨ ਉਹ ਅਸਲ ਸ਼ੋਭਾ ਪਾਉਂਦੇ ਹਨ | ਨਾਨਕ ਦੀ ਇਹ ਬੇਨਤੀ ਹੈ,  “ਪ੍ਰਭ ਜੀ! ਤੁਹਾਡਾ ਦਰਸ ਨਸੀਬ ਹੋਵੇ |” ਇਹ ਵਿਸਾਖ ਤਾਂ ਹੀ  ਸੋਹਣਾ ਲਗਦਾ ਹੈ ਜੇ ਸੰਤਾ ਦੀ (ਸਿਰਫ ਉਨ੍ਹਾਂ ਸੰਤਾ ਦੀ ਜੋ ਪ੍ਰਭ ਜੀ ਦੇ ਪਿਆਰ ਵਿੱਚ ਖੋਏ ਬੈਠੇ ਹਨ ਨਾ ਕੇ ਧਨ ਇੱਕਠਾ ਕਰਨ ਵਾਲੇ )  ਸੰਗਤ ਮਿਲੀ ਰਹੇ |

           ਮਾਇਆ ਇੱਕ ਨਸ਼ੇ ਵਾਂਗਰ ਹੈ; ਜਦੋਂ ਉਤਰ ਗਿਆ, ਮਨ ਹੋਰ ਨਸ਼ੇ ਲਈ ਭੱਜਦਾ  ਹੈ ਤੇ ਇਸੇ ਦੋੜ  ਵਿਚ ਤਬਾਹੀ ਦੇ ਕਿਨਾਰੇ ਉੱਤੇ ਲਿਜਾ ਖੜ੍ਹਦਾ ਹੈ | ਪਰ  ਪ੍ਰਭਜੀ ਦਾ ਪਿਆਰ ਮਾਇਆ ਨੂੰ ਲੋੜ ਤੋਂ ਵੱਧ ਹੋਰ ਕੁਝ ਸਮਝਣ ਹੀ ਨਹੀਂ ਦੇਂਦਾ | ਫੇਰ ਇਹ ਸਾਧ-ਦਿਲ ਮਾਇਆ ਨੂੰ  ਭਾਰ ਸਮਝਦਾ ਹੈ ਪਰ  ਦੂਸਰੀ ਕਿਸਮ ਦਾ ਮਨ ਮਾਇਆ ਪਿਛੇ ਪਿਆ ਇਸ ਨੂੰ ਪਾਕੇ ਵੀ, ਪਾਗ਼ਲ ਹੋਇਆ ਹੋਰ ਪਾਉਣ ਵਿਚ ਸੜ ਮਰਦਾ ਹੈ |ਸਾਹਿਬ ਅਰਦਾਸ ਕਰਦੇ ਹਨ  ਪ੍ਰਭ ਜੀ ਕੋਲ,  “ਆਪਣੀ ਮੇਹਰ ਨਾਲ ਸਭ ਨੂੰ ਆਪਣੇ ਨਾਲ ਜੋੜੋ ਕਿਉਂਕਿ  ਤੁਹਾਡੀ ਯਾਦ ਵਿਚ ਜੀਵਿਆਂ ਦੁੱਖ ਦੁੱਖ ਨਹੀਂ ਲਗਦੇ ਤੇ ਖੁਸ਼ੀ ਹਉਮੈ ਦੀ ਭੇਂਟ ਨਹੀਂ ਚੜ੍ਹਦੀ |”

           ਵੈਸਾਖ ਵਿਚ ਪੌਦੇ ਸਜਦੇ ਹਨ ਨਵੀਆਂ ਕਰੂੰਬਲਾਂ ਨਾਲ; ਖਾਲਸਾ ਸਜਦਾ ਹੈ ਸੱਚ, ਇਨਸਾਫ ਅਤੇ ਧਕੇ ਦੇ ਵਿਰੋਧ ਵਿਚ  ਅਤੇ ਪ੍ਰਭਜੀ ਦਾ ਭਗਤ ਸਜਦਾ ਹੈ ਪ੍ਰਭਜੀ ਦੇ ਰੰਗ ਵਿਚ; ਉਸਦੀ ਨਜਰ ਦਯਾ ਨਾਲ ਭਰਦੀ ਹੈ ਤੇ ਉਸਨੂੰ  ਜ਼ਰੇ ਜ਼ਰੇ ਵਿਚ ਪ੍ਰਭਜੀ ਦਾ ਪਹਿਰਾ  ਨਜ਼ਰ ਆਉਂਦਾ ਹੈ | ਇਸੇ ਪ੍ਰਸੰਗ ਵਿਚ ਹੁਣ ਵੇਖੋ  ਪਹਿਲੇ ਪਾਤਸ਼ਾਹ ਅੰਗ ੧੧੦੮ ਉਤੇ ਵੈਸਾਖ ਮਹੀਨੇ ਨੂੰ ਲੈਕੇ, ਪ੍ਰਭਜੀ ਦੇ ਪਿਆਰ ਨੂੰ ਕਿਵੇਂ ਬੁਲੰਦ ਕਰਦੇ ਹਨ:

ਵੈਸਾਖੁ ਭਲਾ ਸਾਖਾ ਵੇਸ ਕਰੇ ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥ {ਪੰਨਾ 1108}

ਅਰਥ: ਵੈਸਾਖ ਚੰਗਾ ਲਗਦਾ ਹੈ ਕਿ ਇਸ ਮਹੀਨੇ ਵਿਚ ਨਵੀਂਆਂ ਕਰੂੰਬਲਾਂ ਫੁੱਟ ਕੇ ਟਾਹਣੀਆਂ ਨੂੰ ਸ਼ਿੰਗਾਰਦੀਆਂ  ਹਨ ਅਤੇ ਜੀਵ ਇਸਤਰੀ ਦਰ ਤੇ ਪ੍ਰਭਜੀ ਨੂੰ ਉਡੀਕਦੀ ਹੈ ਇਹ ਆਸ ਕਰਕੇ ਕਿ ਪ੍ਰਭਜੀ ਆਉਣ ਦੀ ਦਇਆ ਕਰਨ ( ਦਿਲ ਵਿੱਚ ) ਤੇ ਆਖਦੀ ਹੈ , ” ਘਰ ਆਵੋ ਤਾਂਕਿ ਮੈਂ ਬਿਖਮ ਸੰਸਾਰੀ ਸਮੁੰਦਰ ਤੋਂ ਪਾਰ ਹੋ ਸਕਾਂ ; ਭਲਾਂ ਤੁਹਾਡੇ ਬਿਨਾਂ ਮੇਰੀ ਕੀਮਤ ਕੀ ਹੈ ? ਕੌਡੀ ਦੀ ਵੀ ਨਹੀਂ |   ਜਦੋਂ ਮੈਨੂੰ ਤੁਸਾਂ ਨੇ ਆਪਣੇ ਪਸੰਦ ਦੀ ਬਣਾ ਲਿਆ ਫੇਰ ਮੇਰੀ ਕੀਮਤ ਕੌਣ ਪਾ ਸਕਦਾ ਹੈ? ਫੇਰ ਤੁਹਾਨੂੰ ਮੈਂ ਦੂਰ ਨਹੀਂ ਸਮਝਾਂਗੀ ਬਲਕਿ ਆਪਣੇ ਅੰਦਰ ਹੀ ਸਮਝਾਂਗੀ ਅਤੇ ਇੰਝ ਤੁਹਾਡੇ ਟਿਕਾਣੇ ਨੂੰ ਮੈਂ ਪਾ ਲਵਾਂਗੀ |” ਹੇ ਨਾਨਕ ! ਵੈਸਾਖ ਵਿੱਚ ਉਹ ਜੀਵ ਇਸਤਰੀ ਪ੍ਰਭਜੀ ਨੂੰ ਪਾ ਲੈਂਦੀ ਹੈ ਜੋ ਗੁਰੂ ਜੀ ਦੇ ਸ਼ਬਦ ਵਿੱਚ ਸੂਰਤ ਲਾਕੇ  ਆਪਣੇ ਮਨ ਨੂੰ ਪ੍ਰਭਜੀ ਦੀ ਸਿਫਤ ਵਿੱਚ ਰੁਝਾ  ਲੈਂਦੀ  ਹੈ |

           ਗੱਲ  ਸੁਰਤ  ਤੇ ਆਕੇ ਮੁੱਕਦੀ ਹੈ | ਸੁਰਤ   ਮਾਇਆ ਵਿਚ ਹੈ ਤਦ ਵਹਿਗੁਰੁਜੀ ਤੋਂ ਦੂਰੀ ਵਧਦੀ ਹੈ,  ਥੁੜ੍ਹਚਿਰੀ ਖੁਸ਼ੀ ਅੰਤ ਵਿਚ  ਗ਼ਮ ਨਾਲ ਜੋੜ ਦੇਂਦੀ ਹੈ | ਮਨ ਮਾਇਆ ਵਿਚ ਨੱਚਦਾ ਹੈ ਤੇ ਰੋਂਦਾ ਰਹਿੰਦਾ ਹੈ | ਯਾਦ ਰੱਖਣਾ ਕਿ ਸੱਚ ਤੇ ਇਮਾਨਦਾਰੀ ਦੇ ਰਾਹੇ  ਤੁਰਦਿਆਂ ਕਾਰ ਕਰਕੇ ਜੀਵਨ  ਦਾ ਨਿਰਭੈ ਕਰਨਾ,  ਮਾਇਆ ਨਾਲ ਜੁੜਨਾ ਨਹੀਂ ਹੁੰਦਾ | ਕਰਤਾਰ ਜੀ ਦੀ ਦੁਆ ਨਾਲ ਜਦੋਂ ਸੁਰਤ  ਸਿਰਫ ਕਰਤਾਰ ਜੀ ਵਿਚ ਜੁੜਦੀ ਹੈ, ਤਦ ਇਨਸਾਨ ਸ਼ਾਂਤੀ , ਦਇਆ, ਖਿਮਾਂ, ਤੇ ਸਰਬ ਸੰਸਾਰ ਦੇ ਪਿਆਰ  ਨਾਲ ਭਰਕੇ ਜਿਉਂਦਾ ਹੈ | ਸੁਰਤ ਦੀ ਕਿਰਪਾ ਨਾਲ ਇਨਸਾਨ ਅਕਾਲਪੁਰਖ ਦਾ ਹੁਕਮ ਮੰਨਣਾ ਸਿੱਖਦਾ  ਹੈ ਤੇ ਉਸੇ ਮੁਤਾਬਿਕ ਚਲਦਾ ਹੈ | ਇਸੇ ਕਰਕੇ ਗਮੀਆਂ, ਖੁਸ਼ੀਆਂ, ਦੁੱਖ, ਸੁਖ ਸਭ ਕੁਝ ਉਸਦੇ ਸੁਭਾ ਵਿਚ  ਰਲ ਜਾਂਦੇ ਹਨ | ਉਹ ਮਾਇਆ ਸਮੁੰਦਰ ਵਿਚ ਜਿਉਂਦਾ ਹੈ ਪਰ ਉਸ ਦੀ ਸੁਰਤ ਅਪਣੇ ਕਾਰਤਾਰਜੀ ਵਿਚ ਹੀ ਰਹਿੰਦੀ ਹੈ | ਮਾਇਆ ਨਾਲ ਜੱਫੇ ਪਾਉਣ ਵਾਲੇ ਇਸ ਬਲੁੰਦੀ ਉੱਤੇ ਕਦੇ ਨਹੀਂ ਪਹੁੰਚ ਸਕਦੇ |

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

www.gursoch.com

The Month Of  Vaisakh

           The month of Vaisakh is Khalsa’s birth month; in this month, Tenth Guru created an army filled with fearlessness to fight tooth and nail for the well being of the world. Fifth Guru, while inspiring the followers to connect to Akalpurakh in his bani ‘Baramaha’, states that in Vaisakh, only those ones endure miseries who are disconnected from the Creator.  Without Ekankar, how their freaked minds can be subsided? Those who are connected to Him have praiseworthy reputation. Tenth Guru’s creating of Khalsa and Fifth Guru’s effort to connect the followers with Akalpurakh are the efforts to elevate the all people up from the Maya world. Fifth Guru’s bani is on 133, SGGS:

Page 133-134

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

Vaisākẖ ḏẖīran ki-o vādẖī-ā jinā parem bicẖẖohu.

Har sājan purakẖ visār kai lagī mā-i-ā ḏẖohu.

Puṯar kalṯar na sang ḏẖanā har avināsī oh.

Palacẖ palacẖ saglī mu-ī jẖūṯẖai ḏẖanḏẖai moh.

Ikas har ke nām bin agai la-ī-ah kẖohi.

Ḏa-yu visār vigucẖṇā parabẖ bin avar na ko-e.

Parīṯam cẖarṇī jo lage ṯin kī nirmal so-e.

Nānak kī parabẖ benṯī parabẖ milhu parāpaṯ ho-e.

Vaisākẖ suhāvā ṯāʼn lagai jā sanṯ bẖetai har so-e. ||3||

In essence: How, those brides, who are separated from their Spouse and who have no love for their Spouse, can have stilled minds in this month of Vaisakh. They, being in the love of the deceitful Maya, have forgotten their dear Ekankar, the all-pervading Spouse. One’s son, wife, and the wealth do not go with one but Ekankar, who is imperishable. The entire world suffers through the false love of Maya affairs. Except remembering Ekankar’s name, all other deeds go in vain. Forgetting the merciful Ekankar brings frustration, and without Him, there is none other (who can help us). Those who are attached to my Beloved have pious glory. Nanak prays humbly: Oh Ekankar! Meet me so that I can get that (glory). The month of Vaisakh becomes pleasing if a Sant unites me with Ekankar.  

           Maya is addicting just like any other intoxicant substance; once its effect goes away, the mind runs after it for more and more; consequently, this race takes one to the point of destruction. Prabh’s love doesn’t let the seeker deem wealth as more than a need. The spiritually enlightened one deems Maya as a burden; however, its lover eventually dies for it. The Guru Sahib prays for the seekers to have them His realization so that they live in His memory void of the feelings of any pain and comforts and never let the conceit take over them.

            In the month of Vaisakh, the plants decorate themselves by leafing out; the Khalsa decorates itself with the truth against suppression for justice, and Prabh’s devotees decorate themselves with Prabh’s love as they look at others with kindness and see Prabh everywhere. In this context, now let us see how First Nanak elevates Prabh’s to the highest on 1108

ਵੈਸਾਖੁ ਭਲਾ ਸਾਖਾ ਵੇਸ ਕਰੇ ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥

Vaisākẖ bẖalā sākẖā ves kare.

Ḏẖan ḏekẖai har ḏu-ār āvhu ḏa-i-ā kare.

Gẖar ā-o pi-āre ḏuṯar ṯāre ṯuḏẖ bin adẖ na molo.

Kīmaṯ ka-uṇ kare ṯuḏẖ bẖāvāʼn ḏekẖ ḏikẖāvai dẖolo.

Ḏūr na jānā anṯar mānā har kā mahal pacẖẖānā.

Nānak vaisākẖīʼn parabẖ pāvai suraṯ sabaḏ man mānā. ||6||

In essence: The month of Vaisakh is good, because in it, the branches of trees start leafing out, and the bride looks at her door for Har saying, “take pity on me and come home. Oh my dear! Come home and ferry me across the dreadful Maya ocean; without you, I am nothing. If I become pleasing to you, the Guru can make me see you also. Who can value my worth then? Oh Har! I have realized your place within; I will not feel you far away.” Oh Nanak! In Vaisakh, that bride who is focused at the Guru’s shabda by involving her mind in Har obtains Him.

             It is one’s focus that brings results; as one’s focus remains on  the wealth and its related attractions, one remains away from the Creator. Temporary happiness ends in despair eventually. This way, one’s mind keeps dancing being involved in Maya to cry out in the end. Once one gets focused on Akalpurakh with His grace, one gets filled with peace, empathy, compassion, forgiveness, and worldly love. It is because of one’s focus on Him that one learns how to obey the Creator. Thus, in a state of despair, pain, comforts, happiness and so on, one remains imbued with Him. Then while living in this Maya influenced world, one’s mind remains involved with Him; nonetheless, those people who remain extremely involved in Maya pursuits never reach to that height ever.

Wishes

Gurdeep Singh

www.gursoch.com