Previous Next

ਗੁਰੂ ਗਰੰਥ ਸਾਹਿਬ ਅਨੁਸਾਰ ਅੰਮ੍ਰਿਤੁ ਹਰਿ ਕਾ ਨਾਮੁ ਹੈ Amrit is Naam of Akal Purkh according to Guru Granth Sahib (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਨਾਮੁ ਸਬੰਧੀ ਪਹਿਲਾਂ ਸਾਂਝੇ ਕੀਤੇ ਗਏ ਲੇਖ (ਨਾਮੁ, ਭਾਗ ੧ ਤੋਂ ੮) ਸਾਨੂੰ ਵਾਰ ਵਾਰ ਇਹੀ ਸਮਝਾ ਰਹੇ ਹਨ, ਕਿ ਸਿੱਖ ਧਰਮ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿਣਾਂ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿਚ ਪ੍ਰਗਟ ਵੀ ਹੋ ਰਿਹਾ ਹੈ। ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਹੀ ਨਾਮੁ ਹੈ। ਅਕਾਲ ਪੁਰਖੁ ਦਾ ਨਾਮੁ ਹਰੇਕ ਥਾਂ ਤੇ ਵਰਤ ਰਿਹਾ ਹੈ, ਹਰ ਸਮੇਂ ਲਗਾਤਾਰ ਵਰਤ ਰਿਹਾ ਹੈ, ਹਰੇਕ ਜੀਵ ਨਾਮੁ ਦੇ ਆਸਰੇ ਤੇ ਨਾਮੁ ਅਨੁਸਾਰ ਚਲ ਰਿਹਾ ਹੈ, ਦੁਨੀਆਂ ਦੇ ਸਾਰੇ ਪਦਾਰਥ ਨਾਮੁ ਦੇ ਆਸਰੇ ਟਿਕੇ ਹੋਏ ਹਨ। ਨਾਮੁ ਪ੍ਰਾਪਤ ਕਰਨ ਦਾ ਭਾਵ ਹੈ ਕਿ ਅਕਾਲ ਪੁਰਖੁ ਦੇ ਹੁਕਮੁ, ਸਿਸਟਮ, ਰਚਨਾ, ਅਸੂਲਾਂ ਬਾਰੇ ਜਾਣਕਾਰੀ ਹਾਸਲ ਕਰਨਾ ਤੇ ਉਸ ਦੀ ਕੁਦਰਤ ਨਾਲ ਆਪਣੇ ਅੰਦਰ ਪ੍ਰੇਮ ਤੇ ਸਤਿਕਾਰ ਪੈਦਾ ਕਰਨਾ।
        ਜੇਕਰ ਸਿੱਖ ਇਤਿਹਾਸ ਨੂੰ ਵੇਖੀਏ ਤਾਂ ਸਮਾਂ ਪਾ ਬਹੁਤ ਸਾਰੇ ਸਬਦਾਂ ਦੇ ਅਰਥ ਬਦਲ ਦਿਤੇ ਗਏ ਹਨ, ਜਿਨ੍ਹਾਂ ਕਰਕੇ ਅੱਜਕਲ ਦੇ ਲੋਕਾਂ ਨੂੰ ਅਕਸਰ ਭੁਲੇਖੇ ਪੈਂਦੇ ਰਹਿੰਦੇ ਹਨ। ਗੁਰਬਾਣੀ ਅਨੁਸਾਰ ਨਾਮੁ ਦਾ ਭਾਵ ਕੁਝ ਹੋਰ ਹੈ ਤੇ ਲੋਕਾਂ ਨੇ ਏਕਾ ਸਬਦੀ ਦੀ ਤਰ੍ਹਾਂ “ਵਾਹਿਗੁਰੂ” ਸਬਦ ਦੇ ਰਟਨ ਨੂੰ ਨਾਂ ਬਣਾ ਦਿਤਾ ਹੈ। ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿਚ ਕਿਤੇ ਵੀ ਸਪੱਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇਕ ਅੱਖਰ ਜਾਂ ਸਬਦ ਅਕਾਲ ਪੁਰਖੁ ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬਾਂ ਨੇ ਏਕਾ ਸਬਦੀ ਵਾਲਿਆਂ ਨੂੰ ਵੀ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਹੈ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ” (੬੫੪)। ਹਾਂ ਅਸੀਂ ਆਪਸੀ ਸਮਝ, ਸਹੂਲਤ ਤੇ ਸਾਂਝ ਕਰਨ ਲਈ ਦੋ ਅੱਖਰੀ ਸਬਦ “ਅਕਾਲ ਪੁਰਖੁ” ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗਰੰਥ ਸਾਹਿਬ ਵਿਚ ੨ ਵਾਰੀ ਵਰਤਿਆ ਹੈ।
        ਹਰੇਕ ਸਿੱਖ ਲਈ ਨਾਮੁ (ਅੰਮ੍ਰਿਤ), ਮਨ ਅਤੇ ਤਨ ਦੋਵਾਂ ਲਈ ਜਰੂਰੀ ਹੈ। ਮਨ ਅਤੇ ਆਤਮਿਕ ਜੀਵਨ ਲਈ ਗੁਰਬਾਣੀ ਦਾ ਅੰਮ੍ਰਿਤ ਜਰੂਰੀ ਹੈ। ਤਨ ਲਈ ਅਤੇ ਗੁਰੂ ਨਾਲ ਪ੍ਰਣ ਕਰਨ ਲਈ, ਖੰਡੇ ਬਾਟੇ ਕੀ ਪਾਹੁਲ ਜਰੂਰੀ ਹੈ। ਜਿਸ ਤਰ੍ਹਾਂ ਸਕੂਲ ਵਿਚ ਦੁਨਿਆਵੀ ਸਿਖਿਆ ਲੈਣ ਲਈ, ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਫਾਰਮ ਭਰ ਕੇ ਦਾਖਲਾ ਲੈਣਾਂ ਜਰੂਰੀ ਹੈ। ਇਸੇ ਤਰ੍ਹਾਂ ਗੁਰੂ ਘਰ ਵਿਚ ਦਾਖਲਾ ਲੈਣ ਲਈ ਖੰਡੇ ਬਾਟੇ ਕੀ ਪਾਹੁਲ ਬਹੁਤ ਜਰੂਰੀ ਹੈ। ਇਸ ਦਾ ਸਬੰਧ ਸਿਰਫ ਸੰਸਾਰਕ ਰਿਵਾਇਤ ਤਕ ਹੀ ਸੀਮਿਤ ਨਹੀਂ ਹੈ, ਬਲਕਿ ਗੁਰੂ ਨਾਲ ਪ੍ਰਣ ਕਰਨਾ ਹੈ ਕਿ ਅਸੀਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਸਿੱਖ ਧਰਮ ਦੇ ਦੱਸੇ ਗਏ ਸਿਧਾਂਤ, ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਅਨੁਸਾਰ ਜੀਵਨ ਬਤੀਤ ਕਰਾਂਗੇ। ਹਰੇਕ ਧਰਮ ਦੀ ਆਪਣੀ ਆਪਣੀ ਰਿਵਾਇਤ ਹੁੰਦੀ ਹੈ। ਧਰਮ ਵਿਚ ਦਾਖਲੇ ਵਾਸਤੇ ਹਿੰਦੂ ਲਈ ਜਨੇਊ, ਮੁਸਲਮਾਨ ਲਈ ਸੁਨੱਤ ਅਤੇ ਕਰਿਸ਼ਚੀਅਨ ਲਈ ਬਾਪੀਟਿਜ਼ਮ ਜਰੂਰੀ ਹੈ। ਇਸੇ ਤਰ੍ਹਾਂ ਸਿੱਖ ਧਰਮ ਵਿਚ ਦਾਖਲੇ ਲਈ, ਖੰਡੇ ਬਾਟੇ ਕੀ ਪਾਹੁਲ ਜਰੂਰੀ ਹੈ। ਪਹਿਲੇ ਗੁਰੂ ਸਾਹਿਬਾਂ ਦੇ ਸਮੇਂ ਚਰਨ ਪਾਹੁਲ ਦੀ ਰੀਤ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ੧੬੯੯ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ। ਕਿਉਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਪੂਰਨ ਤੌਰ ਤੇ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਨੂੰ ਦੇਣੀ ਸੀ। ਇਸ ਲਈ ਉਨ੍ਹਾਂ ਨੇ ਚਰਨ ਪਾਹੁਲ ਦੀ ਰੀਤ ਬਦਲ ਕੇ ਖੰਡੇ ਬਾਟੇ ਦੀ ਰਿਵਾਇਤ ਸ਼ੁਰੂ ਕੀਤੀ। ਪੰਜ ਪਿਆਰੇ ਸਾਜਣ ਤੋਂ ਬਾਅਦ, ਗੁਰੂ ਜੀ ਉਨ੍ਹਾਂ ਅੱਗੇ ਹੱਥ ਜੋੜ ਕੇ ਆਪ ਖੜੇ ਹੋ ਗਏ ਅਤੇ ਬੇਨਤੀ ਕੀਤੀ, ਕਿ ਇਹ ਖੰਡੇ ਬਾਟੇ ਕੀ ਪਾਹੁਲ ਮੈਨੂੰ ਵੀ ਬਖ਼ਸ਼ੋ।

ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ॥

ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧॥ (੪੧-੧-੮)

        ਜਿਸ ਤਰ੍ਹਾਂ ਲੋਕਾਂ ਨੂੰ ਨਾਮੁ ਸਬੰਧੀ ਭੁਲੇਖਾ ਪਿਆ ਹੋਇਆ ਹੈ, ਠੀਕ ਉਸੇ ਤਰ੍ਹਾਂ ਸਾਨੂੰ ਅੰਮ੍ਰਿਤੁ ਸਬੰਧੀ ਵੀ ਬਹੁਤ ਭੁਲੇਖਾ ਪਿਆ ਹੋਇਆ ਹੈ। ਜਿਸ ਤਰ੍ਹਾਂ ਕਿ ਭਾਈ ਗੁਰਦਾਸ ਦੂਜਾ ਦੀ ਰਚਨਾਂ ਤੋਂ ਸੰਕੇਤ ਮਿਲਦਾ ਹੈ ਕਿ ਗੁਰੂ ਘਰ ਵਿਚ ਦਾਖਲਾ ਲੈਣ ਲਈ ਖੰਡੇ ਬਾਟੇ ਕੀ ਪਾਹੁਲ (ਖੰਡਧਾਰ) ਜਰੂਰੀ ਹੈ। ਸਮਾਂ ਪਾ ਕੇ ਲੋਕਾਂ ਨੇ ਖੰਡੇ ਬਾਟੇ ਕੀ ਪਾਹੁਲ ਨੂੰ ਅੰਮ੍ਰਿਤੁ ਛਕਣ ਦਾ ਨਾਂ ਦੇ ਦਿਤਾ ਹੈ। ਜਦੋਂ ਕਿ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ ਕਿ “ਅੰਮ੍ਰਿਤੁ ਹਰਿ ਕਾ ਨਾਮੁ” ਹੈ। ਆਓ ਜਰਾ ਗੁਰੂ ਗਰੰਥ ਸਾਹਿਬ ਅਨੁਸਾਰ ਅੰਮ੍ਰਿਤੁ ਸਬੰਧੀ ਸਮਝਣ ਦਾ ਯਤਨ ਕਰੀਏ।
        ਜੇਕਰ ਗਿਣਤੀ ਦੇ ਹਿਸਾਬ ਨਾਲ ਹੀ ਵੇਖਿਆ ਜਾਵੇ ਤਾਂ ਅੰਮ੍ਰਿਤੁ ਹਰਿ ਕਾ ਨਾਮੁ ਗੁਰੂ ਗਰੰਥ ਸਾਹਿਬ ਵਿਚ ਪੰਜ ਵਾਰੀ ਆਇਆ ਹੈ, ਅੰਮ੍ਰਿਤੁ ਹਰਿ ਕਾ ਨਾਉ ਵੀ ਪੰਜ ਵਾਰੀ ਆਇਆ ਹੈ, ਤੇ ਅੰਮ੍ਰਿਤੁ ਹਰਿ ਕਾ ਨਾਮਾ ਇਕ ਵਾਰੀ ਆਇਆ ਹੈ। ਗੁਰੂ ਗਰੰਥ ਸਾਹਿਬ ਵਿਚ ਇਤਨੀ ਵਾਰੀ ਸਮਝਾਂਣ ਦੇ ਬਾਅਦ ਵੀ ਜੇਕਰ ਅਸੀਂ ਖੰਡੇ ਬਾਟੇ ਕੀ ਪਾਹੁਲ ਤੇ ਅੰਮ੍ਰਿਤੁ ਵਿਚ ਕੋਈ ਫਰਕ ਨਹੀਂ ਸਮਝ ਸਕੇ ਤਾਂ ਕਹਿਣਾਂ ਪਵੇਗਾ ਕਿ ਜਾਂ ਤਾਂ ਅਸੀਂ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਪੜ੍ਹਦੇ ਹੀ ਨਹੀਂ, ਤੇ ਜਾਂ ਗੁਰੂ ਗਰੰਥ ਸਾਹਿਬ ਅਨੁਸਾਰ ਆਪਣੇ ਜੀਵਨ ਵਿਚ ਵਿਚਰਨ ਤੋਂ ਇਨਕਾਰੀ ਹੋ ਚੁਕੇ ਹਾਂ। ਗੁਰੂ ਗਰੰਥ ਸਾਹਿਬ ਅੱਗੇ ਅਰਦਾਸਾਂ ਵੀ ਬਹੁਤ ਵਾਰੀ ਕਰੀਏ, ਚੜ੍ਹਾਵੇ ਵੀ ਬਹੁਤ ਚੜ੍ਹਾਈਏ ਪਰੰਤੂ ਗੁਰੂ ਗਰੰਥ ਸਾਹਿਬ ਅਨੁਸਾਰ ਆਪਣੇ ਜੀਵਨ ਵਿਚ ਚਲੀਏ ਬਿਲਕੁਲ ਨਾ, ਤਾਂ ਫਿਰ ਸਾਡੀ ਅਰਦਾਸ ਕਿਸ ਤਰ੍ਹਾਂ ਪ੍ਰਵਾਨ ਹੋ ਸਕਦੀ ਹੈ, ਸਾਡਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ?
        ਹਿਰਦੇ ਨੂੰ ਮਾਇਆ ਦੇ ਮੋਹ ਵਿਚ ਗੰਦਾ ਕਰ ਕੇ ਤੇ ਫਿਰ ਆਪਣੇ ਸਰੀਰ ਨੂੰ ਤੀਰਥਾਂ ਉਪਰ ਲਿਜਾ ਕੇ ਇਸ਼ਨਾਨ ਕਰਨ ਨਾਲ ਕੋਈ ਲਾਭ ਨਹੀਂ ਹੋ ਸਕਦਾ। ਉਹੀ ਮਨੁੱਖ ਨ੍ਹਾਤਾ ਹੋਇਆ ਤੇ ਪਵਿਤ੍ਰ ਹੈ, ਜਿਹੜਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਦੀ ਕਮਾਈ ਕਰਦਾ ਹੈ। ਪਰ ਅਕਾਲ ਪੁਰਖੁ ਦੇ ਹੁਕਮੁ ਤੋਂ ਬਿਨਾ ਮਨੁੱਖ ਦੀ ਸੁਰਤਿ ਕੂੜ ਵਿਚੋਂ ਨਿਕਲ ਕੇ ਉੱਚੀ ਅਵਸਥਾ ਵਾਲੀ ਨਹੀਂ ਹੋ ਸਕਦੀ। ਨਿਰੀਆਂ ਜ਼ਬਾਨੀ ਗਿਆਨ ਦੀਆਂ ਗੱਲਾਂ ਕਰਨ ਨਾਲ ਤਾਂ ਸਗੋਂ ਆਪਣਾ ਆਤਮਕ ਜੀਵਨ ਹੋਰ ਵੀ ਖ਼ਰਾਬ ਹੋ ਜਾਂਦਾ ਹੈ। ਆਪਣੀ ਸੁਰਤਿ ਵਿਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਟਿਕਾਉਣੀ ਚਾਹੀਦੀ ਹੈ। ਇਹ ਸਿਫ਼ਤਿ ਸਾਲਾਹ ਅਕਾਲ ਪੁਰਖੁ ਦੀ ਆਪਣੀ ਬਖ਼ਸ਼ਸ਼ ਹੈ, ਜਦੋਂ ਅਕਾਲ ਪੁਰਖੁ ਆਪ ਪ੍ਰੇਰਨਾ ਕਰਦਾ ਹੈ ਤਾਂ ਹੀ ਮਨੁੱਖ ਉਸ ਦੀ ਸਿਫ਼ਤਿ ਸਾਲਾਹ ਕਰ ਸਕਦਾ ਹੈ। ਅਕਾਲ ਪੁਰਖੁ ਦੀ ਮੇਹਰ ਨਾਲ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਮਨ ਨੂੰ ਪਿਆਰਾ ਲੱਗਦਾ ਹੈ। ਜਦੋਂ ਅਕਾਲ ਪੁਰਖੁ ਦਾ ਨਾਮੁ ਮਨ ਨੂੰ ਮਿੱਠਾ ਲੱਗਦਾ ਹੈ ਤਾਂ ਉਸ ਮਨੁੱਖ ਦੇ ਮਨ ਅੰਦਰੋਂ ਦੁਖਾਂ ਦਾ ਡੇਰਾ ਆਪਣੇ ਆਪ ਚੁੱਕਿਆ ਜਾਂਦਾ ਹੈ। ਜਦੋਂ ਅਕਾਲ ਪੁਰਖੁ ਹੁਕਮੁ ਕਰਦਾ ਤਾਂ ਉਦੋਂ ਹੀ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਆ ਕੇ ਵੱਸ ਸਕਦਾ ਹੈ। ਜਿਸ ਅਕਾਲ ਪੁਰਖੁ ਨੇ ਆਪਣੇ ਆਪ ਨੂੰ ਆਪ ਹੀ ਜਗਤ ਦੇ ਰੂਪ ਵਿਚ ਪਰਗਟ ਕੀਤਾ ਹੋਇਆ ਹੈ, ਉਸ ਦੀ ਮਿਹਰ ਦੀ ਨਜਰ ਨਾਲ ਹੀ ਮਨੁੱਖ ਨੂੰ ਅਰਦਾਸ ਕਰਨ ਦੀ ਪ੍ਰੇਰਨਾ ਮਿਲਦੀ ਹੈ, ਤੇ ਤਾਂ ਹੀ ਉਸ ਦੀ ਸਿਫ਼ਤਿ ਸਾਲਾਹ ਕਰ ਸਕਦਾ ਹੈ। ਜਦੋਂ ਅਕਾਲ ਪੁਰਖੁ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਹੀ ਮਨੁੱਖ ਉਸ ਦੀ ਸਿਫ਼ਤਿ ਸਾਲਾਹ ਕਰਨ ਲਈ ਅਰਦਾਸ ਕਰਦਾ ਹੈ।

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥ ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥ (੫੬੫, ੫੬੬)

        ਸਤਿਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਜਿਸ ਦੀ ਸੰਗਤਿ ਵਿਚ ਰਹਿ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤਿ ਵਿਚ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਮਰਿਆ ਜਾ ਸਕਦਾ ਹੈ। ਇਸ ਲਈ ਗੁਰੂ ਦੀ ਸੰਗਤਿ ਵਿਚ ਰਹਿ ਕੇ ਇਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਚਾਹੀਦਾ ਹੈ, ਕਿਉਂਕਿ ਨਾਮੁ ਦੀ ਬਰਕਤਿ ਨਾਲ ਹੀ ਜਨਮ ਮਰਨ ਦਾ ਦੁਖ ਦੂਰ ਹੋ ਸਕਦਾ ਹੈ। ਜਿਸ ਮਨੁੱਖ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਸਿਮਰਨ ਕਰਨ ਵਾਸਤੇ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ, ਉਹੀ ਸਦਾ ਥਿਰ ਅਕਾਲ ਪੁਰਖੁ ਦੇ ਨਾਮੁ ਦੀ ਸਿੱਖਿਆ ਗ੍ਰਹਿਣ ਕਰਦਾ ਰਹਿੰਦਾ ਹੈ, ਤੇ ਫਿਰ ਉਸ ਮਨੁੱਖ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਤੇ ਭਰਮ ਦੂਰ ਹੋ ਜਾਂਦੇ ਹਨ, ਮਨ ਵਿਚ ਬੱਝੀਆਂ ਹੋਈਆਂ ਵਿਕਾਰਾਂ ਤੇ ਅਗਿਆਨਤਾ ਦੀਆਂ ਗੰਢਾਂ ਖੁਲ੍ਹ ਜਾਂਦੀਆਂ ਹਨ, ਤੇ ਫਿਰ ਉਹ ਮਨੁੱਖ ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਚਲਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ ਸਦਾ ਬੇਨਤੀ ਕਰਦੇ ਰਹਿੰਣਾਂ ਚਾਹੀਦਾ ਹੈ, ਕਿ ਹੇ ਅਕਾਲ ਪੁਰਖੁ ਸਾਡੇ ਤੇ ਕਿਰਪਾ ਕਰੋ ਤਾਂ ਜੋ ਅਸੀਂ ਜੀਵ ਤੇਰੀ ਸਿਫ਼ਤਿ ਸਾਲਾਹ ਕਰਦੇ ਰਹੀਏ।

ਧਨਾਸਰੀ ਮਹਲਾ ੫ ਛੰਤ ॥ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥ (੬੯੧)

        ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ ਪੁਸਤਕਾਂ ਪੜ੍ਹ ਕੇ ਨਾਮੁ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼ ਉੱਚੀ ਉੱਚੀ ਸੁਣਾਂਦੇ ਰਹਿੰਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਅਜੇਹੇ ਲੋਕ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਝੂਠਾ ਪਰਚਾਰ ਹੀ ਕਰਦੇ ਰਹਿੰਦੇ ਹਨ। ਅਕਾਲ ਪੁਰਖੁ ਦੇ ਨਾਮੁ ਤੋਂ ਵਿਛੁੜੇ ਹੋਏ ਮਨੁੱਖ ਮਾਇਆ ਦੇ ਝਮੇਲਿਆਂ ਵਿਚ, ਮੋਹ ਦੇ ਬੰਧਨਾਂ ਵਿਚ, ਥੋਥੀਆਂ ਗੱਲਾਂ ਦੇ ਵਾਦ ਵਿਵਾਦ ਵਿਚ, ਤੇ ਆਪਣੇ ਹੰਕਾਰ ਵਿਚ ਫਸ ਕੇ ਦੁਖੀ ਹੁੰਦੇ ਰਹਿੰਦੇ ਹਨ। ਅਸਲੀਅਤ ਇਹ ਹੈ ਕਿ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਤੇ ਨਾਮੁ ਤੋਂ ਵਾਂਝੇ ਰਹਿਣ ਵਾਲੇ ਆਪਣੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ। ਅਕਾਲ ਪੁਰਖੁ ਦੇ ਨਾਮੁ ਦਾ ਬੇਅੰਤ ਖ਼ਜ਼ਾਨਾ ਅਕਾਲ ਪੁਰਖੁ ਦੇ ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ। ਗੁਰੂ ਦੀ ਸੰਗਤਿ ਵਿਚ ਨਾਮੁ ਜਪਣ ਨਾਲ ਜਨਮ ਮਰਨ ਦੇ ਦੁਖ ਤੇ ਮੋਹ ਆਦਿਕ ਹਰੇਕ ਤਰ੍ਹਾਂ ਦੇ ਕਲੇਸ਼ ਦੂਰ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਉਤੇ ਅਕਾਲ ਪੁਰਖੁ ਦਇਆਵਾਨ ਹੁੰਦਾ ਹੈ, ਉਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਪੀਂਦੇ ਰਹਿੰਦੇ ਹਨ। ਕ੍ਰੋੜਾਂ ਅਸੰਖਾਂ ਤੇ ਅਨੇਕਾਂ ਹੀ ਪ੍ਰਾਣੀ ਅਕਾਲ ਪੁਰਖੁ ਦੀ ਭਾਲ ਕਰਦੇ ਰਹਿੰਦੇ ਹਨ, ਪਰੰਤੂ ਜਿਸ ਮਨੁੱਖ ਨੂੰ ਅਕਾਲ ਪੁਰਖੁ ਆਪ ਸੋਝੀ ਬਖ਼ਸ਼ਦਾ ਹੈ, ਉਸੇ ਮਨੁੱਖ ਨੂੰ ਅਕਾਲ ਪੁਰਖੁ ਦੀ ਨੇੜਤਾ ਮਿਲਦੀ ਹੈ। ਇਸ ਲਈ ਅਕਾਲ ਪੁਰਖੁ ਦੇ ਚਰਨਾਂ ਵਿਚ ਇਹੀ ਅਰਦਾਸ ਕਰਨੀ ਹੈ, ਹੇ ਦਾਤਾਰ ! ਮੇਰੇ ਅੰਦਰ ਅਜੇਹੀ ਇਛਾ ਪੈਦਾ ਕਰੋ ਕਿ ਮੈਂ ਦਿਨ ਰਾਤ ਸਦਾ ਆਪ ਦੇ ਗੁਣ ਗਾਇਨ ਕਰਦਾ ਰਹਾਂ, ਤੇ ਮੈਨੂੰ ਆਪਣਾ ਨਾਮੁ ਬਖ਼ਸ਼ੋ ਤਾਂ ਜੋ ਮੈਂ ਤੁਹਾਨੂੰ ਕਦੇ ਵੀ ਆਪਣੇ ਚਿਤ ਵਿਚੋਂ ਨਾ ਭੁਲਾਵਾਂ।

ਜਿਨ@ ਕਉ ਭਏ ਦਇਆਲ ਤਿਨ@ ਸਾਧੂ ਸੰਗੁ ਭਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਤਿਨ@ੀ ਜਨੀ ਜਪਿ ਲਇਆ ॥੬॥ ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥ ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥ ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ (੭੬੧-੭੬੨)

        ਇਸ ਜਗਤ ਦੇ ਕਈ ਲੋਕ ਵੀ ਪਪੀਹੇ ਦੀ ਤਰ੍ਹਾਂ, ਆਮ ਪਾਣੀ ਨੂੰ ਹੀ ਅੰਮ੍ਰਿਤੁ-ਨਾਮੁ ਸਮਝ ਕੇ ਇਕ ਦੂਜੇ ਦੇ ਪਿਛੇ ਲਗ ਕੇ ਪੀਣ ਲਈ ਤੁਰ ਪੈਂਦੇ ਹਨ। ਇਹ ਪਪੀਹਾ ਇਕ ਜੀਵ ਹੈ, ਜਿਸ ਦਾ ਸੁਭਾਉ ਇਕ ਪਸੂ ਦੀ ਤਰ੍ਹਾਂ ਹੈ, ਜਿਸ ਕਰਕੇ ਉਹ ਸਿਰਫ ਦੁਨਿਆਵੀ ਮੀਂਹ ਦੀ ਬੂੰਦ ਨੂੰ ਹੀ ਲੋਚਦਾ ਰਹਿੰਦਾ ਹੈ। ਇਸ ਲਈ ਇਸ ਸਬਦ ਵਿਚ ਵਰਤੇ ਗਏ ਪਪੀਹਾ ਲਫ਼ਜ਼ ਸੁਣ ਕੇ ਇਹ ਭੁਲੇਖਾ ਨਹੀਂ ਖਾਣਾਂ ਹੈ ਕਿ ਦੁਨਿਆਵੀ ਪਾਣੀ ਹੀ ਅੰਮ੍ਰਿਤ ਹੈ, ਜਿਸ ਨੂੰ ਪੀਤਿਆਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਇਸ ਲਈ ਹਮੇਸ਼ਾਂ ਸੁਚੇਤ ਰਹਿੰਣਾਂ ਹੈ ਤੇ ਧਿਆਨ ਵਿਚ ਰੱਖਣਾ ਹੈ ਕਿ ਸਿਰਫ ਅਕਾਲ ਪੁਰਖੁ ਦਾ ਨਾਮੁ ਹੀ ਐਸਾ ਅੰਮ੍ਰਿਤ ਹੈ, ਜਿਸ ਨੂੰ ਪੀਤਿਆਂ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਸਕਦੀ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਨਾਮੁ (ਅੰਮ੍ਰਿਤੁ) ਪੀਤਾ ਹੈ, ਉਨ੍ਹਾਂ ਨੂੰ ਮੁੜ ਕੇ ਮਾਇਆ ਦੀ ਤ੍ਰਿਸ਼ਨਾ ਨਹੀਂ ਰਹਿੰਦੀ।

ਸਲੋਕ ਮ; ੩ ॥ ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥ ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥ ਨਾਨਕ ਗੁਰਮੁਖਿ ਜਿਨ@ ਪੀਆ ਤਿਨ@ ਬਹੁੜਿ ਨ ਲਾਗੀ ਆਇ ॥੧॥ (੧੨੮੩)

        ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਪਰ ਜਿਸ ਮਨੁੱਖ ਨੇ ਬੇਅੰਤ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਨੇ ਉਸ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਦਿੱਤਾ, ਗੁਰੂ ਨੇ ਉਸ ਨੂੰ ਪੂਰਨ ਅਕਾਲ ਪੁਰਖੁ ਨਾਲ ਜੋੜ ਦਿੱਤਾ। ਜਦੋਂ ਉਸ ਮਨੁੱਖ ਨੇ ਪੂਰਨ ਅਕਾਲ ਪੁਰਖੁ ਦਾ ਮਿਲਾਪ ਹਾਸਲ ਕਰ ਲਿਆ, ਤਾਂ ਫਿਰ ਉਸ ਦਾ ਜਨਮ ਮਰਨ ਦਾ ਗੇੜ ਵੀ ਮੁੱਕ ਗਿਆ। ਇਹ ਹਮੇਸ਼ਾਂ ਧਿਆਨ ਵਿਚ ਰੱਖਣਾ ਹੈ ਕਿ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਰਫ ਗੁਰੂ ਤੋਂ ਹੀ ਮਿਲਦਾ ਹੈ।

ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥ ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥ (੧੩੬੨)

        ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਾਧ ਸੰਗਤਿ ਵਿਚ ਰਹਿ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪ ਤਾਂ ਜੋ ਮਨ ਚਾਹੇ ਫਲ ਪ੍ਰਾਪਤ ਕਰ ਸਕੇ ਤੇ ਆਪਣੇ ਦੁਖਾਂ ਕਲੇਸ਼ਾਂ ਨੂੰ ਦੂਰ ਕਰ ਸਕੇ। ਜਿਸ ਮਨੋਰਥ ਵਾਸਤੇ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ, ਉਸ ਮਨੋਰਥ ਨੂੰ ਪੂਰਾ ਕਰਨ ਦਾ ਉਪਰਾਲਾ ਕਰ। ਜਿਸ ਮਨੁੱਖ ਦੀ ਪ੍ਰੀਤਿ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਵੀ ਪਵਿਤ੍ਰ ਹੋ ਜਾਂਦਾ ਹੈ, ਉਸ ਦੀਆਂ ਸਾਰੀਆਂ ਗਿਆਨ ਇੰਦ੍ਰੀਆਂ ਵਿਕਾਰਾਂ ਵਲੋਂ ਹਟ ਜਾਂਦੀਆਂ ਹਨ। ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਹੀ ਸੁਖ, ਆਤਮਕ ਅਡੋਲਤਾ ਤੇ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ, ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਣਾਂ ਚਾਹੀਦਾ ਹੈ।

ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥

ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥ (੪੮)

        ਜਿਸ ਮਨੁੱਖ ਉਤੇ ਅਕਾਲ ਪੁਰਖੁ ਦੀ ਮੇਹਰ ਦੀ ਨਜ਼ਰ ਹੋ ਜਾਂਦੀ ਹੈ, ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮੁ ਮਿਲ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਬਖ਼ਸ਼ਸ਼ ਦਾ ਲੇਖ ਧੁਰ ਤੋਂ ਹੀ ਲਿਖਿਆ ਮਿਲ ਜਾਂਦਾ ਹੈ, ਉਨ੍ਹਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ। ਗੁਰੂ ਉਨ੍ਹਾਂ ਨੂੰ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿੱਖਿਆ ਵਜੋਂ ਦੇਂਦਾ ਹੈ, ਅਜੇਹੇ ਮਨੁੱਖ ਜੀਵਨ ਦੇ ਸਫ਼ਰ ਵਿਚ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚਲਦੇ ਹਨ, ਤੇ ਕਿਸੇ ਹੋਰ ਪਾਸੇ ਵੱਲ ਭਟਕਦੇ ਨਹੀਂ ਫਿਰਦੇ।

ਤਿਨ@ਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥

ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥

ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥ (੭੨੯)

        ਉਹੀ ਹਿਰਦਾ ਪਵਿੱਤ੍ਰ ਹੈ, ਜਿਹੜਾ ਉਸ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ। ਜੇਕਰ ਮਨੁੱਖ ਦਾ ਹਿਰਦਾ ਅੰਦਰੋਂ ਵਿਕਾਰਾਂ ਨਾਲ ਬਹੁਤ ਗੰਦਾ ਹੋਇਆ ਪਿਆ ਹੈ ਤਾਂ ਸਰੀਰ ਨੂੰ ਬਾਹਰੋਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਵਾਉਂਣ ਨਾਲ ਉਸ ਦਾ ਹਿਰਦਾ ਅੰਦਰੋਂ ਸਾਫ ਨਹੀਂ ਹੋ ਸਕਦਾ। ਜੇਕਰ ਗੁਰੂ ਦੇ ਦਰ ਤੇ ਆਪਣੇ ਆਪ ਨੂੰ ਇਕ ਨਿਮਾਣੇ ਦੀ ਤਰ੍ਹਾਂ ਗੁਰੂ ਦੀ ਮਤ ਲੈਂਣ ਲਈ ਪੇਸ਼ ਕਰੀਏ, ਤਾਂ ਹੀ ਹਿਰਦੇ ਨੂੰ ਪਵਿਤ੍ਰ ਕਰਨ ਲਈ ਸੋਝੀ ਮਿਲ ਸਕਦੀ ਹੈ। ਸਬਦ ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਣ ਨਾਲ ਮਨੁੱਖ ਦਾ ਹਿਰਦਾ ਪਵਿਤ੍ਰ ਹੋ ਸਕਦਾ ਹੈ। ਜੇਕਰ ਗੁਰੂ ਦੇ ਦਰ ਤੇ ਟਿਕੇ ਰਹੀਏ ਤਾਂ ਅਕਾਲ ਪੁਰਖੁ ਆਪ ਹੀ ਇਹ ਵਿਚਾਰਨ ਦੀ ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ ਹਾਂ; ਕੀ ਠੀਕ ਹੈ ਤੇ ਕੀ ਗਲਤ ਹੈ, ਉਸ ਬਾਰੇ ਸੋਝੀ ਮਿਲ ਜਾਂਦੀ ਹੈ। ਜੇਕਰ ਇਸ ਮਨੁੱਖਾ ਜੀਵਨ ਦੇ ਸਮੇਂ ਵਿਚ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ ਸਮਝ ਲਏ ਕਿ ਇਥੋਂ ਖ਼ਾਲੀ ਹੱਥ ਜਾ ਕੇ ਅੱਗੇ ਪਰਲੋਕ ਵਿਚ ਜੀਵਨ ਪਵਿਤ੍ਰ ਕਰਨ ਲਈ ਸੂਝ ਮਿਲ ਸਕੇਗੀ। ਇਹ ਇਕ ਕੁਦਰਤ ਦਾ ਨਿਯਮ ਹੈ ਕਿ ਮਨੁੱਖ ਇਸ ਜਨਮ ਵਿਚ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਉਹ ਆਪਣੇ ਕਰਮਾਂ ਅਨੁਸਾਰ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ, ਤੇ ਉਸ ਦੇ ਕਰਮਾਂ ਅਨੁਸਾਰ ਹੀ ਉਸ ਨੂੰ ਫਲ ਮਿਲਦਾ ਹੈ। ਜਿਹੜਾ ਮਨੁੱਖ ਨਿਮਾਣਾਂ ਹੋ ਕੇ ਗੁਰੂ ਦੇ ਦਰ ਤੇ ਡਿੱਗ ਪੈਂਦਾ ਹੈ, ਅਕਾਲ ਪੁਰਖੁ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮੁ (ਅੰਮ੍ਰਿਤੁ) ਆਪ ਬਖ਼ਸ਼ਦਾ ਹੈ। ਜਿਸ ਮਨੁੱਖ ਨੂੰ ਨਾਮੁ ਦੀ ਇਹ ਦਾਤ ਮਿਲ ਜਾਂਦੀ ਹੈ, ਉਹ ਆਪਣਾ ਮਨੁੱਖਾ ਜਨਮ ਸਵਾਰ ਕੇ, ਇਥੋਂ ਇੱਜ਼ਤ ਖੱਟ ਕੇ ਅੱਗੇ ਜਾਂਦਾ ਹੈ, ਤੇ ਉਹ ਆਪਣੀ ਸੋਭਾ ਦਾ ਵਾਜਾ ਇਥੇ ਵਜਾ ਜਾਂਦਾ ਹੈ। ਵਿਚਾਰਾ ਮਨੁੱਖ ਕੀ ਕਰ ਸਕਦਾ ਹੈ, ਅਕਾਲ ਪੁਰਖੁ ਤਾਂ ਆਪ ਹੀ ਤਿੰਨਾਂ ਲੋਕਾਂ ਵਿਚ ਉਸ ਮਨੁੱਖ ਦੀ ਸੋਭਾ ਖਿਲਾਰ ਦਿੰਦਾ ਹੈ। ਉਹ ਮਨੁੱਖ ਆਪ ਸਦਾ ਆਨੰਦ ਦੀ ਅਵਸਥਾ ਵਿਚ ਪ੍ਰਸੰਨ ਚਿਤ ਹੋ ਕੇ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ।

ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥ (੭੩੦)

        ਗੁਰੂ ਗਰੰਥ ਸਾਹਿਬ ਵਿਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਹੀ ਅੰਮ੍ਰਿਤ ਦਾ ਸੁਆਦ ਦੇਣ ਵਾਲੀ ਹੈ, ਤੇ ਇਹ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ। ਇਸ ਲਈ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ, ਅੱਠੇ ਪਹਿਰ ਯਾਦ ਕਰਦਾ ਰਹੋ ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹੋ। ਗੁਰੂ ਸਾਹਿਬ ਆਪਣੇ ਗੁਰਸਿੱਖਾਂ ਨੂੰ ਸਮਝਾਂਦੇ ਹਨ ਕਿ ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਉਪਦੇਸ਼ ਸੁਣੋ। ਜੇਕਰ ਮਨ ਵਿਚ ਅਕਾਲ ਪੁਰਖੁ ਦਾ ਪਿਆਰ ਟਿਕਾ ਲਓਗੇ ਤਾਂ, ਇਹ ਮਨੁੱਖਾ ਜੀਵਨ ਰੂਪੀ ਕੀਮਤੀ ਦਾਤ ਸਫਲ ਹੋ ਜਾਇਗੀ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਦੁਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਆਨੰਦ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਇਸ ਲੋਕ ਵਿਚ ਸੁਖ ਪੈਦਾ ਹੁੰਦਾ ਹੈ, ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਵੀ ਥਾਂ ਮਿਲਦੀ ਹੈ।

ਸਲੋਕ ਮ; ੫ ॥ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਸੂਖ ਸਹਜ ਆਨਦੁ ਘਣਾ ਪ੍ਰਭੁ ਜਪਤਿਆ ਦੁਖੁ ਜਾਇ ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥ (੯੬੩)

        ਗੁਰੂ ਸਾਹਿਬ ਸਮਝਾਂਦੇ ਹਨ ਕਿ ਮੈਂ ਤਾਂ ਸਦਾ ਅਕਾਲ ਪੁਰਖੁ ਦੇ ਚਰਨਾਂ ਵਿਚ ਧਿਆਨ ਧਰਦਾ ਹਾਂ, ਕਿਉਂਕਿ ਇਹੀ ਮੇਰੇ ਲਈ ਬੈਕੁੰਠ ਹੈ। ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣਾ ਹੀ ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ ਮੁਕਤੀ ਦਾ ਪਦਾਰਥ ਹੈ। ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਲਈ ਆਤਮਕ ਜੀਵਨ ਦੇਣ ਵਾਲਾ ਜਲ (ਅੰਮ੍ਰਿਤੁ) ਹੈ।

ਸਾਰਗ ਮਹਲਾ ੫ ॥

ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥

ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥ (੧੨੨੦, ੧੨੨੧)

        ਅਕਾਲ ਪੁਰਖੁ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਆਪਣੇ ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। ਸਿਰਫ਼ ਉਸ ਦਾ ਦਰਬਾਰ ਹੀ ਸਦਾ ਕਾਇਮ ਰਹਿਣ ਵਾਲਾ ਹੈ। ਇਸ ਲਈ ਮੈਂਨੂੰ ਅਕਾਲ ਪੁਰਖੁ ਦੇ ਆਸਰੇ ਦਾ ਹੀ ਮਾਣ ਹੈ। ਅਕਾਲ ਪੁਰਖੁ ਹੀ ਸਭ ਦੇ ਦਿਲਾਂ ਦੀ ਜਾਨਣ ਵਾਲਾ ਮਾਲਕ ਹੈ, ਸਿਆਣਾ ਹੈ ਤੇ ਸੁਜਾਨ ਹੈ। ਅਕਾਲ ਪੁਰਖੁ ਸਿਆਣਾ ਹੈ, ਸੁਜਾਣ ਹੈ, ਸਦਾ ਮੰਨਿਆ ਪਰਮੰਨਿਆ ਹੈ ਤੇ ਉਸ ਦਾ ਨਾਮੁ ਆਤਮਕ ਜੀਵਨ ਦੇਣ ਵਾਲਾ (ਅੰਮ੍ਰਿਤੁ) ਹੈ। ਜਿਨ੍ਹਾਂ ਮਨੁੱਖਾਂ ਦੇ ਭਾਗ ਜਾਗ ਜਾਂਦੇ ਹਨ, ਉਹ ਅਕਾਲ ਪੁਰਖੁ ਦਾ ਨਾਮੁ ਅੰਮ੍ਰਿਤ ਚੱਖ ਕੇ ਮਾਇਆ ਦੀ ਭੁੱਖ ਵਲੋਂ ਰੱਜ ਜਾਂਦੇ ਹਨ।

ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥

ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥

ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥ (੯੨੪

        ਗੁਰੂ ਸਾਹਿਬ ਸਮਝਾਂਦੇ ਹਨ ਕਿ ਚੌਰਾਸੀ ਲੱਖ ਜੂਨਾਂ ਵਿਚ ਭੌਂਦਿਆਂ ਭੌਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ। ਜਿਸ ਘਰ ਵਿਚ ਤੂੰ ਸਦਾ ਰਹਿਣਾ ਤੇ ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ ਚੇਤੇ ਵਿਚ ਨਹੀਂ ਆਇਆ। ਉਸ ਅਕਾਲ ਪੁਰਖੁ ਦੀ ਕਦੇ ਸਿਫ਼ਤਿ ਸਾਲਾਹ ਨਹੀਂ ਕੀਤੀ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਅਬਿਨਾਸੀ ਹੈ, ਜਿੰਦ ਦੇਣ ਵਾਲਾ ਹੈ ਤੇ ਸਾਰੇ ਸੁਖ ਦੇਣ ਵਾਲਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਹੇ ਮੇਰੇ ਮੂਰਖ ਮਨ ਤੂੰ ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਫਸਿਆ ਰਹਿੰਦਾ ਹੈਂ। ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਤੇਰੇ ਅੰਦਰ ਵੱਸਿਆ ਹੋਇਆ ਹੈ, ਤੂੰ ਉਸ ਅੰਮ੍ਰਿਤੁ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਨਾਲ ਚੰਬੜਿਆ ਹੋਇਆ ਹੈ।

ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥

ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥ (੧੦੧੭)

        ਅਕਾਲ ਪੁਰਖੁ ਦਾ ਨਾਮੁ ਇਕ ਅਜੇਹਾ ਕੀਮਤੀ ਪਦਾਰਥ ਹੈ, ਜਿਹੜਾ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਤੇ ਵੱਖਰਾ ਹੀ ਰਹਿੰਦਾ ਹੈ, ਜੋਗ ਸਾਧਨਾਂ ਕਰਨ ਨਾਲ ਜਾਂ ਜੋਗ ਸਾਧਨ ਕਰਨ ਵਾਲਿਆਂ ਨੂੰ ਵੀ ਅਕਾਲ ਪੁਰਖੁ ਦਾ ਕੀਮਤੀ ਨਾਮੁ ਨਹੀਂ ਮਿਲਦਾ ਹੈ। ਗੁਰੂ ਦੇ ਖ਼ਜ਼ਾਨੇ ਵਿਚ ਹੀ ਅਕਾਲ ਪੁਰਖੁ ਦਾ ਨਾਮੁ ਇਕ ਅਜੇਹੀ ਕੀਮਤੀ ਚੀਜ਼ ਹੈ, ਜਿਸ ਤਕ ਮਨੁੱਖ ਦੀਆਂ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਕਾਲ ਪੁਰਖੁ ਦੇ ਆਤਮਕ ਜੀਵਨ ਦੇਣ ਵਾਲੇ ਨਾਮੁ (ਅੰਮ੍ਰਿਤੁ) ਦੀ ਕੋਠੜੀ, ਜੋ ਕਿ ਕੀਮਤੀ ਪਦਾਰਥਾ ਨਾਲ ਨਕੋ ਨਕ ਭਰੀ ਹੋਈ ਹੈ, ਉਹ ਸਿਰਫ ਗੁਰੂ ਦੇ ਖ਼ਜ਼ਾਨੇ ਵਿਚੋ ਹੀ ਮਿਲ ਸਕਦੀ ਹੈ।

ਰਾਮਕਲੀ ਮਹਲਾ ੫ ॥

ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥

ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ (੮੮੩)

        ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖੁ ਦਾ ਨਾਮੁ ਧਨ ਪ੍ਰਾਪਤ ਹੁੰਦਾ ਹੈ, ਉਨ੍ਹਾਂ ਨੂੰ ਮਾਨੋ ਸਾਰੇ ਸੋਹਣੇ ਪਦਾਰਥ ਮਿਲ ਜਾਂਦੇ ਹਨ। ਸਭ ਦੇ ਮਾਲਕ ਅਕਾਲ ਪੁਰਖੁ ਦੇ ਸੋਹਣੇ ਚਰਨ ਭਗਤ ਜਨਾਂ ਦੇ ਮਨ ਵਾਸਤੇ ਨਿਵਾਸ ਅਸਥਾਨ ਹੁੰਦੇ ਹਨ, ਤੇ ਭਗਤ ਜਨ ਅਕਾਲ ਪੁਰਖੁ ਦੇ ਚਰਨਾਂ ਵਿਚ ਟਿਕੇ ਰਹਿਣ ਦੀ ਆਸ ਰੱਖ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਦੇ ਰਹਿੰਦੇ ਹਨ। ਭਗਤ ਜਨ ਆਪਣੇ ਮਨ ਤੇ ਸਰੀਰ ਦੁਆਰਾ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ, ਉਸ ਦੇ ਨਾਮੁ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਦਾ ਪੀਂਦੇ ਰਂਿਹੰਦੇ ਹਨ। ਭਗਤ ਜਨ ਸਦਾ ਨਾਮੁ ਅੰਮ੍ਰਿਤ ਪੀਂਦੇ ਰਹਿੰਦੇ ਹਨ ਤੇ ਵਿਸ਼ਿਆਂ ਵਿਕਾਰਾਂ ਵਲੋਂ ਸਦਾ ਅਡੋਲ ਚਿੱਤ ਟਿਕੇ ਰਹਿੰਦੇ ਹਨ। ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਭਗਤ ਜਨਾਂ ਨੇ ਵਿਸ਼ਿਆਂ ਵਿਕਾਰਾਂ ਦੇ ਪਾਣੀ ਨੂੰ ਬੇਸੁਆਦ ਜਾਣ ਲਿਆ ਹੈ। ਭਗਤ ਜਨਾਂ ਉੱਤੇ ਸਭ ਦੀ ਪਾਲਣਾ ਕਰਨ ਵਾਲੇ ਅਕਾਲ ਪੁਰਖੁ ਕਿਰਪਾ ਕਰਦੇ ਰਹਿੰਦੇ ਹਨ, ਤੇ ਸਾਧ ਸੰਗਤਿ ਵਿਚ ਰਹਿ ਕੇ ਉਨ੍ਹਾਂ ਦਾ ਮਨ ਅਕਾਲ ਪੁਰਖੁ ਦੇ ਨਾਮੁ ਦੇ ਖ਼ਜ਼ਾਨੇ ਦਾ ਆਨੰਦ ਮਾਣਦਾ ਰਹਿੰਦਾ ਹੈ। ਭਗਤ ਜਨ ਅਕਾਲ ਪੁਰਖੁ ਦੇ ਸ੍ਰੇਸ਼ਟ ਨਾਮੁ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, ਅਕਾਲ ਪੁਰਖੁ ਦਾ ਨਾਮੁ ਹੀ ਉਨ੍ਹਾਂ ਵਾਸਤੇ ਸਭ ਤੋਂ ਸ੍ਰੇਸ਼ਟ ਧਨ ਹੈ, ਨਾਮੁ ਵਿਚੋਂ ਹੀ ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ। ਭਗਤ ਜਨਾਂ ਨੂੰ ਅਕਾਲ ਪੁਰਖੁ ਦਾ ਨਾਮੁ, ਜੋ ਕਿ ਪ੍ਰਾਣਾਂ ਦਾ ਆਸਰਾ ਹੈ, ਉਹ ਰਤਾ ਜਿਨ੍ਹੇ ਸਮੇਂ ਲਈ ਵੀ ਨਹੀਂ ਭੁੱਲਦਾ ਤੇ ਉਹ ਅਕਾਲ ਪੁਰਖੁ ਦੇ ਨਾਮੁ ਨੂੰ ਹਰ ਵੇਲੇ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ।

ਛੰਤੁ ॥ ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥ ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥ ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥ ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥ ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥ (੮੦, ੮੧)

        ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦੇ ਸੰਤ ਜਨਾਂ ਨੂੰ ਆਪਣੇ ਭਰਾ ਬਣਾ ਕੇ ਬੇਨਤੀ ਕਰਨੀ ਚਾਹੀਦੀ ਹੈ, ਕਿ ਮੈਨੂੰ ਮਿਲੋ, ਮੈਨੂੰ ਮੇਰੇ ਹਰੀ ਅਕਾਲ ਪੁਰਖੁ ਦੀ ਦੱਸ ਪਾਵੋ, ਮੈਨੂੰ ਉਸ ਦੇ ਦੀਦਾਰ ਦੀ ਭੁੱਖ ਲੱਗੀ ਹੋਈ ਹੈ। ਸਾਰੇ ਜਗਤ ਦੇ ਜੀਵਨ ਦਾਤੇ ਅਕਾਲ ਪੁਰਖੁ ਅੱਗੇ ਇਹੀ ਬੇਨਤੀ ਕਰਨੀ ਹੈ, ਕਿ ਮੇਰੀ ਇਹ ਸਰਧਾ ਪੂਰੀ ਕਰ ਦਿਓ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ, ਮੇਰਾ ਮਨ ਤੇਰੇ ਨਾਮੁ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਭਿਜ ਜਾਏ। ਮੇਰਾ ਮਨ ਇਹੀ ਲੋਚਦਾ ਹੈ, ਕਿ ਸਾਧ ਸੰਗਤਿ ਵਿਚ ਮਿਲ ਬੈਠ ਕੇ ਮੈਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰਾਂ, ਕਿਉਂਕਿ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਮੇਰੇ ਮਨ ਨੂੰ ਪਿਆਰੀਆਂ ਲੱਗਦੀਆਂ ਹਨ। ਆਤਮਕ ਜੀਵਨ ਦੇਣ ਵਾਲਾ ਅਕਾਲ ਪੁਰਖੁ ਦਾ ਨਾਮੁ (ਅੰਮ੍ਰਿਤੁ) ਮੇਰੇ ਮਨ ਨੂੰ ਚੰਗਾ ਲਗਦਾ ਹੈ ਤੇ ਇਹ ਨਾਮੁ (ਅੰਮ੍ਰਿਤੁ) ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ। ਵੱਡੇ ਭਾਗਾਂ ਵਾਲੇ ਮਨੁੱਖ ਅਕਾਲ ਪੁਰਖੁ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ। ਪਰੰਤੂ ਅਭਾਗੇ ਲੋਕ ਭਰਮਾਂ ਕਰਕੇ ਭਟਕਦੇ ਰਹਿੰਦੇ ਹਨ ਤੇ ਵਿਕਾਰਾਂ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ। ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ ਤੇ ਸਾਧ ਸੰਗਤਿ ਤੋਂ ਬਿਨਾ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ। ਇਸ ਲਈ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਅਕਾਲ ਪੁਰਖੁ ਅੱਗੇ ਇਹੀ ਬੇਨਤੀ ਕਰਨੀ ਹੈ ਕਿ ਮੈਨੂੰ ਆ ਕੇ ਮਿਲੋ, ਤੇ ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮੁ ਦਿਓ। ਗੁਰੂ ਦੀ ਮਤਿ ਸਦਕਾ ਜਿਸ ਮਨੁੱਖ ਦੇ ਮਨ ਨੂੰ ਅਕਾਲ ਪੁਰਖੁ ਦਾ ਨਾਮੁ ਮਿੱਠਾ ਤੇ ਪਿਆਰਾ ਲੱਗਦਾ ਹੈ, ਉਸ ਦਾ ਮਨ ਸਦਾ ਨਾਮੁ (ਅੰਮ੍ਰਿਤੁ) ਵਿਚ ਹੀ ਭਿੱਜਿਆ ਰਹਿੰਦਾ ਹੈ।

ਮਾਝ ਮਹਲਾ ੪ ॥ ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥ ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥ ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥ ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥ ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥ ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥ ਵਡਭਾਗੀ ਹਰਿ ਸੰਗਤਿ ਪਾਵਹਿ ॥ ਭਾਗਹੀਨ ਭ੍ਰਮਿ ਚੋਟਾ ਖਾਵਹਿ ॥ ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥ ਮੈ ਆਇ ਮਿਲਹੁ ਜਗਜੀਵਨ ਪਿਆਰੇ ॥ ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥ ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥ (੯੫)

        ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦਾ ਨਾਮੁ ਅੰਮ੍ਰਿਤ ਰੂਪੀ ਖ਼ਜ਼ਾਨਾ ਹੈ, ਇਸ ਅੰਮ੍ਰਿਤ ਨੂੰ ਸਤਿਸੰਗ ਵਿਚ ਮਿਲ ਕੇ ਪੀਵੋ। ਉਸ ਨਾਮੁ (ਅੰਮ੍ਰਿਤੁ) ਨੂੰ ਸਿਮਰਿਆਂ ਹੀ ਸੁਖ ਮਿਲਦਾ ਹੈ, ਤੇ ਮਾਇਆ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਇਸ ਲਈ ਗੁਰੂ ਅਕਾਲ ਪੁਰਖ ਦੀ ਸੇਵਾ ਕਰ, ਫਿਰ ਮਾਇਆ ਦੀ ਕੋਈ ਭੁਖ ਨਹੀਂ ਰਹਿ ਜਾਵੇਗੀ। ਨਾਮੁ (ਅੰਮ੍ਰਿਤੁ) ਨੂੰ ਸਿਮਰਨ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਤੇ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਅਕਾਲ ਪੁਰਖੁ ! ਤੇਰੇ ਬਰਾਬਰ ਦਾ ਤੂੰ ਆਪ ਹੀ ਹੋ ਸਕਦਾ ਹੈ। ਇਸ ਲਈ ਨਾਮੁ (ਅੰਮ੍ਰਿਤੁ) ਦੀ ਦਾਤ ਲੈਣ ਲਈ, ਉਸ ਅਕਾਲ ਪੁਰਖ ਦੀ ਸ਼ਰਨ ਵਿਚ ਪੈਣਾ ਚਾਹੀਦਾ ਹੈ।

ਸਲੋਕ ਮ; ੫ ॥ ਪਉੜੀ ॥ ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ (੩੧੮)

        ਨਾਮੁ ਰੂਪੀ ਅੰਮ੍ਰਿਤ ਹਰੇਕ ਜੀਵ ਦੇ ਹਿਰਦੇ ਰੂਪੀ ਘਰ ਵਿਚ ਹੀ ਭਰਿਆ ਹੋਇਆ ਹੈ, ਪਰੰਤੂ ਮਨਮੁਖਾਂ ਨੂੰ ਉਸ ਦਾ ਸੁਆਦ ਨਹੀਂ ਚੰਗਾ ਲਗਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਸਤੂਰੀ ਤਾਂ ਹਿਰਨ ਦੀ ਆਪਣੀ ਨਾਭੀ ਵਿਚ ਹੈ, ਪਰੰਤੂ ਹਿਰਨ ਇਹ ਨਹੀਂ ਸਮਝਦਾ ਕਿ ਕਸਤੂਰੀ ਉਸ ਦੀ ਆਪਣੀ ਨਾਭੀ ਵਿਚ ਹੀ ਹੈ, ਜਿਸ ਕਰਕੇ ਉਹ ਭਰਮ ਵਿਚ ਭੁਲਿਆ ਹੋਇਆ ਇਧਰ ਉਧਰ ਭਟਕਦਾ ਰਹਿੰਦਾ ਹੈ। ਠੀਕ ਉਸੇ ਤਰ੍ਹਾਂ ਇਕ ਮਨਮੁਖ ਦੀ ਹਾਲਤ ਹੁੰਦੀ ਹੈ। ਨਾਮੁ ਅੰਮ੍ਰਿਤ ਜੋ ਕਿ ਉਸ ਦੇ ਆਪਣੇ ਅੰਦਰ ਹੈ, ਉਸ ਨੂੰ ਛੱਡ ਕੇ ਉਹ ਮਨਮੁਖ ਵਿਕਾਰਾਂ ਦਾ ਜਹਿਰ ਇਕੱਠਾ ਕਰਦਾ ਰਹਿੰਦਾ ਹੈ। ਪਰੰਤੂ ਉਸ ਮਨੁੱਖ ਦੇ ਵੀ ਕੀ ਵੱਸ ਵਿਚ ਹੈ, ਕਰਤਾਰ ਨੇ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ, ਉਸ ਨੂੰ ਆਪ ਹੀ ਖੁੰਝਾਇਆ ਹੋਇਆ ਹੈ। ਵਿਰਲੇ ਗੁਰਮੁਖਾਂ ਨੂੰ ਹੀ ਅਜੇਹੀ ਸਮਝ ਪੈਂਦੀ ਹੈ, ਤੇ ਉਨ੍ਹਾਂ ਨੂੰ ਆਪਣੇ ਹਿਰਦੇ ਵਿਚ ਹੀ ਅਕਾਲ ਪੁਰਖੁ ਦਿੱਸ ਪੈਂਦਾ ਹੈ। ਫਿਰ ਉਨ੍ਹਾਂ ਦੇ ਮਨ ਤੇ ਸਰੀਰ ਠੰਢੇ ਠਾਰ ਹੋ ਜਾਂਦੇ ਹਨ ਤੇ ਜੀਭ ਨਾਲ ਅਕਾਲ ਪੁਰਖੁ ਦਾ ਨਾਮੁ ਜਪ ਜਪ ਕੇ, ਉਨ੍ਹਾਂ ਨੂੰ ਨਾਮੁ (ਅੰਮ੍ਰਿਤੁ) ਦਾ ਸੁਆਦ ਆ ਜਾਂਦਾ ਹੈ। ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮੁ (ਅੰਮ੍ਰਿਤੁ) ਦਾ ਅੰਕੁਰ ਹਿਰਦੇ ਵਿਚ ਉੱਗਦਾ ਹੈ ਤੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਨਾਲ ਮੇਲ ਹੁੰਦਾ ਹੈ। ਸਤਿਗੁਰੂ ਦੇ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ, ਜੋ ਸਤਿਗੁਰੂ ਦੇ ਸਨਮੁਖ ਰਹਿੰਣ ਵਾਲੇ ਗੁਰਮੁਖਾਂ ਨੂੰ ਮਿਲਦਾ ਹੈ।

ਮ; ੩ ॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ (੬੪੪)

        ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਮਨੁੱਖ ਆਪਣਾ ਆਤਮਕ ਜੀਵਨ ਸੋਹਣਾ ਬਣਾ ਸਕਦਾ ਹੈ। ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ (ਅੰਮ੍ਰਿਤੁ) ਬਾਣੀ ਹੈ, ਤੇ ਇਸ ਗੁਰਬਾਣੀ ਨਾਲ ਜੁੜ ਕੇ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਚਾਹੀਦਾ ਹੈ। ਜਿਸ ਮਨੁੱਖ ਦੇ ਹਿਰਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਵੱਸ ਜਾਂਦਾ ਹੈ, ਫਿਰ ਉਸ ਮਨੁੱਖ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਅਜੇਹੇ ਸੇਵਕ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਦੇ ਹਨ, ਸਿਫ਼ਤਿ ਸਾਲਾਹ ਕਰਦੇ ਹਨ, ਤੇ ਅਕਾਲ ਪੁਰਖੁ ਦੇ ਪ੍ਰੇਮ ਰੰਗ ਵਿਚ ਮਸਤ ਹੋ ਕੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ।

ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥

ਅਨਦਿਨੁ ਹਰਿ ਕਾ ਨਾਮੁ ਵਖਾਣੀ ॥

ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥ (੧੦੫੭)

        ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ ਅੰਮ੍ਰਿਤੁ ਅਕਾਲ ਪੁਰਖੁ ਦਾ ਨਾਮੁ ਹੀ ਹੈ ਤੇ ਇਹ ਨਾਮੁ (ਅੰਮ੍ਰਿਤੁ) ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਹੀ ਅੰਮ੍ਰਿਤ ਦਾ ਸੁਆਦ ਦੇਣ ਵਾਲੀ ਹੈ, ਤੇ ਇਹ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ। ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਉਪਦੇਸ਼ ਸੁਣੋ। ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮੁ (ਅੰਮ੍ਰਿਤੁ) ਦਾ ਅੰਕੁਰ ਹਿਰਦੇ ਵਿਚ ਉੱਗਦਾ ਹੈ ਤੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਨਾਲ ਮੇਲ ਹੁੰਦਾ ਹੈ।

• ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿਚ ਪ੍ਰਗਟ ਵੀ ਹੋ ਰਿਹਾ ਹੈ।
• ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿਚ ਕਿਤੇ ਵੀ ਸਪੱਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇਕ ਅੱਖਰ ਜਾਂ ਸਬਦ ਅਕਾਲ ਪੁਰਖੁ ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ।
• ਗੁਰੂ ਸਾਹਿਬਾਂ ਨੇ ਏਕਾ ਸਬਦੀ ਵਾਲਿਆਂ ਨੂੰ ਵੀ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਹੈ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ” (੬੫੪)।
• ਅਸੀਂ ਆਪਸੀ ਸਮਝ, ਸਹੂਲਤ ਤੇ ਸਾਂਝ ਕਰਨ ਲਈ ਦੋ ਅੱਖਰੀ ਸਬਦ “ਅਕਾਲ ਪੁਰਖੁ” ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗਰੰਥ ਸਾਹਿਬ ਵਿਚ ੨ ਵਾਰੀ ਵਰਤਿਆ ਹੈ।
• ਜਿਸ ਤਰ੍ਹਾਂ ਸਕੂਲ ਵਿਚ ਦੁਨਿਆਵੀ ਸਿਖਿਆ ਲੈਣ ਲਈ, ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਫਾਰਮ ਭਰ ਕੇ ਦਾਖਲਾ ਲੈਣਾਂ ਜਰੂਰੀ ਹੈ, ਇਸੇ ਤਰ੍ਹਾਂ ਗੁਰੂ ਘਰ ਵਿਚ ਦਾਖਲਾ ਲੈਣ ਲਈ ਖੰਡੇ ਬਾਟੇ ਕੀ ਪਾਹੁਲ ਬਹੁਤ ਜਰੂਰੀ ਹੈ।
• ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ ਕਿ “ਅੰਮ੍ਰਿਤੁ ਹਰਿ ਕਾ ਨਾਮੁ” ਹੈ।
• ਗੁਰੂ ਗਰੰਥ ਸਾਹਿਬ ਵਿਚ ਇਤਨੀ ਵਾਰੀ ਸਮਝਾਣ ਦੇ ਬਾਅਦ ਵੀ ਜੇਕਰ ਅਸੀਂ ਖੰਡੇ ਬਾਟੇ ਕੀ ਪਾਹੁਲ ਤੇ ਅੰਮ੍ਰਿਤੁ ਵਿਚ ਕੋਈ ਫਰਕ ਨਹੀਂ ਸਮਝ ਸਕੇ ਤਾਂ ਕਹਿਣਾਂ ਪਵੇਗਾ ਕਿ ਜਾਂ ਤਾਂ ਅਸੀਂ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਪੜ੍ਹਦੇ ਹੀ ਨਹੀਂ, ਤੇ ਜਾਂ ਗੁਰੂ ਗਰੰਥ ਸਾਹਿਬ ਅਨੁਸਾਰ ਆਪਣੇ ਜੀਵਨ ਵਿਚ ਵਿਚਰਨ ਤੋਂ ਇਨਕਾਰੀ ਹੋ ਚੁਕੇ ਹਾਂ।
• ਅਕਾਲ ਪੁਰਖੁ ਦੀ ਮੇਹਰ ਨਾਲ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਮਨ ਨੂੰ ਪਿਆਰਾ ਲੱਗਦਾ ਹੈ।
• ਗੁਰੂ ਦੀ ਸੰਗਤਿ ਵਿਚ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਮਰਿਆ ਜਾ ਸਕਦਾ ਹੈ।
• ਅਕਾਲ ਪੁਰਖੁ ਦੇ ਚਰਨਾਂ ਵਿਚ ਇਹੀ ਅਰਦਾਸ ਕਰਨੀ ਹੈ, ਹੇ ਦਾਤਾਰ ! ਮੇਰੇ ਅੰਦਰ ਅਜੇਹੀ ਇਛਾ ਪੈਦਾ ਕਰੋ ਕਿ ਮੈਂ ਦਿਨ ਰਾਤ ਸਦਾ ਆਪ ਦੇ ਗੁਣ ਗਾਇਨ ਕਰਦਾ ਰਹਾਂ।
• ਇਸ ਜਗਤ ਦੇ ਕਈ ਲੋਕ ਵੀ ਪਪੀਹੇ ਦੀ ਤਰ੍ਹਾਂ, ਆਮ ਪਾਣੀ ਨੂੰ ਹੀ ਅੰਮ੍ਰਿਤੁ-ਨਾਮੁ ਸਮਝ ਕੇ ਇਕ ਦੂਜੇ ਦੇ ਪਿਛੇ ਲਗ ਕੇ ਪੀਣ ਲਈ ਤੁਰ ਪੈਂਦੇ ਹਨ। ਸਿਰਫ ਅਕਾਲ ਪੁਰਖੁ ਦਾ ਨਾਮੁ ਹੀ ਐਸਾ ਅੰਮ੍ਰਿਤ ਹੈ, ਜਿਸ ਨੂੰ ਪੀਤਿਆਂ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਸਕਦੀ ਹੈ।
• ਇਹ ਹਮੇਸ਼ਾਂ ਧਿਆਨ ਵਿਚ ਰੱਖਣਾ ਹੈ ਕਿ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਰਫ ਗੁਰੂ ਤੋਂ ਹੀ ਮਿਲਦਾ ਹੈ।
• ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਹੀ ਸੁਖ, ਆਤਮਕ ਅਡੋਲਤਾ ਤੇ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ।
• ਗੁਰੂ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿੱਖਿਆ ਵਜੋਂ ਦੇਂਦਾ ਹੈ, ਅਜੇਹੇ ਮਨੁੱਖ ਜੀਵਨ ਦੇ ਸਫ਼ਰ ਵਿਚ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚਲਦੇ ਹਨ, ਤੇ ਕਿਸੇ ਹੋਰ ਪਾਸੇ ਵੱਲ ਭਟਕਦੇ ਨਹੀਂ ਫਿਰਦੇ।
• ਸਬਦ ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਣ ਨਾਲ ਮਨੁੱਖ ਦਾ ਹਿਰਦਾ ਪਵਿਤ੍ਰ ਹੋ ਸਕਦਾ ਹੈ।
• ਜਿਹੜਾ ਮਨੁੱਖ ਨਿਮਾਣਾਂ ਹੋ ਕੇ ਗੁਰੂ ਦੇ ਦਰ ਤੇ ਡਿੱਗ ਪੈਂਦਾ ਹੈ, ਅਕਾਲ ਪੁਰਖੁ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਆਪ ਬਖ਼ਸ਼ਦਾ ਹੈ।
• ਗੁਰੂ ਗਰੰਥ ਸਾਹਿਬ ਵਿਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਹੀ ਅੰਮ੍ਰਿਤ ਦਾ ਸੁਆਦ ਦੇਣ ਵਾਲੀ ਹੈ, ਤੇ ਇਹ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ।
• ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਉਪਦੇਸ਼ ਸੁਣੋ।
• ਅਕਾਲ ਪੁਰਖੁ ਸਿਆਣਾ ਹੈ, ਸੁਜਾਣ ਹੈ, ਸਦਾ ਮੰਨਿਆ ਪਰਮੰਨਿਆ ਹੈ ਤੇ ਉਸ ਦਾ ਨਾਮੁ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਹੈ।
• ਗੁਰੂ ਸਾਹਿਬ ਮਨ ਨੂੰ ਸਮਝਾਂਦੇ ਹਨ ਕਿ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਤੇਰੇ ਅੰਦਰ ਵੱਸਿਆ ਹੋਇਆ ਹੈ, ਤੂੰ ਉਸ ਅੰਮ੍ਰਿਤੁ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਨਾਲ ਚੰਬੜਿਆ ਹੋਇਆ ਹੈ।
• ਗੁਰੂ ਦੇ ਖ਼ਜ਼ਾਨੇ ਵਿਚ ਹੀ ਅਕਾਲ ਪੁਰਖੁ ਦਾ ਨਾਮੁ ਇਕ ਅਜੇਹੀ ਕੀਮਤੀ ਚੀਜ਼ ਹੈ, ਜਿਸ ਤਕ ਮਨੁੱਖ ਦੀਆਂ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਕਾਲ ਪੁਰਖੁ ਦੇ ਆਤਮਕ ਜੀਵਨ ਦੇਣ ਵਾਲੇ ਨਾਮੁ (ਅੰਮ੍ਰਿਤੁ) ਦੀ ਕੋਠੜੀ ਜੋ ਕਿ ਕੀਮਤੀ ਪਦਾਰਥਾ ਨਾਲ ਨਕੋ ਨਕ ਭਰੀ ਹੋਈ ਹੈ, ਉਹ ਸਿਰਫ ਗੁਰੂ ਦੇ ਖ਼ਜ਼ਾਨੇ ਵਿਚੋ ਹੀ ਮਿਲ ਸਕਦੀ ਹੈ।
• ਭਗਤ ਜਨ ਆਪਣੇ ਮਨ ਤੇ ਸਰੀਰ ਦੁਆਰਾ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ, ਉਸ ਦੇ ਨਾਮੁ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਦਾ ਪੀਂਦੇ ਰਂਿਹੰਦੇ ਹਨ।
• ਗੁਰੂ ਸਾਹਿਬ ਸਮਝਾਂਦੇ ਹਨ ਕਿ ਆਤਮਕ ਜੀਵਨ ਦੇਣ ਵਾਲਾ ਅਕਾਲ ਪੁਰਖੁ ਦਾ ਨਾਮੁ (ਅੰਮ੍ਰਿਤੁ) ਮੇਰੇ ਮਨ ਨੂੰ ਚੰਗਾ ਲਗਦਾ ਹੈ ਤੇ ਇਹ ਨਾਮੁ (ਅੰਮ੍ਰਿਤੁ) ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ।
• ਗੁਰੂ ਦੀ ਮਤਿ ਸਦਕਾ ਜਿਸ ਮਨੁੱਖ ਦੇ ਮਨ ਨੂੰ ਅਕਾਲ ਪੁਰਖੁ ਦਾ ਨਾਮੁ ਮਿੱਠਾ ਤੇ ਪਿਆਰਾ ਲੱਗਦਾ ਹੈ, ਉਸ ਦਾ ਮਨ ਸਦਾ ਨਾਮੁ (ਅੰਮ੍ਰਿਤੁ) ਵਿਚ ਭਿੱਜਿਆ ਰਹਿੰਦਾ ਹੈ।
• ਨਾਮੁ (ਅੰਮ੍ਰਿਤੁ) ਨੂੰ ਸਿਮਰਨ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਤੇ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ। ਇਸ ਲਈ ਅਕਾਲ ਪੁਰਖੁ ਦੇ ਨਾਮੁ ਅੰਮ੍ਰਿਤ ਰੂਪੀ ਖ਼ਜ਼ਾਨੇ ਨੂੰ ਸਤਿਸੰਗ ਵਿਚ ਮਿਲ ਕੇ ਪੀਵੋ।
• ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮੁ (ਅੰਮ੍ਰਿਤੁ) ਦਾ ਅੰਕੁਰ ਹਿਰਦੇ ਵਿਚ ਉੱਗਦਾ ਹੈ ਤੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਨਾਲ ਮੇਲ ਹੁੰਦਾ ਹੈ।
• ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ, ਜੋ ਸਤਿਗੁਰੂ ਦੇ ਸਨਮੁਖ ਰਹਿੰਣ ਵਾਲੇ ਗੁਰਮੁਖਾਂ ਨੂੰ ਮਿਲਦਾ ਹੈ।

ਜੇਕਰ ਅਸੀਂ ਹਰ ਰੋਜ਼ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੀ ਗੁਣ ਗਾਇਨ ਕਰਾਂਗੇ ਤਾਂ ਇਹ ਗੁਣ ਸਾਡੇ ਅੰਦਰ ਵੀ ਆਪਣੇ ਆਪ ਆਉਂਣੇ ਸ਼ੁਰੂ ਹੋ ਜਾਣਗੇ। ਜਦੋਂ ਅਸੀਂ ਇਹ ਗੁਣ ਦੂਸਰਿਆਂ ਨਾਲ ਸੰਗਤੀ ਰੂਪ ਵਿਚ ਸਾਂਝੇ ਕਰਾਂਗੇ ਤਾਂ ਇਸ ਵਿਚ ਹੋਰ ਵਾਧਾ ਹੋਣ ਲਗ ਪਵੇਗਾ ਤੇ ਨਾਮੁ (ਅੰਮ੍ਰਿਤੁ) ਦੀ ਦਾਤ ਪ੍ਰਾਪਤ ਹੋਣ ਲਗ ਪਵੇਗੀ।

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

Beyond The Curtain

 Baffled and frustrated with the competition set up in the worldly materialistic pursuits, the mortals prefer materialistic gains to divinity. If somehow success dawns in their pursuits, they get puffed up with it and offer very enigmatic responses to the questions referred to divinity. The lenses of their eyes perceive everything according to their successes or goals that can only be procured with certain measures at the cost of others welfare.  It is well known fact that the wealth cannot be accumulated without exploiting others, so says the Gurbani (417, SGGS). In the landscape of Maya world, the true devotees of Ekankar, the eternal Entity, seek Him only; obviously, they feel like a loner among the worldly people but not perplexed or frustrated or fearful or petulant.  Thus the gap between the worldly people and the true devotees keeps expanding. The devotees deem what the materialistic minded people want or desire for as almost useless. Some people who vaguely understand the devotees try to applaud them, or in certain circumstances, show their support for them; nonetheless, they always fail to go for the ultimate truth the devotees embrace; instead they are seen begging materialistic things at the doors of the true devotees. And, the game of the Divine goes on through which the devotees enjoy the ultimate ordinance in force where as others endure this or that kind of misery. Through loving the Divine, the devotees tear down the curtain of their feeling of “mine or yours” by leveling the mountains of their greed, anger, lust and conceit erected between them and the Creator; consequently, they get enveloped in the eternal bliss. First Nanak starts the following shabda about the shallowness of the mundane affairs engraved in Maya attractions that never allow the mortals to enjoy the bliss well placed in them already and he advises them to seek the Guru who can really be helpful; according to him, many people claim to lead their followers to Him but only the real Guru can help the seekers to realize Him. It is on 60 to 61 SGGS:

ਸਿਰੀਰਾਗੁ ਮਹਲਾ ੧ ॥
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥

Sirīrāg mėhlā 1.

Ŧarisnā mā-i-ā mohṇī suṯ banḏẖap gẖar nār.

Ḏẖan joban jag ṯẖagi-ā lab lobẖ ahaʼnkār.

Moh ṯẖag-ulī ha-o mu-ī sā varṯai sansār. ||1||

Raag Sree Raag, the bani of first Nanak.

In essence: The mortal is involved in the love of sons, relatives, and wife; this way, wealth, beauty, youth, avarice, and conceit have bewitched this world. I am also a victim of that kind of attachment that dominates the world.

       As described above, we are in a game that chokes us spiritually with its overwhelming impact. Important is not to have that which cannot give endless happiness; instead important should be that which can give happiness that lasts till the last breath. Ekankar’s true devotee, being present right in the whirlpool of Maya storms, calls Him believing:

ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥

Mere parīṯamā mai ṯujẖ bin avar na ko-e.

Mai ṯujẖ bin avar na bẖāv-ī ṯūʼn bẖāvėh sukẖ ho-e. ||1|| rahā-o.

Oh my beloved! I have none other than you, nay; no other one pleases me but you. When it pleases you, I obtain peace. Pause.

       The devotees care less about the Maya pursuits by realizing the ultimate ordinance of the Creator of all and everything. Thus for them, realizing His presence within brings bliss, and His ordinance in force becomes soothing. Without the bliss, the mortals walk on the thorns of pains regardless of the success they feel proud of. Nothing is beyond His ordinance; indeed the worldly Maya is also well placed in the Maya game; therefore, renouncing it is not the way out; instead how all this is settled under His ordinance should be realized by relating to Him and seeing Him within and in all equally. It is the impact of Maya that has misled the mortals; it is their submission to the enslaving power of the Maya that has bound them. Where as His devotees, without letting Maya, youthfulness, beauty, conceit, and attachment detour them away from Ekankar, fall in love with Him realizing that everyone has to meet an end like a bubble eventually:

ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥

Nām sālāhī rang si-o gur kai sabaḏ sanṯokẖ.

Jo ḏīsai so cẖalsī kūṛā moh na vekẖ.

vāt vatā-ū ā-i-ā niṯ cẖalḏā sāth ḏekẖ. ||2||

With contentment and love through the Guru’s teachings, praise Ekankar’s name. Whatever is seen is bound to vanish; therefore, do not involve in false love. You have come here just like a traveler to walk on this way of life and notice that all people in your company are passing away.

       The Guru advises the seekers to turn toward the Creator in love by understanding that only the Maya pursuits induce them to go away from Him; he counsels them to praise the Creator by loving Him very sincerely. As per the Guru, the entire process of worldly influenced thoughts needs to be changed. It is a good start to fall for the one who is eternal. If none is here forever, for whom we should give up the eternal One, our Creator? Everyday we witness this truth happening around us.

        It is the Guru who enables the seekers to realize the Creator and His ordinance and to praise Him without faulting; it is the Guru who replaces one’s frustration, attachment, greed, conceit with contentment; the blessings of the Creator still are mandatory. By remaining focused on materialistic things, His blessings remain an illusion.

ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥

Ākẖaṇ ākẖahi keṯ-ṛe gur bin būjẖ na ho-e.

Nām vadā-ī je milai sacẖ rapai paṯ ho-e.

Jo ṯuḏẖ bẖāvėh se bẖale kẖotā kẖarā na ko-e. ||3||

There are numerous persons, who tell about Prabh; however, without the Guru, one doesn’t get His understanding. If one obtains the honor of having His name, one gets drenched in it and obtains glory. Oh Prabh! Those ones who please you are the good ones; otherwise, no one is good or bad.

       Who is better or who is high or low? Such questions become insignificant for the true devotees, because they realize through the true Guru that it is not important to be a person of status in the eyes of the world, which is transitory. That is why they want to be better in the eyes of Him who is eternal. In other words: if the world showers me with honors, so what if I am away from the Creator, because without realizing Him, I will never enjoy the eternal bliss. Whatever situation or work one is in to make a living, one needs to keep one’s unquestionable love for the Creator intact through living a virtuous life as a trusty who is entrusted in a work to be completed.

ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥

Gur sarṇā-ī cẖẖutī-ai manmukẖ kẖotī rās.

Asat ḏẖāṯ pāṯisāh kī gẖaṛī-ai sabaḏ vigās.

Āpe parkẖe pārkẖū pavai kẖajānai rās. ||4||

In the Guru’s refuge, one is liberated, but the mind-slave has the counterfeit capital (the Maya love). The body of eight elements, created by the king, Ekankar, should be reanimated to bloom in His love. Ekankar, the assessor, weighs us and accepts us for His treasure.

       The Maya love fails to fill one with endless happiness though it can provide a lot; therefore, it is false and deceptive. According to the Guru’s advice, through the Guru, one should bring a total change within. Regardless whatever situation the devotees are, they start living in the Creator’s love; they bear life-given ups and down by understanding His systematic ordinance in force.  They treat all equally regardless of race or gender. They do business; they do assigned jobs; however, their minds remain focused on virtues without having “the sense of mine”. In their eyes, successes or failures are a part of life; therefore, they should never ever let them influence their thoughts negatively.

ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥
ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥

Ŧerī kīmaṯ nā pavai sabẖ diṯẖī ṯẖok vajā-e.

Kahṇai hāth na labẖ-ī sacẖ tikai paṯ pā-e.

Gurmaṯ ṯūʼn salāhṇā hor kīmaṯ kahaṇ na jā-e. ||5||

Oh Ekankar! I have tested all carefully; no one can value your worth. By merely talking, you are not obtained. Your honor is obtained if you are kept in the heart. You cannot be praised but through the Guru’s guidance.

       There are many out there who become guides in divinity realm, but the true devotees do not fall for anyone but the Guru who can help them in searching the eternal bliss within. Debating about religions becomes insignificant for them. Proving this person or that person wrong becomes irrelevant to their lives. It is their focus on the Creator and His ordinance that matters them.

ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥੬॥

Jiṯ ṯan nām na bẖāv-ī ṯiṯ ṯan ha-umai vāḏ.

Gur bin gi-ān na pā-ī-ai bikẖi-ā ḏūjā sāḏ.

Bin guṇ kām na āvī mā-i-ā fīkā sāḏ. ||6||

That person who doesn’t like Ekankar’s name is infested with pride and strife. Without the Guru, the divine knowledge is not obtained. And other Maya-relishes are poisonous. Without the virtues, Maya taste is not useful; it is insipid.

       It is the virtues that kill our negative forces one by one. The Guru advises us to become true seekers of the virtues that can maintain our dignity of the truth and negate our faults. Wearing various dresses or performing rituals as stated by various religions do not help in cleansing the mind soiled with conceit, greed, anger, lust, and other flaws. The curtain of the worldly Maya attractions remains enticing if the Guru’s advice is not practiced.

ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥

Āsā anḏar jammi-ā āsā ras kas kẖā-e.

Āsā banḏẖ cẖalā-ī-ai muhe muhi cẖotā kẖā-e.

Avgaṇ baḏẖā mārī-ai cẖẖūtai gurmaṯ nā-e. ||7||

 Born in hopes, the mortal enjoys the Maya pleasures in hopes (to have more). Thus the desires bind the mortals to Maya; subsequently, they (the desires) make them suffer from the blows of defeat in spirituality. Without the merits, they are bound to suffer. Only through the Guru’s teachings, they get imbued with Akalpurakh’s name and become liberated from the Maya bonds.

       Getting attached to the Creator’s love needs one’s devoted mind; otherwise, one remains enveloped in all kinds of hopes that eventually enslave one forever. This is the way the world teaches the young ones to get into the game of Maya, which automatically weaves a curtain between the Creator and them. Even if one is led to the Creator by any seer, it becomes difficult for one to break away that curtain of attachment built constantly by the Maya lures. The Guru refers to that situation in the above words. To obtain all what one hopes for takes one’s entire life, but something is always left to hope for more. In that pursuit, virtues start disappearing and flaws start taking over one to secure what one hopes for; only the Guru leads one out of that quagmire by inspiring one to attain virtues through getting rid of the enslaving flaws. The Guru’s advice remains focused on loving the Creator and tearing down the curtain of Maya by behaving like a trusty. Remember that the trustee should not ever develop a feeling of having the wealth of the trust he is trusted in; thus, he doesn’t expect it either. Obviously, his expectations cease.

ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥

Sarbe thā-ī ek ṯūʼn ji-o bẖāvai ṯi-o rākẖ.

Gurmaṯ sācẖā man vasai nām bẖalo paṯ sākẖ.

Ha-umai rog gavā-ī-ai sabaḏ sacẖai sacẖ bẖākẖ. ||8||

Oh Prabh! You are the only one, who is present at everywhere. Keep me, as you want. Through the Guru’s guidance, Prabh abides in the heart. Oh Prabh! Your name is good for us and it brings glory to us. Through the true words of the Guru, the disease of self-conceit is eradicated and one utters Prabh’s name (remembers Him).

       First thing is to believe in His ordinance, which is eternal; the second step is to fall in love with Him. As the Guru guides, the followers work hard to get rid of their self-conceit that is a source of their fall from virtues. When praising the Creator becomes their natural practice, they become able to walk away from futile debates, criticism, conceited behavior, and anger.

ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥

Ākāsī pāṯāl ṯūʼn ṯaribẖavaṇ rahi-ā samā-e.

Āpe bẖagṯī bẖā-o ṯūʼn āpe milėh milā-e.

Nānak nām na vīsrai ji-o bẖāvai ṯivai rajā-e. ||9||13||

Oh Akalpurakh! You pervade the nether regions, the sky, and the three worlds. You create devotion in the mortals and unite them with you. Oh Nanak! Pray: Oh Akalpurakh! May I not forget your name! Your “will” works as it pleases you (nothing is beyond your ordinance).

       As His presence is realized everywhere and in every life, one gets rid of one’s duality and seeks Him through attaining virtues. Then total change in one’s behavior starts taking place. Efforts are done to attain the goal. One constructs within a higher realm that swallows up what is known as attachment, greed, and conceit; His presence realized within becomes a guide to attain the bliss that is already placed within. What happens then? One realizes that  “ਮਹਲ ਮਹਿ ਬੈਠੇ ਅਗਮ ਅਪਾਰ॥ Mahal mėh baiṯẖe agam apār. Within resides the Inaccessible and Infinite Creator.” However, “ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥ Bẖīṯar amriṯ so-ī jan pāvai jis gur kā sabaḏ raṯan ācẖār. ||1|| rahā-o.  Only that person, who is holding to the Guru’s shabad-jewel and lives according to it, obtains the Creator’s nectarous presence within. Pause

       The Guru already has asked us to eliminate our claims of “this is mine or that is mine” witnessing carefully what is happening around us. In very simple words, he guides us toward the inner light that exists everywhere by taking off the curtain of our duality once for all. The inner light is actually of the all-pervading Creator, who is inaccessible and infinite. Beyond the curtain of attachment, conceit, anger, and greed, His presence becomes visible.  Then He is identified and the feeling of “I” is deemed as His part having no individual identity.

       When we are carried away with the worldly Maya game, we are merely under the influence of worldly spirit. When we start turning towards virtues and truthful living, we start inclining toward the eternal light of the Creator present in us. As we start merging in it, the curtain is taken off and we become one with Him. And, the Maya lures disappear.

Wishes!

Gurdeep Singh

ਨਾਮੁ ਬਹੁਤ ਕੀਮਤੀ ਤੇ ਲਾਭਦਾਇਕ ਹੈ Naam is highly precious and has numerous advantages (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

ਮਨੁੱਖ ਦੇ ਜੀਵਨ ਵਿਚ ਪਦਾਰਥ ਦੀ ਬਹੁਤ ਮਹੱਤਤਾ ਹੈ। ਭਾਂਵੇ ਇਹ ਸਾਰੇ ਪਦਾਰਥ ਉਸ ਅਕਾਲ ਪੁਰਖੁ ਨੇ ਹੀ ਦਿਤੇ ਹਨ ਤਾਂ ਵੀ ਮਨੁੱਖ ਦੇ ਮਨ ਅੰਦਰ ਪਦਾਰਥਾਂ ਦੀ ਦੌੜ ਰਹਿੰਦੀ ਹੈ, ਤੇ ਇਹ ਸਭ ਕੁਝ ਦੇਣ ਵਾਲਾ ਦਾਤਾਰ ਉਸ ਨੂੰ ਅਕਸਰ ਭੁਲਿਆ ਰਹਿੰਦਾ ਹੈ, ਜਿਸ ਕਰਕੇ ਮਨੁੱਖ ਨੂੰ ਆਪਣੇ ਜੀਵਨ ਵਿਚ ਸੁਖ ਤੇ ਸ਼ਾਂਤੀ ਨਹੀਂ ਮਿਲਦੀ ਤੇ ਸਦਾ ਭਟਕਦਾ ਰਹਿੰਦਾ ਹੈ। ਜਿਤਨੇ ਵੀ ਰਾਜੇ ਮਹਾਰਾਜੇ ਜਾਂ ਧਨਾਢ ਵਿਅਕਤੀ ਹੋਏ ਹਨ, ਉਹ ਬਾਹਰੋਂ ਤਾਂ ਭਾਂਵੇਂ ਸੁਖੀ ਲਗਦੇ ਹੋਣ, ਪਰੰਤੂ ਅੰਦਰੋਂ ਬਹੁਤ ਦੁਖੀ ਹੁੰਦੇ ਸਨ। ਗਰੀਬ ਆਦਮੀ ਨੂੰ ਭਾਂਵੇਂ ਮਾਇਕ ਮੁਸ਼ਕਲਾਂ ਹੋਣ, ਪਰੰਤੂ ਅਮੀਰਾਂ ਦੇ ਮੁਕਾਬਲੇ ਜਿਆਦਾ ਸੁਖੀ ਤੇ ਸੰਤੁਸ਼ਟ ਹੋ ਸਕਦੇ ਹਨ। ਦੋਹਾਂ ਤਰ੍ਹਾਂ ਦੇ ਲੋਕਾਂ ਨੂੰ ਸੁਖ ਤੇ ਸ਼ਾਂਤੀ ਤਾਂ ਹੀ ਮਿਲ ਸਕਦੀ ਹੈ, ਜੇ ਕਰ ਉਨ੍ਹਾਂ ਦੇ ਹਿਰਦੇ ਵਿਚ ਅਕਾਲ ਪੁਰਖੁ ਦੇ ਨਾਮੁ ਹਮੇਸ਼ਾਂ ਵਸਦਾ ਰਹੇ ਤੇ ਉਹ ਆਤਮਿਕ ਅਡੋਲਤਾ ਵਿਚ ਟਿਕੇ ਰਹਿਣ।
                          ਜੇ ਕਰ ਅਸੀਂ ਆਪਣੇ ਮਨ ਵਿਚ ਧਿਆਨ ਨਾਲ ਵਿਚਾਰੀਏ ਤਾਂ ਮਨੁੱਖ ਆਪਣਾ ਹਰੇਕ ਕੰਮ ਆਪਣੇ ਹਉਮੈ ਦੇ ਆਸਰੇ ਹੀ ਕਰਦਾ ਹੈ। ਜੇ ਕਰ ਕੁਝ ਕਰਨ ਜਾਂ ਪਾਣ ਦੀ ਚਾਹਤ ਹੈ ਤਾਂ ਉਸ ਦਾ ਆਰੰਭ ਵੀ ਹਉਮੈ ਤੋਂ ਹੀ ਹੁੰਦਾ ਹੈ। ਪਰੰਤੂ ਜਦੋਂ ਇਸ ਹਉਮੈ ਕਰਕੇ ਅਸੀਂ ਆਪਣੇ ਆਪ ਨੂੰ ਸਭ ਕੁਝ ਸਮਝਣਾਂ ਸ਼ੁਰੂ ਕਰ ਦਿੰਦੇ ਹਾਂ, ਤਾਂ ਅਸੀਂ ਮੂਰਖ ਬਣ ਜਾਂਦੇ ਹਾਂ। ਇਹ ਦੁਨੀਆਵੀ ਮਾਇਆ ਦਾ ਧਨ ਮਨੁੱਖ ਦੇ ਮਨ ਵਿਚ ਬਹੁਤ ਹੰਕਾਰ ਪੈਦਾ ਕਰਦਾ ਹੈ, ਤੇ ਜਿਹੜਾ ਮਨੁੱਖ ਆਪਣੇ ਹੰਕਾਰ ਵਿਚ ਡੁੱਬਿਆ ਰਹਿੰਦਾ ਹੈ, ਉਹ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਨਹੀਂ ਕਰ ਸਕਦਾ। ਜੇ ਕਰ ਆਪਣੇ ਹਉਮੈ ਨੂੰ ਆਪਣੇ ਕਾਬੂ ਵਿਚ ਕਰ ਲਈਏ ਤਾਂ ਜੀਵਨ ਵਿਚ ਸਦਾ ਆਤਮਕ ਆਨੰਦ ਬਣਿਆ ਰਹਿ ਸਕਦਾ ਹੈ। ਅਕਾਲ ਪੁਰਖੁ ਜਿਸ ਮਨੁੱਖ ਨੂੰ ਆਪਣੇ ਸਦਾ ਥਿਰ ਰਹਿੰਣ ਵਾਲੇ ਨਾਮੁ ਵਿਚ ਜੋੜਦਾ ਹੈ, ਉਹੀ ਮਨੁੱਖ ਨਾਮੁ ਵਿਚ ਆਪਣੀ ਲਗਨ ਲਗਾਂਦਾ ਹੈ, ਅਤੇ ਜਿਹੜਾ ਮਨੁੱਖ ਨਾਮੁ ਵਿਚ ਜੁੜ ਜਾਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ।
                          ਮੂਰਖ ਤੇ ਅੰਜਾਣ ਲੋਕ ਸਿਰਫ਼ ਦੁਨੀਆਵੀ ਧਨ ਹੀ ਜੋੜਦੇ ਰਹਿੰਦੇ ਹਨ, ਜੋ ਕਿ ਨਾਸਵੰਤ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਰਹਿੰਦੇ ਹਨ ਤੇ ਕੁਰਾਹੇ ਪਏ ਰਹਿੰਦੇ ਹਨ। ਮਾਇਆ ਦੇ ਧਨ ਨਾਲ ਸਦਾ ਦੁਖ ਹੀ ਮਿਲਦਾ ਹੈ। ਇਹ ਧਨ ਨਾ ਤਾਂ ਮਨੁੱਖ ਦੇ ਨਾਲ ਜਾਂਦਾ ਹੈ, ਤੇ, ਨਾ ਹੀ ਇਸ ਨੂੰ ਇਕੱਠਾ ਕਰਕੇ ਕੋਈ ਸੰਤੋਖ ਮਿਲਦਾ ਹੈ। ਜਿਹੜਾ ਮਨੁੱਖ ਗੁਰੂ ਦੀ ਮਤਿ ਅਨੁਸਾਰ ਚਲਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਰੂਪੀ ਧਨ ਪ੍ਰਾਪਤ ਕਰ ਲੈਂਦਾ ਹੈ। ਪਰੰਤੂ ਦੁਨੀਆਵੀ ਧਨ ਜੋ ਕਿ ਨਾਸਵੰਤ ਉਹ ਮਨੁੱਖ ਨੂੰ ਕਦੇ ਮਿਲ ਜਾਂਦਾ ਹੈ, ਤੇ ਕਦੇ ਹੱਥੋਂ ਨਿਕਲ ਜਾਂਦਾ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮੁ ਵੰਡਦੀ ਹੈ, ਤੇ ਪੂਰੇ ਭਾਗਾਂ ਨਾਲ ਮਨੁੱਖ ਇਸ ਬਾਣੀ ਦੀ ਬਰਕਤਿ ਨਾਲ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਹੋ ਜਾਂਦਾ ਹੈ। 

ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ (੬੬੫, ੬੬੬)

                          ਇਹ ਬਿਲਕੁਲ ਨਹੀਂ ਦੱਸਿਆ ਜਾ ਸਕਦਾ ਕਿ ਅਕਾਲ ਪੁਰਖੁ ਦਾ ਨਾਮੁ ਕਿਸ ਕੀਮਤ ਨਾਲ ਮਿਲ ਸਕਦਾ ਹੈ, ਤੇ ਇਹ ਨਾਮੁ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੇ ਨਾਮੁ ਵਿਚ ਆਪਣੀ ਸੁਰਤਿ ਜੋੜੀ ਹੋਈ ਹੈ, ਉਹ ਭਾਗਾਂ ਵਾਲੇ ਹਨ। ਜਿਹੜਾ ਮਨੁੱਖ ਗੁਰੂ ਦੀ ਮਤਿ ਗ੍ਰਹਿਣ ਕਰਦਾ ਹੈ, ਉਹ ਮਨੁੱਖ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਆਪਣੇ ਅੰਦਰ ਵਸਾਈ ਰੱਖਦਾ ਹੈ। ਪਰੰਤੂ ਇਹ ਵੀਚਾਰ ਅਕਾਲ ਪੁਰਖੁ, ਉਸ ਮਨੁੱਖ ਨੂੰ ਹੀ ਦਿੰਦਾ ਹੈ, ਜਿਸ ਉਤੇ ਉਹ ਆਪ ਆਪਣੀ ਬਖ਼ਸ਼ਸ਼ ਕਰਦਾ ਹੈ। ਅਕਾਲ ਪੁਰਖੁ ਦਾ ਨਾਮੁ ਬਹੁਤ ਹੈਰਾਨ ਕਰਨ ਵਾਲਾ ਹੈ, ਪਰੰਤੂ ਇਹ ਨਾਮੁ ਅਕਾਲ ਪੁਰਖੁ ਆਪ ਹੀ ਕਿਸੇ ਵਡਭਾਗੀ ਗੁਰਮੁਖਿ ਨੂੰ ਸੁਣਾਂਦਾ ਹੈ। ਇਸ ਕਲਯੁਗ ਦੀ ਅਵਸਥਾ ਵਿਚ ਕੂੜ ਨਾਲ ਭਰੇ ਹੋਏ ਵਰਤਮਾਨ ਵਿਚ ਉਹੀ ਮਨੁੱਖ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰਦਾ ਹੈ, ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ।

ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ (੬੬੬)

                          ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜਦੋਂ ਮੈਂ ਅਕਾਲ ਪੁਰਖ ਦਾ ਨਾਮੁ ਯਾਦ ਕਰਦਾ ਹਾਂ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਰਹਿੰਦਾ ਹੈ। ਪਰੰਤੂ ਜਦੋਂ ਮੈਨੂੰ ਅਕਾਲ ਪੁਰਖ ਦਾ ਨਾਮੁ ਭੁੱਲ ਜਾਂਦਾ ਹੈ, ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਇਹ ਸਭ ਕੁਝ ਪਤਾ ਹੁੰਦਿਆਂ ਹੋਇਆ ਵੀ ਆਮ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਨਾਮੁ ਯਾਦ ਕਰਨਾ ਔਖਾ ਲਗਦਾ ਹੈ। ਜਿਸ ਮਨੁੱਖ ਦੇ ਅੰਦਰ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਸ ਤਾਂਘ ਦੀ ਬਰਕਤਿ ਨਾਲ, ਅਕਾਲ ਪੁਰਖੁ ਦਾ ਨਾਮੁ, ਭੋਜਨ ਦੀ ਤਰ੍ਹਾਂ ਖਾਣ ਨਾਲ, ਉਸ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ। ਮੁਸ਼ਕਲ ਸਮੇਂ ਅਕਸਰ ਮਨੁੱਖ ਆਪਣੀ ਮਾਂ ਨੂੰ ਯਾਦ ਕਰਦਾ ਹੈ, ਗੁਰੂ ਸਾਹਿਬ ਵੀ ਉਸੇ ਤਰ੍ਹਾਂ ਸੰਬੋਧਨ ਕਰਕੇ ਸਮਝਾਂਉਂਦੇ ਹਨ, ਕਿ ਹੇ ਮੇਰੀ ਮਾਂ! ਅਰਦਾਸ ਕਰ ਕਿ ਉਹ ਅਕਾਲ ਪੁਰਖ ਮੈਨੂੰ ਕਦੇ ਵੀ ਨਾ ਭੁੱਲੇ, ਕਿਉਂਕਿ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ ਤੇ ਅਕਾਲ ਪੁਰਖ ਦਾ ਨਾਮੁ ਵੀ ਸਦਾ ਕਾਇਮ ਰਹਿਣ ਵਾਲਾ ਹੈ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਥੋੜੀ ਜਿਹੀ ਉਸਤਤ ਵੀ ਬਿਆਨ ਕਰ ਕੇ ਜੀਵ ਥੱਕ ਗਏ ਹਨ, ਕਿਉਂਕਿ ਅਕਾਲ ਪੁਰਖ ਦੀ ਉਪਮਾਂ ਬੇਅੰਤ ਹੈ, ਜਿਹੜੀ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਵੀ ਜੀਵ ਇਹ ਨਹੀਂ ਦੱਸ ਸਕਿਆ ਕਿ ਅਕਾਲ ਪੁਰਖ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇਕਰ ਜਗਤ ਦੇ ਸਾਰੇ ਜੀਵ ਰਲ ਕੇ ਅਕਾਲ ਪੁਰਖ ਦੀ ਵਡਿਆਈ ਬਿਆਨ ਕਰਨ ਦਾ ਯਤਨ ਕਰਨ, ਤਾਂ ਵੀ ਉਹ ਅਕਾਲ ਪੁਰਖ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਤੇ, ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ, ਤਾਂ ਵੀ ਉਹ ਅੱਗੇ ਨਾਲੋਂ ਘੱਟ ਨਹੀਂ ਜਾਂਦਾ। ਅਕਾਲ ਪੁਰਖ ਨੂੰ ਆਪਣੀ ਸੋਭਾ ਦਾ ਕੋਈ ਲਾਲਚ ਨਹੀਂ। ਉਹ ਅਕਾਲ ਪੁਰਖ ਨਾ ਕਦੇ ਮਰਦਾ ਹੈ, ਤੇ ਨਾ ਹੀ ਉਸ ਦੀ ਖ਼ਾਤਰ ਸੋਗ ਹੁੰਦਾ ਹੈ। ਉਸ ਦੀ ਵੱਡੀ ਖ਼ੂਬੀ ਇਹ ਹੈ, ਕਿ ਉਸ ਵਰਗਾ ਹੋਰ ਕੋਈ ਨਹੀਂ ਹੈ, ਉਸ ਵਰਗਾ ਅਜੇ ਤਕ ਨਾ ਕੋਈ ਹੋਇਆ ਹੈ, ਨਾ ਹੀ ਕਦੇ ਹੋਵੇਗਾ।

ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ (੯)

                          ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਉਚਾਰਦੇ ਹਨ, ਉਹ ਪਵਿਤਰ ਜੀਵਨ ਵਾਲੇ ਬਣ ਜਾਂਦੇ ਹਨ। ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਦੇ ਹਨ, ਉਹ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਆਪਣੀ ਹੱਥੀਂ ਲਿਖਦੇ ਹਨ, ਉਹ ਆਪਣੇ ਸਾਰੇ ਖ਼ਾਨਦਾਨ ਨੂੰ ਹੀ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਾ ਲੈਂਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਮਾਣਦੇ ਹਨ, ਉਹ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਮਨ ਵਿਚ ਟਿਕਾ ਲੈਂਦੇ ਹਨ। ਜਿਸ ਉੱਤੇ ਅਕਾਲ ਪੁਰਖੁ ਨੇ ਪੂਰਨ ਕਿਰਪਾ ਕੀਤੀ, ਉਸ ਮਨੁੱਖ ਨੇ ਅਕਾਲ ਪੁਰਖੁ ਨੂੰ ਆਪਣੇ ਮਨ ਵਿਚ ਵਸਾ ਲਿਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ ਮਿਲਕੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਲਿਆ ਹੈ, ਉਨ੍ਹਾਂ ਦਾ ਆਤਮਕ ਜੀਵਨ ਸਫਲ ਹੋ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦੇ ਮਾਲਕ ਅਕਾਲ ਪੁਰਖੁ ਦਾ ਨਾਮੁ ਅਮੁੱਲ ਹੈ, ਜਿਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਵੀ ਚੀਜ਼ ਨਹੀਂ ਦੱਸ ਸਕਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ ਜਾਗ ਜਾਂਦੇ ਹਨ, ਉਹ ਅਕਾਲ ਪੁਰਖੁ ਦੇ ਮਿਲਾਪ ਦਾ ਆਨੰਦ ਮਾਣਦੇ ਰਹਿੰਦੇ ਹਨ।

ਡਖਣਾ ॥ ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥ ਜਿਨਾ ਭਾਗ ਮਥਾਹਿ ਸੇ ਨਾਨਕ ਹਰਿਰੰਗੁ ਮਾਣਦੋ ॥੧॥ (੮੧)

                          ਅਕਾਲ ਪੁਰਖੁ ਦਾ ਨਾਮੁ ਇਕ ਅਜੇਹਾ ਅਨਮੋਲ ਖ਼ਜ਼ਾਨਾ ਹੈ, ਜਿਸ ਨੂੰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਵਿਚ ਆ ਕੇ ਜਾਣ ਸਕਦਾ ਹੈ, ਸਮਝ ਸਕਦਾ ਹੈ ਤੇ ਉਸ ਨਾਮੁ ਨਾਲ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਅਕਾਲ ਪੁਰਖੁ ਦੇ ਨਾਮੁ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।

ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥ ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥ (੭੨੬)

                          ਉਸ ਅਕਾਲ ਪੁਰਖੁ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁਖ ਦੂਰ ਹੋ ਜਾਂਦੇ ਹਨ, ਤੇ ਜਿਸ ਦੇ ਵੱਸ ਵਿਚ ਦੁਨੀਆਂ ਦੇ ਸਾਰੇ ਪਦਾਰਥ, ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ, ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ। ਇਸ ਲਈ ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਜਪਦੇ ਰਹਿੰਣਾ ਚਾਹੀਦਾ ਹੈ, ਤਾਂ ਜੋ ਸਾਡੇ ਸਾਰੇ ਕੰਮ ਸਫਲ ਹੋ ਸਕਣ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ, ਮਨੁੱਖ ਦੇ ਅੰਦਰ ਉਸ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਦੇ ਮੂੰਹ ਵਿਚੋਂ ਪਵਿਤਰ ਬੋਲ ਨਿਕਲਦੇ ਹਨ। ਦੁਨੀਆਂ ਵਿਚ ਅਸਲੀ ਭਰਾ ਜਾਂ ਮਿੱਤਰ ਉਹੀ ਮਨੁੱਖ ਹੈ, ਜਿਸ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣੀ ਜਾਏ।

ਗਉੜੀ ਮਾਝ ਮਹਲਾ ੫ ॥ ਹਰਿ ਰਾਮ ਰਾਮ ਰਾਮ ਰਾਮਾ ॥ ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥ ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥ ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥ (੨੧੮)

                          ਜਿਸ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਉਤਾਰਾ ਹੋ ਜਾਂਦਾ ਹੈ, ਉਸ ਦੇ ਨਾਮੁ ਨੂੰ ਆਦਰ ਸਤਿਕਾਰ ਨਾਲ ਆਪਣੇ ਹਿਰਦੇ ਵਿਚ ਵਸਾਈ ਰੱਖਣਾ ਚਾਹੀਦਾ ਹੈ। ਜਿਸ ਅਕਾਲ ਪੁਰਖੁ ਦੇ ਸਿਮਰਨ ਨਾਲ, ਮਾਇਆ ਦੇ ਝਮੇਲੇ ਮਿਟ ਜਾਂਦੇ ਹਨ, ਵਿਕਾਰ ਮਨ ਉਤੇ ਪ੍ਰਭਾਵ ਨਹੀਂ ਪਾ ਸਕਦੇ, ਪਰਵਾਰਕ ਮੋਹ ਦੇ ਬੰਧਨ ਟੁੱਟ ਜਾਂਦੇ ਹਨ, ਮੂਰਖ ਮਨੁੱਖ ਵੀ ਸਿਆਣੇ ਬਣ ਜਾਂਦੇ ਹਨ, ਸਾਰੀ ਕੁਲ ਦਾ ਹੀ ਪਾਰ ਉਤਾਰਾ ਹੋ ਜਾਂਦਾ ਹੈ, ਉਸ ਅਕਾਲ ਪੁਰਖੁ ਨੂੰ ਸਦਾ ਨਮਸਕਾਰ ਕਰਦੇ ਰਹਿਣਾਂ ਚਾਹੀਦਾ ਹੈ। ਜਿਸ ਅਕਾਲ ਪੁਰਖੁ ਦੇ ਸਿਮਰਨ ਦੀ ਬਰਕਤ ਨਾਲ ਮਨੁੱਖ ਦੇ ਸਾਰੇ ਡਰ ਤੇ ਦੁਖ ਦੂਰ ਹੋ ਜਾਂਦੇ ਹਨ, ਹਰੇਕ ਤਰ੍ਹਾਂ ਦੀ ਬਿਪਤਾ ਮਨੁੱਖ ਦੇ ਸਿਰ ਤੋਂ ਟਲ ਜਾਂਦੀ ਹੈ, ਮਨੁੱਖ ਦੇ ਸਾਰੇ ਪਾਪ ਮੁੱਕ ਜਾਂਦੇ ਹਨ, ਕੋਈ ਦੁਖ ਕਲੇਸ਼ ਮਨੁੱਖ ਨੂੰ ਪੋਹ ਨਹੀਂ ਸਕਦਾ, ਅਜੇਹੇ ਅਕਾਲ ਪੁਰਖੁ ਅੱਗੇ ਸਦਾ ਸਿਰ ਨਿਵਾਂਦੇ ਰਹਿਣਾਂ ਚਾਹੀਦਾ ਹੈ। ਜਿਸ ਅਕਾਲ ਪੁਰਖੁ ਦੇ ਸਿਮਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ, ਮਾਇਆ ਵੀ ਦਾਸੀ ਬਣ ਜਾਂਦੀ ਹੈ, ਮਾਨੋ ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ, ਤੇ ਅੰਤ ਵੇਲੇ ਮਨੁੱਖ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘ ਜਾਂਦਾ ਹੈ, ਉਸ ਅਕਾਲ ਪੁਰਖੁ ਨੂੰ ਸਦਾ ਸਿਮਰਦੇ ਰਹਿਣਾਂ ਚਾਹੀਦਾ ਹੈ। ਅਕਾਲ ਪੁਰਖੁ ਦਾ ਨਾਮੁ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਕ੍ਰੋੜਾਂ ਭਗਤਾਂ ਦਾ ਉਦਾਰ ਕਰਨ ਵਾਲਾ ਹੈ। ਗੁਰੂ ਸਾਹਿਬ ਬੇਨਤੀ ਕਰ ਕੇ ਸਮਝਾਂਦੇ ਹਨ ਕਿ ਮੇਰਾ ਮੱਥਾ ਵੀ ਅਜੇਹੇ ਗੁਰਮੁਖਾਂ ਦੇ ਚਰਨਾਂ ਉਤੇ ਪਿਆ ਹੈ, ਮੈਂ ਨਿਮਾਣਾ ਵੀ ਅਕਾਲ ਪੁਰਖੁ ਦੇ ਦਾਸਾਂ ਦੇ ਦਾਸਾਂ ਦੀ ਸਰਨ ਵਿਚ ਆਇਆ ਹਾਂ, ਤਾਂ ਕਿ ਮੈਂਨੂੰ ਵੀ ਅਕਾਲ ਪੁਰਖੁ ਦਾ ਨਾਮੁ ਮਿਲ ਜਾਏ।

ਮਾਲੀ ਗਉੜਾ ਮਹਲਾ ੫ ॥ ਰਾਮ ਨਾਮ ਕਉ ਨਮਸਕਾਰ ॥ ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥ ਜਾ ਕੈ ਸਿਮਰਨਿ ਮਿਟਹਿ ਧੰਧ ॥ ਜਾ ਕੈ ਸਿਮਰਨਿ ਛੂਟਹਿ ਬੰਧ ॥ ਜਾ ਕੈ ਸਿਮਰਨਿ ਮੂਰਖ ਚਤੁਰ ॥ ਜਾ ਕੈ ਸਿਮਰਨਿ ਕੁਲਹ ਉਧਰ ॥੧॥ ਜਾ ਕੈ ਸਿਮਰਨਿ ਭਉ ਦੁਖ ਹਰੈ ॥ ਜਾ ਕੈ ਸਿਮਰਨਿ ਅਪਦਾ ਟਰੈ ॥ ਜਾ ਕੈ ਸਿਮਰਨਿ ਮੁਚਤ ਪਾਪ ॥ ਜਾ ਕੈ ਸਿਮਰਨਿ ਨਹੀ ਸੰਤਾਪ ॥੨॥ ਜਾ ਕੈ ਸਿਮਰਨਿ ਰਿਦ ਬਿਗਾਸ ॥ ਜਾ ਕੈ ਸਿਮਰਨਿ ਕਵਲਾ ਦਾਸਿ ॥ ਜਾ ਕੈ ਸਿਮਰਨਿ ਨਿਧਿ ਨਿਧਾਨ ॥ ਜਾ ਕੈ ਸਿਮਰਨਿ ਤਰੇ ਨਿਦਾਨ ॥੩॥ ਪਤਿਤ ਪਾਵਨੁ ਨਾਮੁ ਹਰੀ ॥ ਕੋਟਿ ਭਗਤ ਉਧਾਰੁ ਕਰੀ ॥ ਹਰਿ ਦਾਸ ਦਾਸਾ ਦੀਨੁ ਸਰਨ ॥ ਨਾਨਕ ਮਾਥਾ ਸੰਤ ਚਰਨ ॥੪॥੨॥ (੯੮੬)

                          ਅਕਾਲ ਪੁਰਖ ਪਰੇ ਤੋਂ ਪਰੇ ਹੈ, ਅਕਾਲ ਪੁਰਖ ਅਪਹੁੰਚ ਹੈ, ਅਕਾਲ ਪੁਰਖ ਤਕ ਗਿਆਨ ਇੰਦ੍ਰਿਆਂ ਦੁਆਰਾ ਨਹੀਂ ਪਹੁੰਚਿਆ ਜਾ ਸਕਦਾ। ਗੁਰੂ ਦੇ ਸ਼ਬਦ ਦੁਆਰਾ ਕੋਈ ਵਿਰਲਾ ਮਨੁੱਖ ਹੀ ਅਕਾਲ ਪੁਰਖ ਨੂੰ ਮਿਲਦਾ ਹੈ, ਤੇ ਉਸ ਦੇ ਅੰਦਰ ਅਕਾਲ ਪੁਰਖ ਦੇ ਨਾਮੁ ਦੀ ਕਦਰ ਪੈਦਾ ਹੁੰਦੀ ਹੈ। ਅਕਾਲ ਪੁਰਖ ਦੇ ਨਾਮੁ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ ਵਿਕਾਰਾਂ ਕਰਕੇ ਦੁਖ ਦਰਦ ਪੈਦਾ ਹੁੰਦੇ ਰਹਿੰਦੇ ਹਨ। ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਾਂ ਉਸ ਦੇ ਇਹ ਦੁਖ ਦੂਰ ਹੋ ਜਾਂਦੇ ਹਨ। ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਰਦਾ ਹੈ, ਜਿਹੜੇ ਦੁਖ ਪੈਦਾ ਕਰਦੇ ਹਨ। ਇਸ ਤਰ੍ਹਾਂ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਸਜ਼ਾ ਮਿਲਦੀ ਰਹਿੰਦੀ ਹੈ। ਅਕਾਲ ਪੁਰਖ ਦਾ ਨਾਮੁ ਇਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਪਰੰਤੂ ਉਹੀ ਮਨੁੱਖ ਇਹ ਨਾਮੁ ਰੂਪੀ ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਅਕਾਲ ਪੁਰਖ ਆਪ ਪਿਲਾਂਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣਦਾ ਹੈ, ਤੇ ਅਕਾਲ ਪੁਰਖ ਦੇ ਨਾਮੁ ਵਿਚ ਆਪਣੇ ਆਪ ਨੂੰ ਰੰਗ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।

ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥ ਪੀਵਤ ਰਹੈ ਪੀਆਏ ਸੋਇ ॥ ਗੁਰ ਕਿਰਪਾ ਤੇ ਹਰਿ ਰਸੁ ਪਾਏ ॥ ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥ (੩੬੧)

                          ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ। ਉਹ ਰਾਮੁ (ਅਕਾਲ ਪੁਰਖੁ) ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬਹੁਤ ਵੱਡਾ ਹੈ, ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ, ਉਸ ਦੀ ਕੀਮਤਿ ਨਹੀਂ ਪਾਈ ਜਾ ਸਕਦੀ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ। ਪਰੰਤੂ, ਇੱਕ ਤਰੀਕਾ ਹੈ, ਜੇਕਰ ਗੁਰੂ ਦੇ ਸ਼ਬਦ ਨਾਲ ਮਨ ਨੂੰ ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨ ਵਿਚ ਆ ਵੱਸਦਾ ਹੈ। ਅਕਾਲ ਪੁਰਖੁ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰੰਤੂ ਸਤਿਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਅਕਾਲ ਪੁਰਖੁ ਆਪ ਹੀ ਹਰ ਥਾਂ ਰਮਿਆ ਹੋਇਆ ਹੈ ਤੇ ਜੀਵ ਦੇ ਹਿਰਦੇ ਵਿਚ ਆ ਕੇ ਉਹ ਆਪ ਹੀ ਪਰਗਟ ਹੋ ਜਾਂਦਾ ਹੈ।

ਸਲੋਕ ਮ; ੩ ॥ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥ (੫੫੫)

                          ਜੇ ਕਰ ਕੋਈ ਮਨੁੱਖ ਸਿਰ ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰਦਾ ਰਹੇ, ਜੇ ਕਰ ਇਕ ਪੈਰ ਦੇ ਭਾਰ ਤੇ ਖੜਾ ਹੋ ਕੇ ਧਿਆਨ ਧਰਦਾ ਰਹੇ, ਜੇ ਕਰ ਉਹ ਆਪਣੇ ਪ੍ਰਾਣ ਰੋਕ ਕੇ ਮਨ ਵਿਚ ਜਪ ਕਰਦਾ ਰਹੇ, ਜੇ ਕਰ ਆਪਣਾ ਸਿਰ ਧੌਣ ਦੇ ਹੇਠ ਰੱੱਖੇ, ਭਾਵ, ਜੇ ਸ਼ੀਰਸ਼ਆਸਣ ਕਰ ਕੇ ਸਿਰ ਭਾਰ ਖੜਾ ਰਹੇ, ਤਾਂ ਇਹ ਸਵਾਲ ਵੀ ਪੈਦਾ ਹੁੰਦਾ ਹੈ, ਕਿ ਇਨ੍ਹਾਂ ਸਭ ਕਿਰਿਆਵਾਂ ਵਿਚ ਉਹ ਮਨੁੱਖ ਕਿਸ ਉਤੇ ਆਪਣੀ ਟੇਕ ਰੱਖਦਾ ਹੈ? ਕਿਸ ਉੱਦਮ ਨੂੰ ਉਹ ਆਪਣਾ ਤਾਣ ਸਮਝਦਾ ਹੈ? ਕਿਉਂਕਿ ਇਹ ਸਭ ਕੁਝ ਅਕਾਲ ਪੁਰਖੁ ਦੇ ਸਾਹਮਣੇ ਤਾਂ ਇਕ ਤੁੱਛ ਦੇ ਬਰਾਬਰ ਹਨ। ਜੇ ਕਰ ਇਹ ਮਨੁੱਖਾ ਸਰੀਰ ਹੀ ਉਸ ਅਕਾਲ ਪੁਰਖੁ ਦਾ ਦਿਤਾ ਹੋਇਆ ਹੈ ਤਾਂ ਇਹ ਸਭ ਕਿਰਿਆਵਾਂ ਅਤੇ ਆਸਰੇ ਉਸ ਦੇ ਸਾਹਮਣੇ ਬਹੁਤ ਕਮਜ਼ੋਰ ਹਨ। ਗੁਰੂ ਨਾਨਕ ਸਾਹਿਬ ਸਮਝਾਂਦੇ ਹਨ, ਕਿ ਇਹ ਗੱਲ ਬਿਲਕੁਲ ਨਹੀਂ ਕਹੀ ਜਾ ਸਕਦੀ, ਕਿ ਅਕਾਲ ਪੁਰਖੁ ਕਿਸ ਨੂੰ ਮਾਣ ਬਖ਼ਸ਼ਦਾ ਹੈ। ਅਕਾਲ ਪੁਰਖੁ ਸਭ ਜੀਵਾਂ ਨੂੰ ਆਪਣੇ ਹੁਕਮ ਵਿਚ ਰਖਦਾ ਹੈ, ਪਰੰਤੂ ਮੂਰਖ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ।

ਸਲੋਕ ਮ; ੧ ॥ ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ (੧੨੪੧)

                          ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਮਨੁੱਖ ਨੂੰ ਅਕਾਲ ਪੁਰਖੁ ਦਾ ਨਾਮੁ ਸਦਾ ਭੁੱਲਿਆ ਰਹਿੰਦਾ ਹੈ। ਅਕਾਲ ਪੁਰਖੁ ਦੇ ਭਜਨ ਤੋਂ ਬਿਨਾ ਅਜੇਹੇ ਮਨੁੱਖ ਦਾ ਜੀਊਣਾ ਕਿਸ ਕੰੰਮ ਆ ਸਕਦਾ ਹੈ? ਮਾਇਆ ਦੇ ਮੋਹ ਵਿਚ ਫਸਿਆ ਮਨੁੱਖ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਰਹਿੰਦਾ ਹੈ, ਤੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕਰਦਾ। ਅਕਾਲ ਪੁਰਖੁ ਦੇ ਭਜਨ ਤੋਂ ਬਿਨਾ ਅਜੇਹੇ ਮਨੁੱਖ ਦੇ ਗਲ ਵਿਚ ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥ ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥ ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥ (੧੪੨੮)

                          ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ। ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ। ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ। ਇਸੇ ਤਰ੍ਹਾਂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਦੁਨੀਆਂ ਦਾਰੀ ਵਾਲੇ ਹੋਰ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ। ਜੀਭ ਤੋਂ ਬਿਨਾ ਕੋਈ ਬੋਲ ਨਹੀਂ ਸਕਦਾ, ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ। ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ। ਇਸੇ ਤਰ੍ਹਾਂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖ ਦੀ ਕੋਈ ਪੁੱਛ ਗਿਛ ਨਹੀਂ ਹੋ ਸਕਦੀ। ਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦਾ। ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ। ਇਹੀ ਕਾਰਨ ਹੈ ਕਿ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਗੁਰੂ ਦੇ ਉਪਦੇਸ਼ ਤੋਂ ਬਿਨਾ ਮਨੁੱਖ ਨੂੰ ਆਤਮਕ ਜੀਵਨ ਦੀ ਸੋਝੀ ਨਹੀਂ ਹੋ ਸਕਦੀ। ਅਕਾਲ ਪੁਰਖੁ ਦਾ ਡਰ ਤੇ ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦਾ ਕਿਸੇ ਤਰ੍ਹਾਂ ਦਾ ਕਹਿਣਾਂ ਜਾਂ ਪ੍ਰਚਾਰ ਕਰਨਾ ਵਿਅਰਥ ਹੋ ਜਾਂਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਕੌਣ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘ ਸਕਦਾ ਹੈ ? ਗੁਰੂ ਦੀ ਸਰਨ ਵਿਚ ਆਉਂਣ ਤੋਂ ਬਿਨਾ ਕਿਵੇਂ ਕੋਈ ਇਸ ਭਵ ਸਾਗਰ ਵਿਚੋਂ ਪਾਰ ਲੰਘ ਸਕਦਾ ਹੈ ?

ਭੈਰਉ ਮਹਲਾ ੫ ॥ ਬਿਨੁ ਬਾਜੇ ਕੈਸੋ ਨਿਰਤਿਕਾਰੀ ॥ ਬਿਨੁ ਕੰਠੈ ਕੈਸੇ ਗਾਵਨਹਾਰੀ ॥ ਜੀਲ ਬਿਨਾ ਕੈਸੇ ਬਜੈ ਰਬਾਬ ॥ ਨਾਮ ਬਿਨਾ ਬਿਰਥੇ ਸਭਿ ਕਾਜ ॥੧॥ ਨਾਮ ਬਿਨਾ ਕਹਹੁ ਕੋ ਤਰਿਆ ॥ ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥ (੧੧੪੦)

                          ਅਕਾਲ ਪੁਰਖੁ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ, ਤੇ ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਦਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਅਜੇਹੇ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਸਤਿਗੁਰੂ ਦੀ ਬਾਣੀ ਇਸ ਮਨੁੱਖਾ ਜੀਵਨ ਦੇ ਰਸਤੇ ਵਿਚ ਚਾਨਣ ਦਾ ਕੰਮ ਕਰਦੀ ਹੈ ਤੇ ਇਹ ਬਾਣੀ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿਚ ਵਸਦੀ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਚਰਨਾਂ ਵਿਚ ਚਿੱਤ ਜੋੜਨ ਨਾਲ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਤੇ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ। ਇਸ ਲਈ ਗੁਰੂ ਦੀ ਸਰਨ ਵਿਚ ਆ ਕੇ ਗੁਰੂ ਦੇ ਸਬਦ ਦੀ ਕਮਾਈ ਕਰਨੀ ਚਾਹੀਦੀ ਹੈ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਵਿਚ ਵੱਸ ਜਾਂਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ, ਕਿ ਅਕਾਲ ਪੁਰਖੁ ਦਾ ਨਾਮੁ ਜਪ, ਕਿਉਂਕਿ ਨਾਮੁ ਜਪਣ ਨਾਲ ਹੀ ਆਤਮਕ ਆਨੰਦ ਮਿਲ ਸਕਦਾ ਹੈ। ਅਕਾਲ ਪੁਰਖੁ ਦੀ ਸਿਫਤ ਕਰਨ ਦੀ ਦਾਤਿ ਗੁਰੂ ਕੋਲੋ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਵਿਚ ਆਂਣ ਨਾਲ ਮਨੁੱਖ ਦਾ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ, ਤੇ ਉਸ ਮਨੁੱਖ ਨੂੰ ਅਕਾਲ ਪੁਰਖੁ ਮਿਲ ਜਾਂਦਾ ਹੈ। ਭਗਤ ਨਾਮੁ ਦੇਵ ਜੀ ਜਾਤ ਦਾ ਛੀਂਬਾ ਸੀ, ਭਗਤ ਕਬੀਰ ਜੀ ਜੁਲਾਹਾ ਸੀ, ਪਰੰਤੂ ਉਨ੍ਹਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਤੇ ਉਹ ਅਕਾਲ ਪੁਰਖੁ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਨ੍ਹਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, ਤੇ ਆਪਣੇ ਅੰਦਰੋਂ ਹਉਮੈ ਦੂਰ ਕਰ ਲਿਆ। 

ਮਨ ਰੇ ਨਾਮੁ ਜਪਹੁ ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ (੬੭)

                          ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ ਅਕਾਲ ਪੁਰਖੁ ਦਾ ਨਾਮੁ ਬਹੁਤ ਕੀਮਤੀ, ਅਨਮੋਲਕ ਤੇ ਲਾਭਦਇਕ ਹੈ। ਅਸੀਂ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪ ਕੇ, ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣ ਦੀ ਜਾਚ ਸਿਖ ਸਕਦੇ ਹਾਂ, ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕਦੇ ਹਾਂ।
• ਮਨੁੱਖ ਦੇ ਮਨ ਅੰਦਰ ਪਦਾਰਥਾਂ ਦੀ ਦੌੜ ਰਹਿੰਦੀ ਹੈ, ਤੇ ਇਹ ਸਭ ਕੁਝ ਦੇਣ ਵਾਲਾ ਦਾਤਾਰ ਉਸ ਨੂੰ ਅਕਸਰ ਭੁਲਿਆ ਰਹਿੰਦਾ ਹੈ।
• ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਜੁੜ ਜਾਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ।
• ਜਿਹੜਾ ਮਨੁੱਖ ਗੁਰੂ ਦੀ ਮਤਿ ਅਨੁਸਾਰ ਚਲਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਰੂਪੀ ਧਨ ਪ੍ਰਾਪਤ ਕਰ ਲੈਂਦਾ ਹੈ।
• ਅਕਾਲ ਪੁਰਖੁ ਦਾ ਨਾਮੁ ਬਹੁਤ ਹੈਰਾਨ ਕਰਨ ਵਾਲਾ ਹੈ, ਪਰੰਤੂ ਇਹ ਨਾਮੁ ਅਕਾਲ ਪੁਰਖੁ ਆਪ ਹੀ ਕਿਸੇ ਵਡਭਾਗੀ ਗੁਰਮੁਖਿ ਨੂੰ ਸੁਣਾਂਦਾ ਹੈ।
• ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਹੇ ਮੇਰੀ ਮਾਂ! ਅਰਦਾਸ ਕਰ ਕਿ ਉਹ ਅਕਾਲ ਪੁਰਖ ਮੈਨੂੰ ਕਦੇ ਵੀ ਨਾ ਭੁੱਲੇ, ਕਿਉਂਕਿ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ ਤੇ ਅਕਾਲ ਪੁਰਖ ਦਾ ਨਾਮੁ ਵੀ ਸਦਾ ਕਾਇਮ ਰਹਿਣ ਵਾਲਾ ਹੈ।
• ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਉਚਾਰਦੇ ਹਨ, ਉਹ ਪਵਿਤਰ ਜੀਵਨ ਵਾਲੇ ਬਣ ਜਾਂਦੇ ਹਨ।
• ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਦੇ ਹਨ, ਉਹ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। 
• ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਆਪਣੀ ਹੱਥੀਂ ਲਿਖਦੇ ਹਨ, ਉਹ ਆਪਣੇ ਸਾਰੇ ਖ਼ਾਨਦਾਨ ਨੂੰ ਹੀ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਾ ਲੈਂਦੇ ਹਨ। 
• ਅਕਾਲ ਪੁਰਖੁ ਦਾ ਨਾਮੁ ਅਮੁੱਲ ਹੈ, ਜਿਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਵੀ ਚੀਜ਼ ਨਹੀਂ ਦੱਸ ਸਕਦਾ।
• ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ ਜਾਗ ਜਾਂਦੇ ਹਨ, ਉਹ ਅਕਾਲ ਪੁਰਖੁ ਦੇ ਮਿਲਾਪ ਦਾ ਆਨੰਦ ਮਾਣਦੇ ਰਹਿੰਦੇ ਹਨ।
• ਅਕਾਲ ਪੁਰਖੁ ਦਾ ਨਾਮੁ ਇਕ ਅਜੇਹਾ ਅਨਮੋਲ ਖ਼ਜ਼ਾਨਾ ਹੈ, ਜਿਸ ਨੂੰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਵਿਚ ਆ ਕੇ ਜਾਣ ਸਕਦਾ ਹੈ, ਸਮਝ ਸਕਦਾ ਹੈ ਤੇ ਉਸ ਨਾਮੁ ਨਾਲ ਸਾਂਝ ਪਾ ਸਕਦਾ ਹੈ।
• ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਅਕਾਲ ਪੁਰਖੁ ਦੇ ਨਾਮੁ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।
• ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਜਪਦੇ ਰਹਿੰਣਾ ਚਾਹੀਦਾ ਹੈ, ਤਾਂ ਜੋ ਸਾਡੇ ਸਾਰੇ ਕੰਮ ਸਫਲ ਹੋ ਸਕਣ।
• ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ, ਮਨੁੱਖ ਦੇ ਅੰਦਰ ਉਸ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਦੇ ਮੂੰਹ ਵਿਚੋਂ ਪਵਿਤਰ ਬੋਲ ਨਿਕਲਦੇ ਹਨ।
• ਦੁਨੀਆਂ ਵਿਚ ਅਸਲੀ ਭਰਾ ਜਾਂ ਮਿੱਤਰ ਉਹੀ ਹੈ, ਜਿਸ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣੀ ਜਾਏ।
• ਜਿਸ ਅਕਾਲ ਪੁਰਖੁ ਦੇ ਸਿਮਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ, ਮਾਇਆ ਵੀ ਦਾਸੀ ਬਣ ਜਾਂਦੀ ਹੈ, ਮਾਨੋ ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ, ਤੇ ਅੰਤ ਵੇਲੇ ਮਨੁੱਖ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘ ਜਾਂਦਾ ਹੈ, ਉਸ ਅਕਾਲ ਪੁਰਖੁ ਨੂੰ ਸਦਾ ਸਿਮਰਦੇ ਰਹਿਣਾਂ ਚਾਹੀਦਾ ਹੈ।
• ਅਕਾਲ ਪੁਰਖ ਦਾ ਨਾਮੁ ਇਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਪਰੰਤੂ ਉਹੀ ਮਨੁੱਖ ਇਹ ਨਾਮੁ ਰੂਪੀ ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਅਕਾਲ ਪੁਰਖ ਆਪ ਪਿਲਾਂਦਾ ਹੈ। 
• ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣਦਾ ਹੈ, ਤੇ ਅਕਾਲ ਪੁਰਖ ਦੇ ਨਾਮੁ ਵਿਚ ਆਪਣੇ ਆਪ ਨੂੰ ਰੰਗ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
• ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ। 
• ਅਕਾਲ ਪੁਰਖੁ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬਹੁਤ ਵੱਡਾ ਹੈ, ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ, ਉਸ ਦੀ ਕੀਮਤਿ ਨਹੀਂ ਪਾਈ ਜਾ ਸਕਦੀ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ।
• ਅਕਾਲ ਪੁਰਖੁ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰੰਤੂ ਸਤਿਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ।
• ਜੇ ਕਰ ਇਹ ਮਨੁੱਖਾ ਸਰੀਰ ਹੀ ਉਸ ਅਕਾਲ ਪੁਰਖੁ ਦਾ ਦਿਤਾ ਹੋਇਆ ਹੈ ਤਾਂ ਸਭ ਸਰੀਰਕ ਕਿਰਿਆਵਾਂ, ਕਰਮਕਾਂਡ ਅਤੇ ਮਨੁੱਖਾਂ ਦੀ ਟੇਕ ਉਸ ਦੇ ਸਾਹਮਣੇ ਬਹੁਤ ਕਮਜ਼ੋਰ ਹਨ।
• ਅਕਾਲ ਪੁਰਖੁ ਸਭ ਜੀਵਾਂ ਨੂੰ ਆਪਣੇ ਹੁਕਮੁ ਵਿਚ ਰਖਦਾ ਹੈ, ਪਰੰਤੂ ਮੂਰਖ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ।
• ਮਾਇਆ ਦੇ ਮੋਹ ਵਿਚ ਫਸਿਆ ਮਨੁੱਖ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਰਹਿੰਦਾ ਹੈ, ਤੇ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕਰਦਾ, ਜਿਸ ਕਰਕੇ ਅਜੇਹੇ ਮਨੁੱਖ ਦੇ ਗਲ ਵਿਚ ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।
• ਗੁਰੂ ਦੀ ਸਰਨ ਵਿਚ ਆਉਂਣ ਤੋਂ ਬਿਨਾ ਕਿਵੇਂ ਕੋਈ ਵੀ ਇਸ ਭਵ ਸਾਗਰ ਵਿਚੋਂ ਪਾਰ ਨਹੀਂ ਲੰਘ ਸਕਦਾ ਹੈ।
• ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ, ਅਜੇਹੇ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
• ਗੁਰੂ ਦੀ ਸਰਨ ਵਿਚ ਆ ਕੇ ਗੁਰੂ ਦੇ ਸਬਦ ਦੀ ਕਮਾਈ ਕਰਨੀ ਚਾਹੀਦੀ ਹੈ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਵਿਚ ਵੱਸ ਜਾਂਦਾ ਹੈ।

ਮਨ ਰੇ ਨਾਮੁ ਜਪਹੁ ਸੁਖੁ ਹੋਇ ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ (੬੭)

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

The prayer of First Nanak

Praying has been a great support for a believer for centuries; in the materialistic world, praying remains limited to materialistic things or individual comforts; however, in the realm of liberation, the prayer for materialistic purpose loses its luster. In the state of liberation, one’s prayer remains focused on the Creator, and also one’s wishful thinking of remaining one with the Creator is never ceased or decreased. The Sikhs are asked to pray for any task to be done and the entire world as well.

     Fourth Nanak verifies how our prayer should be focused on First Nanak’s advice; on 91, SGGS, he writes: “ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥ Kīṯā loṛī-ai kamm so har pėh ākẖī-ai Kāraj ḏe-e savār saṯgur sacẖ sākẖī-ai.   (we should pray to the Creator what we want to do; the Satiguru verifies that the Creator helps in achieving the goal;” but in the same stanza, the Guru identifies the prayer further: ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ Sanṯā sang niḏẖān amriṯ cẖākẖī-ai.( In the company of the Sant, His nectarous name should be enjoyed) . Obviously prayer is not limited to materialistic things; our prayer should be for the environment that can help us in becoming one with Him; please see the next line: ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ Bẖai bẖanjan miharvān ḏās kī rākẖī▫ai (Oh Kind and destroyer of our fear! Keep honor of your servant) the ultimate wish is to become able to know the Creator: ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥ Nānak har guṇ gā-e alakẖ parabẖ lākẖī-ai. ||20|| ( Oh Nanak! This way by praising the virtues of the Creator, who is inexpressible, is known/understood).

     I have seen my Sikh brothers and sisters going to various local Gurdwaras and making offerings to fulfill their wishes mostly focused on various materialistic gains. If their wishes are not fulfilled, they go to Harmandir Sahib, Amritsar, to get what they want. It is a set up stage through which the Sikhs are misled and exploited. Those leaders who were clever enough to gain from the ignorance of the believers put all these kinds of rituals for materialistic desires in their minds to keep them in such a discrete materialistic trade. If anyone tried ever to speak against such practices, they keep protecting their net of unending exploitation through incendiary speeches in the name of religion.  The misled believers are so convinced by the exploiters’ tactics that they refuge to accept any logic. Once I went to Darbar Sahib with my relatives. As we came out, one of them asked me,’ what did you ask for?” I replied smilingly,” Nothing. Akalpurakh has been honoring my prayers for a long time; He doesn’t want me to visit Darbar Sahib to get what I want.” My relatives looked at me in disbelief.  

     We cannot manipulate Gurbani lines for our own desires; instead we should follow what is the ultimate advice the Guru offers to us. Second to Tenth Nanak kept advocating First Nanak’s ideology about the only one Creator of all and His eternal ordinance in force. Let us look at the First Nanak’s prayer to understand how our prayer should not be expanded to materialistic things as it has been advocated for centuries in some Sikh circles.

     In the Gurbani, we see prayers done for worldly things but very limited way; as we contemplate on those prayers, the ultimate goal remains the same First Nanak leads us to. Let us look over those prayers as well: First, let us contemplate the shabda of prayer by Bhagat Kabir on 656, SGGS:

ਰਾਗੁ ਸੋਰਠਿ ॥

ਭੂਖੇ ਭਗਤਿ ਨ ਕੀਜੈ ॥

ਯਹ ਮਾਲਾ ਅਪਨੀ ਲੀਜੈ ॥

ਹਉ ਮਾਂਗਉ ਸੰਤਨ ਰੇਨਾ ॥

ਮੈ ਨਾਹੀ ਕਿਸੀ ਕਾ ਦੇਨਾ ॥੧॥

Raag sorath.

Bhookhay bhagat na keejai.

Yeh maalaa apnee leejai.

Ha-o maanga-o santan raynaa.

Mai naahee kisee kaa daynaa. ||1||

Raag Sorath, the Bani of Bhagat Kabir.

In essence: Oh Prabh! While hungry, it is hard to perform your devotion (if I do, my mind will not concentrate on you because of the hunger); don’t let me do it if I am hungry. I beg from you the company of your Sants in utter humility and I don’t want to be dependent on any other one.

     Prayer is about the basic need, but still the environment of remembering is advocated.

ਮਾਧੋ ਕੈਸੀ ਬਨੈ ਤੁਮ ਸੰਗੇ ॥

ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥

Maadho kaisee banai tum sangay.

Aap na dayh ta layva-o mangay. Rahaa-o.

Oh Prabh! How it will be all right while being ashamed of asking you? If you don’t give me, I shall beg from you. Pause.

     If we don’t have something to eat or to wear, we can ask Him to bless us with that, but when we have these basic things, why we are expending our prayers to many things?

ਦੁਇ ਸੇਰ ਮਾਂਗਉ ਚੂਨਾ ॥

ਪਾਉ ਘੀਉ ਸੰਗਿ ਲੂਨਾ ॥

ਅਧ ਸੇਰੁ ਮਾਂਗਉ ਦਾਲੇ ॥

ਮੋ ਕਉ ਦੋਨਉ ਵਖਤ ਜਿਵਾਲੇ ॥੨॥

Du-ay sayr maanga-o choonaa.

Paa-o ghee-o sang loonaa.

Adh sayr maanga-o daalay.

Mo ka-o don-o vakhat jivaalay. ||2||

(What I need) Give me two seers of flour with a quarter of seer of clarified butter and salt. I beg half a seer of pulse (lentil), which will keep me alive for both times (day and evening).

     All what is asked is a man’s need; Bhagat Kabir expands his prayer but still remains limited to the daily need.

ਖਾਟ ਮਾਂਗਉ ਚਉਪਾਈ ॥

ਸਿਰਹਾਨਾ ਅਵਰ ਤੁਲਾਈ ॥

ਊਪਰ ਕਉ ਮਾਂਗਉ ਖੀਂਧਾ ॥

ਤੇਰੀ ਭਗਤਿ ਕਰੈ ਜਨੁ ਥੀਧਾ ॥੩॥

Khaat maanga-o cha-upaa-ee.

Sirhaanaa avar tulaa-ee.

Oopar ka-o maanga-o kheendhaa.

Tayree bhagat karai jan theendhaa. ||3||

I need a cot with four legs along with a pillow and a mattress, and to cover myself. I beg comfort (quilt); then, your devotee will perform your devotion in love.

ਮੈ ਨਾਹੀ ਕੀਤਾ ਲਬੋ ॥

ਇਕੁ ਨਾਉ ਤੇਰਾ ਮੈ ਫਬੋ ॥

ਕਹਿ ਕਬੀਰ ਮਨੁ ਮਾਨਿਆ ॥

ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥

Mai naahee keetaa labo.

Ik naa-o tayraa mai fabo.

Kahi kabeer man maani-aa.

Man maani-aa ta-o har jaani-aa. ||4||11||

I haven’t shown greed (these things are needed to survive), because it is your name that decorates me. Kabir says: my mind is pleased with Har. As my mind is pleased, I have realized Him.

     In the end, he becomes aware what he has asked for. Asking more than that is not encouraged in the Gurbani. We, most of the time, pray for the materialistic things in access. Now let us look what Bhagat Dhanna demands in his prayer?

     The Second prayer is by Bhagat Dhanna on 695, SGGS:

ਧੰਨਾ ॥

ਗੋਪਾਲ ਤੇਰਾ ਆਰਤਾ ॥

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥

Dhannaa.

Gopaal tayraa aartaa.

Jo jan tumree bhagat karantay tin kay kaaj savaarataa. ||1|| rahaa-o.

The Bani of Bhagat Dhanna.

In essence: Oh Akalpurakh! I am your beggar at your door! You settle the affairs right of those, who perform your devotion. Pause.

ਦਾਲਿ ਸੀਧਾ ਮਾਗਉ ਘੀਉ ॥

ਹਮਰਾ ਖੁਸੀ ਕਰੈ ਨਿਤ ਜੀਉ ॥

ਪਨ੍ਹ੍ਹੀਆ ਛਾਦਨੁ ਨੀਕਾ ॥

ਅਨਾਜੁ ਮਗਉ ਸਤ ਸੀ ਕਾ ॥੧॥

Daal seedhaa maaga-o ghee-o.

Hamraa khusee karai nit jee-o.

Panhee-aa chhaadan neekaa.

Anaaj maga-o sat see kaa. ||1||

(What I need) I beg from you lentils, flour, and purified butter; these things will keep my mind happy every day. Also I beg from you footwear, good clothes, and fine grains.

ਗਊ ਭੈਸ ਮਗਉ ਲਾਵੇਰੀ ॥

ਇਕ ਤਾਜਨਿ ਤੁਰੀ ਚੰਗੇਰੀ ॥

ਘਰ ਕੀ ਗੀਹਨਿ ਚੰਗੀ ॥

ਜਨੁ ਧੰਨਾ ਲੇਵੈ ਮੰਗੀ ॥੨॥੪॥

Ga-oo bhais maga-o laavayree.

Ik taajan turee changayree.

Ghar kee geehan changee.

Jan Dhannaa layvai mangee. ||2||4||

I beg from you a cow and a buffalo and a Turkistani mare; Dhana, your servant, also begs of you to have a good wife.

     We have seen all the things prayed for are necessary things for a family life. The Gurbani suggests attaining liberation while living a family life and solving problems related to it. The consequential aspect of the prayer of the seekers who become one with the Creator remains expanded to His ultimate love; thus their demands for materialistic things start ebbing.

     Demanding only materialistic things leads to a whirlpool of Maya winds, which are the source of frustration, miseries, hypocrisy, lies, envy, greed, lust, anger, and conceit.  The shabda that contains the Guru’s prayer is on 1339, SGGS

ਪ੍ਰਭਾਤੀ ਮਹਲਾ ੧ ॥

Parbẖāṯī mėhlā 1.  

Raag Prabhati, the bani of First Nanak

ਗੁਰ ਪਰਸਾਦੀ ਵਦਿਆਿ ਵੀਚਾਰੈ ਪਡ਼ ਿਪਡ਼ ਿਪਾਵੈ ਮਾਨੁ ॥

ਆਪਾ ਮਧੇ ਆਪੁ ਪਰਗਾਸਆਿ ਪਾਇਆ ਅੰਮ੍ਰਤੁ ਨਾਮੁ ॥੧॥

Gur parsādī viḏi-ā vīcẖārai paṛ paṛ pāvai mān.  

Āpā maḏẖe āp pargāsi-ā pā-i-ā amriṯ nām. ||1||    

In essence: those persons, who reflect on the divine knowledge with the blessings of the Guru, obtain honor. Within them, Ekankar becomes manifest with that knowledge as they obtain His name nectar.

     The Guru has shown a way out to be with the Creator who showers the devotees with HIS honor. Now the Guru guides the followers how to pray to the Creator:

ਕਰਤਾ ਤੂ ਮੇਰਾ ਜਜਮਾਨੁ ॥

ਇਕ ਦਖਣਾ ਹਉ ਤੈ ਪਹ ਿਮਾਗਉ ਦੇਹ ਿਆਪਣਾ ਨਾਮੁ ॥੧॥ ਰਹਾਉ ॥

Karṯā ṯū merā jajmān.

Ik ḏakẖiṇā ha-o ṯai pėh māga-o ḏėh āpṇā nām. ||1|| rahā-o.    

Oh Creator! You are my giver! I beg from you a gift: give me your name. Pause

     First thing a Sikh needs is spontaneous heartily love for the Creator so that through remembering Him, His presence within is realized.

ਪੰਚ ਤਸਕਰ ਧਾਵਤ ਰਾਖੇ ਚੂਕਾ ਮਨ ਿਅਭਮਾਨੁ ॥

ਦਸਿਟ ਿਬਕਾਰੀ ਦੁਰਮਤ ਿਭਾਗੀ ਐਸਾ ਬ੍ਰਹਮ ਗਆਿਨੁ ॥੨॥  

Pancẖ ṯaskar ḏẖāvaṯ rākẖe cẖūkā man abẖimān.  

Ḏisat bikārī ḏurmaṯ bẖāgī aisā barahm gi-ān. ||2||

The divine knowledge about Akalpurakh is so powerful that one’s inclinations toward vice and evil go away as one’s five thieves are put under control and one’s self-conceit is eliminated.

     Realizing Him solves the seekers’ all problems that become a wall between the Creator and them. All the negative forces in them cease to exist as His realization occurs.

ਜਤੁ ਸਤੁ ਚਾਵਲ ਦਇਆ ਕਣਕ ਕਰ ਿਪ੍ਰਾਪਤ ਿਪਾਤੀ ਧਾਨੁ ॥

ਦੂਧੁ ਕਰਮੁ ਸੰਤੋਖੁ ਘੀਉ ਕਰ ਿਐਸਾ ਮਾਂਗਉ ਦਾਨੁ ॥੩॥

Jaṯ saṯ cẖāval ḏa-i-ā kaṇak kar parāpaṯ pāṯī ḏẖān.

Ḏūḏẖ karam sanṯokẖ gẖī-o kar aisā māʼnga-o ḏān. ||3||   

Oh Creator! Bless me with the rice of continence and chastity, wheat of compassion and wealth of your union (reference is to a Pundit, who seeks only materialistic things). Give me the milk of your grace and clarified butter of contentment; I beg from you such alms.

     What should we ask from our Creator? We lack often continence, chastity, contentment, His grace, forgiveness, patience, calmness of the mind, and His praise. If He blesses us with these virtues, we will not even desire the long list of things we prayer desperately:

ਖਮਾ ਧੀਰਜੁ ਕਰ ਿਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥

ਸਫਿਤ ਿਸਰਮ ਕਾ ਕਪਡ਼ਾ ਮਾਂਗਉ ਹਰ ਿਗੁਣ ਨਾਨਕ ਰਵਤੁ ਰਹੈ ॥੪॥੭॥

Kẖimā ḏẖīraj kar ga-ū laverī sėhje bacẖẖrā kẖīr pī-ai.

Sifaṯ saram kā kapṛā māʼnga-o har guṇ Nānak ravaṯ rahai. ||4||7||    

Bless me with the cow of forgiveness and patience so that my mind becomes calm. I, Nanak, beg from you the clothes of your praise so that my mind keeps uttering your virtues.

     After that, we become content and start living in His ordinance by making our earning with honesty and hard work. Please note it down, First Nanak’s prayer excludes all materialistic things, because the real aim of a seeker is to become one with the Creator.

     My entire effort is to know if like other religions, Sikhi leads us to materialistic things that are provocative and make us selfish, or it tries us to elevate to that level where desires filled with greed, anger, conceit, envy and lust cease to exist regardless what situations we are in like having power, or tremendous wealth, or nothing at all. It leads us, according to the Gurbani, to a state of mind in which we remain dominated by virtues, as we remain glued to the Creator and His ordinance. All mundane affairs are done but with detachment. Thus the ultimate freedom is attained. Trust me, if this is practiced, it may send pilgrimaging business out of business.

     On 1342, First Nanak fortifies our faith in His love only comparing it with the Maya for which we sell ourselves; please be with the Guru:

ਦੁਬਧਾ ਬਉਰੀ ਮਨੁ ਬਉਰਾਇਆ ॥

ਝੂਠੈ ਲਾਲਚ ਿਜਨਮੁ ਗਵਾਇਆ ॥

 Ḏubiḏẖā ba-urī man ba-urā-i-ā.  

Jẖūṯẖai lālacẖ janam gavā-i-ā.  

In essence: Because of one’s duality, one’s intellect turns crazy and one’s mind becomes crazy as well. This way, in false greed, the life is wasted.

     As said earlier, the prayer done only for materialistic things pushes us into duality and the Guru wants us to remain away from duality, which creates strong hollowness in us with no virtues.

ਲਪਟ ਿਰਹੀ ਫੁਨ ਿਬੰਧੁ ਨ ਪਾਇਆ ॥

ਸਤਗੁਰ ਿਰਾਖੇ ਨਾਮੁ ਦ੍ਰਡ਼ਾਇਆ ॥੧॥

Lapat rahī fun banḏẖ na pā-i-ā.  

Saṯgur rākẖe nām driṛ-ā-i-ā. ||1||    

The duality of the mind remains dominating and it goes beyond control. The Satiguru saves the followers from it by implanting Ekankar’s name in them.

ਨਾ ਮਨੁ ਮਰੈ ਨ ਮਾਇਆ ਮਰੈ ॥

ਜਨਿ ਿਕਛੁ ਕੀਆ ਸੋਈ ਜਾਣੈ ਸਬਦੁ ਵੀਚਾਰ ਿਭਉ ਸਾਗਰੁ ਤਰੈ ॥੧॥ ਰਹਾਉ ॥

Nā man marai na mā-i-ā marai.

Jin kicẖẖ kī-ā so-ī jāṇai sabaḏ vīcẖār bẖa-o sāgar ṯarai. ||1|| rahā-o

Neither the mind is controlled, nor does Maya leave it alone. The Creator has created this game of Maya and attachment and only He knows about this game (why it is there); by reflecting on the Guru’s shabda, one can ferry across the dreadful ocean. Pause

     Sticking to the Guru’s advice will lead us toward loving the Creator sincerely.

     Why should we worry about all the materialistic things anyway? The Creator’s power is in force; leaving everything to Him, we should just do our duties with care, honesty, and hard work. We should pray for our sons or daughters with wishful thinking and do the same for all as well. We should face all the problem come in our ways with the brains we are blessed with but without worrying about them or letting them lose our trust in His ordinance; thus our prayer should be the same our Guru does. Seeking the above said virtues will reshape our lives. We will become different than the crowd we have been following blindly.

Wishes

Gurdeep Singh

ਨਾਮੁ ਜਪਣ ਅਤੇ ਅਕਾਲ ਪੁਰਖੁ ਨੂੰ ਮਿਲਣ ਦਾ ਤਰੀਕਾ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

How to realize and to be in tune with Akal Purkh through His Naam

ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਆਪਣੀ ਆਪਣੀ ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਕਿਸੇ ਨੇ ਮਨੁੱਖ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ ਤੇ ਕਿਸੇ ਨੇ ਜੀਵ ਜੰਤੂ, ਵਸਤੂ ਜਾਂ ਸਥਾਨ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ। ਪਰੰਤੂ ਇਹ ਸਭ ਕੁਝ ਤਾਂ ਖੁਦ ਅਕਾਲ ਪੁਰਖ ਦੇ ਆਪਣੇ ਬਣਾਏ ਹੋਏ ਹਨ, ਅਤੇ ਇਹ ਸਾਰੇ ਨਾਸ਼ਵੰਤ ਹਨ। ਜੇ ਅਕਾਲ ਪੁਰਖ ਆਪ ਹੀ ਨਾਸ ਹੋ ਗਿਆ ਤਾਂ ਬਾਕੀ ਕੀ ਰਹਿ ਜਾਵੇਗਾ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਸਿਰਲੇਖ ਅਕਾਲ ਪੁਰਖ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਂਣ ਦਾ ਆਰੰਭ ਹੈ। ਇਸ ਨੂੰ ਅਕਾਲ ਪੁਰਖ ਸਬੰਧੀ ਸਾਇੰਸ ਦਾ ਮੁੱਢ ਵੀ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ ਦਿਤੀ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।

ੴ  ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥(੧)

        ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖੁ ਦੇ ਗੁਣ ਹੀ ਸਮਝਾਏ ਹਨ। ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿਚ ਕਿਤੇ ਵੀ ਸਪਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇਕ ਅੱਖਰ ਜਾਂ ਸਬਦ ਅਕਾਲ ਪੁਰਖੁ ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬਾਂ ਨੇ ਏਕਾ ਸਬਦੀ ਵਾਲਿਆਂ ਨੂੰ ਵੀ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਹੈ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ” (੬੫੪)। ਹਾਂ ਅਸੀਂ ਆਪਸੀ ਸਮਝ, ਸਹੂਲਤ ਤੇ ਸਾਂਝ ਕਰਨ ਲਈ ਦੋ ਅੱਖਰੀ ਸਬਦ “ਅਕਾਲ ਪੁਰਖੁ” ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗਰੰਥ ਸਾਹਿਬ ਵਿਚ ੨ ਵਾਰੀ ਵਰਤਿਆ ਗਿਆ ਹੈ।

        ਗੁਰੂ ਗਰੰਥ ਸਾਹਿਬ ਵਿਚ “ੴ ਸਤਿਗੁਰ ਪ੍ਰਸਾਦਿ” ਬਾਣੀ ਦੇ ਸਿਰਲੇਖ ਦੇ ਤੌਰ ਤੇ ਲਗਭਗ ੫੨੨ ਵਾਰੀ ਆਇਆ ਹੈ। ਜੇਕਰ “ੴ ਸਤਿਗੁਰ ਪ੍ਰਸਾਦਿ” ਗੁਰੂ ਗਰੰਥ ਸਾਹਿਬ ਵਿਚ ਇਤਨੀ ਜਿਆਦਾ ਵਾਰੀ ਆਇਆ ਹੈ ਤੇ ਉਹ ਵੀ ਸਿਰਲੇਖ ਦੇ ਤੌਰ ਤੇ ਆਇਆ ਹੈ, ਤਾਂ ਇਸ ਦਾ ਜਰੂਰ ਕੋਈ ਖਾਸ ਕਾਰਨ ਹੋ ਸਕਦਾ ਹੈ। ਜੇ ਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਪਤਾ ਲਗਦਾ ਹੈ ਕਿ “ੴ ਸਤਿਗੁਰ ਪ੍ਰਸਾਦਿ”, ਅਕਾਲ ਪੁਰਖ ਦੀ ਪੂਰਨ ਪਰਿਭਾਸ਼ਾ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਦਾ ਸੰਖੇਪ ਰੂਪ ਹੈ। ਜਿਸ ਵਿਚ ਆਰੰਭਕ ਭਾਗ (ੴ ਸਤਿ) ਤੇ ਆਖਰੀ ਭਾਗ (ਗੁਰ ਪ੍ਰਸਾਦਿ) ਲਏ ਗਏ ਹਨ ਤੇ ਵਿਚਲਾ ਭਾਗ (ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ) ਨਹੀਂ ਲਿਆ ਗਿਆ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ “ੴ ਸਤਿਗੁਰ ਪ੍ਰਸਾਦਿ”, ਅਕਾਲ ਪੁਰਖ ਦੀ ਪੂਰਨ ਪਰਿਭਾਸ਼ਾ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਦਾ ਸੰਖੇਪ ਰੂਪ ਹੀ ਹੈ। ਜੇ ਕਰ ਇਹ ਸੰਖੇਪ ਰੂਪ ਹੈ ਤਾਂ ਗੁਰਸਿਖ ਲਈ ਇਸ ਦੀ ਬਹੁਤ ਮਹੱਤਤਾ ਹੈ। ਇਸ ਨੂੰ ਇਕ ਖਾਸ ਸਿਖਿਆ ਦੇ ਤੌਰ ਤੇ ਵੀ ਸਮਝ ਸਕਦੇ ਹਾਂ, ਕਿ ਜੇ ਕਰ ਅਕਾਲ ਪੁਰਖ (ੴ) ਨੂੰ ਮਿਲਣਾਂ ਚਾਹੁੰਦੇ ਹਾਂ ਤਾਂ ਉਹ ਸਤਿਗੁਰੂ ਦੀ ਕ੍ਰਿਪਾ ਦੁਆਰਾ ਹੀ ਸੰਭਵ ਹੋ ਸਕਦਾ ਹੈ। ਜਾਂ ਦੂਸਰੇ ਸਬਦਾਂ ਵਿਚ ਕਹਿ ਸਕਦੇ ਹਾਂ ਕਿ ਇਸ ਸ੍ਰਿਸ਼ਟੀ ਦਾ ਕਰਤਾ ੴ (“ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥”) ਹੈ ਅਤੇ ਸਤਿਗੁਰੂ ਦੀ ਕ੍ਰਿਪਾ ਦੁਆਰਾ ਉਸ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ ਹੈ। ਇਸ ਲਈ ਅਜੇਹੀ ਵਾਰ ਵਾਰ ਦਿਤੀ ਗਈ ਸਿਖਿਆ (ੴ ਸਤਿਗੁਰ ਪ੍ਰਸਾਦਿ) ਸਾਨੂੰ ਇਹੀ ਸਮਝਾਂਦੀ ਹੈ ਕਿ ਅਕਾਲ ਪੁਰਖ ਦੇ ਮਿਲਾਪ ਲਈ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਹੀ ਸਹਾਈ ਹੋ ਸਕਦੀ ਹੈ। ਇਸ ਲਈ ਸਾਨੂੰ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਵਿਚੋਂ ਹੀ ਅਕਾਲ ਪੁਰਖ ਬਾਰੇ ਖੋਜਣਾ ਪਵੇਗਾ। ਅਕਾਲ ਪੁਰਖ ਦਾ ਨਾਮੁ ਜਪਣ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਤੇ ਵੀਚਾਰਨੇ ਬਹੁਤ ਜਰੂਰੀ ਹਨ। ਇਸ ਲਈ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਤੇ ਆਪਣੇ ਅਮਲੀ ਜੀਵਨ ਵਿਚ ਅਪਨਾ ਕੇ, ਆਪਣਾ ਮਨੁੱਖਾ ਜੀਵਨ ਸਫਲ ਕਰ ਸਕਦੇ ਹਾਂ।

        ਆਮ ਜੀਵਨ ਵਿਚ ਅਸੀਂ ਬੋਲਦੇ ਤਾਂ ਬਹੁਤ ਹਾਂ, ਪਰ ਸੁਣਦੇ ਬਹੁਤ ਘੱਟ ਹਾਂ। ਅਸੀਂ ਗੁਰਦੁਆਰਾ ਸਾਹਿਬ ਜਿਆਦਾ ਤਰ ਵੇਖਣ ਲਈ, ਮੱਥਾ ਟੇਕਣ ਲਈ ਜਾਂ ਰਵਾਇਤਾਂ ਪੂਰੀਆਂ ਕਰਨ ਲਈ ਹੀ ਜਾਂਦੇ ਹਾਂ। ਗੁਰਬਾਣੀ ਨੂੰ ਸੁਣਨ ਤੇ ਸਮਝਣ ਲਈ ਬਹੁਤ ਘੱਟ ਉਪਰਾਲੇ ਹੁੰਦੇ ਹਨ। ਆਮ ਤੌਰ ਤੇ ਅਸੀਂ ਉਹੀ ਸੁਣਦੇ ਹਾਂ ਜੋ ਸਾਨੂੰ ਚੰਗਾਂ ਲਗਦਾ ਹੈ। ਜੇ ਸੁਣਨ ਵਾਲੀ ਗੱਲ ਸਾਨੂੰ ਮੁਆਫਕ ਨਹੀਂ ਆਉਂਦੀ ਤਾਂ ਅਸੀਂ ਬਿਨਾਂ ਸੁਣੇ ਉਸ ਦੇ ਵਿਰੁਧ ਸੋਚਣਾਂ ਸ਼ੁਰੂ ਕਰ ਦਿੰਦੇ ਹਾਂ। ਇਹ ਠੀਕ ਹੈ ਕਿ ਕਈ ਵਿਆਖਿਆਕਾਰ ਸਾਡੀ ਅਧੂਰੀ ਸਮਝ ਦੀ ਕਸਵਟੀ ਤੇ ਪੂਰੇ ਨਹੀਂ ਉਤਰਦੇ, ਪਰੰਤੂ ਉਨ੍ਹਾਂ ਦੇ ਦ੍ਰਿਸ਼ਟੀਕੋਨ ਨੂੰ ਵੀ ਬਿਲਕੁਲ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਅਜੇਹੀ ਸਥਿਤੀ ਵਿਚ ਸਾਡੀ ਅਧੂਰੀ ਸੋਚ ਸਾਡੇ ਉੱਪਰ ਹਾਵੀ ਹੋ ਜਾਂਦੀ ਹੈ, ਤੇ ਕਈ ਵਾਰੀ ਅਸੀਂ ਆਪਣੀਆਂ ਸੋਚਾਂ ਵਿਚ ਹੀ ਗਵਾਚ ਜਾਂਦੇ ਹਾਂ। ਇਸ ਕਰਕੇ ਚਲ ਰਹੇ ਸ਼ਬਦ ਜਾਂ ਵਿਸ਼ੇ ਨਾਲ ਸਾਡਾ ਸੰਬੰਧ ਟੁਟ ਜਾਂਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਅੱਗੇ ਕੀ ਬੋਲਿਆ ਜਾ ਚੁਕਾ ਹੈ। ਇਸ ਤਰ੍ਹਾਂ ਸੰਬੰਧ ਟੁਟਣ ਕਰਕੇ ਸਾਨੂੰ ਪੂਰੇ ਸ਼ਬਦ ਜਾਂ ਵਿਸ਼ੇ ਦੀ ਸਮਝ ਨਹੀਂ ਲਗਦੀ। ਨਤੀਜਾ ਇਹ ਹੁੰਦਾ ਹੈ ਕਿ ਅਸੀਂ ਬਿਨਾ ਗੁਰੂ ਸਾਹਿਬ ਦੀ ਮੱਤ ਲਿਆਂ, ਖਾਲੀ ਹੱਥ ਘਰ ਵਾਪਿਸ ਪਰਤ ਜਾਂਦੇ ਹਾਂ।

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥

ਏਤੁ ਦੁਆਰੈ ਧੋਇ ਹਛਾ ਹੋਇਸੀ ॥ (੭੩੦)

        ਮਤ ਲੈਣ ਦਾ ਤਰੀਕਾ ਗੁਰੂ ਨਾਨਕ ਸਾਹਿਬ, ਜਪੁਜੀ ਸਾਹਿਬ ਵਿਚ ਸਪੱਸ਼ਟ ਕਰਕੇ ਸਮਝਾਉਂਦੇ ਹਨ ਕਿ ਆਓ, ਅਕਾਲ ਪੁਰਖ ਦੇ ਗੁਣ ਗਾਵੀਏ, “ਗਾਵੀਐ”। ਰਵਾਇਤੀ ਗਾਇਨ ਨਹੀਂ ਕਰਨਾ ਹੈ, ਹਿਰਦੇ ਤੋਂ ਗਾਇਨ ਕਰਨਾ ਹੈ। ਜੋ ਗਾਇਨ ਕਰ ਰਹੇ ਹਾਂ ਉਸ ਨੂੰ ਸੁਣਨਾ ਵੀ ਹੈ, “ਸੁਣੀਐ”। ਖਾਲੀ ਸੁਣਨਾਂ ਜਾਂ ਸਿਰਫ ਰਾਗ ਨੂੰ ਹੀ ਸੁਣ ਲੈਣਾਂ, ਸਿਰਫ ਕੰਨਾਂ ਤਕ ਹੀ ਸੀਮਿਤ ਰਹਿ ਜਾਂਦਾ ਹੈ। ਧਿਆਨ ਨਾਲ ਸੁਣਨਾਂ, ਕੰਨਾਂ ਅਤੇ ਦਿਮਾਗ ਦੋਹਾਂ ਨਾਲ ਹੁੰਦਾ ਹੈ। ਗੁਰਦੁਆਰਾ ਸਾਹਿਬ ਵਿਚ ਰਵਾਇਤਾਂ ਪੂਰੀਆਂ ਕਰਨ ਦੀ ਬਜਾਏ ਗੁਰੂ ਸਾਹਿਬ ਦੀ ਮਤ ਲੈਣ ਲਈ ਆਉਂਣਾਂ ਹੈ ਤੇ ਗੁਰੂ ਸਾਹਿਬ ਦੀ ਬਾਣੀ ਪੂਰੇ ਧਿਆਨ ਨਾਲ ਸੁਣਨੀ ਹੈ। ਬਾਅਦ ਵਿਚ ਗੁਰੂ ਸਾਹਿਬ ਦੀ ਗੱਲ ਵਾਰ ਵਾਰ ਵੀਚਾਰਨੀ ਹੈ ਤਾਂ ਜੋ ਠੀਕ ਤਰ੍ਹਾਂ ਸਮਝ ਆ ਸਕੇ। ਫਿਰ ਗੁਰੂ ਸਾਹਿਬ ਦੀ ਗੱਲ ਮੰਨਣੀ ਹੈ ਤੇ ਅਮਲੀ ਰੂਪ ਵਿਚ ਅਪਨਾਉਣੀ ਹੈ ਤਾਂ ਜੋ ਜੀਵਨ ਦੀ ਅਸਲੀਅਤ ਸਮਝ ਆ ਸਕੇ। ਗੁਰੂ ਸਾਹਿਬ ਦੇ ਪੂਰੇ ਸ਼ਬਦ ਨੂੰ ਵਿਚਾਰਨਾਂ ਹੈ, ਭਾਵ ਅਰਥ ਸਮਝਣਾਂ ਹੈ ਅਤੇ ਜੀਵਨ ਵਿਚ ਅਪਨਾਉਣਾਂ ਹੈ। ਇਹ ਸਭ ਕੁਝ ਕਰਨ ਨਾਲ ਹੀ “ਸੁਣਿਐ ਦੂਖ ਪਾਪ ਕਾ ਨਾਸੁ” ਹੋ ਸਕਦਾ ਹੈ। ਸਿਰਫ ਰਿਵਾਇਤੀ ਤੌਰ ਤੇ ਬਿਨਾ ਸਮਝ ਕੇ ਕੀਤੇ ਪਾਠ ਬਾਰੇ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਕਿ ਜਿਸ ਤਰ੍ਹਾਂ ਪਾਣੀ ਪੀ ਕੇ ਕੁਰਲੀ ਕਰ ਦਿਤੀ ਹੋਵੇ। ਧਿਆਨ ਨਾਲ ਸਮਝ ਦੇ ਕੀਤਾ ਪਾਠ ਪੂਰੇ ਪਾਣੀ ਦੇ ਗਲਾਸ ਨੂੰ ਪੀਣ ਦੀ ਤਰ੍ਹਾਂ ਹੈ। ਆਪਣੇ ਮਨ ਵਿਚ ਉਸ ਅਕਾਲ ਪੁਰਖੁ ਲਈ ਪ੍ਰੇਮ ਟਿਕਾਉਣਾਂ ਹੈ “ਮਨਿ ਰਖੀਐ ਭਾਉ”। ਜੇ ਕਰ ਇਸ ਤਰ੍ਹਾਂ ਕਰਾਂਗੇ, ਤਾਂ ਹੀ ਆਪਣਾ ਦੁਖ ਦੂਰ ਕਰਕੇ, ਸੁਖ ਨੂੰ ਹਿਰਦੇ ਵਿਚ ਵਸਾ ਸਕਦੇ ਹਾਂ।

ਗਾਵੀਐ ਸੁਣੀਐ ਮਨਿ ਰਖੀਐ ਭਾਉ ॥

ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ (੨)

        ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਕੇ ਸਮਝਾਂਦੇ ਹਨ ਕਿ ਮੈਂ ਅਕਾਲ ਪੁਰਖੁ ਦਾ ਨਾਮੁ ਯਾਦ ਕਰ ਕਰ ਕੇ ਸੁਖ ਹਾਸਲ ਕਰਦਾ ਹਾਂ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿਚ ਜਿਹੜੇ ਦੁਖ ਤੇ ਕਲੇਸ਼ ਹਨ, ਉਨ੍ਹਾਂ ਨੂੰ ਮਿਟਾ ਲੈਂਦਾਂ ਹਾਂ। ਅਕਾਲ ਪੁਰਖੁ ਸਭ ਦੀ ਪਾਲਨਾ ਕਰਨ ਵਾਲਾ ਹੈ, ਉਸ ਦਾ ਨਾਮੁ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਰਹਿੰਦੇ ਹਨ, ਮੈਂ ਵੀ ਉਸ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹਾਂ। ਵੇਦਾਂ, ਪੁਰਾਨਾਂ ਤੇ ਸਿਮ੍ਰਿਤੀਆਂ ਨੇ ਇਕ ਅਕਾਲ ਪੁਰਖ ਦੇ ਨਾਮੁ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖ ਦੇ ਨਾਮੁ ਦਾ ਥੋੜਾ ਜਿਹਾ ਕਿਨਕਾ ਵੀ ਵਸ ਜਾਂਦਾ ਹੈ, ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ, ਹੇ ਅਕਾਲ ਪੁਰਖ! ਜਿਹੜੇ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ, ਮੈਨੂੰ ਉਨ੍ਹਾਂ ਗੁਰਮੁਖਾਂ ਦੀ ਸੰਗਤਿ ਵਿਚ ਰੱਖ ਕੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਬਚਾ ਲਵੋ।

ਅਸਟਪਦੀ ॥

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥

ਕਲਿ ਕਲੇਸ ਤਨ ਮਾਹਿ ਮਿਟਾਵਉ ॥

ਸਿਮਰਉ ਜਾਸੁ ਬਿਸੁੰਭਰ ਏਕੈ ॥

ਨਾਮੁ ਜਪਤ ਅਗਨਤ ਅਨੇਕੈ ॥

ਬੇਦ ਪੁਰਾਨ ਸਿੰਮ੍ਰਿਤਿ ਸੁਧਾਖ´ਰ ॥

ਕੀਨੇ ਰਾਮ ਨਾਮ ਇਕ ਆਖ´ਰ ॥

ਕਿਨਕਾ ਏਕ ਜਿਸੁ ਜੀਅ ਬਸਾਵੈ ॥

ਤਾ ਕੀ ਮਹਿਮਾ ਗਨੀ ਨ ਆਵੈ ॥

ਕਾਂਖੀ ਏਕੈ ਦਰਸ ਤੁਹਾਰੋ ॥

ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ (੨੬੨)

        ਲੱਖਾਂ ਕਰੋੜਾਂ ਬਾਹਵਾਂ ਦੇ ਹੁੰਦਿਆਂ, ਭਾਵ ਅਨੇਕਾਂ ਤਰ੍ਹਾਂ ਦੇ ਆਸਰਿਆਂ ਦੇ ਬਾਵਜੂਦ ਵੀ ਮਨੁੱਖ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਨਹੀਂ ਲੰਘ ਸਕਦਾ। ਸਿਰਫ ਅਕਾਲ ਪੁਰਖੁ ਦਾ ਨਾਮੁ ਹੀ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਾ ਸਕਦਾ ਹੈ। ਜੇ ਕਰ ਮਨੁੱਖ ਨੂੰ ਜੀਵਨ ਵਿਚ ਅਨੇਕਾਂ ਔਕੜਾਂ ਵੀ ਦੁਖੀ ਕਰਦੀਆਂ ਰਹਿੰਦੀਆਂ ਹਨ, ਤਾਂ ਵੀ ਉਸ ਅਵਸਥਾ ਵਿਚ ਅਕਾਲ ਪੁਰਖੁ ਦਾ ਨਾਮੁ ਸੇਵਕ ਨੂੰ ਤੁਰੰਤ ਬਚਾ ਲੈਂਦਾ ਹੈ। ਜੇ ਕਰ ਜੀਵ ਅਨੇਕਾਂ ਜੂਨਾਂ ਵਿਚ ਜੰਮਦਾ ਤੇ ਮਰਦਾ ਰਹਿੰਦਾ ਹੈ, ਵਿਕਾਰਾਂ ਕਰਕੇ ਭਰਮਾਂ, ਭੁਲੇਖਿਆਂ ਤੇ ਭੰਬਲ ਭੂਸਿਆਂ ਵਿਚ ਪਿਆ ਰਹਿੰਦਾ ਹੈ, ਤਾਂ ਵੀ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਅਜੇਹੇ ਮਨੁੱਖ ਦਾ ਮਨ ਟਿਕਾਉ ਵਿਚ ਆ ਜਾਂਦਾ ਹੈ। ਹਉਮੈ ਨਾਲ ਗੰਦਾ ਹੋਇਆ ਜੀਵ ਕਦੇ ਵੀ ਆਪਣੀ ਵਿਕਾਰਾਂ ਵਾਲੀ ਮੈਲ ਨੂੰ ਨਹੀਂ ਧੋਂਦਾ, ਤੇ ਆਪਣੇ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ, ਪਰੰਤੂ ਅਕਾਲ ਪੁਰਖੁ ਦਾ ਨਾਮੁ ਅਜੇਹੇ ਕਰੋੜਾਂ ਤਰ੍ਹਾਂ ਦੇ ਪਾਪ ਨਾਸ ਕਰ ਸਕਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦੇ ਪਿਆਰ ਵਿਚ ਪੂਰੀ ਤਰ੍ਹਾਂ ਲਿਵ ਲਗਾ ਕੇ ਉਸ ਦਾ ਅਜੇਹਾ ਨਾਮੁ ਜਪ, ਜਿਹੜਾਂ ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ।

ਛੂਟਤ ਨਹੀ ਕੋਟਿ ਲਖ ਬਾਹੀ ॥

ਨਾਮੁ ਜਪਤ ਤਹ ਪਾਰਿ ਪਰਾਹੀ ॥

ਅਨਿਕ ਬਿਘਨ ਜਹ ਆਇ ਸੰਘਾਰੈ ॥

ਹਰਿ ਕਾ ਨਾਮੁ ਤਤਕਾਲ ਉਧਾਰੈ ॥

ਅਨਿਕ ਜੋਨਿ ਜਨਮੈ ਮਰਿ ਜਾਮ ॥

ਨਾਮੁ ਜਪਤ ਪਾਵੈ ਬਿਸ੍ਰਾਮ ॥

ਹਉ ਮੈਲਾ ਮਲੁ ਕਬਹੁ ਨ ਧੋਵੈ ॥

ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥

ਐਸਾ ਨਾਮੁ ਜਪਹੁ ਮਨ ਰੰਗਿ ॥

ਨਾਨਕ ਪਾਈਐ ਸਾਧ ਕੈ ਸੰਗਿ ॥੩॥ (੨੬੪)

        ਗੁਰੂ ਰਾਮਦਾਸ ਜੀ ਨੇ ਸਿੱਖ ਦੀ ਪ੍ਰੀਭਾਸ਼ਾ ਵਿਚ ਅੰਮ੍ਰਿਤ ਵੇਲੇ ਨੂੰ ਖਾਸ ਮਹੱਤਵ ਦਿੱਤਾ ਹੈ। ਸਤਿਗੁਰੂ ਦਾ ਸੱਚਾ ਸਿੱਖ ਉਸ ਨੂੰ ਆਖਦੇ ਹਨ, ਜਿਹੜਾ ਹਰ ਰੋਜ਼ ਸਵੇਰੇ ਉੱਠ ਕੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਹੈ। ਹਰ ਰੋਜ਼ ਸਵੇਰੇ ਉੱਦਮ ਕਰਕੇ ਆਪਣੇ ਰੋਜ਼ਾਨਾ ਸਰੀਰਕ ਸਫਾਈ ਅਤੇ ਇਸ਼ਨਾਨ ਕਰਨ ਤੋਂ ਬਾਅਦ ਨਾਮੁ ਰੂਪੀ ਅੰਮ੍ਰਿਤ ਬਾਣੀ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਸਤਿਗੁਰੂ ਦੇ ਉਪਦੇਸ਼, ਭਾਵ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ। ਗੁਰਬਾਣੀ ਧਿਆਨ ਨਾਲ ਪੜ੍ਹਨ, ਸੁਣਨ, ਸਮਝਣ ਤੇ ਅਮਲੀ ਰੂਪ ਦੇਣ ਨਾਲ ਸਾਰੇ ਪਾਪ ਅਤੇ ਵਿਕਾਰ ਲਹਿ ਜਾਂਦੇ ਹਨ। ਸਤਿਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਦੁਆਰਾ ਅਕਾਲ ਪੁਰਖੁ ਦਾ ਜੱਸ ਗਾਇਨ ਕਰਦਾ ਹੈ। ਗੁਰਸਿੱਖ ਸਾਰਾ ਦਿਨ ਆਪਣੀ ਕਿਰਤ ਕਰਦੇ ਹੋਇਆਂ ਹਮੇਸ਼ਾਂ, ਅਕਾਲ ਪੁਰਖੁ ਦਾ ਨਾਮੁ ਧਿਆਨ ਵਿਚ ਰੱਖਦਾ ਹੈ। ਅਕਾਲ ਪੁਰਖੁ ਨੂੰ ਹਰ ਸਮੇਂ ਚੇਤੇ ਕਰਨ ਵਾਲਾ ਸਿੱਖ, ਸਤਿਗੁਰੂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ, ਉਸ ਗੁਰਸਿੱਖ ਨੂੰ ਸਿੱਖਿਆ ਦਿੰਦਾਂ ਹੈ, ਜਿਸ ਤੇ ਅਕਾਲ ਪੁਰਖੁ ਦਿਆਲ ਹੁੰਦਾ ਹੈ। ਗੁਰੂ ਦਾ ਸਿੱਖ ਸਿਰਫ ਆਪਣਾ ਭਲਾ ਹੀ ਨਹੀਂ, ਬਲਕਿ ਸਰਬੱਤ ਦਾ ਭਲਾ ਮੰਗਦਾ ਹੈ। ਇਸ ਲਈ ਸਿੱਖ ਆਪਣੇ ਨਾਮੁ ਜਪਣ ਦੇ ਨਾਲ ਨਾਲ, ਹੋਰਨਾਂ ਨੂੰ ਵੀ ਨਾਮੁ ਜਪਾਉਂਦਾ ਹੈ। ਗੁਰੂ ਦੇ ਸਿੱਖ ਦਾ ਫਰਜ਼ ਬਣ ਜਾਂਦਾ ਹੈ ਕਿ ਸਾਂਝੇ ਤੌਰ ਤੇ ਸੰਗਤੀ ਰੂਪ ਵਿਚ ਗੁਰਬਾਣੀ ਗਾਇਨ ਕਰੇ। ਆਪ ਗੁਰਬਾਣੀ ਪੜ੍ਹੇ ਅਤੇ ਦੂਸਰਿਆ ਨੂੰ ਗੁਰਬਾਣੀ ਪੜ੍ਹਨ ਤੇ ਸਮਝਣ ਲਈ ਪ੍ਰੇਰਨਾ ਅਤੇ ਸਹਾਇਤਾ ਕਰੇ।

ਮ; ੪ ॥

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫-੩੦੬)

        ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਮੇਰੇ ਅੰਦਰ ਅਜੇਹੀ ਸ਼ਰਧਾ ਤੇ ਪ੍ਰੇਮ ਪੈਦਾ ਕਰੋ, ਜਿਸ ਤਰ੍ਹਾਂ ਦੀ ਸ਼ਰਧਾ ਤੇ ਪ੍ਰੇਮ ਨਾਲ ਧ੍ਰੂ ਅਤੇ ਪ੍ਰਹਿਲਾਦ ਭਗਤ ਨੇ ਅਕਾਲ ਪੁਰਖੁ ਨੂੰ ਜਪਿਆ ਸੀ। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਅਕਾਲ ਪੁਰਖੁ! ਮੈਂਨੂੰ ਤੇਰੇ ਉਪਰ ਪੂਰਾ ਭਰੋਸਾ ਹੈ, ਜਿਸ ਕਰਕੇ ਮੈਂ ਆਪਣਾ ਸਾਰਾ ਪਰਵਾਰ, ਭਾਵ ਆਪਣੀਆਂ ਸਾਰੀਆਂ ਗਿਆਨ ਇੰਦ੍ਰਿਆਂ (ਜੀਭ, ਅੱਖਾਂ, ਕੰਨ, ਨੰਕ, ਚਮੜੀ) ਨੂੰ ਤੇਰੇ ਨਾਮੁ ਦੇ ਜਹਾਜ਼ ਤੇ ਚੜ੍ਹਾ ਦਿੱਤਾ ਹੈ ਤੇ ਤੇਰੀ ਸਿਫ਼ਤਿ ਸਾਲਾਹ ਨਾਲ ਜੋੜ ਦਿੱਤਾ ਹੈ। ਹੁਣ ਜਿਸ ਤਰ੍ਹਾਂ ਅਕਾਲ ਪੁਰਖੁ ਨੂੰ ਭਾਉਂਦਾ ਹੈ, ਉਹ ਇਨ੍ਹਾਂ ਗਿਆਨ ਇੰਦ੍ਰਿਆਂ ਨੂੰ ਆਪਣੇ ਹੁਕਮ ਅਨੁਸਾਰ ਚਲਾਉਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ ਇੰਦ੍ਰਿਆਂ ਨੂੰ ਅਕਾਲ ਪੁਰਖੁ ਦੀ ਯਾਦ ਵਿਚ ਜੋੜ ਲੈਂਦਾ ਹੈ, ਉਹ ਇਸ ਸੰਸਾਰ ਰੂਪੀ ਸਮੁੰਦਰ ਵਿਚ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦਾ ਹੈ।

ਗਉੜੀ ॥

ਰਾਮ ਜਪਉ ਜੀਅ ਐਸੇ ਐਸੇ ॥

ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥

ਦੀਨ ਦਇਆਲ ਭਰੋਸੇ ਤੇਰੇ ॥

ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ (੩੩੭)

        ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦਾ ਪਿਆਰ ਤੇ ਨਾਮੁ ਹੀ ਮੇਰੇ ਮਨ ਤੇ ਤਨ ਦਾ ਆਸਰਾ ਹੈ। ਇਸ ਲਈ ਮੈਂ ਸਦਾ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹਾਂ, ਤੇ ਨਾਮੁ ਹੀ ਮੇਰੇ ਸਾਰੇ ਸੁਖਾਂ ਦਾ ਨਿਚੋੜ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਇਸ ਲਈ ਹੇ ਮੇਰੇ ਸਜਣੋਂ! ਤੇ ਮਿੱਤਰੋ! ਸਦਾ ਅਕਾਲ ਪੁਰਖੁ ਦਾ ਨਾਮੁ ਜਪਿਆ ਕਰੋ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮੈਨੂੰ ਮਨੁੱਖਾ ਜੀਵਨ ਲਈ ਕੋਈ ਹੋਰ ਆਸਰਾ ਨਹੀਂ ਦਿਸਦਾ ਹੈ ਤੇ ਅਕਾਲ ਪੁਰਖੁ ਦਾ ਨਾਮੁ ਵਡੀ ਕਿਸਮਤ ਨਾਲ ਹੀ ਗੁਰੂ ਦੁਆਰਾ ਮਿਲ ਸਕਦਾ ਹੈ।

ਨਾਮੁ ਜਪਹੁ ਮੇਰੇ ਸਾਜਨ ਸੈਨਾ ॥

ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥ (੩੬੬)

        ਜੇਕਰ ਹਰੇਕ ਮਨੁੱਖ ਨਿਰੀ ਜੀਭ ਨਾਲ ਹੀ ਰਾਮ ਰਾਮ (ਅਕਾਲ ਪੁਰਖੁ ਦਾ ਨਾਂ) ਬੋਲਦਾ ਰਹੇ, ਤਾਂ ਨਿਰਾ ਜੀਭ ਨਾਲ ਰਾਮ ਰਾਮ ਬੋਲਣ ਨਾਲ ਸਫਲਤਾ ਨਹੀਂ ਮਿਲ ਸਕਦੀ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵਸਦੀ ਹੈ, ਤੇ ਬਾਹਰਲੇ ਭੇਖ ਨਾਲ ਉਹ ਆਪਣੇ ਆਪ ਨੂੰ ਸੰਤ ਅਖਵਾਂਦੇ ਹਨ, ਅਜੇਹੇ ਮਨੁੱਖਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ। ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਹਊਮੇ ਦੀ ਮੈਲ ਕਦੇ ਨਹੀਂ ਉਤਰਦੀ। ਇਸ ਲਈ ਖਾਲੀ ਮੂੰਹ ਨਾਲ ਬੋਲਣ ਨਾਲ ਨਾਮੁ ਜਪਣਾ ਨਹੀਂ ਹੋ ਸਕਦਾ। ਅਕਾਲ ਪੁਰਖੁ ਦੇ ਨਾਮੁ ਦਾ ਫਲ ਤਾਂ ਹੀ ਮਿਲਦਾ ਹੈ, ਜੇਕਰ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਵੱਸ ਜਾਏ। ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖੁ ਲਈ ਪ੍ਰੇਮ ਬਣ ਜਾਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਨੂੰ ਕਦੇ ਵੀ ਭੁੱਲਦਾ ਨਹੀਂ, ਤੇ ਸਦਾ ਆਪਣੇ ਮਨ ਅਤੇ ਚਿੱਤ ਵਿਚ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ।

ਗੂਜਰੀ ਮਹਲਾ ੩ ॥

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥

ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥

ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥

ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥ (੪੯੧)

        ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ। ਉਹ ਰਾਮੁ (ਅਕਾਲ ਪੁਰਖੁ) ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬਹੁਤ ਵੱਡਾ ਹੈ, ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ, ਉਸ ਦੀ ਕੀਮਤਿ ਨਹੀਂ ਪਾਈ ਜਾ ਸਕਦੀ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ। ਪਰੰਤੂ, ਇੱਕ ਤਰੀਕਾ ਹੈ, ਜੇਕਰ ਗੁਰੂ ਦੇ ਸ਼ਬਦ ਨਾਲ ਮਨ ਨੂੰ ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨ ਵਿਚ ਆ ਵੱਸਦਾ ਹੈ। ਅਕਾਲ ਪੁਰਖੁ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰੰਤੂ ਸਤਿਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਅਕਾਲ ਪੁਰਖੁ ਆਪ ਹੀ ਹਰ ਥਾਂ ਰਮਿਆ ਹੋਇਆ ਹੈ ਤੇ ਜੀਵ ਦੇ ਹਿਰਦੇ ਵਿਚ ਆ ਕੇ ਉਹ ਆਪ ਹੀ ਪਰਗਟ ਹੋ ਜਾਂਦਾ ਹੈ।

ਸਲੋਕ ਮ; ੩ ॥

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥

ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥

ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥

ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥

ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥

ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥ (੫੫੫)

        ਮਨੁੱਖ ਇਸ ਜਗਤ ਵਿਚ ਆਪਣਾ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਆਇਆ ਹੈ, ਇਸ ਲਈ ਅਕਾਲ ਪੁਰਖੁ ਦੇ ਨਾਮੁ ਧਨ ਨਾਲ, ਉਸ ਦੇ ਹੁਕਮੁ ਅਨੁਸਾਰ ਚਲ ਕੇ ਆਪਣੇ ਜੀਵਨ ਦਾ ਵਾਪਾਰ ਕਰਨਾ ਹੈ। ਅਕਾਲ ਪੁਰਖੁ ਦੇ ਨਾਮੁ ਨੂੰ ਆਪਣੀ ਜਿੰਦ ਦਾ ਆਸਰਾ ਬਣਾਨਾ ਹੈ। ਅਕਾਲ ਪੁਰਖੁ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਇਸ ਲਈ ਉਸ ਦੀ ਸਿਫ਼ਤਿ ਸਾਲਾਹ ਤੇ ਗੁਣ ਗਾਇਨ ਕਰਦੇ ਰਹਿੰਣਾਂ ਹੈ ਤੇ ਉਸ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਣੀ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਸੰਤ ਜਨਾਂ ਨਾਲ ਮਿਲ ਕੇ, ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦੇ ਰਹੋ, ਕਿਉਂਕਿ ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।

ਗੋਂਡ ਮਹਲਾ ੫ ॥

ਰਾਮ ਰਾਮ ਸੰਗਿ ਕਰਿ ਬਿਉਹਾਰ ॥

ਰਾਮ ਰਾਮ ਰਾਮ ਪ੍ਰਾਨ ਅਧਾਰ ॥

ਰਾਮ ਰਾਮ ਰਾਮ ਕੀਰਤਨੁ ਗਾਇ ॥

ਰਮਤ ਰਾਮੁ ਸਭ ਰਹਿਓ ਸਮਾਇ ॥੧॥

ਸੰਤ ਜਨਾ ਮਿਲਿ ਬੋਲਹੁ ਰਾਮ ॥

ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥ (੮੬੫)

        ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਅਕਾਲ ਪੁਰਖੁ ਦਾ ਭਗਤ ਗੁਰੂ ਦੇ ਸਬਦ ਤੋਂ ਬਿਨਾ ਨਹੀਂ ਰਹਿ ਸਕਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ ਮੇਰੇ ਕੋਲ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਤੇ ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਨਾਮੁ ਰੂਪੀ ਧਨ ਹੈ, ਇਸ ਲਈ ਮੈਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹਾਂ, ਤੇ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹਾਂ। ਜਦੋਂ ਤੋਂ ਸਬਦ ਗੁਰੂ ਨੇ ਮੈਨੂੰ ਅਕਾਲ ਪੁਰਖੁ ਦੇ ਨਾਮੁ ਦੀ ਦੱਸ ਪਾਈ ਹੈ, ਉਦੋਂ ਤੋਂ ਮੈਂ ਅਕਾਲ ਪੁਰਖੁ ਦਾ ਨਾਮੁ ਆਪਣੀ ਯਾਦ ਵਿਚ ਰੱਖਣ ਤੋਂ ਬਿਨਾ ਮੈਂ ਇਕ ਘੜੀ ਪਲ ਵੀ ਨਹੀਂ ਰਹਿ ਸਕਦਾ ਹਾਂ।

ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥

ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥ (੩੬੯)

        ਇਨਸਾਨ ਵਾਸਤੇ ਧਰਮ ਤਾਂ ਹੀ ਲਾਭਦਾਇਕ ਹੈ, ਜੇ ਕਰ ਉਸ ਦੇ ਦੱਸੇ ਪੂਰਨਿਆਂ ਉਤੇ ਚਲ ਕੇ ਮਨੁੱਖ ਦੂਸਰਿਆਂ ਦੀ ਭਲਾਈ ਕਰਨ ਦੀ ਕੋਸ਼ਸ਼ ਕਰਦਾ ਹੈ। ਜੇ ਮਨੁੱਖ ਰਵਾਇਤੀ ਤੌਰ ਤੇ ਧਰਮ ਦੇ ਅਸੂਲਾਂ ਤੇ ਰਸਮਾਂ ਨੂੰ ਪੂਰੀਆਂ ਕਰਨ ਲੱਗ ਪਵੇ ਤਾਂ ਫਿਰ ਉਹ ਇਹ ਨਹੀਂ ਵੇਖਦਾ ਕਿ ਦਿਲ ਵਿਚ ਭਲਾ ਕਰਨ ਲਈ ਕੋਈ ਤਬਦੀਲੀ ਆਈ ਹੈ ਕਿ ਨਹੀਂ। ਪਠਾਣਾਂ ਮੁਗ਼ਲਾਂ ਦੇ ਰਾਜ ਸਮੇਂ ਸਾਡੇ ਦੇਸ਼ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ ਤੇ ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਵਿਚ ਸਨ, ਅਤੇ ਉਹ ਲੋਕ ਕੁਰਾਨ ਸ਼ਰੀਫ ਦੇ ਅਰਥ ਕਰਨ ਲਈ ਇਤਬਾਰ ਜੋਗ ਮੰਨੇ ਜਾਂਦੇ ਸਨ। ਰਾਜ ਪ੍ਰਬੰਧ ਚਲਾਣ ਵੇਲੇ ਗ਼ੁਲਾਮ ਹਿੰਦੂ ਕੌਮ ਉਤੇ ਕਠੋਰਤਾ ਵਰਤਣੀ ਇਹਨਾਂ ਲੋਕਾਂ ਵਾਸਤੇ ਕੁਦਰਤੀ ਗੱਲ ਸੀ। ਜਿਸ ਦੇਸ ਵਿਚ ਰਾਜ-ਪ੍ਰਬੰਧ ਕਿਸੇ ਖ਼ਾਸ ਮਜ਼ਹਬ ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਹੈ, ਉਥੇ ਮਜ਼ਹਬ ਦੇ ਪ੍ਰਚਾਰਕਾਂ ਦਾ ਇਹੀ ਹਾਲ ਹੁੰਦਾ ਹੈ। ਕਬੀਰ ਸਾਹਿਬ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਅਜੇਹੀ ਹਾਲਤ ਵੇਖ ਕੇ ਆਪਣੇ ਸਲੋਕ ਵਿਚ ਕਹਿ ਰਹੇ ਹਨ, ਕਿ ਮਜ਼ਹਬ ਤੋਂ ਦਿਲ ਦੀ ਸਫ਼ਾਈ ਸਿਖਣੀ ਸੀ। ਪਰ ਜੇ ਕਰ ਰਿਸ਼ਵਤ ਤੇ ਕਠੋਰਤਾ ਕਰਕੇ ਦਿਲ ਨਿਰਦਈ ਹੋ ਚੁਕਾ ਹੈ, ਤਾਂ ਅਜੇਹੀਆਂ ਰਸਮਾਂ ਕਰਨ ਦਾ ਕੋਈ ਲਾਭ ਨਹੀਂ। ਕਬੀਰ ਸਾਹਿਬ ਮੁੱਲਾਂ ਨੂੰ ਸਮਝਾਂ ਰਹੇ ਹਨ ਕਿ ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਜਿਸ ਖੁਦਾ ਦੀ ਨਮਾਜ਼ ਖ਼ਾਤਰ ਤੂੰ ਬਾਂਗ ਦੇ ਰਿਹਾ ਹੈ, ਉਸ ਨੂੰ ਆਪਣੇ ਦਿਲ ਵਿਚ ਵੇਖ ਕਿਉਂਕਿ ਉਹ ਤੇਰੇ ਅੰਦਰ ਹੀ ਵੱਸਦਾ ਹੈ। ਜੇ ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਤੇ ਸਿਰਫ਼ ਲੋਕਾਂ ਨੂੰ ਹੀ ਸੱਦਾ ਦੇ ਰਿਹਾ ਹੈ, ਤਾਂ ਯਾਦ ਰੱਖ ਖ਼ੁਦਾ ਬੋਲਾ ਨਹੀਂ, ਉਹ ਤੇਰੇ ਦਿਲ ਦੀ ਹਾਲਤ ਚੰਗੀ ਤਰ੍ਹਾਂ ਜਾਣਦਾ ਹੈ, ਤੇ ਉਸ ਨੂੰ ਠੱਗਿਆ ਨਹੀਂ ਜਾ ਸਕਦਾ।

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥

ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥ (੧੩੭੪)

        ਇਹ ਸਲੋਕ ਦੂਸਰਿਆਂ ਤੋਂ ਪਹਿਲਾਂ ਸਾਡੇ ਉਤੇ ਲਾਗੂ ਹੁੰਦਾ ਹੈ। ਅੱਜਕਲ ਸਾਡੇ ਗੁਰਦੁਆਰਾ ਸਾਹਿਬਾਂ ਵਿਚ ਜਿਆਦਾ ਤਰ ਰਵਾਇਤਾਂ ਹੀ ਹੋ ਰਹੀਆਂ ਹਨ, ਤੇ ਗੁਰਬਾਣੀ ਕੋਲੋਂ ਸੇਧ ਘਟ ਲਈ ਜਾ ਰਹੀ ਹੈ। ਉੱਚੇ ਉੱਚੇ ਸਪੀਕਰ ਲਗਾ ਕੇ ਸਮਾਗਮ ਕਰਨ ਦਾ ਕੋਈ ਲਾਭ ਨਹੀਂ, ਜੇਕਰ ਗੁਰਬਾਣੀ ਦੀ ਸਿਖਿਆ ਸਾਨੂੰ ਆਪਣੇ ਆਪ ਨੂੰ ਸਮਝ ਨਹੀਂ ਆਂਉਂਦੀ ਤੇ ਸਾਡੇ ਹਿਰਦੇ ਵਿਚ ਗਾਇਨ ਕੀਤੇ ਜਾ ਰਹੇ ਸਬਦ ਦੀ ਵੀਚਾਰ ਵਸਦੀ ਨਹੀਂ।

        ਇਹ ਹਮੇਸ਼ਾਂ ਧਿਆਨ ਵਿਚ ਰੱਖਣਾਂ ਹੈ ਕਿ ਨਾਮੁ ਗੁਰਬਾਣੀ ਦੁਆਰਾ ਹੀ ਲਿਆ ਜਾ ਸਕਦਾ ਹੈ। ਇਸ ਲਈ ਆਪਣੇ ਮਨ ਵਿਚ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਨੂੰ ਯਾਦ ਕਰਨਾ ਹੈ, ਜੀਭ ਨਾਲ ਗੁਰੂ ਦੇ ਸਬਦ ਦੁਆਰਾ ਉਸ ਦਾ ਨਾਮੁ ਜਪਣਾ ਹੈ, ਅੱਖਾਂ ਨਾਲ ਸਤਿਗੁਰੂ ਨੂੰ ਆਪਣੇ ਹਿਰਦੇ ਵਿਚ ਵੇਖਣਾ ਹੈ, ਕੰਨਾਂ ਨਾਲ ਗੁਰੂ ਦੇ ਸਬਦ ਦੁਆਰਾ ਨਾਮੁ ਨੂੰ ਸੁਣਨਾ ਹੈ। ਜੇਕਰ ਆਪਣੇ ਆਪ ਨੂੰ ਗੁਰੂ ਦੇ ਪਿਆਰ ਵਿਚ ਰੰਗ ਲਈਏ ਤਾਂ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਥਾਂ ਮਿਲ ਸਕਦੀ ਹੈ। ਅਕਾਲ ਪੁਰਖੁ ਉਸੇ ਮਨੁੱਖ ਨੂੰ ਇਹ ਦਾਤ ਦਿੰਦਾ ਹੈ, ਜਿਸ ਉਤੇ ਉਹ ਆਪਣੀ ਮਿਹਰ ਕਰਦਾ ਹੈ। ਪਰੰਤੂ ਜਗਤ ਵਿਚ ਅਜੇਹੇ ਬੰਦੇ ਵਿਰਲੇ ਵਿਰਲੇ ਹੀ ਹੁੰਦੇ ਹਨ, ਜਿਹੜੇ ਅਕਾਲ ਪੁਰਖੁ ਦੀ ਮਿਹਰ ਹਾਸਲ ਕਰਕੇ ਆਪਣੇ ਆਪ ਨੂੰ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ।

ਸਲੋਕੁ ਮ; ੫ ॥

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥

ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥

ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥

ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ (੫੧੭)

        ਮਨੁੱਖ ਦਾ ਮਨ ਹਮੇਸ਼ਾਂ ਭਟਕਦਾ ਰਹਿੰਦਾ ਹੈ, ਜਿਸ ਕਰਕੇ ਉਸ ਦਾ ਮਨ ਟਿਕਾਓ ਵਿਚ ਨਹੀਂ ਰਹਿੰਦਾ ਹੈ। ਪਰੰਤੂ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਅਕਾਲ ਪੁਰਖੁ ਦੇ ਗੁਣ ਗਾਏ ਜਾ ਸਕਦੇ ਹਨ, ਤੇ ਉਸ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਮੱਤ ਉੱਤੇ ਚਲ ਕੇ ਹੀ ਅਕਾਲ ਪੁਰਖੁ ਦੇ ਨਾਮੁ ਦਾ ਰਸ ਪੀਤਾ ਜਾ ਸਕਦਾ ਹੈ। ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤਰ ਹੋ ਜਾਂਦਾ ਹੈ ਤਾਂ ਉਹ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਗੁਰੂ ਦੀ ਮੱਤ ਅਨੁਸਾਰ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਤੇ ਆਪਣੇ ਆਪ ਨੂੰ ਨੀਚ ਤੋਂ ਇਕ ਉੱਤਮ ਮਨੁੱਖ ਬਣਾ ਲੈਂਦਾ ਹੈ। ਜਿਹੜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਚਲ ਕੇ ਸ੍ਰੇਸ਼ਟ ਮੱਤ ਹਾਸਲ ਕਰ ਲੈਂਦੇ ਹਨ, ਉਹ ਵਿਕਾਰਾਂ ਵਾਲਾ ਜ਼ਹਿਰ ਪੀਣ ਦੀ ਬਜਾਏ, ਅੰਮ੍ਰਿਤ ਰੂਪੀ ਬਾਣੀ ਦਾ ਆਨੰਦ ਮਾਣਦੇ ਰਹਿੰਦੇ ਹਨ, ਉਨ੍ਹਾਂ ਦੇ ਅੰਦਰ ਸੱਚੇ ਤੇ ਸੁੱਚੇ ਆਤਮਕ ਜੀਵਨ ਦੀ ਸੁਗੰਧੀ ਆ ਵਸਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਕਸਰ ਕੁਰਾਹੇ ਪਏ ਰਹਿੰਦੇ ਹਨ, ਤੇ ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ ਜ਼ਹਿਰ ਵਿਚ ਮਸਤ ਰਹਿੰਦੇ ਹਨ, ਜਿਸ ਕਰਕੇ ਉਹ ਆਪਣਾ ਕੀਮਤੀ ਮਨੁੱਖਾ ਜਨਮ ਗਵਾਂ ਲੈਂਦੇ ਹਨ। ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲਾ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ। ਮੂੰਹ ਨਾਲ ਬਾਹਰੋਂ ਬਾਹਰੋਂ ਤਾਂ ਹਰੇਕ ਮਨੁੱਖ ਅਕਾਲ ਪੁਰਖੁ ਦਾ ਦੁਨਿਆਵੀ ਨਾਂ ਉਚਾਰ ਲੈਂਦਾ ਹੈ, ਪਰ ਕੋਈ ਵਿਰਲੇ ਹੀ ਹੁੰਦੇ ਹਨ, ਜਿਹੜੇ ਕਿ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਵਸਾਂਦੇ ਹਨ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਵਸਾਣ ਲਈ ਸਾਨੂੰ ਧਿਆਨ ਨਾਲ, ਆਪਣੇ ਆਪ ਨੂੰ ਟਿਕਾਓ ਵਿਚ ਲਿਆ ਕੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਬਾਰੇ ਜਾਣ ਸਕੀਏ, ਤੇ ਉਸ ਦੀ ਰਚੀ ਹੋਈ ਕੁਦਰਤ ਲਈ ਆਪਣੇ ਅੰਦਰ ਪ੍ਰੇਮ ਪੈਦਾ ਕਰ ਸਕੀਏ।

ਵਾਹੁ ਵਾਹੁ ਸਹਜੇ ਗੁਣ ਰਵੀਜੈ ॥

ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥

ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥

ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ@ ਪਾਇਆ ॥੮॥੨॥ (੫੬੫)

        ਸਤਸੰਗਤਿ ਇਕ ਅਜੇਹਾ ਇਕੱਠ ਹੈ, ਜਿਸ ਵਿਚ ਬੈਠ ਕੇ ਉਸ ਅਕਾਲ ਪੁਰਖੁ ਨੂੰ, ਜੋ ਕਿ ਨਾਸ ਰਹਿਤ ਹੈ, ਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਯਾਦ ਕਰਨ ਨਾਲ ਮਨ ਵਿਚੋਂ ਵਿਕਾਰਾਂ ਦੀ ਸਾਰੀ ਮੈਲ ਨਿਕਲ ਜਾਂਦੀ ਹੈ। ਉਹ ਅਕਾਲ ਪੁਰਖੁ ਸਾਰੇ ਗੁਣਾਂ ਦਾ ਖਜਾਨਾ ਹੈ, ਤੇ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ, ਪਰੰਤੂ ਕੋਈ ਵਿਰਲਾ ਮਨੁੱਖ ਹੀ ਉਸ ਦਾ ਮਿਲਾਪ ਹਾਸਲ ਕਰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ, ਕਿ ਉਸ ਅਕਾਲ ਪੁਰਖੁ ਨੂੰ ਜਪਿਆ ਕਰੋ, ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲੈ ਕੇ ਅਸੀਂ ਸੁਖ ਪ੍ਰਾਪਤ ਕਰ ਸਕਦੇ ਹਾਂ ਅਤੇ ਫਿਰ ਮਨੁੱਖ ਨੂੰ ਕਦੇ ਦੁੱਖ ਨਹੀਂ ਵਿਆਪਦਾ। ਵੱਡੀ ਕਿਸਮਤ ਨਾਲ ਹੀ ਮਨੁੱਖ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਜਿਸ ਨੂੰ ਮਿਲਿਆਂ ਮਨੁੱਖ ਦੇ ਅੰਦਰੋਂ ਖੋਟੀ ਬੁਧੀ ਨਾਸ ਹੋ ਜਾਂਦੀ ਹੈ। ਗੁਰੂ ਸਾਹਿਬ ਤਾਂ ਆਪ ਉਨ੍ਹਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ, ਜਿਨ੍ਹਾਂ ਨੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਪਰੋ ਰੱਖਿਆ ਹੈ।

ਸੋਰਠਿ ਮਹਲਾ ੫ ॥

ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥

ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥

ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥

ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥

ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥

ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {੬੧੭}

        ਗੁਰੂ ਤੇਗ ਬਹਾਦਰ ਸਾਹਿਬ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਅਕਾਲ ਪੁਰਖ ਨੂੰ ਲੱਭਣ ਲਈ ਤੁਸੀਂ ਜੰਗਲਾਂ ਵਿਚ ਕਿਉਂ ਜਾਂਦੇ ਹੋ? ਗੁਰੂ ਸਾਹਿਬ ਨੇ ਤਾਂ ਖੋਜਣ ਦਾ ਤਰੀਕਾ ਵੀ ਸਮਝਾ ਦਿੱਤਾ ਹੈ, ਜੇ ਕਰ ਅਕਾਲ ਪੁਰਖ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੈ, ਤਾਂ ਅਸੀਂ ਉਸ ਨੂੰ ਜੰਗਲਾਂ ਵਿਚ ਕਿਸ ਤਰ੍ਹਾਂ ਲੱਭ ਸਕਦੇ ਹਾਂ? ਅਕਾਲ ਪੁਰਖ ਸਭ ਵਿਚ ਵੱਸਦਾ ਹੈ, ਪਰ ਉਹ ਆਪ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਉਹ ਅਕਾਲ ਪੁਰਖ ਸਾਡੇ ਅੰਦਰ ਵੱਸਦਾ ਹੈ, ਇਸ ਲਈ ਆਪਣੇ ਅੰਦਰੋਂ ਉਸ ਅਕਾਲ ਪੁਰਖ ਨੂੰ ਖੋਜਣਾਂ ਹੈ ਤਾਂ ਜੋ ਸਾਡੇ ਅੰਦਰ ਉਸ ਅਕਾਲ ਪੁਰਖ ਵਰਗੇ ਗੁਣ ਪੈਦਾ ਹੋ ਜਾਣ ਤੇ ਸਾਨੂੰ ਜੀਵਨ ਦੀ ਅਸਲੀਅਤ ਬਾਰੇ ਸਮਝ ਆ ਸਕੇ।

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥ (੬੮੪)

        ਇਹ ਗੁਰੂ ਦਾ ਸਬਦ ਹੀ ਦੱਸਦਾ ਹੈ ਕਿ ਅਕਾਲ ਪੁਰਖੁ ਸਦਾ ਕਾਇਮ ਰਹਿਣ ਵਾਲਾ ਹੈ, ਨਾ ਉਹ ਜੰਮਦਾ ਹੈ ਤੇ ਨਾ ਹੀ ਮਰਦਾ ਹੈ। ਉਹ ਅਕਾਲ ਪੁਰਖੁ ਸ੍ਰਿਸ਼ਟੀ ਦਾ ਰਚਣਹਾਰ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਭ ਵਿਚ ਵਿਆਪਕ ਵੀ ਹੈ। ਉਹ ਅਕਾਲ ਪੁਰਖੁ ਕਦੇ ਵੀ ਨਾਸ ਹੋਣ ਵਾਲਾ ਨਹੀਂ ਹੈ, ਤੇ ਉਹ ਸਭਨਾਂ ਵਿਚ ਆਪ ਖੁਦ ਮੌਜੂਦ ਹੈ।

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥

ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ (੭੫੯)

        ਆਪਣੇ ਮਨ ਨੂੰ ਸਮਝਾਣਾ ਹੈ ਕਿ ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ, ਜਿਹੜਾ ਜੀਵਨ ਦੇ ਸਹੀ ਰਸਤੇ ਤੋਂ ਭਟਕੇ ਹੋਏੇ ਮਨੁੱਖ ਨੂੰ ਜੀਵਨ ਦਾ ਸਹੀ ਮਾਰਗ ਦੱਸ ਦਿੰਦਾ ਹੈ। ਮਨੁੱਖ ਦਾ ਮਨ ਸਦਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿਚ ਫਸਿਆ ਰਹਿੰਦਾ ਹੈ। ਪਰੰਤੂ ਜਦੋਂ ਉਹ ਗੁਰੂ ਦੀ ਸਰਨ ਵਿਚ ਆ ਜਾਂਦਾ ਹੈ ਤਾਂ, ਗੁਰੂ ਉਸ ਦੇ ਇਹ ਸਾਰੇ ਬੰਧਨ ਕੱਟ ਕੇ ਇਨ੍ਹਾਂ ਵਿਕਾਰਾਂ ਤੋਂ ਖ਼ਲਾਸੀ ਦਿਵਾ ਦਿੰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਆਪਣਾ ਧਿਆਨ ਅਕਾਲ ਪੁਰਖੁ ਨਾਲ ਚੰਗੀ ਤਰ੍ਹਾਂ ਜੋੜ, ਤੇ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ। ਪਰੰਤੂ ਉਹੀ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ ਸਕਦਾ ਹੈ, ਜਿਸ ਦੇ ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸਦੇ ਹੋਣ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਤੂੰ ਵੀ ਸਬਦ ਗੁਰੂ ਦਾ ਆਸਰਾ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਿਆ ਕਰ।

ਬਿਲਾਵਲੁ ਮਹਲਾ ੫ ॥

ਭੂਲੇ ਮਾਰਗੁ ਜਿਨਹਿ ਬਤਾਇਆ ॥

ਐਸਾ ਗੁਰੁ ਵਡਭਾਗੀ ਪਾਇਆ ॥੧॥

ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥

ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥ (੮੦੩-੮੦੪)

        ਗੁਰੂ ਸਾਹਿਬ ਬੇਨਤੀ ਕਰ ਕੇ ਸਮਝਾਂਦੇ ਹਨ, ਕਿ ਹੇ ਅਕਾਲ ਪੁਰਖੁ! ਤੂੰ ਹੀ ਸਾਡਾ ਮਾਂ, ਪਿਉ, ਮਿੱਤਰ, ਭਰਾ, ਪਰਵਾਰ ਤੇ ਸਾਡੇ ਹਿਤਾਂ ਦੀ ਰਾਖੀ ਕਰਨ ਵਾਲਾ ਹੈ। ਤੂੰ ਹੀ ਸਾਡਾ ਆਸਰਾ ਹੈ, ਜਿੰਦ ਦੇਣ ਵਾਲਾ ਹੈ, ਤੇ ਪ੍ਰਾਣ ਲੈਣ ਵਾਲਾ ਹੈ। ਤੂੰ ਹੀ ਮੇਰੇ ਵਾਸਤੇ ਖਜਾਨਾ, ਧਨ ਦੌਲਤ, ਹੀਰੇ ਮੋਤੀ, ਤੇ ਸਵਰਗ ਦਾ ਪਾਰਜਾਤ ਰੁੱਖ ਹੈਂ। ਮਾਂ ਦੇ ਪੇਟ ਵਿਚ ਵੀ ਤੂੰ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਤੇ ਇਸ ਸਾਰੇ ਜਗਤ ਦਾ ਪਾਲਣਹਾਰ ਵੀ ਸਿਰਫ਼ ਇਕ ਤੂੰ ਹੀ ਹੈ। ਇਸ ਲਈ ਹੇ ਅਕਾਲ ਪੁਰਖੁ! ਮੇਰੀ ਜੀਭ ਸਦਾ ਤੇਰਾ ਨਾਮੁ ਜਪਦੀ ਰਹਿੰਦੀ ਹੈ।

ਸਾਰਗ ਮਹਲਾ ੫ ॥

ਰਸਨਾ ਜਪਤੀ ਤੂਹੀ ਤੂਹੀ ॥

ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ (੧੨੧੫)

        ਗੁਰੂ ਸਾਹਿਬ ਬੇਨਤੀ ਕਰ ਕੇ ਪੁਛਦੇ ਹਨ, ਕਿ ਹੇ ਭਾਈ! ਮੈਨੂੰ ਦੱਸੋ ਕਿ ਉਹ ਕਿਹੜਾ ਤਰੀਕਾ ਹੈ, ਜਿਸ ਨਾਲ ਅਕਾਲ ਪੁਰਖੁ ਦੇ ਦਰਸਨ ਹੋ ਸਕਦੇ ਹਨ ਤੇ ਅਕਾਲ ਪੁਰਖੁ ਦੇ ਚਰਨਾਂ ਦੀ ਛੁਹ ਮਿਲ ਸਕਦੀ ਹੈ। ਸਭ ਜੀਵਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੇ ਅਕਾਲ ਪੁਰਖੁ ਦੇ ਦਰਸਨ ਕਰਨ ਲਈ ਮੇਰਾ ਹਿਰਦਾ ਬਹੁਤ ਤਰਸ ਰਿਹਾ ਹੈ। ਗੁਰੂ ਸਾਹਿਬ ਇਸ ਦਾ ਉੱਤਰ ਦੇ ਕੇ ਸਮਝਾਂਦੇ ਹਨ, ਕਿ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪੈਣਾਂ ਚਾਹੀਦਾ ਹੈ, ਤੇ ਅਕਾਲ ਪੁਰਖੁ ਦੇ ਦਰਸਨ ਕਰਨ ਲਈ ਇਹੋ ਜਿਹੀ ਇਛਾ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਇਕ ਮੱਛੀ ਨੂੰ ਪਾਣੀ ਦੀ ਪਿਆਸ ਲਈ ਹੁੰਦੀ ਹੈ। ਜੇ ਸੰਤ ਜਨਾਂ (ਗੁਰਮੁਖਾਂ) ਦੇ ਚਰਨਾਂ ਦੀ ਧੂੜ ਦੀ ਖ਼ਾਤਰ ਆਪਣਾ ਹਿਰਦਾ ਭੇਟ ਕਰ ਦੇਈਏ, ਤਾਂ ਅਕਾਲ ਪੁਰਖੁ ਦਇਆਵਾਨ ਹੋ ਜਾਂਦਾ ਹੈ। ਇਥੇ ਗੁਰੂ ਗਰੰਥ ਸਾਹਿਬ ਤੋਂ ਅਗਵਾਈ ਤੇ ਸੇਧ ਲੈਂਣ ਦੀ ਗੱਲ ਹੋ ਰਹੀ ਹੈ, ਦੁਨਿਆਵੀ ਬਾਬਿਆਂ ਦੀ ਨਹੀਂ। ਕਈ ਬਾਬੇ ਅਜੇਹੇ ਸਬਦਾਂ ਨੂੰ ਆਪਣਾ ਮਤਲਬ ਸਿਧ ਕਰਨ ਲਈ ਵਰਤ ਲੈਂਦੇ ਹਨ। ਜਦੋਂ ਕੋਈ ਮਨੁੱਖ ਗੁਰੂ ਗਰੰਥ ਸਾਹਿਬ ਤੋਂ ਸਿਖਿਆ ਲੈ ਕੇ ਆਪਣੇ ਅੰਦਰੋਂ ਹੰਕਾਰ ਤੇ ਮੋਹ ਤਿਆਗ ਲੈਂਦਾ ਹੈ, ਤਾਂ ਉਸ ਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਂਦਾ ਹੈ।

ਕਾਨੜਾ ਮਹਲਾ ੫ ॥

ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥

ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥

ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥

ਹਰਿ ਸੰਤਨਾ ਕੀ ਰੇਨ ॥

ਹੀਉ ਅਰਪਿ ਦੇਨ ॥

ਪ੍ਰਭ ਭਏ ਹੈ ਕਿਰਪੇਨ ॥

ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥ (੧੩੦੫)

        ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਤੇ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ। ਇਸ ਲਈ ਆਪਣੀ ਜੀਭ ਨਾਲ ਅਕਾਲ ਪੁਰਖੁ ਦਾ ਨਾਮੁ ਜਪਦੇ ਰਹਿਣਾ ਚਾਹੀਦਾ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਇਸ ਮਨੁੱਖਾ ਜੀਵਨ ਵਿਚ ਬਹੁਤ ਸੁਖ ਤੇ ਆਨੰਦ ਮਿਲਦਾ ਹੈ ਅਤੇ ਪਰਲੋਕ ਵਿਚ ਵੀ ਇਹ ਅਕਾਲ ਪੁਰਖੁ ਦਾ ਨਾਮੁ ਜਿੰਦ ਦੇ ਕੰਮ ਆਉਂਦਾ ਹੈ।

ਗਉੜੀ ਮਹਲਾ ੫ ॥

ਰਸਨਾ ਜਪੀਐ ਏਕੁ ਨਾਮ ॥

ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥ (੨੧੧)

        ਅਕਾਲ ਪੁਰਖੁ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, ਉਸ ਦੇ ਵੱਸ ਵਿਚ ਸਾਰੀਆਂ ਕਾਮਨਾਂ ਪੂਰੀਆਂ ਕਰਨ ਦੀ ਸਮਰਥਾ ਹੈ (ਕਾਮਧੇਨ = ਦੂਸਰਿਆਂ ਧਰਮਾਂ ਅਨੁਸਾਰ ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ ਕਲਪਿਤ ਗਾਂ), ਇਸ ਲਈ ਅਜੇਹੀ ਸਮਰਥਾ ਵਾਲੇ ਅਕਾਲ ਪੁਰਖੁ ਦਾ ਨਾਮੁ ਸਦਾ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ ਕਿ ਤੂੰ ਤਾਂ ਹੀ ਸਾਰੇ ਸੁਖ ਹਾਸਲ ਕਰ ਸਕੇਂਗਾ, ਜੇਕਰ ਤੂੰ ਅਕਾਲ ਪੁਰਖੁ ਨੂੰ ਸਦਾ ਚੇਤੇ ਕਰਦਾ ਰਹੇਗਾ। ਜਿਸ ਹਿਰਦੇ ਵਿਚ ਅਕਾਲ ਪੁਰਖੁ ਦੀ ਭਗਤੀ ਹੁੰਦੀ ਹੈ, ਉਸ ਵਿਚੋਂ ਹਰੇਕ ਕਿਸਮ ਦੇ ਝਗੜੇ ਤੇ ਕਲੇਸ਼ ਨਿਕਲ ਜਾਂਦੇ ਹਨ, ਪਰੰਤੂ ਵੱਡੇ ਭਾਗਾਂ ਨਾਲ ਹੀ ਅਕਾਲ ਪੁਰਖੁ ਦੀ ਭਗਤੀ ਹੋ ਸਕਦੀ ਹੈ। ਇਹ ਹਮੇਸ਼ਾਂ ਧਿਆਨ ਵਿਚ ਰੱਖਣਾਂ ਹੈ ਕਿ ਅਕਾਲ ਪੁਰਖੁ ਦਾ ਨਾਮੁ ਜਪ ਕੇ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਣ ਦੀ ਸਮਝ ਸਿਰਫ ਗੁਰੂ ਕੋਲੋਂ ਹੀ ਮਿਲ ਸਕਦੀ ਹੈ। ਇਸ ਲਈ ਹੇ ਮੇਰੇ ਮਨ ਤੂੰ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਸਦਾ ਜਪਿਆ ਕਰ। ਸਰਬ ਵਿਆਪਕ ਨਿਰਲੇਪ ਅਕਾਲ ਪੁਰਖੁ ਦਾ ਮਨ ਵਿਚ ਧਿਆਨ ਰੱਖਣ ਨਾਲ ਲੋਕ ਤੇ ਪਰਲੋਕ ਦੋਹਾਂ ਵਿਚ ਇੱਜ਼ਤ ਖੱਟੀ ਜਾ ਸਕਦੀ ਹੈ।

ਧਨਾਸਰੀ ਮਹਲਾ ੪ ॥

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥

ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥

ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ (੬੬੯, ੬੭੦)

        ਅਕਾਲ ਪੁਰਖੁ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ, ਤੇ ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਦਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਅਜੇਹੇ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਸਤਿਗੁਰੂ ਦੀ ਬਾਣੀ ਇਸ ਮਨੁੱਖਾ ਜੀਵਨ ਦੇ ਰਸਤੇ ਵਿਚ ਚਾਨਣ ਦਾ ਕੰਮ ਕਰਦੀ ਹੈ ਤੇ ਇਹ ਬਾਣੀ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿਚ ਵਸਦੀ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਚਰਨਾਂ ਵਿਚ ਚਿੱਤ ਜੋੜਨ ਨਾਲ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਤੇ ਹਰੇਕ ਕਿਸਮ ਦਾ ਡਰ ਨੱਸ ਜਾਂਦਾ ਹੈ। ਇਸ ਲਈ ਗੁਰੂ ਦੀ ਸਰਨ ਵਿਚ ਆ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨੁੱਖ ਦੇ ਮਨ ਵਿਚ ਵੱਸ ਜਾਂਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਜਪ, ਕਿਉਂਕਿ ਨਾਮੁ ਜਪਣ ਨਾਲ ਹੀ ਆਤਮਕ ਆਨੰਦ ਮਿਲ ਸਕਦਾ ਹੈ। ਅਕਾਲ ਪੁਰਖੁ ਦੀ ਸਿਫਤ ਕਰਨ ਦੀ ਦਾਤਿ ਗੁਰੂ ਤੋਂ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਦਾ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ, ਉਸ ਮਨੁੱਖ ਨੂੰ ਅਕਾਲ ਪੁਰਖੁ ਮਿਲ ਪੈਂਦਾ ਹੈ। ਭਗਤ ਨਾਮੁ ਦੇਵ ਜੀ ਜਾਤ ਦਾ ਛੀਂਬਾ ਸੀ, ਭਗਤ ਕਬੀਰ ਜੀ ਜੁਲਾਹਾ ਸੀ, ਪਰੰਤੂ ਉਨ੍ਹਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਤੇ ਉਹ ਅਕਾਲ ਪੁਰਖੁ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਨ੍ਹਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, ਤੇ ਆਪਣੇ ਅੰਦਰੋਂ ਹਉਮੈ ਦੂਰ ਕਰ ਲਿਆ।

ਮਨ ਰੇ ਨਾਮੁ ਜਪਹੁ ਸੁਖੁ ਹੋਇ ॥

ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ (੬੭)

        ਅਕਾਲ ਪੁਰਖੁ ਦੇ ਭਗਤ ਉਸ ਦਾ ਨਾਮੁ ਜਪ ਕੇ ਇਉਂ ਹੋ ਜਾਂਦੇ ਹਨ, ਜਿਵੇਂ ਪਦਾਰਥ ਪਾਣੀ ਵਿਚ ਮਿਲ ਕੇ ਪਾਣੀ ਦਾ ਰੂਪ ਹੀ ਹੋ ਜਾਂਦੇ ਹਨ। ਸੰਤ ਜਨ ਆਪਣੇ ਵਿਚ ਮਨ ਅਕਾਲ ਪੁਰਖੁ ਨਾਲ ਇਸ ਤਰ੍ਹਾਂ ਪ੍ਰੀਤ ਲਾਉਂਦੇ ਹਨ, ਜਿਸ ਤਰ੍ਹਾਂ ਚਕੋਰ ਚੰਦ੍ਰਮਾ ਨੂੰ ਪਿਆਰ ਨਾਲ ਵੇਖਦਾ ਹੈ, ਜਿਵੇਂ ਭੌਰਾ ਕੌਲ ਫੁੱਲ ਨੂੰ ਵੇਖਦਾ ਹੈ। ਅਕਾਲ ਪੁਰਖੁ ਦਾ ਨਾਮੁ ਜਪ ਕੇ ਅਕਾਲ ਪੁਰਖੁ ਦੇ ਸੇਵਕ ਅਕਾਲ ਪੁਰਖੁ ਦੇ ਨਾਮੁ ਵਿਚ ਹੀ ਲੀਨ ਹੋ ਜਾਂਦੇ ਹਨ। ਪਰੰਤੂ ਗੁਰੂ ਦੇ ਬਚਨਾਂ ਅਨੁਸਾਰ ਚਲ ਕੇ ਅਕਾਲ ਪੁਰਖੁ ਦਾ ਨਾਮੁ ਸਿਰਫ਼ ਉਸ ਮਨੁੱਖ ਨੇ ਹੀ ਜਪਿਆ ਹੈ, ਜਿਸ ਉਤੇ ਅਕਾਲ ਪੁਰਖੁ ਨੇ ਆਪ ਮਿਹਰ ਕੀਤੀ।

ਨਟ ਮਹਲਾ ੪ ॥

ਰਾਮ ਜਪਿ ਜਨ ਰਾਮੈ ਨਾਮਿ ਰਲੇ ॥

ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥ (੯੭੫)

        ਜਗਤ ਵਿਚ ਚਾਰ ਕਿਸਮ ਦੀਆਂ ਮੁਕਤੀਆਂ ਮਿੱਥੀਆਂ ਗਈਆਂ ਹਨ, ਪਰੰਤੂ ਇਹ ਚਾਰੇ ਮੁਕਤੀਆਂ ਤੇ ਅਠਾਰਾਂ ਸਿੱਧੀਆਂ ਅਕਾਲ ਪੁਰਖੁ ਦੇ ਸ਼ਰਨੀ ਪਈਆਂ ਹੋਈਆਂ ਹਨ, ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਹੈ, ਉਸ ਨੂੰ ਹਰੇਕ ਕਿਸਮ ਦੀ ਮੁਕਤੀ ਮਿਲ ਜਾਂਦੀ ਹੈ, ਤੇ ਉਸ ਦੀ ਹਰ ਥਾਂ ਵਡਿਆਈ ਹੁੰਦੀ ਹੈ। ਬੇਅੰਤ ਮਨੁੱਖ ਜਿਨ੍ਹਾਂ ਨੇ ਅਕਾਲ ਪੁਰਖੁ ਦੇ ਨਾਮੁ ਨੂੰ ਚੇਤੇ ਕੀਤਾ, ਉਹ ਇਸ ਸੰਸਾਰ ਰੂਪੀ ਸਮੁੰਦਰ ਵਿਚ ਆਪਣਾ ਜੀਵਨ ਸਫਲ ਕਰ ਗਏ। ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਅਨੁਸਾਰ ਚਲ ਕੇ ਸਾਧ ਸੰਗਤ ਕੀਤੀ, ਉਸ ਦਾ ਨਾਂ ਭਗਤ ਪੈ ਗਿਆ।

ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥

ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥ (੧੧੦੫)

        ਜਿਹੜੀ ਕਾਰ ਅਕਾਲ ਪੁਰਖੁ ਨੂੰ ਪਸੰਦ ਆ ਜਾਏ, ਉਹੀ ਕਾਰ ਸੇਵਕ ਦਾ ਜਪ ਹੈ, ਤਪ ਹੈ, ਸੇਵਾ ਹੈ, ਤੇ ਚਾਕਰੀ ਹੈ। ਜਿਹੜਾ ਮਨੁੱਖ ਆਪਾ ਭਾਵ ਮਿਟਾਂ ਲੈਂਦਾ ਹੈ, ਉਸ ਨੂੰ ਅਕਾਲ ਪੁਰਖੁ ਆਪ ਹੀ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਅਕਾਲ ਪੁਰਖੁ ਦੇ ਚਰਨਾਂ ਵਿਚ ਮਿਲਿਆ ਹੋਇਆ ਅਜਿਹਾ ਬੰਦਾ ਮੁੜ ਕਦੇ ਵਿਛੁੜਦਾ ਨਹੀਂ, ਤੇ ਉਸ ਦੀ ਆਤਮਾ ਅਕਾਲ ਪੁਰਖੁ ਦੀ ਜੋਤ ਨਾਲ ਇਕ ਮਿਕ ਹੋ ਜਾਂਦੀ ਹੈ। ਇਸ ਭੇਤ ਨੂੰ ਗੁਰੂ ਦੀ ਕਿਰਪਾ ਨਾਲ ਉਹੀ ਮਨੁੱਖ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸਮਝ ਬਖ਼ਸ਼ਦਾ ਹੈ।

ਮ; ੩ ॥

ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥

ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥

ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥

ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ (੧੨੪੭)

        ਉਪਰ ਲਿਖਿਆ ਸਪੱਸ਼ਟ ਤੌਰ ਤੇ ਸਮਝਾਂ ਰਿਹਾ ਹੈ ਕਿ ਜਪ, ਤਪ, ਤੇ ਸੇਵਾ ਦੀ ਪ੍ਰੀਭਾਸ਼ਾ ਆਪਣੀ ਮਤ ਜਾਂ ਲੋਕ ਰਾਏ ਅਨੁਸਾਰ ਨਹੀਂ ਬਣਾਨੀ ਹੈ, ਬਲਕਿ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝ ਕੇ ਤੇ ਉਸ ਅਨੁਸਾਰ ਚਲ ਕੇ ਕਰਨੀ ਹੈ।

        ਇਸ ਲਈ ਨਾਮੁ ਜਪਣ ਜਾਂ ਅਕਾਲ ਪੁਰਖੁ ਨੂੰ ਮਿਲਣ ਦਾ ਤਰੀਕਾ ਸਿਰਫ ਇਹੀ ਹੈ ਕਿ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣਾਂ ਹੈ, ਆਪਣੇ ਜੀਵਨ ਵਿਚ ਗੁਰਬਾਣੀ ਅਨੁਸਾਰ ਵਿਚਰਨਾ ਹੈ, ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣਾਂ ਹੈ ਤਾਂ ਜੋ ਅਸੀਂ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਨ ਹੋ ਸਕੀਏ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)

        ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ ਅਕਾਲ ਪੁਰਖੁ ਦੇ ਨਾਮੁ ਜਪਣ ਲਈ ਸਾਨੂੰ ਗੁਰਬਾਣੀ ਨੂੰ ਸਮਝਣਾਂ ਹੈ, ਵੀਚਾਰਨਾ ਹੈ, ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਹੈ।

  • ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ ਦਿਤੀ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।
  • ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖੁ ਦੇ ਗੁਣ ਹੀ ਸਮਝਾਏ ਹਨ।
  • “ੴ ਸਤਿਗੁਰ ਪ੍ਰਸਾਦਿ”, ਅਕਾਲ ਪੁਰਖ ਦੀ ਪੂਰਨ ਪਰਿਭਾਸ਼ਾ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਦਾ ਸੰਖੇਪ ਰੂਪ ਹੈ।
  • ਗੁਰੂ ਗਰੰਥ ਸਾਹਿਬ ਵਿਚ “ੴ ਸਤਿਗੁਰ ਪ੍ਰਸਾਦਿ” ਬਾਣੀ ਦੇ ਸਿਰਲੇਖ ਦੇ ਤੌਰ ਤੇ ਲਗਭਗ ੫੨੨ ਵਾਰੀ ਆਇਆ ਹੈ। ਵਾਰ ਵਾਰ ਦਿਤੀ ਗਈ ਇਹ ਸਿਖਿਆ (ੴ ਸਤਿਗੁਰ ਪ੍ਰਸਾਦਿ), ਸਾਨੂੰ ਇਹੀ ਸਮਝਾਂਦੀ ਹੈ ਕਿ ਅਕਾਲ ਪੁਰਖ ਦੇ ਮਿਲਾਪ ਲਈ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਹੀ ਸਹਾਈ ਹੋ ਸਕਦੀ ਹੈ।
  • ਗੁਰਬਾਣੀ ਦਾ ਰਵਾਇਤੀ ਗਾਇਨ ਨਹੀਂ ਬਲਕਿ ਹਿਰਦੇ ਤੋਂ ਗਾਇਨ ਕਰਨਾ ਹੈ, ਧਿਆਨ ਨਾਲ ਕੰਨਾਂ ਅਤੇ ਦਿਮਾਗ ਦੋਹਾਂ ਨਾਲ ਸੁਣਨਾਂ ਹੈ।
  • ਗੁਰਬਾਣੀ ਵਾਰ ਵਾਰ ਵਿਚਾਰਨੀ ਹੈ ਤਾਂ ਜੋ ਠੀਕ ਤਰ੍ਹਾਂ ਸਮਝ ਆ ਸਕੇ, ਫਿਰ ਮੰਨਣੀ ਹੈ ਤੇ ਅਮਲੀ ਰੂਪ ਵਿਚ ਅਪਨਾਉਣੀ ਹੈ ਤਾਂ ਜੋ ਜੀਵਨ ਦੀ ਅਸਲੀਅਤ ਸਮਝ ਸਕੀਏ।
  • ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖ ਦੇ ਨਾਮੁ ਦਾ ਥੋੜਾ ਜਿਹਾ ਕਿਨਕਾ ਵੀ ਵਸ ਜਾਂਦਾ ਹੈ, ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
  • ਅਕਾਲ ਪੁਰਖੁ ਦੇ ਪਿਆਰ ਵਿਚ ਪੂਰੀ ਤਰ੍ਹਾਂ ਲਿਵ ਲਗਾ ਕੇ ਅਜੇਹਾ ਨਾਮੁ ਜਪਣਾ ਹੈ, ਜਿਹੜਾਂ ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ।
  • ਗੁਰਸਿੱਖ ਸਾਰਾ ਦਿਨ ਆਪਣੀ ਕਿਰਤ ਕਰਦੇ ਹੋਇਆਂ ਹਮੇਸ਼ਾਂ, ਅਕਾਲ ਪੁਰਖੁ ਦਾ ਨਾਮੁ ਧਿਆਨ ਵਿਚ ਰੱਖਦਾ ਹੈ।
  • ਗੁਰੂ ਦਾ ਸਿੱਖ ਸਿਰਫ ਆਪਣਾ ਭਲਾ ਹੀ ਨਹੀਂ, ਬਲਕਿ ਸਰਬੱਤ ਦਾ ਭਲਾ ਮੰਗਦਾ ਹੈ। ਇਸੇ ਲਈ ਗੁਰਸਿੱਖ ਆਪਣੇ ਨਾਮੁ ਜਪਣ ਦੇ ਨਾਲ ਨਾਲ, ਹੋਰਨਾਂ ਨੂੰ ਵੀ ਨਾਮੁ ਜਪਾਉਂਦਾ ਹੈ।
  • ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਤੇ ਗਿਆਨ ਇੰਦ੍ਰਿਆਂ ਨੂੰ ਅਕਾਲ ਪੁਰਖੁ ਦੀ ਯਾਦ ਵਿਚ ਜੋੜ ਲੈਂਦਾ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ, ਤੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦਾ ਹੈ।
  • ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖਾ ਜੀਵਨ ਲਈ ਕੋਈ ਹੋਰ ਆਸਰਾ ਨਹੀਂ ਹੈ, ਪਰੰਤੂ ਅਕਾਲ ਪੁਰਖੁ ਦਾ ਨਾਮੁ ਵੱਡੀ ਕਿਸਮਤ ਨਾਲ ਗੁਰੂ ਦੁਆਰਾ ਹੀ ਮਿਲ ਸਕਦਾ ਹੈ।
  • ਖਾਲੀ ਮੂੰਹ ਨਾਲ ਬੋਲਣ ਨਾਲ ਨਾਮੁ ਜਪਣਾ ਨਹੀਂ ਹੋ ਸਕਦਾ। ਅਕਾਲ ਪੁਰਖੁ ਦੇ ਨਾਮੁ ਦਾ ਫਲ ਤਾਂ ਹੀ ਮਿਲਦਾ ਹੈ, ਜੇਕਰ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਵੱਸ ਜਾਏ।
  • ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ। ਉਹ ਬਹੁਤ ਵੱਡਾ ਹੈ, ਅਪਹੁੰਚ ਹੈ, ਅਤੁੱਲ ਹੈ, ਅਮੁਲ ਹੈ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ। ਪਰੰਤੂ, ਇੱਕ ਤਰੀਕਾ ਹੈ, ਜੇਕਰ ਗੁਰੂ ਦੇ ਸ਼ਬਦ ਨਾਲ ਮਨ ਨੂੰ ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨ ਵਿਚ ਆ ਵੱਸਦਾ ਹੈ।
  • ਸੰਤ ਜਨਾਂ ਨਾਲ ਮਿਲ ਕੇ, ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦੇ ਰਹੋ, ਕਿਉਂਕਿ ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਤੇ ਸਫਲ ਹੈ।
  • ਜੇਕਰ ਮਨੁੱਖ ਸਿਰਫ ਰਵਾਇਤੀ ਤੌਰ ਤੇ ਧਰਮ ਦੇ ਅਸੂਲਾਂ ਤੇ ਰਸਮਾਂ ਨੂੰ ਪੂਰੀਆਂ ਕਰਨ ਲੱਗ ਪਵੇ ਤਾਂ ਫਿਰ ਉਹ ਇਹ ਨਹੀਂ ਵੇਖਦਾ ਕਿ ਦਿਲ ਵਿਚ ਭਲਾ ਕਰਨ ਲਈ ਕੋਈ ਤਬਦੀਲੀ ਆਈ ਹੈ ਕਿ ਨਹੀਂ।
  • ਅੱਜਕਲ ਸਾਡੇ ਗੁਰਦੁਆਰਾ ਸਾਹਿਬਾਂ ਵਿਚ ਜਿਆਦਾ ਤਰ ਰਵਾਇਤਾਂ ਹੀ ਹੋ ਰਹੀਆਂ ਹਨ, ਤੇ ਗੁਰਬਾਣੀ ਕੋਲੋ ਸੇਧ ਘਟ ਲਈ ਜਾ ਰਹੀ ਹੈ, ਉੱਚੇ ਉੱਚੇ ਸਪੀਕਰ ਲਗਾ ਕੇ ਸਮਾਗਮ ਕਰਨ ਦਾ ਕੋਈ ਲਾਭ ਨਹੀਂ, ਜੇਕਰ ਗੁਰਬਾਣੀ ਦੀ ਸਿਖਿਆ ਸਾਨੂੰ ਆਪਣੇ ਆਪ ਨੂੰ ਸਮਝ ਨਹੀਂ ਆਂਉਂਦੀ ਤੇ ਸਾਡੇ ਹਿਰਦੇ ਵਿਚ ਸਬਦ ਦੀ ਵੀਚਾਰ ਨਹੀਂ ਵੱਸਦੀ।
  • ਆਪਣੇ ਮਨ ਵਿਚ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਨੂੰ ਯਾਦ ਕਰਨਾ ਹੈ, ਜੀਭ ਨਾਲ ਗੁਰੂ ਦੇ ਸਬਦ ਦੁਆਰਾ ਨਾਮੁ ਜਪਣਾ ਹੈ, ਅੱਖਾਂ ਨਾਲ ਸਤਿਗੁਰੂ ਨੂੰ ਆਪਣੇ ਹਿਰਦੇ ਵਿਚ ਵੇਖਣਾ ਹੈ, ਕੰਨਾਂ ਨਾਲ ਗੁਰੂ ਦੇ ਸਬਦ ਦੁਆਰਾ ਨਾਮੁ ਨੂੰ ਸੁਣਨਾ ਹੈ।
  • ਮੂੰਹ ਨਾਲ ਬਾਹਰੋਂ ਬਾਹਰੋਂ ਤਾਂ ਹਰੇਕ ਮਨੁੱਖ ਅਕਾਲ ਪੁਰਖੁ ਦਾ ਦੁਨਿਆਵੀ ਨਾਂ ਉਚਾਰ ਲੈਂਦਾ ਹੈ, ਪਰ ਕੋਈ ਵਿਰਲੇ ਹੀ ਹੁੰਦੇ ਹਨ, ਜਿਹੜੇ ਕਿ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਵਸਾਂਦੇ ਹਨ।
  • ਆਪਣੇ ਆਪ ਨੂੰ ਟਿਕਾਓ ਵਿਚ ਲਿਆ ਕੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਬਾਰੇ ਜਾਣ ਸਕੀਏ, ਤੇ ਉਸ ਦੀ ਰਚੀ ਹੋਈ ਕੁਦਰਤ ਲਈ ਆਪਣੇ ਅੰਦਰ ਪ੍ਰੇਮ ਪੈਦਾ ਕਰ ਸਕੀਏ।
  • ਵੱਡੀ ਕਿਸਮਤ ਨਾਲ ਹੀ ਮਨੁੱਖ ਨੂੰ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਜਿਸ ਸਦਕਾ ਮਨੁੱਖ ਦੇ ਅੰਦਰੋਂ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।
  • ਗੁਰੂ ਤੇਗ ਬਹਾਦਰ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੈ, ਇਸ ਲਈ ਅਕਾਲ ਪੁਰਖ ਨੂੰ ਆਪਣੇ ਅੰਦਰੋਂ ਖੋਜਣਾਂ ਹੈ।
  • ਮਨੁੱਖ ਦਾ ਮਨ ਸਦਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿਚ ਫਸਿਆ ਰਹਿੰਦਾ ਹੈ। ਪਰੰਤੂ ਜਦੋਂ ਉਹ ਗੁਰੂ ਦੀ ਸਰਨ ਵਿਚ ਆ ਜਾਂਦਾ ਹੈ ਤਾਂ, ਗੁਰੂ ਉਸ ਦੇ ਸਾਰੇ ਬੰਧਨ ਕੱਟ ਕੇ ਵਿਕਾਰਾਂ ਤੋਂ ਖ਼ਲਾਸੀ ਦਿਵਾ ਦਿੰਦਾ ਹੈ।
  • ਅਕਾਲ ਪੁਰਖੁ ਦੇ ਦਰਸਨ ਕਰਨ ਲਈ ਨਿਮਾਣੇ ਹੋ ਕੇ ਗੁਰਮੁਖਾਂ ਦੇ ਚਰਨਾਂ ਤੇ ਢਹਿ ਪੈਣਾਂ ਚਾਹੀਦਾ ਹੈ, ਤੇ ਦਰਸਨ ਕਰਨ ਲਈ ਇਹੋ ਜਿਹੀ ਇਛਾ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਇਕ ਮੱਛੀ ਨੂੰ ਪਾਣੀ ਦੀ ਪਿਆਸ ਲਈ ਹੁੰਦੀ ਹੈ।
  • ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਇਸ ਮਨੁੱਖਾ ਜੀਵਨ ਵਿਚ ਬਹੁਤ ਸੁਖ ਤੇ ਆਨੰਦ ਮਿਲਦਾ ਹੈ ਅਤੇ ਪਰਲੋਕ ਵਿਚ ਵੀ ਅਕਾਲ ਪੁਰਖੁ ਦਾ ਨਾਮੁ ਜਿੰਦ ਦੇ ਕੰਮ ਆਉਂਦਾ ਹੈ।
  • ਅਕਾਲ ਪੁਰਖੁ ਦਾ ਨਾਮੁ ਜਪ ਕੇ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਣ ਦੀ ਸਮਝ ਸਿਰਫ ਗੁਰੂ ਕੋਲੋਂ ਹੀ ਮਿਲ ਸਕਦੀ ਹੈ।
  • ਅਕਾਲ ਪੁਰਖੁ ਦੀ ਸਿਫਤ ਕਰਨ ਦੀ ਦਾਤਿ ਗੁਰੂ ਤੋਂ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ।
  • ਗੁਰੂ ਦੀ ਸਰਨ ਪਿਆਂ ਮਨੁੱਖ ਦਾ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ, ਤੇ ਅਕਾਲ ਪੁਰਖੁ ਨਾਲ ਮਿਲਾਪ ਹੋ ਜਾਂਦਾ ਹੈ।
  • ਅਕਾਲ ਪੁਰਖੁ ਦਾ ਨਾਮੁ ਜਪ ਕੇ ਅਕਾਲ ਪੁਰਖੁ ਦੇ ਸੇਵਕ ਅਕਾਲ ਪੁਰਖੁ ਦੇ ਨਾਮੁ ਵਿਚ ਹੀ ਲੀਨ ਹੋ ਜਾਂਦੇ ਹਨ।
  • ਬੇਅੰਤ ਮਨੁੱਖ ਜਿਨ੍ਹਾਂ ਨੇ ਅਕਾਲ ਪੁਰਖੁ ਦੇ ਨਾਮੁ ਨੂੰ ਚੇਤੇ ਕੀਤਾ, ਉਹ ਇਸ ਸੰਸਾਰ ਰੂਪੀ ਸਮੁੰਦਰ ਵਿਚ ਆਪਣਾ ਜੀਵਨ ਸਫਲ ਕਰ ਗਏ। ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਅਨੁਸਾਰ ਚਲ ਕੇ ਸਾਧ ਸੰਗਤ ਕੀਤੀ, ਉਸ ਦਾ ਨਾਂ ਭਗਤ ਪੈ ਗਿਆ।
  • ਜਿਹੜੀ ਕਾਰ ਅਕਾਲ ਪੁਰਖੁ ਨੂੰ ਪਸੰਦ ਆ ਜਾਏ, ਉਹੀ ਕਾਰ ਸੇਵਕ ਦਾ ਜਪ, ਤਪ, ਸੇਵਾ, ਤੇ ਚਾਕਰੀ ਹੈ। ਜਪ, ਤਪ, ਤੇ ਸੇਵਾ ਦੀ ਪ੍ਰੀਭਾਸ਼ਾ ਆਪਣੀ ਮਤ ਜਾਂ ਲੋਕ ਰਾਏ ਅਨੁਸਾਰ ਨਹੀਂ ਬਣਾਨੀ ਹੈ, ਬਲਕਿ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝ ਕੇ ਤੇ ਉਸ ਅਨੁਸਾਰ ਚਲ ਕੇ ਕਰਨੀ ਹੈ।

ਇਸ ਲਈ ਨਾਮੁ ਜਪਣ ਜਾਂ ਅਕਾਲ ਪੁਰਖੁ ਨੂੰ ਮਿਲਣ ਦਾ ਤਰੀਕਾ ਸਿਰਫ ਇਹੀ ਹੈ ਕਿ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣਾਂ ਹੈ, ਆਪਣੇ ਜੀਵਨ ਵਿਚ ਗੁਰਬਾਣੀ ਅਨੁਸਾਰ ਵਿਚਰਨਾ ਹੈ, ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਤੇ ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣਾਂ ਹੈ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।