Previous Next

A Message To Our Sikh Community

The good descendants do not ever forget their Martyrs; as good Sikhs, we should always remember how small children of our Guru stood fearless before a powerful local ruler and treacherous attack of cowards. A Sikh’s selling his or her dignity for getting a political seat or an opportunity to get power is a blot on the community that survived heinous genocides. We have seen how some people of our community get sold for power and money forgetting how small children of our Guru chose dignity and their own faith over anything precious. Isn’t it shameful?

                The Gurpurab to be celebrated in the month of December of our Guru’s Children and mother is a good reminder to keep our dignity intact by rejecting anything that lowers us to be the Sikhs of  our Guru. If we don’t remain united, the genocide occurred in 1984 is inevitable again, and if it does again, our future generations will blame us for our being cowards . Let us celebrate the martyrdom of our celebrated martyrs together with a pledge not to forget it ever or not to get sold for power or wealth.

Humbly

Gursoch team

ਗੁਰੂ ਗ੍ਰੰਥ ਸਾਹਿਬ ਅਨੁਸਾਰ ਨਾਮੁ ਕੀ ਹੈ । (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

What is Naam according to Guru Granth Sahib

ਗੁਰੂ ਸਾਹਿਬਾਂ ਦਾ ਮੰਤਵ ਸੀ ਕਿ ਸੱਚ ਦਾ ਗਿਆਨ ਆਮ ਲੋਕਾਂ ਤਕ ਆਸਾਨੀ ਨਾਲ ਪਹੁੰਚ ਸਕੇ। ਇਸੇ ਲਈ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਾਵਲੀ ਜਿਆਦਾ ਤਰ ਪੁਰਾਣੀ ਹੀ ਵਰਤੀ ਹੈ। ਗੁਰੂ ਸਾਹਿਬਾਂ ਨੇ ਕੁਝ ਕੁ ਨਵੇਂ ਸ਼ਬਦ ਵਰਤੇ ਹਨ, ਜਿਵੇਂ ਕਿ ਅੰਮ੍ਰਿਤ ਵੇਲਾ, ਜੀਵਨ ਮੁਕਤ, ਅਕਾਲ ਪੁਰਖੁ, ਆਦਿ। ਬਾਕੀ ਬਹੁਤ ਸਾਰੇ ਸਬਦ ਉਸ ਸਮੇਂ ਚਲ ਰਹੀ ਭਾਸ਼ਾ ਦੇ ਹੀ ਲਏ ਹਨ, ਜਿਵੇਂ ਕਿ ਨਾਮ, ਸਿਮਰਨ, ਮੁਕਤੀ, ਦਾਨ, ਆਦਿ। ਸ਼ੰਕੇ ਦੂਰ ਕਰਨ ਲਈ ਹਰੇਕ ਸ਼ਬਦ ਦੀ ਪ੍ਰੀਭਾਸ਼ਾ ਵੀ ਗੁਰਬਾਣੀ ਵਿਚ ਵਿਸਥਾਰ ਨਾਲ ਲਿਖੀ ਦਿਤੀ ਹੈ, ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਪਵੇ। ਪਰੰਤੂ ਜਦੋਂ ਅਸੀਂ ਗੁਰਬਾਣੀ ਦੇ ਅਰਥ ਪੁਰਾਤਨ ਸ਼ਬਦਾਵਲੀ ਜਾਂ ਕਿਸੇ ਹੋਰ ਡਿਕਸ਼ਨਰੀ ਅਨੁਸਾਰ ਕਰਦੇ ਹਾਂ ਤਾਂ ਧੋਖਾ ਖਾਂ ਜਾਂਦੇ ਹਾਂ। ਇਹੀ ਹਾਲ ਸਾਡਾ ਨਾਮੁ, ਹੁਕਮੁ, ਸੇਵਾ, ਆਦਿ ਦੇ ਅਰਥ ਕਰਨ ਸਮੇਂ ਹੁੰਦਾ ਹੈ। ਅੱਜ ਅਸੀਂ ਬਹੁਤ ਵੱਡੇ ਪੱਧਰ ਤੇ ਧੋਖੇ ਖਾ ਰਹੇ ਹਾਂ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦਾ ਗਿਆਨ ਘਟ ਹੈ ਤੇ ਬਾਹਰਲੇ ਧਰਮਾਂ, ਦੂਸਰੀਆਂ ਡਿਕਸ਼ਨਰੀਆਂ ਤੇ ਟੀ.ਵੀ. ਜਾਂ ਅਖਬਾਰ ਦਾ ਦਿਤਾ ਗਿਆਨ ਬਹੁਤ ਜਿਆਦਾ ਹੈ। ਅੱਜਕਲ ਤਾਂ ਗੁਰਬਾਣੀ ਗਾਇਨ ਕਰਦੇ ਸਮੇਂ ਸਬਦ ਵਿਚ ਵਾਧ ਘਾਟ ਕਰਨਾ, ਅੱਗੇ ਪਿਛੇ ਕਰਨਾ ਤਾਂ ਆਮ ਫੈਸ਼ਨ ਹੋ ਗਿਆ ਹੈ। ਅਰਥ ਕਰਦੇ ਸਮੇਂ ਵੀ ਅਸੀਂ ਸੇਧ ਗੁਰੂ ਗ੍ਰੰਥ ਸਾਹਿਬ ਵਿਚੋਂ ਲੈਣ ਦੀ ਬਜਾਏ, ਆਪਣੀ ਮੱਤ ਅਨੁਸਾਰ ਅਦਲਾ ਬਦਲੀ ਕਰਦੇ ਰਹਿੰਦੇ ਹਾਂ। 

              ਨਾਮੁ, ਹੁਕਮੁ, ਸਚ, ਆਦਿ ਭਾਂਵੇ ਵੱਖਰੇ ਵੱਖਰੇ ਵਿਸ਼ੇ ਹਨ, ਪਰੰਤੂ ਇਹਨਾਂ ਦਾ ਆਪਸ ਵਿਚ ਸਬੰਧ ਵੀ ਹੈ। ਇਸ ਲਈ ਇਹ ਧਿਆਨ ਵਿਚ ਰੱਖਣਾਂ ਹੈ, ਕਿ ਗੁਰਮਤਿ ਅਨੁਸਾਰ ਨਾਮੁ (Naam) ਦਾ ਅਰਥ ਕੋਈ ਇਕ ਲਫਜ਼, ਭਾਵ ਨਾਂ (Name) ਨਹੀਂ ਹੋ ਸਕਦਾ।

              ਜਦੋਂ ਅਸੀਂ ਗੁਰਬਾਣੀ ਦੀ ਡੂੰਘਿਆਈ ਵਿੱਚ ਜਾਂਦੇ ਤਾਂ ਸਮਝ ਆਉਂਦੀ ਹੈ, ਕਿ ਨਾਮੁ ਅਤੇ ਹੁਕਮੁ ਵਿੱਚ ਜਿਆਦਾ ਅੰਤਰ ਨਹੀਂ। ਇਨ੍ਹਾਂ ਦਾ ਆਪਸੀ ਸਬੰਧ ਹੈ। ਇਸ ਦੇ ਪ੍ਰਮਾਣ ਲਈ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਕੁਝ ਕੁ ਆਪ ਜੀ ਨਾਲ ਸਾਂਝੇ ਕੀਤੇ ਜਾ ਰਹੇ ਹਨ। ਗੁਰਮਤਿ ਅਨੁਸਾਰ ਸਤਸੰਗਤਿ ਉਹ ਹੈ, ਜਿੱਥੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਸਲਾਹਿਆ ਜਾਂਦਾ ਹੈ, ਸਮਝਾਇਆ ਜਾਂਦਾ ਹੈ। ਨਾਮੁ ਹੁਕਮੁ ਹੈ, ਜਿਸ ਦਾ ਗੁਰੂ ਕੋਲੋ ਪਤਾ ਲਗਦਾ ਹੈ। ਇਸ ਦਾ ਭਾਵ ਇਹ ਹੈ ਕਿ, ਹੁਕਮੁ ਗੁਰਬਾਣੀ ਰਾਹੀਂ ਹੀ ਬੁਝਿਆ ਜਾ ਸਕਦਾ ਹੈ। ਇਸ ਲਈ ਨਾਮੁ ਤੇ ਹੁਕਮੁ ਦੀ ਸੋਝੀ ਸਬਦ ਗੁਰੂ ਦੀ ਸੰਗਤ ਵਿੱਚ ਹੀ ਹੋ ਸਕਦੀ ਹੈ।

ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥(੭੧-੭੨)

              ਸਾਰੀ ਸ੍ਰਿਸ਼ਟੀ ਵਿਚ ਉਸ ਅਕਾਲ ਪੁਰਖ ਦਾ ਹੁਕਮੁ ਵੀ ਚੱਲ ਰਿਹਾ ਹੈ, ਤੇ ਸਾਰੀ ਸ੍ਰਿਸ਼ਟੀ ਵਿਚ ਨੀਵੇਂ ਤੋਂ ਨੀਵੇਂ ਥਾਂ ਤੇ ਉਸ ਅਕਾਲ ਪੁਰਖ ਦਾ ਨਾਮੁ ਵੀ ਵੱਜ ਰਿਹਾ ਹੈ। ਸਭ ਜੀਵਾਂ ਵਿਚ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਦਿਤੀ ਹੋਈ ਜੀਵਨ ਜੋਤਿ ਵਿਚਰ ਰਹੀ ਹੈ। ਜਿਸ ਕਿਸੇ ਨੂੰ ਮਿਲਦਾ ਹੈ, ਉਹ ਅਬਿਨਾਸੀ ਅਕਾਲ ਪੁਰਖ, ਆਪਣੀ ਮਿਹਰ ਨਾਲ ਹੀ ਮਿਲਦਾ ਹੈ। ਸਾਰੀ ਸ੍ਰਿਸ਼ਟੀ ਵਿਚ, ਅਕਾਲ ਪੁਰਖ ਦਾ ਹੁਕਮੁ ਵੀ ਚੱਲ ਰਿਹਾ ਹੈ, ਨਾਮੁ ਵੀ ਵੱਜ ਰਿਹਾ ਹੈ, ਤੇ ਸਬਦ ਵੀ ਵਰਤ ਰਿਹਾ ਹੈ।

ਮਲਾਰ ਮਹਲਾ ੧ ॥ ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥

ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥(੧੨੭੫)

ਸਾਰੀ ਸ੍ਰਿਸ਼ਟੀ ਦੇ ਜੀਅ ਜੰਤ, ਜਗਤ ਦੇ ਸਾਰੇ ਭਾਗ, ਸਾਰੇ ਅਕਾਸ਼ ਪਤਾਲ, ਚੰਦ, ਸੂਰਜ, ਤਾਰੇ, ਤੇ ਸਾਰੇ ਸਰੀਰ, ਅਕਾਲ ਪੁਰਖ ਦੇ ਨਾਮੁ ਦੇ ਆਸਰੇ ਟਿਕਾਏ ਹੋਏ ਹਨ।

ਨਾਮ ਕੇ ਧਾਰੇ ਸਗਲੇ ਜੰਤ ॥

ਨਾਮ ਕੇ ਧਾਰੇ ਖੰਡ ਬ੍ਰਹਮੰਡ ॥ (੨੮੪)

ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥

ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥ (੪੮੮)

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ (੧੩੫੦)

ਇਨ੍ਹਾਂ ਦੋਹਾਂ ਸ਼ਬਦਾ ਨੂੰ ਸਾਂਝੇ ਵੇਖਿਆ ਜਾਵੇ ਤਾਂ ਸਮਝ ਆਉਂਦੀ ਹੈ, ਕਿ ਹੁਕਮੁ ਤੇ ਸਚੁ ਦਾ ਵੀ ਅਪਸੀ ਸਬੰਧ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਗੁਰਬਾਣੀ ਅਨੁਸਾਰ ਨਾਮੁ, ਹੁਕਮੁ, ਸਬਦ ਤੇ ਸਚੁ ਦਾ ਆਪਸੀ ਸਬੰਧ ਹੈ। ਇਨ੍ਹਾਂ ਵਿੱਚ ਜਿਆਦਾ ਅੰਤਰ ਨਹੀਂ।

              ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫਿਰ, ਉਸ ਨੇ ਕੁਦਰਤ ਰਚੀ ਤੇ ਉਸ ਵਿਚ ਆਸਣ ਜਮਾ ਕੇ, ਭਾਵ, ਕੁਦਰਤ ਵਿਚ ਵਿਆਪਕ ਹੋ ਕੇ, ਇਸ ਜਗਤ ਦਾ ਆਪ ਤਮਾਸ਼ਾ ਵੇਖਣ ਲੱਗ ਪਿਆ। ਅਕਾਲ ਪੁਰਖ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਇਨ੍ਹਾਂ ਨੂੰ ਸਾਜਣ ਵਾਲਾ ਹੈ। ਆਪ ਹੀ ਪ੍ਰਸੰਨ ਹੋ ਕੇ ਜੀਵਾਂ ਨੂੰ ਦਿੰਦਾ ਹੈ ਤੇ ਬਖ਼ਸ਼ਸ਼ਾਂ ਕਰਦਾ ਹੈ। ਅਕਾਲ ਪੁਰਖ ਸਭਨਾਂ ਜੀਆਂ ਦਾ ਜਾਣਨਹਾਰ ਹੈ, ਉਹ ਆਪ ਹੀ ਜਿੰਦ ਤੇ ਸਰੀਰ ਦਿੰਦਾ ਹੈ, ਤੇ ਆਪ ਹੀ ਮੁੜ ਵਾਪਸ ਲੈ ਲੈਂਦਾ ਹੈ। ਅਕਾਲ ਪੁਰਖ ਆਪਣੀ ਬਣਾਈ ਹੋਈ ਕੁਦਰਤ ਵਿਚ ਆਪਣਾ ਆਸਣ ਜਮਾ ਕੇ ਇਹ ਸਾਰਾ ਜਗਤ ਤਮਾਸ਼ਾ ਵੇਖ ਰਿਹਾ ਹੈ।

ਪਉੜੀ॥ ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ॥ 1(੪੬੩)

ਜਿਹੜਾ ਮਨੁੱਖ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਦਾ ਹੈ, ਤੇ ਆਪਣੀ ਹਉਮੈਂ ਨੂੰ ਸਬਦ ਦੁਆਰਾ ਖਤਮ ਕਰ ਲੈਂਦਾ ਹੈ, ਉਹੀ ਮਨੁੱਖ ਅਕਾਲ ਪੁਰਖੁ ਦਾ ਭਗਤੁ ਕਹਿਲਾ ਸਕਦਾ ਹੈ। ਅਕਾਲ ਪੁਰਖੁ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮੁ ਹੀ ਸਭ ਸੁਖਾਂ ਦੀ ਮਣੀ ਹੈ, ਭਾਵ ਅਕਾਲ ਪੁਰਖੁ ਦਾ ਨਾਮੁ ਹੀ ਸਭ ਸੁਖਾਂ ਦਾ ਮੂਲ ਹੈ ਤੇ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੁੰਦਾ ਹੈ।

ਗਉੜੀ ਸੁਖਮਨੀ ਮ: ੫ ॥ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥

ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥ (੨੬੨)

ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ, ਉਸ ਨੂੰ ਅਕਾਲ ਪੁਰਖ ਦਾ ਨਾਮੁ ਮਿਠਾ ਤੇ ਪਿਆਰਾ ਲੱਗਣ ਲੱਗ ਪੈਂਦਾ ਹੈ। ਜਗਤ ਦੇ ਸਾਰੇ ਪਦਾਰਥ ਉਸ ਨੂੰ ਇਕ ਅਕਾਲ ਪੁਰਖ ਵਿਚ ਹੀ ਲੀਨ ਦਿੱਸਦੇ ਹਨ, ਉਸ ਨੂੰ ਅਕਾਲ ਪੁਰਖ ਤੋਂ ਹੀ ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ ਨਿਕਲੇ ਹੋਏ ਦਿਖਾਈ ਦਿੰਦੇ ਹਨ। ਮਨੁੱਖ ਦੇ ਸਰੀਰ ਵਿਚ ਅਕਾਲ ਪੁਰਖ ਦੇ ਉਸ ਨਾਮੁ ਦਾ ਟਿਕਾਣਾ ਹੋ ਜਾਂਦਾ ਹੈ, ਜੋ ਕਿ ਮਾਨੋ, ਜਗਤ ਦੇ ਨੌ ਖ਼ਜ਼ਾਨਿਆਂ ਦੇ ਬਰਾਬਰ ਹੈ ਤੇ ਅੰਮ੍ਰਿਤ ਹੈ। ਮਨੁੱਖ ਦੀ ਅੰਦਰਲੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ, ਤੇ, ਅਜੇਹਾ ਆਨੰਦ ਬਣਿਆ ਰਹਿੰਦਾ ਹੈ, ਜਿਹੜਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਇਹ ਆਨੰਦ ਉਸ ਮਨੁੱਖ ਨੇ ਹੀ ਵੇਖਿਆ ਹੈ, ਜਿਸ ਨੂੰ ਅਕਾਲ ਪੁਰਖ ਆਪ ਵਿਖਾਉਂਦਾ ਹੈ ਤੇ ਅਸਲੀ ਆਨੰਦ ਦੀ ਸਮਝ ਬਖ਼ਸ਼ਦਾ ਹੈ।

ਅਸਟਪਦੀ ॥ ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥ ਨਾਮੁ ਪ੍ਰਭੂ ਕਾ ਲਾਗਾ ਮੀਠਾ ॥

ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ ਅਨਿਕ ਰੰਗ ਨਾਨਾ ਦ੍ਰਿਸਟਾਹਿ ॥

ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥ (੨੯੩)

ਉਪਰ ਲਿਖਿਆ ਸਬਦ ਸਪੱਸ਼ਟ ਕਰਦਾ ਹੈ ਕਿ ਅਕਾਲ ਪੁਰਖ ਦਾ ਨਾਮੁ ਹੀ ਅੰਮ੍ਰਿਤ ਹੈ, ਜਿਹੜਾ ਕਿ ਸਬਦ ਗੁਰੂ ਦੀ ਸੰਗਤਿ ਵਿਚ ਰਹਿ ਕੇ ਆਪਣੇ ਅੰਦਰ ਵੇਖਿਆ ਜਾ ਸਕਦਾ ਹੈ।

              ਅਕਾਲ ਪੁਰਖ ਪਰੇ ਤੋਂ ਪਰੇ ਹੈ, ਅਕਾਲ ਪੁਰਖ ਅਪਹੁੰਚ ਹੈ, ਅਕਾਲ ਪੁਰਖ ਤਕ ਗਿਆਨ ਇੰਦ੍ਰਿਆਂ ਦੁਆਰਾ ਨਹੀਂ ਪਹੁੰਚਿਆ ਜਾ ਸਕਦਾ। ਗੁਰੂ ਦੇ ਸ਼ਬਦ ਦੁਆਰਾ ਕੋਈ ਵਿਰਲਾ ਮਨੁੱਖ ਹੀ ਅਕਾਲ ਪੁਰਖ ਨੂੰ ਮਿਲਦਾ ਹੈ, ਤੇ ਉਸ ਦੇ ਅੰਦਰ ਅਕਾਲ ਪੁਰਖ ਦੇ ਨਾਮੁ ਦੀ ਕਦਰ ਪੈਦਾ ਹੁੰਦੀ ਹੈ। ਅਕਾਲ ਪੁਰਖ ਦੇ ਨਾਮੁ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ ਵਿਕਾਰਾਂ ਦਾ ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ। ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਾਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਰਦਾ ਹੈ, ਜਿਹੜੇ ਦੁੱਖ ਪੈਦਾ ਕਰਦੇ ਹਨ। ਇਸ ਤਰ੍ਹਾਂ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਸਜ਼ਾ ਮਿਲਦੀ ਰਹਿੰਦੀ ਹੈ। ਅਕਾਲ ਪੁਰਖ ਦਾ ਨਾਮੁ ਇਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਪਰੰਤੂ ਉਹੀ ਮਨੁੱਖ ਇਹ ਨਾਮੁ ਰੂਪੀ ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਅਕਾਲ ਪੁਰਖ ਆਪ ਪਿਲਾਂਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣਦਾ ਹੈ, ਤੇ ਅਕਾਲ ਪੁਰਖ ਦੇ ਨਾਮੁ ਵਿਚ ਆਪਣੇ ਆਪ ਨੂੰ ਰੰਗ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।

ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥ ਪੀਵਤ ਰਹੈ ਪੀਆਏ ਸੋਇ ॥

ਗੁਰ ਕਿਰਪਾ ਤੇ ਹਰਿ ਰਸੁ ਪਾਏ ॥ ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥ (੩੬੧)

ਇਸ ਸੰਸਾਰ ਵਿਚ ਜੋ ਕੁਝ ਵੀ ਅਸੀਂ ਵੇਖ ਰਹੇ ਹਾਂ, ਉਹ ਸਭ ਕੁਝ ਅਕਾਲ ਪੁਰਖ ਦੇ ਨਾਮੁ ਤੋਂ ਹੀ ਪੈਦਾ ਹੁੰਦਾ ਹੈ ਤੇ ਆਤਮਕ ਜੀਵਨ ਵੀ ਅਕਾਲ ਪੁਰਖ ਦੇ ਨਾਮੁ ਦੁਆਰਾ ਹੀ ਮਿਲਦਾ ਹੈ, ਪਰੰਤੂ ਗੁਰੂ ਦੀ ਸ਼ਰਨ ਵਿਚ ਆਉਂਣ ਤੋਂ ਬਿਨਾ ਨਾਮੁ ਦੀ ਕਦਰ ਨਹੀਂ ਪਤਾ ਲਗਦੀ। ਗੁਰੂ ਦਾ ਸਬਦ ਬਹੁਤ ਜਿਆਦਾ ਰਸ ਵਾਲਾ ਹੈ ਤੇ ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਸਬਦ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ ਆਪਣੇ ਇਸ ਕੀਮਤੀ ਮਨੁੱਖਾ ਜਨਮ ਨੂੰ ਕੌਡੀ ਦੇ ਬਦਲੇ ਵਿਅਰਥ ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਾਂ ਉਹ ਇਕ ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾਂ ਲੈਂਦਾ ਹੈ, ਤੇ, ਫਿਰ ਉਸ ਨੂੰ ਹਉਮੈ ਦਾ ਦੁੱਖ ਸਤਾ ਨਹੀਂ ਸਕਦਾ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਹੜਾ ਸ਼ਰਨ ਵਿਚ ਆਏ ਮਨੁੱਖ ਦੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਨਾਲ ਪ੍ਰੀਤ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ। ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਹਮੇਸ਼ਾਂ ਗਾਇਨ ਕਰਦਾ ਰਹਿੰਦਾ ਹੈ, ਸਮਝਦਾ ਰਹਿੰਦਾ ਹੈ, ਤੇ ਵਿਚਾਰਦਾ ਰਹਿੰਦਾ ਹੈ। ਅਜੇਹੇ ਮਨੁੱਖ ਦਾ ਮਨ ਤੇ ਸਰੀਰ ਦਾ ਹਰੇਕ ਅੰਗ, ਗੁਰੂ ਦੀ ਬਰਕਤ ਨਾਲ, ਇਕ ਨਵੀਂ ਆਤਮਕ ਸੋਚ ਅਨੁਸਾਰ ਚਲਦਾ ਹੈ, ਤੇ ਉਹ ਗੁਰੂ ਦੀ ਸ਼ਰਨ ਵਿਚ ਆਉਂਣ ਸਦਕਾ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲੇ ਕੰਮ ਕਰਦਾ ਰਹਿੰਦਾ ਹੈ, ਤੇ ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ, ਜਿਹੜੀ ਉਸ ਦੇ ਆਤਮਕ ਜੀਵਨ ਲਈ ਜ਼ਹਿਰ ਬਣ ਜਾਂਦੀ ਹੈ। ਸਬਦ ਗੁਰੂ ਦੀ ਸ਼ਰਨ ਵਿਚ ਆਉਂਣ ਤੋਂ ਬਿਨਾ ਅਜੇਹਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥

ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥

ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥

ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥

ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥

ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥

ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥(੭੫੩, ੭੫੪)

ਉਪਰ ਲਿਖਿਆ ਸਬਦ ਸਪੱਸ਼ਟ ਕਰਦਾ ਹੈ, ਕਿ ਗੁਰੂ ਦਾ ਸਬਦ ਬਹੁਤ ਜਿਆਦਾ ਰਸ ਵਾਲਾ ਹੈ ਤੇ ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਸਬਦ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ। ਇਸ ਤੋਂ ਪਹਿਲੇ ਸਬਦ ਵਿਚ ਸਪੱਸ਼ਟ ਕੀਤਾ ਗਿਆ ਹੈ, ਕਿ ਅਕਾਲ ਪੁਰਖ ਦਾ ਨਾਮੁ ਇਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਹੁਣ ਇਨ੍ਹਾਂ ਨੂੰ ਦੋਹਾਂ ਸਬਦਾ ਨੂੰ ਇਕੱਠਾ ਕੀਤਾ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਦਾ ਸਬਦ ਹੀ ਨਾਮੁ ਹੈ, ਤੇ ਸਬਦ ਦੁਆਰਾ ਹੀ ਅਕਾਲ ਪੁਰਖ ਦਾ ਨਾਮੁ ਰੂਪੀ ਅੰਮ੍ਰਿਤ ਪਾਇਆ ਜਾ ਸਕਦਾ ਹੈ, ਜੋ ਕਿ ਮਿੱਠਾ ਤੇ ਬੜੇ ਰਸ ਵਾਲਾ ਹੈ।

              ਬਿਰਧ ਅਵਸਥਾ ਵਿਚ ਕਮਜੋਰ ਹੋਣ ਕਰਕੇ ਮਨੁੱਖ ਦੀਆਂ ਅੱਖਾਂ ਵਿਚੋਂ ਪਾਣੀ ਵਗਣ ਲਗ ਪੈਂਦਾ ਹੈ, ਸਰੀਰ ਲਿੱਸਾ ਹੋ ਜਾਂਦਾ ਹੈ, ਕੇਸ ਦੁੱਧ ਵਰਗੇ ਚਿੱਟੇ ਹੋ ਜਾਂਦੇ ਹਨ, ਗਲਾ ਖਾਂਸੀ ਨਾਲ ਰੁਕਣ ਕਰਕੇ ਬੋਲ ਨਹੀਂ ਸਕਦਾ, ਜੀਵ ਬੁਢਾਪੇ ਵਿਚ ਕਈ ਦੁਖਾਂ ਨਾਲ ਘਿਰਿਆ ਰਹਿੰਦਾ ਹੈ। ਪਰੰਤੂ ਸਰੀਰ ਤਾਂ ਫਿਰ ਵੀ ਮੋਹ ਵਿਚ ਫਸਿਆ ਰਹਿੰਦਾ ਹੈ। ਭਗਤ ਭੀਖਨ ਜੀ ਚਿਤਾਵਨੀ ਦੇ ਰਹੇ ਹਨ, ਕਿ ਹੇ ਜੀਵ ਤੂੰ ਅਜੇ ਵੀ ਕੀ ਕਰ ਰਿਹਾ ਹੈ? ਹੁਣ ਵੀ ਤੂੰ ਅਕਾਲ ਪੁਰਖੁ ਨੂੰ ਕਿਉਂ ਯਾਦ ਨਹੀਂ ਕਰਦਾ? ਅਕਾਲ ਪੁਰਖੁ ਆਪ ਹੀ ਹਕੀਮ ਬਣ ਕੇ ਆਪਣੇ ਸੰਤਾਂ ਨੂੰ ਇਨ੍ਹਾਂ ਦੁਖਾਂ ਤੋਂ ਬਚਾ ਲੈਂਦਾ ਹੈ। ਇਸ ਸਰੀਰਕ ਮੋਹ ਨੂੰ ਮਿਟਾਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ, ਜੋ ਕਿ ਨਿਰਮਲ ਜਲ ਦੀ ਤਰ੍ਹਾਂ ਹੈ। ਪਰੰਤੂ ਇਹ ਨਾਮੁ ਜਪਣ ਦਾ ਰਸਤਾ ਗੁਰੂ ਦੀ ਕਿਰਪਾ ਨਾਲ ਹੀ ਲੱਭਿਆ ਜਾ ਸਕਦਾ ਹੈ, ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਮਿਲ ਸਕਦੀ ਹੈ।

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥

ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ (੬੫੯)

ਅਕਾਲ ਪੁਰਖ ਆਪ ਹੀ ਕਈ ਕਿਸਮਾਂ ਦੀ ਤੇ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ। ਸ੍ਰਿਸ਼ਟੀ ਰਚ ਕੇ ਅਕਾਲ ਪੁਰਖ ਨੇ ਆਪ ਹੀ ਇਹ ਜਗਤ ਤਮਾਸ਼ਾ ਬਣਾਇਆ ਹੋਇਆ ਹੈ। ਇਹ ਜਗਤ ਤਮਾਸ਼ਾ ਰਚ ਕੇ ਉਹ ਆਪ ਹੀ ਇਸ ਦੀ ਸੰਭਾਲ ਵੀ ਕਰਦਾ ਹੈ, ਸਭ ਕੁਝ ਆਪ ਹੀ ਕਰ ਰਿਹਾ ਹੈ, ਤੇ ਜੀਵਾਂ ਪਾਸੋਂ ਕਰਾ ਰਿਹਾ ਹੈ। ਅਕਾਲ ਪੁਰਖ ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ। ਸਿਰਫ਼ ਅਕਾਲ ਪੁਰਖ ਹੀ ਹਰੇਕ ਘਟ ਵਿਚ ਵਿਆਪਕ ਹੈ। ਜਿਸ ਨੇ ਇਸ ਮਨੁੱਖਾ ਜੀਵਨ ਵਿਚ ਸਬਦ ਗੁਰੂ ਦੀ ਸ਼ਰਨ ਵਿਚ ਆ ਕੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਦੇ ਅੰਦਰ ਅਕਾਲ ਪੁਰਖ ਦਾ ਨਾਮੁ ਪਰਗਟ ਹੋ ਜਾਂਦਾ ਹੈ, ਤੇ ਦੁਖ ਕਲੇਸ਼ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ। ਮਨੁੱਖ ਦੇ ਮਨ ਦੀ ਅਵਸਥਾ ਭਾਂਵੇ ਕਲਜੁਗ ਵਾਲੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਹੋਵੇ ਅਕਾਲ ਪੁਰਖ ਦਾ ਨਾਮੁ ਹਰੇਕ ਸਰੀਰ ਵਿਚ ਗੁਪਤ ਰੂਪ ਵਿਚ ਮੌਜੂਦ ਹੈ, ਅਤੇ ਅਕਾਲ ਪੁਰਖ ਹਰੇਕ ਸਰੀਰ ਵਿਚ ਹਰ ਸਮੇਂ ਵਿਆਪਕ ਵੀ ਹੈ। ਪਰੰਤੂ ਉਸ ਦਾ ਸ੍ਰੇਸ਼ਟ ਨਾਮੁ ਉਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹੀ ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸ਼ਰਨ ਵਿਚ ਆ ਜਾਂਦੇ ਹਨ। ਜਿਹੜਾ ਮਨੁੱਖ ਗੁਰਮਤਿ ਦੁਆਰਾ ਨਿਮਰਤਾ, ਖਿਮਾ, ਸਬਰ, ਸੰਤੋਖ ਆਦਿ ਗੁਣ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਭਉ ਤੇ ਭਾਉ ਵਿਚ ਰਹਿ ਕੇ ਅਕਾਲ ਪੁਰਖ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਅਜੇਹਾ ਮਨੁੱਖ ਵੱਡੇ ਭਾਗਾਂ ਵਾਲਾ ਤੇ ਗੁਣਾਂ ਨਾਲ ਭਰਪੂਰ ਬਣ ਜਾਂਦਾ ਹੈ, ਪੰਜੇ ਇੰਦਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਪਰੰਤੂ ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ ਵਿਚ ਨਹੀਂ ਵਸਾਂਦਾ, ਤੇ ਭਾਂਵੇਂ ਉਹ ਮਿਥੇ ਹੋਏ ਧਾਰਮਿਕ ਕਰਮ ਕਰ ਕੇ, ਬਹੁਤ ਸਾਰਾ ਧਨ ਵੀ ਇਕੱਠਾ ਕਰ ਲੈਂਦਾ ਹੈ, ਪਰੰਤੂ ਫਿਰ ਵੀ ਉਹ ਜੋ ਕੁਝ ਕਰਦਾ ਹੈ, ਉਹ ਅਜੇਹਾ ਕਰਦਿਆਂ ਹੋਇਆਂ ਵੀ ਨਰਕ ਵਿਚ ਹੀ ਪਿਆ ਰਹਿੰਦਾ ਹੈ, ਤੇ ਸਦਾ ਦੁੱਖੀ ਹੀ ਰਹਿੰਦਾ ਹੈ।

ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥

ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥ (੧੩੩੪)

ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥

ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ (ਪੰਨਾ ੧੩੩੪)

ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜਦੋਂ ਮੈਂ ਅਕਾਲ ਪੁਰਖ ਦਾ ਨਾਮੁ ਯਾਦ ਕਰਦਾ ਹਾਂ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਰਹਿੰਦਾ ਹੈ। ਪਰੰਤੂ ਜਦੋਂ ਮੈਨੂੰ ਅਕਾਲ ਪੁਰਖ ਦਾ ਨਾਮੁ ਭੁੱਲ ਜਾਂਦਾ ਹੈ, ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਇਹ ਸਭ ਕੁਝ ਪਤਾ ਹੁੰਦਿਆਂ ਹੋਇਆ ਵੀ ਆਮ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਨਾਮੁ ਯਾਦ ਕਰਨਾ ਔਖਾ ਲਗਦਾ ਹੈ। ਜਿਸ ਮਨੁੱਖ ਦੇ ਅੰਦਰ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਤਾਂਘ ਪੈਦਾ ਹੋ ਜਾਂਦੀ ਹੈ, ਫਿਰ ਉਸ ਤਾਂਘ ਦੀ ਬਰਕਤ ਨਾਲ, ਅਕਾਲ ਪੁਰਖੁ ਦਾ ਨਾਮੁ ਭੋਜਨ ਦੀ ਤਰ੍ਹਾਂ ਖਾਣ ਨਾਲ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਮੁਸ਼ਕਲ ਸਮੇਂ ਅਕਸਰ ਮਨੁੱਖ ਆਪਣੀ ਮਾਂ ਨੂੰ ਯਾਦ ਕਰਦਾ ਹੈ, ਗੁਰੂ ਸਾਹਿਬ ਵੀ ਉਸੇ ਤਰ੍ਹਾਂ ਸੰਬੋਧਨ ਕਰਕੇ ਸਮਝਾਂਉਂਦੇ ਹਨ, ਕਿ ਹੇ ਮੇਰੀ ਮਾਂ! ਅਰਦਾਸ ਕਰ ਕਿ ਉਹ ਅਕਾਲ ਪੁਰਖ ਮੈਨੂੰ ਕਦੇ ਵੀ ਨਾ ਭੁੱਲੇ, ਕਿਉਂਕਿ ਆਪ ਖੁਦ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ ਤੇ ਅਕਾਲ ਪੁਰਖ ਦਾ ਨਾਮੁ ਵੀ ਸਦਾ ਕਾਇਮ ਰਹਿਣ ਵਾਲਾ ਹੈ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਥੋੜੀ ਜਿਹੀ ਉਸਤਤ ਵੀ ਬਿਆਨ ਕਰ ਕੇ ਜੀਵ ਥੱਕ ਗਏ ਹਨ, ਕਿਉਂਕਿ ਅਕਾਲ ਪੁਰਖ ਦੀ ਉਪਮਾਂ ਬੇਅੰਤ ਹੈ, ਜਿਹੜੀ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਵੀ ਜੀਵ ਇਹ ਨਹੀਂ ਦੱਸ ਸਕਿਆ ਕਿ ਅਕਾਲ ਪੁਰਖ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇਕਰ ਜਗਤ ਦੇ ਸਾਰੇ ਜੀਵ ਰਲ ਕੇ ਅਕਾਲ ਪੁਰਖ ਦੀ ਵਡਿਆਈ ਬਿਆਨ ਕਰਨ ਦਾ ਯਤਨ ਕਰਨ, ਤਾਂ ਵੀ ਉਹ ਅਕਾਲ ਪੁਰਖ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਤੇ, ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ, ਤਾਂ ਵੀ ਉਹ ਅੱਗੇ ਨਾਲੋਂ ਘੱਟ ਨਹੀਂ ਜਾਂਦਾ। ਅਕਾਲ ਪੁਰਖ ਨੂੰ ਆਪਣੀ ਸੋਭਾ ਦਾ ਕੋਈ ਲਾਲਚ ਨਹੀਂ। ਉਹ ਅਕਾਲ ਪੁਰਖ ਨਾ ਕਦੇ ਮਰਦਾ ਹੈ, ਤੇ ਨਾ ਹੀ ਉਸ ਦੀ ਖ਼ਾਤਰ ਸੋਗ ਹੁੰਦਾ ਹੈ। ਉਸ ਦੀ ਵੱਡੀ ਖ਼ੂਬੀ ਇਹ ਹੈ, ਕਿ ਉਸ ਵਰਗਾ ਹੋਰ ਕੋਈ ਨਹੀਂ ਹੈ, ਉਸ ਵਰਗਾ ਅਜੇ ਤਕ ਨਾ ਕੋਈ ਹੋਇਆ ਹੈ, ਨਾ ਹੀ ਕਦੇ ਹੋਵੇਗਾ।

ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥

ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥

ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ (੯)

ਕੁਦਰਤਿ ਦੇ ਅਨੇਕਾਂ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ ਅਸੰਖਾਂ ਹੀ ਨਾਂ ਹਨ, ਤੇ ਅਸੰਖਾਂ ਹੀ ਉਨ੍ਹਾਂ ਦੇ ਥਾਂ ਟਿਕਾਣੇ ਹਨ। ਕੁਦਰਤਿ ਵਿਚ ਅਸੰਖਾਂ ਹੀ ਭਵਣ ਹਨ, ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ ‘ਅਸੰਖ’ ਵੀ ਆਖਦੇ ਹਨ, ਉਨ੍ਹਾਂ ਦੇ ਸਿਰ ਉੱਤੇ ਵੀ ਭਾਰ ਹੁੰਦਾ ਹੈ ਭਾਵ, ਉਹ ਵੀ ਭੁੱਲ ਕਰਦੇ ਹਨ, ਕਿਉਂਕਿ ‘ਅਸੰਖ’ ਸ਼ਬਦ ਵੀ ਕਾਫੀ ਨਹੀਂ ਹੈ। ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ ‘ਅਸੰਖ’ ਤਾਂ ਕਿਤੇ ਰਿਹਾ, ਕੋਈ ਵੀ ਗਿਣਤੀ ਪੂਰਾ ਨਹੀਂ ਕਰ ਸਕਦੀ। ਵੈਸੇ ਅਸੰਖ ਸ਼ਬਦ ਨੂੰ ਤੋੜ ਕੇ ਵੇਖਿਆ ਜਾਵੇ (ਅ + ਸੰਖ) ਤਾਂ ਅਰਥ ਇਹੀ ਬਣਦੇ ਹਨ, ਕਿ ਜਿਸ ਦੀ ਸੰਖਿਆ ਨਹੀਂ ਹੋ ਸਕਦੀ (infinite), ਭਾਵ ਗਿਣਤੀ ਨਹੀਂ ਹੋ ਸਕਦੀ (ਅਣਗਿਣਤ)। 

              ਜੇ ਕਰ ਸਾਨੂੰ ਅਕਾਲ ਪੁਰਖ ਦਾ ਨਾਮੁ ਲੈਣਾਂ ਜਾਂ ਸਮਝਣਾਂ ਹੈ, ਤਾਂ ਉਹ ਅੱਖਰਾਂ / ਭਾਸ਼ਾਂ ਰਾਹੀਂ ਹੀ ਲਿਆ ਜਾ ਸਕਦਾ ਹੈ, ਜਿਹੜਾ ਕਿ ਅਸੀਂ ਸਮਝ ਸਕਦੇ ਹਾਂ, ਅਕਾਲ ਪੁਰਖ ਦੀ ਸਿਫ਼ਿਤ ਸਾਲਾਹ ਵੀ ਅੱਖਰਾਂ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ ਰਾਹੀਂ ਹੀ ਵਿਚਾਰਿਆ ਜਾ ਸਕਦਾ ਹੈ। ਅੱਖਰਾਂ ਰਾਹੀਂ ਹੀ ਉਸਦੇ ਗੀਤ ਤੇ ਗੁਣਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ। ਕਿਸੇ ਵੀ ਬੋਲੀ ਦਾ ਲਿਖਣਾ ਤੇ ਬੋਲਣਾ ਵੀ ਅੱਖਰਾਂ ਰਾਹੀਂ ਹੀ ਦੱਸਿਆ ਜਾ ਸਕਦਾ ਹੈ। ਜੇ ਕਰ ਅਸੀਂ ਸੰਜੋਗ ਬਾਰੇ ਕੁਝ ਸਮਝਣਾਂ ਜਾਂ ਬਿਆਨ ਕਰਨਾ ਹੈ ਤਾਂ ਉਹ ਵੀ ਅਸੀਂ ਅੱਖਰਾਂ ਰਾਹੀਂ ਹੀ ਕਰ ਸਕਦੇ ਹਾਂ। ਹੁਣ ਸਾਨੂੰ ਪਤਾ ਹੀ ਹੈ ਕਿ ਵੱਖ ਵੱਖ ਲੋਕਾਂ ਜਾਂ ਦੇਸ਼ਾਂ ਦੀ ਭਾਸ਼ਾ ਵਿਚ ਵਰਤੇ ਜਾਣ ਵਾਲੇ ਅੱਖਰ ਵੱਖਰੇ ਵੱਖਰੇ ਹਨ, ਇਥੇ ਹੀ ਬੱਸ ਨਹੀਂ ਕੁਦਰਤ ਵਿਚ ਤਾਂ ਅਨੇਕਾਂ ਹੀ ਜੀਵ ਜੰਤੂ ਹਨ, ਜਿਨ੍ਹਾਂ ਦੀ ਭਾਸ਼ਾ ਅਕਾਲ ਪੁਰਖ ਤਾਂ ਸਮਝ ਸਕਦਾ ਹੈ, ਪਰੰਤੂ ਮਨੁੱਖ ਨਹੀਂ। ਅਸੀਂ ਜੋ ਵੀ ਅੱਖਰ ਵਰਤਦੇ ਹਾਂ, ਉਹ ਸਾਡੇ ਆਪਣੇ ਸਮਝਣ ਲਈ ਹਨ। ਜਿਸ ਅਕਾਲ ਪੁਰਖ ਨੇ ਜੀਵਾਂ ਦੇ ਸੰਜੋਗ ਦੇ ਇਹ ਅੱਖਰ ਲਿਖੇ ਹਨ, ਉਹ ਅਕਾਲ ਪੁਰਖ ਆਪ ਇਨ੍ਹਾਂ ਲੇਖਾਂ ਦੇ ਅਧੀਨ ਨਹੀਂ ਹੈ। ਇਸ ਲਈ ਕੋਈ ਮਨੁੱਖ ਉਸ ਅਕਾਲ ਪੁਰਖ ਦਾ ਨਾ ਤਾਂ ਲੇਖਾ ਕਰ ਸਕਦਾ ਹੈ ਤੇ ਨਾ ਹੀ ਉਸ ਨੂੰ ਆਪਣੇ ਵਰਤੇ ਜਾ ਰਹੇ ਅੱਖਰਾ ਦੇ ਅਧੀਨ ਜਾਂ ਸੀਮਿਤ ਕਰ ਸਕਦਾ ਹੈ। ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਹਨ।

              ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ ਨਾਂ ਰੱਖੀਦਾ ਹੈ, ਤਾਂ ਉਸ ਦਾ ਮੰਤਵ ਜਾਂ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ ਜਾਂ ਸ਼ਕਲ ਨੀਯਤ ਕੀਤੀ ਜਾ ਸਕੇ। ਜਦੋਂ ਉਸ ਨਾਂ ਲਈਦਾ ਹੈ, ਤਾਂ ਉਹ ਹਸਤੀ ਸਾਡੀਆਂ ਅੱਖਾਂ ਅੱਗੇ ਆ ਜਾਂਦੀ ਹੈ। ਪਰੰਤੂ ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’। ਕੋਈ ਥਾਂ ਵੀ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, ਭਾਵ, ਜਿਹੜੀ ਥਾਂ ਜਾਂ ਪਦਾਰਥ ਨੂੰ ਵੇਖਦੇ ਹਾਂ ਉਹੀ ਅਕਾਲ ਪੁਰਖ ਦਾ ਦਿੱਸਦਾ ਸਰੂਪ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਹੀ ਸਰੂਪ ਹੈ। ਅਕਾਲ ਪੁਰਖ ਦਾ ਦਿੱਸਣ ਵਾਲਾ ਸਰਗੁਨ ਸਰੂਪ ਵੀ ਹੋ ਸਕਦਾ ਹੈ, ਤੇ ਨਾ ਦਾ ਦਿੱਸਣ ਵਾਲਾ ਨਿਰਗੁਨ ਸਰੂਪ ਵੀ ਹੋ ਸਕਦਾ ਹੈ। ਇਸ ਲਈ ਅਸੀਂ ਆਮ ਮਨੁੱਖਾਂ ਜਾਂ ਜੀਵਾਂ ਦੇ ਨਾਂ ਤਾਂ ਆਪਣੀ ਭਾਸ਼ਾ ਜਾਂ ਅੱਖਰਾਂ ਨਾਲ ਨੀਯਤ ਕਰ ਸਕਦੇ ਹਾਂ, ਪਰੰਤੂ ਆਮ ਜੀਵਾਂ ਵਾਂਗੂ ਅਕਾਲ ਪੁਰਖ ਦਾ ਨਾਂ ਨਿਸ਼ਚਤ ਕਰਨਾ ਅਸੰਭਵ ਹੈ।

              ਗੁਰੂ ਸਾਹਿਬ ਵੀ ਇਹੀ ਸਮਝਾਂਦੇ ਹਨ, ਕਿ ਮੇਰੀ ਕੀ ਤਾਕਤ ਹੈ, ਕਿ ਮੈਂ ਅਕਾਲ ਪੁਰਖ ਦੀ ਕੁਦਰਤਿ ਤੇ ਉਸ ਦੀ ਵੀਚਾਰ ਕਰ ਸਕਾਂ? ਹੇ ਅਕਾਲ ਪੁਰਖ! ਮੈਂ ਤਾਂ ਤੇਰੇ ਉਤੋਂ ਇਕ ਵਾਰੀ ਵੀ ਸਦਕੇ ਜਾਣ ਜੋਗਾ ਨਹੀਂ ਹਾਂ, ਅਕਾਲ ਪੁਰਖ ਦੇ ਸਾਹਮਣੇ ਮੇਰੀ ਹਸਤੀ ਬਹੁਤ ਹੀ ਛੋਟੀ ਹੈ। ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਸਾਡੇ ਵਰਗੇ ਜੀਵਾਂ ਲਈ ਭਲੇ ਵਾਲੀ ਗੱਲ ਹੈ। ਅਣਗਿਣਤ ਧਰਤੀਆਂ ਤੇ ਅਣਗਿਣਤ ਜੀਵ ਅਕਾਲ ਪੁਰਖ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ। ਇਹ ਬੋਲੀ ਵੀ ਰੱਬ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ, ਉਸ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਨ ਲਈ। ਇਸ ਲਈ ਇਹ ਕਦੀ ਨਹੀਂ ਹੋ ਸਕਦਾ ਕਿ ਕਿਸੇ ਬੋਲੀ ਦੇ ਖਾਸ ਅੱਖਰ ਨੂੰ ਵਾਰ  ਵਾਰ  ਬੋਲ ਕੇ, ਮਨੁੱਖ ਅਕਾਲ ਪੁਰਖ ਦਾ ਅੰਤ ਪਾ ਸਕੇ। 

ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥

ਅਸੰਖ ਕਹਹਿ ਸਿਰਿ ਭਾਰੁ ਹੋਇ ॥ ਅਖਰੀ ਨਾਮੁ ਅਖਰੀ ਸਾਲਾਹ ॥

ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥

ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥

ਜਿਵ ਫੁਰਮਾਏ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ ਨਾਉ ॥

ਵਿਣੁ ਨਾਵੈ ਨਾਹੀ ਕੋ ਥਾਉ ॥ ਕੁਦਰਤਿ ਕਵਣ ਕਹਾ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥ (੪)

ਇਸ ਲਈ ਹਮੇਸ਼ਾਂ ਧਿਆਨ ਵਿਚ ਰੱਖਣਾਂ ਹੈ, ਕਿ ਅਕਾਲ ਪੁਰਖੁ ਅੱਖਰਾਂ ਦੇ ਅਧੀਨ ਨਹੀਂ ਹੈ, ਤੇ ਨਾ ਹੀ ਅਕਾਲ ਪੁਰਖੁ ਦੇ ਨਾਮੁ ਦਾ ਅੰਤ ਪਾਇਆ ਜਾ ਸਕਦਾ ਹੈ। ਜੇ ਅਕਾਲ ਪੁਰਖੁ ਨਾਮੁ ਨਾਲ ਜੁੜਨਾਂ ਹੈ ਤਾਂ ਉਸ ਦੀ ਕੁਦਰਤ ਨਾਲ ਜੁੜਨਾ ਪਵੇਗਾ। ਜਦੋਂ ਮਨੁੱਖ ਨੂੰ ਸਬਦ ਗੁਰੂ ਦੁਆਰਾ ਸਮਝ ਆ ਜਾਂਦੀ ਹੈ ਤਾਂ ਉਸ ਦਾ ਸੀਸ ਆਪਣੇ ਆਪ ਉਸ ਅਕਾਲ ਪੁਰਖੁ ਅੱਗੇ ਝੁਕ ਜਾਂਦਾ ਹੈ, ਕਿਸੇ ਦੂਸਰੇ ਨੂੰ ਕਹਿਣਾਂ ਨਹੀਂ ਪੈਦਾਂ ਹੈ। ਪਰੰਤੂ ਇਹ ਸਮਝ ਸਿਰਫ ਸਬਦ ਗੁਰੂ ਨੂੰ ਆਪਣੇ ਅਮਲੀ ਜੀਵਨ ਵਿਚ ਅਪਨਾਇਆਂ ਹੀ ਆ ਸਕਦੀ ਹੈ।

              ਅਸੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਅੱਖਰਾਂ ਨੂੰ ਪੜ੍ਹਦੇ ਹਾਂ, ਮੂੰਹ ਦੀ ਆਵਾਜ਼ ਰਾਹੀਂ ਅੱਖਰਾਂ ਨੂੰ ਬੋਲਦੇ ਹਾਂ, ਕੰਨਾਂ ਨਾਲ ਅੱਖਰਾਂ ਦੀ ਧੁਨ ਨੂੰ ਸੁਣਦੇ ਹਾਂ, ਹਿਰਦੇ ਰਾਹੀਂ ਅੱਖਰਾਂ ਨੂੰ ਯਾਦ ਕਰਦੇ ਹਾਂ। ਪਰੰਤੂ ਅਕਾਲ ਪੁਰਖੁ ਨਾਲ ਸਬੰਧ ਸਬਦ ਗੁਰੂ ਦੁਆਰਾ ਦਿਤੀ ਗਈ ਸਿਖਿਆ ਨੂੰ ਪੜ੍ਹ ਕੇ, ਸੁਣ ਕੇ, ਅਮਲੀ ਜੀਵਨ ਵਿਚ ਅਪਨਾ ਕੇ, ਤੇ ਸਦੀਵੀ ਸਾਂਝ ਕਾਇਮ ਕਰਕੇ ਹੀ ਜੋੜਿਆ ਜਾ ਸਕਦਾ ਹੈ। 

              ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਆਪਣੀ ਆਪਣੀ ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਕਿਸੇ ਨੇ ਮਨੁੱਖ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ ਤੇ ਕਿਸੇ ਨੇ ਜੀਵ ਜੰਤੂ, ਵਸਤੂ ਜਾਂ ਸਥਾਨ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ। ਪਰੰਤੂ ਇਹ ਸਭ ਕੁਝ ਤਾਂ ਖੁਦ ਅਕਾਲ ਪੁਰਖ ਦੇ ਆਪਣੇ ਬਣਾਏ ਹੋਏ ਹਨ, ਜੋ ਕਿ ਨਾਸ਼ਵੰਤ ਹਨ। ਜੇ ਅਕਾਲ ਪੁਰਖ ਹੀ ਨਾਸ ਹੋ ਗਿਆ ਤਾਂ ਬਾਕੀ ਕੀ ਰਹਿ ਜਾਵੇਗਾ। ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਿਰਲੇਖ ਅਕਾਲ ਪੁਰਖ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਂਣ ਦਾ ਆਰੰਭ ਹੈ। ਇਸ ਨੂੰ ਅਕਾਲ ਪੁਰਖ ਸਬੰਧੀ ਸਾਇੰਸ ਦਾ ਮੁੱਢ ਵੀ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ ਦਿਤੀ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ। 

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (੧)

ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖੁ ਦੇ ਗੁਣ ਹੀ ਸਮਝਾਂਏ ਹਨ। ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਕਿਤੇ ਵੀ ਸਪੱਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇਕ ਅੱਖਰ ਜਾਂ ਸਬਦ ਅਕਾਲ ਪੁਰਖੁ ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ ਹੈ। ਹਾਂ ਅਸੀਂ ਆਪਸੀ ਸਮਝ ਸਹੂਲਤ ਤੇ ਆਪਸੀ ਸਾਂਝ ਕਰਨ ਲਈ “ਅਕਾਲ ਪੁਰਖੁ” ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਹੈ।

ਅਕਾਲ ਪੁਰਖ ਅਗਾਧਿ ਬੋਧ ॥ ਸੁਨਤ ਜਸੋ ਕੋਟਿ ਅਘ ਖਏ ॥੨॥ (੨੧੨)

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥

ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥

ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥ (੧੦੩੮)

ਭੱਟ ਕਲ´ਸਹਾਰ ਜੀ, ਗੁਰੂ ਅਮਰਦਾਸ ਸਾਹਿਬ ਸਬੰਧੀ ਜਿਕਰ ਕਰਦੇ ਹੋਏ ਲਿਖਦੇ ਹਨ, ਕਿ ਗੁਰੂ ਅਮਰਦਾਸ ਲਈ ਨਾਮੁ ਹੀ ਤੀਰਥ ਇਸ਼ਨਾਨ ਹੈ, ਨਾਮੁ ਹੀ ਸਭ ਤੋਂ ਉਤਮ ਰਸ ਹੈ, ਨਾਮੁ ਹੀ ਖਾਣ ਲਈ ਭੋਜਨ ਹੈ, ਨਾਮੁ ਹੀ ਪੀਣ ਲਈ ਅੰਮ੍ਰਿਤ ਹੈ, ਨਾਮੁ ਦਾ ਰਸ ਹੀ ਉਨ੍ਹਾਂ ਨੂੰ ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮੁ ਹੀ ਉਨ੍ਹਾਂ ਦੇ ਮੁਖ ਵਿਚ ਮਿੱਠੇ ਬਚਨ ਹਨ। ਗੁਰੂ ਅੰਗਦ ਸਾਹਿਬ ਧੰਨ ਹਨ, ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਸੇਵਿਆ ਹੈ ਅਤੇ ਜਿਨ੍ਹਾਂ ਦੀ ਕ੍ਰਿਪਾ ਨਾਲ ਉਨ੍ਹਾਂ ਅਪਹੁੰਚ ਅਕਾਲ ਪੁਰਖ ਦਾ ਭੇਤ ਸਮਝ ਲਿਆ ਹੈ। ਗੁਰੂ ਅਮਰਦਾਸ ਸਾਹਿਬ ਨੇ ਆਪਣੇ ਹਿਰਦੇ ਵਿਚ ਨਾਮੁ ਦਾ ਨਿਵਾਸ ਪ੍ਰਾਪਤ ਕਰਕੇ ਕਈ ਕੁਲਾਂ ਤਾਰ ਦਿੱਤੀਆਂ। ਕਵੀ ਕਲ´ਸਹਾਰ ਜੀ ਆਖਦੇ ਹਨ, ਕਿ ਜਿਸ ਮਨੁੱਖ ਨੇ ਪ੍ਰਕਾਸ਼ ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ, ਭਾਵ ਆਪਣਾ ਆਪ ਗੁਰੂ ਅੱਗੇ ਅਰਪਨ ਕਰ ਦਿਤਾ, ਉਸ ਮਨੁੱਖ ਦਾ ਇਹ ਜਨਮ ਸਫਲ ਹੋ ਗਿਆ।

ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ ਬਾਣੀ ॥ 

ਧਨਿ ਸਤਿਗੁਰੁ ਸੇਵਿਓ, ਜਿਸੁ ਪਸਾਇ ਗਤਿ ਅਗਮ ਜਾਣੀ ॥

ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ ॥ 

ਸਕਯਥੁ ਜਨਮੁ ਕਲਚਰੈ ਗੁਰੁ ਪਰਸਿਉ ਅਮਰ ਪ੍ਰਗਾਸੁ ॥੮॥  (੧੩੯੩, ੧੩੯੪)

ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, ਇਨ੍ਹਾਂ ਵੀਹ ਲੱਖ ਜੀਭਾਂ ਨਾਲ ਜੇ ਕਰ ਅਕਾਲ ਪੁਰਖ ਦੇ ਇਕ ਨਾਮੁ ਨੂੰ ਇਕ ਇਕ ਲੱਖ ਵਾਰੀ ਆਖੀਏ ਤਾਂ ਵੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਗੱਪ ਹੈ। ਇਸ ਗਿਣਤੀ ਨੂੰ ਵੇਖੀਏ ਤਾਂ ਇਹ ਗਿਣਤੀ ੦.੨ ਅਸੰਖ (105 x 2 x 105 x 105 = 2×1016) ਬਣ ਜਾਂਦੀ ਹੈ। ਜੇ ਕਰ ਇਕ ਸਕਿੰਟ ਵਿਚ ਇਕ ਵਾਰੀ ਨਾਂ ਲਿਆ ਜਾਵੇਂ ਤਾਂ ਇਹ ਗਿਣਤੀ ਪੂਰੀ ਕਰਨ ਲਈ 6.338E+08 (6.338×108) ਸਾਲ ਚਾਹੀਦੇ ਹਨ। ਜਦੋਂ ਕਿ ਆਮ ਮਨੁੱਖ ਦੀ ਉਮਰ ਵੱਧ ਤੋਂ ਵੱਧ ੧੦੦ ਸਾਲ ਹੋ ਸਕਦੀ ਹੈ ਤੇ ਔਸਤਨ ਤਾਂ ੫੦/੬੦ ਸਾਲ ਦੇ ਕਰੀਬ ਹੀ ਹੁੰਦੀ ਹੈ। ਇਸ ਲਈ ਅਜੇਹੀ ਗਿਣਤੀ ਇਕ ਕ੍ਰੋੜ ਜਨਮਾਂ ਵਿਚ ਵੀ ਪੂਰੀ ਕਰਨੀ ਮੁਸ਼ਕਲ ਹੈ।

              ਅੱਜਕਲ ਆਮ ਤੌਰ ਤੇ ਕਿਸੇ ਇਕ ਅੱਖਰ ਨੂੰ ਵਾਰ  ਵਾਰ  ਬੋਲ ਕੇ ਨਾਮੁ ਸਿਮਰਨ ਕਰਨ ਤੇ ਕਹਿਣ ਦਾ ਰਿਵਾਜ ਪਈ ਜਾ ਰਿਹਾ ਹੈ, (ਏਕਾ ਸਬਦੀ), ਜੋ ਕਿ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ, “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ” (੬੫੪)। ਹੁਣ ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਪਰਚਾਰੇ ਜਾ ਰਹੇ ਨਾਂ ਨੂੰ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਉਸ ਦਾ ਝੂਠਾ ਹੰਕਾਰ ਹੈ। ਅਕਾਲ ਪੁਰਖ ਨਾਲੋਂ ਵਿੱਥ ਦੂਰ ਕਰਨ ਵਾਲੇ ਰਸਤੇ ਵਿਚ, ਭਾਵ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉੱਤੇ ਆਪਾ ਭਾਵ ਗਵਾ ਕੇ ਹੀ ਚੜ੍ਹ ਸਕਦੇ ਹਾਂ। ਇਸ ਲਈ ਆਪਣਾ ਆਪ ਗਵਾ ਕੇ ਗੁਰੁ ਅੱਗੇ ਅਰਪਨ ਕਰਨਾ ਪਵੇਗਾ, “ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ” ਵਾਲੀ ਅਵਸਥਾ ਬਣਾਉਂਣੀ ਪਵੇਗੀ। ਆਪਣੇ ਆਪ ਨੂੰ ਸਬਦ ਗੁਰੂ ਦੁਆਰਾ ਅਕਾਲ ਪੁਰਖ ਨਾਲ ਅਭੇਦ ਕਰਨਾ ਪਵੇਗਾ। ਗਿਣਤੀ ਵਾਲੇ ਸਿਮਰਨ ਕਰਨ ਨਾਲ ਕੁਝ ਨਹੀਂ ਬਣਨਾ। ਆਪਾ ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਸ ਤਰ੍ਹਾਂ ਹੈ, ਕਿ ਮਾਨੋ, ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ, ਕਿ ਅਸੀਂ ਵੀ ਆਕਾਸ਼ ਤੇ ਪਹੁੰਚ ਸਕਦੀਆਂ ਹਾਂ। ਜੇ ਕਰ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲ ਸਕਦੇ ਹਾਂ, ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ, ਕਿ ਮੈਂ ਸਿਮਰਨ ਕਰ ਰਿਹਾ ਹਾਂ।

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥ (੭)

ਨਾਮੁ ਮਾਰਕੀਟ ਦੀ ਸਬਜੀ ਦੀ ਤਰ੍ਹਾਂ ਨਹੀਂ ਹੈ, ਜਿਸ ਤਰ੍ਹਾਂ ਕਿ ਇਹ ਅੱਜਕਲ ਪਰਚਾਰਿਆ ਜਾ ਰਿਹਾ ਹੈ। ਇਹ ਸਬਜੀ ਦੀ ਤਰ੍ਹਾਂ ਪੈਸੇ ਦੇ ਕੇ ਇਕੱਠਾ ਨਹੀਂ ਕੀਤਾ ਜਾ ਸਕਦਾ ਹੈ। ਅਖੰਡ ਪਾਠ ਜਾਂ ਅਰਦਾਸ ਲਈ ਪੈਸੇ ਦੇ ਦਿਉ ਤੇ ਤੁਹਾਡੀ ਹੋ ਗਈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਕਿ ਰੋਟੀ ਕੋਈ ਹੋਰ ਖਾਵੇ ਤੇ ਪੇਟ ਕਿਸੇ ਹੋਰ ਦਾ ਭਰ ਜਾਵੇ। ਪਾਠ ਕੋਈ ਹੋਰ ਕਰੇ ਜਾਂ ਸੁਣੇ ਤੇ ਫਾਇਦਾ ਕਿਸੇ ਹੋਰ ਨੂੰ ਹੋ ਜਾਵੇ। ਜਿਨੀ ਦੇਰ ਤਕ ਬਾਣੀ ਸੁਣੀ ਨਹੀਂ, ਅੰਦਰ ਗਈ ਨਹੀਂ, ਮਨ ਨਾਲ ਸਮਝੀ ਨਹੀਂ, ਮਨ ਵਿਚ ਬਦਲਾਵ ਨਹੀਂ ਆਇਆ, ਉਤਨੀ ਦੇਰ ਤਕ ਲਾਭ ਕਿਸ ਤਰ੍ਹਾ ਹੋ ਸਕਦਾ ਹੈ। ਇਸ ਲਈ ਆਪਣੀ ਮਨ ਦੀ ਅਵਸਥਾ, ਸੋਚ, ਤੇ ਕਰਮ ਗੁਰਮਤਿ ਅਨੁਸਾਰ ਕਰਨੇ ਹਨ। ਗੁਰਬਾਣੀ ਅਨੁਸਾਰ ਹੁਕਮੁ ਨੂੰ ਸਮਝ ਕੇ ਉਸ ਅਨੁਸਾਰ ਚਲਣਾ ਹੈ।

              ਕੋਈ ਮਨੁੱਖ ਅਕਾਲ ਪੁਰਖ ਦਾ ਨਾਂ ‘ਰਾਮ ਰਾਮ’ ਕਰਕੇ ਉਚਾਰਦਾ ਹੈ, ਕੋਈ ਉਸ ਨੂੰ ‘ਖ਼ੁਦਾ ਖ਼ੁਦਾ’ ਕਰਕੇ ਆਖਦਾ ਹੈ। ਕੋਈ ਮਨੁੱਖ ਉਸ ਨੂੰ ‘ਗੋਸਾਈਂ’ ਆਖ ਕੇ ਉਸ ਦੀ ਭਗਤੀ ਕਰਦਾ ਹੈ, ਕੋਈ ‘ਅੱਲਾ’ ਆਖ ਕੇ ਬੰਦਗੀ ਕਰਦਾ ਹੈ। ਸਾਰੇ ਜਗਤ ਦਾ ਮੂਲ, ਸਾਰੇ ਜਗਤ ਦੀ ਰਚਨਾ ਕਰਨ ਵਾਲਾ, ਸਾਰਿਆਂ ਨੂੰ ਬਖ਼ਸ਼ਿਸ਼ਾਂ ਦੇਣ ਵਾਲਾ, ਸਾਰਿਆਂ ਤੇ ਕਿਰਪਾ ਕਰਨ ਵਾਲਾ, ਸਾਰਿਆਂ ਤੇ ਰਹਿਮ ਕਰਨ ਵਾਲਾ ਤਾਂ ਉਹ ਅਕਾਲ ਪੁਰਖ ਸਿਰਫ ਇਕ ਹੀ ਹੈ। ਮਨੁਖਾਂ ਨੇ ਆਪੋ ਆਪਣੀਆਂ ਧਾਰਮਕ ਪੁਸਤਕਾਂ ਤੇ ਬੋਲੀਆਂ ਅਨੁਸਾਰ, ਉਸ ਇਕ ਅਕਾਲ ਪੁਰਖ ਦੇ ਵੱਖਰੇ ਵੱਖਰੇ ਨਾਂ ਰੱਖੇ ਹੋਏ ਹਨ, ਪਰੰਤੂ ਉਹ ਤਾਂ ਸਭ ਦਾ ਸਾਂਝਾ ਹੈ। ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ ਮੱਕੇ ਹੱਜ ਕਰਨ ਵਾਸਤੇ ਜਾਂਦਾ ਹੈ। ਕੋਈ ਮਨੁੱਖ ਉਸ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ, ਕੋਈ ਸਿਰ ਨਿਵਾਅ ਕੇ ਨਮਾਜ਼ ਪੜ੍ਹਦਾ ਹੈ। ਕੋਈ ਹਿੰਦੂ ਵੇਦ ਪੁਰਾਨ ਆਦਿ ਧਾਰਮਕ ਪੁਸਤਕ ਪੜ੍ਹਦਾ ਹੈ, ਕੋਈ ਮੁਸਲਮਾਨ ਕੁਰਾਨ ਅੰਜੀਲ ਆਦਿ ਪੜ੍ਹਦਾ ਹੈ। ਕੋਈ ਮੁਸਲਮਾਨ ਹੋ ਕੇ ਨੀਲੇ ਕਪੜੇ ਪਹਿਨਦਾ ਹੈ, ਕੋਈ ਹਿੰਦੂ ਚਿੱਟੇ ਕਪੜੇ ਪਾਂਦਾ ਹੈ। ਕੋਈ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਆਖਦਾ ਹੈ, ਤੇ ਕੋਈ ਆਪਣੇ ਆਪ ਨੂੰ ਹਿੰਦੂ ਕਹਿੰਦਾ ਹੈ। ਕੋਈ ਮਨੁੱਖ ਅਕਾਲ ਪੁਰਖ ਪਾਸੋਂ ਬਹਿਸ਼ਤ ਮੰਗਦਾ ਹੈ, ਤੇ ਕੋਈ ਸਵਰਗ ਮੰਗਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਜਿਸ ਮਨੁੱਖ ਨੇ ਅਕਾਲ ਪੁਰਖ ਦਾ ਹੁਕਮੁ ਪਛਾਣ ਲਿਆ, ਉਹ ਸਭ ਦੇ ਮਾਲਕ ਅਕਾਲ ਪੁਰਖ ਦਾ ਭੇਦ ਪਾ ਲੈਂਦਾ ਹੈ, ਕਿ ਉਸ ਨੂੰ ਕਿਵੇਂ ਪਾਇਆ ਜਾ ਸਕਦਾ ਹੈ। 

ਰਾਮਕਲੀ ਮਹਲਾ ੫ ॥

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥

ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥੧॥ ਰਹਾਉ ॥

ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥

ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥

ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥

ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥ (੮੮੫)

ਇਸ ਲਈ ਅਕਾਲ ਪੁਰਖ ਨੂੰ ਕਿਸੇ ਖਾਸ ਭਾਸ਼ਾ ਦੇ ਆਪਣੇ ਬਣਾਏ ਗਏ ਅੱਖਰਾਂ ਨਾਲ ਕਿਸ ਤਰ੍ਹਾਂ ਪਾਇਆ ਜਾਂ ਸਕਦਾ ਹੈ। ਅਕਾਲ ਪੁਰਖ ਨੂੰ ਕਿਸੇ ਵੀ ਧਰਮ, ਭਾਸ਼ਾ ਜਾਂ ਲਿਬਾਸ ਵਾਲਾ ਪਾ ਸਕਦਾ ਹੈ, ਪਰੰਤੂ ਲੋੜ ਹੈ ਉਸ ਦੇ ਹੁਕਮੁ ਨੂੰ ਪਛਾਨਣਾ ਦੀ।

              ਗੁਰੂ ਸਾਹਿਬ ਸਮਝਾਂਦੇ ਹਨ, ਕਿ ਗੋਬਿੰਦ ਦਾ ਨਾਮੁ ਜਪਿਆ ਕਰ, ਸੋਹਣੇ ਗੋਪਾਲ ਦਾ ਨਾਮੁ ਜਪਿਆ ਕਰ, ਅਕਾਲ ਪੁਰਖ ਦਾ ਨਾਮੁ ਯਾਦ ਕਰਿਆ ਕਰ। ਜਿਉਂ ਜਿਉਂ ਉਸ ਅਕਾਲ ਪੁਰਖ ਦਾ ਨਾਮੁ ਆਪਣੇ ਹਿਰਦੇ ਵਿਚ ਰੱਖੇਗਾ, ਤੈਨੂੰ ਉੱਚਾ ਆਤਮਕ ਜੀਵਨ ਮਿਲਦਾ ਰਹੇਗਾ। ਭਿਆਨਕ ਆਤਮਕ ਮੌਤ ਤੇਰੇ ਆਤਮਕ ਜੀਵਨ ਨੂੰ ਫਿਰ ਕਦੇ ਮੁਕਾ ਨਹੀਂ ਸਕੇਗੀ। ਧਿਆਨ ਵਿਚ ਰੱਖ ਕਿ ਅਨੇਕਾਂ ਕਿਸਮਾਂ ਦੇ, ਕ੍ਰੋੜਾਂ ਹੀ ਜਨਮਾਂ ਵਿਚ ਭਟਕ ਕੇ ਹੁਣ ਤੂੰ ਮਨੁੱਖਾ ਜਨਮ ਵਿਚ ਆਇਆ ਹੈ, ਤੇ, ਇਥੇ ਵੱਡੀ ਕਿਸਮਤ ਨਾਲ ਤੈਨੂੰ ਗੁਰੂ ਦਾ ਸਾਥ ਮਿਲ ਗਿਆ ਹੈ। ਗੁਰੂ ਸਾਹਿਬ ਸੁਚੇਤ ਕਰ ਰਹੇ ਹਨ ਕਿ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਅਨੇਕਾਂ ਜੂਨਾਂ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਇਸ ਲਈ ਸਬਦ ਗੁਰੂ ਦੀ ਸਮਝਾਈ ਹੋਈ ਵੀਚਾਰ ਨੂੰ ਆਪਣੇ ਜੀਵਨ ਵਿਚ ਅਪਨਾ ਲੈ।

ਰਾਮਕਲੀ ਮਹਲਾ ੫ ॥ ਜਪਿ ਗੋਬਿੰਦੁ ਗੋਪਾਲ ਲਾਲੁ ॥

ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥

ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥

ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ (੮੮੫, ੮੮੬)

ਜਿਹੜਾ ਮਨੁੱਖ ਸਤਿਗੁਰੂ ਦੀ ਦਿਤੀ ਹੋਈ ਮੱਤ ਨਾਲ ਆਪਣੇ ਆਪ ਨੂੰ ਵਾਰ ਵਾਰ ਖੋਜਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿਤ ਪੀਂਦਾ ਹੈ, ਉਸ ਵਿਚ ਦੂਸਰਿਆਂ ਦੀ ਵਧੀਕੀ ਸਹਾਰਨ ਦੀ ਹਿੰਮਤ ਆ ਜਾਂਦੀ ਹੈ, ਉਸ ਦਾ ਮਾਫ ਕਰਨ ਵਾਲਾ ਸੁਭਾਉ ਬਣਾ ਲੈਂਦਾ ਹੈ, ਤੇ ਉਹ ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਲੈਂਦਾ ਹੈ। ਫਿਰ ਹਰ ਕੋਈ ਅਜੇਹੇ ਮਨੁੱਖ ਦੇ ਖਰੇ ਤੇ ਸੁੱਚੇ ਜੀਵਨ ਦੀ ਸਲਾਘਾ ਕਰਦਾ ਹੈ, ਉਹ ਸਦਾ ਲਈ ਸੁੱਚਾ ਤੇ ਸ੍ਰੇਸ਼ਟ ਮਨੁੱਖ ਬਣ ਜਾਂਦਾ ਹੈ। ਪਰੰਤੂ ਜਿਹੜੇ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ, ਉਨ੍ਹਾਂ ਦਾ ਆਤਮਕ ਜੀਵਨ ਮਰ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਨਾਮੁ ਰੂਪੀ ਅੰਮ੍ਰਿਤ ਦੀ ਸੋਝੀ ਨਹੀਂ ਹੁੰਦੀ। ਪਰੰਤੂ ਜਦੋਂ ਉਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਸੋਝੀ ਆ ਜਾਂਦੀ ਹੈ ਤੇ ਉਹ ਸਬਦ ਗੁਰੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਤਾਂ ਉਹ ਇਕ ਅੱਖ ਦੀ ਝਮਕ ਵਿਚ ਆਪਣੇ ਹਉਮੈ ਨੂੰ ਮਾਰ ਲੈਂਦੇ ਹਨ। ਮਨ ਦਾ ਆਪਾ ਭਾਵ ਮਰਨ ਕਰਕੇ, ਉਨ੍ਹਾਂ ਦਾ ਮਨ ਅਡੋਲ ਹੋ ਜਾਂਦਾ ਹੈ, ਕਾਮ ਕ੍ਰੋਧ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ ਤੇ ਉਨ੍ਹਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੋ ਜਾਂਦੀ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਇਹ ਸਭ ਕੁਝ ਸਤਿਗੁਰੂ ਦੀ ਮੇਹਰ ਸਦਕਾ ਅਕਾਲ ਪੁਰਖ ਦੇ ਨਾਮੁ ਨਾਲ ਡੂੰਘੀ ਸਾਂਝ ਪਾਣ ਨਾਲ ਹੀ ਸੰਭਵ ਹੁੰਦਾ ਹੈ।

ਖੋਜਤ ਖੋਜਤ ਅੰਮ੍ਰਿਤੁ ਪੀਆ ॥ ਖਿਮਾ ਗਹੀ ਮਨੁ ਸਤਗੁਰਿ ਦੀਆ ॥

ਖਰਾ ਖਰਾ ਆਖੈ ਸਭੁ ਕੋਇ ॥ ਖਰਾ ਰਤਨੁ ਜੁਗ ਚਾਰੇ ਹੋਇ ॥

ਖਾਤ ਪੀਅੰਤ ਮੂਏ ਨਹੀ ਜਾਨਿਆ ॥ ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥

ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥ ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ (੯੩੨)

ਇਸ ਲਈ ਮਨੁੱਖਾ ਜੀਵਨ ਦੇ ਸਫ਼ਰ ਲਈ ਅਕਾਲ ਪੁਰਖ ਦੇ ਨਾਮੁ ਸਿਮਰਨ ਦਾ ਸੋਹਣਾ ਜਿਹਾ ਬੇੜਾ ਤਿਆਰ ਕਰ, ਜਿਸ ਵਿਚ ਬੈਠ ਕੇ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਛੇਤੀ ਪਾਰ ਲੰਘ ਸਕੇਂਗਾ। ਸਿਮਰਨ ਦੀ ਬਰਕਤ ਨਾਲ ਤੇਰੇ ਜੀਵਨ ਦਾ ਰਸਤਾ ਸੌਖਾ ਹੋ ਜਾਇਗਾ, ਤੇਰੇ ਰਸਤੇ ਵਿਚ ਨਾ ਇਹ ਸੰਸਾਰ ਰੂਪੀ ਸਰੋਵਰ ਆਵੇਗਾ ਤੇ ਨਾ ਹੀ ਸੰਸਾਰ ਦਾ ਮੋਹ ਉਛਾਲੇ ਮਾਰੇਗਾ। ਅਕਾਲ ਪੁਰਖ ਦਾ ਨਾਮੁ ਹੀ ਸੋਹਣਾ ਮਜੀਠ ਵਰਗਾ ਹੈ, ਜਿਸ ਦੇ ਪੱਕੇ ਰੰਗ ਨਾਲ ਮੇਰੇ ਆਤਮਕ ਜੀਵਨ ਦਾ ਚੋਲਾ ਰੰਗਿਆ ਗਿਆ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਮਨੁੱਖਾ ਜੀਵਨ ਦਾ ਸਫ਼ਰ ਕਰ ਰਹੇ ਪਿਆਰੇ ਪਾਂਧੀ! ਕੀ ਤੈਨੂੰ ਪਤਾ ਹੈ ਕਿ ਅਕਾਲ ਪੁਰਖ ਨਾਲ ਮਿਲਾਪ ਕਿਵੇਂ ਹੁੰਦਾ ਹੈ? ਇਸ ਲਈ ਧਿਆਨ ਵਿਚ ਰੱਖ, ਜੇ ਕਰ ਪੱਲੇ ਗੁਣ ਹੋਣਗੇ ਤਾਂ ਉਹ ਅਕਾਲ ਪੁਰਖ ਆਪ ਹੀ ਆਪਣੇ ਨਾਲ ਮਿਲਾ ਲਏਗਾ। ਜੇਹੜਾ ਜੀਵ ਅਕਾਲ ਪੁਰਖ ਦੇ ਚਰਨਾਂ ਵਿਚ ਇਕ ਵਾਰੀ ਜੁੜ ਜਾਏ, ਅਤੇ ਜੇ ਉਹ ਸਚ ਮੁਚ ਦਿਲੋਂ ਮਿਲਿਆ ਹੋਇਆ ਹੋਵੇ, ਤਾਂ ਫਿਰ ਉਹ ਕਦੇ ਵੀ ਅਕਾਲ ਪੁਰਖ ਦੇ ਮਿਲਾਪ ਨਾਲੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ ਥਿਰ ਰਹਿੰਣ ਵਾਲਾ ਅਕਾਲ ਪੁਰਖ ਹੀ ਦਿਖਾਈ ਦਿੰਦਾ ਹੈ। ਜਿਸ ਜੀਵ ਨੇ ਹਉਮੈ ਮਾਰ ਕੇ ਆਪਾ ਭਾਵ ਦੂਰ ਕਰ ਲਿਆ, ਉਹ ਆਪਣੇ ਆਪ ਲਈ ਅਜੇਹਾ ਨਾਮੁ ਰੂਪੀ ਚੋਲਾ ਤਿਆਰ ਕਰ ਲੈਂਦਾ ਹੈ, ਜਿਸ ਨਾਲ ਉਹ ਆਪਣਾ ਮਨੁੱਖਾ ਜਨਮ ਸੰਵਾਰ ਲੈਂਦਾ ਹੈ। ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਉਸ ਨੂੰ ਫਲ ਵਜੋਂ ਆਪਣੇ ਖਸਮ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਦੇ ਅੰਮ੍ਰਿਤ ਰੂਪੀ ਬੋਲ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨਾਲ ਉਸ ਦਾ ਆਤਮਕ ਜੀਵਨ ਸਫਲ ਹੋ ਜਾਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਹੇ ਸਤਸੰਗੀ ਸਹੇਲੀਹੋ! ਸਤਿਗੁਰੂ ਦੇ ਬਚਨਾਂ ਅਨੁਸਾਰ ਚਲਣ ਨਾਲ ਅਕਾਲ ਪੁਰਖ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਅਜੇਹਾ ਯਕੀਨ ਬਣਿਆ ਰਹਿੰਦਾ ਹੈ, ਕਿ ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ ਅਕਾਲ ਪੁਰਖ ਸਦਾ ਸਾਡੇ ਸਿਰ ਉਤੇ ਕਾਇਮ ਹੈ।

ਸੂਹੀ ਮਹਲਾ ੧ ॥ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥

ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥

ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥

ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥

ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥

ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥

ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥

ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥

ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥

ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥

ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥ (੭੨੯)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਜਿਥੇ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਉਥੇ ਅਕਾਲ ਪੁਰਖੁ ਦਾ ਨਾਮੁ ਬਹੁਤ ਮਿਠਾ ਵੀ ਹੈ, ਅੰਤਿਅੰਤ ਰਸੁ ਵਾਲਾ ਹੈ, ਅੰਮ੍ਰਿਤ ਹੈ, ਤੇ ਨਿਰਮਲੁ ਜਲੁ ਦੀ ਤਰ੍ਹਾਂ ਵੀ ਹੈ। ਅਕਾਲ ਪੁਰਖੁ ਦਾ ਨਾਮੁ ਪੂਰੀ ਸ੍ਰਿਸ਼ਟੀ ਅੰਦਰ ਗੁਪਤ ਰੂਪ ਵਿਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿਚ ਪ੍ਰਗਟ ਵੀ ਹੋ ਰਿਹਾ ਹੈ।

 ਗੁਰੂ ਸਾਹਿਬਾਂ ਨੇ ਕੁਝ ਕੁ ਨਵੇਂ ਸ਼ਬਦ ਵਰਤੇ ਹਨ, ਬਾਕੀ ਬਹੁਤ ਸਾਰੇ ਸਬਦ ਉਸ ਸਮੇਂ ਚਲ ਰਹੀ ਭਾਸ਼ਾ ਦੇ ਹੀ ਲਏ ਹਨ।

  ਜਦੋਂ ਅਸੀਂ ਗੁਰਬਾਣੀ ਦੇ ਅਰਥ ਪੁਰਾਤਨ ਸ਼ਬਦਾਵਲੀ ਜਾਂ ਕਿਸੇ ਹੋਰ ਡਿਕਸ਼ਨਰੀ ਅਨੁਸਾਰ ਕਰਦੇ ਹਾਂ ਤਾਂ ਧੋਖਾ ਖਾਂ ਜਾਂਦੇ ਹਾਂ।

  ਨਾਮੁ, ਹੁਕਮੁ, ਸਚ, ਆਦਿ ਭਾਂਵੇ ਵੱਖਰੇ ਵੱਖਰੇ ਵਿਸ਼ੇ ਹਨ, ਪਰੰਤੂ ਇਹਨਾਂ ਦਾ ਆਪਸ ਵਿਚ ਸਬੰਧ ਵੀ ਹੈ।

  ਨਾਮੁ ਤੇ ਹੁਕਮੁ ਦੀ ਸੋਝੀ ਸਬਦ ਗੁਰੂ ਦੀ ਸੰਗਤਿ ਵਿੱਚ ਹੀ ਹੋ ਸਕਦੀ ਹੈ।

•  ਸਾਰੀ ਸ੍ਰਿਸ਼ਟੀ ਵਿਚ, ਅਕਾਲ ਪੁਰਖ ਦਾ ਹੁਕਮੁ ਵੀ ਚੱਲ ਰਿਹਾ ਹੈ, ਨਾਮੁ ਵੀ ਵੱਜ ਰਿਹਾ ਹੈ, ਤੇ ਸਬਦ ਵੀ ਵਰਤ ਰਿਹਾ ਹੈ।

  ਗੁਰਬਾਣੀ ਵਿੱਚ ਸ੍ਰਿਸ਼ਟੀ ਦੀ ਰਚਨਾ, ਜਿਥੇ ਨਾਮੁ ਦੇ ਆਸਰੇ ਦੱਸੀ ਗਈ ਹੈ। ਉਥੇ ਕਈ ਸ਼ਬਦਾ ਵਿੱਚ ਉਹੀ ਰਚਨਾ ਹੁਕਮੁ ਅਨੁਸਾਰ ਹੁੰਦੀ ਕਿਹਾ ਗਿਆ ਹੈ।

  ਅਸਲੀ ਮਨੁੱਖ ਉਹੀ ਹੈ ਜੋ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣ ਦੀ ਦਿਸ਼ਾ ਵਲ ਜਾਂਦਾ ਹੈ ਤੇ ਇਕ ਅਕਾਲ ਪੁਰਖ ਨਾਲ ਸਾਂਝ ਪਾਂਦਾ ਹੈ।

  ਗੁਰਬਾਣੀ ਅਨੁਸਾਰ ਨਾਮੁ, ਹੁਕਮੁ, ਸਬਦ ਤੇ ਸਚੁ ਦਾ ਆਪਸੀ ਸਬੰਧ ਹੈ, ਇਨ੍ਹਾਂ ਵਿੱਚ ਜਿਆਦਾ ਅੰਤਰ ਨਹੀਂ।

  ਅਕਾਲ ਪੁਰਖੁ ਦਾ ਨਾਮੁ ਹੀ ਸਭ ਸੁਖਾਂ ਦਾ ਮੂਲ ਹੈ ਤੇ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੁੰਦਾ ਹੈ।

  ਅਕਾਲ ਪੁਰਖ ਦਾ ਨਾਮੁ ਹੀ ਅੰਮ੍ਰਿਤ ਹੈ, ਜਿਹੜਾ ਕਿ ਸਬਦ ਗੁਰੂ ਦੀ ਸੰਗਤਿ ਵਿਚ ਰਹਿ ਕੇ ਆਪਣੇ ਅੰਦਰ ਵੇਖਿਆ ਜਾ ਸਕਦਾ ਹੈ।

  ਅਕਾਲ ਪੁਰਖ ਦਾ ਨਾਮੁ ਇਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ।

•  ਗੁਰੂ ਦਾ ਸਬਦ ਬਹੁਤ ਜਿਆਦਾ ਰਸ ਵਾਲਾ ਹੈ ਤੇ ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਸਬਦ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ।

  ਗੁਰੂ ਦਾ ਸਬਦ ਹੀ ਨਾਮੁ ਹੈ, ਤੇ ਸਬਦ ਦੁਆਰਾ ਹੀ ਅਕਾਲ ਪੁਰਖ ਦਾ ਨਾਮੁ ਰੂਪੀ ਅੰਮ੍ਰਿਤ ਪਾਇਆ ਜਾ ਸਕਦਾ ਹੈ।

  ਸਰੀਰਕ ਮੋਹ ਨੂੰ ਮਿਟਾਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਹੈ, ਉਹ ਹੈ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ, ਜੋ ਕਿ ਨਿਰਮਲ ਜਲ ਦੀ ਤਰ੍ਹਾਂ ਹੈ।

  ਅਕਾਲ ਪੁਰਖ ਦਾ ਨਾਮੁ ਹਰੇਕ ਸਰੀਰ ਵਿਚ ਗੁਪਤ ਰੂਪ ਵਿਚ ਮੌਜੂਦ ਹੈ, ਤੇ ਅਕਾਲ ਪੁਰਖ ਹਰੇਕ ਸਰੀਰ ਵਿਚ ਹਰ ਸਮੇਂ ਵਿਆਪਕ ਵੀ ਹੈ।

•  ਕੋਈ ਮਨੁੱਖ ਅਕਾਲ ਪੁਰਖ ਦਾ ਨਾ ਤਾਂ ਲੇਖਾ ਕਰ ਸਕਦਾ ਹੈ ਤੇ ਨਾ ਹੀ ਉਸ ਨੂੰ ਆਪਣੇ ਵਰਤੇ ਜਾ ਰਹੇ ਅੱਖਰਾ ਦੇ ਅਧੀਨ ਜਾਂ ਸੀਮਿਤ ਕਰ ਸਕਦਾ ਹੈ, ਜਿਸ ਜਿਸ ਤਰ੍ਹਾਂ ਅਕਾਲ ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਹਨ।

  ਅਕਾਲ ਪੁਰਖੁ ਅੱਖਰਾਂ ਦੇ ਅਧੀਨ ਨਹੀਂ ਹੈ, ਤੇ ਨਾ ਹੀ ਅਕਾਲ ਪੁਰਖੁ ਦੇ ਨਾਮੁ ਦਾ ਅੰਤ ਪਾਇਆ ਜਾ ਸਕਦਾ ਹੈ।

  ਅਕਾਲ ਪੁਰਖੁ ਨਾਲ ਸਬੰਧ ਸਬਦ ਗੁਰੂ ਦੁਆਰਾ ਦਿਤੀ ਗਈ ਸਿਖਿਆ ਨੂੰ ਪੜ੍ਹ ਕੇ, ਸੁਣ ਕੇ, ਅਮਲੀ ਜੀਵਨ ਵਿਚ ਅਪਨਾ ਕੇ, ਤੇ ਸਦੀਵੀ ਸਾਂਝ ਕਾਇਮ ਕਰਕੇ ਹੀ ਜੋੜਿਆ ਜਾ ਸਕਦਾ ਹੈ।

  ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ ਦਿਤੀ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।

  ਅਸੀਂ ਆਪਸੀ ਸਮਝ ਸਹੂਲਤ ਤੇ ਸਾਂਝ ਕਰਨ ਲਈ “ਅਕਾਲ ਪੁਰਖੁ” ਨਾਂ ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਹੈ।

  ਗੁਰੂ ਅਮਰਦਾਸ ਲਈ ਨਾਮੁ ਹੀ ਤੀਰਥ ਇਸ਼ਨਾਨ ਹੈ, ਨਾਮੁ ਹੀ ਸਭ ਤੋਂ ਉਤਮ ਰਸ ਹੈ, ਨਾਮੁ ਹੀ ਖਾਣ ਲਈ ਭੋਜਨ ਹੈ, ਨਾਮੁ ਹੀ ਪੀਣ ਲਈ ਅੰਮ੍ਰਿਤ ਹੈ, ਨਾਮੁ ਦਾ ਰਸ ਹੀ ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮੁ ਹੀ ਉਨ੍ਹਾਂ ਦੇ ਮੁਖ ਵਿਚ ਮਿੱਠੇ ਬਚਨ ਹਨ।

  ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉੱਤੇ ਆਪਾ ਭਾਵ ਗਵਾ ਕੇ ਹੀ ਚੜ੍ਹ ਸਕਦੇ ਹਾਂ। 

•  ਆਪਾ ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਸ ਤਰ੍ਹਾਂ ਹੈ, ਕਿ ਮਾਨੋ, ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ, ਕਿ ਅਸੀਂ ਵੀ ਆਕਾਸ਼ ਤੇ ਪਹੁੰਚ ਸਕਦੀਆਂ ਹਾਂ।

  ਆਪਣੇ ਮਨ ਦੀ ਅਵਸਥਾ, ਸੋਚ, ਤੇ ਕਰਮ ਗੁਰਮਤਿ ਅਨੁਸਾਰ ਕਰਨੇ ਹਨ, ਗੁਰਬਾਣੀ ਅਨੁਸਾਰ ਹੁਕਮੁ ਨੂੰ ਸਮਝ ਕੇ ਉਸ ਅਨੁਸਾਰ ਚਲਣਾ ਹੈ।

  ਜਿਸ ਮਨੁੱਖ ਨੇ ਅਕਾਲ ਪੁਰਖ ਦਾ ਹੁਕਮ ਪਛਾਣ ਲਿਆ ਹੈ, ਉਹ ਸਭ ਦੇ ਮਾਲਕ ਅਕਾਲ ਪੁਰਖ ਦਾ ਭੇਦ ਪਾ ਲੈਂਦਾ ਹੈ।

  ਜਿਹੜਾ ਮਨੁੱਖ ਸਤਿਗੁਰੂ ਦੀ ਦਿਤੀ ਹੋਈ ਮੱਤ ਨਾਲ ਆਪਣੇ ਆਪ ਨੂੰ ਵਾਰ ਵਾਰ ਖੋਜਦਾ ਹੈ, ਤੇ ਨਾਮੁ ਰੂਪੀ ਅੰਮ੍ਰਿਤ ਪੀਂਦਾ ਹੈ, ਉਹ ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਲੈਂਦਾ ਹੈ।

  ਅਕਾਲ ਪੁਰਖ ਦਾ ਨਾਮੁ ਹੀ ਸੋਹਣਾ ਮਜੀਠ ਵਰਗਾ ਹੈ, ਜਿਸ ਦੇ ਪੱਕੇ ਰੰਗ ਨਾਲ ਆਤਮਕ ਜੀਵਨ ਦਾ ਚੋਲਾ ਰੰਗਿਆ ਜਾ ਸਕਦਾ ਹੈ।

  ਸਤਿਗੁਰੂ ਦੇ ਬਚਨਾਂ ਅਨੁਸਾਰ ਚਲਣ ਨਾਲ ਅਕਾਲ ਪੁਰਖ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਅਜੇਹਾ ਯਕੀਨ ਬਣਿਆ ਰਹਿੰਦਾ ਹੈ, ਕਿ ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ ਅਕਾਲ ਪੁਰਖ ਸਦਾ ਸਾਡੇ ਸਿਰ ਉਤੇ ਕਾਇਮ ਹੈ।

             ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲੁ ਦੀ ਤਰ੍ਹਾਂ ਹੈ, ਗੁਪਤ ਰੂਪ ਵਿਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿਚ ਪ੍ਰਗਟ ਵੀ ਹੋ ਰਿਹਾ ਹੈ। ਇਨ੍ਹਾਂ ਸਾਰੇ ਸਬਦਾ ਦੇ ਨਿਚੋੜ ਨੂੰ ਸਰਲ ਭਾਸ਼ਾ ਵਿਚ ਕਹਿ ਸਕਦੇ ਹਾਂ ਕਿ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਹੀ ਨਾਮੁ ਹੈ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ। 

             ਇਹ ਵੀ ਧਿਆਨ ਵਿਚ ਰੱਖਣਾਂ ਹੈ, ਕਿ ਗੁਰਬਾਣੀ ਨੂੰ ਰਵਾਇਤੀ ਤਰੀਕੇ ਨਾਲ ਪੜ੍ਹਨਾਂ, ਸੁਣਨਾਂ ਜਾਂ ਗਾਇਨ ਨਹੀਂ ਕਰਨਾ ਹੈ। ਬਲਕਿ ਪੂਰੀ ਤਰ੍ਹਾਂ ਧਿਆਨ ਨਾਲ ਸਮਝਣਾਂ, ਵੀਚਾਰਨਾਂ ਤੇ ਖੋਜਣਾਂ ਹੈ। ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਤਰੀਕੇ ਦੀ ਰਵਾਇਤੀ ਨਹੀਂ ਪ੍ਰਵਾਨ ਕੀਤੀ ਹੈ ਤੇ ਨਾ ਹੀ ਕਿਸੇ ਤੀਰਥ ਅਸਥਾਨਾਂ ਤੇ ਜਾਂ ਕੇ ਇਸ਼ਨਾਨ ਕਰਨਾ ਪ੍ਰਵਾਨ ਕੀਤਾ ਹੈ, ਬਲਕਿ ਗੁਰਸਿਖ ਵਾਸਤੇ ਤੀਰਥ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ। ਸਪੱਸ਼ਟ ਤੌਰ ਤੇ ਕਹਿ ਦਿੱਤਾ ਕਿ ਤੀਰਥੁ, ਅਕਾਲ ਪੁਰਖੁ ਦਾ ਨਾਮੁ ਹੀ ਹੈ ਤੇ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੇ ਗਿਆਨ ਨੂੰ ਆਪਣੇ ਹਿਰਦੇ ਵਿਚ ਟਿਕਾਣਾ ਹੀ ਅਸਲੀ ਤੀਰਥੁ ਇਸ਼ਨਾਨ ਹੈ।

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ (੬੮੮)

ਇਸ ਲਈ ਆਓ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਤੇ ਆਪਣੇ ਅਮਲੀ ਜੀਵਨ ਵਿਚ ਅਪਨਾ ਕੇ, ਅਕਾਲ ਪੁਰਖੁ ਦੇ ਨਾਮੁ ਨੂੰ ਸਮਝੀਏ ਤੇ ਆਪਣਾ ਮਨੁੱਖਾ ਜੀਵਨ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ” 

Dr. Sarbjit Singh, Navi Mumbai

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

IF WE CAN SPARE TIME from Guru Message The Ultimate Freedom book

Let’s sit with Guru Nanak Dev Ji, I know you are busy; you have hardly any time to talk about this now just as when time comes to brush teeth, a sudden hurry envelops the mind and it is done quickly. I know that, and I have been there so don’t feel bad about it. I was kept away from Guru Nanak Dev Ji by the storms of communist thoughts and hyper rationality I once adored. Erich From, a thinker and psychologist, gave me a jolt about communist thought and its application in context of freedom of mind; he actually helped me in analyzing his own work critically, and the study of mind- psychology in context of hypnotherapy of Dr Franz. A. Mesmer and Dr. Milton Erickson put a dent in my fanatic rationality I used to gloat on. Still the science is unable to prove anything about limits of the mind with evidence. That is why to question each other’s beliefs based on different researches on the mind, is a fair game. The closed doors can deprive you of many beautiful things existing out there.

            The landscapes of beautiful words created by many thinkers couldn’t satisfy me; after all we need to see the bottom of the words because words change colors in various contexts especially when they come close to the reality, and some time they go beyond it. Just be with me, I am just sharing with you my “wandering- around-journey.” I went back to Guru Nanak; this time, it was a very different experience. For the first time, I could see First Nanak and Tenth Nanak standing on the same spot, because before their portraits were differently presented to me by our so called Sikh-scholars (As you know, just floating on the top never let us know what is there underneath). I strongly believe that the born-blind has no imagination of light. If you are interested in understanding Guru Gobind Singh, study Gurbani in – depth, you will know him better than ever.

            Going back to our glorious Guru, I must stress that Guru Nanak Dev Ji neither binds his followers with fanatic-rationality nor keeps them in the darkness of blind faith layered with beliefs or social prevailed practices put in the mind with many ways. Therefore, we, as Sikhs, need to grab the opportunity to learn from Guru Ji even if we are busy. Please come with me; give your soul a few precious moments to hear what Guru Ji says in context of becoming true devotees of the Creator. I admit, it is very much difficult though. You will be surprised, if you don’t know, Guru ji also agrees with this fact that people just cannot get time out of their entanglements; therefore, there are not many who fall for the Creator. Here is his Sloka on 1411 SGGS

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥

Hain virlay naahee ghanay fail fakarh sansaar. ||12|| {1411}

In Essence: There are not many but a few people who are His devotees; otherwise the whole world is into show off.

            Let’s for a moment ask ourselves to what category we fall in? Are we one of a few, who follow the Guru or one of the crowds amusing in show off? A Sincere answer of this question may help us to tread on Guru Path with sincerity.

            Like you I have witnessed a storm of negativity and avalanche of anxiety triggered by failures, deceptions and uncontrollable circumstances. Guru Ji talks about that too; it is a matter of time when the mind learns about the reality of experiencing Him and the wall that blocks other sources of knowledge. Let’s be open, and understand what Guru Ji asks us in this regard too to set up a parameter of our goal of uniting with our origin—the Creator. If that is done, and a journey is started as directed by the Guru, stability of the mind becomes certain. On 520 SGGS, Fifth Nanak says

ਸਲੋਕ ਮ ੫ ॥ ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ 

ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥ 

Salok, Mehlaa 5:

Baar vidaanrhai hummas dhummas kookaa pa–ee–aa raahee.

Ta–o sah saytee lagrhee doree naanak anad saytee ban gaahee. ||1|| {520}

In Essence:  In this strange world (temporary), the paths are interrupted with tumult and confusion, but oh my Master! Nanak’s heart is attached to you, and he is passing through this jungle joyfully.

            Are you with me listening to our Guru? Do you see how powerful is to be in love with Him? Please note it down, it is not just a statement but a display of experience, First Nanak suggests about this miracle on 1410 SGGS

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥ 

ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥ 

Jharh jhakharh ohaarh lahree vahan lakhaysaree.

Satgur si-o aalaa-ay bayrhay duban naahi bha-o. ||4|| {1410}

 In Essence:  There are continuous rains, storms, floods and millions of surging waves (of various kinds like sorrows, failures and anxieties and urges), call on the True Guru, there will be then no fear of downing the boat of life in them.

            Guru Ji shares his experience with us; to have that experience, following the Guru with utter honesty is mandatory (Please do not drag your own wisdom into what Guru says; leave it aside for a moment, then you will notice that the learning that takes place, will open the eyes in wonder!). That way, the path of falling in love with the Creator becomes easier. The Guru leads us only to Him that is why only he becomes His ultimate medium for the ultimate union with Him. Why to put the mind on the fire of anxieties when there is another solution to still it? Guru Ji states that on 522 SGGS Slok Fifth Nanak

ਮ ੫ ॥ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ 

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥

Fifth mehl: naanak satgur bhayti-ai pooree hovai jugat.

Hasandi-aa khaylandi-aa painandi-aa khaavandi-aa vichay hovai mukat. ||2|| {522}

In Essence:  Nanak says that if a True Guru is met, the perfect way of living is realized, and one gets liberated while being into laughing, playing, dressing and eating.

            You see Guru ji never says to abandon the world or anything normal, which is a part of life; Guru wants our sincere attention; as stated in the above previous Sloka, this dreadful world – forest cannot take away the joy of the heart triggered by His love. Keep your worldly assignments, family and friends, but please enshrine His love in the heart by eradicating self conceit totally. Once that is done, there will be a big change in the heart to deal with everything. Negative imprints of the mind will be framed again as positive ones, and other things like fear and anxiety will be eradicated in obeying His Ordinance. This occurs if conceit ceases to exist. In that realm, the death starts conveying positive hints of His beautiful “call” instead of sending through us the fear — feelings; after all no one dies, it is the only body that is worn out, and it is also very natural process, on 885 SGGS Fifth Nanak

Click here to Read full chapter

GURU MESSAGE The Ultimate Freedom Book

The Artee Of The Creator Being Done Automatically

gagan, universe, gursoch

I call the Gurbani a source of ultimate freedom, because it frees its true followers from man’s assumed rituals and rites. It attaches its followers to the Creator, who is all pervading and all present with infinite power to create and destroy the visible and invisible universes and beyond.  It verifies that the small deities and the hypocrites decorated with special garbs with false claims fall low to the high standard of those devotees, who become one with the Creator in His love by over coming lust, greed, anger, attachment and avarice. It defines the true devotees of the Creator; it defines who can guide a seeker toward Him freeing from all the bonds of religious bigotry. I wonder why some Sikhs become victims of treacherous religious rites and rituals. First Nanak talks in shabda on 13, SGGS about “ Artee/ the ritualistic worship”; he clearly states that the all-pervading Creator doesn’t need any ritualistic worship, because it is already going on twenty-four hours. Why then the so-called Artee with lamps is done in some of the Gurdwaras? Isn’t it a disobedient act performed by his followers?

Let us look at that shabda very closely:

ਰਾਗੁ ਧਨਾਸਰੀ ਮਹਲਾ ੧ ॥  

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥

raag Dhanaasree mehlaa 1.

gagan mai thaal rav chand deepak banay taarikaa mandal janak motee.

Dhoop mal-aanlo pavan chavro karay sagal banraa-ay foolant jotee. ||1||

Raag Dhanasri, the bani of First Nanak.

In essence: In the cosmic sky-plate, the Sun and the Moon serve as two lamps; deem the orbs of the stars as pearls in it. Fragrant air (incensed by Sandal wood) is coming from the Mallya-Mountain, which serves as incense and air-fans, and all vegetation serves as flowers (for the Aartee/worship).

          The Guru states that Akalpurakh doesn’t need any formal Aartee, because His Aartee is being done automatically by His nature itself always; if the Guru’s Sikhs think to do “Aartee” for Akalpurakh, obviously they are not obeying their Guru. Obeying the Guru, they should only sing this shabda, nothing more should be done as in many Gurdwaras, a Hindu-type Aartee has crept in.

ਕੈਸੀ ਆਰਤੀ ਹੋਇ ॥  ਭਵ ਖੰਡਨਾ ਤੇਰੀ ਆਰਤੀ ॥

ਅਨਹਤਾ ਸਬਦ ਵਾਜੰਤ ਭੇਰੀ ॥੧॥  ਰਹਾਉ ॥  

kaisee aartee ho-ay. bhav khandnaa tayree aartee.

anhataa sabad vaajant bhayree. ||1|| rahaa-o.

Oh Destroyer of wandering of the mortal! How wonderfully your worship is performed automatically! The unstruck sounds are the beating drums for your worship. Pause.

          Now the Guru expresses the formless Creator and His presence in His formed creation:

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥  

sahas tav nain nan nain heh tohi ka-o sahas moorat nanaa ayk tohee.

sahas pad bimal nan ayk pad ganDh bin sahas tav ganDh iv chalat mohee. ||2||

Thousands are your eyes, yet you have no eye; thousand are your forms, but you have not even one form. You have thousands feet, yet you have no foot. You have thousands noses, yet you have none. Your all such strange plays have fascinated me.

          Below the Guru explains how the Creation is alive because of His light in it and how He becomes manifest through the Guru’s guidance, but he stresses that His worship is going on continuously; therefore, there is no need of the ritualistic worship/Artee.

ਸਭ ਮਹਿ ਜੋਤਿ ਜੋਤਿ ਹੈ ਸੋਇ ॥  ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥

ਗੁਰ ਸਾਖੀ ਜੋਤਿ ਪਰਗਟੁ ਹੋਇ ॥  ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥  

sabh meh jot jot hai so-ay. tis dai chaanan sabh meh chaanan ho-ay.

gur saakhee jot pargat ho-ay. jo tis bhaavai so aartee ho-ay. ||3||

The light in all is your light, because of its illumination, all the lives are illuminated; however, your light is revealed within through the Guru’s teachings. That worship, which pleases Akalpurakh, is going on.

          Below is given the ultimate desire of the seeker. The follower should seek the Creator in utter love and get into remembering Him with an urge to live in His memory.

ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥  

har charan kaval makrand lobhit mano andino mohi aahee pi-aasaa.

kirpaa jal deh naanak saaring ka-o ho-ay jaa tay tayrai naa-ay vaasaa. ||4||3||

My mind is fascinated by the essence of Hari’s lotus feet-flowers (His beautiful refuge). I long for that always. Oh Har! Bless Nanak, your cuckoo, with your water of mercy so that his mind resides (settles) in your name.

          Above jlu word is used for the Creator’s nectarous name that satiates the seeker; thus he or she goes beyond ritualistic behavior by falling in love with Him forever. This should be a prayer of every Sikh; however, it can happen only if one truly falls for Him in love. After that, the ritualistic Artee appears useless and out of context. A road to the ultimate freedom is opened; consequently, His essence is breathed in and it is realized fully without any fear that there is no place for any kind of rituals to please our Creator as per the Gurbani. We should not fall for unnecessary rituals anyway; instead try our best to live in His memory by praising Him and accepting His ordinance without any complain as stated in the stanza number 33, Japji, 7, SGGS. If a Master frees his slaves but the slaves keep behaving like slaves, it is not the fault of the Master.

Humbly

Gurdeep Singh

ਲਫ਼ਜ਼ ‘ਮਹਲਾ’ ਦਾ ਉੱਚਾਰਣ ਅਤੇ ਅਰਥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)

ਮਹਲਾ = mahalaa

(ਮੁਕਤਾ = a, ਕੰਨਾਂ = aa)

ਮਹਲਾ‘ ਸ਼ਬਦ ਗੁਰਬਾਣੀ ਵਿੱਚ ੨੬੩੧ ਵਾਰੀ ਵੱਖ-ਵੱਖ ਅਰਥਾਂ ਵਿੱਚ ਆਇਆ ਹੈ।  ਬਾਣੀ ਦੇ ਸਿਰਲੇਖਾਂ ਵਿੱਚ ਵਰਤੇ ‘ਮਹਲਾ’,  ‘ਮਹਲੁ’ ਅਤੇ  ‘ਮਹਲੇ’  ਸ਼ਬਦ-ਸਰੂਪਾਂ ਦੇ ਉਚਾਰਣ ਅਤੇ ਅਰਥਾਂ ਪ੍ਰਤੀ ਹੀ ਵਿਚਾਰ ਕੇਂਦਰਤ ਰੱਖੀ ਜਾਵੇਗੀ।  ਸਿਰਲੇਖਾਂ ਵਿੱਚ ‘ਮਹਲਾ’ ਸ਼ਬਦ ਦਾ ਸ਼ੁੱਧ ਪਾਠ ‘ਮਹਲਾ‘ (mahalaa) ਹੈ {‘ਮ’ ਅਤੇ ‘ਹ’ ਬੋਲਣ ਵਿੱਚ ਮੁਕਤਾ ਅੱਖਰ ਹਨ ਜੋ ਬਾਕੀ ੯ ਮਾਤ੍ਰਾਂ ਦੇ ਮੁਥਾਜ ਨਹੀਂ ਹਨ, ‘ਹ’ ਅੱਖਰ ਉੱਤੇ ਅੱਧਕ ਵੀ ਨਹੀਂ ਬੋਲਣਾ}। 

        ਇਹ ਸ਼ਬਦ ‘ਮਹੱਲਾ’ mahallaa , ‘ਮਹਿਲਾ’ mahilaa ਜਾਂ ‘ਮੈਹਲਾ’ maihala ਕਰਕੇ ਬੋਲਣਾ ਅਯੋਗ ਹੈ ਭਾਵੇਂ ਅਜਿਹਾ ਬੋਲਿਆ ਜਾ ਰਿਹਾ ਹੈ।

ਪਾਠ ‘ਮਹੱਲਾ’ ਕਿਵੇਂ ਚੱਲਿਆ?

        ‘ਮਹਲਾ’ ਨੂੰ ‘ਮਹੱਲਾ’ ਸਮਝ ਕੇ ਪੜ੍ਹਨ ਦਾ ਭੁਲੇਖਾ ਸਿਰਲੇਖਾਂ ਵਿੱਚ ਵਰਤੇ ਸ਼ਬਦ ‘ਘਰੁ’ ਤੋਂ ਪਿਆ ਜਾਪਦਾ ਹੈ। ਧੰਨੁ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਸ਼ਬਦਾਂ ‘ਘਰੁ’, ‘ਪਉੜੀ’ ਅਤੇ ‘ਪਉੜੀਆ’ ਤੋਂ ਟਪਲ਼ਾ ਖਾ ਕੇ ਪਾਠਕ ਸਮਝ ਬੈਠੇ ਕਿ ਏਥੇ ਮਹੱਲੇ (ਘਰਾਂ ਦੇ ਕੁਝ ਸਮੂਹ) ਵੀ ਹਨ।

        ਭਗਤ ਬਾਣੀ ਵਿੱਚ ‘ਘਰੁ’ ਸ਼ਬਦ ਤਾਂ ਹੈ ਪਰ ਓਥੇ ‘ਮਹਲਾ’ ਸ਼ਬਦ ਨਹੀਂ ਹੈ ।ਤਾਂ ਫਿਰ ‘ਮਹਲਾ’ ਸ਼ਬਦ ਦਾ ‘ਘਰੁ’ ਸ਼ਬਦ ਨਾਲ਼ ਕੋਈ ਮੇਲ਼ ਨਾ ਹੋਇਆ ਤੇ ‘ਮਹਲਾ’ ਸ਼ਬਦ ਫਿਰ ਬੋਲਣ ਵਿੱਚ ‘ਮਹੱਲਾ’ ਨਾ ਬਣਿਆਂ ਜਿੱਥੇ ਕਈ ਮਕਾਨ ਹੁੰਦੇ ਹਨ। 

        ‘ਘਰੁ’ ਸ਼ਬਦ ਦਾ ਸੰਬੰਧ ‘ਮਹਲਾ’ ਸ਼ਬਦ ਨਾਲ਼ ਨਹੀਂ ਸਗੋਂ ਗਾਉਣ ਨਾਲ਼ ਜਾਂ ਰਾਗ ਨਾਲ਼ ਹੈ। ਸਿਰਲੇਖਾਂ ਵਿੱਚ ਵਰਤੇ ਸ਼ਬਦ ‘ਘਰੁ’ ਦਾ ਅਰਥ ਰਹਿਣ ਵਾਲ਼ਾ ਮਕਾਨ ਨਹੀਂ ਹੈ।

ਪ੍ਰਮਾਣ ਵਜੋਂ ਇਹ ਪੰਕਤੀ ਪੜ੍ਹੋ-

ਸਿਰੀ ਰਾਗੁ ਕਬੀਰ ਜੀਉ ਕਾ॥

ਏਕੁ ਸੁਆਨੁ ਕੈ ਘਰਿ ਗਾਵਣਾ ॥  (ਗਗਸ ਪੰਨਾਂ ੯੧)

        ਇਹ ਪੰਕਤੀ ਦੱਸਦੀ ਹੈ ਕਿ ਕਬੀਰ ਜੀ ਦਾ ਇਹ ਸ਼ਬਦ ਉਸ ਘਰ ਵਿੱਚ ਗਾਵਣਾ ਹੈ ਜਿਸ ਘਰ ਵਿੱਚ ‘ਏਕੁ ਸੁਆਨੁ’ ਵਾਲ਼ਾ ਸ਼ਬਦ ਲਿਖਿਆ ਗਿਆ ਹੈ {ਇਹ ਸੰਕੇਤ ਪੰਜਵੇਂ ਗੁਰੂ ਜੀ ਵਲੋਂ ਹੈ}। ‘ਏਕੁ ਸੁਆਨੁ’ ਵਾਲ਼ਾ ਸ਼ਬਦ ਸਿਰੀ ਰਾਗ ਵਿੱਚ ਹੀ ਇਉਂ ਲਿਖਿਆ ਮਿਲ਼ਦਾ ਹੈ-

ਸਿਰੀ ਰਾਗੁ ਮਹਲਾ ੧ ਘਰੁ ੪॥

ਏਕੁ ਸੁਆਨੁ ਦੁਇ ਸੁਆਨੀ ਨਾਲਿ॥  (ਗਗਸ ਪੰਨਾਂ ੨੪)

        ਸਪੱਸਟ ਹੈ ਕਿ ‘ਮਹਲਾ’ ਲਫ਼ਜ਼ ਨਾਲ਼ ਵਰਤਿਆ ‘ਘਰੁ’ ਸ਼ਬਦ ਇੱਟਾਂ ਵੱਟਿਆ ਦਾ ਕੋਠਾ ਨਹੀਂ। ਇਸ ਦਾ ਸੰਬੰਧ ਗਾਉਣ ਨਾਲ਼ ਹੈ { ‘ਘਰੁ ੩’ ਦਾ ਅਰਥ ਹੈ ਸ਼ਬਦ ਨੂੰ ਉਸ ਤਾਲ ਵਿੱਚ ਗਾਉਣਾ ਹੈ ਜਿਸ ਵਿੱਚ ੩ ਤਾਲ਼ੀਆਂ ਹੁੰਦੀਆਂ ਹਨ ਜਿਵੇਂ ੧੬ ਮਾਤ੍ਰਾਂ ਦਾ ਤੀਨ ਤਾਲ ਤੇ ‘ਘਰੁ ੧੭’ ਦਾ ਅਰਥ ਹੈ ਉਹ ਤਾਲ ਜੋ ੧੭ ਤਾਲ਼ੀਆਂ ਰੱਖਦਾ ਹੋਵੇ ਜਿਵੇਂ ੪੦ ਮਾਤ੍ਰਾਂ ਦਾ ਚਰਚਰੀ ਤਾਲ}। ‘ਘਰੁ’ ਅਤੇ ‘ਪਉੜੀਆਂ’, ‘ਮਹਲਾ’ ਸ਼ਬਦ ਦੇ ਠੀਕ ਪਾਠ ਨਾਲ਼ ਸੰਬੰਧਤ ਨਹੀਂ।

ਸਿਰਲੇਖ ਵਿੱਚ ‘ਮਹਲੁ’ ਸ਼ਬਦ ਵੀ ਹੈ:

        ‘ਨਾਨਕ ਬਾਣੀ’ ਦੇ ਸਿਰਲੇਖਾਂ ਵਿੱਚ ‘ਮਹਲੁ’ ਸ਼ਬਦ ਵੀ ਆਇਆ ਹੈ। ਜੇ ‘ਮਹਲਾ’ ਸ਼ਬਦ ਨੂੰ ‘ਮਹੱਲਾ’ ਪੜ੍ਹਨਾ ਹੈ ਤਾਂ ਸਿਰਲੇਖ ਵਿੱਚ ‘ਮਹਲੁ’ ਸ਼ਬਦ ਨੂੰ  ਵੀ ‘ਮਹੱਲੁ’ ਪੜ੍ਹਨਾ ਪਵੇਗਾ। ਇਸ ਤਰ੍ਹਾਂ ਪੜ੍ਹਨ ਨਾਲ਼ ਅਰਥ ਇੱਕੋ ਜਿਹੇ ਨਹੀਂ ਰਹਿਣਗੇ। ਕਿਉਂਕਿ ‘ਮਹੱਲੁ’ ਇੱਕੋ ਵੱਡਾ ਮਕਾਨ ਹੁੰਦਾ ਹੈ ਤੇ ‘ਮਹੱਲਾ’ ਕਈ ਮਕਾਨਾ ਨਾਲ਼ ਬਣਦਾ ਹੈ। ਸਪੱਸ਼ਟ ਹੈ ਕਿ ਜੇ ‘ਮਹਲੁ’ ਸ਼ਬਦ ਨੂੰ ‘ਮਹੱਲੁ’ ਨਹੀਂ ਬੋਲਿਆ ਜਾ ਸਕਦਾ ਤਾਂ ‘ਮਹਲਾ’ ਸ਼ਬਦ ਨੁੰ ਵੀ ‘ਮਹੱਲਾ’ ਨਹੀਂ ਬੋਲਿਆ ਜਾ ਸਕਦਾ। ‘ਮਹਲੁ’ ਸ਼ਬਦ ਦੀ ਵਰਤੋਂ ਇਉਂ ਹੈ:

ਸਿਰੀ ਰਾਗੁ ਮਹਲੁ ੧॥ (ਗਗਸ ਪੰਨਾਂ ੧੬)

ਸਿਰੀ ਰਾਗੁ ਮਹਲੁ ੧॥ (ਗਗਸ ਪੰਨਾਂ ੧੮)

ਪਾਠ ‘ਮਹਿਲਾ’ ਕਿਵੇਂ ਚੱਲਿਆ?

        ‘ਮਹਿਲਾ’ ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਹੈ ਜਿਸ ਦਾ ਅਰਥ ਹੈ-ਇਸਤ੍ਰੀ, ਜਿਵੇਂ ਮਹਿਲਾ ਮੰਡਲ਼ । ਇਹ ਸ਼ਬਦ ਇਸਤ੍ਰੀ ਲਿੰਗ ਹੈ। ਜਿਨ੍ਹਾਂ ਨੇ ਸਮਝਿਆ ਕਿ ਸਤਿਗੁਰਾਂ ਨੇ ਬਾਣੀ ਇਸਤ੍ਰੀ ਰੂਪ ਵਿੱਚ ਲਿਖੀ ਹੈ ਉਨ੍ਹਾਂ ਨੇ ‘ਮਹਲਾ’ ਸ਼ਬਦ ਦਾ ਪਾਠ ‘ਮਹਿਲਾ’ ਕਰਨਾ ਸ਼ੁਰੂ ਕਰ ਦਿੱਤਾ। ਹੁਣ ਦੇਖਣਾ ਇਹ ਹੈ ਕਿ ਸਿਰਲੇਖ ਵਿੱਚ ਵਰਤਿਆ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ਹੈ ਜਾਂ ਪੁਲਿੰਗ। ‘ਮਹਲਾ’ ਸ਼ਬਦ ਪੁਲਿੰਗ ਹੈ। ਇਹ ਪ੍ਰਮਾਣ ਪੜ੍ਹੋ:

  1.  ਰਾਗੁ ਸਿਰੀ ਰਾਗੁ ਮਹਲਾ ਪਹਿਲਾ॥ (ਗਗਸ ਪੰਨਾ ੧੪)
  2.  ਵਡਹੰਸ ਮਹਲਾ ੩ ਤੀਜਾ॥ (ਗਗਸ ਪੰਨਾਂ ੫੮੨) 
  3.  ਸੋਰਠਿ ਮਹਲਾ ੪ ਚਉਥਾ॥ (ਗਗਸ ਪੰਨਾਂ ੬੦੫)
  4.  ਧਨਾਸਰੀ ਮਹਲਾ ੩ ਤੀਜਾ॥ (ਗਗਸ ਪੰਨਾਂ ੬੬੪)
  5.  ਬਸੰਤ ਮਹਲਾ ੩ ਤੀਜਾ ॥ (ਗਗਸ ਪੰਨਾਂ ੧੧੬੯)

        ਉਪਰੋਕਤ ਪੰਕਤੀਆਂ ਵਿੱਚ ਲਿਖੇ ਸ਼ਬਦਾਂ ‘ਪਹਿਲਾ’, ‘ਤੀਜਾ’ ਅਤੇ ‘ਚਉਥਾ’ ,ਜੋ ਅੰਕਾਂ ੧, ੩ ਅਤੇ ੪ ਤੋਂ ਪਿੱਛੋਂ ਲਿਖੇ ਹੋਏ ਹਨ ਤੇ ਅੰਕਾਂ ਨੂੰ ਬੋਲਣ ਦਾ ਢੰਗ ਦੱਸਦੇ ਹਨ, ਤੋਂ ਸਿੱਧ ਹੁੰਦਾ ਹੈ ਕਿ ‘ਮਹਲਾ’ ਸ਼ਬਦ ਪੁਲਿੰਗ ਹੈ। ਜੇ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ‘ਮਹਿਲਾ’ ਹੁੰਦਾ ਤਾਂ ਲਿਖਿਆ ਹੋਣਾ ਸੀ- ਮਹਲਾ ਤੀਜਾ ਦੀ ਥਾਂ ਮਹਲਾ ਤੀਜੀ, ਮਹਲਾ ਪਹਿਲਾ ਦੀ ਥਾਂ ਮਹਲਾ ਪਹਿਲੀ ਤੇ ਮਹਲਾ ਚਉਥਾ ਦੀ ਥਾਂ ਮਹਲਾ ਚਉਥੀ। ਸਪੱਸ਼ਟ ਹੈ ਕਿ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ਨਹੀਂ ਹੈ ਤੇ ਇਹ ਸੰਸਕ੍ਰਿਤ ਦਾ ਲਫ਼ਜ਼ ‘ਮਹਿਲਾ’ ਨਹੀਂ ਹੈ।

ਇਹ ਪ੍ਰਮਾਣ ਵੀ ਦੇਖੋ:

ਸਵਈਏ ਮਹਲੇ ਦੂਜੇ ਕੇ ੨ (ਗਗਸ ਪੰਨਾਂ ੧੩੯੧) 

ਸਲੋਕ ਭੀ ਮਹਲੇ ਪਹਿਲੇ ਕੇ ਲਿਖੇ॥ (ਗਗਸ ਪੰਨਾਂ ੪੬੨)

        ਉਪਰੋਕਤ ਪ੍ਰਮਾਣਾ ਵਿੱਚ ‘ਮਹਲਾ’ ਸ਼ਬਦ ਨੂੰ ਸੰਬੰਧਕ ਨਾਲ਼ ਵਰਤਣ ਤੇ ‘ਮਹਲੇ’ ਲਿਖਿਆ ਗਿਆ ਹੈ ਜਿਵੇਂ ਮਹਲੇ ਦੂਜੇ ਕੇ ਅਤੇ ਮਹਲੇ ਪਹਿਲੇ ਕੇ। ਜੇ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ਸ਼ਬਦ ਹੁੰਦਾ ਤਾਂ ਲਿਖਿਆ ਹੋਣਾ ਸੀ ‘ਸਵਈਏ ਮਹਲਾ ਪਹਿਲੀ ਕੇ’ ਅਤੇ ‘ਸਵਈਏ ਮਹਲਾ ਦੂਜੀ ਕੇ’ । ਪੁਲਿੰਗ ਸ਼ਬਦ ਦਾ ‘ਕੰਨਾਂ’, ਉਸ ਨਾਲ਼ ਸੰਬੰਧਕ ਆ ਜਾਣ ਤੇ, ‘ਲਾਂਵ’ ਵਿੱਚ ਬਦਲ ਜਾਂਦਾ ਹੈ ਤੇ ਇਸਤ੍ਰੀ ਲਿੰਗ ਸ਼ਬਦ ਦਾ ‘ਕੰਨਾਂ’ ਟਿਕਿਆ ਰਹਿੰਦਾ ਹੈ। ਜਿਵੇਂ ਇਹ ਦੋ ਹੋਰ ਵਾਕ ਪੜ੍ਹੋ:

        ਉਹ ਲੱਖੇ ਦੀ ਪਤਨੀ ਹੈ।

        ਉਹ ਸੀਤਾ ਦਾ ਪਤੀ ਹੈ।

        ਪੁਲਿੰਗ ਸ਼ਬਦ ‘ਲੱਖਾ’ ਸੀ ਜਿਸ ਤੋਂ ‘ਲੱਖੇ ਦੀ ਪਤਨੀ’ ਬਣਿਆਂ। ਇਸਤ੍ਰੀ ਲਿੰਗ ਸ਼ਬਦ ‘ਸੀਤਾ’ ਸੀ ਜਿਸ ਤੋਂ ‘ਸੀਤੇ ਦਾ ਪਤੀ’ ਨਹੀਂ ਬਣਿਆਂ ਸਗੋਂ ‘ਸੀਤਾ’ ਲਫ਼ਜ਼ ‘ਸੀਤਾ’ ਹੀ ਰਿਹਾ। ਇਸੇ ਤਰ੍ਹਾਂ ‘ਮਹਲਾ’ ਸ਼ਬਦ ਪੁਲਿੰਗ ਹੈ 

ਜਿਸ ਤੋਂ ‘ਮਹਲੇ’ ਸ਼ਬਦ ਬਣਿਆਂ, ਭਾਵ ‘ਮਹਲਾ’ ਸ਼ਬਦ ਦਾ ‘ਕੰਨਾਂ’, ‘ਲਾਂਵ’ ਵਿੱਚ ਬਦਲ ਗਿਆ।

ਮਹਲਾ’ ਸ਼ਬਦ ਦਾ ਅਰਥ-

ਬਾਣੀ ਦੇ ਸਿਰਲੇਖਾਂ ਵਿੱਚ ਵਰਤੇ ‘ਮਹਲਾ’ ਸਬਦ ਦਾ ਅਰਥ ਹੈ- ਸ਼ਰੀਰ। ਮਹਲਾ ੨- ਗੁਰੂ ਨਾਨਕ ਦੂਜਾ ਸ਼ਰੀਰ, ਮਹਲਾ ੯- ਗੁਰੂ ਨਾਨਕ ਨੌਵਾਂ ਸ਼ਰੀਰ ਆਦਿਕ।

ਪ੍ਰਮਾਣ ਨੰ. ੧.

ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ॥

ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ॥ 

                                      (ਪੰਨਾਂ ੭੬੭)

ਸਬਦੇ ਪਤੀਜੈ– ਸੇਵਕ ਦਾ ਮਨ ਪਤੀਜ ਜਾਂਦਾ ਹੈ।

ਅੰਕੁ ਭੀਜੈ– ਉਸ ਦਾ ਹਿਰਦਾ ਨਾਮ ਰਸ ਨਾਲ਼ ਭਿੱਜ ਜਾਂਦਾ ਹੈ।

ਸੁ ਮਹਲੁ– ਪ੍ਰਭੂ ਦਾ ਉਹ ਟਿਕਾਣਾ।

ਮਹਲਾ ਅੰਤਰੇ- ਸੇਵਕ ਨੂੰ ਸੱਭ ਸ਼ਰੀਰਾਂ(ਮਹਲਾ) ਵਿੱਚ (ਅੰਤਰੇ) ਅਨੁਭਵ ਹੁੰਦਾ ਹੈ।

ਮਹਲਾ- ਮਹਲਾਂ, ਸ਼ਰੀਰਾਂ ਵਿੱਚ।

ਪ੍ਰਮਾਣ ਨੰ. ੨

ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ 

ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥ ੧ ॥ 

ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ 

ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥

                                          (ਪੰਨਾਂ ੨੦੬) 

ਮਹਲੁ- {ਨਾਂਵ ਇੱਕ ਵਚਨ ਪੁਲਿੰਗ} ਅਰਥ ਕਾਇਆ, ਸ਼ਰੀਰ।

ਮਹਲਿ- {ਅਧਿਕਰਣ ਕਾਰਕ} ਸ਼ਰੀਰ ਵਿੱਚ, ਕਾਇਆ ਵਿੱਚ, ਦੇਹ ਵਿੱਚ।

                 ਦੇਖਾ-ਦੇਖੀ ਪਈਆਂ ਗ਼ਲਤ ਲੀਹਾਂ ਵਿੱਚੋਂ ਨਿਕਲਣ ਲਈ ਸ਼ਬਦ ਗੁਰੂ ਗਿਆਨ ਦੀ ਰੌਸ਼ਨੀ ਦੀ ਸ਼ਕਤੀ ਦੀ ਵਰਤੋਂ ਦੀ ਅਤੇ ਗਿਆਨ ਅੰਜਨ ਨੇਤ੍ਰਾਂ ਵਿੱਚ ਪਾਉਣ ਦੀ ਇੱਕੀਵੀਂ ਸਦੀ ਦੀ ਪੁਕਾਰ ਹੈ।

_______________***************_______________

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।